Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਲਾਲ ਕ੍ਰਿਸ਼ਨ ਆਡਵਾਣੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ


ਸੀਨੀਅਰ ਨੇਤਾ ਸ਼੍ਰੀ ਲਾਲ ਕ੍ਰਿਸ਼ਨ ਆਡਵਾਣੀ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਐਕਸ ਪੋਸਟ ਦੇ ਜ਼ਰੀਏ ਇਸ ਬਾਰੇ ਐਲਾਨ ਕੀਤਾ ਹੈ।

 ਸ਼੍ਰੀ ਮੋਦੀ ਨੇ ਸ਼੍ਰੀ ਲਾਲ ਕ੍ਰਿਸ਼ਨ ਆਡਵਾਣੀ ਨਾਲ ਭੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਸਨਮਾਨ ਦਿੱਤੇ ਜਾਣ ਤੇ ਵਧਾਈ ਦਿੱਤੀ।

 ਪ੍ਰਧਾਨ ਮੰਤਰੀ ਨੇ ਐਕਸ ਤੇ ਪੋਸਟ ਕੀਤਾ;

 ਮੈਨੂੰ ਇਹ ਦੱਸਦੇ ਹੋਏ ਬਹੁਤ ਪ੍ਰਸੰਨਤਾ ਹੋ ਰਹੀ ਹੈ ਕਿ ਸ਼੍ਰੀ ਲਾਲ ਕ੍ਰਿਸ਼ਨ ਆਡਵਾਣੀ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਮੈਂ ਉਨ੍ਹਾਂ ਨਾਲ ਗੱਲ ਵੀ ਕੀਤੀ ਅਤੇ ਉਨ੍ਹਾਂ ਨੂੰ ਇਹ ਸਨਮਾਨ ਮਿਲਣ ਤੇ ਵਧਾਈ ਦਿੱਤੀ। ਸਾਡੇ ਸਮਿਆਂ ਦੇ ਸਭ ਤੋਂ ਸਤਿਕਾਰਤ ਰਾਜਨੇਤਾਵਾਂ ਵਿੱਚੋਂ ਇੱਕਉਨ੍ਹਾਂ ਦਾ ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਯਾਦਗਾਰੀ ਹੈ। ਉਨ੍ਹਾਂ ਦਾ ਜੀਵਨ ਜ਼ਮੀਨੀ ਪੱਧਰ ਤੇ ਕੰਮ ਕਰਨ ਤੋਂ ਲੈ ਕੇ ਸਾਡੇ ਉਪ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਤੱਕ ਦਾ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਵਜੋਂ ਭੀ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦਾ ਸੰਸਦੀ ਯੋਗਦਾਨ ਹਮੇਸ਼ਾ ਮਿਸਾਲੀ ਅਤੇ ਸਮ੍ਰਿੱਧ ਸੂਝ ਨਾਲ ਭਰਪੂਰ ਰਿਹਾ ਹੈ।”

 ਜਨਤਕ ਜੀਵਨ ਵਿੱਚ ਆਡਵਾਣੀ ਜੀ ਦੀ ਦਹਾਕਿਆਂ-ਲੰਬੀ ਸੇਵਾ ਨੂੰ ਪਾਰਦਰਸ਼ਤਾ ਅਤੇ ਅਖੰਡਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੁਆਰਾ ਚਿੰਨ੍ਹਤ ਕੀਤਾ ਗਿਆ ਹੈਜਿਸ ਨੇ ਰਾਜਨੀਤਕ ਨੈਤਿਕਤਾ ਵਿੱਚ ਇੱਕ ਮਿਸਾਲੀ ਮਿਆਰ ਕਾਇਮ ਕੀਤਾ ਹੈ। ਉਨ੍ਹਾਂ ਨੇ ਰਾਸ਼ਟਰੀ ਏਕਤਾ ਅਤੇ ਸੰਸਕ੍ਰਿਤਕ ਪੁਨਰ-ਉਥਾਨ ਲਈ ਬੇਮਿਸਾਲ ਪ੍ਰਯਤਨ ਕੀਤੇ ਹਨ। ਉਨ੍ਹਾਂ ਨੂੰ ਭਾਰਤ ਰਤਨ ਪ੍ਰਦਾਨ ਕਰਨਾ ਮੇਰੇ ਲਈ ਬਹੁਤ ਭਾਵੁਕ ਪਲ ਹੈ। ਮੈਂ ਹਮੇਸ਼ਾ ਇਸ ਨੂੰ ਆਪਣਾ ਸੁਭਾਗ ਸਮਝਾਂਗਾ ਕਿ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਉਸ ਤੋਂ ਸਿੱਖਣ ਦੇ ਅਣਗਿਣਤ ਮੌਕੇ ਮਿਲੇ ਹਨ।

 

 

****************

ਡੀਐੱਸ/ਐੱਸਟੀ