Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ (Pradhan Mantri Suryodaya Yojana)


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰਧਾਨ  ਮੰਤਰੀ ਸੂਰਯੋਦਯ ਯੋਜਨਾ’ (‘Pradhan Mantri Suryodaya Yojana’) ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਦੇ 1 ਕਰੋੜ ਪਰਿਵਾਰਾਂ ਨੂੰ ਆਪਣੇ ਘਰ ਦੀ ਛੱਤ ‘ਤੇ ਸੌਰ ਊਰਜਾ (rooftop solar) ਮਿਲੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅੱਜ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਦੇ ਸ਼ੁਭ ਅਵਸਰ ‘ਤੇ ਮੇਰਾ ਸੰਕਲਪ ਹੋਰ ਭੀ ਦ੍ਰਿੜ੍ਹ ਹੋਇਆ ਹੈ ਕਿ ਭਾਰਤ ਦੇ ਲੋਕਾਂ ਦੇ ਘਰਾਂ ਦੀ ਛੱਤ ‘ਤੇ ਉਨ੍ਹਾਂ ਦਾ ਆਪਣਾ (ਖ਼ੁਦ ਦਾ) ਸੋਲਰ ਰੂਫ ਟੌਪ ਸਿਸਟਮ ਹੋਵੇ।

ਅਯੁੱਧਿਆ ਤੋਂ ਪਰਤਣ ਦੇ ਬਾਅਦ ਮੈਂ ਪਹਿਲਾ ਨਿਰਣਾ ਇਹ ਲਿਆ ਹੈ ਕਿ ਸਾਡੀ ਸਰਕਾਰ 1 ਕਰੋੜ ਘਰਾਂ ਦੀ ਛੱਤ ‘ਤੇ ਰੂਫਟੌਪ ਸੋਲਰ ਪ੍ਰਣਾਲੀ ਲਗਾਉਣ ਦੇ ਲਕਸ਼ ਦੇ ਨਾਲ “ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ” (“Pradhanmantri Suryodaya Yojana”) ਲਾਂਚ ਕਰੇਗੀ।

ਇਸ ਨਾਲ ਨਾ ਕੇਵਲ ਗ਼ਰੀਬਾਂ ਅਤੇ ਮੱਧ ਵਰਗ ਦੇ ਬਿਜਲੀ ਦੇ ਬਿਲ ਵਿੱਚ ਕਮੀ ਆਵੇਗੀ, ਬਲਕਿ ਇਸ ਨਾਲ ਭਾਰਤ ਊਰਜਾ ਦੇ ਖੇਤਰ ਵਿੱਚ ਆਤਮਨਿਰਭਰ ਭੀ ਬਣੇਗਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਸੂਰਯਵੰਸ਼ੀ ਭਗਵਾਨ ਸ਼੍ਰੀ ਰਾਮ ਦੇ ਆਲੋਕ ਨਾਲ ਵਿਸ਼ਵ ਦੇ ਸਾਰੇ ਭਗਤਗਣ ਸਦਾ ਊਰਜਾ ਪ੍ਰਾਪਤ ਕਰਦੇ ਹਨ।

ਅੱਜ ਅਯੁੱਧਿਆ ਵਿੱਚ ਪ੍ਰਾਣ-ਪ੍ਰਤਿਸ਼ਠਾ ਦੇ ਸ਼ੁਭ ਅਵਸਰ ‘ਤੇ ਮੇਰਾ ਇਹ ਸੰਕਲਪ ਹੋਰ ਮਜ਼ਬੂਤ ਹੋਇਆ ਕਿ ਭਾਰਤਵਾਸੀਆਂ ਦੇ ਘਰ ਦੀ ਛੱਤ ‘ਤੇ ਉਨ੍ਹਾਂ ਦਾ ਆਪਣਾ ਸੋਲਰ ਰੂਫ ਟੌਪ ਸਿਸਟਮ ਹੋਵੇ।

ਅਯੁੱਧਿਆ ਤੋਂ ਪਰਤਣ ਦੇ ਬਾਅਦ ਮੈਂ ਪਹਿਲਾ ਨਿਰਣਾ ਇਹ ਲਿਆ ਹੈ ਕਿ ਸਾਡੀ ਸਰਕਾਰ 1 ਕਰੋੜ ਘਰਾਂ ‘ਤੇ ਰੂਫਟੌਪ ਸੋਲਰ ਲਗਾਉਣ ਦੇ ਲਕਸ਼ ਦੇ ਨਾਲ “ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ” ਅਰੰਭ ਕਰੇਗੀ।

ਇਸ ਨਾਲ ਗ਼ਰੀਬ ਅਤੇ ਮੱਧ ਵਰਗ ਦਾ ਬਿਜਲੀ ਬਿਲ ਤਾਂ ਘੱਟ ਹੋਵੇਗਾ ਹੀ, ਨਾਲ ਹੀ ਭਾਰਤ ਊਰਜਾ ਦੇ ਖੇਤਰ ਵਿੱਚ ਆਤਮਨਿਰਭਰ ਭੀ ਬਣੇਗਾ।”

 

****

ਡੀਐੱਸ/ਐੱਸਕੇਐੱਸ