ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਨਵੰਬਰ ਨੂੰ ਬਿਹਾਰ ਦਾ ਦੌਰਾ ਕਰਨਗੇ। ਉਹ ਦਰਭੰਗਾ ਜਾਣਗੇ ਅਤੇ ਸਵੇਰੇ 10:45 ਵਜੇ ਬਿਹਾਰ ਵਿੱਚ ਲਗਭਗ 12,100 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ।
ਖੇਤਰ ਵਿੱਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਵੱਡੇ ਪੈਮਾਨੇ ‘ਤੇ ਹੁਲਾਰਾ ਦੇਣ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਦਰਭੰਗਾ ਵਿੱਚ 1260 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਏਮਜ਼ ਦਾ ਨੀਂਹ ਪੱਥਰ ਰੱਖਣਗੇ। ਇਸ ਵਿੱਚ ਸੁਪਰ-ਸਪੈਸ਼ਲਿਟੀ ਹਸਪਤਾਲ/ਆਯੁਸ਼ ਬਲਾਕ, ਮੈਡੀਕਲ ਕਾਲਜ, ਨਰਸਿੰਗ ਕਾਲਜ, ਰੈਣ ਬਸੇਰਾ ਅਤੇ ਰਿਹਾਇਸ਼ੀ ਸੁਵਿਧਾਵਾਂ ਹੋਣਗੀਆਂ। ਇਹ ਬਿਹਾਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾੰ ਨੂੰ ਟੈਰੀਟੇਰੀ ਹੈਲਥ ਕੇਅਰ ਸੁਵਿਧਾਵਾਂ ਪ੍ਰਦਾਨ ਕਰੇਗਾ।
ਪ੍ਰੋਜੈਕਟਾਂ ਦਾ ਵਿਸ਼ੇਸ਼ ਧਿਆਨ ਰੋਡ ਅਤੇ ਰੇਲ ਦੋਵਾਂ ਖੇਤਰਾਂ ਵਿੱਚ ਨਵੇਂ ਪ੍ਰੋਜੈਕਟਾਂ ਰਾਹੀਂ ਖੇਤਰ ਵਿੱਚ ਕਨੈਕਟੀਵਿਟੀ ਨੂੰ ਵਧਾਉਣਾ ਹੈ। ਪ੍ਰਧਾਨ ਮੰਤਰੀ ਬਿਹਾਰ ਵਿੱਚ ਲਗਭਗ 5,070 ਕਰੋੜ ਰੁਪਏ ਦੇ ਵਿਭਿੰਨ ਨੈਸ਼ਨਲ ਹਾਈਵੇਅਜ਼ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਉਹ ਨੈਸ਼ਨਲ ਹਾਈਵੇਅ-327ਈ ਦੇ ਚਾਰ ਲੇਨ ਵਾਲੇ ਕੌਰੀਡੋਰ-ਅਰਰੀਯਾ ਸੈਕਸ਼ਨ ਦਾ ਉਦਘਾਟਨ ਕਰਨਗੇ। ਇਹ ਕੌਰੀਡੋਰ ਪੂਰਬੀ-ਪੱਛਮੀ ਕੌਰੀਡੋਰ (ਐੱਨਐੱਚ-27) ‘ਤੇ ਅਰਰੀਯਾ ਤੋਂ ਗੁਆਂਢੀ ਰਾਜ ਪੱਛਮ ਬੰਗਾਲ ਦੇ ਗਲਗਲੀਆ ਤੱਕ ਇੱਕ ਵਿਕਲਪਿਕ ਮਾਰਗ ਪ੍ਰਦਾਨ ਕਰੇਗਾ। ਇਹ ਐੱਨਐੱਚ-322 ਅਤੇ ਐੱਨਐੱਚ-31 ‘ਤੇ ਦੋ ਰੇਲ ਓਵਰ ਬ੍ਰਿਜ (ਆਰਓਬੀ) ਦਾ ਵੀ ਉਦਘਾਟਨ ਕਰਨਗੇ। ਨਾਲ ਹੀ ਪ੍ਰਧਾਨ ਮੰਤਰੀ ਬੰਧੂਗੰਜ ਵਿੱਚ ਨੈਸ਼ਨਲ ਹਾਈਵੇਅ-110 ‘ਤੇ ਇੱਕ ਪ੍ਰਮੁੱਖ ਪੁਲ ਦਾ ਉਦਘਾਟਨ ਕਰਨਗੇ, ਜੋ ਜਹਾਨਾਬਾਦ ਨੂੰ ਬਿਹਾਰਸ਼ਰੀਫ ਨਾਲ ਜੋੜੇਗਾ।
ਪ੍ਰਧਾਨ ਮੰਤਰੀ ਅੱਠ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਰਾਮਨਗਰ ਤੋਂ ਰੋਸਰਾ ਤੱਕ ਪੱਕੀ ਸੜਕ ਦੇ ਨਾਲ ਦੋ-ਲੇਨ ਸੜਕ, ਬਿਹਾਰ-ਪੱਛਮ ਬੰਗਾਲ ਸੀਮਾ ਤੋਂ ਐੱਨਐੱਚ-131 ਏ ਦਾ ਮਨਿਹਾਰੀ ਸੈਕਸ਼ਨ, ਹਾਜੀਪੁਰ ਤੋਂ ਮਹਨਾਰ ਅਤੇ ਮੋਹੀਉਦੀਨ ਨਗਰ ਹੁੰਦੇ ਹੋਏ ਬਛਵਾੜਾ ਤੱਕ, ਸਰਾਵਨ-ਚਕਾਈ ਸੈਕਸ਼ਨ ਸ਼ਾਮਲ ਹਨ। ਇਹ ਐੱਨਐੱਚ-327ਈ ‘ਤੇ ਰਾਣੀਗੰਜ ਬਾਈਪਾਸ, ਐੱਨਐੱਚ-33ਏ ‘ਤੇ ਕਟੋਰੀਆ, ਲੱਖਪੁਰਾ, ਬਾਂਕਾ ਅਤੇ ਪੰਜਵਾਰਾ ਬਾਈਪਾਸ ਅਤੇ ਐੱਨਐੱਚ-82 ਤੋਂ ਐੱਨਐੱਚ-33 ਤੱਕ ਚਾਰ ਲੇਨ ਦੀ ਲਿੰਕ ਰੋਡ ਦਾ ਵੀ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ 1740 ਕਰੋੜ ਰੁਪਏ ਤੋਂ ਅਧਿਕ ਦੇ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਚਿਰਾਲਾਪੋਥੁ ਤੋਂ ਬਾਘਾ ਬਿਸ਼ੁਨਪੁਰ ਤੱਕ 220 ਕਰੋੜ ਰੁਪਏ ਤੋਂ ਅਧਿਕ ਦੇ ਸੋਨਨਗਰ ਬਾਈਪਾਸ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਣਗੇ।
ਉਹ 1520 ਕਰੋੜ ਰੁਪਏ ਤੋਂ ਅਧਿਕ ਦੇ ਰੇਲਵੇ ਪ੍ਰੋਜੈਕਟਸ ਵੀ ਦੇਸ਼ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਝੰਝਾਰਪੁਰ-ਲੌਕਾਹਾ ਬਜ਼ਾਰ ਰੇਲ ਸੈਕਸ਼ਨ, ਦਰਭੰਗਾ ਬਾਈਪਾਸ ਰੇਲਵੇ ਲਾਈਨ ਦਾ ਗੇਜ ਪਰਿਵਰਤਨ ਸ਼ਾਮਲ ਹੈ, ਜਿਸ ਨਲਾ ਦਰਭੰਗਾ ਜੰਕਸ਼ਨ ਰੇਲਵੇ ‘ਤੇ ਰੇਲਵੇ ਟ੍ਰੈਫਿਕ ਦੀ ਭੀੜ ਘੱਟ ਹੋ ਜਾਵੇਗੀ। ਰੇਲਵੇ ਲਾਈਨ ਦੇ ਦੋਹਰੀਕਰਣ ਪ੍ਰੋਜੈਕਟਾਂ ਤੋਂ ਬਿਹਤਰ ਖੇਤਰੀ ਕਨੈਕਟੀਵਿਟੀ ਮਿਲੇਗੀ।
ਪ੍ਰਧਾਨ ਮੰਤਰੀ ਝੰਝਾਰਪੁਰ-ਲੌਕਾਹਾ ਬਜ਼ਾਰ ਸੈਕਸ਼ਨ ‘ਤੇ ਟ੍ਰੇਨ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਸ ਸੈਕਸ਼ਨ ਵਿੱਚ ਐੱਮਈਐੱਮਯੂ ਟ੍ਰੇਨ ਸੇਵਾਵਾਂ ਸ਼ੁਰੂ ਹੋਣ ਨਾਲ ਆਲੇ-ਦੁਆਲੇ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਰੋਜ਼ਗਾਰ, ਸਿੱਖਿਆ ਤੇ ਸਿਹਤ ਸੁਵਿਧਾਵਾਂ ਤੱਕ ਪਹੁੰਚ ਅਸਾਨ ਹੋ ਜਾਵੇਗੀ।
ਪ੍ਰਧਾਨ ਮੰਤਰੀ ਭਾਰਤ ਦੇ ਵਿਭਿੰਨ ਰੇਲਵੇ ਸਟੇਸ਼ਨਾਂ ‘ਤੇ 18 ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਨਾਲ ਯਾਤਰੀਆਂ ਲਈ ਰੇਲਵੇ ਸਟੇਸ਼ਨਾਂ ‘ਤੇ ਸਸਤੀਆਂ ਦਵਾਈਆਂ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ। ਇਹ ਜੈਨੇਰਿਕ ਦਵਾਈਆਂ ਦੀ ਸਵੀਕ੍ਰਿਤੀ ਅਤੇ ਜਾਗਰੂਕਤਾ ਨੂੰ ਵੀ ਹੁਲਾਰਾ ਦੇਵੇਗਾ, ਜਿਸ ਨਾਲ ਸਿਹਤ ਸੰਭਾਲ਼ ‘ਤੇ ਸਮੁੱਚੇ ਖਰਚੇ ਵਿੱਚ ਕਮੀ ਆਵੇਗੀ।
ਪ੍ਰਧਾਨ ਮੰਤਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ 4,020 ਕਰੋੜ ਰੁਪਏ ਤੋਂ ਅਧਿਕ ਦੀਆਂ ਵਿਭਿੰਨ ਪਹਿਲਾਂ ਦਾ ਨੀਂਹ ਪੱਥਰ ਰੱਖਣਗੇ। ਘਰਾਂ ਤੱਕ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਪਹੁੰਚਾਉਣ ਅਤੇ ਵਪਾਰਕ ਤੇ ਉਦਯੋਗਿਕ ਖੇਤਰਾਂ ਨੂੰ ਸਵੱਛ ਊਰਜਾ ਵਿਕਲਪ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਪ੍ਰਧਾਨ ਮੰਤਰੀ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਬਿਹਾਰ ਦੇ ਪੰਜ ਪ੍ਰਮੁੱਖ ਜ਼ਿਲ੍ਹਿਆਂ ਦਰਭੰਗਾ, ਮਧੁਬਨੀ, ਸੁਪੌਲ, ਸੀਤਾਮੜੀ ਅਤੇ ਸ਼ਿਵਹਰ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਦੇ ਵਿਕਾਸ ਦਾ ਨੀਂਹ ਪੱਥਰ ਰੱਖਣਗੇ।
ਉਹ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੀ ਬਰੌਨੀ ਰਿਫਾਇਨਰੀ ਦੀ ਬਿਟੁਮੇਨ ਮੈਨੂਫੈਕਚਰਿੰਗ ਯੂਨਿਟ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਸਥਾਨਕ ਪੱਧਰ ‘ਤੇ ਬਿਟੁਮੇਨ ਦਾ ਉਤਪਾਦਨ ਕਰੇਗੀ, ਜਿਸ ਨਾਲ ਆਯਾਤਿਤ ਬਿਟੁਮੇਨ ‘ਤੇ ਨਿਰਭਰਤਾ ਘੱਟ ਕਰਨ ਵਿਚ ਮਦਦ ਮਿਲੇਗੀ।
*******
ਐੱਮਜੇਪੀਐੱਸ/ਐੱਸਆਰ/ਐੱਕਕੇਐੱਸ