Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਨਾਲ ਟੈਲੀਫੋਨ ‘ਤੇ ਬਾਤਚੀਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸਨ  ਨੇ ਅੱਜ ਟੈਲੀਫੋਨ ‘ਤੇ ਬਾਤਚੀਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਆਲਮੀ ਘਟਨਾਕ੍ਰਮ (global developments) ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ।

 ਵਰ੍ਹੇ 2020 ਵਿੱਚ ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ (Green Strategic Partnership) ਦੀ ਸ਼ੁਰੂਆਤ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਉੱਚ-ਪੱਧਰੀ ਅਦਾਨ-ਪ੍ਰਦਾਨ ਨੂੰ ਯਾਦ ਕਰਦੇ ਹੋਏ ਦੋਹਾਂ ਨੇਤਾਵਾਂ ਨੇ ਵਿਭਿੰਨ ਖੇਤਰਾਂ ਵਿੱਚ ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ (Green Strategic Partnership) ਦੇ ਵਿਸਤਾਰ ਦਾ ਉਲੇਖ ਕੀਤਾ ਜਿਸ ਨੇ ਭਾਰਤ ਵਿੱਚ ਡੈਨਮਾਰਕ ਦੇ ਨਿਵੇਸ਼ ਦੇ ਅਨੁਕੂਲ ਪਰਿਸਥਿਤੀਆਂ ਬਣਾਈਆਂ ਹਨ ਤਾਕਿ  ਗ੍ਰੀਨ ਟ੍ਰਾਂਜ਼ਿਸ਼ਨ (green transition) ਵਿੱਚ ਯੋਗਦਾਨ ਦਿੱਤਾ ਸਕੇ। ਦੋਹਾਂ ਨੇਤਾਵਾਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਭੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹ ਇਸ ਵਰ੍ਹੇ ਦੇ ਅੰਤ ਵਿੱਚ ਨਾਰਵੇ ਵਿੱਚ ਆਯੋਜਿਤ  ਹੋਣ ਵਾਲੇ ਤੀਸਰੇ ਇੰਡੀਆ-ਨੌਰਡਿਕ ਸਮਿਟ (3rd India- Nordic Summit) ਅਤੇ ਉਸ ਸਮੇਂ ਪ੍ਰਧਾਨ ਮੰਤਰੀ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਦੇ  ਨਾਲ ਬੈਠਕ ਵਿੱਚ ਮੁਲਾਕਾਤ ਦੀ ਉਡੀਕ ਕਰ ਰਹੇ ਹਨ।  

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ