Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੂਨ, 2024 ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਲੋਕਾਂ ਦੇ ਵਿਚਾਰ ਅਤੇ ਸੁਝਾਅ ਮੰਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੋਣਾਂ ਦੇ ਕਾਰਨ ਥੋੜ੍ਹੇ ਅੰਤਰਾਲ ਦੇ ਬਾਅਦ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਦੇ ਆਗਾਮੀ ਐਪੀਸੋਡ ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮਹੀਨੇ ਦਾ ਮਨ ਕੀ ਬਾਤ ਪ੍ਰੋਗਰਾਮ ਐਤਵਾਰ, 30 ਜੂਨ ਨੂੰ ਨਿਰਧਾਰਿਤ ਕੀਤਾ ਗਿਆ ਹੈ।

 ਸ਼੍ਰੀ ਮੋਦੀ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਮਨ ਕੀ ਬਾਤ ਦੇ 111ਵੇਂ ਐਪੀਸੋਡ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਮਾਈਗੌਵ ਓਪਨ ਫੋਰਮ, ਨਮੋ ਐਪ (MyGov Open Forum, NaMo Appਤੇ ਲਿਖ ਕੇ ਜਾਂ 1800 11 7800 ਤੇ ਸੰਦੇਸ਼ ਰਿਕਾਰਡ ਕਰਕੇ ਸਾਂਝੇ ਕਰਨ।

 ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ’ (‘X’) ਤੇ ਇੱਕ ਪੋਸਟ ਵਿੱਚ ਕਿਹਾ:

 ਮੈਨੂੰ ਇਹ ਦੱਸਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਚੋਣਾਂ ਦੇ ਕਾਰਨ ਕੁਝ ਮਹੀਨਿਆਂ ਦੇ ਅੰਤਰਾਲ ਦੇ ਬਾਅਦ #ਮਨ ਕੀ ਬਾਤ (#MannKiBaat) ਪ੍ਰੋਗਰਾਮ ਵਾਪਸ ਆ ਗਿਆ ਹੈਇਸ ਮਹੀਨੇ ਦਾ ਪ੍ਰੋਗਰਾਮ ਐਤਵਾਰ, 30 ਜੂਨ ਨੂੰ ਹੋਵੇਗਾ। ਮੈਂ ਆਪ ਸਭ ਨੂੰ ਇਸ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੰਦਾ ਹਾਂ। ਮਾਈਗੌਵ ਓਪਨ ਫੋਰਮ, ਨਮੋ ਐਪ (MyGov Open Forum, NaMo Appਤੇ ਲਿਖੋ ਜਾਂ 1800 11 7800 ਤੇ ਆਪਣਾ ਸੰਦੇਸ਼ ਰਿਕਾਰਡ ਕਰੋ।

 

 

***

ਡੀਐੱਸ/ਐੱਸਆਰ