ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 11 ਸਤੰਬਰ, 2021 ਨੂੰ ਸਰਦਾਰਧਾਮ ਭਵਨ ਦਾ ਲੋਕਅਰਪਣ ਕਰਨਗੇ ਅਤੇ ਸਰਦਾਰਧਾਮ ਫ਼ੇਜ਼-II ਦੇ ਕੰਨਿਆ ਛਾਤ੍ਰਾਲਿਆ (Kanya Chhatralaya) ਦੇ ਨਿਰਮਾਣ ਦੇ ਲਈ ਭੂਮੀ ਪੂਜਨ ਕਰਨਗੇ ।
ਸਰਦਾਰਧਾਮ ਸਮਾਜ ਦੇ ਕਮਜ਼ੋਰ ਵਰਗ ਦੇ ਵਿੱਦਿਅਕ ਅਤੇ ਸਮਾਜਿਕ ਵਿਕਾਸ ਅਤੇ ਉਨ੍ਹਾਂ ਦੀ ਪ੍ਰਗਤੀ ਦੀ ਦਿਸ਼ਾ ਵਿੱਚ ਕੰਮ ਕਰਦਾ ਰਿਹਾ ਹੈ। ਇਸ ਦੇ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਅਵਸਰ ਵੀ ਪ੍ਰਦਾਨ ਕਰ ਰਿਹਾ ਹੈ। ਸਰਦਾਰਧਾਮ, ਅਹਿਮਦਾਬਾਦ ਵਿੱਚ ਸਥਿਤ ਹੈ, ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਉਤਕ੍ਰਿਸ਼ਟ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕੰਨਿਆ ਛਾਤ੍ਰਾਲਿਆ (Kanya Chhatralaya) ਵਿੱਚ ਦੋ ਹਜ਼ਾਰ ਲੜਕੀਆਂ ਨੂੰ ਹੋਸਟਲ ਸੁਵਿਧਾ ਮਿਲੇਗੀ। ਇਹ ਸੁਵਿਧਾ ਆਰਥਿਕ ਮਾਪਦੰਡਾਂ ਦੀ ਪਰਵਾਹ ਕੀਤਾ ਬਿਨਾ ਸਾਰੀਆਂ ਲੜਕੀਆਂ ਨੂੰ ਮਿਲੇਗੀ ।
ਇਸ ਅਵਸਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਪ–ਮੁੱਖ ਮੰਤਰੀ ਵੀ ਮੌਜੂਦ ਰਹਿਣਗੇ ।
*****
ਡੀਐੱਸ/ਏਕੇਜੇ