ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਮਾਰਚ ਨੂੰ ਕਰੀਬ 1:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਵਿੱਚ ਹਿੱਸਾ ਲੈਣਗੇ। ਵੈਬੀਨਾਰ ਦੇ ਮੁੱਖ ਵਿਸ਼ਿਆਂ ਵਿੱਚ ਲੋਕਾਂ ਵਿੱਚ ਨਿਵੇਸ਼, ਅਰਥਵਿਵਸਥਾ ਅਤੇ ਇਨੋਵੇਸ਼ਨ ਸ਼ਾਮਲ ਹਨ। ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਰੋਜ਼ਗਾਰ ਸਿਰਜਣ ਸਰਕਾਰ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਸਰਕਾਰ ਨੇ ਰੋਜ਼ਗਾਰ ਵਾਧੇ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ। ਵੈਬੀਨਾਰ ਸਰਕਾਰ, ਉਦਯੋਗ, ਅਕਾਦਮਿਕਾਂ ਅਤੇ ਨਾਗਰਿਕਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਵੇਗਾ ਅਤੇ ਪਰਿਵਰਤਨਕਾਰੀ ਬਜਟ ਐਲਾਨਾਂ ਨੂੰ ਪ੍ਰਭਾਵੀ ਨਤੀਜਿਆਂ ਵਿੱਚ ਬਦਲਣ ਵਿੱਚ ਮਦਦ ਕਰਨ ਲਈ ਚਰਚਾਵਾਂ ਨੂੰ ਪ੍ਰੋਤਸਾਹਿਤ ਕਰੇਗਾ। ਨਾਗਰਿਕਾਂ ਨੂੰ ਸਸ਼ਕਤ ਬਣਾਉਣ, ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ‘ਤੇ ਮੁੱਖ ਧਿਆਨ ਦੇਣ ਦੇ ਨਾਲ, ਇਸ ਵੈਬੀਨਾਰ ਵਿੱਚ ਵਿਚਾਰ-ਵਟਾਂਦਰੇ ਦਾ ਉਦੇਸ਼ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦਾ ਮਾਰਗ ਪੱਧਰਾ ਕਰਨਾ; ਟੈਕਨੋਲੋਜੀ ਅਤੇ ਹੋਰ ਖੇਤਰਾਂ ਵਿੱਚ ਅਗਵਾਈ; ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਇੱਕ ਕੁਸ਼ਲ, ਸਿਹਤਮੰਦ ਕਾਰਜਬਲ ਦਾ ਨਿਰਮਾਣ ਸ਼ਾਮਲ ਹੈ।
************
ਐੱਮਜੇਪੀਐੱਸ/ਐੱਸਟੀ