Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ9 ਸਮਿਟ 2025 ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਟੀਵੀ9 ਸਮਿਟ 2025 ਵਿੱਚ ਹਿੱਸਾ ਲਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਟੀਵੀ9 ਦੀ ਪੂਰੀ ਟੀਮ ਅਤੇ ਇਸ ਦੇ ਦਰਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਟੀਵੀ9 ਦੇ ਪਾਸ ਬੜੇ ਪੈਮਾਨੇ ‘ਤੇ ਖੇਤਰੀ ਦਰਸ਼ਕ ਹਨ ਅਤੇ ਹੁਣ ਆਲਮੀ ਦਰਸ਼ਕ ਭੀ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਟੈਲੀਕਾਨਫਰੰਸ ਦੇ ਜ਼ਰੀਏ ਪ੍ਰੋਗਰਾਮ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦਾ ਭੀ ਸੁਆਗਤ ਅਤੇ ਅਭਿਨੰਦਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੁਨੀਆ ਦੀ ਦ੍ਰਿਸ਼ਟੀ ਭਾਰਤ ‘ਤੇ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਦੁਨੀਆ ਭਰ ਦੇ ਲੋਕ ਭਾਰਤ ਨੂੰ ਲੈ ਕੇ ਜਗਿਆਸਾ ਨਾਲ ਭਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਦੁਨੀਆ ਦੀ 11ਵੀਂ ਸਭ ਤੋਂ ਬੜੀ ਅਰਥਵਿਵਸਥਾ ਵਾਲਾ ਭਾਰਤ 7-8 ਸਾਲ ਵਿੱਚ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ-IMF) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਇੱਕਮਾਤਰ ਬੜੀ ਅਰਥਵਿਵਸਥਾ ਹੈ, ਜਿਸ ਨੇ ਪਿਛਲੇ 10 ਸਾਲ ਵਿੱਚ ਆਪਣੀ ਜੀਡੀਪੀ (GDP) ਨੂੰ ਦੁੱਗਣਾ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਨੇ ਪਿਛਲੇ ਦਹਾਕੇ ਵਿੱਚ ਆਪਣੀ ਅਰਥਵਿਵਸਥਾ ਵਿੱਚ ਦੋ ਲੱਖ ਕਰੋੜ ਡਾਲਰ ਜੋੜੇ ਹਨ। ਉਨ੍ਹਾਂ ਨੇ ਕਿਹਾ ਕਿ ਜੀਡੀਪੀ (GDP) ਨੂੰ ਦੁੱਗਣਾ ਕਰਨਾ ਸਿਰਫ਼ ਅੰਕੜਿਆਂ ਬਾਰੇ ਨਹੀਂ ਹੈ, ਬਲਕਿ ਇਸ ਦੇ ਬੜੇ ਪ੍ਰਭਾਵ ਹਨ, ਜਿਵੇਂ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਜਿਸ ਨਾਲ ‘ਨਵਾਂ ਮੱਧ ਵਰਗ’ (Neo-Middle Class) ਬਣਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਨਵ-ਮੱਧ ਵਰਗ ਸੁਪਨਿਆਂ ਅਤੇ ਆਕਾਂਖਿਆਵਾਂ ਦੇ ਨਾਲ ਇੱਕ ਨਵਾਂ ਜੀਵਨ ਸ਼ੁਰੂ ਕਰ ਰਿਹਾ ਹੈ ਅਤੇ ਅਰਥਵਿਵਸਥਾ ਵਿੱਚ ਯੋਗਦਾਨ ਦੇ ਰਿਹਾ ਹੈ ਅਤੇ ਇਸ ਨੂੰ ਜੀਵੰਤ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਹੈ”, ਉਨ੍ਹਾਂ ਨੇ ਕਿਹਾ ਕਿ ਯੁਵਾ ਤੇਜ਼ੀ ਨਾਲ ਕੌਸ਼ਲ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਇਨੋਵੇਸ਼ਨ ਨੂੰ ਗਤੀ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਪ੍ਰਥਮ, ਭਾਰਤ ਦੀ ਵਿਦੇਸ਼ ਨੀਤੀ ਦਾ ਮੰਤਰ ਬਣ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ ਜਿੱਥੇ ਭਾਰਤ ਨੇ ਇੱਕ ਸਮੇਂ ਸਾਰੇ ਦੇਸ਼ਾਂ ਤੋਂ ਸਮਾਨ ਦੂਰੀ ਬਣਾਈ ਰੱਖਣ ਦੀ ਨੀਤੀ ਦਾ ਪਾਲਨ ਕੀਤਾ ਸੀ, ਉੱਥੇ ਹੀ ਵਰਤਮਾਨ ਦ੍ਰਿਸ਼ਟੀਕੋਣ ਸਾਰਿਆਂ ਦੇ ਨਾਲ ਸਮਾਨ ਤੌਰ ‘ਤੇ ਨਿਕਟਤਾ ‘ਤੇ ਜ਼ੋਰ ਦਿੰਦਾ ਹੈ- ਇੱਕ ‘ਸਮਾਨ ਨਿਕਟਤਾ’ (Equi-Closeness) ਨੀਤੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਲਮੀ ਸਮੁਦਾਇ ਹੁਣ ਭਾਰਤ ਦੇ ਵਿਚਾਰਾਂ, ਇਨੋਵੇਸ਼ਨਾਂ ਅਤੇ ਪ੍ਰਯਾਸਾਂ ਨੂੰ ਪਹਿਲੇ ਤੋਂ ਕਿਤੇ ਅਧਿਕ ਮਹੱਤਵ ਦਿੰਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੁਨੀਆ ਅੱਜ ਭਾਰਤ ਨੂੰ ਦੇਖ ਰਹੀ ਹੈ ਅਤੇ ਇਹ ਸਮਝਣ ਦੇ ਲਈ ਉਤਸੁਕ ਹੈ ਕਿ “ਅੱਜ ਭਾਰਤ ਕੀ ਸੋਚਦਾ ਹੈ।”

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਨਾ ਕੇਵਲ ਵਿਸ਼ਵ ਵਿਵਸਥਾ ਵਿੱਚ ਹਿੱਸਾ ਲੈ ਰਿਹਾ ਹੈ, ਬਲਕਿ ਭਵਿੱਖ ਨੂੰ ਆਕਾਰ ਦੇਣ ਅਤੇ ਸੁਰੱਖਿਅਤ ਕਰਨ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਆਲਮੀ ਸੁਰੱਖਿਆ ਵਿੱਚ, ਖਾਸ ਕਰਕੇ ਕੋਵਿਡ-19 ਮਹਾਮਾਰੀ ਦੇ ਦੌਰਾਨ, ਭਾਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਦੇਹ ਨੂੰ ਦਰਕਿਨਾਰ ਕਰਦੇ ਹੋਏ, ਭਾਰਤ ਨੇ ਆਪਣੇ ਖ਼ੁਦ ਦੇ ਵੈਕਸੀਨ ਵਿਕਸਿਤ ਕੀਤੇ, ਤੇਜ਼ੀ ਨਾਲ ਟੀਕਾਕਰਣ ਸੁਰੱਖਿਅਤ ਸੁਨਿਸ਼ਚਿਤ ਕੀਤਾ ਅਤੇ 150 ਤੋਂ ਅਧਿਕ ਦੇਸ਼ਾਂ ਨੂੰ ਦਵਾਈਆਂ ਦੀ ਸਪਲਾਈ ਕੀਤੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਲਮੀ ਸੰਕਟ ਦੇ ਸਮੇਂ ਵਿੱਚ, ਭਾਰਤ ਦੀ ਸੇਵਾ ਅਤੇ ਕਰੁਣਾ ਦੀਆਂ ਕਦਰਾਂ-ਕੀਮਤਾਂ ਦੁਨੀਆ ਭਰ ਵਿੱਚ ਗੂੰਜੀਆਂ ਅਤੇ ਇਸ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸਾਰ ਪ੍ਰਦਰਸ਼ਿਤ ਹੋਇਆ।

ਦੂਸਰੇ ਵਿਸ਼ਵ ਯੁੱਧ ਦੇ ਬਾਅਦ ਦੇ ਆਲਮੀ ਪਰਿਦ੍ਰਿਸ਼ ਬਾਰੇ ਸ਼੍ਰੀ ਮੋਦੀ ਨੇ ਉਲੇਖ ਕੀਤਾ ਕਿ ਕਿਸ ਤਰ੍ਹਾਂ ਜ਼ਿਆਦਾਤਰ ਅੰਤਰਰਾਸ਼ਟਰੀ ਸੰਗਠਨਾਂ ‘ਤੇ ਕੁਝ ਦੇਸ਼ਾਂ ਦਾ ਦਬਦਬਾ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਏਕਾਧਿਕਾਰ ਨਹੀਂ, ਬਲਕਿ ਮਾਨਵਤਾ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ ਅਤੇ ਸਮਾਵੇਸ਼ੀ ਤੇ ਸਹਿਭਾਗੀ ਆਲਮੀ ਵਿਵਸਥਾ ਦੇ ਲਈ ਪ੍ਰਯਾਸ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਦੇ ਅਨੁਰੂਪ, ਭਾਰਤ ਨੇ 21ਵੀਂ ਸਦੀ ਦੇ ਲਈ ਆਲਮੀ ਸੰਸਥਾਵਾਂ ਦੀ ਸਥਾਪਨਾ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਜਿਸ ਨਾਲ ਸਮੂਹਿਕ ਯੋਗਦਾਨ ਅਤੇ ਸਹਿਯੋਗ ਸੁਨਿਸ਼ਚਿਤ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੀ ਚੁਣੌਤੀ ਦਾ ਸਮਾਧਾਨ ਕਰਨ ਦੇ ਲਈ, ਜੋ ਦੁਨੀਆ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ, ਭਾਰਤ ਨੇ ਆਪਦਾ ਰੋਧੀ ਬੁਨਿਆਦੀ ਢਾਂਚਾ ਗਠਬੰਧਨ (ਸੀਡੀਆਰਆਈ-CDRI) ਦੀ ਸਥਾਪਨਾ ਦੀ ਪਹਿਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਦਾ ਰੋਧੀ ਬੁਨਿਆਦੀ ਢਾਂਚਾ ਗਠਬੰਧਨ (ਸੀਡੀਆਰਆਈ-CDRI) ਆਪਦਾ ਤਿਆਰੀ ਅਤੇ ਰੈਜ਼ਿਲਿਐਂਸ ਨੂੰ ਮਜ਼ਬੂਤ ਕਰਨ ਦੇ ਲਈ ਆਲਮੀ ਪ੍ਰਤੀਬੱਧਤਾ ਦੀ ਪ੍ਰਤੀਨਿਧਤਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਪੁਲ਼ਾਂ, ਸੜਕਾਂ, ਭਵਨਾਂ ਅਤੇ ਬਿਜਲੀ ਗ੍ਰਿਡਾਂ ਸਹਿਤ ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਹੁਲਾਰਾ ਦੇਣ ਦੇ ਭਾਰਤ ਦੇ ਪ੍ਰਯਾਸਾਂ ‘ਤੇ ਭੀ ਪ੍ਰਕਾਸ਼ ਪਾਇਆ, ਤਾਕਿ ਇਹ ਸੁਨਿਸ਼ਚਿਤ ਹੋ ਕੇ ਕਿ ਉਹ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਸਕਣ ਅਤੇ ਦੁਨੀਆ ਭਰ ਦੇ ਭਾਈਚਾਰਿਆਂ ਦੀ ਸੁਰੱਖਿਆ ਕਰ ਸਕਣ।

ਭਵਿੱਖ ਦੀਆਂ ਚੁਣੌਤੀਆਂ, ਵਿਸ਼ੇਸ਼ ਤੌਰ ‘ਤੇ ਊਰਜਾ ਸੰਸਾਧਨ ਨਾਲ ਨਜਿੱਠਣ ਵਿੱਚ ਆਲਮੀ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਸਭ ਤੋਂ ਛੋਟੇ ਦੇਸ਼ਾਂ ਦੇ ਲਈ ਭੀ ਸਥਾਈ ਊਰਜਾ ਸਪਲਾਈ ਸੁਨਿਸ਼ਚਿਤ ਕਰਨ ਦੇ ਸਮਾਧਾਨ ਦੇ ਰੂਪ ਵਿੱਚ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ-ISA) ਦੀ ਭਾਰਤ ਦੀ ਪਹਿਲ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਾਸ ਨਾ ਕੇਵਲ ਜਲਵਾਯੂ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ, ਬਲਕਿ ਆਲਮੀ ਦੱਖਣ (ਗਲੋਬਲ ਸਾਊਥ) ਦੇ ਦੇਸ਼ਾਂ ਦੀਆਂ ਊਰਜਾ ਜ਼ਰੂਰਤਾਂ ਨੂੰ ਭੀ ਸੁਰੱਖਿਅਤ ਕਰਦਾ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ 100 ਤੋਂ ਅਧਿਕ ਦੇਸ਼ ਇਸ ਪਹਿਲ ਵਿੱਚ ਸ਼ਾਮਲ ਹੋ ਚੁੱਕੇ ਹਨ। ਵਪਾਰ ਅਸੰਤੁਲਨ ਅਤੇ ਲੌਜਿਸਟਿਕਸ ਮੁੱਦਿਆਂ ਦੀ ਆਲਮੀ ਚੁਣੌਤੀਆਂ ਬਾਰੇ ਬਾਤ ਕਰਦੇ ਹੋਏ, ਸ਼੍ਰੀ ਮੋਦੀ ਨੇ ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ (ਆਈਐੱਮਈਸੀ-IMEC) ਸਹਿਤ ਨਵੀਆਂ ਪਹਿਲਾਂ ਦੀ ਸ਼ੁਰੂਆਤ ਦੇ ਲਈ ਦੁਨੀਆ ਦੇ ਨਾਲ ਭਾਰਤ ਦੇ ਸਹਿਯੋਗੀ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਕਮਰਸ ਅਤੇ ਕਨੈਕਟਿਵਿਟੀ ਦੇ ਜ਼ਰੀਏ ਏਸ਼ੀਆ, ਯੂਰੋਪ ਅਤੇ ਮੱਧ ਪੂਰਬ ਨੂੰ ਜੋੜੇਗਾ, ਆਰਥਿਕ ਅਵਸਰਾਂ ਨੂੰ ਹੁਲਾਰਾ ਦੇਵੇਗਾ ਅਤੇ ਵਿਕਲਪਿਕ ਵਪਾਰ ਮਾਰਗ ਪ੍ਰਦਾਨ ਕਰੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਪਹਿਲ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰੇਗੀ।

ਆਲਮੀ ਵਿਵਸਥਾਵਾਂ ਨੂੰ ਅਧਿਕ ਸਹਿਭਾਗੀ ਅਤੇ ਲੋਕਤੰਤਰੀ ਬਣਾਉਣ ਦੇ ਭਾਰਤ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਮੰਡਪਮ ਵਿੱਚ ਜੀ-20 ਸਮਿਟ ਦੇ ਦੌਰਾਨ ਉਠਾਏ ਗਏ ਇਤਿਹਾਸਿਕ ਕਦਮ ‘ਤੇ ਟਿੱਪਣੀ ਕੀਤੀ, ਜਿੱਥੇ ਅਫਰੀਕੀ ਸੰਘ ਨੂੰ ਜੀ-20 ਦਾ ਸਥਾਈ ਮੈਂਬਰ ਬਣਾਇਆ ਗਿਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਇਹ ਮੰਗ ਪੂਰੀ ਹੋਈ। ਸ਼੍ਰੀ ਮੋਦੀ ਨੇ ਆਲਮੀ ਨਿਰਣੇ ਲੈਣ ਵਾਲੀਆਂ ਸੰਸਥਾਵਾਂ ਵਿੱਚ ਆਲਮੀ ਦੱਖਣ ਦੇਸ਼ਾਂ ਦੀ ਆਵਾਜ਼ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਅੰਤਰਰਾਸ਼ਟਰੀ ਯੋਗ ਦਿਵਸ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਆਲਮੀ ਪਰੰਪਰਾਗਤ ਚਿਕਿਤਸਾ ਕੇਂਦਰ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਲਈ ਆਲਮੀ ਵਿਵਸਥਾ ਦਾ ਵਿਕਾਸ ਸਮੇਤ ਵਿਭਿੰਨ ਖੇਤਰਾਂ ਵਿੱਚ ਭਾਰਤ ਦੇ ਮਹੱਤਵਪੂਰਨ ਯੋਗਦਾਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਨ੍ਹਾਂ ਪ੍ਰਯਾਸਾਂ ਨੇ ਨਵੀਂ ਵਿਸ਼ਵ ਵਿਵਸਥਾ ਵਿੱਚ ਭਾਰਤ ਦੀ ਮਜ਼ਬੂਤ ਉਪਥਿਤੀ ਸਥਾਪਿਤ ਕੀਤੀ ਹੈ। ਉਨ੍ਹਾਂ ਨੇ ਕਿਹਾ, “ਇਹ ਸਿਰਫ਼ ਸ਼ੁਰੂਆਤ ਹੈ, ਕਿਉਂਕਿ ਆਲਮੀ ਮੰਚਾਂ ‘ਤੇ ਭਾਰਤ ਦੀਆਂ ਸਮਰੱਥਾਵਾਂ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ।”

ਸ਼੍ਰੀ ਮੋਦੀ ਨੇ ਉਲੇਖ ਕੀਤਾ ਕਿ 21ਵੀਂ ਸਦੀ ਦੇ 25 ਸਾਲ ਬੀਤ ਚੁੱਕੇ ਹਨ, ਜਿਨ੍ਹਾਂ ਵਿੱਚੋਂ 11 ਸਾਲ ਉਨ੍ਹਾਂ ਦੀ ਸਰਕਾਰ ਦੇ ਤਹਿਤ ਰਾਸ਼ਟਰ ਸੇਵਾ ਦੇ ਲਈ ਸਮਰਪਿਤ ਰਹੇ ਹਨ। ਉਨ੍ਹਾਂ ਨੇ “ਅੱਜ ਭਾਰਤ ਕੀ ਸੋਚਦਾ ਹੈ” ਨੂੰ ਸਮਝਣ ਦੇ ਲਈ ਪਿਛਲੇ ਸਵਾਲਾਂ ਅਤੇ ਜਵਾਬਾਂ ‘ਤੇ ਚਿੰਤਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਿਰਭਰਤਾ ਨਾਲ ਆਤਮਨਿਰਭਰਤਾ, ਆਕਾਂਖਿਆਵਾਂ ਤੋਂ ਉਪਲਬਧੀਆਂ ਅਤੇ ਹਤਾਸ਼ਾ ਤੋਂ ਵਿਕਾਸ ਦੀ ਤਰਫ਼ ਬਦਲਾਅ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਯਾਦ ਦਿਵਾਇਆ ਕਿ ਇੱਕ ਦਹਾਕੇ ਪਹਿਲਾਂ ਪਿੰਡਾਂ ਵਿੱਚ ਪਖਾਨਿਆਂ ਦੀ ਸਮੱਸਿਆ ਦੇ ਕਾਰਨ ਮਹਿਲਾਵਾਂ ਦੇ ਪਾਸ ਸੀਮਿਤ ਵਿਕਲਪ ਸਨ, ਲੇਕਿਨ ਅੱਜ ਸਵੱਛ ਭਾਰਤ ਮਿਸ਼ਨ ਨੇ ਇਸ ਦਾ ਸਮਾਧਾਨ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2013 ਵਿੱਚ ਸਿਹਤ ਸੇਵਾ ਬਾਰੇ ਚਰਚਾ ਮਹਿੰਗੇ ਉਪਚਾਰਾਂ ਦੇ ਇਰਦ-ਗਿਰਦ ਘੁੰਮਦੀ ਸੀ, ਲੇਕਿਨ ਅੱਜ ਆਯੁਸ਼ਮਾਨ ਭਾਰਤ ਨੇ ਇਸ ਦਾ ਸਮਾਧਾਨ ਪ੍ਰਸਤੁਤ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸੇ ਤਰ੍ਹਾਂ ਗ਼ਰੀਬਾਂ ਦੀ ਰਸੋਈ, ਜੋ ਕਦੇ ਧੂੰਏ ਨਾਲ ਭਰੀ ਰਹਿੰਦੀ ਸੀ, ਹੁਣ ਉੱਜਵਲਾ ਯੋਜਨਾ ਤੋਂ ਲਾਭ ਪ੍ਰਾਪਤ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ 2013 ਵਿੱਚ ਬੈਂਕ ਖਾਤਿਆਂ ਬਾਰੇ ਪੁੱਛੇ ਜਾਣ ‘ਤੇ ਮਹਿਲਾਵਾਂ ਅਕਸਰ ਚੁੱਪ ਰਹਿੰਦੀਆਂ ਸੀ, ਲੇਕਿਨ ਅੱਜ ਜਨ ਧਨ ਯੋਜਨਾ ਦੇ ਕਾਰਨ 30 ਕਰੋੜ ਤੋਂ ਅਧਿਕ ਮਹਿਲਾਵਾਂ ਦੇ ਪਾਸ ਆਪਣੇ ਖਾਤੇ ਹਨ। ਉਨ੍ਹਾਂ ਨੇ ਇਹ ਭੀ ਉਲੇਖ ਕੀਤਾ ਕਿ ਪੀਣ ਦੇ ਪਾਣੀ ਦੀ ਸਮੱਸਿਆ, ਜਿਸ ਦੇ ਲਈ ਕਦੇ ਖੂਹਾਂ ਅਤੇ ਤਲਾਬਾਂ ‘ਤੇ ਨਿਰਭਰ ਰਹਿਣਾ ਪੈਂਦਾ ਸੀ, ਨੂੰ ਹਰ ਘਰ ਨਲ ਸੇ ਜਲ ਯੋਜਨਾ ਦੇ ਜ਼ਰੀਏ ਹੱਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਦਹਾਕਾ ਨਹੀਂ ਹੈ, ਜੋ ਬਦਲ ਗਿਆ ਹੈ, ਬਲਕਿ ਲੋਕਾਂ ਦੇ ਜੀਵਨ ਵਿੱਚ ਭੀ ਬਦਲਾਅ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਾਰਤ ਦੇ ਵਿਕਾਸ ਮਾਡਲ ਦੀ ਪਹਿਚਾਣ ਕਰ ਰਹੀ ਹੈ ਅਤੇ ਇਸ ਨੂੰ ਸਵੀਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, “ਭਾਰਤ ਹੁਣ ਕੇਵਲ ‘ਸੁਪਨਿਆਂ ਦਾ ਰਾਸ਼ਟਰ’ ਨਹੀਂ ਹੈ, ਬਲਕਿ ‘ਅਜਿਹਾ ਰਾਸ਼ਟਰ ਹੈ ਜੋ ਲਕਸ਼ ਪੂਰਾ ਕਰਦਾ ਹੈ’।”

ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਕੋਈ ਰਾਸ਼ਟਰ ਆਪਣੇ ਨਾਗਰਿਕਾਂ ਦੀ ਸੁਵਿਧਾ ਅਤੇ ਸਮੇਂ ਨੂੰ ਮਹੱਤਵ ਦਿੰਦਾ ਹੈ, ਤਾਂ ਇਸ ਨਾਲ ਰਾਸ਼ਟਰ ਦੀ ਦਿਸ਼ਾ ਬਦਲ ਜਾਂਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਅੱਜ ਠੀਕ ਇਹੀ ਅਨੁਭਵ ਕਰ ਰਿਹਾ ਹੈ। ਉਨ੍ਹਾਂ ਨੇ ਪਾਸਪੋਰਟ ਆਵੇਦਨ ਪ੍ਰਕਿਰਿਆ ਵਿੱਚ ਮਹੱਤਵਪੂਰਨ ਬਦਲਾਵਾਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪਾਸਪੋਰਟ ਪ੍ਰਾਪਤ ਕਰਨਾ ਇੱਕ ਬੋਝਿਲ ਕਾਰਜ ਸੀ, ਜਿਸ ਵਿੱਚ ਲੰਬਾ ਇੰਤਜ਼ਾਰ, ਜਟਿਲ ਦਸਤਾਵੇਜ਼ ਅਤੇ ਸੀਮਿਤ ਪਾਸਪੋਰਡ ਕੇਂਦਰ ਸ਼ਾਮਲ ਸਨ, ਜੋ ਜ਼ਿਆਦਾਤਰ ਰਾਜਾਂ ਦੀ ਰਾਝਧਾਨੀਆਂ ਵਿੱਚ ਸਥਿਤ ਸਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਅਕਸਰ ਪ੍ਰਕਿਰਿਆ ਪੂਰੀ ਕਰਨ ਦੇ ਲਈ ਰਾਤ ਭਰ ਰੁਕਣ ਦੀ ਵਿਵਸਥਾ ਕਰਨੀ ਪੈਂਦੀ ਸੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਚੁਣੌਤੀਆਂ ਹੁਣ ਪੂਰੀ ਤਰ੍ਹਾਂ ਨਾਲ ਬਦਲ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਪਾਸਪੋਰਟ ਸੇਵਾ ਕੇਂਦਰਾਂ ਦੀ ਸੰਖਿਆ 77 ਤੋਂ ਵਧ ਕੇ 550 ਤੋਂ ਅਧਿਕ ਹੋ ਗਈ ਹੈ। ਇਸ ਦੇ ਇਲਾਵਾ, ਪਾਸਪੋਰਟ ਪ੍ਰਾਪਤ ਕਰਨ ਦੇ ਲਈ ਉਡੀਕ ਸਮਾਂ, ਜੋ ਪਹਿਲਾਂ 50 ਦਿਨਾਂ ਤੱਕ ਦਾ ਹੁੰਦਾ ਸੀ, ਹੁਣ ਘਟ ਕੇ ਕੇਵਲ 5-6 ਦਿਨ ਰਹਿ ਗਿਆ ਹੈ।

ਭਾਰਤ ਦੇ ਬੈਂਕਿੰਗ ਇਨਫ੍ਰਾਸਟ੍ਰਕਚਰ ‘ਚ ਹੋਏ ਬਦਲਾਅ ‘ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ 50-60 ਸਾਲ ਪਹਿਲੇ ਬੈਂਕਾਂ ਦਾ ਰਾਸ਼ਟਰੀਕਰਣ ਸੁਲਭ ਬੈਂਕਿੰਗ ਸੇਵਾਵਾਂ ਦੇ ਵਾਅਦੇ ਦੇ ਨਾਲ ਕੀਤਾ ਗਿਆ ਸੀ, ਲੇਕਿਨ ਲੱਖਾਂ ਪਿੰਡਾਂ ਵਿੱਚ ਹੁਣ ਭੀ ਐਸੀਆਂ ਸੁਵਿਧਾਵਾਂ ਦਾ ਅਭਾਵ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹੁਣ ਇਹ ਸਥਿਤੀ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਔਨਲਾਇਨ ਬੈਂਕਿੰਗ ਹਰ ਘਰ ਤੱਕ ਪਹੁੰਚ ਗਈ ਹੈ ਅਤੇ ਅੱਜ ਦੇਸ਼ ਵਿੱਚ ਹਰ 5 ਕਿਲੋਮੀਟਰ ਦੇ ਦਾਇਰੇ ਵਿੱਚ ਇੱਕ ਬੈਂਕਿੰਗ ਸੁਵਿਧਾ ਕੇਂਦਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਾ ਕੇਵਲ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਕੀਤਾ ਹੈ, ਬਲਕਿ ਬੈਂਕਿੰਗ ਪ੍ਰਣਾਲੀ ਨੂੰ ਭੀ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਬੈਂਕਾਂ ਨੂੰ ਨੌਨ-ਪਰਫਾਰਮਿੰਗ ਅਸੈੱਟਸ (ਐੱਨਪੀਏ-NPA) ਵਿੱਚ ਕਾਫੀ ਕਮੀ ਆਈ ਹੈ ਅਤੇ ਉਨ੍ਹਾਂ ਦਾ ਮੁਨਾਫਾ 1.4 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਦਾ ਪੈਸਾ ਲੁੱਟਣ ਵਾਲਿਆਂ ਨੂੰ ਹੁਣ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ, ਉਨ੍ਹਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ-ED) ਨੇ 22,000 ਕਰੋੜ ਰੁਪਏ ਤੋਂ ਅਧਿਕ ਦੀ ਵਸੂਲੀ ਕੀਤੀ ਹੈ, ਜਿਸ ਨੂੰ ਕਾਨੂੰਨੀ ਤੌਰ ‘ਤੇ ਉਨ੍ਹਾਂ ਪੀੜਿਤਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਤੋਂ ਇਹ ਲੈ ਲਿਆ ਗਿਆ ਸੀ।

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਦਕਸ਼ਤਾ ਤੋਂ ਪ੍ਰਭਾਵੀ ਸ਼ਾਸਨ ਬਣਦਾ ਹੈ, ਪ੍ਰਧਾਨ ਮੰਤਰੀ ਨੇ ਘੱਟ ਸਮੇਂ ਵਿੱਚ ਅਧਿਕ ਹਾਸਲ ਕਰਨ, ਘੱਟ ਸੰਸਾਧਨਾਂ ਦਾ ਉਪਯੋਗ ਕਰਨ ਅਤੇ ਗ਼ੈਰ-ਜ਼ਰੂਰੀ ਖਰਚਿਆਂ ਤੋਂ ਬੱਚਣ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਟਿੱਪਣੀ ਕੀਤੀ ਕਿ “ਲਾਲਫੀਤਾਸ਼ਾਹੀ ‘ਤੇ ਲਾਲ ਕਾਲੀਨ” ਨੂੰ ਪ੍ਰਾਥਮਿਕਤਾ ਦੇਣਾ ਇੱਕ ਰਾਸ਼ਟਰ ਦੇ ਸੰਸਾਧਨਾਂ ਦੇ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਤੋਂ ਇਹ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ ਰਹੀ ਹੈ।

ਮੰਤਰਾਲਿਆਂ ਵਿੱਚ ਅਧਿਕ ਵਿਅਕਤੀਆਂ ਨੂੰ ਸਮਾਯੋਜਿਤ ਕਰਨ ਦੀ ਪਿਛਲੀ ਪ੍ਰਥਾ ਦਾ ਉਲੇਖ ਕਰਦੇ ਹੋਏ, ਜਿਸ ਦੇ ਕਾਰਨ ਅਕਸਰ ਅਸਮਰੱਥਾਵਾਂ ਪੈਦਾ ਹੁੰਦੀਆਂ ਸਨ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਰਾਜਨੀਤਕ ਮਜਬੂਰੀਆਂ ‘ਤੇ ਦੇਸ਼ ਦੇ ਸੰਸਾਧਨਾਂ ਅਤੇ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇਣ ਦੇ ਲਈ ਕਈ ਮੰਤਰਾਲਿਆਂ ਦਾ ਰਲੇਵਾਂ ਕੀਤਾ ਸੀ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਸ਼ਹਿਰੀ ਵਿਕਾਸ ਮੰਤਰਾਲਾ ਅਤੇ ਆਵਾਸ ਤੇ ਸ਼ਹਿਰੀ ਗ਼ਰੀਬੀ ਖ਼ਾਤਮਾ ਮੰਤਰਾਲੇ ਨੂੰ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਿੱਚ ਮਿਲਾ ਦਿੱਤਾ ਗਿਆ ਸੀ। ਇਸੇ ਤਰ੍ਹਾਂ, ਵਿਦੇਸ਼ੀ ਮਾਮਲੇ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਸੀ। ਉਨ੍ਹਾਂ ਨੇ ਜਲ ਸੰਸਾਧਨ ਅਤੇ ਨਦੀ ਵਿਕਾਸ ਮੰਤਰਾਲੇ ਨੂੰ ਪੇਅਜਲ ਮੰਤਰਾਲੇ ਦੇ ਨਾਲ ਮਿਲਾ ਕੇ ਜਲ ਸ਼ਕਤੀ ਮੰਤਰਾਲਾ ਬਣਾਉਣ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਨਿਰਣੇ ਦੇਸ਼ ਦੀਆਂ ਪ੍ਰਾਥਮਿਕਤਾਵਾਂ ਅਤੇ ਸੰਸਾਧਨਾਂ ਦੇ ਕੁਸ਼ਲ ਉਪਯੋਗ ਤੋਂ ਪ੍ਰੇਰਿਤ ਸਨ।

ਰੂਲਸ ਅਤੇ ਰੈਗੂਲੇਸ਼ਨਸ ਨੂੰ ਸਰਲ ਅਤੇ ਘੱਟ ਕਰਨ ਦੇ ਸਰਕਾਰ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਲਗਭਗ 1,500 ਪੁਰਾਣੇ ਕਾਨੂੰਨ, ਜੋ ਸਮੇਂ ਦੇ ਨਾਲ ਆਪਣੀ ਪ੍ਰਾਸੰਗਿਕਤਾ ਗੁਆ ਚੁੱਕੇ ਸਨ, ਨੂੰ ਉਨ੍ਹਾਂ ਦੀ ਸਰਕਾਰ ਨੇ ਸਮਾਪਤ ਕਰ ਦਿੱਤਾ। ਇਸ ਦੇ ਇਲਾਵਾ, ਲਗਭਗ 40,000 ਅਨੁਪਾਲਨ ਹਟਾ ਦਿੱਤੇ ਗਏ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਉਪਾਵਾਂ ਨਾਲ ਦੋ ਮਹੱਤਵਪੂਰਨ ਪਰਿਣਾਮ ਪ੍ਰਾਪਤ ਹੋਏ: ਜਨਤਾ ਨੂੰ ਪਰੇਸ਼ਾਨੀਆਂ ਤੋਂ ਰਾਹਤ ਮਿਲੀ ਅਤੇ ਸਰਕਾਰੀ ਤੰਤਰ ਦੇ ਅੰਦਰ ਊਰਜਾ ਦੀ ਸੰਭਾਲ਼ ਹੋਈ। ਪ੍ਰਧਾਨ ਮੰਤਰੀ ਨੇ ਜੀਐੱਸਟੀ ()GST ਦੀ ਸ਼ੁਰੂਆਤ ਦੇ ਮਾਧਿਅਮ ਨਾਲ ਸੁਧਾਰ ਦੀ ਇੱਕ ਹੋਰ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ 30 ਤੋਂ ਅਧਿਕ ਟੈਕਸਾਂ ਨੂੰ ਇੱਕ ਟੈਕਸ ਵਿੱਚ ਸ਼ਾਮਲ ਕੀਤਾ ਗਿਆ, ਜਿਸ ਸਦਕਾ ਪ੍ਰਕਿਰਿਆਵਾਂ ਅਤੇ ਦਸਤਾਵੇਜ਼ੀਕਰਣ ਦੇ ਮਾਮਲੇ ਵਿੱਚ ਲੋੜੀਂਦੀ ਬੱਚਤ ਹੋਈ।

ਅਤੀਤ ਵਿੱਚ ਸਰਕਾਰੀ ਖਰਦੀ ਵਿੱਚ ਵਿਆਪਤ ਸਮਰੱਥਾਵਾਂ ਅਤੇ ਭ੍ਰਿਸ਼ਟਾਚਾਰ ਨੂੰ ਰੇਖਾਂਕਿਤ ਕਰਦੇ ਹੋਏ, ਜਿਸ ਦੀ ਅਕਸਰ ਮੀਡੀਆ ਦੁਆਰਾ ਰਿਪੋਰਟ ਕੀਤੀ ਜਾਂਦੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ-GeM) ਪਲੈਟਫਾਰਮ ਪੇਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਵਿਭਾਗ ਹੁਣ ਇਸ ਪਲੈਟਫਾਰਮ ‘ਤੇ ਆਪਣੀਆਂ ਜ਼ਰੂਰਤਾਂ ਨੂੰ ਸੂਚੀਬੱਧ ਕਰਦੇ ਹਨ, ਵਿਕ੍ਰੇਤਾ ਬੋਲੀਆਂ ਲਗਾਉਂਦੇ ਹਨ ਅਤੇ ਪਾਰਦਰਸ਼ੀ ਤਰੀਕੇ ਨਾਲ ਆਰਡਰ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ। ਇਸ ਪਹਿਲ ਨੇ ਭ੍ਰਸ਼ਟਾਚਾਰ ਨੂੰ ਬਹੁਤ ਘੱਟ ਕੀਤਾ ਹੈ ਅਤੇ ਸਰਕਾਰ ਨੂੰ 1 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਬੱਚਤ ਹੋਈ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ-DBT) ਪ੍ਰਣਾਲੀ ਦੀ ਆਲਮੀ ਮਾਣਤਾ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ-DBT) ਨੇ ਟੈਕਸਪੇਅਰਸ ਦੇ 3 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਧਨਰਾਸ਼ੀ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਰੋਕਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ 10 ਕਰੋੜ ਤੋਂ ਅਧਿਕ ਫਰਜ਼ੀ ਲਾਭਾਰਥੀਆਂ, ਜਿਨ੍ਹਾਂ ਵਿੱਚ ਗ਼ੈਰ-ਮੌਜੂਦ ਵਿਅਕਤੀ ਭੀ ਸ਼ਾਮਲ ਹਨ, ਜੋ ਸਰਕਾਰੀ ਯੋਜਨਾਵਾਂ ਦਾ ਫਾਇਦਾ ਉਠਾ ਰਹੇ ਸਨ, ਨੂੰ ਅਧਿਕਾਰਿਕ ਰਿਕਾਰਡ ਤੋਂ ਹਟਾ ਦਿੱਤਾ ਗਿਆ ਹੈ।

ਹਰੇਕ ਟੈਕਸਪੇਅਰ ਦੇ ਯੋਗਦਾਨ ਦੇ ਇਮਾਨਦਾਰੀ ਨਾਲ ਉਪਯੋਗ ਅਤੇ ਟੈਕਸਪੇਅਰਸ ਦੇ ਪ੍ਰਤੀ ਸਨਮਾਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਟੈਕਸ ਪ੍ਰਣਾਲੀ ਨੂੰ ਟੈਕਸਪੇਅਰਸ ਦੇ ਲਈ ਅਧਿਕ ਅਨੁਕੂਲ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨਕਮ ਟੈਕਸ ਰਿਟਰਨਾਂ (ਆਈਟੀਆਰ-ITR) ਭਰਨ ਦੀ ਪ੍ਰਕਿਰਿਆ ਹੁਣ ਪਹਿਲੇ ਦੇ ਸਮੇਂ ਦੀ ਤੁਲਨਾ ਵਿੱਚ ਬਹੁਤ ਸਰਲ ਅਤੇ ਤੇਜ਼ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਚਾਰਟਰਡ ਅਕਾਊਂਟੈਂਟ ਦੀ ਮਦਦ ਦੇ ਬਿਨਾ ਇਨਕਮ ਟੈਕਸ ਰਿਟਰਨ (ਆਈਟੀਆਰ-ITR) ਭਰਨਾ ਚੁਣੌਤੀਪੂਰਨ ਸੀ। ਅੱਜ, ਵਿਅਕਤੀ ਕੁਝ ਹੀ ਸਮੇਂ ਵਿੱਚ ਆਪਣੀ ਇਨਕਮ ਟੈਕਸ ਰਿਟਰਨ ਔਨਲਾਇਨ ਭਰ ਸਕਦਾ ਹੈ ਅਤੇ ਭਰਨ ਦੇ ਕੁਝ ਦਿਨਾਂ ਦੇ ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਰਿਫੰਡ ਜਮ੍ਹਾਂ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਇਨਕਮ ਟੈਕਸ ਅਧਿਕਾਰੀ ਨੂੰ ਮਿਲੇ ਬਿਨਾ ਟੈਕਸ ਨਿਰਧਾਰਣ ਯੋਜਨਾ (ਫੇਸਲੈੱਸ ਅਸੈੱਸਮੈਂਟ ਸਕੀਮ) ਦੀ ਸ਼ੁਰੂਆਤ ‘ਤੇ ਭੀ ਪ੍ਰਕਾਸ਼ ਪਾਇਆ, ਜਿਸ ਨੇ ਟੈਕਸਪੇਅਰਸ ਦੇ ਸਾਹਮਣੇ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਬਹੁਤ ਘੱਟ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਕਸ਼ਤਾ-ਸੰਚਾਲਿਤ ਸ਼ਾਸਨ ਸੁਧਾਰਾਂ ਨੇ ਦੁਨੀਆ ਨੂੰ ਇੱਕ ਨਵਾਂ ਸ਼ਾਸਨ ਮਾਡਲ ਪ੍ਰਦਾਨ ਕੀਤਾ ਹੈ।

ਪਿਛਲੇ 10-11 ਵਰ੍ਹਿਆਂ ਵਿੱਚ ਭਾਰਤ ਵਿੱਚ ਹਰ ਖੇਤਰ ਅਤੇ ਖੇਤਰ ਵਿੱਚ ਹੋਏ ਬਦਲਾਅ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਮਾਨਸਿਕਤਾ ਵਿੱਚ ਹੋਏ ਮਹੱਤਵਪੂਰਨ ਪਰਿਵਰਤਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਭਾਰਤ ਵਿੱਚ ਇੱਕ ਐਸੀ ਮਾਨਸਿਕਤਾ ਨੂੰ ਹੁਲਾਰਾ ਦਿੱਤਾ ਗਿਆ, ਜੋ ਵਿਦੇਸ਼ੀ ਸਮਾਨ ਨੂੰ ਬਿਹਤਰ ਮੰਨਦੀ ਸੀ। ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰ ਅਕਸਰ ਇਹ ਕਹਿ ਕੇ ਸ਼ੁਰੂ ਕਰਦੇ ਸਨ, “ਇਹ ਆਯਾਤ ਕੀਤੀ ਹੋਈ ਵਸਤੂ ਹੈ!” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹੁਣ ਇਹ ਸਥਿਤੀ ਬਦਲ ਗਈ ਹੈ ਅਤੇ ਅੱਜ ਲੋਕ ਸਰਗਰਮੀ ਨਾਲ ਪੁੱਛਦੇ ਹਨ, “ਕੀ ਇਹ ਭਾਰਤ ਵਿੱਚ ਬਣਿਆ (ਮੇਕ ਇਨ ਇੰਡੀਆ) ਹੈ?“

ਮੈਨੂਫੈਕਚਰਿੰਗ ਉਤਕ੍ਰਿਸ਼ਟਤਾ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਨੂੰ ਰੇਖਾਂਕਿਤ ਕਰਦੇ ਹੋਏ ਅਤੇ ਦੇਸ਼ ਦੀ ਪਹਿਲੀ ਸਵਦੇਸ਼ੀ ਐੱਮਆਰਆਈ (MRI) ਮਸ਼ੀਨ ਵਿਕਸਿਤ ਕਰਨ ਦੀ ਹਾਲ ਦੀ ਉਪਲਬਧੀ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮੀਲ ਦਾ ਪੱਥਰ ਭਾਰਤ ਵਿੱਚ ਚਿਕਿਤਸਾ ਨਿਦਾਨ ਦੀ ਲਾਗਤ ਨੂੰ ਬਹੁਤ ਘੱਟ ਕਰ ਦੇਵੇਗਾ। ਉਨ੍ਹਾਂ ਨੇ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ (‘Aatmanirbhar Bharat’ and ‘Make in India’) ਪਹਿਲਾਂ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਰੇਖਾਂਕਿਤ ਕੀਤਾ, ਜਿਸ ਨੇ ਮੈਨੂਫੈਕਚਰਿੰਗ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਦੁਨੀਆ ਕਦੇ ਭਾਰਤ ਨੂੰ ਆਲਮੀ ਬਜ਼ਾਰ ਦੇ ਰੂਪ ਵਿੱਚ ਦੇਖਦੀ ਸੀ, ਉੱਥੇ ਹੁਣ ਉਹ ਦੇਸ਼ ਦੀ ਇੱਕ ਪ੍ਰਮੁੱਖ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਪਹਿਚਾਣ ਕਰਦੀ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਮੋਬਾਈਲ ਫੋਨ ਉਦਯੋਗ ਦੀ ਸਫ਼ਲਤਾ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਨਿਰਯਾਤ 2014-15 ਵਿੱਚ ਇੱਕ ਬਿਲੀਅਨ ਡਾਲਰ ਤੋਂ ਭੀ ਘੱਟ ਤੋਂ ਵਧ ਕੇ ਇੱਕ ਦਹਾਕੇ ਦੇ ਅੰਦਰ 20 ਬਿਲੀਅਨ ਡਾਲਰ ਤੋਂ ਅਧਿਕ ਹੋ ਗਿਆ ਹੈ।

ਉਨ੍ਹਾਂ ਨੇ ਆਲਮੀ ਦੂਰਸੰਚਾਰ ਅਤੇ ਨੈੱਟਵਰਕਿੰਗ ਉਦਯੋਗ ਵਿੱਚ ਇੱਕ ਸ਼ਕਤੀ ਕੇਂਦਰ ਦੇ ਰੂਪ ਵਿੱਚ ਭਾਰਤ ਦੇ ਉੱਭਰਨ ‘ਤੇ ਪ੍ਰਕਾਸ਼ ਪਾਇਆ। ਵਾਹਨ (ਆਟੋਮੋਟਿਵ) ਖੇਤਰ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੰਪੋਨੈਂਟਸ ਦੇ ਨਿਰਯਾਤ ਵਿੱਚ ਭਾਰਤ ਦੀ ਵਧਦੀ ਪ੍ਰਤਿਸ਼ਠਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪਹਿਲੇ ਭਾਰਤ ਮੋਟਰਸਾਈਕਲ ਦੇ ਪੁਰਜੇ ਬੜੀ ਮਾਤਰਾ ਵਿੱਚ ਆਯਾਤ ਕਰਦਾ ਸੀ, ਲੇਕਿਨ ਅੱਜ ਭਾਰਤ ਵਿੱਚ ਨਿਰਮਿਤ ਪੁਰਜੇ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਜਰਮਨੀ ਜਿਹੇ ਦੇਸ਼ਾਂ ਵਿੱਚ ਪਹੁੰਚ ਰਹੇ ਹਨ। ਸ਼੍ਰੀ ਮੋਦੀ ਨੇ ਸੌਰ ਊਰਜਾ ਖੇਤਰ ਵਿੱਚ ਉਪਲਬਧੀਆਂ ‘ਤੇ ਭੀ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਸੋਲਰ ਸੈੱਲ ਅਤੇ ਮੌਡਿਊਲ ਦੇ ਆਯਾਤ ਵਿੱਚ ਕਮੀ ਆਈ ਹੈ, ਜਦਕਿ ਨਿਰਯਾਤ ਵਿੱਚ 23 ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਰੱਖਿਆ ਨਿਰਯਾਤ ਵਿੱਚ ਵਾਧੇ ‘ਤੇ ਭੀ ਜ਼ੋਰ ਦਿੱਤਾ, ਜੋ ਪਿਛਲੇ ਇੱਕ ਦਹਾਕੇ ਵਿੱਚ 21 ਗੁਣਾ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀਆਂ ਭਾਰਤ ਦੀ ਮੈਨੂਫੈਕਚਰਿੰਗ ਅਰਥਵਿਵਸਥਾ ਦੀ ਤਾਕਤ ਅਤੇ ਵਿਭਿੰਨ ਖੇਤਰਾਂ ਵਿੱਚ ਨਵੇਂ ਰੋਜ਼ਗਾਰ ਪੈਦਾ ਕਰਨ ਦੀ ਇਸ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਟੀਵੀ9 ਸਮਿਟ ਦੇ ਮਹੱਤਵ ਦਾ ਉਲੇਖ ਕੀਤਾ ਅਤੇ ਵਿਭਿੰਨ ਵਿਸ਼ਿਆਂ ‘ਤੇ ਵਿਸਤ੍ਰਿਤ ਚਰਚਾ ਅਤੇ ਵਿਚਾਰ-ਵਟਾਂਦਰਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਮਿਟ ਦੇ ਦੌਰਾਨ ਸਾਂਝਾ ਕੀਤੇ ਗਏ ਵਿਚਾਰ ਅਤੇ ਦ੍ਰਿਸ਼ਟੀਕੋਣ ਦੇਸ਼ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨਗੇ। ਉਨ੍ਹਾਂ ਨੇ ਪਿਛਲੀ ਸਦੀ ਦੇ ਉਸ ਮਹੱਤਵਪੂਰਨ ਪਲ ਨੂੰ ਯਾਦ ਕੀਤਾ, ਜਦੋਂ ਭਾਰਤ ਨੇ ਨਵੀਂ ਊਰਜਾ ਦੇ ਨਾਲ ਸੁਤੰਤਰਤਾ ਦੀ ਤਰਫ਼ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ 1947 ਵਿੱਚ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਭਾਰਤ ਦੀ ਉਪਲਬਧੀ ਦਾ ਉਲੇਖ ਕੀਤਾ ਅਤੇ ਕਿਹਾ ਕਿ ਇਸ ਦਹਾਕੇ ਵਿੱਚ ਰਾਸ਼ਟਰ ਇੱਕ ਵਿਕਸਿਤ ਭਾਰਤ ਦੇ ਲਕਸ਼ ਦੀ ਤਰਫ਼ ਵਧ ਰਿਹਾ ਹੈ। ਉਨ੍ਹਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਲਾਲ ਕਿਲੇ ਤੋਂ ਦਿੱਤੇ ਗਏ ਆਪਣੇ ਸੰਬੋਧਨ ਨੂੰ ਦੁਹਰਾਇਆ ਕਿ ਇਸ ਲਕਸ਼ ਨੂੰ ਹਾਸਲ ਕਰਨ ਦੇ ਲਈ ਸਮੂਹਿਕ ਪ੍ਰਯਾਸ ਜ਼ਰੂਰੀ ਹਨ। ਪ੍ਰਧਾਨ ਮੰਤਰੀ ਨੇ ਇਸ ਸਮਿਟ ਦੇ ਆਯੋਜਨ ਦੇ ਲਈ ਟੀਵੀ9 ਦੀ ਸ਼ਲਾਘਾ ਕੀਤੀ, ਉਨ੍ਹਾਂ ਦੀ ਸਕਾਰਾਤਮਕ ਪਹਿਲ ਨੂੰ ਸਵੀਕਾਰ ਕੀਤਾ ਅਤੇ ਸਮਿਟ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਿਸ਼ਨ ਮੋਡ ਵਿੱਚ ਵਿਭਿੰਨ ਸੰਵਾਦਾਂ ਵਿੱਚ 50 ਹਜ਼ਾਰ ਤੋਂ ਅਧਿਕ ਨੌਜਵਾਨਾਂ ਨੂੰ ਸ਼ਾਮਲ ਕਰਨ ਅਤੇ ਚੁਣੇ ਹੋਏ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਟੀਵੀ9 ਨੈੱਟਵਰਕ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ, ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ 2047 ਵਿੱਚ ਯੁਵਾ ਹੀ ਵਿਕਸਿਤ ਭਾਰਤ ਦੇ ਸਭ ਤੋਂ ਬੜੇ ਲਾਭਾਰਥੀ ਹੋਣਗੇ।

 

***

 

 

ਐੱਮਜੇਪੀਐੱਸ/ਐੱਸਆਰ