ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਜਲਗਾਂਓ ਵਿੱਚ ਲਖਪਤੀ ਦੀਦੀ ਸੰਮੇਲਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਹਾਲ ਹੀ ਵਿੱਚ ਮੌਜੂਦਾ ਸਰਕਾਰ ਦੇ ਤੀਸਰੇ ਕਾਰਜਕਾਲ ਦੇ ਦੌਰਾਨ ਲਖਪਤੀ ਬਣੀਆਂ 11 ਲੱਖ ਨਵੀਂਆਂ ਲਖਪਤੀ ਦੀਦੀਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਉਨ੍ਹਾਂ ਦਾ ਅਭਿਨੰਦਨ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀ ਲਖਪਤੀ ਦੀਦੀਆਂ ਨਾਲ ਗੱਲਬਾਤ ਵੀ ਕੀਤੀ। ਸ਼੍ਰੀ ਮੋਦੀ ਨੇ 2,500 ਕਰੋੜ ਰੁਪਏ ਦਾ ਰਿਵੌਲਵਿੰਗ ਫੰਡ ਜਾਰੀ ਕੀਤਾ, ਜਿਸ ਨਾਲ 4.3 ਲੱਖ ਸੈਲਫ ਹੈਲਪ ਗੁੱਪਸ (ਐੱਸਐੱਚਜੀ) ਦੇ ਲਗਭਗ 48 ਲੱਖ ਮੈਂਬਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ 5,000 ਕਰੋੜ ਰੁਪਏ ਦੇ ਬੈਂਕ ਲੋਨ ਵੀ ਪ੍ਰਦਾਨ ਕੀਤੇ, ਜਿਸ ਨਾਲ 2.35 ਲੱਖ ਐੱਸਐੱਚਜੀ ਦੇ 25.8 ਲੱਖ ਮੈਂਬਰਾਂ ਨੂੰ ਲਾਭ ਮਿਲੇਗਾ। ਲਖਪਤੀ ਦੀਦੀ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਇੱਕ ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਇਆ ਜਾ ਚੁੱਕਿਆ ਹੈ ਅਤੇ ਸਰਕਾਰ ਨੇ ਤਿੰਨ ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਲਕਸ਼ ਰੱਖਿਆ ਹੈ।
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਮੌਜੂਦ ਮਾਤਾਵਾਂ ਅਤੇ ਭੈਣਾਂ ਦੇ ਵਿਸ਼ਾਲ ਇਕੱਠ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ, ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਆਪਣੀਆਂ ਗੱਲਾਂ ਨੂੰ ਅੱਗੇ ਵਧਾਉਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਤਨਾਹੁਨ ਵਿੱਚ ਬਸ ਦੁਰਘਟਨਾ ਤ੍ਰਾਸਦੀ ਦੇ ਪੀੜਤਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕੀਤੀ, ਜਿਸ ਵਿੱਚ ਜਲਗਾਂਓ ਦੇ ਕਈ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਨੇ ਦੱਸਿਆ ਕਿ ਦੁਰਘਟਨਾ ਹੁੰਦੇ ਹੀ ਅਧਿਕਾਰੀਆਂ ਨੇ ਆਪਣੇ ਨੇਪਾਲੀ ਹਮਰੁਤਬਿਆਂ ਨਾਲ ਸੰਪਰਕ ਕੀਤਾ ਅਤੇ ਕੇਂਦਰੀ ਮੰਤਰੀ ਰਕਸ਼ਾਤਾਈ ਖਡਸੇ ਨੂੰ ਨੇਪਾਲ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਾਰਥਿਕ ਸ਼ਰੀਰ ਵਾਯੁਸੇਨਾ ਦੇ ਵਿਸ਼ੇਸ਼ ਵਿਮਾਨ ਤੋਂ ਲਿਆਏ ਗਏ ਹਨ ਅਤੇ ਜ਼ਖ਼ਮੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਸ਼੍ਰੀ ਮੋਦੀ ਨੇ ਲਖਪਤੀ ਦੀਦੀ ਸੰਮੇਲਨ ਦੇ ਵਿਸ਼ਾਲ ਆਯੋਜਨ ਵਿੱਚ ਮਾਤਾਵਾਂ ਅਤੇ ਭੈਣਾਂ ਦੀ ਭਾਰੀ ਭੀੜ ਦੀ ਮੌਜੂਦਗੀ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ, “ਅੱਜ, ਪੂਰੇ ਭਾਰਤ ਵਿੱਚ ਫੈਲੇ ਲੱਖਾਂ ਮਹਿਲਾ ਸੈਲਫ ਹੈਲਪ ਗਰੁੱਪਸ ਦੇ ਲਈ 6000 ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਪ੍ਰਦਾਨ ਕੀਤੀ ਗਈ।” ਉਨ੍ਹਾਂ ਨੇ ਕਿਹਾ ਕਿ ਧਨਰਾਸ਼ੀ ਦਾ ਇਹ ਫੰਡ ਕਈ ਮਹਿਲਾਵਾਂ ਨੂੰ ‘ਲਖਪਤੀ ਦੀਦੀ’ ਬਣਨ ਦੇ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨੇ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਾਰਾਸ਼ਟਰ ਦੀਆਂ ਮਾਤਾਵਾਂ ਅਤੇ ਭੈਣਾਂ ਰਾਜ ਦੀ ਗੌਰਵਸ਼ਾਲੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਝਲਕ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਾਸ਼ਟਰ ਦੀਆਂ ਪਰੰਪਰਾਵਾਂ ਨਾ ਕੇਵਲ ਭਾਰਤ ਵਿੱਚ ਬਲਕਿ ਦੁਨੀਆ ਭਰ ਵਿੱਚ ਜਾਣੀਆਂ ਜਾਂਦੀਆਂ ਹਨ।” ਉਨ੍ਹਾਂ ਨੇ ਪੋਲੈਂਡ ਦੀ ਹਾਲ ਦੀ ਆਪਣੀ ਯਾਤਰਾ ਦੌਰਾਨ ਮਹਾਰਾਸ਼ਟਰ ਦੀ ਸੰਸਕ੍ਰਿਤੀ ਦੀ ਝਲਕ ਪਾਉਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੋਲੈਂਡ ਦੇ ਨਾਗਰਿਕ ਮਹਾਰਾਸ਼ਟਰ ਦੇ ਲੋਕਾਂ ਦਾ ਬਹੁਤ ਸਨਮਾਨ ਕਰਦੇ ਹਾਂ। ਉਨ੍ਹਾਂ ਨੇ ਕੋਲਹਾਪੁਰ ਮੈਮੋਰੀਅਲ ਬਾਰੇ ਗੱਲ ਕੀਤੀ, ਜੋ ਪੋਲੈਂਡ ਦੇ ਲੋਕਾਂ ਦੁਆਰਾ ਕੋਲਹਾਪੁਰ ਦੇ ਲੋਕਾਂ ਦੀ ਸੇਵਾ ਅਤੇ ਪ੍ਰਾਹੁਣਚਾਰੀ ਦੀ ਭਾਵਨਾ ਨੂੰ ਸਮਰਪਿਤ ਹੈ। ਦੂਸਰੇ ਵਿਸ਼ਵ ਯੁੱਧ ਦੇ ਉਸ ਦੌਰ ਨੂੰ ਯਾਦ ਕਰਦੇ ਹੋਏ ਜਦੋਂ ਪੋਲੈਂਡ ਤੋਂ ਹਜ਼ਾਰਾਂ ਮਹਿਲਾਵਾਂ ਅਤੇ ਬੱਚਿਆਂ ਨੂੰ ਸ਼ਿਵਾਜੀ ਮਹਾਰਾਜ ਦੁਆਰਾ ਨਿਰਧਾਰਿਤ ਪਰੰਪਰਾਵਾਂ ਦਾ ਪਾਲਨ ਕਰਦੇ ਹੋਏ ਕੋਲਹਾਪੁਰ ਦੇ ਸ਼ਾਹੀ ਪਰਿਵਾਰ ਨੇ ਸ਼ਰਣ ਦਿੱਤੀ ਸੀ, ਪ੍ਰਧਾਨ ਮੰਤਰੀ ਨੇ ਮਾਣ ਵਿਅਕਤ ਕੀਤਾ ਜਦੋਂ ਰਾਸ਼ਟਰ ਦੀ ਆਪਣੀ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਵੀਰਤਾ ਦੀ ਅਜਿਹੀਆਂ ਗਾਥਾਵਾਂ ਸੁਣਾਈਆਂ ਗਈਆਂ। ਉਨ੍ਹਾਂ ਨੇ ਨਾਗਰਿਕਾਂ ਨੂੰ ਇਸੇ ਤਰ੍ਹਾਂ ਦੇ ਮਾਰਗ ‘ਤੇ ਚਲਣ ਅਤੇ ਰਾਜ ਦਾ ਨਾਮ ਦੁਨੀਆ ਵਿੱਚ ਉੱਚਾ ਕਰਨ ਦੇ ਲਈ ਨਿਰੰਤਰ ਪ੍ਰਯਤਨ ਕਰਨ ਦੀ ਤਾਕੀਦ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਦੀ ਸੰਸਕ੍ਰਿਤੀ ਉਸ ਭੂਮੀ ਦੀ ਵੀਰ ਅਤੇ ਸਾਹਸੀ ਮਹਿਲਾਵਾਂ ਦੀ ਦੇਣ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੀ ਮਾਤ੍ਰਸ਼ਕਤੀ ਨਾਲ ਪੂਰਾ ਭਾਰਤ ਪ੍ਰੇਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਜਲਗਾਂਓ ਵਾਰਕਰੀ ਪਰੰਪਰਾ ਦਾ ਤੀਰਥਸਥਲ ਹੈ। ਇਹ ਮਹਾਨ ਸੰਤ ਮੁਕਤਾਈ ਦੀ ਭੂਮੀ ਹੈ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਤਪੱਸਿਆ ਅੱਜ ਦੀ ਪੀੜ੍ਹੀ ਦੇ ਲਈ ਵੀ ਪ੍ਰੇਰਣਾ ਸਰੋਤ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਵੀ ਬਹਿਣਾਬਾਈ ਦੀਆਂ ਕਵਿਤਾਵਾਂ ਸਮਾਜ ਨੂੰ ਰੂੜੀਆਂ ਤੋਂ ਪਰੇ ਸੋਚਣ ਦੇ ਲਈ ਮਜਬੂਰ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਾਸ਼ਟਰ ਦਾ ਕੋਈ ਵੀ ਕੋਨਾ ਹੋਵੇ, ਇਤਿਹਾਸ ਦਾ ਕੋਈ ਵੀ ਕਾਲਖੰਡ ਹੋਵੇ, ਮਾਤ੍ਰਸ਼ਕਤੀ ਦਾ ਯੋਗਦਾਨ ਅਤੁਲਨੀਯ ਰਿਹਾ ਹੈ” ਮਹਾਰਾਸ਼ਟਰ ਦੀ ਮਾਤ੍ਰਸ਼ਕਤੀ ਦੇ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਮਾਤਾ ਜੀਜਾਬਾਈ ਨੇ ਛਤਰਪਤੀ ਸ਼ਿਵਾਜੀ ਦੇ ਜੀਵਨ ਨੂੰ ਦਿਸ਼ਾ ਦਿੱਤੀ, ਉੱਥੇ ਇੱਕ ਮਰਾਠੀ ਮਹਿਲਾ ਸਾਵਿਤ੍ਰੀਬਾਈ ਫੁਲੇ ਨੇ ਬੇਟੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਕੰਮ ਦੇ ਪਿੱਛੇ ਉਹ ਤਾਕਤ ਦਿਖਾਈ, ਜਦੋਂ ਸਮਾਜ ਵਿੱਚ ਇਸ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ‘ਮਾਤ੍ਰਸ਼ਕਤੀ’ ਨੇ ਹਮੇਸਾ ਸਮਾਜ ਅਤੇ ਰਾਸ਼ਟਰ ਦੇ ਭਵਿੱਖ ਨੂੰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਸ਼੍ਰੀ ਮੋਦੀ ਨੇ ਜੋਰ ਦੇ ਕੇ ਕਿਹਾ, “ਅੱਜ ਜਦੋਂ ਭਾਰਤ ਵਿਕਸਿਤ ਬਣਨ ਦਾ ਪ੍ਰਯਾਸ ਕਰ ਰਿਹਾ ਹੈ, ਸਾਡੀ ਨਾਰੀ ਸ਼ਕਤੀ ਇੱਕ ਵਾਰ ਫਿਰ ਅੱਗੇ ਆ ਰਹੀ ਹੈ।” ਮਹਾਰਾਸ਼ਟਰ ਦੀਆਂ ਮਹਿਲਾਵਾਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, ਮੈਂ ਆਪ ਸਭ ਵਿੱਚ ਰਾਜਮਾਤਾ ਜੀਜਾਬਾਈ ਅਤੇ ਸਾਵਿਤ੍ਰੀਬਾਈ ਫੁਲੇ ਦੀ ਛਾਪ ਦੇਖਦਾ ਹਾਂ।
2024 ਦੇ ਲੋਕ ਸਭਾ ਚੋਣਾਂ ਦੇ ਦੌਰਾਨ ਮਹਾਰਾਸ਼ਟਰ ਦੀ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ, ਜਦੋਂ ਪ੍ਰਧਾਨ ਮੰਤਰੀ ਨੇ 3 ਕਰੋੜ ਲਖਪਤੀ ਦੀਦੀਆਂ ਨੂੰ ਬਣਾਉਣ ਦੀ ਇੱਛਾ ਵਿਅਕਤ ਕੀਤੀ ਸੀ, ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਦੇ ਦੌਰਾਨ 1 ਕਰੋੜ ਲਖਪਤੀ ਦੀਦੀਆਂ ਬਣਾਈਆ ਗਈਆਂ, ਜਦਕਿ ਪਿਛਲੇ ਦੋ ਮਹੀਨਿਆਂ ਵਿੱਚ ਹੀ 11 ਲੱਖ ਨਵੀਆਂ ਲਖਪਤੀ ਦੀਦੀਆਂ ਬਣਾਈਆਂ ਗਈਆਂ। ਉਨ੍ਹਾਂ ਨੇ ਕਿਹਾ, “ਮਹਾਰਾਸ਼ਟਰ ਵਿੱਚ ਵੀ 1 ਲੱਖ ਲਖਪਤੀ ਦੀਦੀਆਂ ਬਣਾਈਆਂ ਗਈਆਂ।” ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਦੀ ਪੂਰੀ ਟੀਮ ਕਈ ਨਵੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਕੇ ਮਹਾਰਾਸ਼ਟਰ ਵਿੱਚ ਮਹਿਲਾਵਾਂ ਨੂੰ ਸਸ਼ਕਤ ਅਤੇ ਮਜ਼ਬੂਤ ਬਣਾਉਣ ਦੇ ਲਈ ਇਕੱਠੇ ਆਈਆਂ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲਖਪਤੀ ਦੀਦੀ ਬਣਾਉਣ ਦਾ ਇਹ ਅਭਿਯਾਨ, ਸਿਰਫ ਭੈਣਾਂ- ਬੇਟੀਆਂ ਨੂੰ ਕਮਾਈ ਵਧਾਉਣ ਦਾ ਹੀ ਅਭਿਯਾਨ ਨਹੀਂ ਹੈ। ਇਹ ਪੂਰੇ ਪਰਿਵਾਰ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸਸ਼ਕਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਿੰਡ ਦੇ ਪੂਰੇ ਅਰਥਤੰਤਰ ਨੂੰ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇੱਥੇ ਮੌਜੂਦ ਹਰ ਮਹਿਲਾ ਜਾਣਦੀ ਹੈ ਕਿ ਜਦੋਂ ਉਹ ਆਜੀਵਿਕਾ ਕਮਾਉਣ ਲਗਦੀ ਹੈ, ਤਾਂ ਸਮਾਜ ਵਿੱਚ ਉਸ ਦੀ ਸਥਿਤੀ ਬਿਹਤਰ ਹੁੰਦੀ ਹੈ।” ਉਨ੍ਹਾਂ ਨੇ ਕਿਹਾ ਕਿ ਆਮਦਨ ਵਧਣ ਦੇ ਨਾਲ ਹੀ ਪਰਿਵਾਰ ਦੀ ਖਰੀਦ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਨੇ ਕਿਹਾ, “ਜਦੋਂ ਇੱਕ ਭੈਣ ਲਖਪਤੀ ਦੀਦੀ ਬਣਦੀ ਹੈ, ਤਾਂ ਪੂਰੇ ਪਰਿਵਾਰ ਦੀ ਕਿਸਮਤ ਬਦਲ ਜਾਂਦੀ ਹੈ।”
ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਤੀਤ ਵਿੱਚ ਮਹਿਲਾਵਾਂ ਦੇ ਵਿਕਾਸ ਦੇ ਪ੍ਰਤੀ ਅਣਡਿੱਠ ਕਰਨ ਦੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕਰੋੜਾਂ ਮਹਿਲਾਵਾਂ ਦੇ ਕੋਲ ਕੋਈ ਸੰਪੱਤੀ ਨਹੀਂ ਹੈ, ਜਿਸ ਨਾਲ ਛੋਟੇ ਵਪਾਰ ਸ਼ੁਰੂ ਕਰਨ ਦੇ ਲਈ ਬੈਂਕ ਲੋਨ ਲੈਣ ਵਿੱਚ ਬਹੁਤ ਰੁਕਾਵਟ ਆਉਂਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ ਮੈਂ ਮਹਿਲਾਵਾਂ ‘ਤੇ ਬੋਝ ਘੱਟ ਕਰਨ ਦਾ ਸੰਕਲਪ ਲਿਆ ਅਤੇ ਮੋਦੀ ਸਰਕਾਰ ਨੇ ਇੱਕ ਦੇ ਬਾਅਦ ਇੱਕ ਮਹਿਲਾਵਾਂ ਦੇ ਹਿਤ ਵਿੱਚ ਫ਼ੈਸਲੇ ਲਏ।” ਪ੍ਰਧਾਨ ਮੰਤਰੀ ਨੇ ਮੌਜੂਦਾ ਸਰਕਾਰ ਦੇ 10 ਸਾਲ ਅਤੇ ਪਿਛਲੀਆਂ ਸਰਕਾਰਾਂ ਦੇ ਸੱਤ ਦਹਾਕਿਆਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਮਹਿਲਾਵਾਂ ਦੇ ਹਿਤ ਵਿੱਚ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿੱਚ ਅਧਿਕ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ ਗ਼ਰੀਬਾਂ ਦੇ ਲਈ ਘਰਾਂ ਦੀ ਰਜਿਸਟ੍ਰੀ ਘਰ ਦੀ ਮਹਿਲਾ ਦੇ ਨਾਮ ‘ਤੇ ਕਰਨ ਦਾ ਫ਼ੈਸਲਾ ਕੀਤਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਣ ਤੱਕ ਬਣੇ 4 ਕਰੋੜ ਘਰਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਮ ‘ਤੇ ਰਜਿਸਟਰਡ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਬਣਨ ਵਾਲੇ 3 ਕਰੋੜ ਘਰਾਂ ਵਿੱਚੋਂ ਵੀ ਜ਼ਿਆਦਾਤਰ ਮਹਿਲਾਵਾਂ ਦੇ ਨਾਮ ‘ਤੇ ਰਜਿਸਟਰਡ ਹੋਣਗੇ।
ਬੈਂਕਿੰਗ ਖੇਤਰ ਵਿੱਚ ਕੀਤੇ ਗਏ ਸੁਧਾਰਾਂ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵਿੱਚ ਵੀ ਜ਼ਿਆਦਾਤਰ ਬੈਂਕ ਖਾਤੇ ਮਹਿਲਾਵਾਂ ਦੇ ਨਾਮ ‘ਤੇ ਖੋਲ੍ਹੇ ਗਏ। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ ਲਗਭਗ 70 ਪ੍ਰਤੀਸ਼ਤ ਲਾਭਾਰਥੀ ਦੇਸ਼ ਦੀਆਂ ਮਾਤਾਵਾਂ ਅਤੇ ਭੈਣਾਂ ਹਨ।
ਇਸ ਗੱਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਿਵੇਂ ਉਨ੍ਹਾਂ ਨੂੰ ਅਤੀਤ ਵਿੱਚ ਮਹਿਲਾਵਾਂ ਨੂੰ ਲੋਨ ਦੇਣ ਦੇ ਖਿਲਾਫ ਚੇਤਾਵਨੀ ਦਿੱਤੀ ਗਈ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਤ੍ਰਸ਼ਕਤੀ ‘ਤੇ ਪੂਰਾ ਭਰੋਸਾ ਹੈ ਅਤੇ ਉਹ ਬਿਨਾ ਚੂਕੇ ਇਮਾਨਦਾਰੀ ਨਾਲ ਲੋਨ ਵਾਪਸ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਰੂਚੀ ਤੋਂ ਉਤਸਾਹਿਤ ਹੋ ਕੇ ਉਨ੍ਹਾਂ ਦੀ ਸਰਕਾਰ ਨੇ ਪੀਐੱਮ ਮੁਦ੍ਰਾ ਯੋਜਨਾ ਦੀ ਲੋਨ ਸੀਮਾ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਹੈ।
ਸਟ੍ਰੀਟ ਵੈਂਡਰਾਂ ਦੇ ਲਈ ਸ਼ੁਰੂ ਕੀਤੀ ਗਈ ਸਵਨਿਧੀ ਯੋਜਨਾ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਵਨਿਧੀ ਵਿੱਚ ਵੀ ਬਿਨਾ ਗਰੰਟੀ ਦੇ ਲੋਨ ਦਿੱਤੇ ਜਾ ਰਹੇ ਹਨ, ਜਿਸ ਦਾ ਲਾਭ ਮਹਿਲਾਵਾਂ ਤੱਕ ਪਹੁੰਚਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਿਸ਼ਵਕਰਮਾ ਪਰਿਵਾਰਾਂ ਦੀ ਹੈਂਡੀਕ੍ਰਾਫਟ ਕਰਨ ਵਾਲੀ ਕਈ ਮਹਿਲਾਵਾਂ ਨੂੰ ਬਿਨਾ ਗਰੰਟੀ ਦੇ ਲਾਭ ਪਹੁੰਚਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਖੀ ਮੰਡਲੀਆਂ ਅਤੇ ਮਹਿਲਾ ਸੈਲਫ ਹੈਲਪ ਗਰੁੱਪਸ ਦੇ ਮਹੱਤਵ ਨੂੰ ਪਹਿਲਾਂ ਮਾਨਤਾ ਨਹੀਂ ਦਿੱਤੀ ਗਈ ਸੀ, ਜਦਕਿ ਅੱਜ ਉਹ ਭਾਰਤ ਦੀ ਅਰਥਵਿਵਸਥਾ ਵਿੱਚ ਇੱਕ ਵੱਡੀ ਸ਼ਕਤੀ ਬਣਨ ਦੀ ਰਾਹ ‘ਤੇ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਹਰੇਕ ਪਿੰਡ ਅਤੇ ਆਦਿਵਾਸੀ ਖੇਤਰ ਮਹਿਲਾ ਸੈਲਫ ਹੈਲਪ ਗਰੁੱਪਸ ਦੁਆਰਾ ਲਿਆਏ ਗਏ ਸਕਾਰਾਤਮਕ ਬਦਲਾਵਾਂ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਦਸ ਕਰੋੜ ਮਹਿਲਾਵਾਂ ਇਸ ਅਭਿਯਾਨ ਨਾਲ ਜੁੜ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਘੱਟ ਵਿਆਜ ਵਾਲੇ ਲੋਨ ਦੀ ਅਸਾਨ ਸੁਵਿਧਾ ਦੇ ਲਈ ਬੈਂਕਿੰਗ ਪ੍ਰਣਾਲੀ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 2014 ਵਿੱਚ ਸੈਲਫ ਹੈਲਪ ਗਰੁੱਪਸ ਦੇ ਲਈ 25,000 ਕਰੋੜ ਰੁਪਏ ਤੋਂ ਘੱਟ ਦੇ ਬੈਂਕ ਲੋਨ ਪ੍ਰਵਾਨ ਕੀਤੇ ਗਏ ਸਨ, ਜਦਕਿ ਅੱਜ ਇਹ ਧਨਰਾਸ਼ੀ ਪਿਛਲੇ 10 ਵਰ੍ਹਿਆਂ ਵਿੱਚ ਵਧ ਕੇ 9 ਲੱਖ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਪ੍ਰਤੱਖ ਸਹਾਇਤਾ ਨੂੰ ਵੀ ਲਗਭਗ 30 ਗੁਣਾ ਵਧਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਮਾਤਾਵਾਂ ਅਤੇ ਭੈਣਾਂ ਦੀ ਭੂਮਿਕਾ ਨੂੰ ਵਿਸਤਾਰ ਨਾਲ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਹਰ ਪਿੰਡ ਵਿੱਚ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ 1.25 ਲੱਖ ਤੋਂ ਵੱਧ ਬੈਂਕ ਸਖੀਆਂ, ਡ੍ਰੋਨ ਦੇ ਨਾਲ ਆਧੁਨਿਕ ਖੇਤੀ ਵਿੱਚ ਸਹਾਇਤਾ ਕਰਨ ਦੇ ਲਈ ਡ੍ਰੋਨ ਪਾਇਲਟ ਬਣਨ ਵਾਲੀਆਂ ਡ੍ਰੋਨ ਦੀਦੀਆਂ ਅਤੇ ਪਸ਼ੂਪਾਲਕਾਂ ਦੀ ਮਦਦ ਦੇ ਲਈ 2 ਲੱਖ ਪਸ਼ੂ ਸਖੀਆਂ ਨੂੰ ਟ੍ਰੇਨਿੰਗ ਦੇਣ ਦਾ ਉਦਾਹਰਣ ਦਿੱਤਾ। ਪ੍ਰਧਾਨ ਮੰਤਰੀ ਨੇ ਆਧੁਨਿਕ ਖੇਤੀ ਅਤੇ ਕੁਦਰਤੀ ਖੇਤੀ ਦੇ ਲਈ ਨਾਰੀ ਸ਼ਕਤੀ ਨੂੰ ਅਗਵਾਈ ਦੇਣ ਦੇ ਲਈ ਖੇਤੀਬਾੜੀ ਸਖੀ ਪ੍ਰੋਗਰਾਮ ਸ਼ੁਰੂ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਹਰ ਪਿੰਡ ਵਿੱਚ ਅਜਿਹੀਆਂ ਲੱਖਾਂ ਕ੍ਰਿਸ਼ੀ ਸਖੀਆਂ ਬਣਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਭਿਯਾਨਾਂ ਨਾਲ ਬੇਟੀਆਂ ਨੂੰ ਰੋਜ਼ਗਾਰ ਮਿਲੇਗਾ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧੇਗਾ। ਸ਼੍ਰੀ ਮੋਦੀ ਨੇ ਕਿਹਾ, “ਬੇਟੀਆਂ ਦੀ ਤਾਕਤ ਨੂੰ ਲੈ ਕੇ ਸਮਾਜ ਵਿੱਚ ਇੱਕ ਨਵੀਂ ਸੋਚ ਪੈਦਾ ਹੋਵੇਗੀ।”
ਪਿਛਲੇ ਮਹੀਨੇ ਸਦਨ ਦੁਆਰਾ ਪਾਸ ਕੇਂਦਰੀ ਬਜਟ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨਾਲ ਸਬੰਧਿਤ ਯੋਜਨਾਵਾਂ ਦੇ ਲਈ 3 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡੀ ਸਰਕਾਰ, ਬੇਟੀਆਂ ਦੇ ਲਈ ਹਰ ਸੈਕਟਰ ਖੋਲ੍ਹ ਰਹੀ ਹੈ, ਜਿੱਥੇ ਕਦੇ ਉਨ੍ਹਾਂ ‘ਤੇ ਪਾਬੰਦੀਆਂ ਸੀ। ਉਨ੍ਹਾਂ ਨੇ ਲੜਾਕੂ ਪਾਇਲਟਾਂ ਸਹਿਤ ਤਿੰਨੋਂ ਹਥਿਆਰਬੰਦ ਬਲਾਂ ਵਿੱਚ ਮਹਿਲਾ ਅਧਿਕਾਰੀਆਂ, ਸੈਨਿਕ ਸਕੂਲਾਂ ਅਤੇ ਅਕਾਦਮੀਆਂ ਵਿੱਚ ਪ੍ਰਵੇਸ਼ ਅਤੇ ਪੁਲਿਸ ਬਲ ਅਤੇ ਅਰਧਸੈਨਿਕ ਬਲਾਂ ਵਿੱਚ ਮਹਿਲਾਵਾਂ ਦੀ ਵਧਦੀ ਸੰਖਿਆ ਦਾ ਉਦਾਹਰਣ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵੱਡੀ ਸੰਖਿਆ ਵਿੱਚ ਮਹਿਲਾਵਾਂ ਪਿੰਡਾਂ ਵਿੱਚ ਖੇਤੀਬਾੜੀ ਅਤੇ ਡੇਅਰੀ ਸੈਕਟਰ ਤੋਂ ਲੈ ਕੇ ਸਟਾਰਟ-ਅੱਪ ਕ੍ਰਾਂਤੀ ਤੱਕ ਦੇ ਬਿਜ਼ਨਸ ਦਾ ਪ੍ਰਬੰਧਨ ਕਰ ਰਹੀਆਂ ਹਨ। ਉਨ੍ਹਾਂ ਨੇ ਰਾਜਨੀਤੀ ਵਿੱਚ ਬੇਟੀਆਂ ਦੀ ਭਾਗੀਦਾਰੀ ਵਧਾਉਣ ਦੇ ਲਈ ਨਾਰੀਸ਼ਕਤੀ ਵੰਦਨ ਅਧਿਨਿਯਮ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦਾ ਸਸ਼ਕਤੀਕਰਣ ਰਾਸ਼ਟਰ ਦੀ ਸਰਵਉੱਚ ਪ੍ਰਾਥਮਿਕਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਆਪਣੀਆਂ ਭੈਣਾਂ ਅਤੇ ਬੇਟੀਆਂ ਦੇ ਦਰਦ ਅਤੇ ਗੁੱਸੇ ਨੂੰ ਸਮਝਦਾ ਹਾਂ, ਚਾਹੇ ਉਹ ਕਿਸੇ ਵੀ ਰਾਜ ਦੀਆਂ ਹੋਣ।” ਪ੍ਰਧਾਨ ਮੰਤਰੀ ਨੇ ਸਖਤ ਰਵੱਈਆ ਅਪਣਾਉਂਦੇ ਹੋਏ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਅਤੇ ਰਾਜਨੀਤਕ ਦਲਾਂ ਨੂੰ ਯਾਦ ਦਿਵਾਇਆ ਕਿ ਮਹਿਲਾਵਾਂ ਦੇ ਖਿਲਾਫ ਅੱਤਿਆਚਾਰ ਇੱਕ ਨਾ-ਮੁਆਫੀਯੋਗ ਪਾਪ ਹੈ ਅਤੇ ਦੋਸ਼ੀ ਅਤੇ ਉਸ ਦਾ ਸਾਥ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਸੰਸਥਾਵਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ, ਚਾਹੇ ਉਹ ਹਸਪਤਾਲ ਹੋਵੇ ਜਾਂ ਸਕੂਲ ਜਾਂ ਦਫ਼ਤਰ ਜਾਂ ਪੁਲਿਸ ਪ੍ਰਣਾਲੀ, ਅਤੇ ਉਨ੍ਹਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਅਸਵੀਕਾਰਯੋਗ ਹੈ। ਸ਼੍ਰੀ ਮੋਦੀ ਨੇ ਕਿਹਾ, “ਸਰਕਾਰਾਂ ਬਦਲ ਸਕਦੀਆਂ ਹਨ, ਲੇਕਿਨ ਇੱਕ ਸਮਾਜ ਅਤੇ ਇੱਕ ਸਰਕਾਰ ਦੇ ਰੂਪ ਵਿੱਚ ਸਾਡੀ ਸਭ ਤੋਂ ਵੱਡੀ ਜ਼ਿੰਮੇਦਾਰੀ ਮਹਿਲਾਵਾਂ ਦੇ ਜੀਵਨ ਅਤੇ ਸਨਮਾਨ ਦੀ ਰੱਖਿਆ ਕਰਨਾ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾਵਾਂ ‘ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਲਈ ਸਰਕਾਰ ਲਗਾਤਾਰ ਕਾਨੂੰਨਾਂ ਨੂੰ ਸਖਤ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਸ਼ਿਕਾਇਤਾਂ ਦੀਆ ਐੱਫਆਈਆਰ ਸਮੇਂ ‘ਤੇ ਦਰਜ ਨਹੀਂ ਹੁੰਦੀਆਂ ਸਨ ਅਤੇ ਮਾਮਲਿਆਂ ਵਿੱਚ ਬਹੁਤ ਸਮਾਂ ਲਗਦਾ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤੀਯ ਨਿਆਂ ਸੰਹਿਤਾ (ਬੀਐੱਨਐੱਸ) ਵਿੱਚ ਅਜਿਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ, ਜਿੱਥੇ ਮਹਿਲਾਵਾਂ ਅਤੇ ਬੱਚਿਆਂ ਦੇ ਖਿਲਾਫ ਅੱਤਿਆਚਾਰਾਂ ‘ਤੇ ਇੱਕ ਪੂਰਾ ਅਧਿਆਏ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਗਰ ਪੀੜਤ ਪੁਲਿਸ ਸਟੇਸ਼ਨ ਨਹੀਂ ਜਾਣਾ ਚਾਹੁੰਦੇ ਹਾਂ ਤਾਂ ਉਹ ਈ-ਐੱਫਆਈਆਰ ਦਰਜ ਕਰ ਸਕਦੇ ਹਾਂ ਅਤੇ ਪੁਲਿਸ ਸਟੇਸ਼ਨ ਪੱਧਰ ‘ਤੇ ਤੇਜ਼ੀ ਨਾਲ ਕਾਰਵਾਈ ਸੁਨਿਸ਼ਚਿਤ ਕਰਨ ਅਤੇ ਈ-ਐੱਫਆਈਆਰ ਦੇ ਨਾਲ ਕੋਈ ਛੇੜ-ਛਾੜ ਨਹੀਂ ਕਰਨ ਦੇ ਉਪਾਅ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਤੇਜ਼ੀ ਨਾਲ ਜਾਂਚ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਨਾਬਾਲਗਾਂ ਦੇ ਖਿਲਾਫ ਯੌਨ ਅਪਰਾਧਾਂ ਦੇ ਲਈ ਫਾਂਸੀ ਅਤੇ ਜੀਵਨ ਭਰ ਉਮਰ ਕੈਦ ਦਾ ਪ੍ਰਾਵਧਾਨ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਬੀਐੱਨਐੱਸ ਨੇ ਵਿਆਹ ਦੇ ਨਾਮ ‘ਤੇ ਧੋਖਾਧੜੀ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਵਿਆਹ ਦੇ ਝੂਠੇ ਵਾਅਦਿਆਂ ਅਤੇ ਧੋਖੇ ਨੂੰ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮਹਿਲਾਵਾਂ ਦੇ ਖਿਲਾਫ ਅੱਤਿਆਚਾਰਾਂ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਹਰ ਤਰ੍ਹਾਂ ਨਾਲ ਰਾਜ ਸਰਕਾਰਾਂ ਦੇ ਨਾਲ ਹੈ। ਜਦੋਂ ਤੱਕ ਭਾਰਤੀ ਸਮਾਜ ਤੋਂ ਇਸ ਪਾਪੀ ਮਾਨਸਿਕਤਾ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ, ਅਸੀਂ ਰੁਕ ਨਹੀਂ ਸਕਦੇ।”
ਪ੍ਰਧਾਨ ਮੰਤਰੀ ਨੇ ਵਿਕਾਸ ਦੇ ਪਥ ‘ਤੇ ਭਾਰਤ ਦੇ ਉਥਾਨ ਵਿੱਚ ਮਹਾਰਾਸ਼ਟਰ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮਹਾਰਾਸ਼ਟਰ ਵਿਕਸਿਤ ਭਾਰਤ ਦਾ ਇੱਕ ਚਮਕਦਾ ਸਿਤਾਰਾ ਹੈ। ਉਨ੍ਹਾਂ ਨੇ ਇਸ ਗੱਲ ਦੇ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਮਹਾਰਾਸ਼ਟਰ ਦੁਨੀਆ ਭਰ ਦੇ ਨਿਵੇਸ਼ਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣ ਰਿਹਾ ਹੈ ਅਤੇ ਰਾਜ ਦਾ ਭਵਿੱਖ ਵੱਧ ਤੋਂ ਵੱਧ ਨਿਵੇਸ਼ ਅਤੇ ਨਵੇਂ ਰੋਜ਼ਗਾਰ ਦੇ ਅਵਸਰਾਂ ਵਿੱਚ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਇੱਕ ਸਥਿਰ ਸਰਕਾਰ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ, ਜੋ ਉਦਯੋਗਾਂ ਨੂੰ ਪ੍ਰੋਤਸਾਹਿਤ ਕਰ ਸਕੇ ਅਤੇ ਨੌਜਵਾਨਾਂ ਦੀ ਸਿੱਖਿਆ, ਕੌਸ਼ਲ ਅਤੇ ਰੋਜ਼ਗਾਰ ‘ਤੇ ਜ਼ੋਰ ਦੇ ਸਕੇ। ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਜ ਦੀਆਂ ਮਾਤਾਵਾਂ ਅਤੇ ਬੇਟੀਆਂ ਇੱਕ ਸਥਿਰ ਅਤੇ ਸਮ੍ਰਿੱਧ ਮਹਾਰਾਸ਼ਟਰ ਦੇ ਲਈ ਇਕੱਠੇ ਆਉਣਗੀਆਂ।
ਇਸ ਅਵਸਰ ‘ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀ ਪੀ ਰਾਧਾਕ੍ਰਿਸ਼ਣਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸਹਿਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
माताओं-बहनों का जीवन आसान बनाने के लिए हमारी सरकार पूरी तरह प्रतिबद्ध है। महाराष्ट्र के जलगांव में लखपति दीदियों का ये उत्साह और विश्वास अद्भुत है। देशभर की लखपति दीदियों को मेरा प्रणाम।https://t.co/nMVX30SAci
— Narendra Modi (@narendramodi) August 25, 2024
पोलैंड के लोग, महाराष्ट्र के लोगों का बहुत सम्मान करते हैं।
वहां की राजधानी में एक कोल्हापुर मेमोरियल है।
पोलैंड के लोगों ने ये मेमोरियल, कोल्हापुर के लोगों की सेवा और सत्कार की भावना को सम्मान देने के लिए बनाया है: PM @narendramodi pic.twitter.com/MR6TYQA7vt
— PMO India (@PMOIndia) August 25, 2024
महाराष्ट्र के संस्कारों को यहां की वीर और धीर, माताओं ने सृजित किया है।
यहां की मातृशक्ति ने पूरे देश को प्रेरित किया है: PM @narendramodi pic.twitter.com/cNqpvW5w69
— PMO India (@PMOIndia) August 25, 2024
भारत की मातृशक्ति ने हमेशा समाज और राष्ट्र के भविष्य को बनाने में बहुत बड़ा योगदान दिया है। pic.twitter.com/vyZ4TK19QX
— PMO India (@PMOIndia) August 25, 2024
लखपति दीदी बनाने का ये अभियान, सिर्फ बहनों-बेटियों की कमाई बढ़ाने का ही अभियान नहीं है।
ये पूरे परिवार को, आने वाली पीढ़ियों को सशक्त कर रही है।
ये गांव के पूरे अर्थतंत्र को बदल रही हैं। pic.twitter.com/dRQo3H2F6i
— PMO India (@PMOIndia) August 25, 2024
हमारी सरकार, बेटियों के लिए हर सेक्टर खोल रही है, जहां कभी उन पर पाबंदियां थी: PM @narendramodi pic.twitter.com/DDch3wB5zE
— PMO India (@PMOIndia) August 25, 2024
***
ਐੱਮਜੇਪੀਐੱਸ/ਐੱਸਆਰ/ਟੀਐੱਸ
माताओं-बहनों का जीवन आसान बनाने के लिए हमारी सरकार पूरी तरह प्रतिबद्ध है। महाराष्ट्र के जलगांव में लखपति दीदियों का ये उत्साह और विश्वास अद्भुत है। देशभर की लखपति दीदियों को मेरा प्रणाम।https://t.co/nMVX30SAci
— Narendra Modi (@narendramodi) August 25, 2024
पोलैंड के लोग, महाराष्ट्र के लोगों का बहुत सम्मान करते हैं।
— PMO India (@PMOIndia) August 25, 2024
वहां की राजधानी में एक कोल्हापुर मेमोरियल है।
पोलैंड के लोगों ने ये मेमोरियल, कोल्हापुर के लोगों की सेवा और सत्कार की भावना को सम्मान देने के लिए बनाया है: PM @narendramodi pic.twitter.com/MR6TYQA7vt
महाराष्ट्र के संस्कारों को यहां की वीर और धीर, माताओं ने सृजित किया है।
— PMO India (@PMOIndia) August 25, 2024
यहां की मातृशक्ति ने पूरे देश को प्रेरित किया है: PM @narendramodi pic.twitter.com/cNqpvW5w69
भारत की मातृशक्ति ने हमेशा समाज और राष्ट्र के भविष्य को बनाने में बहुत बड़ा योगदान दिया है। pic.twitter.com/vyZ4TK19QX
— PMO India (@PMOIndia) August 25, 2024
लखपति दीदी बनाने का ये अभियान, सिर्फ बहनों-बेटियों की कमाई बढ़ाने का ही अभियान नहीं है।
— PMO India (@PMOIndia) August 25, 2024
ये पूरे परिवार को, आने वाली पीढ़ियों को सशक्त कर रही है।
ये गांव के पूरे अर्थतंत्र को बदल रही हैं। pic.twitter.com/dRQo3H2F6i
हमारी सरकार, बेटियों के लिए हर सेक्टर खोल रही है, जहां कभी उन पर पाबंदियां थी: PM @narendramodi pic.twitter.com/DDch3wB5zE
— PMO India (@PMOIndia) August 25, 2024
हाल ही में पोलैंड के दौरे पर महाराष्ट्र के लोगों की संस्कृति और सेवा-सत्कार की भावना ने मुझे गर्व से भर दिया। pic.twitter.com/OdpBlydywy
— Narendra Modi (@narendramodi) August 25, 2024
इतिहास के हर कालखंड में महाराष्ट्र की मातृशक्ति का योगदान अप्रतिम रहा है। pic.twitter.com/6SuSkYRjz7
— Narendra Modi (@narendramodi) August 25, 2024
‘लखपति दीदी’ सिर्फ बहनों-बेटियों की आय बढ़ाने के लिए नहीं, बल्कि ये आने वाली पीढ़ियों को सशक्त करने और गांव के पूरे अर्थतंत्र को बदलने वाला अभियान है। pic.twitter.com/fMMviaYacF
— Narendra Modi (@narendramodi) August 25, 2024
भारत को दुनिया की तीसरी सबसे बड़ी आर्थिक ताकत बनाने में हमारी बहनों-बेटियों की भी बहुत बड़ी भूमिका रहने वाली है। pic.twitter.com/kLEzzdjHP2
— Narendra Modi (@narendramodi) August 25, 2024
हर सेक्टर में नारीशक्ति की भागीदारी बढ़ाने पर हम इसलिए जोर दे रहे हैं… pic.twitter.com/os0bpQOb1s
— Narendra Modi (@narendramodi) August 25, 2024
मैं एक बार फिर हर राज्य सरकार से कहूंगा कि महिलाओं के खिलाफ अपराध अक्षम्य पाप है। दोषी कोई भी हो, वो बचना नहीं चाहिए। pic.twitter.com/LPLUFuL43z
— Narendra Modi (@narendramodi) August 25, 2024