ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਮਾਰਚ ਨੂੰ ਕਰਨਾਟਕ ਦਾ ਦੌਰਾ ਕਰਨਗੇ, ਜਿੱਥੇ ਉਹ ਲਗਭਗ 16,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਮਾਂਡਯਾ ਵਿੱਚ ਪ੍ਰਮੁੱਖ ਸੜਕ ਪ੍ਰੋਜਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ, ਲਗਭਗ 3.15 ਵਜੇ, ਉਹ ਹੁਬਲੀ-ਧਾਰਵਾੜ ਵਿੱਚ ਵਿਭਿੰਨ ਵਿਕਾਸ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਦੇਸ਼ ਭਰ ਵਿੱਚ ਵਿਸ਼ਵ ਪੱਧਰੀ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਨਾਲ ਜੁੜੇ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਪ੍ਰਮਾਣ ਹੈ-ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੇ ਵਿਕਾਸ ਦੀ ਤੇਜ਼ ਗਤੀ। ਇਸ ਪ੍ਰਯਾਸ ਵਿੱਚ ਅੱਗੇ ਵਧਦੇ ਹੋਏ ਪ੍ਰਧਾਨ ਮੰਤਰੀ, ਬੰਗਲੁਰੂ-ਮੈਸੂਰ ਐਕਸਪ੍ਰੈੱਸਵੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਪ੍ਰੋਜੈਕਟ ਵਿੱਚ ਐੱਨਐੱਚ-275 ਦੇ ਬੰਗਲੁਰੂ-ਨਿਦਾਘੱਟਾ-ਮੈਸੂਰ ਸੈਕਸ਼ਨ ਨੂੰ 6 ਲੇਨ ਦਾ ਬਣਾਉਣਾ ਸ਼ਾਮਲ ਹੈ। 118 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਨਾਲ ਜੁੜੇ ਇਸ ਪ੍ਰੋਜੈਕਟ ਨੂੰ ਲਗਭਗ 8480 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਨਾਲ ਬੰਗਲੁਰੂ ਅਤੇ ਮੈਸੂਰ ਦੇ ਵਿਚਕਾਰ ਯਾਤਰਾ-ਅਵਧੀ ਲਗਭਗ 3 ਘੰਟੇ ਤੋਂ ਘਟ ਕੇ ਕਰੀਬ 75 ਮਿੰਟ ਰਹਿ ਜਾਵੇਗੀ। ਇਸ ਨਾਲ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਮੈਸੂਰ-ਖੁਸ਼ਾਲਨਗਰ 4 ਲੇਨ ਰਾਜਮਾਰਗ ਦਾ ਨੀਂਹ ਪੱਥਰ ਵੀ ਰੱਖਣਗੇ। 92 ਕਿਲੋਮੀਟਰ ਵਿੱਚ ਫੈਲੇ ਇਸ ਪ੍ਰੋਜੈਕਟ ਨੂੰ ਲਗਭਗ 4130 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਹ ਪ੍ਰੋਜੈਕਟ ਬੰਗਲੁਰੂ ਦੇ ਨਾਲ ਖੁਸ਼ਾਲਨਗਰ ਦੇ ਟ੍ਰਾਂਸਪੋਰਟ ਸੰਪਰਕ ਨੂੰ ਹੁਲਾਰਾ ਦੇਣ ਵਿੱਚ ਮਹਤਵਪੂਰਨ ਭੂਮਿਕਾ ਨਿਭਾਏਗਾ ਅਤੇ ਯਾਤਰਾ-ਅਵਧੀ ਨੂੰ ਲਗਭਗ 5 ਤੋਂ ਘਟਾ ਕੇ ਸਿਰਫ਼ 2.5 ਘੰਟੇ ਕਰਨ ਵਿੱਚ ਮਦਦ ਕਰੇਗਾ। ਇਸ ਪ੍ਰਕਾਰ, ਯਾਤਰਾ ਦੀ ਅਵਧੀ, ਵਰਤਮਾਨ ਦੀ ਤੁਲਨਾ ਵਿੱਚ ਅੱਧੀ ਰਹਿ ਜਾਵੇਗੀ।
ਪ੍ਰਧਾਨ ਮੰਤਰੀ, ਹੁਬਲੀ-ਧਾਰਵਾੜ ਵਿੱਚ
ਪ੍ਰਧਾਨ ਮੰਤਰੀ ਆਈਆਈਟੀ ਧਾਰਵਾੜ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦੁਆਰਾ ਫਰਵਰੀ 2019 ਵਿੱਚ ਸੰਸਥਾ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। 850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਇਹ ਸੰਸਥਾਨ, ਵਰਤਮਾਨ ਵਿੱਚ 4 ਵਰ੍ਹੇ ਬੀ.ਟੈੱਕ ਪ੍ਰੋਗਰਾਮ, ਅੰਤਰ-ਅਨੁਸ਼ਾਸਨੀ 5 ਵਰ੍ਹੇ, ਬੀਐੱਸ-ਐੱਮਐੱਸ ਪ੍ਰੋਗਰਾਮ, ਐੱਮ.ਟੈੱਕ ਅਤੇ ਪੀਐੱਚ.ਡੀ ਪ੍ਰੋਗਰਾਮ ਦਾ ਪ੍ਰਸਤਾਵ ਦਿੰਦਾ ਹੈ।
ਪ੍ਰਧਾਨ ਮੰਤਰੀ ਸ੍ਰੀ ਸਿੱਧਾਰੂਢ ਸਵਾਮੀਜੀ (Sri Siddharoodha Swamiji) ਹੁਬਲੀ ਸਟੇਸ਼ਨ ‘ਤੇ ਦੁਨੀਆ ਦੇ ਸਭ ਤੋਂ ਲੰਬੇ ਰੇਲਵੇ ਪਲੈਟਫਾਰਮ ਦਾ ਉਦਘਾਟਨ ਕਰਨਗੇ। ਇਸ ਰਿਕਾਰਡ ਨੂੰ ਹਾਲ ਹੀ ਵਿੱਚ ਗਿਨੀਜ਼ ਬੁੱਕ ਆਵ੍ ਵਰਲਡ ਰਿਕਾਰਡਸ ਦੁਆਰਾ ਮਾਨਤਾ ਦਿੱਤੀ ਗਈ ਹੈ। 1507 ਮੀਟਰ ਲੰਬੇ ਇਸ ਪਲੈਟਫਾਰਮ ਨੂੰ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਇਸ ਖੇਤਰ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਲਈ ਹੋਸਪੇਟੇ-ਹੁਬਲੀ-ਤੀਨਾਈਘਾਟ ਸੈਕਸ਼ਨ ਦੇ ਬਿਜਲੀਕਰਣ ਅਤੇ ਹੋਸਪੇਟੇ ਸਟੇਸ਼ਨ ਦੇ ਨਵੀਨੀਕਰਣ ਦਾ ਉਦਘਾਟਨ ਕਰਨਗੇ। 530 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ, ਇਲੈਕਟ੍ਰੀਫਿਕੇਸ਼ਨ ਪ੍ਰੋਜੈਕਟ ਇਲੈਕਟ੍ਰਿਕ ਟ੍ਰੈਕਸ਼ਨ ‘ਤੇ ਨਿਰਵਿਘਨ ਰੇਲ ਸੰਚਾਲਨ ਦੀ ਸੁਵਿਧਾ ਦਿੰਦਾ ਹੈ। ਪੁਨਰ-ਵਿਕਸਿਤ ਹੋਸਪੇਟੇ ਸਟੇਸ਼ਨ ਯਾਤਰੀਆਂ ਨੂੰ ਅਰਾਮਦਾਇਕ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਨੂੰ ਹੰਪੀ ਸਮਾਰਕਾਂ ਦੇ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਹੁਬਲੀ-ਧਾਰਵਾੜ ਸਮਾਰਟ ਸਿਟੀ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ ਲਗਭਗ 520 ਕਰੋੜ ਰੁਪਏ ਹੈ। ਇਹ ਪ੍ਰਯਾਸ ਜਨਤਕ ਸਥਾਨਾਂ ਨੂੰ ਸਵੱਛ, ਸੁਰੱਖਿਅਤ ਅਤੇ ਸੁਵਿਧਾਜਨਕ ਬਣਾ ਕੇ ਜੀਵਨ ਦੀ ਗੁਣਵੱਤਾ ਵਿੱਚ ਵਾਧਾ ਕਰਨਗੇ ਅਤੇ ਸ਼ਹਿਰ ਨੂੰ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਰੂਪ ਇੱਕ ਸ਼ਹਿਰੀ ਸੈਂਟਰ ਵਿੱਚ ਬਦਲ ਦੇਣਗੇ।
ਪ੍ਰਧਾਨ ਮੰਤਰੀ, ਜਯਦੇਵ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਕਰੀਬ 250 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਨੂੰ ਵਿਕਸਿਤ ਕੀਤਾ ਜਾਵੇਗਾ, ਜੋ ਇਹ ਖੇਤਰ ਦੇ ਲੋਕਾਂ ਨੂੰ ਦਿਲ ਸਬੰਧੀ ਰੋਗਾਂ ਦੇ ਲਈ ਤੀਸਰੇ ਦਰਜ਼ੇ ਦੀ ਦੇਖਭਾਲ਼ ਦੀ ਸੁਵਿਧਾ ਪ੍ਰਦਾਨ ਕਰੇਗਾ। ਇਸ ਖੇਤਰ ਵਿੱਚ ਵਾਟਰ ਸਪਲਾਈ ਨੂੰ ਹੋਰ ਵਧਾਉਣ ਦੇ ਲਈ, ਪ੍ਰਧਾਨ ਮੰਤਰੀ, ਧਾਰਵਾੜ ਮਲਟੀ ਵਿਲੇਜ਼ ਵਾਟਰ ਸਪਲਾਈ ਸਕੀਮਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਨੂੰ 1040 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਉਹ ਤੁੱਪਾਰੀਹੱਲਾ ਫਲੱਡ ਡੈਮੇਜ ਕੰਟਰੋਲ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਨੂੰ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦਾ ਉਦੇਸ਼ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ। ਪ੍ਰੋਜੈਕਟ ਵਿੱਚ ਦੀਵਾਰਾਂ ਨੂੰ ਕਾਇਮ ਰੱਖਣਾ ਅਤੇ ਤਟਬੰਧਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ।
********
ਡੀਐੱਸ/ਐੱਲਪੀ/ਏਕੇ