Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮਜ਼ਾਰਗਿਊਜ਼ ਯੁੱਧ ਸਮਾਧੀ ਸਥਲ ‘ਤੇ ਗਏ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮਜ਼ਾਰਗਿਊਜ਼ ਯੁੱਧ ਸਮਾਧੀ ਸਥਲ ‘ਤੇ ਗਏ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਅੱਜ ਸੁਬ੍ਹਾ ਮਾਰਸਿਲੇ ਵਿੱਚ ਮਜ਼ਾਰਗਿਊਜ਼ ਯੁੱਧ ਸਮਾਧੀ ਸਥਲ ‘ਤੇ ਗਏ ਅਤੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਦੋਹਾਂ ਨੇਤਾਵਾਂ ਨੇ ਸ਼ਹੀਦਾਂ ਦੇ ਬਲੀਦਾਨ ਨੂੰ ਸਨਮਾਨ ਦੇਣ ਦੇ ਲਈ ਉੱਥੇ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ।

 

ਮਜ਼ਾਰਗਿਊਜ਼ ਯੁੱਧ ਸਮਾਧੀ ਸਥਲ (Mazargues War Cemetery) ਨੇ ਯੂਰਪ ਵਿੱਚ ਸ਼ਾਂਤੀ ਦੇ ਲਈ ਲੜਨ ਵਾਲੇ ਭਾਰਤੀ ਸੈਨਿਕਾਂ ਦੀ ਵੀਰਤਾ ਅਤੇ ਬਲੀਦਾਨ ਦਾ ਇਤਿਹਾਸ ਸੰਜੋਇਆ ਹੋਇਆ ਹੈ। ਉਸ ਦੀ ਵੀਰਗਾਥਾ ਅੱਜ ਭੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਇਹ ਸਮਾਧੀ ਸਥਲ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਉਨ੍ਹਾਂ ਗਹਿਰੇ ਸਬੰਧਾਂ ਨੂੰ ਯਾਦ ਕਰਵਾਉਂਦਾ ਹੈ ਜੋ ਭਾਰਤ ਅਤੇ ਫਰਾਂਸ ਸਬੰਧਾਂ ਨੂੰ ਵਿਕਸਿਤ ਕਰਦੇ ਰਹੇ ਹਨ।

 

***

ਐੱਮਜੇਪੀਐੱਸ/ਐੱਸਆਰ