ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਵਿਕਾਸ ਨੂੰ ਆਕਾਰ ਦੇਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਦੇਸ਼ ਨੂੰ ਵਿਭਿੰਨ ਖੇਤਰਾਂ ਵਿੱਚ ਗਲੋਬਲ ਲੀਡਰ ਬਣਾਉਣ ਦੇ ਉਦੇਸ਼ ਨਾਲ ਭਵਿੱਖ ਦੇ ਲਕਸ਼ਾਂ ਦੀ ਇੱਕ ਸੀਰੀਜ਼ ਦੀ ਰੂਪਰੇਖਾ ਪ੍ਰਸਤੁਤ ਕੀਤੀ।
ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਮੁੱਖ ਬਿੰਦੂ ਇਸ ਪ੍ਰਕਾਰ ਹਨ:
1. ਜੀਵਨ ਦੀ ਸੁਗਮਤਾ ਮਿਸ਼ਨ (Ease of Living Mission) : ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਮਿਸ਼ਨ ਮੋਡ (mission mode) ‘ਤੇ ‘ਈਜ਼ ਆਵ੍ ਲਿਵਿੰਗ’ (‘Ease of Living’) ਯਾਨੀ ਜੀਵਨ ਦੀ ਸੁਗਮਤਾ ਨੂੰ ਪੂਰਾ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇੱਕ ਵਿਵਸਥਿਤ ਮੁੱਲਾਂਕਣਾਂ (systematic assessments) ਅਤੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਵਿੱਚ ਸੁਧਾਰਾਂ ਦੇ ਜ਼ਰੀਏ ਸ਼ਹਿਰੀ ਖੇਤਰਾਂ ਵਿੱਚ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਕਰਨ ਦੀ ਬਾਤ ਕਹੀ।
2. ਨਾਲੰਦਾ ਭਾਵਨਾ ਦੀ ਪੁਨਰ-ਸੁਰਜੀਤੀ (Revival of Nalanda Spirit) : ਪ੍ਰਧਾਨ ਮੰਤਰੀ ਨੇ ਉਚੇਰੀ ਸਿੱਖਿਆ ਅਤੇ ਖੋਜ ਨੂੰ ਪ੍ਰੋਤਸਾਹਨ ਦਿੰਦੇ ਹੋਏ ਭਾਰਤ ਨੂੰ ਆਲਮੀ ਸਿੱਖਿਆ ਕੇਂਦਰ (global education hub) ਦੇ ਰੂਪ ਵਿੱਚ ਸਥਾਪਿਤ ਕਰਦੇ ਹੋਏ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੀ ਭਾਵਨਾ ਨੂੰ ਪੁਨਰਜੀਵਿਤ ਕਰਨ ਦੀ ਬਾਤ ਕਹੀ। ਇਹ 2024 ਵਿੱਚ ਨਾਲੰਦਾ ਯੂਨੀਵਰਸਿਟੀ ਦੇ ਉਦਘਾਟਨ ‘ਤੇ ਅਧਾਰਿਤ ਹੈ।
3. ਮੇਡ ਇਨ ਇੰਡੀਆ ਚਿੱਪ-ਸੈਮੀਕੰਡਕਟਰ ਉਤਪਾਦਨ (Made in India Chip-Semiconductor Production): ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੈਮੀਕੰਡਕਟਰ ਉਤਪਾਦਨ ਵਿੱਚ ਆਲਮੀ ਪੱਧਰ ‘ਤੇ ਮੋਹਰੀ ਬਣਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਆਯਾਤ ‘ਤੇ ਨਿਰਭਰਤਾ ਘਟਾਉਣਾ ਅਤੇ ਤਕਨੀਕੀ ਆਤਮਨਿਰਭਰਤਾ (technological self-sufficiency) ਨੂੰ ਵਧਾਉਣਾ ਹੈ।
4. ਸਕਿੱਲ ਇੰਡੀਆ (Skill India) : ਪ੍ਰਧਾਨ ਮੰਤਰੀ ਨੇ ਬਜਟ 2024 ਦਾ ਉਲੇਖ ਕਰਦੇ ਹੋਏ ਭਾਰਤ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਅਤੇ ਭਾਰਤ ਨੂੰ ਦੁਨੀਆ ਦੀ ਕੌਸ਼ਲ ਰਾਜਧਾਨੀ (skill capital of the world) ਬਣਾਉਣ ਦੇ ਲਈ ਸਰਕਾਰ ਦੁਆਰਾ ਐਲਾਨੇ ਮਹੱਤਵਪੂਰਨ ਪ੍ਰੋਗਰਾਮਾਂ ‘ਤੇ ਪ੍ਰਕਾਸ਼ ਪਾਇਆ।
5.ਹੱਬ ਆਵ੍ ਇੰਡਸਟ੍ਰੀਅਲ ਮੈਨੂਫੈਕਚਰਿੰਗ(Hub of Industrial Manufacturing): ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੇਸ਼ ਦੇ ਵਿਆਪਕ ਸੰਸਾਧਨਾਂ ਅਤੇ ਕੁਸ਼ਲ ਕਾਰਜਬਲ ਦਾ ਲਾਭ ਉਠਾਉਂਦੇ ਹੋਏ ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਪਰਿਕਲਪਨਾ ਕੀਤੀ।
6. “ਭਾਰਤ ਵਿੱਚ ਡਿਜ਼ਾਈਨ, ਦੁਨੀਆ ਦੇ ਲਈ ਡਿਜ਼ਾਈਨ“(“Design in India, Design for the World”): ਇਹ ਵਾਕੰਸ਼ ਘੜਦੇ ਹੋਏ, ਪ੍ਰਧਾਨ ਮੰਤਰੀ ਨੇ ਸਵਦੇਸ਼ੀ ਡਿਜ਼ਾਈਨ ਸਮਰੱਥਾਵਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਉਤਪਾਦ ਬਣਾਉਣ ਦੀ ਤਾਕੀਦ ਕੀਤੀ ਜੋ ਘਰੇਲੂ ਅਤੇ ਅੰਤਰਰਾਸ਼ਟਰੀ ਦੋਹਾਂ ਬਜ਼ਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ।
7. ਲੀਡਰ ਇਨ ਗਲੋਬਲ ਗੇਮਿੰਗ ਮਾਰਕਿਟ (Leader in Global Gaming Market): ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਮੇਡ ਇਨ ਇੰਡੀਆ ਗੇਮਿੰਗ ਉਤਪਾਦ (Made in India gaming products) ਬਣਾਉਣ ਦੇ ਲਈ ਆਪਣੀ ਸਮ੍ਰਿੱਧ ਪ੍ਰਾਚੀਨ ਵਿਰਾਸਤ ਅਤੇ ਸਾਹਿਤ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪੇਸ਼ੇਵਰਾਂ ਨੂੰ ਨਾ ਕੇਵਲ ਖੇਡਣ ਵਿੱਚ ਬਲਕਿ ਗੇਮ ਬਣਾਉਣ ਵਿੱਚ ਵੀ ਗਲੋਬਲ ਗੇਮਿੰਗ ਮਾਰਕਿਟ ਦੀ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਗੇਮਸ ਨੂੰ ਦੁਨੀਆ ਭਰ ਵਿੱਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ।
8. ਗ੍ਰੀਨ ਜੌਬਸ ਐਂਡ ਗ੍ਰੀਨ ਹਾਈਡ੍ਰੋਜਨ ਮਿਸ਼ਨ (Green Jobs and Green Hydrogen Mission): ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਭਾਰਤ ਦੁਆਰਾ ਕੀਤੇ ਜਾ ਰਹੇ ਪ੍ਰਯਾਸਾਂ ਵਿੱਚ ਹਰਿਤ ਰੋਜ਼ਗਾਰ (ਗ੍ਰੀਨ ਜੌਬਸ-green jobs) ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਹੁਣ ਹਰਿਤ ਵਿਕਾਸ (green growth) ਅਤੇ ਹਰਿਤ ਰੋਜ਼ਗਾਰ (ਗ੍ਰੀਨ ਜੌਬਸ-green jobs) ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਸ ਨਾਲ ਵਾਤਾਵਰਣਕ ਸੰਭਾਲ਼ (environmental protection) ਵਿੱਚ ਯੋਗਦਾਨ ਦੇ ਨਾਲ-ਨਾਲ ਰੋਜ਼ਗਾਰ ਦੇ ਅਵਸਰ (employment opportunities) ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ (green hydrogen production) ਵਿੱਚ ਆਲਮੀ ਪੱਧਰ ‘ਤੇ ਮੋਹਰੀ (global leader) ਬਣਨ ਅਤੇ ਵਾਤਾਵਰਣ ਦੀ ਸੰਭਾਲ਼ ਅਤੇ ਅਖੁੱਟ ਊਰਜਾ ਜਿਹੇ ਖੇਤਰਾਂ ਵਿੱਚ ਸਥਾਈ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ।
9 ਸਵਸਥ ਭਾਰਤ ਮਿਸ਼ਨ (Swasth Bharat Mission): ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ 2047 (Viksit Bharat 2047) ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਭਾਰਤ ਨੂੰ ‘ਸਵਸਥ ਭਾਰਤ’ (‘Swasth Bharat’) ਦੇ ਰਾਹ (path) ‘ਤੇ ਚਲਣਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਰਾਸ਼ਟਰੀਯ ਪੋਸ਼ਣ ਅਭਿਯਾਨ ਦੇ ਉਦਘਾਟਨ (launch of Rashtriya Poshan Abhiyan) ਦੇ ਨਾਲ ਹੋ ਚੁੱਕੀ ਹੈ।
10. ਰਾਜ ਪੱਧਰ ‘ਤੇ ਨਿਵੇਸ਼ ਪ੍ਰਤੀਯੋਗਿਤਾ (State-level Investment Competition): ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨੂੰ ਤਾਕੀਦ ਕੀਤੀ ਕਿ ਉਹ ਨਿਵੇਸ਼ ਆਕਰਸ਼ਿਤ ਕਰਨ, ਸੁਸ਼ਾਸਨ (good governance) ਦਾ ਭਰੋਸਾ ਦੇਣ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਵਿੱਚ ਵਿਸ਼ਵਾਸ ਬਹਾਲੀ ਦੇ ਲਈ ਸਪਸ਼ਟ ਨੀਤੀਆਂ ਬਣਾਉਣ।
11. ਆਲਮੀ ਮਿਆਰਾਂ ਦੇ ਤੌਰ ‘ਤੇ ਭਾਰਤੀ ਮਿਆਰ (Indian Standards as Global Benchmarks): ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਪਹਿਚਾਣ ਗੁਣਵੱਤਾ ਦੇ ਪ੍ਰਤੀ ਉਸ ਦੀ ਪ੍ਰਤੀਬੱਧਤਾ ਦੇ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਿਆਰਾਂ (Indian standards) ਨੂੰ ਅੰਤਰਾਰਾਸ਼ਟਰੀ ਮਿਆਰ (international benchmarks) ਬਣਨ ਦੀ ਆਕਾਂਖਿਆ ਰੱਖਣੀ ਚਾਹੀਦੀ ਹੈ।
12. ਜਲਵਾਯੂ ਪਰਿਵਰਤਨ ਲਕਸ਼ (Climate Change Targets): ਪ੍ਰਧਾਨ ਮੰਤਰੀ ਨੇ 2030 ਤੱਕ 500 ਗੀਗਾਵਾਟ ਅਖੁੱਟ ਊਰਜਾ ਸਮਰੱਥਾ (renewable energy capacity) ਹਾਸਲ ਕਰਨ ਦੇ ਭਾਰਤ ਦੇ ਅਭਿਲਾਸ਼ੀ ਲਕਸ਼ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਜੀ20 ਰਾਸ਼ਟਰਾਂ (G20 nations) ਦੇ ਦਰਮਿਆਨ ਪੈਰਿਸ ਸਮਝੌਤੇ ਦੇ ਲਕਸ਼ਾਂ(Paris Accord goals) ਨੂੰ ਪੂਰਾ ਕਰਨ ਵਾਲਾ ਇੱਕਮਾਤਰ ਦੇਸ਼ ਹੈ।
13. ਮੈਡੀਕਲ ਐਜੂਕੇਸ਼ਨ ਦਾ ਵਿਸਤਾਰ (Medical Education Expansion) : ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਗਲੇ 5 ਵਰ੍ਹਿਆਂ ਦੇ ਦੌਰਾਨ ਮੈਡੀਕਲ ਦੀਆਂ 75,000 ਨਵੀਆਂ ਸੀਟਾਂ (75,000 new medical seats) ਜੋੜਨ ਦੀ ਯੋਜਨਾ ਦਾ ਐਲਾਨ ਕੀਤਾ। ਇਸ ਦਾ ਉਦੇਸ਼ ਦੇਸ਼ ਦੀ ਮੈਡੀਕਲ ਐਜੂਕੇਸ਼ਨ ਸਮਰੱਥਾ ਨੂੰ ਵਧਾਉਣਾ ਅਤੇ ਹੈਲਥਕੇਅਰ ਪ੍ਰੋਫੈਸ਼ਨਲਸ (healthcare professionals) ਦੀ ਵਧਦੀ ਮੰਗ ਨੂੰ ਪੂਰਾ ਕਰਨਾ ਹੈ।
14. ਰਾਜਨੀਤੀ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨਾ(Inducting Fresh Blood in Politics): ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 1 ਲੱਖ ਨੌਜਵਾਨਾਂ ਨੂੰ ਰਾਜਨੀਤਕ ਵਿਵਸਥਾ ਵਿੱਚ ਲਿਆਉਣ ਦਾ ਸੱਦਾ ਦਿੱਤਾ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਰਾਜਨੀਤੀ ਦਾ ਕੋਈ ਇਤਿਹਾਸ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਭਾਈ-ਭਤੀਜਾਵਾਦ ਅਤੇ ਜਾਤੀਵਾਦ (nepotism and casteism) ਦੀਆਂ ਬੁਰਾਈਆਂ ਨਾਲ ਲੜਨਾ ਅਤੇ ਭਾਰਤ ਦੀ ਰਾਜਨੀਤੀ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨਾ ਹੈ।
***
ਐੱਮਜੇਪੀਐੱਸ/ਐੱਸਆਰ
Addressing the nation on Independence Day. https://t.co/KamX6DiI4Y
— Narendra Modi (@narendramodi) August 15, 2024
आज आजादी के अनगिनत दीवानों को नमन करने और उनका पुण्य स्मरण करने का पर्व है। pic.twitter.com/i4tZ0yU5FM
— PMO India (@PMOIndia) August 15, 2024
हर चुनौती को पार करते हुए हम समृद्ध भारत बना सकते हैं। pic.twitter.com/929tgM5ieB
— PMO India (@PMOIndia) August 15, 2024
जब देशवासियों की इतनी विशाल सोच हो, इतने बड़े सपने हों, इतने बड़े संकल्प झलकते हों, तब हमारे भीतर एक नया संकल्प दृढ़ कर जाता है, हमारा आत्मविश्वास नई ऊंचाई पर पहुंच जाता है: PM @narendramodi pic.twitter.com/qBOuRKif4x
— PMO India (@PMOIndia) August 15, 2024
Nation First. pic.twitter.com/6u9R55OetT
— PMO India (@PMOIndia) August 15, 2024
हमने बड़े रिफॉर्म्स जमीन पर उतारे। लोगों के जीवन में बदलाव लाने के लिए हमने रिफॉर्म्स का मार्ग चुना। pic.twitter.com/zqx2hyc6AZ
— PMO India (@PMOIndia) August 15, 2024
The youth of our country do not believe in incremental growth. They aim to leap forward. pic.twitter.com/8RuiVcyPDZ
— PMO India (@PMOIndia) August 15, 2024
जब नीति सही होती है, नीयत सही होती है और पूर्ण समर्पण से राष्ट्र का कल्याण ही मंत्र होता है, तो निश्चित ही परिणाम बेहतर प्राप्त होते हैं: PM @narendramodi pic.twitter.com/cB1Ykl5iWu
— PMO India (@PMOIndia) August 15, 2024
जब हम सैचुरेशन की बात करते हैं तो वह शत-प्रतिशत होता है और जब सैचुरेशन होता है, तो उसमें जातिवाद का रंग नहीं होता है। pic.twitter.com/bHJ7BcMQDA
— PMO India (@PMOIndia) August 15, 2024
मेरा सपना है कि 2047 में जब विकसित भारत बनेगा, तब सामान्य मानवी के जीवन में सरकार का दखल कम हो: PM @narendramodi pic.twitter.com/gyjA6C2pv0
— PMO India (@PMOIndia) August 15, 2024
भारत की दिशा सही है, भारत की गति तेज है और भारत के सपनों में सामर्थ्य है। pic.twitter.com/vniWSD6ox8
— PMO India (@PMOIndia) August 15, 2024
140 crore Indians have taken a collective resolve to build a Viksit Bharat by 2047. pic.twitter.com/LHV8mEMo6F
— Narendra Modi (@narendramodi) August 15, 2024
We have moved from the stale status-quo mindset to one of growth and reforms. pic.twitter.com/c9D3H5Wd73
— Narendra Modi (@narendramodi) August 15, 2024
In today’s India, there is no place for a Mai-Baap culture. 140 crore Indians will script their own destiny with confidence and dignity. pic.twitter.com/WR5y4J86Eb
— Narendra Modi (@narendramodi) August 15, 2024
In all sectors, women are not just increasing their participation but are also leading them from the front. pic.twitter.com/nAn4qYUWxV
— Narendra Modi (@narendramodi) August 15, 2024
A Secular Civil Code is the need of the hour. pic.twitter.com/MF8IiLs4Tt
— Narendra Modi (@narendramodi) August 15, 2024
It is our collective endeavour to take development to the last person in the queue. pic.twitter.com/B3V6xeb3PU
— Narendra Modi (@narendramodi) August 15, 2024
मुझे प्रसन्नता है कि मेरे देश के करोड़ों नागरिकों ने विकसित भारत के लिए अनगिनत सुझाव दिए हैं, जिनमें हर देशवासी का सपना झलक रहा है। pic.twitter.com/IRdy7pG2nk
— Narendra Modi (@narendramodi) August 15, 2024
जब हम सैचुरेशन की बात करते हैं तो वह शत-प्रतिशत होता है और जब सैचुरेशन होता है, तो उसमें जातिवाद का रंग नहीं होता है। इससे सबका साथ, सबका विकास होता है। pic.twitter.com/WlIvmobGYk
— Narendra Modi (@narendramodi) August 15, 2024
हम हर क्षेत्र में स्किल डेवलपमेंट चाहते हैं, ताकि भारत का स्किल्ड युवा दुनियाभर में अपनी धमक बढ़ाए। pic.twitter.com/xFynjvvLGB
— Narendra Modi (@narendramodi) August 15, 2024
हमारी माताओं-बहनों-बेटियों पर अत्याचार के गुनहगारों को जल्द से जल्द कड़ी सजा मिलनी चाहिए, ताकि ऐसा पाप करने वालों में डर पैदा हो। pic.twitter.com/Nu8ktqDxtZ
— Narendra Modi (@narendramodi) August 15, 2024
हम जल्द से जल्द देश में जनप्रतिनिधि के रूप में एक लाख ऐसे नौजवानों को लाना चाहते हैं, जिनके परिवार में किसी का भी कोई राजनीतिक बैकग्राउंड नहीं हो। pic.twitter.com/OCOAQuaNi1
— Narendra Modi (@narendramodi) August 15, 2024