ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14-15 ਨਵੰਬਰ, 2023 ਨੂੰ ਝਾਰਖੰਡ ਦਾ ਦੌਰਾ ਕਰਨਗੇ। 15 ਨਵੰਬਰ ਨੂੰ ਸਵੇਰੇ ਕਰੀਬ 9:30 ਵਜੇ ਪ੍ਰਧਾਨ ਮੰਤਰੀ ਰਾਂਚੀ ਵਿੱਚ ਭਗਵਾਨ ਬਿਰਸਾ ਮੁੰਡਾ ਮੈਮੋਰੀਅਲ ਪਾਰਕ ਅਤੇ ਫ੍ਰੀਡਮ ਫਾਈਟਰ ਮਿਊਜ਼ੀਅਮ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ ਭਗਵਾਨ ਬਿਰਸਾ ਮੁੰਡਾ ਦੇ ਜਨਮ ਸਥਾਨ ਉਲੀਹਾਟੂ (Ulihatu) ਪਿੰਡ ਪਹੁੰਚਣਗੇ, ਜਿੱਥੇ ਉਹ ਭਗਵਾਨ ਬਿਰਸਾ ਮੁੰਡਾ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ। ਸ਼੍ਰੀ ਨਰੇਂਦਰ ਮੋਦੀ ਭਗਵਾਨ ਬਿਰਸਾ ਮੁੰਡਾ ਦੇ ਜਨਮ ਸਥਾਨ ਉਲੀਹਾਟੂ (Ulihatu) ਪਿੰਡ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।
ਪ੍ਰਧਾਨ ਮੰਤਰੀ ਸਵੇਰੇ ਕਰੀਬ 11:30 ਵਜੇ ਖੂੰਟੀ ਵਿੱਚ ਤੀਸਰੇ ਜਨਜਾਤੀਯਯ ਗੌਰਵ ਦਿਵਸ, 2023 ਦੇ ਉਪਲਕਸ਼ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਅਤੇ ‘ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹ ਮਿਸ਼ਨ’ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਵੀ ਉਹ ਜਾਰੀ ਕਰਨਗੇ ਅਤੇ ਝਾਰਖੰਡ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਵਿਕਸਿਤ ਭਾਰਤ ਸੰਕਲਪ ਯਾਤਰਾ
ਪ੍ਰਧਾਨ ਮੰਤਰੀ ਦਾ ਇਹ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਲੋਕਾਂ ਤੱਕ ਪੂਰੀ ਤਰ੍ਹਾਂ ਪਹੁੰਚਾਇਆ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਮਾਂਬੱਧ ਤਰੀਕੇ ਨਾਲ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਪਹੁੰਚ ਸਕੇ। ਯੋਜਨਾਵਾਂ ਦੀ ਸੰਤੁਸ਼ਟੀ ਦਾ ਇਹ ਲਕਸ਼ ਪਾਉਣ ਦੇ ਲਈ ਇੱਕ ਵੱਡਾ ਕਦਮ ਉਠਾਉਂਦੇ ਹੋਏ ਪ੍ਰਧਾਨ ਮੰਤਰੀ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸ਼ੁਰੂ ਕਰਨਗੇ।
ਇਹ ਯਾਤਰਾ ਲੋਕਾਂ ਦੇ ਕੋਲ ਜਾਣ, ਜਾਗਰੂਕਤਾ ਪੈਦਾ ਕਰਨ ਅਤੇ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਤੱਕ ਪਹੁੰਚ, ਗ਼ਰੀਬਾਂ ਦੇ ਲਈ ਆਵਾਸ, ਖੁਰਾਕ ਸੁਰੱਖਿਆ, ਉਚਿਤ ਪੋਸ਼ਣ, ਭਰੋਸੇਮੰਦ ਹੈਲਥ ਕੇਅਰ, ਸਵੱਛ ਪੇਯਜਲ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੋਵੇਗੀ। ਸੰਭਾਵਿਤ ਲਾਭਾਰਥੀਆਂ ਦੀ ਨਾਮਜ਼ਦਗੀ ਇਸ ਯਾਤਰਾ ਦੌਰਾਨ ਮਿਲੇ ਵੇਰਵਿਆਂ ਦੇ ਜ਼ਰੀਏ ਕੀਤੀ ਜਾਵੇਗੀ।
‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੂਆਤ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਝਾਰਖੰਡ ਦੇ ਖੂੰਟੀ ਵਿੱਚ ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਹ ਯਾਤਰਾ ਮਹੱਤਵਪੂਰਨ ਕਬਾਇਲੀ ਆਬਾਦੀ ਵਾਲੇ ਜ਼ਿਲ੍ਹਿਆਂ ਤੋਂ ਸ਼ੁਰੂ ਹੋਵੇਗੀ ਅਤੇ 25 ਜਨਵਰੀ, 2024 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰੇਗੀ।
ਪ੍ਰਧਾਨ ਮੰਤਰੀ ਪੀਵੀਟੀਜੀ ਮਿਸ਼ਨ
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਇੱਕ ਅਨੁਪਮ ਪਹਿਲ- ‘ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹ (ਪ੍ਰਧਾਨ ਮੰਤਰੀ ਪੀਵੀਟੀਜੀ) ਮਿਸ਼ਨ’ ਦੀ ਸ਼ੁਰੂਆਤ ਵੀ ਕਰਨਗੇ। 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 75 ਪੀਵੀਟੀਜੀ 22,544 ਪਿੰਡਾਂ (220 ਜ਼ਿਲ੍ਹਿਆਂ) ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਆਬਾਦੀ ਲਗਭਗ 28 ਲੱਖ ਹੈ।
ਇਹ ਜਨਜਾਤੀਆਂ ਬਿਖਰੀਆਂ ਹੋਈਆਂ, ਦੂਰ-ਦੁਰਾਡੇ, ਦੁਰਗਮ ਬਸਤੀਆਂ ਵਿੱਚ ਅਤੇ ਅਕਸਰ ਵਣ ਖੇਤਰਾਂ ਵਿੱਚ ਰਹਿੰਦੀਆਂ ਹਨ। ਇਸ ਲਈ ਲਗਭਗ 24,000 ਕਰੋੜ ਰੁਪਏ ਦੇ ਬਜਟ ਵਾਲੇ ਇਸ ਮਿਸ਼ਨ ਵਿੱਚ ਪੀਵੀਟੀਜੀ ਪਰਿਵਾਰਾਂ ਅਤੇ ਇਨ੍ਹਾਂ ਦੇ ਆਵਾਸਾਂ ਨੂੰ ਸੜਕ ਅਤੇ ਦੂਰ ਸੰਚਾਰ ਕਨੈਕਟੀਵਿਟੀ, ਬਿਜਲੀ, ਸੁਰੱਖਿਅਤ ਆਵਾਸ, ਸਵੱਛ ਪੇਯਜਲ, ਸਵੱਛਤਾ, ਸਿੱਖਿਆ, ਸਿਹਤ ਅਤੇ ਪੋਸ਼ਣ ਤੱਕ ਬਿਹਤਰ ਪਹੁੰਚ ਅਤੇ ਟਿਕਾਊ ਆਜੀਵਿਕਾ ਦੇ ਅਵਸਰ ਜਿਹੀਆਂ ਬੁਨਿਆਦੀ ਸੁਵਿਧਾਵਾਂ ਨਾਲ ਯੁਕਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਇਸ ਤੋਂ ਇਲਾਵਾ ਪੀਐੱਮਜੇਏਵਾਈ, ਸਿਕਲ ਸੈੱਲ ਰੋਗਾਂ ਦੇ ਖਾਤਮੇ, ਟੀਬੀ ਦੇ ਖਾਤਮੇ, 100 ਫੀਸਦੀ ਟੀਕਾਕਰਣ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪ੍ਰਧਾਨ ਮੰਤਰੀ ਪੋਸ਼ਣ, ਪ੍ਰਧਾਨ ਮੰਤਰੀ ਜਨਧਨ ਯੋਜਨਾ ਆਦਿ ਦੇ ਲਈ ਅਲਗ ਤੋਂ ਸੰਤ੍ਰਿਪਤ ਸੁਨਿਸ਼ਚਿਤ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਅਤੇ ਹੋਰ ਵਿਕਾਸ ਪਹਿਲਾਂ
ਕਿਸਾਨਾਂ ਦੀ ਭਲਾਈ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦਰਸਾਉਣ ਵਾਲੇ ਇੱਕ ਹੋਰ ਉਦਾਹਰਨ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪ੍ਰਧਾਨ ਮੰਤਰੀ-ਕਿਸਾਨ) ਦੇ ਤਹਿਤ 18,000 ਕਰੋੜ ਰੁਪਏ ਦੀ 15ਵੀਂ ਕਿਸ਼ਤ ਰਾਸ਼ੀ, 8 ਕਰੋੜ ਤੋਂ ਅਧਿਕ ਲਾਭਾਰਥੀਆਂ ਨੂੰ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ) ਦੇ ਮਾਧਿਅਮ ਨਾਲ ਜਾਰੀ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 14 ਕਿਸ਼ਤਾਂ ਵਿੱਚ 2.62 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ।
ਪ੍ਰਧਾਨ ਮੰਤਰੀ, ਰੇਲ, ਸੜਕ , ਸਿੱਖਿਆ, ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਜਿਹੇ ਕਈ ਖੇਤਰਾਂ ਵਿੱਚ ਲਗਭਗ 7200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਉਨ੍ਹਾਂ ਵਿੱਚ ਐੱਨਐੱਚ 133 ਦੇ ਮਹਾਗਾਮਾ-ਹੰਸਡੀਹਾ ਸੈਕਸ਼ਨ ਦੇ 52 ਕਿਲੋਮੀਟਰ ਲੰਬੇ ਹਿੱਸੇ ਨੂੰ ਚਾਰ ਲੇਨ ਦਾ ਕਰਨਾ; ਐੱਨਐੱਚ 114ਏ ਦੇ ਬਾਸੁਕੀਨਾਥ-ਦੇਵਘਰ ਸੈਕਸ਼ਨ ਦੇ 45 ਕਿਲੋਮੀਟਰ ਲੰਬੇ ਹਿੱਸੇ ਨੂੰ ਚਾਰ ਲੇਨ ਦਾ ਕਰਨਾ; ਕੇਡੀਐੱਚ-ਪੂਰਨਾਡੀਹ ਕੋਲ ਹੈਂਡਲਿੰਗ ਪਲਾਂਟ; ਅਤੇ, ਆਈਆਈਆਈਟੀ ਰਾਂਚੀ ਦੇ ਨਵੇਂ ਅਕਾਦਮਿਕ ਅਤੇ ਪ੍ਰਸ਼ਾਸਨਿਕ ਭਵਨ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ।
ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਹੋਵੇਗਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ ਉਨ੍ਹਾਂ ਵਿੱਚ ਆਈਆਈਐੱਮ ਰਾਂਚੀ ਦਾ ਨਵਾਂ ਕੈਂਪਸ, ਆਈਆਈਟੀ ਆਈਐੱਸਐੱਮ ਧਨਬਾਦ ਦਾ ਨਵਾਂ ਹੋਸਟਲ, ਬੋਕਾਰੋ ਵਿੱਚ ਪੈਟਰੋਲੀਅਮ ਆਇਲ ਅਤੇ ਲੁਬਰੀਕੈਂਟਸ (ਪੀਓਐੱਲ) ਡਿਪੋ, ਹਟਿਆ-ਪਕਰਾ ਸੈਕਸ਼ਨ, ਤਲਗਾਰੀਆਂ-ਬੋਕਾਰੋ ਸੈਕਸ਼ਨ ਅਤੇ ਜਾਰੰਗਡੀਹ-ਪਤਰਾਤੂ ਸੈਕਸ਼ਨ ਨੂੰ ਡਬਲ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਝਾਰਖੰਡ ਵਿੱਚ 100 ਪ੍ਰਤੀਸ਼ਤ ਰੇਲਵੇ ਬਿਜਲੀਕਰਣ ਦੀ ਉਪਲਬਧੀ ਵੀ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੀ ਜਾਵੇਗੀ।
****
ਡੀਐੱਸ/ਐੱਸਕੇਐੱਸ