Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 12 ਮਾਰਚ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨਾਲ ਸਬੰਧਿਤ ਗਤੀਵਿਧੀਆਂ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਾਰਚ 2021 ਨੂੰ ਸਾਬਰਮਤੀ ਆਸ਼ਰਮ, ਅਹਿਮਦਾਬਾਦ ਤੋਂ ਪਦਯਾਤਰਾ’ (ਸੁਤੰਤਰਤਾ ਮਾਰਚ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (India@75) ਦੀਆਂ ਸ਼ੁਰੂਆਤੀ ਗਤੀਵਿਧੀਆਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ India@75 ਦੇ ਜਸ਼ਨਾਂ ਲਈ ਕਈ ਹੋਰ ਸੱਭਿਆਚਾਰਕ ਅਤੇ ਡਿਜੀਟਲ ਪਹਿਲਾਂ ਦੀ ਸ਼ੁਰੂਆਤ ਵੀ ਕਰਨਗੇ ਅਤੇ ਸਾਬਰਮਤੀ ਆਸ਼ਰਮ ਵਿਖੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਵੀ ਸਵੇਰੇ ਸਾਢੇ 10 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਮੌਕੇ ਮੌਜੂਦ ਰਹਿਣਗੇ।

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਵੱਲੋਂ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਸਮਾਰੋਹ ਲਈ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਇੱਕ ਲੜੀ ਹੈ। ਮਹੋਤਸਵ ਜਨ-ਭਾਗੀਦਰੀ ਦੀ ਭਾਵਨਾ ਨਾਲ ਜਨ-ਉਤਸਵ ਵਜੋਂ ਮਨਾਇਆ ਜਾਵੇਗਾ।

 

ਗ੍ਰਹਿ ਮੰਤਰੀ ਦੀ ਅਗਵਾਈ ਹੇਠ ਇੱਕ ਰਾਸ਼ਟਰੀ ਲਾਗੂਕਰਨ ਕਮੇਟੀ ਗਠਿਤ ਕੀਤੀ ਗਈ ਹੈ ਜੋ ਯਾਦਗਾਰੀ ਉਤਸਵ ਦੇ ਤਹਿਤ ਵਿਭਿੰਨ ਸਮਾਗਮਾਂ ਦੀਆਂ ਨੀਤੀਆਂ ਅਤੇ ਯੋਜਨਾਵਾਂ ਤਿਆਰ ਕਰੇਗੀ। ਸ਼ੁਰੂਆਤੀ ਗਤੀਵਿਧੀਆਂ 15 ਅਗਸਤ 2022 ਤੋਂ 75 ਹਫ਼ਤੇ ਪਹਿਲਾਂ 12 ਮਾਰਚ 2021 ਤੋਂ ਸ਼ੁਰੂ ਹੋ ਰਹੀਆਂ ਹਨ।

 

ਪਦਯਾਤਰਾ

 

ਪ੍ਰਧਾਨ ਮੰਤਰੀ ਦੁਆਰਾ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਜਾ ਰਹੀ ਇਹ ਪਦਯਾਤਰਾ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਨਵਸਾਰੀ ਦੇ ਦਾਂਡੀ ਤੱਕ 81 ਮਾਰਚਰਾਂ ਦੁਆਰਾ ਕੀਤੀ ਜਾਵੇਗੀ। 241 ਮੀਲ ਦੀ ਇਹ ਯਾਤਰਾ 5 ਅਪ੍ਰੈਲ ਨੂੰ ਖ਼ਤਮ ਹੋਏਗੀ, ਜੋ 25 ਦਿਨਾਂ ਤੱਕ ਚਲੇਗੀ। ਦਾਂਡੀ ਦੇ ਰਸਤੇ ਤੇ ਪਦਯਾਤਰਾ ਵਿੱਚ ਵਿਭਿੰਨ ਸਮੂਹਾਂ ਦੇ ਲੋਕ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ, ਇਸ ਯਾਤਰਾ ਦੇ ਪਹਿਲੇ 75 ਕਿਲੋਮੀਟਰ ਦੀ ਅਗਵਾਈ ਕਰਨਗੇ।

 

 

India@75 ਦੇ ਤਹਿਤ ਹੋਣ ਵਾਲੀਆਂ ਵਿਭਿੰਨ ਪਹਿਲਾਂ

 

ਇਸ ਪ੍ਰੋਗਰਾਮ ਵਿੱਚ India@75 ਥੀਮ ਦੇ ਤਹਿਤ ਫਿਲਮ, ਵੈੱਬਸਾਈਟ, ਗੀਤ, ਆਤਮਨਿਰਭਰ ਚਰਖਾ ਅਤੇ ਆਤਮਨਿਰਭਰ ਇਨਕੁਬੇਟਰ ਜਿਹੀਆਂ ਯੋਜਨਾਬੱਧ ਸ਼ੁਰੂਆਤੀ ਗਤੀਵਿਧੀਆਂ ਦਾ ਉਦਘਾਟਨ ਕੀਤਾ ਜਾਵੇਗਾ।

 

ਉਪਰੋਕਤ ਪਹਿਲਾਂ ਦੇ ਨਾਲ-ਨਾਲ ਦੇਸ਼ ਦੀ ਅਜਿੱਤ ਭਾਵਨਾ ਦੇ ਜਸ਼ਨ ਨੂੰ ਪੇਸ਼ ਕਰਨ ਵਾਲਾ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਸੰਗੀਤ, ਨ੍ਰਿਤ, ਪ੍ਰਵਚਨ, ਪ੍ਰਸਤਾਵਨਾ (ਹਰੇਕ ਲਾਈਨ ਵੱਖਰੀ ਭਾਸ਼ਾ ਵਿੱਚ, ਦੇਸ਼ ਦੇ ਵਿਭਿੰਨ ਖੇਤਰਾਂ ਦੀ ਨੁਮਾਇੰਦਗੀ ਕਰਨ ਲਈ) ਨੂੰ ਪੜ੍ਹਨਾ ਸ਼ਾਮਲ ਹੋਵੇਗਾ। ਭਾਰਤ ਦੇ ਭਵਿੱਖ ਦੇ ਰੂਪ ਵਿੱਚ ਯੁਵਾ ਸ਼ਕਤੀ ਨੂੰ ਦਰਸਾਉਂਦੇ ਹੋਏ, ਸਮੂਹ-ਗਾਨ ਵਿੱਚ 75 ਆਵਾਜ਼ਾਂ ਹੋਣਗੀਆਂ ਅਤੇ ਨਾਲ ਹੀ 75 ਡਾਂਸਰ ਸ਼ਾਮਲ ਹੋਣਗੇ।

 

ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਵੀ 12 ਮਾਰਚ, 2021 ਨੂੰ ਪੂਰੇ ਭਾਰਤ ਵਿੱਚ ਪ੍ਰੋਗਰਾਮ ਆਯੋਜਿਤ ਕਰ ਰਹੀਆਂ ਹਨ। ਇਨ੍ਹਾਂ ਪ੍ਰੋਗਰਾਮਾਂ ਤੋਂ ਇਲਾਵਾ, ਸੱਭਿਆਚਾਰਕ ਮੰਤਰਾਲੇ ਅਤੇ ਯੁਵਾ ਮਾਮਲੇ ਮੰਤਰਾਲੇ ਦੇ ਤਹਿਤ ਭਾਰਤੀ ਪੁਰਾਤੱਤਵ ਸਰਵੇਖਣ ਅਤੇ ਜ਼ੋਨਲ ਸੱਭਿਆਚਾਰਕ ਕੇਂਦਰਾਂ ਅਤੇ ਟ੍ਰਾਈਫੈੱਡ ਨੇ ਇਸ ਮੌਕੇ ਤੇ ਵਿਭਿੰਨ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ।

 

 

**********

 

ਡੀਐੱਸ