Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 12 ਅਗਸਤ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਅਗਸਤ, 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਦੁਪਹਿਰ 2:15 ਵਜੇ ਦੇ ਕਰੀਬ, ਉਹ ਸਾਗਰ ਜ਼ਿਲ੍ਹਾ ਪਹੁੰਚਣਗੇ, ਜਿੱਥੇ ਉਹ ਸੰਤ ਸ਼੍ਰੋਮਣੀ ਗੁਰੂਦੇਵ ਸ਼੍ਰੀ ਰਵਿਦਾਸ ਜੀ ਸਮਾਰਕ ਸਥਲ ਵਿਖੇ ਭੂਮੀ ਪੂਜਨ ਕਰਨਗੇ। ਦੁਪਹਿਰ ਕਰੀਬ 3:15 ਵਜੇ, ਪ੍ਰਧਾਨ ਮੰਤਰੀ ਥਾਨਾ ਵਿਖੇ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਸੰਤ ਸ਼੍ਰੋਮਣੀ ਗੁਰੂਦੇਵ ਸ਼੍ਰੀ ਰਵਿਦਾਸ ਜੀ ਸਮਾਰਕ ਦਾ ਨੀਂਹ ਪੱਥਰ ਰੱਖਣਗੇ।

ਉੱਘੇ ਸੰਤਾਂ ਅਤੇ ਸਮਾਜ ਸੁਧਾਰਕਾਂ ਦਾ ਸਨਮਾਨ ਕਰਨਾ ਪ੍ਰਧਾਨ ਮੰਤਰੀ ਵਲੋਂ ਕੀਤੇ ਗਏ ਕੰਮਾਂ ਦੀ ਵਿਸ਼ੇਸ਼ ਪਹਿਚਾਣ ਹੈ। ਉਨ੍ਹਾਂ ਦੀ ਦੂਰ-ਅੰਦੇਸ਼ੀ ਤੋਂ ਪ੍ਰੇਰਿਤ, ਸੰਤ ਸ਼੍ਰੋਮਣੀ ਗੁਰੂਦੇਵ ਸ਼੍ਰੀ ਰਵਿਦਾਸ ਜੀ ਸਮਾਰਕ 11.25 ਏਕੜ ਤੋਂ ਵੱਧ ਰਕਬੇ ਵਿੱਚ ਅਤੇ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਸ਼ਾਨਦਾਰ ਸਮਾਰਕ ਵਿੱਚ ਸੰਤ ਸ਼੍ਰੋਮਣੀ ਗੁਰੂਦੇਵ ਸ਼੍ਰੀ ਰਵਿਦਾਸ ਜੀ ਦੇ ਜੀਵਨ, ਦਰਸ਼ਨ ਅਤੇ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਕਲਾ ਅਜਾਇਬ ਘਰ ਅਤੇ ਗੈਲਰੀ ਹੋਵੇਗੀ। ਇਸ ਵਿੱਚ ਸਮਾਰਕ ਦੇ ਦਰਸ਼ਨਾਂ ਲਈ ਆਉਣ, ਵਾਲੇ ਸ਼ਰਧਾਲੂਆਂ ਲਈ ਭਗਤ ਨਿਵਾਸ, ਭੋਜਨਾਲਯ ਆਦਿ ਸਹੂਲਤਾਂ ਵੀ ਹੋਣਗੀਆਂ।

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ 4000 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਖੇਤਰ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਕੋਟਾ-ਬੀਨਾ ਰੇਲ ਮਾਰਗ ਨੂੰ ਡਬਲ ਕਰਨ ਦੇ ਮੁਕੰਮਲ ਹੋਣ ਦੀ ਨਿਸ਼ਾਨਦੇਹੀ ਕਰਦੇ ਹੋਏ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ, ਜੋ ਕਿ 2475 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਿਤ ਲਾਗਤ ਨਾਲ ਬਣਾਇਆ ਗਿਆ ਹੈ, ਰਾਜਸਥਾਨ ਦੇ ਕੋਟਾ ਅਤੇ ਬਾਰਾਨ ਜ਼ਿਲ੍ਹੇ ਅਤੇ ਮੱਧ ਪ੍ਰਦੇਸ਼ ਦੇ ਗੁਨਾ, ਅਸ਼ੋਕਨਗਰ ਅਤੇ ਸਾਗਰ ਜ਼ਿਲ੍ਹੇ ਵਿੱਚੋਂ ਲੰਘਦਾ ਹੈ। ਇਹ ਅਡੀਸ਼ਨਲ ਰੇਲ ਲਾਈਨ ਬਿਹਤਰ ਗਤੀਸ਼ੀਲਤਾ ਲਈ ਸਮਰੱਥਾ ਵਧਾਏਗੀ ਅਤੇ ਰੂਟ ਦੇ ਨਾਲ ਰੇਲਗੱਡੀ ਦੀ ਗਤੀ ਨੂੰ ਸੁਧਾਰਨ ਵਿੱਚ ਮਦਦ ਕਰੇਗੀ।

ਪ੍ਰਧਾਨ ਮੰਤਰੀ 1580 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਮੋਰੀਕੋਰੀ – ਵਿਦਿਸ਼ਾ – ਹਿਨੋਟੀਆ ਨੂੰ ਜੋੜਨ ਵਾਲਾ ਚਾਰ ਮਾਰਗੀ ਸੜਕ ਪ੍ਰੋਜੈਕਟ ਅਤੇ ਹਿਨੋਟੀਆ ਨੂੰ ਮੇਹਲੂਵਾ ਨਾਲ ਜੋੜਨ ਵਾਲਾ ਸੜਕ ਪ੍ਰੋਜੈਕਟ ਸ਼ਾਮਲ ਹੈ।

************

ਡੀਐੱਸ/ਐੱਲਪੀ/ਏਕੇ