Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ਗ੍ਰੈਂਡ-ਕਾਲਰ ਆਵ੍ ਦ ਆਰਡਰ ਆਵ੍ ਤਿਮੋਰ-ਲੇਸਤੇ (Grand-Collar of the Order of Timor-Leste) ਨਾਲ ਸਨਮਾਨਿਤ ਕੀਤੇ ਜਾਣ ‘ਤੇ ਮਾਣ ਵਿਅਕਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਟਵੀਟ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ  ਗ੍ਰੈਂਡ-ਕਾਲਰ ਆਵ੍ ਦ ਆਰਡਰ ਆਵ੍ ਤਿਮੋਰ-ਲੇਸਤੇ (Grand-Collar of the Order of Timor-Leste) ਨਾਲ ਸਨਮਾਨਿਤ ਕੀਤੇ ਜਾਣ ‘ਤੇ ਅਸੀਮ ਮਾਣ ਵਿਅਕਤ ਕੀਤਾ  ਹੈ। ਇਹ ਪ੍ਰਤਿਸ਼ਠਿਤ ਸਨਮਾਨ ਭਾਰਤ ਅਤੇ ਤਿਮੋਰ-ਲੇਸਤੇ ਦੇ ਦਰਮਿਆਨ ਗਹਿਰਾਈ ਨਾਲ ਨਿਹਿਤ ਸਬੰਧਾਂ ਅਤੇ ਆਪਸੀ ਸਨਮਾਨ ਨੂੰ ਦਰਸਾਉਂਦਾ ਹੈ। 

ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਰਾਸ਼ਟਰਪਤੀ ਜੀ ਨੂੰ ਗ੍ਰੈਂਡ-ਕਾਲਰ ਆਵ੍ ਦ ਆਰਡਰ ਆਵ੍ ਤਿਮੋਰ-ਲੇਸਤੇ ਨਾਲ ਸਨਮਾਨਿਤ ਹੁੰਦੇ ਦੇਖਣਾ ਸਾਡੇ ਲਈ ਮਾਣ ਦਾ ਪਲ ਹੈ। ਇਹ ਸਾਡੇ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਆਪਸੀ ਸਨਮਾਨ ਨੂੰ ਦਰਸਾਉਂਦਾ ਹੈ। ਇਹ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਕਈ ਵਰ੍ਹਿਆਂ ਦੇ ਮਹੱਤਵਪੂਰਨ ਯੋਗਦਾਨ ਦੀ ਪਹਿਚਾਣ ਭੀ ਹੈ।”

 

************

ਐੱਮਜੇਪੀਐੱਸ/ਐੱਸਐੱਸ