Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 13 ਤੋਂ 15 ਜੁਲਾਈ, 2023 ਨੂੰ ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਤੋਂ 15 ਜੁਲਾਈ, 2023 ਨੂੰ ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਅਧਿਕਾਰਿਕ (ਸਰਕਾਰੀ) ਯਾਤਰਾ ਕਰਨਗੇ।

 

ਫਰਾਂਸ ਦੇ ਰਾਸ਼ਟਰਪਤੀ, ਸ਼੍ਰੀ ਇਮੈਨੁਅਲ ਮੈਕ੍ਰੋਂ (Mr. Emmanuel Macron) ਦੇ ਸੱਦੇ ‘ਤੇ ਪ੍ਰਧਾਨ ਮੰਤਰੀ 13-14 ਜੁਲਾਈ 2023 ਤੱਕ ਪੈਰਿਸ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 14 ਜੁਲਾਈ 2023 ਨੂੰ ਬੈਸਟਿਲ ਡੇਅ ਪਰੇਡ ਵਿੱਚ ਮੁੱਖ ਮਹਿਮਾਨ ਹੋਣਗੇ, ਇਸ ਪਰੇਡ ਵਿੱਚ ਤਿੰਨੋਂ ਸੈਨਾਵਾਂ ਦੇ ਭਾਰਤੀ ਹਥਿਆਰਬੰਦ ਬਲਾਂ ਦਾ ਇੱਕ ਦਲ ਵੀ ਹਿੱਸਾ ਲਵੇਗਾ।

 

ਆਪਣੀ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਮੈਕ੍ਰੋਂ ਨਾਲ ਰਸਮੀ ਵਾਰਤਾਲਾਪ ਕਰਨਗੇ। ਰਾਸ਼ਟਰਪਤੀ ਮੈਕ੍ਰੋਂ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਇੱਕ ਰਾਜਸੀ ਭੋਜਨ ਦੇ ਨਾਲ-ਨਾਲ ਇੱਕ ਨਿਜੀ ਡਿਨਰ (ਰਾਤ ਦੇ ਭੋਜਨ) ਦੀ ਮੇਜ਼ਬਾਨੀ ਵੀ ਕਰਨਗੇ।

 

ਪ੍ਰਧਾਨ ਮੰਤਰੀ ਮੋਦੀ ਆਪਣੀ ਇਸ ਯਾਤਰਾ ਵਿੱਚ ਫਰਾਂਸ ਦੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਫਰਾਂਸ ਦੀ ਸੀਨੈਟ ਅਤੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨਾਂ ਨਾਲ ਵੀ ਮੁਲਾਕਾਤ ਕਰਨਗੇ। ਉਹ ਫਰਾਂਸ ਵਿੱਚ ਭਾਰਤੀ ਪ੍ਰਵਾਸੀਆਂ, ਭਾਰਤੀ ਅਤੇ ਫਰਾਂਸੀਸੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਅਤੇ ਪ੍ਰਮੁੱਖ ਫਰਾਂਸੀਸੀ ਹਸਤੀਆਂ ਦੇ ਨਾਲ ਨਿਜੀ ਤੌਰ ‘ਤੇ ਗੱਲਬਾਤ ਕਰਨਗੇ।

 

ਇਸ ਵਰ੍ਹੇ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ ਹੈ ਅਤੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਰਣਨੀਤਕ, ਸੱਭਿਆਚਾਰਕ, ਵਿਗਿਆਨਿਕ, ਅਕਾਦਮਿਕ ਅਤੇ ਆਰਥਿਕ ਸਹਿਯੋਗ ਜਿਹੇ ਵਿਭਿੰਨ ਖੇਤਰਾਂ ਵਿੱਚ ਭੱਵਿਖ ਲਈ ਸਾਂਝੇਦਾਰੀ ਦੀ ਰੂਪ-ਰੇਖਾ ਤਿਆਰ ਕਰਨ ਦਾ ਅਵਸਰ ਪ੍ਰਦਾਨ ਕਰੇਗੀ।

 

ਇਸ ਤੋਂ ਬਾਅਦ, ਪ੍ਰਧਾਨ ਮੰਤਰੀ 15 ਜੁਲਾਈ ਨੂੰ ਅਬੂ ਧਾਬੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ  ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ (Sheikh Mohamed bin Zayed Al Nahyan) ਦੇ ਨਾਲ ਗੱਲਬਾਤ ਕਰਨਗੇ। ਭਾਰਤ-ਯੂਏਈ ਵਿਆਪਕ ਰਣਨੀਤਕ ਸਾਂਝੇਦਾਰੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਊਰਜਾ, ਸਿੱਖਿਆ, ਸਿਹਤ ਦੇਖਭਾਲ, ਖੁਰਾਕ ਸੁਰੱਖਿਆ, ਫਿਨਟੈਕ, ਰੱਖਿਆ ਅਤੇ ਸੱਭਿਆਚਾਰ ਜਿਹੇ ਵਿਭਿੰਨ ਖੇਤਰਾਂ ਵਿੱਚ ਇਸ ਨੂੰ ਅੱਗੇ ਵਧਾਉਣ ਵਾਲੇ ਸਾਧਨਾਂ ਦੀ ਪਹਿਚਾਣ ਕਰਨ ਦਾ ਅਵਸਰ ਪ੍ਰਦਾਨ ਕਰੇਗੀ। ਇਹ ਆਲਮੀ ਮੁੱਦਿਆਂ ‘ਤੇ ਸਹਿਯੋਗ ਸਥਾਪਿਤ ਕਰਨ ‘ਤੇ ਚਰਚਾ ਕਰਨ ਦਾ ਵੀ ਅਵਸਰ ਪ੍ਰਦਾਨ ਕਰੇਗੀ, ਵਿਸ਼ੇਸ਼ ਤੌਰ ‘ਤੇ ਯੂਐੱਨਐੱਫਸੀਸੀਸੀ ਦੇ ਸੀਓਪੀ-28 ਵਿੱਚ ਯੂਏਈ ਦੀ ਪ੍ਰਧਾਨਗੀ ਅਤੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਸੰਦਰਭ ਵਿੱਚ, ਜਿਸ ਵਿੱਚ ਯੂਏਈ ਇੱਕ ਵਿਸ਼ੇਸ਼ ਸੱਦੇ ਗਏ ਮੈਂਬਰ ਹਨ।

***

ਡੀਐੱਸ