Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 12 ਜੁਲਾਈ ਨੂੰ ਦੇਵਘਰ ਅਤੇ ਪਟਨਾ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, 12 ਜੁਲਾਈ, 2022 ਨੂੰ ਦੇਵਘਰ ਅਤੇ ਪਟਨਾ ਦਾ ਦੌਰਾ ਕਰਨਗੇ। ਦੁਪਹਿਰ ਕਰੀਬ 1.15 ਵਜੇ ਪ੍ਰਧਾਨ ਮੰਤਰੀ ਦੇਵਘਰ ਵਿੱਚ 16,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 2.40 ਵਜੇ ਉਹ 12 ਜਯੋਤਿਰਲਿੰਗਾਂ ਚੋਂ ਇੱਕ ਬਾਬਾ ਵੈਦਯਨਾਥ ਮੰਦਰ ਚ ਦਰਸ਼ਨ ਅਤੇ ਪੂਜਾ ਕਰਨਗੇ। ਸ਼ਾਮ ਕਰੀਬ 6 ਵਜੇ ਪ੍ਰਧਾਨ ਮੰਤਰੀ ਪਟਨਾ ਵਿੱਚ ਬਿਹਾਰ ਵਿਧਾਨ ਸਭਾ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

ਦੇਵਘਰ ਵਿੱਚ ਪ੍ਰਧਾਨ ਮੰਤਰੀ

ਇਸ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਸੰਪਰਕ (ਕਨੈਕਟੀਵਿਟੀ) ਵਿੱਚ ਸੁਧਾਰ ਅਤੇ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਵਧਾਉਂਦੇ ਹੋਏਪ੍ਰਧਾਨ ਮੰਤਰੀ ਦੇਵਘਰ ਵਿੱਚ 16,800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਦੀ ਸਮਾਜਿਕ – ਆਰਥਿਕ ਸਮ੍ਰਿਧੀ ਵਿੱਚ ਮਹੱਤਵਪੂਰਨ ਸੁਧਾਰ ਕਰਨ ਵਿੱਚ ਮਦਦ ਮਿਲੇਗੀ।

ਬਾਬਾ ਵੈਦਯਨਾਥ ਧਾਮ ਦੇਸ਼ ਭਰ ਦੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ। ਪ੍ਰਧਾਨ ਮੰਤਰੀ ਬਾਬਾ ਵੈਦਯਨਾਥ ਦੇ ਲਈ ਸਿੱਧਾ ਸੰਪਰਕ ਪ੍ਰਦਾਨ ਕਰਨ ਦੇ ਕਦਮ ਵਜੋਂ ਦੇਵਘਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਇਸ ਨੂੰ ਲਗਭਗ 400 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਹਵਾਈ ਅੱਡੇ ਦੇ ਟਰਮੀਨਲ ਭਵਨ ਦੀ ਸਾਲਾਨਾ ਸਮਰੱਥਾ ਲਗਭਗ ਪੰਜ ਲੱਖ ਯਾਤਰੀਆਂ ਦੀ ਹੈ।

ਦੇਵਘਰ ਵਿੱਚ ਏਮਸ ਪੂਰੇ ਇਲਾਕੇ ਵਿੱਚ ਸਿਹਤ ਖੇਤਰ ਲਈ ਵਰਦਾਨ ਹੈ। ਏਮਸਦੇਵਘਰ ਦੀਆਂ ਸੇਵਾਵਾਂ ਵਧਣਗੀਆਂਕਿਉਂਕਿ ਪ੍ਰਧਾਨ ਮੰਤਰੀ ਰੋਗੀ (ਇਨ-ਪੇਸ਼ੈਂਟ) ਵਿਭਾਗ (ਆਈਪੀਡੀ) ਅਤੇ ਓਪਰੇਸ਼ਨ ਥੀਏਟਰ ਨਾਲ ਸਬੰਧਤ ਸੇਵਾਵਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰਧਾਨ ਮੰਤਰੀ ਦੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਧੀਆ ਸਿਹਤ ਸੁਵਿਧਾਵਾਂ ਦੇ ਵਿਕਾਸ ਦੇ ਵਿਜ਼ਨ ਅਨੁਸਾਰ ਹੈ।

ਪ੍ਰਧਾਨ ਮੰਤਰੀ ਦੀ ਦੇਸ਼ ਭਰ ਵਿੱਚ ਧਾਰਮਿਕ ਤੌਰ ਤੇ ਮਹੱਤਵਪੂਰਨ ਸਥਾਨਾਂ ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਅਤੇ ਅਜਿਹੇ ਸਾਰੇ ਸਥਾਨਾਂ ਤੇ ਸੈਲਾਨੀਆਂ ਲਈ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਵਚਨਬੱਧਤਾ ਨੂੰ ਸੈਰ-ਸਪਾਟਾ ਮੰਤਰਾਲੇ ਦੀ ਪ੍ਰਸਾਦ ਯੋਜਨਾ ਦੇ ਤਹਿਤ ਪ੍ਰਵਾਨਿਤ “ਵੈਦਯਨਾਥ ਧਾਮਦੇਵਘਰ ਵਿਕਾਸ” ਪ੍ਰੋਜੈਕਟ ਦੇ ਹਿੱਸੇ ਵਜੋਂ ਮਾਨਤਾ ਦੇ ਰੂਪ ਵਿੱਚ ਹੋਰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ 2,000 ਸ਼ਰਧਾਲੂਆਂ ਦੀ ਸਮਰੱਥਾ ਵਾਲੀਆਂ ਦੋ ਵੱਡੇ ਤੀਰਥ ਮੰਡਲੀ ਭਵਨਾਂ ਦਾ ਵਿਕਾਸਜਲਸਰ ਝੀਲ ਦੇ ਫਰੰਟ ਦਾ ਵਿਕਾਸਸ਼ਿਵਗੰਗਾ ਤਾਲਾਬ ਵਿਕਾਸ ਆਦਿ ਸ਼ਾਮਲ ਹਨ। ਨਵੀਆਂ ਸੁਵਿਧਾਵਾਂ ਨਾਲ ਹਰ ਸਾਲ ਬਾਬਾ ਵੈਦਯਨਾਥ ਧਾਮ ਦੇ ਦਰਸ਼ਨ ਕਰਨ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਅਨੁਭਵ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ 10,000 ਕਰੋੜ ਰੁਪਏ ਤੋਂ ਵੱਧ ਦੇ ਕਈ ਸੜਕ ਪ੍ਰੋਜੈਕਟਾਂ ਆਰੰਭਤਾ ਅਤੇ ਨੀਂਹ ਪੱਥਰ ਰੱਖਣਗੇ। ਇਸ ਮੌਕੇ ਐੱਨਐੱਚ-2 ਦੇ ਗੋਰਹਰ ਤੋਂ ਬਰਵਾੜਾ ਭਾਗ ਨੂੰ ਛੇ ਮਾਰਗੀ ਕਰਨਰਾਜਗੰਜ-ਚਾਸ ਤੋਂ ਪੱਛਮੀ ਬੰਗਾਲ ਸਰਹੱਦ ਤੱਕ ਐੱਨਐੱਚ-32 ਦੀ ਪੱਛਮ ਬੰਗਾਲ ਹੱਦ ਤੱਕ ਚੌੜਾ ਕਰਨ ਆਦਿ ਪ੍ਰੋਜੈਕਟਾਂ ਦੀ ਆਰੰਭਤਾ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਉਨ੍ਹਾਂ ਵਿੱਚ ਐੱਨਐੱਚ-80 ਦੇ ਮਿਰਜ਼ਾਚੌਕੀ-ਫਰੱਕਾ ਭਾਗ ਨੂੰ ਚਾਰ-ਮਾਰਗੀ ਬਣਾਉਣਾਐੱਨਐੱਚ-98 ਦੇ ਹਰੀਹਰਗੰਜ ਤੋਂ ਪਰਵਾ ਮੋਡ ਭਾਗ ਨੂੰ ਚਾਰ ਮਾਰਗੀ ਬਣਾਉਣਾਐੱਨਐੱਚ-23 ਦੇ ਪਾਲਮਾ ਤੋਂ ਗੁਮਲਾ ਭਾਗ ਨੂੰ ਚਾਰ-ਮਾਰਗੀ ਬਣਾਉਣਐੱਨਐੱਚ-75 ਦੇ ਕੁਚੇਰੀ ਚੌਕ ਤੋਂ ਪਿਸਕਾ ਮੋਡ ਭਾਗ ਤੱਕ ਐਲੀਵੇਟਿਡ ਕੌਰੀਡੋਰ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਸੰਪਰਕ ਨੂੰ ਹੋਰ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਆਮ ਲੋਕਾਂ ਲਈ ਆਵਾਜਾਈ ਅਸਾਨ ਹੋ ਜਾਵੇਗੀ।

ਪ੍ਰਧਾਨ ਮੰਤਰੀ ਇਸ ਖੇਤਰ ਵਿੱਚ ਲਗਭਗ 3,000 ਕਰੋੜ ਰੁਪਏ ਦੇ ਵਿਭਿੰਨ ਊਰਜਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਅਰੰਭਤਾ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਇਸ ਵਿੱਚ ਗੇਲ ਦੀ ਜਗਦੀਸ਼ਪੁਰ-ਹਲਦੀਆ-ਬੋਕਾਰੋ-ਧਾਮਰਾ ਪਾਈਪਲਾਈਨ ਦਾ ਬੋਕਾਰੋ-ਅੰਗੁਲ ਸੈਕਸ਼ਨਬਰਹੀਹਜ਼ਾਰੀਬਾਗ ਵਿੱਚ ਐੱਚਪੀਸੀਐੱਲ ਦੇ ਨਵੇਂ ਐੱਲਪੀਜੀ ਬੋਟਲਿੰਗ ਪਲਾਂਟ ਅਤੇ ਬੀਪੀਸੀਐੱਲ ਦੇ ਬੋਕਾਰੋ ਐੱਲਪੀਜੀ ਬੋਟਲਿੰਗ ਪਲਾਂਟ ਦੀ ਆਰੰਭਤਾ ਸ਼ਾਮਲ ਹੈ। ਇਸ ਤੋਂ ਇਲਾਵਾਝਰੀਆ ਬਲਾਕ ਵਿੱਚ ਪਰਬਤਪੁਰ ਗੈਸ ਕੁਲੈਕਟਿੰਗ ਸਟੇਸ਼ਨਓਐੱਨਜੀਸੀ ਦੀ ਕੋਲ ਬੈੱਡ ਮੀਥੇਨ (ਸੀਬੀਐੱਮ) ਐਸੇਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਪ੍ਰਧਾਨ ਮੰਤਰੀ ਦੋ ਰੇਲ ਪ੍ਰੋਜੈਕਟਾਂ- ਗੋਡਾ-ਹੰਸਡੀਹਾ ਬਿਜਲੀਕਰਣ ਸੈਕਸ਼ਨ ਅਤੇ ਗਰਹਵਾ-ਮਹੂਰੀਆ ਡਬਲਿੰਗ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਉਦਯੋਗਾਂ ਅਤੇ ਬਿਜਲੀ ਘਰਾਂ ਨੂੰ ਸਮਾਨ ਦੀ ਨਿਰਵਿਘਨ ਆਵਾਜਾਈ ਨੂੰ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲੇਗੀ। ਇਨ੍ਹਾਂ ਨਾਲ ਦੁਮਕਾ ਤੋਂ ਆਸਨਸੋਲ ਤੱਕ ਰੇਲ ਆਵਾਜਾਈ ਵੀ ਅਸਾਨ ਹੋ ਜਾਵੇਗੀ। ਪ੍ਰਧਾਨ ਮੰਤਰੀ ਤਿੰਨ ਰੇਲ ਪ੍ਰੋਜੈਕਟਾਂ – ਰਾਂਚੀ ਰੇਲਵੇ ਸਟੇਸ਼ਨ ਦਾ ਮੁੜ ਵਿਕਾਸਜਸੀਡੀਹ ਬਾਈਪਾਸ ਲਾਈਨ ਅਤੇ ਐੱਲਐੱਚਬੀ ਕੋਚ ਰੱਖ-ਰਖਾਅ ਡਿਪੂਗੋਡਾ ਦਾ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਣਗੇ। ਰਾਂਚੀ ਸਟੇਸ਼ਨ ਦੇ ਮੁੜ ਵਿਕਾਸ ਵਿੱਚ ਫੂਡ ਕੋਰਟਐਗਜ਼ੀਕਿਊਟਿਵ ਲੌਂਜਕੈਫੇਟੇਰੀਆਏਅਰ ਕੰਡੀਸ਼ਨਡ ਵੇਟਿੰਗ ਹਾਲ ਆਦਿ ਸਮੇਤ ਵਿਸ਼ਵ ਪੱਧਰੀ ਯਾਤਰੀ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਸ ਨਾਲ ਆਵਾਜਾਈ ਅਸਾਨ ਹੋਣ ਦੇ ਨਾਲ ਹੀ  ਮੁਸਾਫਰਾਂ ਲਈ ਅਰਾਮ ਵੀ ਯਕੀਨੀ ਹੋਵੇਗਾ।

ਪਟਨਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਬਿਹਾਰ ਵਿਧਾਨ ਸਭਾ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਬਿਹਾਰ ਵਿਧਾਨ ਸਭਾ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿੱਚ ਬਣਾਏ ਗਏ ਸ਼ਤਾਬਦੀ ਸਮਾਰਕ ਸਤੰਭ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਵਿਧਾਨ ਸਭਾ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣਗੇ। ਇਸ ਮਿਊਜ਼ੀਅਮ ਦੀਆਂ ਵੱਖ-ਵੱਖ ਗੈਲਰੀਆਂ ਵਿੱਚ ਬਿਹਾਰ ਵਿੱਚ ਲੋਕਤੰਤਰ ਦੇ ਇਤਿਹਾਸ ਅਤੇ ਮੌਜੂਦਾ ਨਾਗਰਿਕ ਢਾਂਚੇ ਦੇ ਵਿਕਾਸ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ 250 ਤੋਂ ਵੱਧ ਲੋਕਾਂ ਦੀ ਸਮਰੱਥਾ ਵਾਲਾ ਇੱਕ ਕਾਨਫਰੰਸ ਹਾਲ ਵੀ ਹੋਵੇਗਾ। ਨਾਲ ਹੀਇਸ ਮੌਕੇ ਪ੍ਰਧਾਨ ਮੰਤਰੀ ਵਿਧਾਨ ਸਭਾ ਗੈਸਟ ਹਾਊਸ ਦਾ ਨੀਂਹ ਪੱਥਰ ਵੀ ਰੱਖਣਗੇ।

 

 ************

ਡੀਐੱਸ/ਐੱਸਐੱਚ