ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਪ੍ਰੈਲ, 2023 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸ ਦੇ ਜ਼ਰੀਏ ਰਾਜਸਥਾਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪਹਿਲੀ ਟ੍ਰੇਨ ਜੈਪੁਰ ਤੋਂ ਦਿੱਲੀ ਕੈਂਟ ਰੇਲਵੇ ਸਟੇਸ਼ਨ ਦੇ ਦਰਮਿਆਨ ਚਲੇਗੀ। ਇਸ ਵੰਦੇ ਭਾਰਤ ਐਕਸਪ੍ਰੈੱਸ ਦੀ ਨਿਯਮਿਤ ਸੇਵਾ 13 ਅਪ੍ਰੈਲ, 2023 ਤੋਂ ਸ਼ੁਰੂ ਹੋਵੇਗੀ ਅਤੇ ਜੈਪੁਰ, ਅਲਵਰ ਅਤੇ ਗੁੜਗਾਂਓ ਵਿੱਚ ਸਟੌਪ ਦੇ ਨਾਲ ਅਜਮੇਰ ਅਤੇ ਦਿੱਲੀ ਕੈਂਟ ਦੇ ਦਰਮਿਆਨ ਚਲੇਗੀ।
ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਿੱਲੀ ਕੈਂਟ ਅਤੇ ਅਜਮੇਰ ਦੇ ਦਰਮਿਆਨ ਦੀ ਦੂਰੀ 5 ਘੰਟੇ 15 ਮਿੰਟ ਵਿੱਚ ਤੈਅ ਕਰੇਗੀ। ਇਸੇ ਰੂਟ ਦੀ ਮੌਜੂਦਾ ਸਭ ਤੋਂ ਤੇਜ਼ ਟ੍ਰੇਨ ਸ਼ਤਾਬਦੀ ਐਕਸਪ੍ਰੈੱਸ ਦਿੱਲੀ ਕੈਂਟ ਤੋਂ ਅਜਮੇਰ ਦੇ ਲਈ 6 ਘੰਟੇ 15 ਮਿੰਟ ਦਾ ਸਮਾਂ ਲੈਂਦੀ ਹੈ। ਇਸ ਤਰ੍ਹਾਂ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਉਸੇ ਰੂਟ ’ਤੇ ਚੱਲਣ ਵਾਲੀ ਮੌਜੂਦਾ ਸਭ ਤੋਂ ਟ੍ਰੇਨ ਦੀ ਤੁਲਨਾ ਵਿੱਚ 60 ਮਿੰਟ ਤੇਜ਼ ਹੋਵਗੀ।
ਅਜਮੇਰ-ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈੱਸ ਹਾਈ ਰਾਈਜ ਓਵਰਹੈੱਡ ਇਲੈਕਟ੍ਰਿਕ (ਓਐੱਚਈ) ਖੇਤਰ ’ਤੇ ਦੁਨੀਆ ਦੀ ਪਹਿਲੀ ਸੈਮੀ ਹਾਈ ਸਪੀਡ ਪੈਸੇਂਜਰ ਟ੍ਰੇਨ ਹੋਵੇਗੀ। ਇਹ ਟ੍ਰੇਨ ਪੁਸ਼ਕਰ, ਅਜਮੇਰ ਸ਼ਰੀਫ ਦਰਗਾਹ ਆਦਿ ਸਮੇਤ ਰਾਜਸਥਾਨ ਦੇ ਪ੍ਰਮੁੱਖ ਟੂਰਿਸਟ ਸਥਾਲਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ। ਵਧੀ ਹੋਈ ਕਨੈਕਟੀਵਿਟੀ ਨਾਲ ਖੇਤਰ ਵਿੱਚ ਸਮਾਜਿਕ –ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।
****
ਡੀਐੱਸ/ਐੱਸਟੀ