Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਈਟੀ ਨਾਓ ਸਮਿਟ ਦੇ ਪਿਛਲੇ ਐਡੀਸ਼ਨ ਵਿੱਚ ਉਨ੍ਹਾਂ ਨੇ ਬਹੁਤ ਨਿਮਰਤਾ ਨਾਲ ਕਿਹਾ ਸੀ ਕਿ ਭਾਰਤ ਆਪਣੇ ਤੀਸਰੇ ਕਾਰਜਕਾਲ ਵਿੱਚ ਨਵੀਂ ਗਤੀ ਨਾਲ ਕੰਮ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਇਹ ਗਤੀ ਹੁਣ ਸਪਸ਼ਟ ਹੈ ਅਤੇ ਇਸ ਨੂੰ ਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਓਡੀਸ਼ਾ, ਮਹਾਰਾਸ਼ਟਰ, ਹਰਿਆਣਾ ਅਤੇ ਨਵੀਂ ਦਿੱਲੀ ਦੇ ਲੋਕਾਂ ਨੂੰ ਵਿਕਸਿਤ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਦੇ ਲਈ ਅਪਾਰ ਸਮਰਥਨ ਦਿਖਾਉਣ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਨੂੰ ਇਸ ਗੱਲ ਦੀ ਮਾਨਤਾ ਦੇ ਰੂਪ ਵਿੱਚ ਸਵੀਕਾਰ ਕੀਤਾ ਕਿ ਕਿਵੇਂ ਦੇਸ਼ ਦੇ ਨਾਗਰਿਕ ਵਿਕਸਿਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ।

ਫਰਾਂਸ ਅਤੇ ਅਮਰੀਕਾ ਦੀ ਆਪਣੀ ਯਾਤਰਾ ਤੋਂ ਕੱਲ੍ਹ ਪਰਤੇ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਵੇਂ ਵੱਡੇ ਦੇਸ਼ ਹੋਣ ਜਾਂ ਗਲੋਬਲ ਪਲੈਟਫਾਰਮ, ਭਾਰਤ ਵਿੱਚ ਉਨ੍ਹਾਂ ਦਾ ਵਿਸ਼ਵਾਸ ਪਹਿਲਾਂ ਤੋਂ ਕਿਤੇ ਵੱਧ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਵਨਾ ਪੈਰਿਸ ਵਿੱਚ ਏਆਈ ਐਕਸ਼ਨ ਸਮਿਟ ਵਿੱਚ ਵੀ ਪ੍ਰਤੀਬਿੰਬਿਤ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਆਲਮੀ ਭਵਿੱਖ ਦੀਆਂ ਚਰਚਾਵਾਂ ਦੇ ਕੇਂਦਰ ਵਿੱਚ ਹੈ ਅਤੇ ਕੁਝ ਮਾਮਲਿਆਂ ਵਿੱਚ ਵੀ ਅਗ੍ਰਣੀ ਹੈ। ਉਨ੍ਹਾਂ ਨੇ ਕਿਹਾ ਕਿ ਇਹ 2014 ਦੇ ਬਾਅਦ ਤੋਂ ਭਾਰਤ ਵਿੱਚ ਸੁਧਾਰਾਂ ਦੀ ਇੱਕ ਨਵੀਂ ਕ੍ਰਾਂਤੀ ਦਾ ਪਰਿਣਾਮ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਰਤ ਪਿਛਲੇ ਦਹਾਕੇ ਵਿੱਚ ਦੁਨੀਆ ਦੀ ਟੌਪ 5 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਵਿਕਸਿਤ ਭਾਰਤ ਦੇ ਵਿਕਾਸ ਦੀ ਗਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਹੀ ਵਰ੍ਹਿਆਂ ਵਿੱਚ ਲੋਕ ਜਲਦੀ ਹੀ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਦੇ ਦੇਖਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਜਿਵੇ ਯੁਵਾ ਦੇਸ਼ ਦੇ ਲਈ ਇਹ ਜ਼ਰੂਰੀ ਗਤੀ ਹੈ ਅਤੇ ਭਾਰਤ ਇਸੇ ਗਤੀ ਨਾਲ ਅੱਗੇ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਿਛਲੀਆਂ ਸਰਕਾਰਾਂ ਸਖ਼ਤ ਮਿਹਨਤ ਨਾ ਕਰਨ ਦੀ ਮਾਨਸਿਕਤਾ ਦੇ ਨਾਲ ਸੁਧਾਰਾਂ ਤੋਂ ਬਚਦੀਆਂ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਜੋ ਸੁਧਾਰ ਕੀਤੇ ਜਾ ਰਹੇ ਹਨ, ਉਹ ਪੂਰੇ ਵਿਸ਼ਵਾਸ ਦੇ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਸ ਗੱਲ ‘ਤੇ ਸ਼ਾਇਦ ਹੀ ਕੋਈ ਚਰਚਾ ਹੋਈ ਹੋਵੇ ਕਿ ਵੱਡੇ ਸੁਧਾਰ ਦੇਸ਼ ਵਿੱਚ ਕਿਵੇਂ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਗ਼ੁਲਾਮੀ ਦੇ ਬੋਝ ਤਲੇ ਜਿਉਣਾ ਇੱਕ ਆਦਤ ਬਣ ਗਈ ਸੀ। ਆਜ਼ਾਦੀ ਦੇ ਬਾਅਦ ਵੀ ਬ੍ਰਿਟਿਸ਼ ਕਾਲ ਦੇ ਅਵਸ਼ੇਸ਼ਾਂ ਨੂੰ ਢੋਇਆ ਜਾਂਦਾ ਰਿਹਾ। ਉਨ੍ਹਾਂ ਨੇ ਇੱਕ ਉਦਾਹਰਣ ਦਿੱਤਾ ਜਿੱਥੇ ‘ਨਿਆਂ ਵਿੱਚ ਦੇਰੀ, ਨਿਆਂ ਨਾ ਮਿਲਣਾ ਹੈ’ ਜਿਹੇ ਵਾਕ ਲੰਬੇ ਸਮੇਂ ਤੱਕ ਸੁਣੇ ਜਾਂਦੇ ਰਹੇ, ਲੇਕਿਨ ਇਸ ਮੁੱਦੇ ਦੇ ਸਮਾਧਾਨ ਦੇ ਲਈ ਕੋਈ ਠੋਸ ਕਦਮ ਨਹੀਂ ਉਠਾਏ ਗਏ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਮੇਂ ਦੇ ਨਾਲ ਲੋਕ ਇਨ੍ਹਾਂ ਚੀਜ਼ਾਂ ਦੇ ਇੰਨੇ ਆਦੀ ਹੋ ਗਏ ਕਿ ਉਨ੍ਹਾਂ ਨੂੰ ਬਦਲਾਵ ਦੀ ਜ਼ਰੂਰਤ ਹੀ ਨਜ਼ਰ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹਾ ਈਕੋਸਿਸਟਮ ਹੈ ਜੋ ਚੰਗੀਆਂ ਚੀਜ਼ਾਂ ਬਾਰੇ ਚਰਚਾ ਨਹੀਂ ਹੋਣ ਦਿੰਦਾ ਹੈ ਅਤੇ ਅਜਿਹੀਆਂ ਚਰਚਾਵਾਂ ਨੂੰ ਰੋਕਣ ਵਿੱਚ ਊਰਜਾ ਲਗਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰ ਵਿੱਚ ਸਕਾਰਾਤਮਕ ਚੀਜ਼ਾਂ ‘ਤੇ ਚਰਚਾ ਅਤੇ ਮੰਥਨ ਹੋਣਾ ਮਹੱਤਵਪੂਰਨ ਹੈ। ਹਾਲਾਕਿ, ਉਨ੍ਹਾਂ ਨੇ ਕਿਹਾ ਕਿ ਇੱਕ ਨੈਰੇਟਿਵ ਬਣਾਇਆ ਗਿਆ ਹੈ ਕਿ ਕੁਝ ਨਕਾਰਾਤਮਕ ਕਹਿਣਾ ਜਾਂ ਨਕਾਰਾਤਮਕਤਾ ਫੈਲਾਉਣਾ ਲੋਕਤੰਤਰੀ ਮੰਨਿਆ ਜਾਂਦਾ ਹੈ, ਜਦਕਿ ਅਗਰ ਸਕਾਰਾਤਮਕ ਚੀਜ਼ਾਂ ‘ਤੇ ਚਰਚਾ ਕੀਤੀ ਜਾਂਦੀ ਹੈ, ਤਾਂ ਲੋਕਤੰਤਰ ਨੂੰ ਕਮਜ਼ੋਰ ਕਰਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਮਾਨਸਿਕਤਾ ਤੋਂ ਬਾਹਰ ਆਉਣਾ ਜ਼ਰੂਰੀ ਹੈ।

ਇਸ ਗੱਲ ‘ਤੇ ਚਾਨਣਾ ਪਾਇਆ ਕਿ ਹਾਲ ਤੱਕ ਭਾਰਤ ਵਿੱਚ 1860 ਦੀਆਂ ਦੰਡ ਸੰਹਿਤਾਵਾਂ ਸੀ, ਜਿਨ੍ਹਾਂ ਦੇ ਉਦੇਸ਼ ਬਸਤੀਵਾਦੀ ਸ਼ਾਸਨ ਨੂੰ ਮਜ਼ਬੂਤ ਕਰਨਾ ਅਤੇ ਭਾਰਤੀ ਨਾਗਰਿਕਾਂ ਨੂੰ ਦੰਡਿਤ ਕਰਨਾ ਸੀ। ਇਸ ‘ਤੇ ਸ਼੍ਰੀ ਮੋਦੀ ਨੇ ਕਿਹਾ ਕਿ ਸਜ਼ਾ ‘ਤੇ ਅਧਾਰਿਤ ਵਿਵਸਥਾ ਨਿਆਂ ਨਹੀਂ ਦੇ ਸਕਦੀ, ਜਿਸ ਨਾਲ ਲੰਬੇ ਸਮੇਂ ਤੱਕ ਨਿਆਂ ਮਿਲਣ ਵਿੱਚ ਦੇਰੀ ਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ 7-8 ਮਹੀਨੇ ਪਹਿਲਾਂ ਨਵੇਂ ਭਾਰਤੀ ਨਿਆਇਕ ਸੰਹਿਤਾ ਦੇ ਲਾਗੂਕਰਨ ਦੇ ਬਾਅਦ ਤੋਂ ਜ਼ਿਕਰਯੋਗ ਪਰਿਵਰਤਨ ਹੋਏ ਹਨ। ਉਨ੍ਹਾਂ ਨੇ ਉਦਾਹਰਣ ਦਿੱਤਾ ਕਿ ਇੱਕ ਟ੍ਰਿਪਲ ਮਰਡਰ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਤੋਂ ਲੈ ਕੇ ਸਜ਼ਾ ਸੁਣਾਏ ਜਾਣ ਤੱਕ ਕੇਵਲ 14 ਦਿਨ ਲਗੇ ਅਤੇ ਇਸ ਵਿੱਚ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਹੋ ਗਈ। ਇਸੇ ਤਰ੍ਹਾਂ ਇੱਕ ਨਾਬਾਲਿਗ ਦੀ ਹੱਤਿਆ ਦੇ ਮਾਮਲੇ ਦਾ ਨਿਪਟਾਰਾ 20 ਦਿਨ ਦੇ ਅੰਦਰ ਕਰ ਲਿਆ ਗਿਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੁਜਰਾਤ ਵਿੱਚ 9 ਅਕਤੂਬਰ, 2024 ਨੂੰ ਦਰਜ ਇੱਕ ਗੈਂਗਰੇਪ ਦੇ ਮਾਮਲੇ ਵਿੱਚ 26 ਅਕਤੂਬਰ ਤੱਕ ਆਰੋਪ ਪੱਤਰ ਦਾਇਰ ਕੀਤਾ ਗਿਆ ਅਤੇ ਅੱਜ (15 ਫਰਵਰੀ) ਅਦਾਲਤ ਨੇ ਆਰੋਪੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਨੇ ਆਂਧਰ ਪ੍ਰਦੇਸ਼ ਦਾ ਇੱਕ ਹੋਰ ਉਦਾਹਰਣ ਦਿੱਤਾ, ਜਿਸ ਵਿੱਚ ਇੱਕ 5 ਮਹੀਨੇ ਦੇ ਬੱਚੇ ਨਾਲ ਜੁੜੇ ਅਪਰਾਧ ਵਿੱਚ ਅਦਾਲਤ ਨੇ ਅਪਰਾਧੀ ਨੂੰ 25 ਸਾਲ ਦੀ ਸਜ਼ਾ ਸੁਣਾਈ। ਇਸ ਕੇਸ ਵਿੱਚ ਡਿਜੀਟਲ ਸਬੂਤ ਦੇ ਵੱਡੀ ਭੂਮਿਕਾ ਨਿਭਾਈ। ਇੱਕ ਹੋਰ ਮਾਮਲੇ ਵਿੱਚ ਈ-ਪ੍ਰਿਜ਼ਨ ਮੌਡਿਊਲ ਨੇ ਇੱਕ ਬਲਾਤਕਾਰ ਅਤੇ ਹੱਤਿਆ ਦੇ ਸ਼ੱਕੀ ਦਾ ਪਤਾ ਲਗਾਉਣ ਵਿੱਚ ਸਹਾਇਤਾ ਕੀਤੀ, ਜੋ ਪਹਿਲਾਂ ਕਿਸੇ ਹੋਰ ਰਾਜ ਵਿੱਚ ਅਪਰਾਧ ਦੇ ਲਈ ਜੇਲ੍ਹ ਜਾ ਚੁੱਕਿਆ ਸੀ, ਜਿਸ ਨਾਲ ਉਸ ਦੀ ਤੇਜ਼ ਗ੍ਰਿਫਤਾਰੀ ਹੋਈ। ਉਨ੍ਹਾਂ ਨੇ ਕਿਹਾ ਕਿ ਹੁਣ ਅਜਿਹੇ ਕਈ ਉਦਾਹਰਣ ਹਨ ਜਿੱਥੇ ਲੋਕਾਂ ਨੂੰ ਸਮੇਂ ‘ਤੇ ਨਿਆਂ ਮਿਲ ਰਿਹਾ ਹੈ।

ਪ੍ਰਾਪਰਟੀ ਅਧਿਕਾਰਾਂ ਨਾਲ ਸਬੰਧਿਤ ਇੱਕ ਵੱਡੇ ਸੁਧਾਰ ਦੇ ਵੱਲ ਇਸ਼ਾਰਾ ਕਰਦੇ ਹੋਏ, ਸ਼੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਇੱਕ ਸਟਡੀ ਦਾ ਜ਼ਿਕਰ ਕੀਤਾ ਜੋ ਦਰਸਾਉਂਦਾ ਹੈ ਕਿ ਕਿਸੇ ਵੀ ਦੇਸ਼ ਵਿੱਚ ਪ੍ਰਾਪਰਟੀ ਅਧਿਕਾਰਾਂ ਦੀ ਕਮੀ ਇੱਕ ਮਹੱਤਵਪੂਰਨ ਚੁਣੌਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੇ ਕੋਲ ਪ੍ਰਾਪਰਟੀ ਦੇ ਕਾਨੂੰਨੀ ਦਸਤਾਵੇਜ਼ਾਂ ਦੀ ਘਾਟ ਹੈ। ਪ੍ਰਾਪਰਟੀ ਦਾ ਅਧਿਕਾਰ ਹੋਣ ਨਾਲ ਗਰੀਬੀ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਇਨ੍ਹਾਂ ਜਟਿਲਤਾਵਾਂ ਤੋਂ ਜਾਣੂ ਸੀ, ਲੇਕਿਨ ਅਜਿਹੇ ਚੁਣੌਤੀਪੂਰਨ ਕਾਰਜਾਂ ਤੋਂ ਬਚਦੀਆਂ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਨਾਲ ਦੇਸ਼ ਦਾ ਨਿਰਮਾਣ ਜਾਂ ਸੰਚਾਲਨ ਨਹੀਂ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮਿਤਵ ਯੋਜਨਾ ਸ਼ੁਰੂ ਕੀਤੀ ਗਈ, ਜਿਸ ਵਿੱਚ ਦੇਸ਼ ਦੇ 3 ਲੱਖ ਤੋਂ ਵੱਧ ਪਿੰਡਾਂ ਦਾ ਡ੍ਰੋਨ ਸਰਵੇਖਣ ਹੋਇਆ ਅਤੇ 2.25 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਾਪਰਟੀ ਕਾਰਡ ਮਿਲੇ। ਉਨ੍ਹਾਂ ਨੇ ਕਿਹਾ ਕਿ ਸਵਾਮਿਤਵ ਯੋਜਨਾ ਦੇ ਕਾਰਨ ਗ੍ਰਾਮੀਣ ਖੇਤਰਾਂ ਵਿੱਚ 100 ਲੱਖ ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਖੋਜਿਆ ਜਾ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਰਟੀ ਪਹਿਲਾਂ ਵੀ ਮੌਜੂਦ ਸੀ, ਲੇਕਿਨ ਪ੍ਰਾਪਰਟੀ ਦੇ ਅਧਿਕਾਰ ਦੀ ਘਾਟ ਦੇ ਕਾਰਨ ਇਸ ਦਾ ਉਪਯੋਗ ਆਰਥਿਕ ਵਿਕਾਸ ਦੇ ਲਈ ਨਹੀਂ ਕੀਤਾ ਜਾ ਸਕਿਆ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪ੍ਰਾਪਰਟੀ ਦੇ ਅਧਿਕਾਰ ਦੀ ਘਾਟ ਦੇ ਕਾਰਨ ਗ੍ਰਾਮੀਣ ਬੈਂਕਾਂ ਤੋਂ ਲੋਨ ਪ੍ਰਾਪਤ ਨਹੀਂ ਕਰ ਪਾਉਂਦੇ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਹੁਣ ਸਥਾਈ ਤੌਰ ‘ਤੇ ਹੱਲ ਹੋ ਗਿਆ ਹੈ ਅਤੇ ਅੱਜ ਦੇਸ਼ ਭਰ ਤੋਂ ਕਈ ਰਿਪੋਰਟਾਂ ਆ ਰਹੀਆਂ ਹਨ ਕਿ ਸਵਾਮਿਤਵ ਯੋਜਨਾ ਪ੍ਰਾਪਰਟੀ ਕਾਰਡ ਨਾਲ ਲੋਕਾਂ ਨੂੰ ਕਿਵੇਂ ਲਾਭ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੀ ਇੱਕ ਮਹਿਲਾ ਦੇ ਨਾਲ ਹਾਲ ਹੀ ਵਿੱਚ ਹੋਈ ਗੱਲਬਾਤ ਸਾਂਝਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਸ ਮਹਿਲਾ ਨੂੰ ਇਸ ਯੋਜਨਾ ਦੇ ਤਹਿਤ ਪ੍ਰਾਪਰਟੀ ਕਾਰਡ ਪ੍ਰਾਪਤ ਹੋਇਆ। ਉਸ ਦਾ ਪਰਿਵਾਰ 20 ਵਰ੍ਹਿਆਂ ਤੋਂ ਇੱਕ ਛੋਟੇ ਜਿਹੇ ਘਰ ਵਿੱਚ ਰਹਿ ਰਿਹਾ ਸੀ ਅਤੇ ਜਿਵੇਂ ਹੀ ਉਸ ਨੂੰ ਪ੍ਰਾਪਰਟੀ ਕਾਰਡ ਮਿਲਿਆ ਉਸ ਦੇ ਬਾਅਦ ਉਸ ਨੇ ਇੱਕ ਬੈਂਕ ਤੋਂ ਲਗਭਗ 8 ਲੱਖ ਰੁਪਏ ਦਾ ਲੋਨ ਪ੍ਰਾਪਤ ਕੀਤਾ। ਇਸ ਪੈਸੇ ਨਾਲ ਉਨ੍ਹਾਂ ਨੇ ਇੱਕ ਦੁਕਾਨ ਸ਼ੁਰੂ ਕੀਤੀ ਅਤੇ ਹੁਣ ਇਸ ਆਮਦਨ ਨਾਲ ਉਹ ਪਰਿਵਾਰ ਚਲਾਉਂਦੀ ਹੈ ਬੱਚਿਆਂ ਦੀ ਉੱਚ ਸਿੱਖਿਆ ਦਾ ਖਰਚ ਪੂਰਾ ਕਰਦੀ ਹੈ। ਦੂਸਰੇ ਰਾਜ ਦੀ ਇੱਕ ਹੋਰ ਉਦਾਹਰਣ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਗ੍ਰਾਮੀਣ ਨੇ ਇੱਕ ਬੈਂਕ ਤੋਂ 4.5 ਲੱਖ ਰੁਪਏ ਦਾ ਲੋਨ ਪ੍ਰਾਪਤ ਕਰਨ ਦੇ ਲਈ ਆਪਣੇ ਪ੍ਰਾਪਰਟੀ ਕਾਰਡ ਦਾ ਉਪਯੋਗ ਕੀਤਾ ਅਤੇ ਟ੍ਰਾਂਸਪੋਰਟੇਸ਼ਨ ਬਿਜ਼ਨਸ ਸ਼ੁਰੂ ਕਰਨ ਦੇ ਲਈ ਇੱਕ ਵਾਹਨ ਖਰੀਦਿਆ। ਦੂਸਰੇ ਪਿੰਡ ਵਿੱਚ ਇੱਕ ਕਿਸਾਨ ਨੇ ਆਪਣੀ ਜ਼ਮੀਨ ‘ਤੇ ਆਧੁਨਿਕ ਸਿੰਚਾਈ ਸੁਵਿਧਾਵਾਂ ਸਥਾਪਿਤ ਕਰਨ ਦੇ ਲਈ ਆਪਣੇ ਪ੍ਰਾਪਰਟੀ ਕਾਰਡ ‘ਤੇ ਲੋਨ ਦਾ ਉਪਯੋਗ ਕੀਤਾ। ਪ੍ਰਧਾਨ ਮੰਤਰੀ ਨੇ ਅਜਿਹੀਆਂ ਕਈ ਉਦਾਹਰਣਾਂ ‘ਤੇ ਚਾਨਣਾ ਪਾਇਆ ਜਿੱਥੇ ਪਿੰਡਾਂ ਅਤੇ ਗਰੀਬਾਂ ਨੂੰ ਇਨ੍ਹਾਂ ਸੁਧਾਰਾਂ ਦੇ ਕਾਰਨ ਆਮਦਨ ਦੇ ਨਵੇਂ ਰਸਤੇ ਮਿਲੇ ਹਨ। ਉਨ੍ਹਾਂ ਨੇ ਸੁਧਾਰ, ਪ੍ਰਦਰਸਨ ਅਤੇ ਪਰਿਵਰਤਨ ਦੀ ਵਾਸਤਵਿਕ ਕਹਾਣੀਆਂ ਦੱਸੀਆਂ ਜੋ ਆਮ ਤੌਰ ‘ਤੇ ਸਮਾਚਾਰ ਪੱਤਰਾਂ ਅਤੇ ਟੀਵੀ ਚੈਨਲਾਂ ਵਿੱਚ ਸੁਰਖੀਆਂ ਨਹੀਂ ਬਣਦੀਆਂ ਹਨ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਜ਼ਾਦੀ ਦੇ ਬਾਅਦ ਖਰਾਬ ਸ਼ਾਸਨ ਵਿਵਸਥਾ ਦੀ ਵਜ੍ਹਾ ਨਾਲ ਦੇਸ਼ ਦੇ ਕਈ ਜ਼ਿਲ੍ਹੇ ਵਿਕਾਸ ਤੋਂ ਵਾਂਝੇ ਰਹਿ ਗਏ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਉਨ੍ਹਾਂ ਨੂੰ ਪਿਛੜਾ ਕਰਾਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਨੂੰ ਤਿਆਰ ਨਹੀਂ ਸੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਜ਼ਾ ਦੇ ਰੂਪ ਵਿੱਚ ਪੋਸਟਿੰਗ ਕਰਕੇ ਉੱਥੇ ਭੇਜਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 100 ਤੋਂ ਵੱਧ ਜ਼ਿਲ੍ਹਿਆਂ ਨੂੰ ਖ਼ਾਹਿਸ਼ੀ ਜ਼ਿਲ੍ਹੇ ਐਲਾਨ ਕਰਕੇ ਇਸ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਖਮ ਪੱਧਰ ‘ਤੇ ਪ੍ਰਸ਼ਾਸਨ ਵਿੱਚ ਸੁਧਾਰ ਦੇ ਲਈ ਯੁਵਾ ਅਧਿਕਾਰੀਆਂ ਨੂੰ ਇਨ੍ਹਾਂ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ, ਜਿਨ੍ਹਾਂ ਨੇ ਉਨ੍ਹਾਂ ਪੈਰਾਮੀਟਰਸ ‘ਤੇ ਕੰਮ ਕੀਤਾ, ਜਿਸ ਦੀ ਵਜ੍ਹਾ ਨਾਲ ਇਹ ਜ਼ਿਲ੍ਹੇ ਪਿਛੜੇ ਗਏ ਸੀ ਅਤੇ ਪ੍ਰਮੁੱਖ ਸਰਕਾਰੀ ਯੋਜਨਾਵਾਂ ਨੂੰ ਮਿਸ਼ਨ ਮੋਡ ਵਿੱਚ ਲਾਗੂ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਇਨ੍ਹਾਂ ਵਿੱਚੋਂ ਕਈ ਖ਼ਾਹਿਸ਼ੀ ਜ਼ਿਲ੍ਹੇ ਪ੍ਰੇਰਣਾਦਾਇਕ ਜ਼ਿਲ੍ਹੇ ਬਣ ਗਏ ਹਨ।

ਇੱਕ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 2018 ਵਿੱਚ ਅਸਾਮ ਦੇ ਬਾਰਪੇਟਾ ਵਿੱਚ ਕੇਵਲ 26% ਪ੍ਰਾਥਮਿਕ ਸਕੂਲਾਂ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਸਹੀ ਸੀ, ਜੋ ਹੁਣ 100% ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਬੇਗੁਸਰਾਯ ਵਿੱਚ ਪੂਰਕ ਪੋਸ਼ਣ ਪ੍ਰਾਪਤ ਕਰਨ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਸੰਖਿਆ 21% ਸੀ ਅਤੇ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਇਹ ਸੰਖਿਆ 14% ਸੀ ਜਦਕਿ ਅੱਜ ਦੋਨੋਂ ਜ਼ਿਲ੍ਹਿਆਂ ਨੇ 100% ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬਾਲ ਟੀਕਾਕਰਣ ਅਭਿਯਾਨਾਂ ਵਿੱਚ ਮਹੱਤਵਪੂਰਨ ਸੁਧਾਰ ਦਾ ਵੀ ਜ਼ਿਕਰ ਕੀਤਾ। ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਵਿੱਚ 49 ਪ੍ਰਤੀਸ਼ਤ ਤੋਂ ਵਧ ਕੇ 86 ਪ੍ਰਤੀਸ਼ਤ ਹੋ ਗਿਆ, ਜਦਕਿ ਤਮਿਲ ਨਾਡੂ ਦੇ ਰਾਮਨਾਥਪੁਰਮ ਵਿੱਚ ਇਹ 67 ਪ੍ਰਤੀਸ਼ਤ ਤੋਂ ਵਧ ਕੇ 93 ਪ੍ਰਤੀਸ਼ਤ ਹੋ ਗਿਆ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਅਜਿਹੀਆਂ ਸਫਲਤਾਵਾਂ ਨੂੰ ਦੇਖਦੇ ਹੋਏ ਦੇਸ਼ ਵਿੱਚ 500 ਬਲੌਕਾਂ ਨੂੰ ਹੁਣ ਖ਼ਾਹਿਸ਼ੀ ਬਲੌਕ ਐਲਾਨ ਕੀਤਾ ਗਿਆ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

ਸਮਿਟ ਵਿੱਚ ਮੌਜੂਦ ਉਦਯੋਗ ਜਗਤ ਦੇ ਦਿੱਗਜਾਂ ਦੇ ਵਪਾਰ ਵਿੱਚ ਦਹਾਕਿਆਂ ਦੇ ਅਨੁਭਵ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਭਾਰਤ ਵਿੱਚ ਵਪਾਰਕ ਵਾਤਾਵਰਣ ਉਨ੍ਹਾਂ ਦੀ ਇੱਛਾ ਸੂਚੀ ਦਾ ਹਿੱਸਾ ਹੋਇਆ ਕਰਦਾ ਸੀ। ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਹੋਈ ਪ੍ਰਗਤੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇੱਕ ਦਹਾਕੇ ਪਹਿਲਾਂ ਭਾਰਤੀ ਬੈਂਕ ਸੰਕਟ ਵਿੱਚ ਸੀ ਅਤੇ ਬੈਂਕਿੰਗ ਪ੍ਰਣਾਲੀ ਨਾਜ਼ੁਕ ਸੀ, ਕਿਉਂਕਿ ਲੱਖਾਂ ਭਾਰਤੀ ਬੈਂਕਿੰਗ ਪ੍ਰਣਾਲੀ ਤੋਂ ਬਾਹਰ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਲੋਨ ਤੱਕ ਪਹੁੰਚ ਸਭ ਤੋਂ ਚੁਣੌਤੀਪੂਰਨ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਬੈਂਕਿੰਗ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਨੇ ਅਲੱਗ-ਅਲੱਗ ਰਣਨੀਤੀ ਬਣਾਈ। ਇਸ ਦੇ ਤਹਿਤ ਬੈਂਕਿੰਗ ਤੋਂ ਵਾਂਝੇ ਲੋਕਾਂ ਨੂੰ ਬੈਂਕ ਨਾਲ ਜੋੜਨਾ, ਅਸੁਰੱਖਿਅਤ ਲੋਕਾਂ ਨੂੰ ਸੁਰੱਖਿਅਤ ਕਰਨਾ ਅਤੇ ਵਿੱਤ ਪੋਸ਼ਿਤ ਲੋਕਾਂ ਨੂੰ ਧਨ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਮਾਵੇਸ਼ਨ ਵਿੱਚ ਬਹੁਤ ਸੁਧਾਰ ਹੋਇਆ ਹੈ, ਹੁਣ ਲਗਭਗ ਹਰ ਪਿੰਡ ਵਿੱਚ 5 ਕਿਲੋਮੀਟਰ ਦੇ ਦਾਇਰੇ ਵਿੱਚ ਇੱਕ ਬੈਂਕ ਸ਼ਾਖਾ ਜਾਂ ਬੈਂਕਿੰਗ ਕੋਰਸਪੋਂਡੇਂਟ  ਹਨ।

ਉਨ੍ਹਾਂ ਨੇ ਮੁਦ੍ਰਾ ਯੋਜਨਾ ਦਾ ਉਦਾਹਰਣ ਦਿੱਤਾ ਜਿਸ ਨੇ ਉਨ੍ਹਾਂ ਵਿਅਕਤੀਆਂ ਨੂੰ ਲਗਭਗ 32 ਲੱਖ ਕਰੋੜ ਰੁਪਏ ਪ੍ਰਦਾਨ ਕੀਤੇ ਹਨ ਜੋ ਪੁਰਾਣੀ ਬੈਂਕਿੰਗ ਪ੍ਰਣਾਲੀ ਦੇ ਤਹਿਤ ਲੋਨ ਪ੍ਰਾਪਤ ਨਹੀਂ ਕਰ ਪਾਉਂਦੇ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਐੱਮਐੱਸਐੱਮਈ ਦੇ ਲਈ ਲੋਨ ਬਹੁਤ ਅਸਾਨ ਹੋ ਗਿਆ ਹੈ ਅਤੇ ਇੱਥੇ ਤੱਕ ਕਿ ਰੇਹੜੀ-ਠੇਲੀ ਅਤੇ ਪਟਰੀ ਵਾਲੇ (ਸਟ੍ਰੀਟ ਵੇਂਡਰਸ) ਨੂੰ ਵੀ ਅਸਾਨ ਲੋਨ ਨਾਲ ਜੋੜਿਆ ਗਿਆ ਹੈ, ਜਦਕਿ ਕਿਸਾਨਾਂ ਨੂੰ ਦਿੱਤੇ ਜਾਣ ਵਾਲਾ ਲੋਨ ਦੁੱਗਣੇ ਤੋਂ ਵੱਧ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਸਰਕਾਰ ਵੱਡੀ ਸੰਖਿਆ ਵਿੱਚ ਲੋਨ ਪ੍ਰਦਾਨ ਕਰ ਰਹੀ ਹੈ, ਉੱਥੇ ਬੈਂਕਾਂ ਦਾ ਮੁਨਾਫਾ ਵੀ ਵਧ ਰਿਹਾ ਹੈ। ਉਨ੍ਹਾਂ ਨੇ ਇਸ ਦੀ ਤੁਲਨਾ 10 ਸਾਲ ਪਹਿਲਾਂ ਤੋਂ ਕੀਤੀ, ਜਦੋਂ ਰਿਕਾਰਡ ਬੈਂਕ ਘਾਟੇ ਦੀਆਂ ਖਬਰਾਂ ਅਤੇ ਐੱਨਪੀਏ ‘ਤੇ ਚਿੰਤਾ ਵਿਅਕਤ ਕਰਨ ਵਾਲੇ ਸੰਪਾਦਕੀ ਅਖਬਾਰਾਂ ਵਿੱਚ ਛਪਦੇ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਅਪ੍ਰੈਲ ਤੋਂ ਦਸੰਬਰ ਤੱਕ ਜਨਤਕ ਖੇਤਰ ਦੇ ਬੈਂਕਾਂ ਨੇ 1.25 ਲੱਖ ਕਰੋੜ ਰੁਪਏ ਤੋਂ ਵੱਧ ਦਾ ਮੁਨਾਫਾ ਦਰਜ ਕੀਤਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸਿਰਫ ਹੈਡਲਾਈਨਸ ਵਿੱਚ ਬਦਲਾਵ ਨਹੀਂ ਹੈ, ਸਗੋਂ ਸੁਧਾਰਾਂ ਵਿੱਚ ਨਿਹਿਤ ਇੱਕ ਪ੍ਰਣਾਲੀਗਤ ਬਦਲਾਵ ਹੈ, ਜੋ ਅਰਥਵਿਵਸਥਾ ਦੇ ਮਜ਼ਬੂਤ ਥੰਮ੍ਹਾਂ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਸਾਡੀ ਸਰਕਾਰ ਨੇ ‘ਵਪਾਰ ਦੀ ਚਿੰਤਾ’ ਨੂੰ ‘ਵਪਾਰ ਕਰਨ ਵਿੱਚ ਅਸਾਨੀ’ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਜੀਐੱਸਟੀ ਦੇ ਮਾਧਿਅਮ ਨਾਲ ਸਿੰਗਲ ਲਾਰਜ ਮਾਰਕਿਟ ਦੀ ਸਥਾਪਨਾ ਨਾਲ ਉਦਯੋਗਾਂ ਨੂੰ ਪ੍ਰਾਪਤ ਲਾਭਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੇ ਦਹਾਕੇ ਵਿੱਚ ਬੁਨਿਆਧੀ ਢਾਂਚੇ ਵਿੱਚ ਅਭੂਤਪੂਰਵ ਵਿਕਾਸ ਹੋਇਆ ਹੈ, ਜਿਸ ਨਾਲ ਲੌਜਿਸਟਿਕਸ ਲਾਗਤ ਘੱਟ ਹੋਈ ਹੈ ਅਤੇ ਕੁਸ਼ਲਤਾ ਵੀ ਵਧੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਸੈਂਕੜੋਂ ਅਨੁਪਾਲਨਾਂ ਨੂੰ ਸਮਾਪਤ ਕਰ ਦਿੱਤਾ ਹੈ ਅਤੇ ਹੁਣ ਜਨ ਵਿਸ਼ਵਾਸ 2.0 ਦੇ ਮਾਧਿਅਮ ਨਾਲ ਅਨੁਪਾਲਨ ਨੂੰ ਹੋਰ ਘੱਟ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਘੱਟ ਕਰਨ ਦੇ ਲਈ ਡੀਰੈਗੂਲੇਸ਼ਨ ਕਮਿਸ਼ਨ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ।

ਸ਼੍ਰੀ ਮੋਦੀ ਨੇ ਇਸ ਗੱਲ ਦੇ ਵੱਲ ਧਿਆਨ ਦਿਵਾਇਆ ਕਿ ਭਾਰਤ ਭਵਿੱਖ ਦੀਆਂ ਤਿਆਰੀਆਂ ਨਾਲ ਸਬੰਧਿਤ ਇੱਕ ਮਹੱਤਵਪੂਰਨ ਪਰਿਵਰਤਨ ਦੇਖ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲੀ ਉਦਯੋਗਿਕ ਕ੍ਰਾਂਤੀ ਦੌਰਾਨ ਭਾਰਤ ਬਸਤੀਵਾਦੀ ਸ਼ਾਸਨ ਤੋਂ ਪੀੜਤ ਸੀ। ਦੂਸਰੀ ਉਦਯੋਗਿਕ ਕ੍ਰਾਂਤੀ ਦੌਰਾਨ ਜਦੋਂ ਦੁਨੀਆ ਭਰ ਵਿੱਚ ਨਵੇਂ ਅਵਿਸ਼ਕਾਰ ਅਤੇ ਕਾਰਖਾਨੇ ਉਭਰ ਰਹੇ ਸੀ, ਭਾਰਤ ਵਿੱਚ ਸਥਾਨਕ ਉਦਯੋਗਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਅਤੇ ਕੱਚਾ ਮਾਲ ਦੇਸ਼ ਤੋਂ ਬਾਹਰ ਭੇਜਿਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਵੀ ਸਥਿਤੀਆਂ ਵਿੱਚ ਜ਼ਿਆਦਾ ਬਦਲਾਅ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਦੁਨੀਆ ਕੰਪਿਊਟਰ ਕ੍ਰਾਂਤੀ ਦੇ ਵੱਲ ਵਧ ਰਹੀ ਸੀ, ਤਦ ਭਾਰਤ ਵਿੱਚ ਕੰਪਿਊਟਰ ਖਰੀਦਣ ਦੇ ਲਈ ਲਾਇਸੈਂਸ ਲੈਣਾ ਪੈਂਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਪਹਿਲੀਆਂ ਤਿੰਨ ਉਦਯੋਗਿਕ ਕਾਂਤੀਆਂ ਤੋਂ ਜ਼ਿਆਦਾ ਲਾਭ ਨਹੀਂ ਹੋਇਆ, ਲੇਕਿਨ ਦੇਸ਼ ਹੁਣ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਦੁਨੀਆ ਦੇ ਨਾਲ ਕਦਮ ਨਾਲ ਕਦਮ ਮਿਲਾਉਣ ਦੇ ਲਈ ਤਿਆਰ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਨਿਜੀ ਖੇਤਰ ਨੂੰ ਇੱਕ ਮਹੱਤਵਪੂਰਨ ਭਾਗੀਦਾਰ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਨਿਜੀ ਖੇਤਰ ਦੇ ਲਈ ਕਈ ਨਵੇਂ ਖੇਤਰ ਖੋਲ੍ਹੇ ਗਏ ਹਨ, ਜਿਵੇਂ ਪੁਲਾੜ ਖੇਤਰ, ਜਿੱਥੇ ਕਈ ਯੁਵਾ ਅਤੇ ਸਟਾਰਟਅੱਪ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਡ੍ਰੋਨ ਖੇਤਰ ਜੋ ਹਾਲ ਤੱਕ ਲੋਕਾਂ ਦੇ ਲਈ ਬੰਦ ਸੀ, ਹੁਣ ਨੌਜਵਾਨਾਂ ਦੇ ਲਈ ਵਿਆਪਕ ਅਵਸਰ ਸਾਹਮਣੇ ਲਿਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਣਜਕ ਕੋਲਾ ਖਨਨ ਖੇਤਰ ਨੂੰ ਨਿਜੀ ਕੰਪਨੀਆਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਨਿਜੀ ਕੰਪਨੀਆਂ ਦੇ ਲਈ ਨਿਲਾਮੀ ਪ੍ਰਕਿਰਿਆ ਨੂੰ ਉਦਾਰ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਜੀ ਖੇਤਰ ਦੇਸ਼ ਦੀ ਨਵਿਆਉਣਯੋਗ ਊਰਜਾ ਉਪਲਬਧੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਸਰਕਾਰ ਕੁਸ਼ਲਤਾ ਵਧਾਉਣ ਦੇ ਲਈ ਬਿਜਲੀ ਵੰਡ ਖੇਤਰ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਹੁਲਾਰਾ ਦੇ ਰਹੀ ਹੈ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਹਾਲੀਆ ਬਜਟ ਵਿੱਚ ਇੱਕ ਮਹੱਤਵਪੂਰਨ ਬਦਲਾਵ ਨਿਜੀ ਭਾਗੀਦਾਰੀ ਦੇ ਲਈ ਪਰਮਾਣੂ ਖੇਤਰ ਨੂੰ ਖੋਲਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਰਾਜਨੀਤੀ ਪਰਫੋਰਮੈਂਸ-ਓਰੀਐਂਟਿਡ ਹੋ ਗਈ ਹੈ ਅਤੇ ਭਾਰਤ ਦੇ ਲੋਕਾਂ ਨੇ ਸਪਸ਼ਟ ਤੌਰ ‘ਤੇ ਕਿਹਾ ਹੈ ਕਿ ਕੇਵਲ ਜ਼ਮੀਨ ਨਾਲ ਜੁੜੇ ਅਤੇ ਪਰਿਣਾਮ ਦੇਣ ਵਾਲੇ ਹੀ ਟਿਕੇ ਰਹਿਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਹਿਲਾਂ ਦੇ ਨੀਤੀ ਨਿਰਮਾਤਾਵਾਂ ਵਿੱਚ ਸੰਵੇਦਨਸ਼ੀਲਤਾ ਅਤੇ ਇੱਛਾਸ਼ਕਤੀ ਦੀ ਘਾਟ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੇ ਮੁੱਦਿਆਂ ਨੂੰ ਸੰਵੇਦਨਸ਼ੀਲਤਾ ਦੇ ਨਾਲ ਸਮਝਿਆ ਹੈ ਅਤੇ ਉਨ੍ਹਾਂ ਨੂੰ ਹੱਲ ਕਰਨ ਦੇ ਲਈ ਜਾਣੂ ਅਤੇ ਉਤਸ਼ਾਹ ਦੇ ਨਾਲ ਜ਼ਰੂਰੀ ਕਦਮ ਉਠਾਏ ਹਨ। ਸ਼੍ਰੀ ਮੋਦੀ ਨੇ ਗਲੋਬਲ ਸਟਡੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਬੁਨਿਆਦੀ ਸੁਵਿਧਾਵਾਂ ਅਤੇ ਸਸ਼ਕਤੀਕਰਣ ਦੀ ਵਜ੍ਹਾ ਨਾਲ 25 ਕਰੋੜ ਭਾਰਤੀ ਗਰੀਬੀ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵੱਡਾ ਸਮੂਹ ਨਵ-ਮੱਧ ਵਰਗ ਦਾ ਹਿੱਸਾ ਬਣ ਗਿਆ ਹੈ, ਜੋ ਹੁਣ ਆਪਣੇ ਪਹਿਲੇ ਦੁਪਹੀਆ, ਪਹਿਲੀ ਕਾਰ ਅਤੇ ਪਹਿਲੇ ਘਰ ਦਾ ਸੁਪਨਾ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਵਰਗ ਦਾ ਸਮਰਥਨ ਕਰਨ ਦੇ ਲਈ ਇਸ ਵਾਰ ਦੇ ਬਜਟ ਵਿੱਚ ਜ਼ੀਰੋ ਟੈਕਸ ਸੀਮਾ ਨੂੰ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਕਰ ਦਿੱਤਾ ਗਿਆ ਹੈ, ਜਿਸ ਨਾਲ ਪੂਰੇ ਮੱਧ ਵਰਗ ਨੂੰ ਮਜ਼ਬੂਤੀ ਮਿਲੀ ਹੈ ਅਤੇ ਆਰਥਿਕ ਗਤੀਵਿਧੀ ਨੂੰ ਹੁਲਾਰਾ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਪਲਬਧੀਆਂ ਇੱਕ ਸਰਗਰਮ ਅਤੇ ਸੰਵੇਦਨਸ਼ੀਲ ਸਰਕਾਰ ਦੇ ਕਾਰਨ ਸੰਭਵ ਹੋਇਆ ਹੈ।

 ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਸਿਤ ਭਾਰਤ ਦੀ ਸੱਚੀ ਨੀਂਹ ਵਿਸ਼ਵਾਸ ਹੈ ਅਤੇ ਇਹ ਮੂਲਤਤਵ ਹਰ ਨਾਗਰਿਕ, ਹਰ ਸਰਕਾਰ ਅਤੇ ਹਰ ਕਾਰੋਬਾਰੀ ਲੀਡਰਸ ਦੇ ਲਈ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਰਕਾਰ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨੋਵੇਟਰਸ ਨੂੰ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕੀਤਾ ਜਾ ਰਿਹਾ ਹੈ ਜਿੱਥੇ ਉਹ ਆਪਣੇ ਵਿਚਾਰਾਂ ਨੂੰ ਵਿਕਸਿਤ ਕਰ ਸਕਦੇ ਹਨ, ਜਦਕਿ ਬਿਜ਼ਨਸ ਨੂੰ ਸਥਿਰ ਅਤੇ ਸਹਾਇਕ ਨੀਤੀਆਂ ਦਾ ਭਰੋਸਾ ਦਿੱਤਾ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਈਟੀ ਸਮਿਟ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗਾ।

 

************

ਐੱਮਜੇਪੀਐੱਸ/ਐੱਸਆਰ