ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਕਤੂਬਰ ਨੂੰ ਸਵੇਰੇ 11 ਵਜੇ ਸੂਰਤ ’ਚ ਸੌਰਾਸ਼ਟਰ ਪਟੇਲ ਸਮਾਜ ਦੁਆਰਾ ਉਸਾਰੇ ਹੋਸਟਲ ਪੜਾਅ –1 (ਲੜਕਿਆਂ ਲਈ ਹੋਸਟਲ) ਦੇ ਭੂਮੀ–ਪੂਜਨ ਸਮਾਰੋਹ ’ਚ ਵੀਡੀਓ ਕਾਨਫਰੰਸਿੰਗ ਜ਼ਰੀਏ ਹਿੱਸਾ ਲੈਣਗੇ।
ਹੋਸਟਲ ਦੀ ਇਮਾਰਤ ਵਿੱਚ ਲਗਭਗ 1,500 ਵਿਦਿਆਰਥੀਆਂ ਦੇ ਰਹਿਣ ਦੀ ਸੁਵਿਧਾ ਹੈ। ਇਸ ਵਿੱਚ ਇੱਕ ਆਡੀਟੋਰੀਅਮ ਤੇ ਵਿਦਿਆਰਥੀਆਂ ਲਈ ਇੱਕ ਲਾਇਬ੍ਰੇਰੀ ਵੀ ਹੈ। ਲਗਭਗ 400 ਵਿਦਿਆਰਥੀਆਂ ਲਈ ਦੂਜੇ ਪੜਾਅ ਦੇ ਹੋਸਟਲ ਦੀ ਉਸਾਰੀ ਅਗਲੇ ਸਾਲ ਸ਼ੁਰੂ ਹੋਵੇਗੀ।
ਸੌਰਾਸ਼ਟਰ ਪਟੇਲ ਸੇਵਾ ਸਮਾਜ ਬਾਰੇ
ਇਹ 1983 ’ਚ ਸਥਾਪਿਤ ਇੱਕ ਰਜਿਸਟਰਡ ਟ੍ਰਸਟ ਹੈ, ਜਿਸ ਦਾ ਮੁੱਖ ਉਦੇਸ਼ ਸਮਾਜ ਦੇ ਕਮਜ਼ੋਰ ਵਰਗਾਂ ਦਾ ਵਿੱਦਿਅਕ ਤੇ ਸਮਾਜਿਕ ਪਰਿਵਰਤਨ ਹੈ। ਇਹ ਵਿਦਿਆਰਥੀਆਂ ਨੂੰ ਵਿਭਿੰਨ ਪ੍ਰਤੀਯੋਗੀ ਪਰੀਖਿਆਵਾਂ ਦੀ ਤਿਆਰੀ ਵਿੱਚ ਮਦਦ ਕਰਦਾ ਹੈ ਤੇ ਉਨ੍ਹਾਂ ਨੂੰ ਉੱਦਮਤਾ ਤੇ ਹੁਨਰ ਵਿਕਾਸ ਲਈ ਪਲੈਟਫਾਰਮ ਵੀ ਮੁਹੱਈਆ ਕਰਦਾ ਹੈ।
ਸਮਾਰੋਹ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
************
ਡੀਐੱਸ/ਐੱਸਐੱਚ