ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ।
ਅੱਜ ਪਹਿਲਾਂ ਆਪਣੇ ਟਵੀਟ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸਭ ਨੂੰ ਪਹਿਚਾਨਣ ਦੇ ਮਹੱਤਵ ‘ਤੇ ਜ਼ੋਰ ਦਿਤਾ ਜਿਨ੍ਹਾਂ ਨੇ ਖੇਡਾਂ ਵਿੱਚ ਉਤਸ਼ਾਹਪੂਰਵਕ ਯੋਗਦਾਨ ਦਿੱਤਾ ਹੈ ਅਤੇ ਗਲੋਬਲ ਪਲੈਟਫਾਰਮ ‘ਤੇ ਮਾਣ ਨਾਲ ਭਾਰਤ ਦਾ ਪ੍ਰਤੀਨਿਧੀਤੱਵ ਕੀਤਾ ਹੈ।
ਸ਼੍ਰੀ ਮੋਦੀ ਨੇ ਇੱਕ ਅਜਿਹਾ ਈਕੋਸਿਸਟਮ ਬਣਾਉਣ ਲਈ ਸਾਰੇ ਪੱਧਰਾਂ ‘ਤੇ ਖੇਡਾਂ ਦਾ ਸਮਰਥਨ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਜਿੱਥੇ ਹਰ ਯੁਵਾ ਭਾਰਤੀ ਖੇਡਣ ਅਤੇ ਚਮਕਣ ਦੀ ਅਕਾਂਖਿਆਂ ਕਰ ਸਕੇ।
ਸ਼੍ਰੀ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਰਾਸ਼ਟਰੀ ਖੇਡ ਦਿਵਸ ਦੀਆਂ ਸ਼ੁਭਕਾਮਨਾਵਾਂ। ਅੱਜ ਅਸੀਂ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦਿੰਦੇ ਹਾਂ। ਇਹ ਉਨ੍ਹਾਂ ਸਾਰਿਆਂ ਦੀ ਸ਼ਲਾਘਾ ਕਰਨ ਦਾ ਅਵਸਰ ਹੈ ਜੋ ਖੇਡਾਂ ਪ੍ਰਤੀ ਜਨੂੰਨੀ ਹਨ ਅਤੇ ਭਾਰਤ ਲਈ ਖੇਡੇ ਹਨ। ਸਾਡੀ ਸਰਕਾਰ ਖੇਡਾਂ ਦਾ ਸਮਰਥਨ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਕਿ ਵੱਧ ਤੋਂ ਵੱਧ ਯੁਵਾ ਖੇਡ ਸਕਣ ਅਤੇ ਚਮਕ ਸਕਣ।
Greetings on National Sports Day. Today we pay homage to Major Dhyan Chand Ji. It is an occasion to compliment all those passionate about sports and those who have played for India. Our Government is committed to supporting sports and ensuring more youth are able to play and… pic.twitter.com/nInOuIOrpp
— Narendra Modi (@narendramodi) August 29, 2024
*********
ਐੱਮਜੇਪੀਐੱਸ/ਐੱਸਆਰ