Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 11 ਮਾਰਚ ਨੂੰ ਹਰਿਆਣਾ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਮਾਰਚ, 2024 ਨੂੰ ਗੁਰੂਗ੍ਰਾਮ, ਹਰਿਆਣਾ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 12 ਵਜੇ, ਪ੍ਰਧਾਨ ਮੰਤਰੀ ਦੇਸ਼ ਵਿੱਚ ਵਿਸਤਾਰਿਤ ਇੱਕ ਲੱਖ ਕਰੋੜ ਰੁਪਏ ਦੇ 112 ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 ਨੈਸ਼ਨਲ ਹਾਈਵੇ-48 ‘ਤੇ ਦਿੱਲੀ ਅਤੇ ਗੁਰੂਗ੍ਰਾਮ ਦੇ ਦਰਮਿਆਨ ਟ੍ਰੈਫਿਕ ਫਲੋ ਵਿੱਚ ਸੁਧਾਰ ਲਿਆਉਣ ਅਤੇ ਵਿਵਸਥਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਹਿਯੋਗ ਦੇਣ ਦੇ ਲਈ, ਪ੍ਰਧਾਨ ਮੰਤਰੀ ਦਵਾਰਕਾ ਐਕਸਪ੍ਰੈੱਸਵੇ ਦੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਕਰਨਗੇ। 8 ਲੇਨ ਦਵਾਰਕਾ ਐਕਸਪ੍ਰੈੱਸਵੇ ਦੇ 19 ਕਿਲੋਮੀਟਰ ਲੰਬੇ ਹਰਿਆਣਾ ਸੈਕਸ਼ਨ ਦਾ ਨਿਰਮਾਣ 4,100 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ 10.2 ਕਿਲੋਮੀਟਰ ਲੰਬੇ ਦਿੱਲੀ-ਹਰਿਆਣਾ ਬਾਰਡਰ ਤੋਂ ਬਸਈ ਰੇਲ-ਓਵਰ-ਬ੍ਰਿਜ (Delhi-Haryana Border to Basai Rail-over-Bridge (ROB)  ਅਤੇ 8.7 ਕਿਲੋਮੀਟਰ ਲੰਬੇ ਬਸਈ ਰੇਲ-ਓਵਰ-ਬ੍ਰਿਜ ਤੋਂ ਖੇੜਕੀ ਦੌਲਾ (Basai ROB to Kherki Daula) ਤੱਕ ਦੇ ਦੋ ਪੈਕੇਜ ਸ਼ਾਮਲ ਹਨ। ਇਹ ਦਿੱਲੀ ਅਤੇ ਗੁਰੂਗ੍ਰਾਮ ਬਾਈਪਾਸ ਵਿੱਚ ਇੰਦਰਾ ਗਾਂਧੀ ਏਅਰਪੋਰਟ (IGI Airport) ਨਾਲ ਸਿੱਧੀ ਕਨੈਕਟਿਵਿਟੀ ਪ੍ਰਦਾਨ ਕਰੇਗਾ।

 ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਹੋਰ ਪ੍ਰਮੁੱਖ ਪ੍ਰੋਜੈਕਟਾਂ ਵਿੱਚ 9.6 ਕਿਲੋਮੀਟਰ ਲੰਬੀ ਛੇ ਲੇਨ ਸ਼ਹਿਰੀ ਵਿਸਤਾਰ ਰੋਡ-।। (six lane Urban Extension Road-II (UER-II)- ਪੈਕੇਜ -3 ਨਾਂਗਲੋਈ –ਨਜਫਗੜ੍ਹ ਰੋਡ ਤੋਂ ਦਿੱਲੀ ਵਿੱਚ ਸੈਕਟਰ 24 ਦਵਾਰਕਾ ਸੈਕਸ਼ਨ ਤੱਕ ਸ਼ਾਮਲ ਹਨ; ਉੱਤਰ ਪ੍ਰਦੇਸ਼ ਵਿੱਚ 4600 ਕਰੋੜ ਰੁਪਏ ਦੀ ਲਾਗਤ ਨਾਲ ਲਖਨਊ ਰਿੰਗ ਰੋਡ ਦੇ ਤਿੰਨ ਪੈਕੇਜ ਦਾ ਵਿਕਾਸ; ਆਂਧਰ ਪ੍ਰਦੇਸ਼ ਰਾਜ ਵਿੱਚ 2,950 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਹਾਈਵੇ-16 ਦੇ ਆਨੰਦਪੁਰਮ –ਪੇਂਡੁਰਥੀ-ਅਨਾਕਾਪੱਲੀ ਸੈਕਸ਼ਨ (Anandapuram-Pendurthi- Anakapalli section of NH16) ਦਾ ਵਿਕਾਸ; ਹਿਮਾਚਲ ਪ੍ਰਦੇਸ਼ ਵਿੱਚ 3,400 ਕਰੋੜ ਰੁਪਏ ਦੇ ਨੈਸ਼ਨਲ ਹਾਈਵੇ-21 ਦੇ ਕੀਰਤਪੁਰ ਤੋਂ ਨੇਰਚੌਕ ਸੈਕਸ਼ਨ (Kiratpur to Nerchowk section of NH-21) (2 ਪੈਕੇਜ); ਕਰਨਾਟਕ ਵਿੱਚ 2,750 ਕਰੋੜ ਰੁਪਏ ਦੇ ਡੋਬਾਸਪੈੱਟ-ਹੈੱਸਕੋਟੇ ਸੈਕਸ਼ਨ (Dobaspet – Heskote section) (ਦੋ ਪੈਕੇਜ) ਦੇ ਨਾਲ ਪੂਰੇ ਦੇਸ਼ ਦੇ ਵਿਭਿੰਨ ਰਾਜਾਂ ਵਿੱਚ 20,500 ਕਰੋੜ ਰੁਪਏ ਦੇ 42 ਹੋਰ ਪ੍ਰੋਜੈਕਟ ਸ਼ਾਮਲ ਹਨ।

 ਪ੍ਰਧਾਨ ਮੰਤਰੀ ਦੇਸ਼ ਭਰ ਵਿੱਚ ਵਿਭਿੰਨ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ  ਰੱਖਣਗੇ। ਜਿਨ੍ਹਾਂ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਆਂਧਰ ਪ੍ਰਦੇਸ਼ ਵਿੱਚ 14,000 ਕਰੋੜ ਦੇ ਬੰਗਲੁਰੂ-ਕਡੱਪਾ-ਵਿਜੈਵਾੜਾ ਐਕਸਪ੍ਰੈੱਸਵੇ (Bengaluru-Kadappa-Vijayawada Expressway) ਦੇ 14 ਪੈਕੇਜ; ਕਰਨਾਟਕ ਵਿੱਚ 8,000 ਕਰੋੜ ਰੁਪਏ ਦੇ ਨੈਸ਼ਨਲ ਹਾਈਵੇ-748ਏ ਦੇ ਬੇਲਗੌਮ –ਹੁੰਗੁੰਡ-ਰਾਏਚੂਰ ਸੈਕਸ਼ਨ (Belgaum – Hungund – Raichur Section) ਦੇ ਛੇ ਪੈਕੇਜ; ਹਰਿਆਣਾ ਵਿੱਚ 4,900 ਕਰੋੜ ਰੁਪਏ ਸ਼ਾਮਲੀ-ਅੰਬਾਲਾ ਹਾਈਵੇ (Shamli-Ambala Highway) ਦੇ ਤਿੰਨ ਪੈਕੇਜ; ਪੰਜਾਬ ਵਿੱਚ 3,800 ਕਰੋੜ ਰੁਪਏ ਦੇ ਅੰਮ੍ਰਿਤਸਰ-ਬਠਿੰਡਾ ਕੌਰੀਡੋਰ (Amritsar – Bathinda corridor) ਦੇ ਦੋ ਪੈਕੇਜ; ਇਸ ਦੇ ਨਾਲ ਦੇਸ਼ ਦੇ ਵਿਭਿੰਨ ਰਾਜਾਂ ਵਿੱਚ 32,700 ਕਰੋੜ ਰੁਪਏ ਦੇ 39 ਹੋਰ ਪ੍ਰੋਜੈਕਟ ਸ਼ਾਮਲ ਹਨ।

 ਇਹ ਪ੍ਰੋਜੈਕਟ ਨੈਸ਼ਨਲ ਹਾਈਵੇ ਨੈੱਟਵਰਕ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ, ਨਾਲ ਹੀ ਦੇਸ਼ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸਹਿਯੋਗ, ਰੋਜ਼ਗਾਰ ਦੇ ਅਵਸਰਾਂ ਵਿੱਚ ਵਾਧਾ ਅਤੇ ਪੂਰੇ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਵਪਾਰ ਅਤੇ ਵਣਜ ਨੂੰ ਪ੍ਰਗਤੀਸ਼ੀਲ ਕਰਨਗੇ।

****

ਡੀਐੱਸ/ਐੱਸਟੀ