ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਜਨਵਰੀ ਨੂੰ ਦੁਪਹਿਰ 12 ਵਜੇ ਸੁਪਰੀਮ ਕੋਰਟ ਆਡੀਟੋਰੀਅਮ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ (Diamond Jubilee) ਸਮਾਰੋਹ ਦਾ ਉਦਘਾਟਨ ਕਰਨਗੇ।
ਸੁਪਰੀਮ ਕੋਰਟ ਦੇ 75ਵੇਂ ਸਾਲ ਤੋਂ ਪਰਦੇ ਹਟਾਉਂਦੇ ਹੋਏ, ਪ੍ਰਧਾਨ ਮੰਤਰੀ ਨਾਗਰਿਕ ਕੇਂਦ੍ਰਿਤ ਸੂਚਨਾ ਅਤੇ ਟੈਕਨੋਲੋਜੀ ਪਹਿਲਾਂ ਲਾਂਚ ਕਰਨਗੇ, ਜਿਨ੍ਹਾਂ ਵਿੱਚ ਡਿਜੀਟਲ ਸੁਪਰੀਮ ਕੋਰਟ ਰਿਪੋਰਟਸ (ਡੀਜੀ ਐੱਸਸੀਆਰ- Digi SCR), ਡਿਜੀਟਲ ਕੋਰਟਸ 2.0 (Digital Supreme Court Reports (Digi SCR), Digital Courts 2.0)ਅਤੇ ਸੁਪਰੀਮ ਕੋਰਟ ਦੀ ਨਵੀਂ ਵੈੱਬਸਾਈਟ (new website of the Supreme Court) ਸ਼ਾਮਲ ਹਨ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਭੀ ਸੰਬੋਧਨ ਕਰਨਗੇ।
ਡਿਜੀਟਲ ਸੁਪਰੀਮ ਕੋਰਟ ਰਿਪੋਰਟਸ (ਐੱਸਸੀਆਰ- SCR) ਦੇਸ਼ ਦੇ ਨਾਗਰਿਕਾਂ ਨੂੰ ਮੁਫ਼ਤ ਅਤੇ ਇਲੈਕਟ੍ਰੌਨਿਕ ਪ੍ਰਾਰੂਪ (ਫਾਰਮੈਟ) ਵਿੱਚ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਉਪਲਬਧ ਕਰਵਾਉਣਗੀਆਂ। ਡਿਜੀਟਲ ਐੱਸਸੀਆਰ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ 1950 ਦੇ ਬਾਅਦ ਤੋਂ 36,308 ਮਾਮਲਿਆਂ ਨੂੰ ਕਵਰ ਕਰਨ ਵਾਲੀਆਂ ਸੁਪਰੀਮ ਕੋਰਟ ਰਿਪੋਰਟਸ ਦੇ ਸਾਰੇ 519 ਖੰਡ (volumes) ਡਿਜੀਟਲ ਪ੍ਰਾਰੂਪ (ਫਾਰਮੈਟ) ਵਿੱਚ, ਬੁੱਕਮਾਰਕ ਕੀਤੇ ਗਏ, ਉਪਯੋਗਕਰਤਾ ਦੇ ਅਨੁਕੂਲ ਅਤੇ ਸਾਰੇ ਖੁੱਲ੍ਹੀ ਪਹੁੰਚ (open access) ਦੇ ਨਾਲ ਉਪਲਬਧ ਹੋਣਗੇ।
ਡਿਜੀਟਲ ਕੋਰਟਸ 2.0 ਐਪਲੀਕੇਸ਼ਨ (Digital Courts 2.0 application) ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਨੂੰ ਇਲੈਕਟ੍ਰੌਨਿਕ ਰੂਪ ਵਿੱਚ ਅਦਾਲਤੀ ਰਿਕਾਰਡ ਉਪਲਬਧ ਕਰਵਾਉਣ ਦੇ ਲਈ ਈ-ਕੋਰਟਸ ਪ੍ਰੋਜੈਕਟ (e-Courts project) ਦੇ ਤਹਿਤ ਇੱਕ ਹਾਲੀਆ ਪਹਿਲ (a recent initiative) ਹੈ। ਇਸ ਨੂੰ ਰੀਅਲ ਟਾਇਮ ਬੇਸਿਸ (real time basis) ‘ਤੇ ਭਾਸ਼ਣ ਨੂੰ ਮੂਲ-ਪਾਠ ਵਿੱਚ ਬਦਲਣ (transcribing speech to text) ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ – AI) ਦੇ ਉਪਯੋਗ ਦੇ ਨਾਲ ਜੋੜਿਆ ਗਿਆ ਹੈ।
ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੀ ਨਵੀਂ ਵੈੱਬਸਾਈਟ ਭੀ ਲਾਂਚ ਕਰਨਗੇ। ਨਵੀਂ ਵੈੱਬਸਾਈਟ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਦੁਭਾਸ਼ੀ ਪ੍ਰਾਰੂਪ (bilingual format) ਵਿੱਚ ਹੋਵੇਗੀ ਅਤੇ ਇਸ ਨੂੰ ਉਪਯੋਗਕਰਤਾ ਦੇ ਅਨੁਕੂਲ ਇੰਟਰਫੇਸ ਦੇ ਨਾਲ ਫਿਰ ਤੋਂ ਡਿਜ਼ਾਈਨ ਕੀਤਾ ਗਿਆ ਹੈ।
***
ਡੀਐੱਸ/ਐੱਲਪੀ