Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦਰ ਰਾਮਗੁਲਾਮ ਦੇ ਨਾਲ ਅੱਜ ਟ੍ਰਾਇਨੋਨ ਕਨਵੈਂਨਸ਼ਨ ਸੈਂਟਰ (Trianon Convention Centre) ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਮੌਰੀਸ਼ਸ ਦੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ। ਇਸ ਸਮਾਗਮ  ਵਿੱਚ ਵਿਦਿਆਰਥੀਆਂ, ਪੇਸ਼ੇਵਰਾਂ, ਸਮਾਜਿਕ-ਸੱਭਿਆਚਾਰਕ ਸੰਗਠਨਾਂ ਅਤੇ ਕਾਰੋਬਾਰ ਜਗਤ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਭਾਰਤੀ ਪ੍ਰਵਾਸੀਆਂ ਦੀ ਉਤਸ਼ਾਹੀ ਭਾਗੀਦਾਰੀ ਰਹੀ। ਇਸ ਵਿੱਚ ਮੌਰੀਸ਼ਸ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।

ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਰਾਮਗੁਲਾਮ ਨੇ ਐਲਾਨ ਕੀਤਾ ਕਿ ਮੌਰੀਸ਼ਸ, ਰਾਸ਼ਟਰੀ ਦਿਵਸ ਸਮਾਗਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਸਰਵਉੱਚ ਨਾਗਰਿਕ ਪੁਰਸਕਾਰ ਗ੍ਰੈਂਡ ਕਮਾਂਡਰ ਆਫ ਦ ਆਰਡਰ ਆਫ ਦ ਸਟਾਰ ਐਂਡ ਕੀ ਆਫ ਦ ਇੰਡੀਅਨ ਓਸ਼ਨ [G.C.S.K]’ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਅਸਾਧਾਰਣ ਸਨਮਾਨ ਦੇ ਲਈ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਗਰਮਜ਼ੋਸ਼ੀ ਅਤੇ ਮਿੱਤਰਤਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਜੀਵੰਤ ਅਤੇ ਵਿਸ਼ੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਧੰਨਵਾਦ ਦਿੱਤਾ। ਇੱਕ ਵਿਸ਼ੇਸ਼ ਭਾਵ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਮਗੁਲਾਮ ਅਤੇ ਉਨ੍ਹਾਂ ਦੀ ਪਤਨੀ ਵੀਣਾ ਰਾਮਗੁਲਾਮ ਨੂੰ ਓਸੀਆਈ ਕਾਰਡ ਸੌਂਪੇ। ਮੌਰੀਸ਼ਸ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ਦੇ ਅਵਸਰ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੀ ਸਾਂਝੀ ਇਤਿਹਾਸਕ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਸਰ ਸ਼ਿਵਸਾਗਰ ਰਾਮਗੁਲਾਮ, ਸਰ ਅਨਿਰੁੱਧ ਜਗਨਨਾਥ ਮਨੀਲਾਲ ਡਾਕਟਰ ਅਤੇ ਮੌਰੀਸ਼ਸ ਦੀ ਸੁਤੰਤਰਤਾ ਲਈ ਲੜਨ ਵਾਲੇ ਹੋਰ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਮੌਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਉਨ੍ਹਾਂ ਦੇ ਲਈ ਸਨਮਾਨ ਦੀ ਗੱਲ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਗਹਿਰੇ ਸਬੰਧਾਂ ਦੀ ਨੀਂਹ ਰੱਖਣ ਵਾਲੀ ਸਾਂਝੀ ਵਿਰਾਸਤ ਅਤੇ ਪਰਿਵਾਰਕ ਸਬੰਧਾਂ ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਮੌਰੀਸ਼ਸ ਵਿੱਚ ਭਾਰਤੀ ਮੂਲ ਦੇ ਭਾਈਚਾਰਿਆਂ ਦੁਆਰਾ ਆਪਣੀਆਂ ਸੱਭਿਆਚਾਰਕ ਜੜ੍ਹਾਂ ਦੀ ਸੰਭਾਲ ਅਤੇ ਪਾਲਣ-ਪੋਸ਼ਣ ਕਰਨ ਦੀ ਸ਼ਲਾਘਾ ਕੀਤੀ। ਇਨ੍ਹਾਂ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਮੌਰੀਸ਼ਸ ਦੇ ਲਈ ਇੱਕ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਜਿਸ ਦੇ ਤਹਿਤ ਮੌਰੀਸ਼ਸ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸੱਤਵੀਂ ਪੀੜ੍ਹੀ ਨੂੰ ਓਸੀਆਈ ਕਾਰਡ ਉਪਲਬਧ ਕਰਵਾਏ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਗਿਰਮਿਟਿਆ ਵਿਰਾਸਤ (Girmitiya legacy) ਦਾ ਪਾਲਣ-ਪੋਸ਼ਣ ਕਰਨ ਦੇ ਲਈ ਕਈ ਪਹਿਲਕਦਮੀਆਂ ਦਾ ਸਮਰਥਨ ਕਰੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਮੌਰੀਸ਼ਸ ਦਾ ਕਰੀਬੀ ਵਿਕਾਸ ਸਾਂਝੇਦਾਰ ਹੋਣ ਦਾ ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਰਤ-ਮੌਰੀਸ਼ਸ ਦੇ ਵਿਸ਼ੇਸ਼ ਸਬੰਧਾਂ ਨੇ ਭਾਰਤ ਦੇ ਸਾਗਰ ਵਿਜ਼ਨ ਅਤੇ ਗਲੋਬਲ ਸਾਊਥ ਦੇ ਨਾਲ  ਇਸ ਦੇ ਜੁੜਾਅ ਵਿੱਚ ਮਹੱਤਪੂਰਨ ਭੂਮਿਕਾ ਨਿਭਾਈ ਹੈ। ਜਲਵਾਯੂ ਪਰਿਵਰਤਨ ਦੀਆਂ ਸਾਂਝੀਆਂ ਚੁਣੌਤੀਆਂ ਨਾਲ ਨੱਜਿਠਣ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਨੇ ਅੰਤਰਰਾਸ਼ਟਰੀ ਸੋਲਰ ਗਠਜੋੜ ਅਤੇ ਆਲਮੀ ਜੈਵ ਈਂਧਣ ਗਠਜੋੜ ਪਹਿਲਕਦਮੀਆਂ ਵਿੱਚ ਮੌਰੀਸ਼ਸ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਏਕ ਪੇੜ ਮਾਂ ਕੇ ਨਾਮ (ਪਲਾਂਟ4ਮਦਰ) ਪਹਿਲ ਤੇ ਵੀ ਚਾਨਣਾ ਪਾਇਆ, ਜਿਸ ਦੇ ਤਹਿਤ ਉਨ੍ਹਾਂ ਨੇ ਇਤਿਹਾਸਕ ਸਰ ਸ਼ਿਵਸਾਗਰ ਰਾਮਗੁਲਾਮ ਬੋਟੈਨਿਕ ਗਾਰਡਨ ਵਿੱਚ ਇੱਕ ਪੌਦਾ ਲਗਾਇਆ। ਪ੍ਰਧਾਨ ਮੰਤਰੀ ਦਾ ਪੂਰਾ ਸੰਬੋਧਨ ਇੱਥੇ ਦੇਖਿਆ ਜਾ ਸਕਦਾ ਹੈ।

ਇਸ ਆਯੋਜਨ ਵਿੱਚ ਇੱਕ ਆਕਰਸ਼ਕ ਸੱਭਿਆਚਾਰ ਸਮਾਗਮ ਵੀ ਸ਼ਾਮਲ ਸੀ, ਜਿਸ ਵਿੱਚ ਇੰਦਰਾ ਗਾਂਧੀ ਸੈਂਟਰ ਫਾਰ ਇੰਡੀਅਨ ਕਲਚਰ (ਆਈਜੀਸੀਆਈਸੀ), ਮਹਾਤਮਾ ਗਾਂਧੀ ਇੰਸਟੀਟਿਊਟ (ਐੱਮਜੀਆਈ) ਅਤੇ ਅੰਨਾ ਮੈਡੀਕਲ ਕਾਲਜ ਦੇ ਕਲਾਕਾਰਾਂ ਨੇ ਪੇਸ਼ਕਾਰੀ ਦਿੱਤੀ।

***

ਐੱਮਜੇਪੀਐੱਸ/ਐੱਸਆਰ