ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਮਾਰਚ, 2023 ਨੂੰ ਸ਼ਾਮ 4.30 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਨੈਸ਼ਨਲ ਪਲੈਟਫਾਰਮ ਫੌਰ ਡਿਜ਼ਾਸਟਰ ਰਿਸਕ ਰਿਡਕਸ਼ਨ (ਐੱਨਪੀਡੀਆਰਆਰ) ਦੇ ਤੀਸਰੇ ਸੈਸ਼ਨ ਦਾ ਉਦਘਾਟਨ ਕਰਨਗੇ। ਇਸ ਪਲੈਟਫਾਰਮ ਦੇ ਤੀਸਰੇ ਸੈਸ਼ਨ ਦਾ ਮੁੱਖ ਥੀਮ ਹੈ, “ਬਦਲਦੀ ਜਲਵਾਯੂ ਵਿੱਚ ਸਥਾਨਕ ਲਚਕੀ ਦਾ ਨਿਰਮਾਣ”।
ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ, ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੇ ਜੇਤੂਆਂ ਨੂੰ ਸਨਮਾਨਿਤ ਕਰਨਗੇ। 2023 ਦੇ ਲਈ ਪੁਰਸਕਾਰ ਦੇ ਜੇਤੂ ਹਨ- ਓਡੀਸ਼ਾ ਰਾਜ ਆਪਦਾ ਪ੍ਰਬੰਧਨ ਅਥਾਰਿਟੀ (ਓਐੱਸਡੀਐੱਮਏ) ਅਤੇ ਲੁੰਗਲੇਈ ਫਾਇਰ ਸਟੇਸ਼ਨ, ਮਿਜ਼ੋਰਮ। ਪ੍ਰਧਾਨ ਮੰਤਰੀ ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਖੇਤਰ ਵਿੱਚ ਅਭਿਨਵ ਵਿਚਾਰਾਂ ਤੇ ਪਹਿਲਾਂ ਅਤੇ ਉਪਕਰਣਾਂ ਤੇ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕਰਨਗੇ।
ਐੱਨਪੀਡੀਆਰਆਰ ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਖੇਤਰ ਵਿੱਚ ਅਵਸਰਾਂ ਦਾ ਪਤਾ ਲਗਾਉਣ ਅਤੇ ਸੰਵਾਦ, ਅਨੁਭਵ, ਦ੍ਰਿਸ਼ਟੀ, ਵਿਚਾਰ, ਐਕਸ਼ਨ-ਓਰਿਐਂਟਡ ਰਿਸਰਚ ਨੂੰ ਸਾਂਝਾ ਕਰਨ ਦੇ ਲਈ ਭਾਰਤ ਸਰਕਾਰ ਦੁਆਰਾ ਗਠਿਤ ਇੱਕ ਬਹੁ-ਹਿਤਧਾਰਕ ਮੰਚ ਹੈ।