Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ 33,700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟਿਕਾਊ ਜੀਵਨ-ਨਿਰਬਾਹ ਦੀ ਬਿਹਤਰੀ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ 33,700 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆਕੰਮ ਦੀ ਸ਼ੁਰੂਆਤ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਅੱਜ ਨਵੇਂ ਸਾਲ ਦੀ ਸ਼ੁਭ ਸ਼ੁਰੂਆਤ ਅਤੇ ਨਵਰਾਤ੍ਰਿਆਂ ਦੇ ਪਹਿਲੇ ਦਿਨਉਨ੍ਹਾਂ ਨੇ ਛੱਤੀਸਗੜ੍ਹ ਦੀ ਮਹੱਤਤਾ ਤੇ ਜ਼ੋਰ ਦਿੱਤਾ ਕਿਉਂਕਿ ਇਹ ਮਾਤਾ ਮਹਾਮਾਯਾ (Mata Mahamaya) ਦੀ ਧਰਤੀ ਅਤੇ ਮਾਤਾ ਕੌਸ਼ਲਿਆ ਦਾ ਮਾਤ-ਘਰ ਹੈ। ਉਨ੍ਹਾਂ ਨੇ ਰਾਜ ਦੇ ਲਈ ਨਾਰੀ ਬ੍ਰਹਮਤਾ ਨੂੰ ਸਮਰਪਿਤ ਇਨ੍ਹਾਂ ਨੌਂ ਦਿਨਾਂ ਦੇ ਵਿਸ਼ੇਸ਼ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਵਰਾਤ੍ਰਿਆਂ ਦੇ ਪਹਿਲੇ ਦਿਨ ਛੱਤੀਸਗੜ੍ਹ ਵਿੱਚ ਹੋਣ ਦਾ ਆਪਣਾ ਸੁਭਾਗ ਪ੍ਰਗਟ ਕੀਤਾ ਅਤੇ ਭਗਤ ਸ਼ਿਰੋਮਣੀ ਮਾਤਾ ਕਰਮਾ ਦੇ ਸਨਮਾਨ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਡਾਕ ਟਿਕਟ ਤੇ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਨਵਰਾਤ੍ਰਿਆਂ ਉਤਸਵ ਰਾਮ ਨੌਮੀ ਦੇ ਜਸ਼ਨ ਨਾਲ ਸਮਾਪਤ ਹੋਵੇਗਾਜੋ ਛੱਤੀਸਗੜ੍ਹ ਵਿੱਚ ਭਗਵਾਨ ਰਾਮ ਦੇ ਪ੍ਰਤੀ ਵਿਲੱਖਣ ਸ਼ਰਧਾਖਾਸ ਕਰਕੇ ਰਾਮਨਾਮੀ ਸਮਾਜ ਦੇ ਅਸਾਧਾਰਣ ਸਮਰਪਣ ਨੂੰ ਉਜਾਗਰ ਕਰਦਾ ਹੈਜਿਸਨੇ ਆਪਣਾ ਪੂਰਾ ਜੀਵਨ ਭਗਵਾਨ ਰਾਮ ਦੇ ਨਾਮ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ ਭਗਵਾਨ ਰਾਮ ਦਾ ਮਾਤ ਪਰਿਵਾਰ ਆਖਦਿਆਂ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸ਼ੁਭ ਮੌਕੇ ਤੇ ਮੋਹਭੱਟ ਸਵਯੰਭੂ ਸ਼ਿਵਲਿੰਗ ਮਹਾਦੇਵ (Mohbhatta Swayambhu Shivling Mahadev) ਦੇ ਅਸ਼ੀਰਵਾਦ ਨਾਲਸ਼੍ਰੀ ਮੋਦੀ ਨੇ ਛੱਤੀਸਗੜ੍ਹ ਵਿੱਚ ਵਿਕਾਸ ਨੂੰ ਤੇਜ਼ ਕਰਨ ਦੇ ਮੌਕੇ ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ 33,700 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾਜਿਸ ਵਿੱਚ ਗ਼ਰੀਬਾਂ ਦੇ ਲਈ ਆਵਾਸਸਕੂਲਸੜਕਾਂਰੇਲਵੇਬਿਜਲੀ ਅਤੇ ਗੈਸ ਪਾਇਪਲਾਇਨਾਂ ਸ਼ਾਮਲ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਛੱਤੀਸਗੜ੍ਹ ਦੇ ਨਾਗਰਿਕਾਂ ਦੇ ਲਈ ਸੁਵਿਧਾ ਵਧਾਉਣਾ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਾ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਾਂ ਦੇ ਜ਼ਰੀਏ ਪ੍ਰਾਪਤ ਕੀਤੀ ਤਰੱਕੀ ਲਈ ਸਾਰਿਆਂ ਨੂੰ ਵਧਾਈਆਂ ਦਿੱਤੀਆਂ।

ਆਸਰਾ ਪ੍ਰਦਾਨ ਕਰਨ ਦੇ ਸੱਭਿਆਚਾਰਕ ਮਹੱਤਵ ਤੇ ਜ਼ੋਰ ਦਿੰਦੇ ਹੋਏਇਸ ਨੂੰ ਇੱਕ ਮਹਾਨ ਗੁਣ ਦੱਸਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਸੇ ਦੇ ਘਰ ਦੇ ਮਾਲਕ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਇੱਕ ਬੇਮਿਸਾਲ ਖੁਸ਼ੀ ਹੈ। ਨਵਰਾਤ੍ਰਿਆਂ ਅਤੇ ਨਵੇਂ ਸਾਲ ਦੇ ਸ਼ੁਭ ਮੌਕੇ ਤੇਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਛੱਤੀਸਗੜ੍ਹ ਵਿੱਚ ਤਿੰਨ ਲੱਖ ਗ਼ਰੀਬ ਪਰਿਵਾਰ ਆਪਣੇ ਨਵੇਂ ਘਰਾਂ ਵਿੱਚ ਪ੍ਰਵੇਸ਼ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਇੱਕ ਨਵੀਂ ਸ਼ੁਰੂਆਤ ਲਈ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਘਰਾਂ ਦੇ ਨਿਰਮਾਣ ਦਾ ਕ੍ਰੈਡਿਟ ਆਪਣੀ ਲੀਡਰਸ਼ਿਪ ਵਿੱਚ ਵਿਸ਼ਵਾਸ ਨੂੰ ਦਿੱਤਾ ਅਤੇ ਕਿਹਾ ਕਿ ਛੱਤੀਸਗੜ੍ਹ ਦੇ ਲੱਖਾਂ ਪਰਿਵਾਰਾਂ ਲਈ ਸਥਾਈ ਆਵਾਸ ਦਾ ਸੁਪਨਾ ਪਹਿਲਾਂ ਨੌਕਰਸ਼ਾਹੀ ਫਾਇਲਾਂ ਵਿੱਚ ਗੁਆਚ ਗਿਆ ਸੀ। ਉਨ੍ਹਾਂ ਨੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਯਾਦ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਸ਼੍ਰੀ ਵਿਸ਼ਨੂ ਦੇਵ ਦੀ ਅਗਵਾਈ ਹੇਠਪਹਿਲਾ ਕੈਬਨਿਟ ਫ਼ੈਸਲਾ 18 ਲੱਖ ਘਰ ਬਣਾਉਣ ਦਾ ਸੀਜਿਨ੍ਹਾਂ ਵਿੱਚੋਂ ਤਿੰਨ ਲੱਖ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਘਰ ਆਦਿਵਾਸੀ ਖੇਤਰਾਂ ਵਿੱਚ ਹਨਜਿਨ੍ਹਾਂ ਨੂੰ ਬਸਤਰ ਅਤੇ ਸਰਗੁਜਾ ਵਿੱਚ ਪਰਿਵਾਰਾਂ ਨੂੰ ਲਾਭ ਪਹੁੰਚ ਰਿਹਾ ਹੈਉਨ੍ਹਾਂ ਪਰਿਵਾਰਾਂ ਲਈ ਇਨ੍ਹਾਂ ਘਰਾਂ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ ਜਿਨ੍ਹਾਂ ਨੇ ਅਸਥਾਈ ਆਸਰਾ ਘਰਾਂ ਵਿੱਚ ਪੀੜ੍ਹੀਆਂ ਤੱਕ ਮੁਸ਼ਕਿਲਾਂ ਝੱਲੀਆਂ ਹਨਇਸ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦੱਸਿਆ।

ਸ਼੍ਰੀ ਮੋਦੀ ਨੇ ਕਿਹਾ, “ਜਦਕਿ ਸਰਕਾਰ ਨੇ ਇਨ੍ਹਾਂ ਘਰਾਂ ਦੇ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕੀਤੀਲਾਭਾਰਥੀਆਂ ਨੇ ਖ਼ੁਦ ਫ਼ੈਸਲਾ ਕੀਤਾ ਕਿ ਉਨ੍ਹਾਂ ਦੇ ਸੁਪਨਿਆਂ ਦੇ ਘਰ ਨੂੰ ਕਿਵੇਂ ਡਿਜ਼ਾਈਨ ਕੀਤਾ ਜਾਵੇਗਾ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਘਰ ਸਿਰਫ਼ ਚਾਰ ਦੀਵਾਰਾਂ ਨਹੀਂ ਹਨਬਲਕਿ ਜ਼ਿੰਦਗੀ ਵਿੱਚ ਬਦਲਾਅ ਹਨ। ਉਨ੍ਹਾਂ ਨੇ ਇਨ੍ਹਾਂ ਘਰਾਂ ਨੂੰ ਪਖਾਨੇਬਿਜਲੀਉੱਜਵਲਾ ਗੈਸ ਕਨੈਕਸ਼ਨ ਅਤੇ ਪਾਇਪ ਰਾਹੀਂ ਪਾਣੀ ਜਿਹੀਆਂ ਜ਼ਰੂਰੀ ਸੁਵਿਧਾਵਾਂ ਨਾਲ ਲੈਸ ਕਰਨ ਦੇ ਯਤਨਾਂ ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਸਮਾਗਮ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਮੌਜੂਦਗੀ ਦਾ ਜ਼ਿਕਰ ਕੀਤਾ ਅਤੇ ਟਿੱਪਣੀ ਕੀਤੀ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਮਹਿਲਾਵਾਂ ਦੇ ਹਨ। ਉਨ੍ਹਾਂ ਨੇ ਹਜ਼ਾਰਾਂ ਮਹਿਲਾਵਾਂ ਦੁਆਰਾ ਪ੍ਰਾਪਤ ਕੀਤੇ ਗਏ ਮੀਲ ਪੱਥਰ ਨੂੰ ਸਵੀਕਾਰ ਕੀਤਾਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਨਾਮ ਤੇ ਜਾਇਦਾਦ ਰਜਿਸਟਰ ਕਰਵਾਈ ਹੈ। ਉਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਦੇ ਚਿਹਰਿਆਂ ਤੇ ਝਲਕਦੀ ਖੁਸ਼ੀ ਅਤੇ ਅਸ਼ੀਰਵਾਦ ਲਈ ਆਭਾਰ ਪ੍ਰਗਟ ਕੀਤਾ ਅਤੇ ਇਸ ਨੂੰ ਆਪਣੀ ਸਭ ਤੋਂ ਬੜੀ ਸੰਪਤੀ ਆਖਿਆ।

ਲੱਖਾਂ ਘਰ ਬਣਾਉਣ ਦੇ ਵਿਆਪਕ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ ਜਿਸ ਨੇ ਨਾ ਸਿਰਫ਼ ਪਿੰਡਾਂ ਵਿੱਚ ਸਥਾਨਕ ਕਾਰੀਗਰਾਂਮਿਸਤਰੀਆਂ ਅਤੇ ਮਜ਼ਦੂਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਘਰਾਂ ਲਈ ਵਰਤੀ ਜਾਣ ਵਾਲੀ ਸਮੱਗਰੀ ਸਥਾਨਕ ਤੌਰ ਤੇ ਪ੍ਰਾਪਤ ਕੀਤੀ ਜਾਂਦੀ ਹੈਜਿਸ ਨਾਲ ਛੋਟੇ ਦੁਕਾਨਦਾਰਾਂ ਅਤੇ ਟ੍ਰਾਂਸਪੋਰਟ ਸੰਚਾਲਕਾਂ ਨੂੰ ਲਾਭ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਆਵਾਸ ਪ੍ਰੋਜੈਕਟਾਂ ਨੇ ਛੱਤੀਸਗੜ੍ਹ ਵਿੱਚ ਮਹੱਤਵਪੂਰਨ ਰੋਜ਼ਗਾਰ ਪੈਦਾ ਕੀਤਾ ਹੈਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਵਿੱਚ ਯੋਗਦਾਨ ਪਾਇਆ ਹੈ।

ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਛੱਤੀਸਗੜ੍ਹ ਦੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈਸ਼੍ਰੀ ਮੋਦੀ ਨੇ ਵੱਖ-ਵੱਖ ਯੋਜਨਾਵਾਂ ਦੇ ਲਾਭਾਰਥੀਆਂ ਦੀ ਬੜੀ ਗਿਣਤੀ ਦੀ ਮੌਜੂਦਗੀ ਨੂੰ ਉਜਾਗਰ ਕੀਤਾ ਅਤੇ ਸਰਕਾਰੀ ਗਰੰਟੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਦੀਆਂ ਮਹਿਲਾਵਾਂ ਨਾਲ ਕੀਤੇ ਗਏ ਵਾਅਦਿਆਂ ਦਾ ਸਨਮਾਨ ਕੀਤਾ ਗਿਆ ਹੈਜਿਸ ਵਿੱਚ ਝੋਨਾ ਕਿਸਾਨਾਂ ਨੂੰ ਦੋ ਸਾਲਾਂ ਦੇ ਬਕਾਇਆ ਬੋਨਸ ਦੀ ਵੰਡ ਅਤੇ ਵਧੀਆਂ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦਰਾਂ ਤੇ ਝੋਨੇ ਦੀ ਖਰੀਦ ਸ਼ਾਮਲ ਹੈ। ਇਨ੍ਹਾਂ ਉਪਾਵਾਂ ਨੇ ਲੱਖਾਂ ਕਿਸਾਨ ਪਰਿਵਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਪ੍ਰਦਾਨ ਕੀਤੇ ਹਨ। ਪ੍ਰਧਾਨ ਮੰਤਰੀ ਨੇ ਭਰਤੀ ਪਰੀਖਿਆ ਘੁਟਾਲਿਆਂ ਲਈ ਪਿਛਲੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀ ਸਰਕਾਰ ਦੀ ਪਾਰਦਰਸ਼ੀ ਜਾਂਚ ਅਤੇ ਪਰੀਖਿਆਵਾਂ ਦੇ ਨਿਰਪੱਖ ਸੰਚਾਲਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਇਮਾਨਦਾਰ ਯਤਨਾਂ ਨੇ ਵਧਦੇ ਸਮਰਥਨ ਨਾਲ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈਜੋ ਕਿ ਛੱਤੀਸਗੜ੍ਹ ਵਿੱਚ ਵਿਧਾਨ ਸਭਾਲੋਕ ਸਭਾ ਅਤੇ ਹੁਣ ਨਗਰ ਨਿਗਮ ਚੋਣਾਂ ਵਿੱਚ ਇਸ ਦੀਆਂ ਜਿੱਤਾਂ ਤੋਂ ਸਪਸ਼ਟ ਹੈ। ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪਹਿਲਾਂ ਲਈ ਲੋਕਾਂ ਦੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਲ ਛੱਤੀਸਗੜ੍ਹ ਦੇ ਰਾਜ ਬਣਨ ਦੀ 25ਵੀਂ ਵਰ੍ਹੇਗੰਢ ਹੈ ਅਤੇ ਇਸ ਨੂੰ ਰਾਜ ਦੇ ਸਿਲਵਰ ਜੁਬਲੀ ਸਾਲ ਵਜੋਂ ਮਨਾਇਆ ਜਾ ਰਿਹਾ ਸੀ ਕਿਉਂਕਿ ਇਸ ਸਾਲ ਅਟਲ ਬਿਹਾਰੀ ਵਾਜਪੇਈ ਦੀ ਜਨਮ ਸ਼ਤਾਬਦੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ 2025 ਨੂੰ “ਅਟਲ ਨਿਰਮਾਣ ਵਰਸ਼” (“Atal Nirman Varsh”) ਵਜੋਂ ਮਨਾ ਰਹੀ ਹੈ ਅਤੇ ਇਸ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, “ਅਸੀਂ ਇਸ ਦਾ ਨਿਰਮਾਣ ਕੀਤਾ ਅਤੇ ਅਸੀਂ ਇਸ ਨੂੰ ਪੋਸ਼ਿਤ ਕਰਾਂਗੇ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਉਦਘਾਟਨ ਕੀਤੇ ਅਤੇ ਲਾਂਚ ਕੀਤੇ ਗਏ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਇਸ ਸੰਕਲਪ ਦਾ ਹਿੱਸਾ ਹਨ।

ਇਹ ਜ਼ਿਕਰ ਕਰਦੇ ਹੋਏ ਕਿ ਛੱਤੀਸਗੜ੍ਹ ਨੂੰ ਇੱਕ ਵੱਖਰੇ ਰਾਜ ਵਜੋਂ ਬਣਾਉਣਾ ਪਿਆ ਕਿਉਂਕਿ ਵਿਕਾਸ ਦੇ ਲਾਭ ਇਸ ਖੇਤਰ ਤੱਕ ਨਹੀਂ ਪਹੁੰਚ ਰਹੇ ਸਨਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੀ ਵਿਕਾਸ ਪ੍ਰਦਾਨ ਕਰਨ ਵਿੱਚ ਅਸਫ਼ਲਤਾ ਅਤੇ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਵਿੱਚ ਭ੍ਰਿਸ਼ਟਾਚਾਰ ਲਈ ਆਲੋਚਨਾ ਕੀਤੀ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੀ ਭਲਾਈ ਨੂੰ ਪ੍ਰਾਥਮਿਕਤਾ ਦਿੱਤੀ ਹੈਉਨ੍ਹਾਂ ਦੇ ਜੀਵਨਸੁਵਿਧਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਮੌਕਿਆਂ ਨੂੰ ਬਿਹਤਰ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਛੱਤੀਸਗੜ੍ਹ ਦੇ ਹਰ ਪਿੰਡ ਵਿੱਚ ਵਿਕਾਸ ਯੋਜਨਾਵਾਂ ਲਿਆਉਣ ਦੇ ਯਤਨਾਂ ਨੂੰ ਉਜਾਗਰ ਕੀਤਾ।

ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਵਿੱਚ ਪ੍ਰਗਤੀ ਨੂੰ ਰੇਖਾਂਕਿਤ ਕਰਦੇ ਹੋਏਜਿੱਥੇ ਗੁਣਵੱਤਾ ਵਾਲੀਆਂ ਸੜਕਾਂ ਹੁਣ ਪਹਿਲੀ ਵਾਰ ਪਹੁੰਚ ਰਹੀਆਂ ਹਨਸ਼੍ਰੀ ਮੋਦੀ ਨੇ ਕਈ ਖੇਤਰਾਂ ਵਿੱਚ ਰੇਲ ਸੇਵਾਵਾਂ ਦੀ ਸ਼ੁਰੂਆਤ ਦਾ ਜ਼ਿਕਰ ਕੀਤਾਜਿਸ ਵਿੱਚ ਸਮਾਗਮ ਦੇ ਸ਼ੁਰੂ ਵਿੱਚ ਇੱਕ ਨਵੀਂ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਾ ਵੀ ਸ਼ਾਮਲ ਹੈ। ਉਨ੍ਹਾਂ ਨੇ ਪਹਿਲਾਂ ਤੋਂ ਨਿਮਨ ਸੇਵਾ ਵਾਲੇ ਖੇਤਰਾਂ ਵਿੱਚ ਬਿਜਲੀਪਾਇਪ ਵਾਲਾ ਪਾਣੀ ਅਤੇ ਮੋਬਾਈਲ ਟਾਵਰਾਂ ਦੇ ਆਉਣ ਤੇ ਵੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਨਵੇਂ ਸਕੂਲਾਂਕਾਲਜਾਂ ਅਤੇ ਹਸਪਤਾਲਾਂ ਦੇ ਨਿਰਮਾਣ ਤੇ ਟਿੱਪਣੀ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਪਹਿਲਾਂ ਛੱਤੀਸਗੜ੍ਹ ਦੇ ਦ੍ਰਿਸ਼ ਨੂੰ ਬਦਲ ਰਹੀਆਂ ਹਨ।

ਛੱਤੀਸਗੜ੍ਹ ਦੀ ਪੂਰੀ ਤਰ੍ਹਾਂ ਬਿਜਲੀ ਵਾਲੇ ਰੇਲ ਨੈੱਟਵਰਕ ਵਾਲੇ ਰਾਜਾਂ ਵਿੱਚੋਂ ਇੱਕ ਬਣਨ ਦੀ ਪ੍ਰਾਪਤੀ ਨੂੰ ਉਜਾਗਰ ਕਰਦਿਆਂ ਇਸ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਇਸ ਸਮੇਂ ਲਗਭਗ 40,000 ਕਰੋੜ ਰੁਪਏ ਦੇ ਰੇਲ ਪ੍ਰੋਜੈਕਟ ਚਲ ਰਹੇ ਹਨਜਿਸ ਵਿੱਚ ਇਸ ਸਾਲ ਦੇ ਬਜਟ ਵਿੱਚ ਵੱਖ-ਵੱਖ ਖੇਤਰਾਂ ਅਤੇ ਗੁਆਂਢੀ ਰਾਜਾਂ ਵਿੱਚ ਰੇਲ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ ਲਈ 7,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਵਿਕਾਸ ਲਈ ਬਜਟ ਸਹਾਇਤਾ ਅਤੇ ਇਮਾਨਦਾਰ ਇਰਾਦਿਆਂ ਦੋਵਾਂ ਦੀ ਜ਼ਰੂਰਤ ਹੁੰਦੀ ਹੈਸ਼੍ਰੀ ਮੋਦੀ ਨੇ ਪਿਛਲੀ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ਅਕੁਸ਼ਲਤਾ ਲਈ ਆਲੋਚਨਾ ਕੀਤੀਜਿਸ ਨੇ ਕਬਾਇਲੀ ਖੇਤਰਾਂ ਵਿੱਚ ਤਰੱਕੀ ਵਿੱਚ ਰੁਕਾਵਟ ਪਾਈ। ਉਨ੍ਹਾਂ ਨੇ ਕੋਲੇ ਦੀ ਉਦਾਹਰਣ ਦਿੱਤੀਇਹ ਨੋਟ ਕਰਦੇ ਹੋਏ ਕਿ ਛੱਤੀਸਗੜ੍ਹ ਦੇ ਭਰਪੂਰ ਭੰਡਾਰ ਹੋਣ ਦੇ ਬਾਵਜੂਦਪਿਛਲੀਆਂ ਸਰਕਾਰਾਂ ਦੁਆਰਾ ਪਾਵਰ ਪਲਾਂਟਾਂ ਦੀ ਅਣਦੇਖੀ ਕਾਰਨ ਰਾਜ ਨੂੰ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਦੇ ਤਹਿਤਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਅਤੇ ਰਾਜ ਲਈ ਭਰੋਸੇਯੋਗ ਬਿਜਲੀ ਯਕੀਨੀ ਬਣਾਉਣ ਲਈ ਨਵੇਂ ਪਾਵਰ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ।

ਸਰਕਾਰ ਦੇ ਸੌਰ ਊਰਜਾ ਤੇ ਧਿਆਨ ਕੇਂਦ੍ਰਿਤ ਕਰਨ ਅਤੇ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ‘ ਦੀ ਸ਼ੁਰੂਆਤ ਤੇ ਜ਼ੋਰ ਦਿੰਦੇ ਹੋਏਜਿਸ ਦਾ ਉਦੇਸ਼ ਬਿਜਲੀ ਦੇ ਬਿਲਾਂ ਨੂੰ ਖ਼ਤਮ ਕਰਨਾ ਅਤੇ ਘਰਾਂ ਨੂੰ ਬਿਜਲੀ ਪੈਦਾ ਕਰਕੇ ਆਮਦਨ ਪੈਦਾ ਕਰਨ ਦੇ ਯੋਗ ਬਣਾਉਣਾ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਤੀ ਘਰ ਸੋਲਰ ਪੈਨਲ ਲਗਾਉਣ ਲਈ 78,000 ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਛੱਤੀਸਗੜ੍ਹ ਵਿੱਚ ਦੋ ਲੱਖ ਤੋਂ ਵੱਧ ਪਰਿਵਾਰ ਪਹਿਲਾਂ ਹੀ ਇਸ ਯੋਜਨਾ ਲਈ ਰਜਿਸਟਰ ਹੋ ਚੁੱਕੇ ਹਨ ਅਤੇ ਹੋਰਾਂ ਨੂੰ ਮਹੱਤਵਪੂਰਨ ਲਾਭਾਂ ਲਈ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਹੈ।

ਛੱਤੀਸਗੜ੍ਹ ਦੇ ਭੂਮੀ ਨਾਲ ਘਿਰੇ ਰਾਜ ਵਿੱਚ ਗੈਸ ਪਾਇਪਲਾਇਨਾਂ ਵਿਛਾਉਣ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏਸ਼੍ਰੀ ਮੋਦੀ ਨੇ ਗੈਸ ਬੁਨਿਆਦੀ ਢਾਂਚੇ ਵਿੱਚ ਜ਼ਰੂਰੀ ਨਿਵੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਖੇਤਰ ਵਿੱਚ ਗੈਸ ਪਾਇਪਲਾਇਨਾਂ ਵਿਛਾਉਣ ਦੇ ਚਲ ਰਹੇ ਕੰਮ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਾਇਪਲਾਇਨਾਂ ਪੈਟਰੋਲੀਅਮ ਉਤਪਾਦਾਂ ਲਈ ਟਰੱਕ ਆਵਾਜਾਈ ਤੇ ਨਿਰਭਰਤਾ ਘਟਾਉਣਗੀਆਂਖਪਤਕਾਰਾਂ ਦੇ ਲਈ ਲਾਗਤਾਂ ਘਟਾਉਣਗੀਆਂ ਅਤੇ ਸੀਐੱਨਜੀ ਵਾਹਨਾਂ ਦੀ ਵਰਤੋਂ ਨੂੰ ਸਮਰੱਥ ਬਣਾਉਣਗੀਆਂ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਘਰਾਂ ਨੂੰ ਪਾਇਪ ਵਾਲੀ ਰਸੋਈ ਗੈਸ ਦਾ ਲਾਭ ਮਿਲੇਗਾਜਿਸ ਦਾ ਲਕਸ਼ ਦੋ ਲੱਖ ਤੋਂ ਵੱਧ ਘਰਾਂ ਤੱਕ ਪਹੁੰਚ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਗੈਸ ਦੀ ਉਪਲਬਧਤਾ ਛੱਤੀਸਗੜ੍ਹ ਵਿੱਚ ਨਵੇਂ ਉਦਯੋਗਾਂ ਦੀ ਸਥਾਪਨਾ ਨੂੰ ਸੁਵਿਧਾਜਨਕ ਬਣਾਏਗੀਜੋ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਪੈਦਾ ਕਰੇਗੀ।

ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੀਆਂ ਦਹਾਕਿਆਂ ਤੋਂ ਚਲੀਆਂ ਆ ਰਹੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ, ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਛੱਤੀਸਗੜ੍ਹ ਅਤੇ ਹੋਰ ਰਾਜਾਂ ਵਿੱਚ ਨਕਸਲਵਾਦ ਦਾ ਉਭਾਰ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਨਕਸਲਵਾਦ ਉਨ੍ਹਾਂ ਇਲਾਕਿਆਂ ਵਿੱਚ ਵਧਿਆ-ਫੁੱਲਿਆ ਜਿੱਥੇ ਵਿਕਾਸ ਅਤੇ ਸਰੋਤਾਂ ਦੀ ਘਾਟ ਸੀ ਅਤੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏਜ਼ਿੰਮੇਵਾਰੀ ਤੋਂ ਬਚਣ ਲਈ ਅਜਿਹੇ ਜ਼ਿਲ੍ਹਿਆਂ ਨੂੰ ਪਛੜਿਆ ਐਲਾਨ ਦਿੱਤਾ ਗਿਆ। ਉਨ੍ਹਾਂ ਨੇ ਪਿਛਲੀ ਸਰਕਾਰ ਦੇ ਸ਼ਾਸਨ ਦੌਰਾਨ ਛੱਤੀਸਗੜ੍ਹ ਦੇ ਕਈ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਪਿਛੜੇ ਆਦਿਵਾਸੀ ਪਰਿਵਾਰਾਂ ਨੂੰ ਦਰਪੇਸ਼ ਅਣਗਹਿਲੀ ਨੂੰ ਉਜਾਗਰ ਕੀਤਾ। ਇਸ ਦੇ ਉਲਟਉਨ੍ਹਾਂ ਨੇ ਗ਼ਰੀਬ ਆਦਿਵਾਸੀ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਖਾਨੇ ਪ੍ਰਦਾਨ ਕਰਨ ਲਈ ਸਵੱਛ ਭਾਰਤ ਅਭਿਯਾਨ (Swachh Bharat Abhiyan), 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਪੇਸ਼ਕਸ਼ ਕਰਨ ਵਾਲੀ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਅਤੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (PM Jan Aushadhi Kendras) ਦੀ ਸਥਾਪਨਾ ਜਿਹੀਆਂ ਪਹਿਲਾਂ ਦਾ ਜ਼ਿਕਰ ਕੀਤਾਜੋ 80% ਛੋਟ ਤੇ ਦਵਾਈਆਂ ਪ੍ਰਦਾਨ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਸਮਾਜਿਕ ਨਿਆਂ ਦਾ ਸਮਰਥਨ ਕਰਨ ਦਾ ਝੂਠਾ ਦਾਅਵਾ ਕਰਦੇ ਹਨ ਜਦੋਂ ਕਿ ਆਦਿਵਾਸੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਨ੍ਹਾਂ ਨੇ ਕਬਾਇਲੀ ਸਮਾਜਾਂ ਦੇ ਵਿਕਾਸ ਪ੍ਰਤੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਤੇ ਜ਼ੋਰ ਦਿੱਤਾ, “ਧਰਤੀ ਆਬਾ ਜਨਜਾਤੀਯ ਉਤਕਰਸ਼ ਅਭਿਯਾਨ” (“Dharti Aaba Janjatiya Utkarsh Abhiyan”) ਦੀ ਸ਼ੁਰੂਆਤ ਨੂੰ ਉਜਾਗਰ ਕੀਤਾਜਿਸ ਦੇ ਤਹਿਤ ਕਬਾਇਲੀ ਖੇਤਰਾਂ ਵਿੱਚ ਲਗਭਗ 80,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈਜਿਸ ਨਾਲ ਛੱਤੀਸਗੜ੍ਹ ਦੇ ਲਗਭਗ 7,000 ਕਬਾਇਲੀ ਪਿੰਡਾਂ ਨੂੰ ਲਾਭ ਪਹੁੰਚ ਰਿਹਾ ਹੈ। ਖਾਸ ਤੌਰ ਤੇ ਕਮਜ਼ੋਰ ਕਬਾਇਲੀ ਸਮੂਹਾਂ ਨੂੰ ਦਰਪੇਸ਼ ਵਿਲੱਖਣ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏਸ਼੍ਰੀ ਮੋਦੀ ਨੇ “ਪੀਐੱਮ ਜਨਮਨ ਯੋਜਨਾ” (“PM Janman Yojana”) ਦੀ ਸ਼ੁਰੂਆਤ ਦਾ ਜ਼ਿਕਰ ਕੀਤਾਜੋ ਕਿ ਇਨ੍ਹਾਂ ਭਾਈਚਾਰਿਆਂ ਲਈ ਆਪਣੀ ਕਿਸਮ ਦੀ ਪਲੇਠੀ ਪਹਿਲ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਸ ਯੋਜਨਾ ਦੇ ਤਹਿਤਛੱਤੀਸਗੜ੍ਹ ਦੇ 18 ਜ਼ਿਲ੍ਹਿਆਂ ਵਿੱਚ 2,000 ਤੋਂ ਵੱਧ ਬਸਤੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੇਸ਼ ਭਰ ਵਿੱਚ ਕਬਾਇਲੀ ਬਸਤੀਆਂ ਲਈ 5,000 ਕਿਲੋਮੀਟਰ ਸੜਕਾਂ ਦੀ ਪ੍ਰਵਾਨਗੀ ਨੂੰ ਉਜਾਗਰ ਕੀਤਾਜਿਸ ਵਿੱਚ ਪ੍ਰਧਾਨ ਮੰਤਰੀ ਜਨਮਨ ਯੋਜਨਾ (PM Janman Yojana) ਦੇ ਤਹਿਤ ਛੱਤੀਸਗੜ੍ਹ ਵਿੱਚ ਲਗਭਗ ਅੱਧੇ 2,500 ਕਿਲੋਮੀਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਪਹਿਲ ਦੇ ਤਹਿਤ ਬਹੁਤ ਸਾਰੇ ਲਾਭਾਰਥੀਆਂ ਨੂੰ ਸਥਾਈ ਆਵਾਸ ਮਿਲੇ ਹਨ।

ਕੇਂਦਰ ਅਤੇ ਰਾਜ ਸਰਕਾਰਾਂ ਦੇ ਤਹਿਤ ਛੱਤੀਸਗੜ੍ਹ ਦੇ ਤੇਜ਼ੀ ਨਾਲ ਹੋਏ ਬਦਲਾਅ ਨੂੰ ਉਜਾਗਰ ਕਰਦੇ ਹੋਏਸ਼੍ਰੀ ਮੋਦੀ ਨੇ ਸੁਕਮਾ ਜ਼ਿਲ੍ਹੇ ਦੇ ਸਿਹਤ ਕੇਂਦਰ ਨੂੰ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਕਈ ਸਾਲਾਂ ਬਾਅਦ ਦਾਂਤੇਵਾੜਾ ਵਿੱਚ ਇੱਕ ਸਿਹਤ ਕੇਂਦਰ ਨੂੰ ਦੁਬਾਰਾ ਖੋਲ੍ਹਣ ਜਿਹੀਆਂ ਪ੍ਰਾਪਤੀਆਂ ਨਾਲ ਲਿਆਂਦੇ ਗਏ ਨਵੇਂ ਵਿਸ਼ਵਾਸ ਤੇ ਟਿੱਪਣੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਯਤਨ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਸਥਾਈ ਸ਼ਾਂਤੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ। ਛੱਤੀਸਗੜ੍ਹ ਵਿੱਚ ਸਕਾਰਾਤਮਕ ਤਬਦੀਲੀਆਂ ਦੇ ਸਬੂਤ ਵਜੋਂ ਦਸੰਬਰ 2024 ਵਿੱਚ ਆਪਣੇ “ਮਨ ਕੀ ਬਾਤ” ਪ੍ਰੋਗਰਾਮ ਦੌਰਾਨ ਚਰਚਾ ਕੀਤੇ ਗਏ ਬਸਤਰ ਓਲੰਪਿਕਸ ਦਾ ਹਵਾਲਾ ਦਿੰਦੇ ਹੋਏਉਨ੍ਹਾਂ ਨੇ ਇਸ ਸਮਾਗਮ ਵਿੱਚ ਹਜ਼ਾਰਾਂ ਨੌਜਵਾਨਾਂ ਦੀ ਉਤਸ਼ਾਹੀ ਭਾਗੀਦਾਰੀ ਦਾ ਜ਼ਿਕਰ ਕੀਤਾਜੋ ਰਾਜ ਦੀ ਤਰੱਕੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਛੱਤੀਸਗੜ੍ਹ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਬਾਰੇ ਆਸ ਪ੍ਰਗਟ ਕੀਤੀ ਅਤੇ ਰਾਜ ਦੁਆਰਾ ਨਵੀਂ ਸਿੱਖਿਆ ਨੀਤੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਦੇਸ਼ ਭਰ ਵਿੱਚ 12,000 ਤੋਂ ਵੱਧ ਆਧੁਨਿਕ ਪੀਐੱਮ ਸ਼੍ਰੀ ਸਕੂਲਾਂ (PM Shri Schools) ਦੀ ਸਥਾਪਨਾ ਤੇ ਪ੍ਰਕਾਸ਼ ਪਾਇਆਜਿਸ ਵਿੱਚ ਛੱਤੀਸਗੜ੍ਹ ਵਿੱਚ ਲਗਭਗ 350 ਸਕੂਲ ਸ਼ਾਮਲ ਹਨਜੋ ਹੋਰ ਸਕੂਲਾਂ ਲਈ ਮਾਡਲ ਵਜੋਂ ਕੰਮ ਕਰਨਗੇ ਅਤੇ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਉੱਚਾ ਉਠਾਉਣਗੇ।

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਵਿੱਚ ਏਕਲਵਯ ਮਾਡਲ ਸਕੂਲਾਂ (Eklavya Model Schools) ਦੁਆਰਾ ਕੀਤੇ ਜਾ ਰਹੇ ਸ਼ਾਨਦਾਰ ਕੰਮ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਜ ਵਿੱਚ ਵਿਦਯਾ ਸਮੀਕਸ਼ਾ ਕੇਂਦਰ (Vidya Samiksha Kendra) ਦਾ ਵੀ ਉਦਘਾਟਨ ਕੀਤਾਇਸ ਨੂੰ ਦੇਸ਼ ਦੀ ਸਿੱਖਿਆ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਸਿੱਖਿਆ ਦੀ ਗੁਣਵੱਤਾ ਨੂੰ ਵਧਾਏਗੀਕਲਾਸਰੂਮਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਸਲ ਸਮੇਂ ਦੀ ਸਹਾਇਤਾ ਪ੍ਰਦਾਨ ਕਰੇਗੀ।

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਇੱਕ ਹੋਰ ਵਾਅਦੇ ਦੀ ਪੂਰਤੀ ਦਾ ਜ਼ਿਕਰ ਕਰਦੇ ਹੋਏਜੋ ਕਿ ਹਿੰਦੀ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਸਮਰੱਥ ਬਣਾਉਂਦਾ ਹੈਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਪਿੰਡਾਂਪਿਛੜੇ ਅਤੇ ਆਦਿਵਾਸੀ ਪਰਿਵਾਰਾਂ ਦੇ ਨੌਜਵਾਨਾਂ ਲਈ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰੇਗੀਜਿਸ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਸ਼੍ਰੀ ਰਮਨ ਸਿੰਘ ਦੁਆਰਾ ਰੱਖੀ ਗਈ ਮਜ਼ਬੂਤ ਬੁਨਿਆਦ ਨੂੰ ਸਵੀਕਾਰ ਕੀਤਾ ਅਤੇ ਮੌਜੂਦਾ ਸਰਕਾਰ ਦੇ ਇਸ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਨੂੰ ਦੁਹਰਾਇਆ। ਉਨ੍ਹਾਂ ਨੇ ਅਗਲੇ 25 ਸਾਲਾਂ ਵਿੱਚ ਇਸ ਨੀਂਹ ਤੇ ਵਿਕਾਸ ਦਾ ਇੱਕ ਵਿਸ਼ਾਲ ਢਾਂਚਾ ਬਣਾਉਣ ਦੀ ਕਲਪਨਾ ਕੀਤੀ।

ਛੱਤੀਸਗੜ੍ਹ ਦੇ ਸਰੋਤਾਂਸੁਪਨਿਆਂ ਅਤੇ ਸੰਭਾਵਨਾਵਾਂ ਦੀ ਭਰਪੂਰਤਾ ਤੇ ਟਿੱਪਣੀ ਕਰਦੇ ਹੋਏਰਾਜ ਨੂੰ ਆਪਣੀ 50ਵੀਂ ਵਰ੍ਹੇਗੰਢ ਮਨਾਉਣ ਤੱਕ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਬਣਨ ਦਾ ਲਕਸ਼ ਨਿਰਧਾਰਿਤ ਕਰਦੇ ਹੋਏਪ੍ਰਧਾਨ ਮੰਤਰੀ ਨੇ ਇਹ ਭਰੋਸਾ ਦਿਵਾਉਂਦੇ ਹੋਏ ਭਾਸ਼ਣ ਸਮਾਪਤ ਕੀਤਾ ਕਿ ਸਰਕਾਰ ਵਿਕਾਸ ਦੇ ਲਾਭ ਛੱਤੀਸਗੜ੍ਹ ਦੇ ਹਰ ਪਰਿਵਾਰ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ।

ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਰਾਮੇਨ ਡੇਕਾਮੁੱਖ ਮੰਤਰੀ ਸ਼੍ਰੀ ਵਿਸ਼ਨੂ ਦੇਵ ਸਾਏਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਸ਼੍ਰੀ ਤੋਖਨ ਸਾਹੂਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਰਮਨ ਸਿੰਘ ਇਸ ਸਮਾਗਮ ਵਿੱਚ ਹੋਰ ਪਤਵੰਤਿਆਂ ਸਮੇਤ ਸਮਾਗਮ ਵਿੱਚ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਦੇਸ਼ ਭਰ ਵਿੱਚ ਬਿਜਲੀ ਖੇਤਰ ਵਿੱਚ ਸੁਧਾਰ ਦੇ ਲਈ ਪ੍ਰਤੀਬੱਧ ਹਨ। ਇਸ ਦੇ ਅਨੁਰੂਪਸਸਤੀ ਅਤੇ ਭਰੋਸੇਯੋਗ ਬਿਜਲੀ ਉਪਲਬਧ ਕਰਵਾਉਣ ਅਤੇ ਛੱਤੀਸਗੜ੍ਹ ਨੂੰ ਬਿਜਲੀ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਐੱਨਟੀਪੀਸੀ ਦੇ ਸੀਪਤ ਸੁਪਰ ਥਰਮਲ ਪਾਵਰ ਪ੍ਰੋਜੈਕਟ ਸਟੇਜ -।।। (1x800MW) ਦਾ ਨੀਂਹ ਪੱਥਰ ਰੱਖਿਆਜਿਸ ਦੀ ਲਾਗਤ 9,790 ਕਰੋੜ ਰੁਪਏ ਤੋਂ ਵੱਧ ਹੈ। ਇਹ ਪਿਟ ਹੈੱਡ ਪ੍ਰੋਜੈਕਟ ਉੱਚ ਬਿਜਲੀ ਉਤਪਾਦਨ ਕੁਸ਼ਲਤਾ ਦੇ ਨਾਲ ਅਤਿਆਧੁਨਿਕ ਅਲਟ੍ਰਾ-ਸੁਪਰਕ੍ਰਿਟੀਕਲ ਤਕਨੀਕ ਤੇ ਅਧਾਰਿਤ ਹੈ। ਉਨ੍ਹਾਂ ਨੇ ਛੱਤੀਸਗੜ੍ਹ ਰਾਜ ਬਿਜਲੀ ਉਤਪਾਦਨ ਕੰਪਨੀ ਲਿਮਿਟਿਡ (ਸੀਐੱਸਪੀਜੀਸੀਐੱਲ) ਦੀ 15,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪਹਿਲੇ ਸੁਪਰ ਕ੍ਰਿਟਿਕਲ ਥਰਮਲ ਪਾਵਰ ਪ੍ਰੋਜੈਕਟ (2X660MW) ਦੇ ਕੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੱਛਮੀ ਖੇਤਰ ਵਿਸਤਾਰ ਯੋਜਨਾ (ਡਬਲਿਊਆਰਈਐੱਸ-WRES) ਦੇ ਤਹਿਤ 560 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪਾਵਰਗ੍ਰਿਡ ਦੇ ਤਿੰਨ ਪਾਵਰ ਟ੍ਰਾਂਸਮਿਸ਼ਨ ਪ੍ਰੋਜੈਕਟਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ।

ਭਾਰਤ ਦੇ ਨੈੱਟ ਜ਼ੀਰੋ ਨਿਕਾਸੀ ਲਕਸ਼ਾਂਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਸਵੱਛ ਊਰਜਾ ਸਮਾਧਾਨ ਪ੍ਰਦਾਨ ਕਰਨ ਦੇ ਅਨੁਰੂਪਪ੍ਰਧਾਨ ਮੰਤਰੀ ਨੇ ਕੋਰੀਆਸੂਰਜਪੁਰਬਲਰਾਮਪੁਰ ਅਤੇ ਸਰਗੁਜਾ ਜ਼ਿਲ੍ਹਿਆਂ ਵਿੱਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ) ਦੇ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ 200 ਕਿਲੋਮੀਟਰ ਤੋਂ ਵੱਧ ਉੱਚ ਦਬਾਅ ਪਾਇਪਲਾਇਨ ਅਤੇ 800 ਕਿਲੋਮੀਟਰ ਤੋਂ ਵੱਧ ਐੱਮਡੀਪੀਈ (ਮੀਡੀਅਮ ਡੈਂਸਿਟੀ ਪੌਲੀਥਿਲੀਨ) ਪਾਇਪਲਾਇਨ ਅਤੇ 1,285 ਕਰੋੜ ਰੁਪੇ ਤੋਂ ਵੱਧ ਦੀ ਲਾਗਤ ਵਾਲੇ ਕਈ ਸੀਐੱਨਜੀ ਡਿਸਪੈਂਸਿੰਗ ਆਊਟਲੈੱਟਸ ਸ਼ਾਮਲ ਹਨ। ਉਨ੍ਹਾਂ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਦੀ 540 ਕਿਲੋਮੀਟਰ ਲੰਬੇ ਵਿਸ਼ਾਖ-ਰਾਏਪੁਰ ਪਾਇਪਲਾਇਨ (ਵੀਆਰਪੀਐੱਲ) ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆਜਿਸ  ਦੀ ਲਾਗਤ 2210 ਕਰੋੜ ਰੁਪਏ ਤੋਂ ਵੱਧ ਹੈ। ਇਸ ਬਹੁਉਤਪਾਦ (ਪੈਟਰੋਲਡੀਜ਼ਲਕੈਰੋਸਿਨ) ਪਾਇਪਲਾਇਨ ਦੀ ਸਮਰੱਥਾ 3 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਵਰ੍ਹੇ ਤੋਂ ਵੱਧ ਹੋਵਗੀ।

ਖੇਤਰ ਵਿੱਚ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ ਤੇ ਧਿਆਨ ਕੇਂਦ੍ਰਿਤ ਕਰਦੇ ਹੋਏਪ੍ਰਧਾਨ ਮੰਤਰੀ ਨੇ 108 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਸੱਤ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ 2690 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ 111 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਤਿੰਨ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਮੰਦਿਰ ਹਸੌਦ ਦੇ ਮਾਧਿਅਮ ਨਾਲ ਅਭਨਪੁਰ-ਰਾਏਪੁਰ ਸੈਕਸ਼ਨ ਵਿੱਚ ਮੈਮੂ ਟ੍ਰੇਨ ਸੇਵਾ ਨੂੰ ਹਰੀ ਝੰਡੀ ਦਿਖਾਈ। ਉਹ ਛੱਤੀਸਗੜ੍ਹ ਵਿੱਚ ਭਾਰਤੀ ਰੇਲਵੇ ਦੇ ਰੇਲ ਨੈੱਟਵਰਕ ਦੇ 100% ਇਲੈਕਟ੍ਰੀਫਿਕੇਸ਼ਨ ਨੂੰ ਵੀ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਭੀੜਭਾੜ ਨੂੰ ਘੱਟ ਕਰਨਗੇਕਨੈਕਟਿਵਿਟੀ ਵਿੱਚ ਸੁਧਾਰ ਕਰਨਗੇ ਅਤੇ ਪੂਰੇ ਖੇਤਰ ਵਿੱਚ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਖੇਤਰ ਵਿੱਚ ਸੜਕ ਦੇ ਬੁਨਿਆਦੀ ਢਾਂਚੇ ਨੂੰ ਵਧਾਉਂਦੇ ਹੋਏਪ੍ਰਧਾਨ ਮੰਤਰੀ ਨੇ ਐੱਨਐੱਚ-930 (37 ਕਿਲੋਮੀਟਰ) ਦੇ ਝਲਮਲਾ ਤੋਂ ਸ਼ੇਰਪਾਰ (Jhalmala to Sherpar) ਸੈਕਸ਼ਨ ਅਤੇ ਐੱਨਐੱਚ-43 (75 ਕਿਲੋਮੀਟਰ ਦੇ ਅੰਬਿਕਾਪੁਰ-ਪੱਥਲਗਾਓਂ (Ambikapur-Pathalgaon) ਸੈਕਸ਼ਨ ਨੂੰ ਪੇਵਡ ਸ਼ੋਲਡਰ ਦੇ ਨਾਲ 2 ਲੇਨ ਵਿੱਚ ਅਪਗ੍ਰੇਡ ਕਰਨ ਦੇ ਲਈ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਐੱਨਐੱਚ-130ਡੀ (47.5 ਕਿਲੋਮੀਟਰ) ਦੇ ਕੋਂਡਾਗਾਓਂਨਾਰਾਇਣਪੁਰ (Kondagaon- Narayanpur) ਸੈਕਸ਼ਨ ਨੂੰ ਪੇਵਡ ਸ਼ੋਲਡਰ ਦੇ ਨਾਲ 2 ਲੇਨ ਵਿੱਚ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਵੀ ਰੱਖਿਆ। 1,270 ਕਰੋੜ ਰੁਪਏ ਤੋਂ ਵੱਧ ਦੇ ਇਹ ਪ੍ਰੋਜੈਕਟ ਆਦਿਵਾਸੀ ਅਤੇ ਉਦਯੋਗਿਕ ਖੇਤਰਾਂ ਤੱਕ ਪਹੁੰਚ ਵਿੱਚ ਕਾਫੀ ਸੁਧਾਰ ਕਰਨਗੇ ਜਿਸ ਨਾਲ ਖੇਤਰ ਦਾ ਸੰਪੂਰਨ ਵਿਕਾਸ ਹੋਵੇਗਾ।

ਸਾਰਿਆਂ ਦੇ ਲਈ ਸਿੱਖਿਆ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ ਪ੍ਰਧਾਨ ਮੰਤਰੀ ਨੇ ਦੋ ਪ੍ਰਮੁੱਖ ਸਿੱਖਿਆ ਸਬੰਧੀ ਪਹਿਲਾਂ-ਰਾਜ ਦੇ 29 ਜ਼ਿਲ੍ਹਿਆਂ ਵਿੱਚ 130 ਪੀਐੱਮ ਸ਼੍ਰੀ ਸਕੂਲਾਂ ਅਤੇ ਰਾਏਪੁਰ ਵਿੱਚ ਵਿਦਯਾ ਸਮੀਕਸ਼ਾ ਕੇਂਦਰ (Vidya Samiksha KendraVSKਰਾਸ਼ਟਰ ਨੂੰ ਸਮਰਪਿਤ ਕੀਤੇ। ਰਾਏਪੁਰ ਵਿੱਚ ਵਿਦਯਾ ਸਮੀਕਸ਼ਾ ਕੇਂਦਰ (Vidya Samiksha KendraVSK) ਵਿਭਿੰਨ ਸਿੱਖਿਆ ਸਬੰਧੀ ਸਰਕਾਰੀ  ਯੋਜਨਾਵਾਂ ਦੀ ਔਨਲਾਇਨ ਨਿਗਰਾਨੀ ਅਤੇ ਡੇਟਾ ਵਿਸ਼ਲੇਸ਼ਣ ਨੂੰ ਸਮਰੱਥ ਕਰੇਗਾ।

ਗ੍ਰਾਮੀਣ ਪਰਿਵਾਰਾਂ ਦੇ ਲਈ ਉਚਿਤ ਆਵਾਸ ਤੱਕ ਪਹੁੰਚ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੀ ਸਿਹਤਸੁਰੱਖਿਆ ਅਤੇ ਜੀਵਨ ਦੀ ਸੰਪੂਰਨ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਦੇ ਹੋਏਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ 3 ਲੱਖ ਲਾਭਾਰਥੀਆਂ ਦਾ ਗ੍ਰਹਿ ਪ੍ਰਵੇਸ਼ ਹੋਇਆ ਅਤੇ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦੇ ਤਹਿਤ ਕੁਝ ਲਾਭਾਰਥੀਆਂ ਨੂੰ ਚਾਬੀਆਂ ਸੌਂਪੀਆਂ।

https://x.com/narendramodi/status/1906297368653258856

https://x.com/PMOIndia/status/1906298840052810057

https://x.com/PMOIndia/status/1906303616161390698

https://x.com/PMOIndia/status/1906303935486312739

https://www.youtube.com/watch?v=Me1FCFCAZRY

 

***************

 

ਐਮਜੇਪੀਐੱਸ/ਐੱਸਆਰ