Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 15 ਜਨਵਰੀ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਜਨਵਰੀ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 10:30 ਵਜੇ ਪ੍ਰਧਾਨ ਮੰਤਰੀ ਮੁੰਬਈ ਦੇ ਨੇਵਲ ਡੌਕਯਾਰਡ ਵਿੱਚ ਤਿੰਨ ਫਰੰਟਲਾਈਨ ਨੇਵਲ ਜੰਗੀ ਜਹਾਜ਼ (combatants) ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਬਾਅਦ ਦੁਪਹਿਰ 3:30 ਵਜੇ ਉਹ ਨਵੀ ਮੁੰਬਈ ਦੇ ਖਾਰਘਰ ਵਿੱਚ ਇਸਕੌਨ ਮੰਦਿਰ ਦਾ ਉਦਘਾਟਨ ਕਰਨਗੇ।

 ਤਿੰਨ ਪ੍ਰਮੁੱਖ ਨੇਵਲ ਜਹਾਜ਼ਾਂ ਦੇ ਰੱਖਿਆ ਨਿਰਮਾਣ ਅਤੇ ਸਮੁੰਦਰੀ ਸੁਰੱਖਿਆ ਵਿੱਚ ਆਲਮੀ ਤੌਰ ਤੇ ਮੋਹਰੀ ਬਣਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਪੀ15ਬੀ ਗਾਇਡੇਡ ਮਿਸਾਈਲ ਡਿਸਟ੍ਰੌਅਰ ਪ੍ਰੋਜੈਕਟ ਦਾ ਚੌਥਾ ਅਤੇ ਆਖਰੀ ਜੰਗੀ ਜਹਾਜ਼ ਆਈਐੱਨਐੱਸ ਸੂਰਤ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਵਿਨਾਸ਼ਕਾਰੀ ਜਹਾਜ਼ਾਂ ਵਿੱਚੋਂ ਇੱਕ ਹੈ। ਇਸ ਵਿੱਚ 75 ਪ੍ਰਤੀਸ਼ਤ ਸਵਦੇਸ਼ੀ ਸਮੱਗਰੀ ਹੈ ਅਤੇ ਇਹ ਅਤਿਆਧੁਨਿਕ ਹਥਿਆਰ-ਸੈਂਸਰ ਪੈਕੇਜ ਅਤੇ ਐਡਵਾਂਸਡ ਨੈੱਟਵਰਕ-ਕੇਂਦ੍ਰਿਤ ਸਮਰੱਥਾਵਾਂ ਨਾਲ ਲੈਸ ਹੈ। ਪੀ17ਏ ਸਟੀਲਥ ਫ੍ਰਿਗੇਟ ਪ੍ਰੋਜੈਕਟ ਦਾ ਪਹਿਲਾ ਜੰਗੀ ਜਹਾਜ਼ ਆਈਐੱਨਐੱਸ ਨੀਲਗਿਰੀ, ਭਾਰਤੀ ਨੌਸੈਨਾ ਦੇ ਵਾਰਸ਼ਿਪ ਡਿਜ਼ਾਈਨ ਬਿਊਰੋ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ਨੂੰ ਵਧੀ ਹੋਈ ਸਮਰੱਥਾ, ਸਮੁੰਦਰ ਵਿੱਚ ਲੰਬੇ ਸਮੇਂ ਤੱਕ ਰਹਿਣ ਅਤੇ ਸਟੀਲਥਯੁਕਤ ਐਡਵਾਂਸਡ ਸੁਵਿਧਾਵਾਂ ਦੇ ਨਾਲ ਨੌਸੇਨਾ ਵਿੱਚ ਸ਼ਾਮਲ ਕੀਤਾ ਗਿਆ ਹੈ, ਇਹ ਸਵਦੇਸ਼ੀ ਫ੍ਰਿਗੇਟ ਦੀ ਅਗਲੀ ਪੀੜ੍ਹੀ ਨੂੰ ਦਰਸਾਉਂਦਾ ਹੈ। ਪੀ75 ਸਕੌਰਪੀਨ ਪ੍ਰੋਜੈਕਟ ਦੀ ਛੇਵੀਂ ਅਤੇ ਅੰਤਿਮ ਪਣਡੁੱਬੀ ਆਈਐੱਨਐੱਸ ਵਾਘਸ਼ੀਰ, ਪਣਡੁੱਬੀ ਨਿਰਮਾਣ ਵਿੱਚ ਭਾਰਤ ਦੀ ਵਧਦੀ ਮਾਹਿਰਤਾ ਦਾ ਪ੍ਰਤੀਨਿਧੀਤਵ ਕਰਦੀ ਹੈ ਅਤੇ ਇਸ ਦਾ ਨਿਰਮਾਣ ਫਰਾਂਸ ਦੇ ਨੌਸੈਨਾ ਸਮੂਹ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

  ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨਵੀ ਮੁੰਬਈ ਦੇ ਖਾਰਘਰ ਵਿੱਚ ਇਸਕੌਨ ਪ੍ਰੋਜੈਕਟ ਦੇ ਤਹਿਤ ਸ੍ਰੀ ਸ੍ਰੀ ਰਾਧਾ ਮਦਨਮੋਹਨਜੀ ਮੰਦਿਰ ਦਾ ਵੀ ਉਦਘਾਟਨ ਕਰਨਗੇ। ਨੌ ਏਕੜ ਵਿੱਚ ਵਿਸਤਾਰਿਤ ਇਸ ਪ੍ਰੋਜੈਕਟ ਵਿੱਚ ਕਈ ਦੇਵਤਾਵਾਂ ਦੀਆਂ ਪ੍ਰਤਿਮਾਵਾਂ ਦੇ ਨਾਲ ਇੱਕ ਮੰਦਿਰ, ਇੱਕ ਵੈਦਿਕ ਕੇਂਦਰ, ਪ੍ਰਸਤਾਵਿਤ ਸੰਗ੍ਰਹਾਲਯ ਅਤੇ ਔਡੀਟੋਰੀਅਮ ਅਤੇ ਇਲਾਜ ਕੇਂਦਰ ਆਦਿ ਸ਼ਾਮਲ ਹਨ। ਇਸ ਦਾ ਉਦੇਸ਼ ਵੈਦਿਕ ਸਿੱਖਿਆਵਾਂ ਦੇ ਮਾਧਿਅਮ ਨਾਲ ਵਿਸ਼ਵਵਿਆਪੀ ਭਾਈਚਾਰੇ, ਸ਼ਾਂਤੀ ਅਤੇ ਸਦਭਾਵ ਨੂੰ ਹੁਲਾਰਾ ਦੇਣਾ ਹੈ।

***

ਐੱਮਜੇਪੀਐੱਸ/ਐੱਸਟੀ