Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 11 ਸਤੰਬਰ ਨੂੰ ਲੱਖਾਂ ਆਸ਼ਾ, ਏਐੱਨਐੱਮ ਅਤੇ ਆਂਗਨਵਾੜੀ ਵਰਕਰਾਂ ਨਾਲ ਗੱਲਬਾਤ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਸਤੰਬਰ, 2018 ਨੂੰ ਲੱਖਾਂ ਆਸ਼ਾ, ਏਐੱਨਐੱਮ ਅਤੇ ਆਂਗਨਵਾੜੀ ਵਰਕਰਾਂ ਅਤੇ ਸਿਹਤ ਲਾਭਾਰਥੀਆਂ ਨਾਲ ”ਪੋਸ਼ਣ ਮਾਹ” ਦੇ ਹਿੱਸੇ ਵਜੋਂ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ।

”ਪੋਸ਼ਣ ਮਾਹ” (ਪੋਸ਼ਣ ਨੂੰ ਸਮਰਪਿਤ ਮਹੀਨਾ), ਸਤੰਬਰ, 2018 ਵਿੱਚ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਦੇਸ਼ ਦੇ ਹਰ ਘਰ ਵਿੱਚ ਵੱਧ ਤੋਂ ਵੱਧ ਪੋਸ਼ਣ ਦੀ ਅਹਿਮੀਅਤ ਦਾ ਸੰਦੇਸ਼ ਲੈ ਕੇ ਪਹੁੰਚਣਾ ਹੈ।

ਇਹ ਯਤਨ ਪੋਸ਼ਣ ਮੁਹਿੰਮ (ਰਾਸ਼ਟਰੀ ਪੋਸ਼ਣ ਮਿਸ਼ਨ) ਦੇ ਟੀਚਿਆਂ ਨੂੰ ਹੋਰ ਅਗਾਂਹ ਲਿਜਾਵੇਗਾ। ਇਹ ਮਿਸ਼ਨ ਕੇਂਦਰ ਸਰਕਾਰ ਵੱਲੋਂ ਨਵੰਬਰ, 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਮਿਸ਼ਨ ਦਾ ਉਦੇਸ਼ ਸਟੰਟਿੰਗ, ਘੱਟ ਪੋਸ਼ਣ, ਅਨੀਮੀਆ ਅਤੇ ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਵਿੱਚ ਕਮੀ ਲਿਆਉਣਾ ਹੈ। ਪੋਸ਼ਣ ਮੁਹਿੰਮ ਤਹਿਤ ਭਾਰਤ ਸਰਕਾਰ ਨੇ (ਨੌਜਵਾਨਾਂ, ਬੱਚਿਆਂ, ਔਰਤਾਂ ਅਤੇ ਅਲ੍ਹੜ ਕੁੜੀਆਂ ਵਿੱਚ) ਸਟੰਟਿੰਗ, ਘੱਟ ਪੋਸ਼ਣ, ਅਨੀਮੀਆ ਨੂੰ ਘਟਾਉਣ ਦਾ ਅਤੇ ਘੱਟ ਭਾਰ ਵਾਲੇ ਬੱਚਿਆਂ ਦੀ ਮਾਤਰਾ ਪ੍ਰਤੀ ਸਾਲ ਕ੍ਰਮਵਾਰ 2%, 2%, 3% ਅਤੇ 2% ਤੱਕ ਘਟਾਉਣ ਦਾ ਟੀਚਾ ਰੱਖਿਆ ਹੈ।

ਇਸ ਟੀਚੇ ਦੀ ਪੂਰਤੀ ਵੱਲ ਪ੍ਰਧਾਨ ਮੰਤਰੀ ਦੀ ਇਸ ਗੱਲਬਾਤ ਵਿੱਚ ਮਿਸ਼ਨ ਦੀਆਂ ਵੱਖ-ਵੱਖ ਧਿਰਾਂ ਸ਼ਾਮਲ ਹੋਣਗੀਆਂ। ਇਹ ਪੋਸ਼ਣ ਦੇ ਖੇਤਰ ਵਿੱਚ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ ਲਈ ਇੱਕ ਪਲੇਟਫਾਰਮ ਬਣੇਗਾ।

*****

ਏਕੇਟੀ/ਐੱਸਐੱਚ/ਐੱਸਬੀਪੀ