ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਟੈਕਸ 2025 ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ‘ਤੇ ਪ੍ਰਦਰਸ਼ਿਤ ਪ੍ਰਦਰਸ਼ਨੀ ਵੀ ਦੇਖੀ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਟੈਕਸ 2025 ਵਿੱਚ ਸਾਰਿਆਂ ਦਾ ਸੁਆਗਤ ਕੀਤਾ ਅਤੇ ਟਿੱਪਣੀ ਕੀਤੀ ਕਿ ਅੱਜ ਭਾਰਤ ਮੰਡਪਮ ਭਾਰਤ ਟੈਕਸ ਦੇ ਦੂਜੇ ਐਡੀਸ਼ਨ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਆਯੋਜਨ ਸਾਡੀ ਵਿਰਾਸਤ ਦੇ ਨਾਲ-ਨਾਲ ਵਿਕਸਿਤ ਭਾਰਤ ਦੀਆਂ ਸੰਭਾਵਨਾਵਾਂ ਦੀ ਝਲਕ ਦਿਖਾ ਰਿਹਾ ਹੈ, ਜੋ ਕਿ ਭਾਰਤ ਦੇ ਲਈ ਮਾਣ ਦਾ ਵਿਸ਼ਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ “ਭਾਰਤ ਟੈਕਸ ਹੁਣ ਇੱਕ ਮੈਗਾ ਗਲੋਬਲ ਟੈਕਸਟਾਈਲ ਈਵੈਂਟ ਬਣ ਗਿਆ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰ ਵੈਲਿਊ ਚੇਨ ਦੇ ਸਪੈਕਟ੍ਰਮ ਨਾਲ ਸਬੰਧਿਤ ਸਾਰੇ ਬਾਰ੍ਹਾਂ ਭਾਈਚਾਰੇ ਇਸ ਵਾਰ ਸਮਾਗਮ ਦਾ ਹਿੱਸਾ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਕਸੈੱਸਰੀਜ਼, ਗਾਰਮੈਂਟਸ, ਮਸ਼ੀਨਰੀ, ਕੈਮੀਕਲਜ਼ ਅਤੇ ਰੰਗਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਟੈਕਸ ਦੁਨੀਆ ਭਰ ਦੇ ਨੀਤੀ ਨਿਰਮਾਤਾਵਾਂ, ਸੀਈਓ ਅਤੇ ਉਦਯੋਗ ਦੇ ਨੇਤਾਵਾਂ ਲਈ ਸ਼ਮੂਲੀਅਤ, ਸਹਿਯੋਗ ਅਤੇ ਸਾਂਝੇਦਾਰੀ ਦਾ ਇੱਕ ਮਜ਼ਬੂਤ ਮੰਚ ਬਣ ਰਿਹਾ ਹੈ। ਉਨ੍ਹਾਂ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਮੋਦੀ ਨੇ ਕਿਹਾ, “ਅੱਜ ਭਾਰਤ ਟੈਕਸ ਵਿੱਚ 120 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਹਰੇਕ ਪ੍ਰਦਰਸ਼ਕ ਨੂੰ 120 ਤੋਂ ਵੱਧ ਦੇਸ਼ਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਉਨ੍ਹਾਂ ਨੂੰ ਸਥਾਨਕ ਤੋਂ ਆਲਮੀ ਪੱਧਰ ‘ਤੇ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਨਵੇਂ ਬਜ਼ਾਰਾਂ ਦੀ ਭਾਲ ਕਰਨ ਵਾਲੇ ਉੱਦਮੀਆਂ ਨੂੰ ਵੱਖ-ਵੱਖ ਆਲਮੀ ਬਜ਼ਾਰਾਂ ਦੀਆਂ ਸੱਭਿਆਚਾਰਕ ਜ਼ਰੂਰਤਾਂ ਦਾ ਚੰਗਾ ਅਨੁਭਵ ਮਿਲ ਰਿਹਾ ਹੈ। ਪ੍ਰੋਗਰਾਮ ਵਿੱਚ ਆਯੋਜਿਤ ਪ੍ਰਦਰਸ਼ਨੀ ਵਿੱਚ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਟਾਲਾਂ ਦੇਖੀਆਂ ਅਤੇ ਉੱਦਮੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਕਈ ਪ੍ਰਤੀਭਾਗੀਆਂ ਨੇ ਪਿਛਲੇ ਸਾਲ ਭਾਰਤ ਟੈਕਸ ਵਿੱਚ ਸ਼ਾਮਲ ਹੋਣ ਦੇ ਆਪਣੇ ਅਨੁਭਵ ਸ਼ਾਂਝਾ ਕੀਤੇ। ਉਨ੍ਹਾਂ ਨੇ ਵੱਡੇ ਪੈਮਾਣੇ ‘ਤੇ ਨਵੇਂ ਖਰੀਦਦਾਰ ਪਾਉਣ ਅਤੇ ਆਪਣੇ ਵਪਾਰ ਦਾ ਵਿਸਤਾਰ ਕਰਨ ਦੀ ਸੂਚਨਾ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਟੈਕਸਟਾਈਲ ਖੇਤਰ ਵਿੱਚ ਨਿਵੇਸ਼, ਨਿਰਯਾਤ ਅਤੇ ਸਮੁੱਚੇ ਵਿਕਾਸ ਨੂੰ ਮਹੱਤਵਪੂਰਨ ਤੌਰ ‘ਤੇ ਹੁਲਾਰਾ ਦੇ ਰਿਹਾ ਹੈ। ਸ਼੍ਰੀ ਮੋਦੀ ਨੇ ਬੈਂਕਿੰਗ ਸੈਕਟਰ ਤੋਂ ਟੈਕਸਟਾਈਲ ਖੇਤਰ ਦੇ ਉੱਦਮੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਤਾਕੀਦ ਕੀਤੀ ਤਾਕਿ ਉਨ੍ਹਾਂ ਦੇ ਕਾਰੋਬਾਰ ਦਾ ਵਿਸਤਾਰ ਕਰਨ ਵਿੱਚ ਮਦਦ ਮਿਲ ਸਕੇ ਅਤੇ ਰੋਜ਼ਗਾਰ ਅਤੇ ਮੌਕੇ ਪੈਦਾ ਹੋ ਸਕਣ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਟੈਕਸ ਸਾਡੇ ਟ੍ਰੈਡੀਸ਼ਨਲ ਗਾਰਮੈਂਟਸ ਦੇ ਜ਼ਰੀਏ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦਾ ਹੈ।” ਉਨ੍ਹਾਂ ਨੇ ਕਿਹਾ ਕਿ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ, ਭਾਰਤ ਵਿੱਚ ਟ੍ਰੈਡੀਸ਼ਨਲ ਗਾਰਮੈਂਟਸ ਦੀ ਇੱਕ ਵਿਸਤ੍ਰਿਤ ਲੜੀ ਹੈ। ਉਨ੍ਹਾਂ ਨੇ ਵਿਭਿੰਨ ਪ੍ਰਕਾਰ ਦੇ ਗਾਰਮੈਂਟਸ ‘ਤੇ ਚਾਨਣਾ ਪਾਇਆ, ਜਿਵੇਂ ਲਖਨਵੀ ਚਿਕਨਕਾਰੀ, ਰਾਜਸਥਾਨ ਅਤੇ ਗੁਜਰਾਤ ਤੋਂ ਬਾਂਧਨੀ, ਗੁਜਰਾਤ ਤੋਂ ਪਟੋਲਾ, ਵਾਰਾਣਸੀ ਤੋਂ ਬਨਾਰਸੀ ਸਿਲਕ, ਦੱਖਣ ਤੋਂ ਕਾਂਜੀਵਰਮ ਸਿਲਕ ਅਤੇ ਜੰਮੂ-ਕਸ਼ਮੀਰ ਤੋਂ ਪਸ਼ਮੀਨਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡੀ ਟੈਕਸਟਾਈਲ ਇੰਡਸਟਰੀ ਦੀ ਵਿਭਿੰਨਤਾ ਅਤੇ ਵਿਸ਼ੇਸ਼ਤਾ ਨੂੰ ਹੁਲਾਰਾ ਦੇਣ ਅਤੇ ਇਸ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਇਸ ਤਰ੍ਹਾਂ ਦੇ ਆਯੋਜਨਾਂ ਦਾ ਇਹ ਸਹੀ ਸਮਾਂ ਹੈ।
ਪਿਛਲੇ ਵਰ੍ਹੇ ਉਨ੍ਹਾਂ ਨੇ ਟੈਕਸਟਾਈਲ ਇੰਡਸਟਰੀ ਦੇ ਲਈ ਪੰਜ ਕਾਰਕਾਂ ‘ਤੇ ਚਰਚਾ ਕੀਤੀ ਸੀ: ਖੇਤ, ਫਾਈਬਰ, ਫੈਬ੍ਰਿਕ, ਫੈਸ਼ਨ ਅਤੇ ਵਿਦੇਸ਼ੀ, ਇਸ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਿਜ਼ਨ ਭਾਰਤ ਦੇ ਲਈ ਇੱਕ ਮਿਸ਼ਨ ਬਣ ਰਿਹਾ ਹੈ, ਜੋ ਕਿ ਕਿਸਾਨਾਂ, ਬੁਣਕਰਾਂ, ਡਿਜ਼ਾਈਨਰਾਂ ਅਤੇ ਵਪਾਰੀਆਂ ਦੇ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹ ਰਿਹਾ ਹੈ। ਉਨ੍ਹਾਂ ਨੇ ਦੱਸਿਆ, “ਪਿਛਲੇ ਵਰ੍ਹੇ ਭਾਰਤ ਨੇ ਟੈਕਸਟਾਈਲਸ ਅਤੇ ਅਪੈਰਲਸ ਨਿਰਯਾਤ ਵਿੱਚ 7 ਪ੍ਰਤੀਸ਼ਤ ਦਾ ਵਾਧਾ ਦੇਖਿਆ, ਅਤੇ ਹੁਣ ਇਹ ਦੁਨੀਆ ਵਿੱਚ ਟੈਕਸਟਾਈਲਸ ਅਤੇ ਅਪੈਰਲਸ ਦਾ ਛੇਵਾਂ ਸਭ ਤੋਂ ਵੱਡਾ ਨਿਰਯਾਤਕ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਟੈਕਸਟਾਈਲ ਨਿਰਯਾਤ ₹3 ਲੱਖ ਕਰੋੜ ਤੱਕ ਪਹੁੰਚ ਗਿਆ ਹੈ, ਜਿਸ ਨੂੰ 2030 ਤੱਕ ₹9 ਲੱਖ ਕਰੋੜ ਤੱਕ ਵਧਾਉਣ ਦਾ ਟੀਚਾ ਹੈ।
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਟੈਕਸਟਾਈਲ ਸੈਕਟਰ ਵਿੱਚ ਸਫ਼ਲਤਾ ਇੱਕ ਦਹਾਕੇ ਦੀਆਂ ਨਿਰੰਤਰ ਕੋਸ਼ਿਸਾਂ ਅਤੇ ਨੀਤੀਆਂ ਦਾ ਨਤੀਜਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਟੈਕਸਟਾਈਲ ਸੈਕਟਰ ਵਿੱਚ ਵਿਦੇਸ਼ੀ ਨਿਵੇਸ਼ ਦੁੱਗਣਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾਸ “ਟੈਕਸਟਾਈਲ ਇੰਡਸਟਰੀ ਦੇਸ਼ ਵਿੱਚ ਰੋਜ਼ਗਾਰ ਦੇ ਸਭ ਤੋਂ ਵੱਡੇ ਅਵਸਰਾਂ ਵਿੱਚੋਂ ਇੱਕ ਹੈ, ਜੋ ਕਿ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਵਿੱਚ 11 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ।” ਉਨ੍ਹਾਂ ਨੇ ਇਸ ਬਜਟ ਵਿੱਚ ਐਲਾਨੇ ਗਏ ਮਿਸ਼ਨ ਮੈਨੂਫੈਕਚਰਿੰਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਨਿਵੇਸ਼ ਅਤੇ ਵਿਕਾਸ ਤੋਂ ਕਰੋੜਾਂ ਟੈਕਸਟਾਈਲ ਵਰਕਰਾਂ ਨੂੰ ਲਾਭ ਮਿਲ ਰਿਹਾ ਹੈ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੁਣੌਤੀਆਂ ਦਾ ਸਮਾਧਾਨ ਕਰਨਾ ਅਤੇ ਭਾਰਤ ਦੇ ਟੈਕਸਟਾਈਲ ਸੈਕਟਰ ਦੀ ਸਮਰੱਥਾ ਨੂੰ ਸਾਕਾਰ ਕਰਨਾ ਉਨ੍ਹਾਂ ਦੀ ਪ੍ਰਤੀਬੱਧਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਿਛਲੇ ਦਹਾਕੇ ਦੀਆਂ ਕੋਸ਼ਿਸ਼ਾਂ ਅਤੇ ਨੀਤੀਆਂ ਇਸ ਵਰ੍ਹੇ ਦੇ ਬਜਟ ਵਿੱਚ ਝਲਕਦੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਭਰੋਸੇਯੋਗ ਕੌਟਨ ਸਪਲਾਈ ਯਕੀਨੀ ਬਣਾਉਣ ਅਤੇ ਇੰਡੀਅਨ ਕੌਟਨ ਨੂੰ ਆਲਮੀ ਤੌਰ ‘ਤੇ ਪ੍ਰਤੀਯੋਗੀ ਬਣਾਉਣ ਅਤੇ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਲਈ, ਕੌਟਨ ਉਤਪਾਦਕਤਾ ਮਿਸ਼ਨ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋ-ਟੈਕਸਟਾਈਲ ਜਿਹੇ ਉੱਭਰਦੇ ਉਦਯੋਗਾਂ ਅਤੇ ਸਵਦੇਸ਼ੀ ਕਾਰਬਨ ਫਾਈਬਰ ਅਤੇ ਇਸ ਦੇ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਭਾਰਤ ਉੱਚ ਸ਼੍ਰੇਣੀ ਦੇ ਕਾਰਬਨ ਫਾਈਬਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਸ ਦੇ ਇਲਾਵਾ, ਇਸ ਵਰ੍ਹੇ ਦੇ ਬਜਟ ਵਿੱਚ ਐੱਮਐੱਸਐੱਮਈ ਦੇ ਵਰਗੀਕਰਣ ਮਾਪਦੰਡਾਂ ਦੇ ਵਿਸਤਾਰ ਅਤੇ ਲੋਨ ਉਪਲਬਧਤਾ ਵਿੱਚ ਵਾਧੇ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਐੱਮਐੱਸਐੱਮਈ ਤੋਂ 80 ਪ੍ਰਤੀਸ਼ਤ ਯੋਗਦਾਨ ਵਾਲੇ ਟੈਕਸਟਾਈਲ ਸੈਕਟਰ ਨੂੰ ਇਨ੍ਹਾਂ ਉਪਾਵਾਂ ਤੋਂ ਬਹੁਤ ਲਾਭ ਹੋਵੇਗਾ।
ਸ਼੍ਰੀ ਮੋਦੀ ਨੇ ਕਿਹਾ, “ਕੋਈ ਵੀ ਖੇਤਰ ਉੱਤਮਤਾ ਤਦ ਹੀ ਪ੍ਰਾਪਤ ਕਰ ਸਕਦਾ ਹੈ ਜੇਕਰ ਉਸ ਕੋਲ ਕੁਸ਼ਲ ਕਾਰਜਬਲ ਹੋਵੇ ਅਤੇ ਟੈਕਸਟਾਈਲ ਇੰਡਸਟਰੀ ਵਿੱਚ ਕੌਸ਼ਲ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।” ਉਨ੍ਹਾਂ ਨੇ ਕਿਹਾ ਕਿ ਕੁਸ਼ਲ ਪ੍ਰਤਿਭਾਵਾਂ ਦਾ ਇੱਕ ਸਮੂਹ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਨੇ ਕੌਸ਼ਲ ਲਈ ਰਾਸ਼ਟਰੀ ਉੱਤਮਤਾ ਕੇਂਦਰਾਂ ਦੀ ਭੂਮਿਕਾ ‘ਤੇ ਚਾਨਣਾ ਪਾਇਆ ਅਤੇ ਉਜਾਗਰ ਕੀਤਾ ਕਿ ਸਮਰੱਥ ਯੋਜਨਾ ਵੈਲਿਊ ਚੇਨ ਲਈ ਜ਼ਰੂਰੀ ਕੌਸ਼ਲ ਵਿਕਸਿਤ ਕਰਨ ਵਿੱਚ ਮਦਦ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੇ ਯੁਗ ਵਿੱਚ ਹੈਂਡਲੂਮਸ ਕਾਰੀਗਰਾਂ ਦੇ ਕੌਸ਼ਲ ਦੀ ਪ੍ਰਮਾਣਿਕਤਾ ਨੂੰ ਬਣਾਈ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹੈਂਡਲੂਮ ਕਾਰੀਗਰਾਂ ਦੇ ਕੌਸ਼ਲ ਅਤੇ ਮੌਕਿਆਂ ਨੂੰ ਵਧਾਉਣ ਦੇ ਯਤਨਾਂ ‘ਤੇ ਚਾਨਣਾ ਪਾਇਆ ਤਾਂ ਜੋ ਉਨ੍ਹਾਂ ਦੇ ਉਤਪਾਦ ਵਿਸ਼ਵ ਬਜ਼ਾਰਾਂ ਤੱਕ ਪਹੁੰਚ ਸਕਣ। “ਪਿਛਲੇ 10 ਵਰ੍ਹਿਆਂ ਵਿੱਚ, ਹੈਂਡਲੂਮ ਨੂੰ ਉਤਸ਼ਾਹਿਤ ਕਰਨ ਲਈ 2400 ਤੋਂ ਵੱਧ ਵੱਡੇ ਮਾਰਕੀਟਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ,” ਉਨ੍ਹਾਂ ਨੇ ਹੈਂਡਲੂਮ ਉਤਪਾਦਾਂ ਦੀ ਔਨਲਾਈਨ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ ਇੰਡੀਆ-ਹੈਂਡਮੇਡ ਈ-ਕੌਮਰਸ ਪਲੈਟਫਾਰਮ ਦੇ ਨਿਰਮਾਣ ਦਾ ਵੀ ਜ਼ਿਕਰ ਕੀਤਾ, ਜਿਸ ਨੇ ਹਜ਼ਾਰਾਂ ਹੈਂਡਲੂਮ ਬ੍ਰਾਂਡਾਂ ਨੂੰ ਰਜਿਸਟਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਹੈਂਡਲੂਮ ਉਤਪਾਦਾਂ ਲਈ ਜੀਆਈ ਟੈਗਿੰਗ ਦੇ ਮਹੱਤਵਪੂਰਨ ਲਾਭਾਂ ਵੱਲ ਇਸ਼ਾਰਾ ਕੀਤਾ।
ਪਿਛਲੇ ਵਰ੍ਹੇ ਭਾਰਤ ਟੈਕਸ ਪ੍ਰੋਗਰਾਮ ਦੇ ਦੌਰਾਨ ਟੈਕਸਟਾਈਲ ਸਟਾਰਟਅੱਪਸ ਗ੍ਰੈਂਡ ਚੈਲੇਂਜ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਟੈਕਸਟਾਈਲ ਸੈਕਟਰ ਦੇ ਲਈ ਨੌਜਵਾਨਾਂ ਤੋਂ ਇਨੋਵੇਟਿਵ ਟਿਕਾਊ ਸਮਾਧਾਨ ਮੰਗੇ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਤੋਂ ਯੁਵਾ ਪ੍ਰਤੀਭਾਗੀਆਂ ਨੇ ਇਸ ਚੈਲੇਂਜ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਜੇਤੂਆਂ ਨੂੰ ਇਸ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯੰਗ ਇਨੋਵੇਟਰਸ ਦਾ ਸਹਿਯੋਗ ਕਰਨ ਦੇ ਇੱਛੁਕ ਸਟਾਰਟਅੱਪ ਨੂੰ ਵੀ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪਿਚ ਫੈਸਟ ਦੇ ਲਈ ਆਈਆਈਟੀ ਮਦਰਾਸ, ਅਟਲ ਇਨੋਵੇਸ਼ਨ ਮਿਸ਼ਨ ਅਤੇ ਕਈ ਪ੍ਰਮੁੱਖ ਪ੍ਰਾਈਵੇਟ ਟੈਕਸਟਾਈਲ ਸੰਗਠਨਾਂ ਦੇ ਸਮਰਥਨ ਨੂੰ ਸਵੀਕਾਰ ਕੀਤਾ, ਜੋ ਦੇਸ਼ ਵਿੱਚ ਸਟਾਰਟਅੱਪ ਕਲਚਰ ਨੂੰ ਹੁਲਾਰਾ ਦੇਵੇਗਾ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਨਵੇਂ ਟੈਕਨੋ-ਟੈਕਸਟਾਈਲ ਸਟਾਰਟਅੱਪਸ ਲਿਆਉਣ ਅਤੇ ਨਵੇਂ ਵਿਚਾਰਾਂ ‘ਤੇ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਟੈਕਸਟਾਈਲ ਇੰਡਸਟਰੀ ਨਵੇਂ ਉਪਕਰਣ ਵਿਕਸਿਤ ਕਰਨ ਦੇ ਲਈ ਆਈਆਈਟੀ ਜਿਹੇ ਸੰਸਥਾਨਾਂ ਦੇ ਨਾਲ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਨੇ ਦੇਖਿਆ ਕਿ ਨਵੀਂ ਪੀੜ੍ਹੀ ਆਧੁਨਿਕ ਫੈਸ਼ਨ ਦੇ ਰੁਝਾਨਾਂ ਦੇ ਨਾਲ-ਨਾਲ ਟ੍ਰੈਡੀਸ਼ਨਲ ਗਾਰਮੈਂਟਸ ਦੀ ਵੀ ਸ਼ਲਾਘਾ ਕਰ ਰਹੀ ਹੈ। ਇਸ ਲਈ, ਉਨ੍ਹਾਂ ਨੇ ਪਰੰਪਰਾ ਨੂੰ ਇਨੋਵੇਸ਼ਨ ਦੇ ਨਾਲ ਜੋੜਨ ਅਤੇ ਆਲਮੀ ਪੱਧਰ ‘ਤੇ ਨਵੀਂ ਪੀੜ੍ਹੀ ਨੂੰ ਆਕਰਸ਼ਿਤ ਕਰਨ ਦੇ ਲਈ ਟ੍ਰੈਡੀਸ਼ਨਲ ਗਾਰਮੈਂਟਸ ਤੋਂ ਪ੍ਰੇਰਿਤ ਉਤਪਾਦਾਂ ਨੂੰ ਲਾਂਚ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਨਵੇਂ ਪ੍ਰਚਲਨਾਂ ਦੀ ਖੋਜ ਅਤੇ ਨਵੀਆਂ ਸ਼ੈਲੀਆਂ ਨੂੰ ਬਣਾਉਣ ਵਿੱਚ ਟੈਕਨੋਲੋਜੀ ਦੀ ਵਧਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਏਆਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੈਡੀਸ਼ਨਲ ਖਾਦੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ, ਉੱਥੇ ਹੀ ਏਆਈ ਦਾ ਉਪਯੋਗ ਕਰਕੇ ਫੈਸ਼ਨ ਦੇ ਰੁਝਾਨਾਂ ਦਾ ਵੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗੁਜਰਾਤ ਦੇ ਪੋਰਬੰਦਰ ਵਿੱਚ ਖਾਦੀ ਉਤਪਾਦਾਂ ਦੇ ਇੱਕ ਫੈਸ਼ਨ ਸ਼ੋਅ ਦੇ ਆਯੋਜਨ ਨੂੰ ਯਾਦ ਕੀਤਾ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਸ਼੍ਰੀ ਮੋਦੀ ਨੇ ਖਾਦੀ ਨੂੰ ਹੁਲਾਰਾ ਦੇਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ‘ਖਾਦੀ ਰਾਸ਼ਟਰ ਦੇ ਲਈ’ ਸੀ, ਲੇਕਿਨ ਹੁਣ ਇਸ ਨੂੰ ‘ਖਾਦੀ ਫੈਸ਼ਨ ਦੇ ਲਈ’ ਹੋਣਾ ਚਾਹੀਦਾ ਹੈ।
ਸ਼੍ਰੀ ਮੋਦੀ ਨੇ ਦੁਨੀਆਂ ਦੀ ਫੈਸ਼ਨ ਰਾਜਧਾਨੀ ਦੇ ਰੂਪ ਵਿੱਚ ਮਸ਼ਹੂਰ, ਪੈਰਿਸ ਦੀ ਆਪਣੀ ਹਾਲ ਦੀ ਯਾਤਰਾ ਦੇ ਬਾਰੇ ਵਿੱਚ ਦੱਸਿਆ, ਜਿੱਥੇ ਵਿਭਿੰਨ ਮੁੱਦਿਆਂ ‘ਤੇ ਦੋਵੇਂ ਦੇਸ਼ਾਂ ਦੇ ਵਿਚਾਲੇ ਮਹੱਤਵਪੂਰਨ ਸਾਂਝੇਦਾਰਆਂ ਬਣੀਆਂ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਚਰਚਾਵਾਂ ਵਿੱਚ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਜਿਹੇ ਵਿਸ਼ੇ ਸ਼ਾਮਲ ਸਨ, ਜਿਸ ਵਿੱਚ ਇੱਕ ਸਥਾਈ ਜੀਵਨ ਸ਼ੈੱਲੀ ਦੇ ਮਹੱਤਵ ਦੀ ਵਿਸ਼ਵੀ ਸਮਝ ‘ਤੇ ਜ਼ੋਰ ਦਿੱਤਾ ਗਿਆ, ਜਿਸ ਦਾ ਫੈਸ਼ਨ ਦੀ ਦੁਨੀਆ ‘ਤੇ ਵੀ ਪ੍ਰਭਾਵ ਪੈਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਦੁਨੀਆ ਵਾਤਾਵਰਣ ਅਤੇ ਸਸ਼ਕਤੀਕਰਣ ਦੇ ਲਈ ਫੈਸ਼ਨ ਦੀ ਦੂਰਦਰਸ਼ਿਤਾ ਨੂੰ ਅਪਣਾ ਰਹੀ ਹੈ, ਅਤੇ ਭਾਰਤ ਇਸ ਸਬੰਧ ਵਿੱਚ ਅਗਵਾਈ ਕਰ ਸਕਦਾ ਹੈ’ ਉਨ੍ਹਾਂ ਨੇ ਖਾਦੀ, ਆਦਿਵਾਸੀ ਟੈਕਸਟਾਈਲ ਅਤੇ ਕੁਦਰਤੀ ਰੰਗਾਂ ਦੇ ਉਪਯੋਗ ਜਿਹੇ ਉਦਾਹਰਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਥਿਰਤਾ ਹਮੇਸ਼ਾ ਤੋਂ ਭਾਰਤੀ ਟੈਕਸਟਾਈਲ ਪ੍ਰੰਪਰਾ ਦਾ ਇੱਕ ਅਭਿੰਨ ਅੰਗ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਭਾਰਤ ਦੀ ਟ੍ਰੇਡੀਸ਼ਨਲ ਟਿਕਾਊ ਤਕਨੀਕਾਂ ਨੂੰ ਹੁਣ ਅਤਿਆਧੁਨਿਕ ਤਕਨੀਕਾਂ ਦੇ ਨਾਲ ਵਧਾਇਆ ਜਾ ਰਿਹਾ ਹੈ, ਜਿਸ ਨਾਲ ਕਾਰੀਗਰਾਂ, ਬੁਣਕਾਰਾਂ ਅਤੇ ਉਦਯੋਗ ਨਾਲ ਜੁੜੀ ਲੱਖਾਂ ਮਹਿਲਾਵਾਂ ਨੂੰ ਲਾਭ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਟੈਕਸਟਾਈਲ ਇੰਡਸਟ੍ਰੀਜ ਵਿੱਚ ਸੰਸਾਧਨਾਂ ਦੇ ਅਧਿਕਤਮ ਉਪਯੋਗ ਅਤੇ ਬਚੇ ਹੋਏ ਰੱਦੀ ਕਪੜੇ ਦੇ ਉਤਪਾਦਨ ਨੂੰ ਘਟਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ‘ਫਾਸਟ ਫੈਸ਼ਨ ਵੇਸਟ’ ਦੇ ਮੁੱਦੇ ‘ਤੇ ਚਾਨਣਾ ਪਾਇਆ, ਜਿਥੇ ਬਦਲਦੇ ਰੁਝਾਨਾਂ ਦੇ ਕਾਰਨ ਹਰ ਮਹੀਨੇ ਲੱਖਾਂ ਕਪੜੇ ਸੁੱਟ ਦਿੱਤੇ ਜਾਂਦੇ ਹਨ, ਜਿਸ ਨਾਲ ਵਾਤਾਵਰਣ ਅਤੇ ਪ੍ਰਸਿਥਿਤਕ ਤੰਤਰ ਨੂੰ ਗੰਭੀਰ ਖਤਰਾ ਪੈਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ 2030 ਤੱਕ ਫੈਸ਼ਨ ਵੇਸਟ 148 ਮਿਲੀਅਨ ਟਨ ਤੱਕ ਪਹੁੰਚ ਸਕਦਾ ਹੈ, ਜਿਸ ਵਿੱਚ ਅੱਜ ਇੱਕ ਚੌਥਾਈ ਤੋਂ ਵੀ ਘੱਟ ਰੱਦੀ ਕਪੜੇ ਦਾ ਰੀਸਾਇਕਲ ਕੀਤਾ ਜਾਂਦਾ ਹੈ।
ਅੱਪ-ਸਾਈਕਲਿੰਗ ਵਿੱਚ ਦੇਸ਼ ਦੇ ਵਿਵਿਧ ਟ੍ਰੇਡੀਸ਼ਨਲ ਕੌਸ਼ਲ ਦਾ ਲਾਭ ਚੁੱਕ ਸਕਦਾ ਹੈ। ਉਨ੍ਹਾਂ ਨੇ ਪੁਰਾਣੇ ਜਾਂ ਬਚੇ ਹੋਏ ਕਪੜਿਆਂ ਤੋਂ ਮੈਟ, ਗਲੀਚੇ ਅਤੇ ਕਵਰ ਬਣਾਉਣ ਅਤੇ ਮਹਾਰਾਸਟਰ ਵਿੱਚ ਫਟੇ ਕਪੜਿਆਂ ਤੋਂ ਵੀ ਵਧੀਆ ਰਜਾਈ ਬਣਾਉਣ ਵਰਗੇ ਉਦਾਹਰਣਾਂ ਦੀ ਤਰ੍ਹਾਂ ਇਸ਼ਾਰਾ ਕੀਤਾ। ਉਨ੍ਹਾਂ ਘੋਸ਼ਣਾ ਕੀਤੀ ਕਿ ਟੈਕਸਟਾਈਲ ਮੰਤਰਾਲੇ ਨੇ ਅੱਪ-ਸਾਈਕਲਿੰਗ ਨੂੰ ਹੁਲਾਰਾ ਦੇਣ ਦੇ ਲਈ ਸਰਵਜਨਿਕ ਉਦਮਾਂ ਅਤੇ ਈ-ਮਾਰਕਟਪਲੇਸ ਦੇ ਸਥਾਈ ਸੰਮੇਲਨ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ, ਜਿਸ ਵਿੱਚ ਕਈ ਅੱਪ-ਸਾਈਕਲਰ ਪਹਿਲਾਂ ਹੀ ਪੰਜੀਕ੍ਰਿਤ ਹੋ ਚੁੱਕੇ ਹਨ।
ਨਵੀਂ ਮੁੰਬਈ ਅਤੇ ਬੈਂਗਲੋਰ ਵਰਗੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਰੱਦੀ ਕਪੜੇ ਇਕੱਠੇ ਕਰਨ ਦੇ ਲਈ ਪਾਇਲਟ ਪ੍ਰੋਜੈਕਟ ਚਲਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਨੂੰ ਇਨ੍ਹਾਂ ਪ੍ਰਯਾਸਾਂ ਵਿੱਚ ਸ਼ਾਮਲ ਹੁੰਦੇ, ਅਵਸਰਾਂ ਦਾ ਪਤਾ ਲਗਾਉਣ ਅਤੇ ਗਲੋਬਲ ਬਾਜਾਰ ਵਿੱਚ ਮੋਹਰੀ ਬਣਨ ਦੇ ਲਈ ਸ਼ੁਰੂਆਤੀ ਕਦਮ ਚੁੱਕਣ ਦੇ ਲਹੀ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਅਨੁਮਾਨ ਲਗਾਇਆ ਕਿ ਭਾਰਤ ਦਾ ਕਪੜਾ ਰੀਸਾਈਕਲਿੰਗ ਬਾਜ਼ਾਰ ਅਗਲੇ ਕੁੱਝ ਸਾਲਾਂ ਵਿੱਚ 400 ਮਿਲਿਅਨ ਡਾਲਰ ਤੱਕ ਪਹੁੰਚ ਸਕਦਾ ਹੈ, ਜਦਕਿ ਵਿਸ਼ਵੀ ਪੁਨਰਨਵੀਨੀਕਰਨ ਕਪੜਾ ਬਾਜ਼ਾਰ 7.5 ਬਿਲਿਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਹੀ ਦਿਸ਼ਾ ਦੇ ਨਾਲ, ਭਾਰਤ ਇਸ ਬਾਜ਼ਾਰ ਵਿੱਚ ਵੱਡੀ ਹਿੱਸੇਦਾਰੀ ਹਾਸਲ ਕਰ ਸਕਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਸਦੀਆਂ ਪਹਿਲਾਂ ਜਦ ਭਾਰਤ ਸਮ੍ਰਿਧੀ ਦੇ ਸ਼ਿਖਰ ‘ਤੇ ਸੀ, ਉਦੋ ਕਪੜਾ ਉਦਯੋਗ ਨੇ ਇਸ ਸਮ੍ਰਿਧੀ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਈ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਜਿਵੇਂ-ਜਿਵੇਂ ਭਾਰਤ ਵਿਕਸਿਤ ਭਾਰਤ ਬਣਨ ਦੇ ਲਕਸ਼ ਵੱਲ ਅੱਗੇ ਵਧੇਗਾ, ਕਪੜਾ ਖੇਤਰ ਇੱਕ ਵਾਰ ਫਿਰ ਪ੍ਰਮੁੱਖ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਟੈਕਸ ਜਿਹੇ ਆਯੋਜਨ ਇਸ ਖੇਤਰ ਵਿੱਚ ਭਾਰਤ ਦੀ ਸਥਿਤੀ ਨੂੰ ਮਜਬੂਤ ਕਰ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਇਹ ਆਯੋਜਨ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਰਹੇਗਾ ਅਤੇ ਹਰ ਸਾਲ ਨਵੀਂਆਂ ਉਚਾਈਆਂ ਨੂੰ ਛੂਹੇਗਾ।
ਇਸ ਅਵਸਰ ‘ਤੇ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰਿਰਾਜ ਸਿੰਘ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗੇਰਿਟਾ ਸਹਿਤ ਹੋਰ ਗਣਮਾਨਯ ਵਿਅਕਤੀ ਮੌਜੂਦ ਸਨ।
ਪਿਛੋਕੜ
ਭਾਰਤ ਟੈਕਸ 2025, ਇੱਕ ਜਬਰਦਸਤ ਗਲੋਲਬ ਆਯੋਜਨ ਹੈ, ਜੋ 14-17 ਫਰਵਰੀ ਤੱਕ ਭਾਰਤ ਮੰਡਪਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਅਨੂੰਠਾ ਹੈ ਕਿਉਂਕਿ ਇਹ ਕੱਚੇ ਮਾਲ ਤੋਂ ਲੈ ਕੇ ਤਿਆਰ ਉਤਪਾਦਾਂ ਤੱਕ ਦੀ ਸੰਪੂਰਨ ਟੈਕਸਟਾਈਲ ਵੈਲਿਯੂ ਚੇਨ ਨੂੰ ਇੱਕ ਹੀ ਸਥਾਨ ‘ਤੇ ਲੈ ਆਇਆ ਹੈ।
ਭਾਰਤ ਟੈਕਸ ਪਲੈਟਫਾਰਮ ਟੈਕਸਟਾਈਲ ਉਦਯੋਗ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਿਆਪਕ ਪ੍ਰੋਗਰਾਮ ਹੈ, ਜਿਸ ਵਿੱਚ ਦੋ ਥਾਵਾਂ ‘ਤੇ ਫੈਲਿਆ ਇੱਕ ਮੈਗਾ ਐਕਸਪੋ ਸ਼ਾਮਲ ਹੈ ਅਤੇ ਪੂਰੇ ਟੈਕਸਟਾਈਲ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਵਿੱਚ 70 ਤੋਂ ਵੱਧ ਕਾਨਫਰੰਸ ਸੈਸ਼ਨਾਂ, ਗੋਲ ਮੇਜ਼ਾਂ, ਪੈਨਲ ਚਰਚਾਵਾਂ ਅਤੇ ਮਾਸਟਰ ਕਲਾਸਾਂ ਦੇ ਨਾਲ ਇੱਕ ਆਲਮੀ ਪੱਧਰ ਦੀਆਂ ਕਾਨਫਰੰਸਾਂ ਵੀ ਸ਼ਾਮਲ ਹਨ। ਇਸ ਵਿੱਚ ਪ੍ਰਦਰਸ਼ਨੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਇਨੋਵੇਸ਼ਨ ਅਤੇ ਸਟਾਰਟਅੱਪ ਪਵੇਲੀਅਨ ਸ਼ਾਮਲ ਹੋਣਗੇ। ਇਸ ਵਿੱਚ ਹੈਕਾਥੌਨ-ਅਧਾਰਿਤ ਸਟਾਰਟਅੱਪ ਪਿਚ ਫੈਸਟ ਅਤੇ ਇਨੋਵੇਸ਼ਨ ਫੈਸਟ, ਟੈੱਕ ਟੈਂਕ ਅਤੇ ਡਿਜ਼ਾਈਨ ਚੁਣੌਤੀਆਂ ਵੀ ਸ਼ਾਮਲ ਹਨ ਜੋ ਪ੍ਰਮੁੱਖ ਨਿਵੇਸ਼ਕਾਂ ਰਾਹੀਂ ਸਟਾਰਟਅੱਪਸ ਲਈ ਫੰਡਿੰਗ ਦੇ ਮੌਕੇ ਪ੍ਰਦਾਨ ਕਰਦੇ ਹਨ।
ਭਾਰਤ ਟੈਕਸ 2025 ਵਿੱਚ ਨੀਤੀ ਨਿਰਮਾਤਾਵਾਂ ਤੇ ਗਲੋਬਲ ਸੀਈਓਜ਼, 5000 ਤੋਂ ਵੱਧ ਪ੍ਰਦਰਸ਼ਕਾਂ, 120 ਤੋਂ ਵੱਧ ਦੇਸ਼ਾਂ ਦੇ 6000 ਅੰਤਰਰਾਸ਼ਟਰੀ ਖਰੀਦਦਾਰਾਂ ਅਤੇ ਹੋਰ ਵਿਜ਼ੀਟਰਾਂ ਦੇ ਆਉਣ ਦੀ ਉਮੀਦ ਹੈ। ਇੰਟਰਨੈਸ਼ਨਲ ਟੈਕਸਟਾਈਲ ਮੈਨੂਫੈਕਚਰਿੰਗ ਫੈੱਡਰੇਸ਼ਨ (ਆਈਟੀਐੱਮਐੱਫ), ਇੰਟਰਨੈਸ਼ਨਲ ਕੌਟਨ ਅਡਵਾਇਜ਼ਰੀ ਕਮੇਟੀ (ਆਈਸੀਏਸੀ), ਯੂਰਾਟੈਕਸ, ਟੈਕਸਟਾਈਲ ਐਕਸਚੇਂਜ, ਯੂਐੱਸ ਫੈਸ਼ਨ ਇੰਡਸਟਰੀ ਐਸੋਸੀਏਸ਼ਨ (ਯੂਐੱਸਐੱਫਆਈਏ) ਸਹਿਤ ਦੁਨੀਆ ਭਰ ਦੇ 25 ਤੋਂ ਵੱਧ ਪ੍ਰਮੁੱਖ ਗਲੋਬਲ ਟੈਕਸਟਾਈਲ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਵੀ ਹਿੱਸਾ ਲੈਣਗੀਆਂ।
*** *** *** ***
ਐੱਮਜੇਪੀਐੱਸ/ਐੱਸਆਰ
Earlier today, attended #BharatTex2025, which showcases India’s textile diversity. I talked about the strong potential of the textiles sector and highlighted our Government’s efforts to support the sector. pic.twitter.com/ah0ANZMCN1
— Narendra Modi (@narendramodi) February 16, 2025