ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਕੂਲ ਆਫ ਅਲਟੀਮੇਟ ਲੀਡਰਸ਼ਿਪ (ਐੱਸਓਯੂਐੱਲ) ਲੀਡਰਸ਼ਿਪ ਕਨਕਲੇਵ 2025 ਦਾ ਉਦਘਾਟਨ ਕੀਤਾ। ਸਾਰੇ ਵੱਡੇ ਨੇਤਾਵਾਂ ਅਤੇ ਉਭਰਦੇ ਨੇਤਾਵਾਂ ਦਾ ਸੁਆਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਕੁਝ ਪ੍ਰੋਗਰਾਮ ਬਹੁਤ ਖਾਸ ਹੁੰਦੇ ਹਨ ਅਤੇ ਅੱਜ ਦਾ ਪ੍ਰੋਗਰਾਮ ਅਜਿਹਾ ਹੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਰਾਸ਼ਟਰ ਨਿਰਮਾਣ ਦੇ ਲਈ ਬਿਹਤਰ ਨਾਗਰਿਕਾਂ ਦਾ ਵਿਕਾਸ ਜ਼ਰੂਰੀ ਹੈ, ਹਰੇਕ ਖੇਤਰ ਵਿੱਚ ਚੰਗੇ ਨੇਤਾਵਾਂ ਦਾ ਵਿਕਾਸ ਜ਼ਰੂਰੀ ਹੈ।” ਉਨ੍ਹਾਂ ਨੇ ਕਿਹਾ ਕਿ ਹਰੇਕ ਖੇਤਰ ਵਿੱਚ ਚੰਗੇ ਨੇਤਾਵਾਂ ਨੂੰ ਤਿਆਰ ਕਰਨਾ ਜ਼ਰੂਰੀ ਹੈ ਅਤੇ ਇਹ ਸਮੇਂ ਦੀ ਮੰਗ ਹੈ। ਇਸ ਲਈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਕੂਲ ਆਫ ਅਲਟੀਮੇਟ ਲੀਡਰਸ਼ਿਪ ਵਿਕਸਿਤ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ। ਉਨ੍ਹਾਂ ਨੇ ਕਿਹਾ ਕਿ ਐੱਸਓਯੂਐੱਲ ਸਿਰਫ ਸੰਗਠਨ ਦਾ ਨਾਂ ਨਹੀਂ ਹੈ, ਸਗੋਂ ਐੱਸਓਯੂਐੱਲ ਭਾਰਤ ਦੇ ਸਮਾਜਿਕ ਜੀਵਨ ਦੀ ਆਤਮਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੂਸਰੇ ਅਰਥਾਂ ਵਿੱਚ, ਐੱਸਓਯੂਐੱਲ ਅਧਿਆਤਮਿਕ ਅਨੁਭਵ ਦੇ ਸਾਰ ਨੂੰ ਵੀ ਖੂਬਸੂਰਤੀ ਨਾਲ ਦਰਸਾਉਂਦਾ ਹੈ। ਐੱਸਓਯੂਐੱਲ ਦੇ ਸਾਰੇ ਹਿਤਧਾਰਕਾਂ ਨੂੰ ਸੁਭਕਾਮਨਾਵਾਂ ਦਿੰਦੇ ਹੋਏ ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਨੇੜਲੇ ਭਵਿੱਖ ਵਿੱਚ ਗੁਜਰਾਤ ਦੀ ਗਿਫਟ ਸਿਟੀ ਦੇ ਨੇੜੇ ਐੱਸਓਯੂਐੱਲ ਦਾ ਇੱਕ ਨਵਾਂ, ਵਿਸ਼ਾਲ ਕੈਂਪਸ ਬਣ ਕੇ ਤਿਆਰ ਹੋ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਐੱਸਓਯੂਐੱਲ ਦੀ ਯਾਤਰਾ ਦਾ ਪਹਿਲਾ ਕਦਮ ਹੈ, ਦੇਸ਼ ਨੂੰ ਸੰਸਥਾਵਾਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਯਾਦ ਰੱਖਣਾ ਹੋਵੇਗਾ। ਸਵਾਮੀ ਵਿਵੇਕਾਨੰਦ ਦੀ ਉਦਾਹਰਣ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਦੂਰਦਰਸ਼ੀ ਨੇਤਾ ਹਮੇਸ਼ਾ ਭਾਰਤ ਨੂੰ ਗ਼ੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਕਰਨਾ ਚਾਹੁੰਦੇ ਸਨ ਅਤੇ ਕੇਵਲ 100 ਪ੍ਰਭਾਵੀ ਅਤੇ ਕੁਸ਼ਲ ਨੇਤਾਵਾਂ ਦੀ ਮਦਦ ਨਾਲ ਇਸ ਨੂੰ ਬਦਲਣਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਉਸੇ ਜੋਸ਼ ਦੇ ਨਾਲ ਅੱਗੇ ਵਧਣਾ ਹੋਵੇਗਾ। ਇਹ ਦੇਖਦੇ ਹੋਏ ਕਿ ਹਰੇਕ ਨਾਗਰਿਕ 21ਵੀਂ ਸਦੀ ਦੇ ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ 24 ਘੰਟੇ ਕੰਮ ਕਰ ਰਿਹਾ ਹੈ, ਸ਼੍ਰੀ ਮੋਦੀ ਨੇ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਸਾਰੇ ਖੇਤਰਾਂ ਵਿੱਚ ਚੰਗੀ ਅਗਵਾਈ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਸਕੂਲ ਆਫ ਅਲਟੀਮੇਟ ਲੀਡਰਸ਼ਿਪ ਅਜਿਹੇ ਨੇਤਾਵਾਂ ਨੂੰ ਤਿਆਰ ਕਰੇਗਾ ਜੋ ਰਾਜਨੀਤੀ ਦੇ ਖੇਤਰ ਸਹਿਤ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡਣਗੇ।
ਪ੍ਰਧਾਨ ਮੰਤਰੀ ਨੇ ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਵਿੱਚ ਮਨੁੱਖੀ ਅਤੇ ਕੁਦਰਤੀ ਸੰਸਾਧਨ ਦੀ ਮਹੱਤਵਪੂਰਨ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਇੱਕ ਉਦਾਹਰਣ ਵੀ ਦਿੱਤੀ ਕਿ ਕਿਵੇਂ ਗੁਜਰਾਤ ਲੋੜੀਂਦੇ ਕੁਦਰਤੀ ਸੰਸਾਧਨਾਂ ਦੀ ਕਮੀ ਦੇ ਬਾਵਜੂਦ ਆਪਣੀ ਮਨੁੱਖੀ ਪੂੰਜੀ ਦੁਆਰਾ ਸੰਚਾਲਿਤ ਅਗਵਾਈ ਦੇ ਕਾਰਨ ਇੱਕ ਟੌਪ ਰਾਜ ਦੇ ਰੂਪ ਵਿੱਚ ਉਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਸੰਸਾਧਨ ਸਭ ਤੋਂ ਵੱਧ ਸਮਰੱਥਾ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਵਿੱਚ ਅਜਿਹੇ ਸੰਸਾਧਨਾਂ ਦੀ ਜ਼ਰੂਰਤ ਹੈ ਜੋ ਇਨੋਵੇਸ਼ਨ ਦੀ ਅਗਵਾਈ ਕਰਨ ਅਤੇ ਕੌਸ਼ਲ ਨੂੰ ਦਿਸ਼ਾ ਦੇਣ ਵਿੱਚ ਸਮਰੱਥ ਹੋਣ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਕੌਸ਼ਲ ਦੇ ਵਧਦੇ ਮਹੱਤਵ ਦੇ ਵੱਲ ਇਸ਼ਾਰਾ ਕੀਤਾ। ਸ਼੍ਰੀ ਮੋਦੀ ਨੇ ਨਵੇਂ ਕੌਸ਼ਲ ਨੂੰ ਅਪਣਾਉਣ ਦੇ ਲਈ ਅਗਵਾਈ ਵਿਕਾਸ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਕਿਹਾ ਕਿ ਇਸ ਨੂੰ ਵਿਗਿਆਨੀ ਅਤੇ ਢਾਂਚਾਗਤ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਪ੍ਰਕਿਰਿਆ ਵਿੱਚ ਐੱਸਓਯੂਐੱਲ ਜਿਹੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸੰਸਥਾ ਨੇ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਰਾਜ ਸਿੱਖਿਆ ਸਕੱਤਰਾਂ, ਰਾਜ ਪ੍ਰੋਜੈਕਟ ਨਿਰਦੇਸ਼ਕਾਂ ਅਤੇ ਹੋਰ ਅਧਿਕਾਰੀਆਂ ਦੇ ਲਈ ਵਰਕਸ਼ਾਪਸ ਆਯੋਜਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਗੁਜਰਾਤ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਕਰਮਚਾਰੀਆਂ ਦੇ ਲਈ ਅਗਵਾਈ ਵਿਕਾਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ, ਅਤੇ ਐੱਸਓਯੂਐੱਲ ਨੂੰ ਅਗਵਾਈ ਵਿਕਾਸ ਦੇ ਲਈ ਦੁਨੀਆ ਦੀ ਮੋਹਰੀ ਸੰਸਥਾ ਬਣਨ ਦਾ ਟੀਚਾ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਇੱਕ ਗਲੋਬਲ ਪਾਵਰਹਾਊਸ ਦੇ ਰੂਪ ਵਿੱਚ ਉਭਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਗਤੀ ਨੂੰ ਵਧਾਉਣ ਦੇ ਲਈ ਵਿਸ਼ਵ ਪੱਧਰੀ ਨੇਤਾਵਾਂ ਅਤੇ ਅੰਤਰਰਾਸ਼ਟਰੀ ਅਗਵਾਈ ਦੀ ਜ਼ਰੂਰਤ ਹੈ। ਐੱਸਓਯੂਐੱਲ ਜਿਹੀਆਂ ਅਗਵਾਈ ਸੰਸਥਾਵਾਂ ਦੇ ਪਰਿਵਰਤਨਕਾਰੀ ਬਦਲਾਅ ਲਿਆਉਣ ਦੀ ਸਮਰੱਥਾ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੇ ਅੰਤਰਰਾਸ਼ਟਰੀ ਸੰਸਥਾਨ ਨਾ ਕੇਵਲ ਇੱਕ ਵਿਕਲਪ ਹਨ, ਸਗੋਂ ਜ਼ਰੂਰਤ ਵੀ ਹਨ। ਸ਼੍ਰੀ ਮੋਦੀ ਨੇ ਕਿਹਾ, “ਹਰੇਕ ਖੇਤਰ ਵਿੱਚ ਊਰਜਾਵਾਨ ਨੇਤਾਵਾਂ ਦੀ ਜ਼ਰੂਰਤ ਹੈ ਜੋ ਆਲਮੀ ਜਟਿਲਤਾਵਾਂ ਦਾ ਸਮਾਧਾਨ ਲੱਭ ਸਕਣ, ਜ਼ਰੂਰਤਾਂ ਨੂੰ ਪੂਰਾ ਕਰ ਸਕਣ ਅਤੇ ਨਾਲ ਹੀ ਆਲਮੀ ਮੰਚ ‘ਤੇ ਰਾਸ਼ਟਰ ਹਿਤਾਂ ਨੂੰ ਪ੍ਰਾਥਮਿਕਤਾ ਦੇ ਸਕਣ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਨੇਤਾਵਾਂ ਦਾ ਦ੍ਰਿਸ਼ਟੀਕੋਣ ਆਲਮੀ ਹੋਣਾ ਚਾਹੀਦਾ ਹੈ, ਲੇਕਿਨ ਮਾਨਸਿਕਤਾ ਸਥਾਨਕ ਵੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਮਾਨਸਿਕਤਾ ਦੋਵਾਂ ਨੂੰ ਸਮਝਣ ਵਾਲੇ, ਰਣਨੀਤਕ ਫੈਸਲੇ ਲੈਣ, ਸੰਕਟ ਪ੍ਰਬੰਧਨ ਅਤੇ ਭਵਿੱਖ ਦੀ ਸੋਚ ਦੇ ਲਈ ਤਿਆਰ ਵਿਅਕਤੀਆਂ ਨੂੰ ਤਿਆਰ ਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਅੰਤਰਰਾਸ਼ਟਰੀ ਬਜ਼ਾਰਾਂ ਅਤੇ ਆਲਮੀ ਸੰਸਥਾਵਾਂ ਵਿੱਚ ਮੁਕਾਬਲਾ ਕਰਨ ਦੇ ਲਈ ਅੰਤਰਰਾਸ਼ਟਰੀ ਵਪਾਰ ਦੀ ਗਤੀਸ਼ੀਲਤਾ ਨੂੰ ਸਮਝਣ ਵਾਲੇ ਨੇਤਾਵਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਐੱਸਓਯੂਐੱਲ ਦੀ ਭੂਮਿਕਾ ਅਜਿਹੇ ਨੇਤਾਵਾਂ ਨੂੰ ਤਿਆਰ ਕਰਨਾ ਹੈ, ਜਿਨ੍ਹਾਂ ਦਾ ਦਾਇਰਾ ਵੱਡਾ ਹੋਵੇ ਅਤੇ ਉਨ੍ਹਾਂ ਤੋਂ ਉੱਚ ਉਮੀਦਾਂ ਹੋਣ।
ਸ਼੍ਰੀ ਮੋਦੀ ਨੇ ਸਭ ਨੂੰ ਇਹ ਧਿਆਨ ਰੱਖਣ ਦੀ ਸਲਾਹ ਦਿੱਤੀ ਕਿ ਭਵਿੱਖ ਦੀ ਅਗਵਾਈ ਕੇਵਲ ਸੱਤਾ ਤੱਕ ਸੀਮਿਤ ਨਹੀਂ ਹੋਵੇਗੀ, ਸਗੋਂ ਅਗਵਾਈ ਦੀ ਭੂਮਿਕਾ ਦੇ ਲਈ ਇਨੋਵੇਸ਼ਨ ਅਤੇ ਪ੍ਰਭਾਵ ਦੀਆਂ ਸਮਰੱਥਾਵਾਂ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਦੇਸ਼ ਵਿੱਚ ਵਿਅਕਤੀਆਂ ਦੀ ਇਸ ਜ਼ਰੂਰਤ ਦੇ ਅਨੁਰੂਪ ਤਿਆਰ ਹੋਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਐੱਸਓਯੂਐੱਲ ਇਨ੍ਹਾਂ ਵਿਅਕਤੀਆਂ ਵਿੱਚ ਆਲੋਚਨਾਤਮਕ ਸੋਚ, ਜੋਖਮ ਲੈਣ ਅਤੇ ਸਮਾਧਾਨ-ਸੰਚਾਲਿਤ ਮਾਨਸਿਕਤਾ ਵਿਕਸਿਤ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਸਥਾ ਅਜਿਹੇ ਨੇਤਾ ਤਿਆਰ ਕਰੇਗੀ, ਜੋ ਰੁਕਾਵਟੀ ਪਰਿਵਰਤਨਾਂ ਦੀ ਸਥਿਤੀ ਵਿੱਚ ਕੰਮ ਕਰਨ ਦੇ ਲਈ ਤਿਆਰ ਹੋਣ।
ਪ੍ਰਧਾਨ ਮੰਤਰੀ ਨੇ ਅਜਿਹੇ ਨੇਤਾਵਾਂ ਨੂੰ ਤਿਆਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ, ਜੋ ਕੇਵਲ ਅਨੁਸਰਣ ਕਰਨ ਦੀ ਬਜਾਏ ਰੁਝਾਨ ਤੈਅ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਕੂਟਨੀਤੀ ਤੋਂ ਲੈ ਕੇ ਤਕਨੀਕੀ ਇਨੋਵੇਸ਼ਨ ਤੱਕ ਦੇ ਖੇਤਰਾਂ ਵਿੱਚ ਨਵੀਂ ਅਗਵਾਈ ਨੂੰ ਅੱਗੇ ਵਧਾਵੇਗਾ, ਦੇਸ਼ ਦਾ ਪ੍ਰਭਾਵ ਵਿਭਿੰਨ ਖੇਤਰਾਂ ਵਿੱਚ ਕਈ ਗੁਣਾ ਵਧ ਜਾਵੇਗਾ। ਭਾਰਤ ਦੇ ਸੰਪੂਰਨ ਦ੍ਰਿਸ਼ਟੀਕੋਣ ਅਤੇ ਭਵਿੱਖ ਦੀ ਨਿਰਭਰਤਾ ਇੱਕ ਮਜ਼ਬੂਤ ਅਗਵਾਈ ਪੀੜ੍ਹੀ ‘ਤੇ ਹੋਣ ਦੇ ਤਥ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਆਲਮੀ ਸੋਚ ਨੂੰ ਸਥਾਨਕ ਪਰਵਰਿਸ਼ ਦੇ ਨਾਲ ਜੋੜ ਕੇ ਅੱਗੇ ਵਧਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼ਾਸਨ ਅਤੇ ਨੀਤੀ-ਨਿਰਮਾਣ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਦ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਨੀਤੀ ਨਿਰਮਾਤਾ, ਨੌਕਰਸ਼ਾਹ ਅਤੇ ਉੱਦਮੀ ਆਲਮੀ ਸਰਵੋਤਮ ਤੌਰ-ਤਰੀਕਿਆਂ ਨੂੰ ਸ਼ਾਮਲ ਕਰਦੇ ਹੋਏ ਨੀਤੀਆਂ ਬਣਾਉਣ। ਉਨ੍ਹਾਂ ਨੇ ਇਸ ਸਬੰਧ ਵਿੱਚ ਐੱਸਓਯੂਐੱਲ ਜਿਹੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।
ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਾਰੇ ਖੇਤਰਾਂ ਵਿੱਚ ਤੇਜ਼ੀ ਨਾਲ ਪ੍ਰਗਤੀ ਦੀ ਜ਼ਰੂਰਤ ਨੂੰ ਦੁਹਰਾਉਂਦੇ ਹੋਏ, ਸ਼੍ਰੀ ਮੋਦੀ ਨੇ ਸ਼ਾਸਤਰਾਂ ਦੀ ਉਦਾਹਰਣ ਦਿੰਦੇ ਹੋਏ ਬਲ ਦਿੱਤਾ ਕਿ ਲੋਕ ਮਹਾਨ ਵਿਅਕਤੀਆਂ ਦੇ ਆਚਰਣ ਦਾ ਅਨੁਸਰਣ ਕਰਦੇ ਹਨ। ਇਸ ਲਈ, ਉਨ੍ਹਾਂ ਨੇ ਅਜਿਹੀ ਅਗਵਾਈ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਜੋ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਸਾਰ ਖੁਦ ਨੂੰ ਦਰਸਾਉਂਦਾ ਹੈ ਅਤੇ ਸੰਚਾਲਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਐੱਸਓਯੂਐੱਲ ਦਾ ਉਦੇਸ਼ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜ਼ਰੂਰੀ ਸ਼ਕਤੀ ਅਤੇ ਭਾਵਨਾ ਦਾ ਸੰਚਾਰ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇੱਕ ਵਾਰ ਮਜ਼ਬੂਤ ਅਗਵਾਈ ਸਥਾਪਿਤ ਹੋ ਜਾਣ ਦੇ ਬਾਅਦ ਜ਼ਰੂਰੀ ਪਰਿਵਰਤਨ ਅਤੇ ਸੁਧਾਰ ਸੁਭਾਵਿਕ ਤੌਰ ‘ਤੇ ਹੋਣਗੇ।
ਜਨਤਕ ਨੀਤੀ ਅਤੇ ਸਮਾਜਿਕ ਖੇਤਰਾਂ ਵਿੱਚ ਸ਼ਕਤੀ ਅਤੇ ਭਾਵਨਾ ਦੋਨੋਂ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਡੀਪ-ਟੈੱਕ, ਪੁਲਾੜ, ਬਾਇਓਟੈੱਕ ਅਤੇ ਨਵਿਆਉਣਯੋਗ ਊਰਜਾ ਜਿਹੇ ਉਭਰਦੇ ਖੇਤਰਾਂ ਦੇ ਲਈ ਅਗਵਾਈ ਤਿਆਰ ਕਰਨ ਦੀ ਜ਼ਰੂਰਤ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਖੇਡ, ਖੇਤੀਬਾੜੀ, ਨਿਰਮਾਣ ਅਤੇ ਸਮਾਜਿਕ ਸੇਵਾ ਜਿਹੇ ਕਨਵੈਨਸ਼ਨਲ ਖੇਤਰਾਂ ਦੇ ਲਈ ਅਗਵਾਈ ਤਿਆਰ ਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਨਾ ਕੇਵਲ ਸਾਰੇ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਦੀ ਅਕਾਂਖਿਆ ਕਰਨੀ ਚਾਹੀਦੀ ਹੈ ਸਗੋਂ ਇਸ ਨੂੰ ਪ੍ਰਾਪਤ ਵੀ ਕਰਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਨੂੰ ਅਜਿਹੇ ਨੇਤਾਵਾਂ ਦੀ ਜ਼ਰੂਰਤ ਹੈ, ਜੋ ਆਲਮੀ ਉਤਕ੍ਰਿਸ਼ਟਤਾ ਦੇ ਨਵੇਂ ਸੰਸਥਾਨ ਵਿਕਸਿਤ ਕਰ ਸਕਣ।” ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਇਤਿਹਾਸ ਅਜਿਹੀਆਂ ਸੰਸਥਾਵਾਂ ਦੀਆਂ ਸ਼ਾਨਦਾਰ ਕਹਾਣੀਆਂ ਨਾਲ ਭਰਿਆ ਪਿਆ ਹੈ ਅਤੇ ਉਨ੍ਹਾਂ ਨੇ ਉਸ ਭਾਵਨਾ ਨੂੰ ਮੁੜ-ਸੁਰਜੀਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਗੱਲ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਵਿੱਚ ਕਈ ਸਮਰੱਥ ਵਿਅਕਤੀ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸੰਸਥਾਨ ਉਨ੍ਹਾਂ ਦੇ ਸੁਪਨਿਆਂ ਅਤੇ ਦ੍ਰਿਸ਼ਟੀ ਦੇ ਲਈ ਇੱਕ ਪ੍ਰਯੋਗਸ਼ਾਲਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਜੋ ਨੀਂਹ ਰੱਖੀ ਜਾ ਰਹੀ ਹੈ, ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮਾਣ ਦਾ ਸਰੋਤ ਹੋਣੀ ਚਾਹੀਦੀ ਹੈ, ਜੋ ਇਸ ਨੂੰ 25-50 ਸਾਲ ਬਾਅਦ ਮਾਣ ਦੇ ਨਾਲ ਯਾਦ ਕਰਨਗੇ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਸਥਾਨ ਨੂੰ ਕਰੋੜਾਂ ਭਾਰਤੀਆਂ ਦੀਆਂ ਅਕਾਂਖਿਆਵਾਂ ਅਤੇ ਸੁਪਨਿਆਂ ਦੀ ਸਪਸ਼ਟ ਸਮਝ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਚੁਣੌਤੀਆਂ ਅਤੇ ਅਵਸਰਾਂ ਨੂੰ ਪੇਸ਼ ਕਰਨ ਵਾਲੇ ਖੇਤਰਾਂ ਅਤੇ ਕਾਰਕਾਂ ਨੂੰ ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਅਸੀਂ ਇੱਕ ਸਾਂਝਾ ਟੀਚਾ ਅਤੇ ਸਮੂਹਿਕ ਯਤਨ ਦੇ ਨਾਲ ਅੱਗੇ ਵਧਦੇ ਹਾਂ, ਤਾਂ ਨਤੀਜੇ ਸਰਵਸ਼੍ਰੇਸ਼ਠ ਹੁੰਦੇ ਹਨ।” ਉਨ੍ਹਾਂ ਨੇ ਕਿਹਾ ਕਿ ਸਾਂਝਾ ਉਦੇਸ਼ ਨਾਲ ਬੰਨ੍ਹਿਆ ਬੰਧਨ ਖੂਨ ਦੇ ਰਿਸ਼ਤਿਆਂ ਤੋਂ ਵੀ ਮਜ਼ਬੂਤ ਹੁੰਦਾ ਹੈ, ਦਿਮਾਗਾਂ ਨੂੰ ਜੋੜਦਾ ਹੈ, ਜਨੂੰਨ ਨੂੰ ਵਧਾਉਂਦਾ ਹੈ ਅਤੇ ਸਮੇਂ ਦੀ ਕਸੌਟੀ ‘ਤੇ ਖਰ੍ਹਾ ਉਤਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਮਹੱਤਵਪੂਰਨ ਸਾਂਝਾ ਲਕਸ਼ ਅਤੇ ਉਦੇਸ਼ ਅਗਵਾਈ ਅਤੇ ਟੀਮ ਭਾਵਨਾ ਦੇ ਵਿਕਾਸ ਦੇ ਵੱਲ ਲੈ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਆਪਣੇ ਟੀਚਿਆਂ ਦੇ ਲਈ ਖੁਦ ਨੂੰ ਸਮਰਪਿਤ ਕਰਦੇ ਹਨ ਤਾਂ ਆਪਣੀ ਸਰਵਸ਼੍ਰੇਸ਼ਠ ਸਮਰੱਥਾਵਾਂ ਨਾਲ ਕੰਮ ਕਰਦੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਸਾਂਝਾ ਉਦੇਸ਼ ਨਾ ਕੇਵਲ ਵਿਅਕਤੀਆਂ ਤੋਂ ਸਰਵਸ਼੍ਰੇਸ਼ਠ ਕੰਮ ਕਰਵਾਉਂਦਾ ਹੈ ਸਗੋਂ ਵੱਡੇ ਉਦੇਸ਼ ਦੇ ਅਨੁਸਾਰ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵੀ ਵਧਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਪ੍ਰਕਿਰਿਆ ਅਜਿਹੇ ਨੇਤਾਵਾਂ ਨੂੰ ਵਿਕਸਿਤ ਕਰਦੀ ਹੈ ਜੋ ਉੱਚ ਪੱਧਰ ਤੱਕ ਪਹੁੰਚਾਉਣ ਦੇ ਲਈ ਜ਼ਰੂਰੀ ਕੌਸ਼ਲ ਹਾਸਲ ਕਰਨ ਦਾ ਯਤਨ ਕਰਦੇ ਹਨ।
ਸ਼੍ਰੀ ਮੋਦੀ ਨੇ ਕਿਹਾ, “ਸਾਂਝਾ ਉਦੇਸ਼ ਟੀਮ ਭਾਵਨਾ ਦੀ ਬੇਮਿਸਾਲ ਭਾਵਨਾ ਨੂੰ ਹੁਲਾਰਾ ਦਿੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਸਾਂਝਾ ਉਦੇਸ਼ ਦੇ ਨਾਲ ਸਹਿ-ਯਾਤਰੀ ਦੇ ਰੂਪ ਵਿੱਚ ਨਾਲ-ਨਾਲ ਚਲਦੇ ਹਨ, ਤਾਂ ਇੱਕ ਮਜ਼ਬੂਤ ਬੰਧਨ ਵਿਕਸਿਤ ਹੁੰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਟੀਮ ਨਿਰਮਾਣ ਦੀ ਇਹ ਪ੍ਰਕਿਰਿਆ ਅਗਵਾਈ ਨੂੰ ਵੀ ਜਨਮ ਦਿੰਦੀ ਹੈ। ਉਨ੍ਹਾਂ ਨੇ ਸਾਂਝਾ ਉਦੇਸ਼ ਦੀ ਸਰਵੋਤਮ ਉਦਾਹਰਣ ਦੇ ਰੂਪ ਵਿੱਚ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਉਦਾਹਰਣ ਦਿੱਤੀ, ਅਤੇ ਕਿਹਾ ਕਿ ਉਸ ਦੌਰਾਨ ਨਾ ਕੇਵਲ ਰਾਜਨੀਤੀ ਵਿੱਚ ਸਗੋਂ ਹੋਰ ਖੇਤਰਾਂ ਵਿੱਚ ਵੀ ਨੇਤਾਵਾਂ ਦਾ ਜਨਮ ਹੋਇਆ। ਸ਼੍ਰੀ ਮੋਦੀ ਨੇ ਸੁਤੰਤਰਤਾ ਅੰਦੋਲਨ ਦੀ ਭਾਵਨਾ ਨੂੰ ਮੁੜ-ਸੁਰਜੀਤ ਕਰਨ ਅਤੇ ਅੱਗੇ ਵਧਣ ਦੇ ਲਈ ਇਸ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ‘ਤੇ ਬਲ ਦਿੱਤਾ।
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਦੇ ਇੱਕ ਸ਼ਲੋਕ ਦੀ ਉਦਾਹਰਣ ਦਿੰਦੇ ਹੋਏ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹਾ ਕੋਈ ਸ਼ਬਦ ਨਹੀਂ ਹੈ ਜਿਸ ਨੂੰ ਮੰਤਰ ਨਾ ਬਣਾਇਆ ਜਾ ਸਕੇ, ਅਜਿਹੀ ਕੋਈ ਜੜੀ-ਬੂਟੀ ਨਹੀਂ ਹੈ ਜੋ ਔਸ਼ਧੀ ਨਾ ਬਣ ਸਕੇ ਅਤੇ ਅਜਿਹਾ ਕੋਈ ਵਿਅਕਤੀ ਨਹੀਂ ਹੈ ਜੋ ਅਸਮਰੱਥ ਹੋਵੇ। ਉਨ੍ਹਾਂ ਨੇ ਵਿਅਕਤੀਆਂ ਦਾ ਉਚਿਤ ਉਪਯੋਗ ਕਰਨ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਇੱਕ ਯੋਜਨਾ ਬਣਾਉਣ ਵਾਲੇ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਆਤਮਾ ਅਜਿਹੇ ਯੋਜਨਾਕਾਰ ਦੀ ਭੂਮਿਕਾ ਨਿਭਾਉਂਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਮੌਜੂਦ ਕਈ ਨੇਤਾਵਾਂ ਨੇ ਸਿੱਖ ਕੇ ਆਪਣੀ ਅਗਵਾਈ ਕੌਸ਼ਲ ਹਾਸਲ ਕੀਤਾ ਅਤੇ ਇਸ ਨੂੰ ਨਿਖਾਰਿਆ ਹੈ। ਉਨ੍ਹਾਂ ਨੇ ਵਿਕਾਸ ਦੇ ਵਿਭਿੰਨ ਪੱਧਰਾਂ ‘ਤੇ ਜ਼ੋਰ ਦਿੰਦੇ ਹੋਏ ਇੱਕ ਹਵਾਲਾ ਦਿੱਤਾ, ਆਤਮ-ਵਿਕਾਸ ਦੇ ਮਾਧਿਅਮ ਨਾਲ ਵਿਅਕਤੀਗਤ ਸਫਲਤਾ, ਟੀਮ ਵਿਕਾਸ ਦੇ ਮਾਧਿਅਮ ਨਾਲ ਸੰਗਠਨਾਤਮਕ ਵਿਕਾਸ ਅਤੇ ਅਗਵਾਈ ਵਿਕਾਸ ਦੇ ਮਾਧਿਅਮ ਨਾਲ ਅਵਿਸ਼ਵਾਸਯੋਗ ਵਾਧਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਮੇਸ਼ਾ ਇਨ੍ਹਾਂ ਸਿਧਾਂਤਾਂ ਦੁਆਰਾ ਸਭ ਨੂੰ ਆਪਣੇ ਕਰਤੱਵਾਂ ਅਤੇ ਯੋਗਦਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ।
ਦੇਸ਼ ਵਿੱਚ 21ਵੀਂ ਸਦੀ ਅਤੇ ਖਾਸ ਤੌਰ ‘ਤੇ ਪਿਛਲੇ ਦਹਾਕੇ ਵਿੱਚ ਪੈਦਾ ਨੌਜਵਾਨਾਂ ਦੁਆਰਾ ਤਿਆਰ ਕੀਤੀ ਜਾ ਰਹੀ ਸਮਾਜਿਕ ਵਿਵਸਥਾ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪੀੜ੍ਹੀ ਸਹੀ ਮਾਇਨੇ ਵਿੱਚ ਭਾਰਤ ਦੀ ਪਹਿਲੀ ਵਿਕਸਿਤ ਪੀੜ੍ਹੀ ਹੋਵੇਗੀ। ਉਨ੍ਹਾਂ ਨੇ ਇਸ ਨੂੰ “ਅੰਮ੍ਰਿਤ ਪੀੜ੍ਹੀ” ਕਿਹਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਵੀਂ ਸੰਸਥਾ, ਐੱਸਓਯੂਐੱਲ, ਇਸ “ਅੰਮ੍ਰਿਤ ਪੀੜ੍ਹੀ” ਦੀ ਅਗਵਾਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਉਨ੍ਹਾਂ ਨੇ ਸੰਸਥਾਨ ਨਾਲ ਜੁੜੇ ਸਾਰੇ ਲੋਕਾਂ ਨੂੰ ਸੁਭਕਾਮਨਾਵਾਂ ਦਿੱਤੀਆਂ।
ਇਸ ਪ੍ਰੋਗਰਾਮ ਵਿੱਚ ਭੂਟਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਦਾਸ਼ੋ ਸ਼ੇਰਿੰਗ ਤੋਬਗੇ, ਐੱਸਓਯੂਐੱਲ ਬੋਰਡ ਦੇ ਚੇਅਰਮੈਨ, ਸ਼੍ਰੀ ਸੁਧੀਰ ਮੇਹਤਾ ਅਤੇ ਵਾਈਸ ਚੇਅਰਮੈਨ ਸ਼੍ਰੀ ਹਸਮੁੱਖ ਅਢਿਆ ਹੋਰ ਪਤਵੰਤਿਆਂ ਦੇ ਨਾਲ ਮੌਜੂਦ ਸਨ। ਇਨ੍ਹਾਂ ਪਤਵੰਤਿਆਂ ਨੇ ਇਸ ਅਵਸਰ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੀ ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਨੂੰ ਭੂਟਾਨ ਨਰੇਸ਼ ਦਾ ਜਨਮਦਿਵਸ ਵਾਲੇ ਦਿਨ ਇਸ ਪ੍ਰੋਗਰਾਮ ਵਿੱਚ ਮੌਜੂਦ ਹੋਣ ਦੇ ਲਈ ਧੰਨਵਾਦ ਕੀਤਾ।
ਪਿਛੋਕੜ
21 ਤੋਂ 23 ਫਰਵਰੀ ਤੱਕ ਚਲਣ ਵਾਲਾ ਦੋ ਦਿਨਾਂ ਐੱਸਓਯੂਐੱਲ ਲੀਡਰਸ਼ਿਪ ਕਨਕਲੇਵ ਪ੍ਰਮੁੱਖ ਮੰਚ ਦੇ ਰੂਪ ਵਿੱਚ ਕੰਮ ਕਰੇਗਾ। ਪ੍ਰੋਗਰਾਮ ਵਿੱਚ ਰਾਜਨੀਤੀ, ਖੇਡ, ਕਲਾ ਅਤੇ ਮੀਡੀਆ, ਅਧਿਆਤਮਿਕ ਦੁਨੀਆ, ਜਨਤਕ ਨੀਤੀ, ਵਪਾਰ ਅਤੇ ਸਮਾਜਿਕ ਖੇਤਰ ਜਿਹੇ ਵਿਭਿੰਨ ਖੇਤਰਾਂ ਦੇ ਨੇਤਾ ਆਪਣੀਆਂ ਪ੍ਰੇਰਕ ਜੀਵਨ ਯਾਤਰਾਵਾਂ ਸਾਂਝਾ ਕਰਨਗੇ ਅਤੇ ਅਗਵਾਈ ਨਾਲ ਸਬੰਧਿਤ ਪਹਿਲੂਆਂ ‘ਤੇ ਚਰਚਾ ਕਰਨਗੇ। ਕਨਕਲੇਵ ਸਹਿਯੋਗ ਅਤੇ ਵਿਚਾਰ ਅਗਵਾਈ ਦੇ ਇੱਕ ਈਕੋ-ਸਿਸਟਮ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਯੁਵਾ ਦਹਾਕਿਆਂ ਨੂੰ ਪ੍ਰੇਰਿਤ ਕਰਨ ਦੇ ਲਈ ਅਸਫਲਤਾਵਾਂ ਅਤੇ ਸਫਲਤਾਵਾਂ ਦੋਨਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ।
ਸਕੂਲ ਆਫ ਅਲਟੀਮੇਟ ਲੀਡਰਸ਼ਿਪ ਗੁਜਰਾਤ ਵਿੱਚ ਆਗਾਮੀ ਅਗਵਾਈ ਸੰਸਥਾਨ ਹੈ ਜੋ ਭਰੋਸੇਯੋਗ ਨੇਤਾਵਾਂ ਨੂੰ ਜਨਤਕ ਭਲਾਈ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਸਮਰੱਥ ਬਣਾਉਂਦਾ ਹੈ। ਇਸ ਦਾ ਉਦੇਸ਼ ਰਸਮੀ ਟ੍ਰੇਨਿੰਗ ਦੇ ਮਾਧਿਅਮ ਨਾਲ ਭਾਰਤ ਵਿੱਚ ਰਾਜਨੀਤਕ ਅਗਵਾਈ ਦੇ ਲੈਂਡਸਕੇਪ ਨੂੰ ਵਿਆਪਕ ਬਣਾਉਣਾ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰਨਾ ਹੈ ਜੋ ਕੇਵਲ ਵੰਸ਼ਵਾਦੀ ਰਾਜਨੀਤਕ ਪਿਛੋਕੜ ਤੋਂ ਨਹੀਂ ਸਗੋਂ ਜਨਤਕ ਸੇਵਾ ਦੇ ਲਈ ਯੋਗਤਾ, ਪ੍ਰਤੀਬੱਧਤਾ ਅਤੇ ਜਨੂੰਨ ਦੇ ਮਾਧਿਅਮ ਨਾਲ ਅੱਗੇ ਵਧਦੇ ਹਨ। ਐੱਸਓਯੂਐੱਲ ਅੱਜ ਦੀ ਦੁਨੀਆ ਵਿੱਚ ਅਗਵਾਈ ਦੀਆਂ ਜਟਿਲ ਚੁਣੌਤੀਆਂ ਨਾਲ ਨਿਪਟਣ ਦੇ ਲਈ ਜ਼ਰੂਰੀ ਅੰਤਰਦ੍ਰਿਸ਼ਟੀ, ਕੌਸ਼ਲ ਅਤੇ ਮੁਹਾਰਤਾ ਲਿਆਉਂਦਾ ਹੈ।
https://twitter.com/narendramodi/status/1892815988032491967
https://twitter.com/PMOIndia/status/1892818325702660185
https://twitter.com/PMOIndia/status/1892821087639019523
https://twitter.com/PMOIndia/status/1892821972515770796
https://twitter.com/PMOIndia/status/1892823156605538431
************
Addressing the SOUL Leadership Conclave in New Delhi. It is a wonderful forum to nurture future leaders. @LeadWithSoul
— Narendra Modi (@narendramodi) February 21, 2025
https://t.co/QI5RePeZnV
The School of Ultimate Leadership (SOUL) will shape leaders who excel nationally and globally. pic.twitter.com/x8RWGSZsFl
— PMO India (@PMOIndia) February 21, 2025
Today, India is emerging as a global powerhouse. pic.twitter.com/RQWJIW1pRz
— PMO India (@PMOIndia) February 21, 2025
Leaders must set trends. pic.twitter.com/6mWAwNAWKX
— PMO India (@PMOIndia) February 21, 2025
Instilling steel and spirit in every sector. pic.twitter.com/EkOVPGc9MI
— PMO India (@PMOIndia) February 21, 2025
I commend SOUL for their endeavours to nurture a spirit of leadership among youngsters. pic.twitter.com/otSrbQ2Pdp
— Narendra Modi (@narendramodi) February 21, 2025
We in India must train our coming generations to become global trendsetters. pic.twitter.com/5L4AFfY3wF
— Narendra Modi (@narendramodi) February 21, 2025
With determined endeavours and collective efforts, the results of our quest for development will surely be fruitful. pic.twitter.com/s1lmEIGUMq
— Narendra Modi (@narendramodi) February 21, 2025