ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025’ ਦਾ ਉਦਘਾਟਨ ਕੀਤਾ। ਇਹ ਭਾਰਤ ਦੀ ਸਭ ਤੋਂ ਬੜੀ ਮੋਬਿਲਿਟੀ ਐਕਸਪੋ ਹੈ। ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਲਗਾਤਾਰ ਤੀਸਰੀ ਵਾਰ ਉਨ੍ਹਾਂ ਦੀ ਸਰਕਾਰ ਨੂੰ ਚੁਣਨ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਐਕਸਪੋ ਦਾ ਦਾਇਰਾ ਕਾਫੀ ਬੜਾ ਹੋ ਗਿਆ ਹੈ ਕਿਉਂਕਿ ਇਹ ਆਯੋਜਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੋ ਹੋਰ ਸਥਾਨਾਂ ‘ਤੇ ਭੀ ਹੋ ਰਿਹਾ ਹੈ। ਪਿਛਲੇ ਵਰ੍ਹੇ ਇਸ ਆਯੋਜਨ ਵਿੱਚ ਅੱਠ ਸੌ ਤੋਂ ਅਧਿਕ ਪ੍ਰਦਰਸ਼ਕ ਅਤੇ ਡੇਢ ਲੱਖ ਤੋਂ ਅਧਿਕ ਲੋਕ ਆਏ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਅਗਲੇ 5 ਦਿਨਾਂ ਵਿੱਚ ਕਈ ਨਵੇਂ ਵਾਹਨ ਲਾਂਚ ਕੀਤੇ ਜਾਣਗੇ ਅਤੇ ਸਮਾਗਮ ਵਿੱਚ ਕਈ ਪ੍ਰਤੀਨਿਧੀ ਸ਼ਾਮਲ ਹੋਣਗੇ ਜਿਸ ਤੋਂ ਪਤਾ ਚਲਦਾ ਹੈ ਕਿ ਭਾਰਤ ਵਿੱਚ ਮੋਬਿਲਿਟੀ ਦੇ ਭਵਿੱਖ ਨੂੰ ਲੈ ਕੇ ਬਹੁਤ ਸਕਾਰਾਤਮਕਤਾ ਹੈ। ਆਯੋਜਨ ਸਥਲ ‘ਤੇ ਪ੍ਰਦਰਸ਼ਨੀ ਦੇਖਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਆਟੋਮੋਟਿਵ ਉਦਯੋਗ ਸ਼ਾਨਦਾਰ ਹੈ ਅਤੇ ਭਵਿੱਖ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸਭ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੀ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਆਯੋਜਨ ਦੇ ਦੌਰਾਨ ਸ਼੍ਰੀ ਰਤਨ ਟਾਟਾ ਅਤੇ ਸ਼੍ਰੀ ਓਸਾਮੂ ਸੁਜ਼ੂਕੀ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਆਟੋ ਸੈਕਟਰ ਦੇ ਵਿਕਾਸ ਦੇ ਨਾਲ-ਨਾਲ ਭਾਰਤ ਦੇ ਮੱਧ ਵਰਗੀ ਪਰਿਵਾਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਇਨ੍ਹਾਂ ਦੋਨੋਂ ਦਿੱਗਜਾਂ ਦਾ ਯੋਗਦਾਨ ਬਹੁਤ ਬੜਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਨ੍ਹਾਂ ਦੀ ਵਿਰਾਸਤ ਭਾਰਤ ਦੇ ਪੂਰੇ ਮੋਬਿਲਿਟੀ ਸੈਕਟਰ ਨੂੰ ਪ੍ਰੇਰਿਤ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਆਕਾਂਖਿਆਵਾਂ ਅਤੇ ਨੌਜਵਾਨਾਂ ਦੀ ਊਰਜਾ ਤੋਂ ਪ੍ਰੇਰਿਤ ਹੋ ਕੇ ਭਾਰਤ ਦਾ ਆਟੋਮੋਬਾਈਲ ਖੇਤਰ ਅਭੂਤਪੂਰਵ ਪਰਿਵਰਤਨ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਭਾਰਤੀ ਆਟੋ ਉਦਯੋਗ ਵਿੱਚ ਨਾਲ ਲਗਭਗ 12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ “ਮੇਕ ਇਨ ਇੰਡੀਆ ਅਤੇ ਮੇਕ ਫੌਰ ਦ ਵਰਲਡ” ਦੇ ਮੰਤਰ ਦੇ ਚਲਦੇ ਨਿਰਯਾਤ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਸਲਾਨਾ ਵਿਕਣ ਵਾਲੀਆਂ ਕਾਰਾਂ ਦੀ ਸੰਖਿਆ ਕਈ ਦੇਸ਼ਾਂ ਦੀ ਆਬਾਦੀ ਤੋਂ ਭੀ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਵਿੱਚ ਲਗਭਗ 2.5 ਕਰੋੜ ਕਾਰਾਂ ਦੀ ਵਿਕਰੀ ਭਾਰਤ ਵਿੱਚ ਲਗਾਤਾਰ ਵਧਦੀ ਮੰਗ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਾਧਾ ਦਰਸਾਉਂਦਾ ਹੈ ਕਿ ਜਦੋਂ ਮੋਬਿਲਿਟੀ ਦੇ ਭਵਿੱਖ ਦੀ ਬਾਤ ਆਉਂਦੀ ਹੈ ਤਾਂ ਭਾਰਤ ਨੂੰ ਇਤਨੀਆਂ ਅਧਿਕ ਉਮੀਦਾਂ ਦੇ ਨਾਲ ਕਿਉਂ ਦੇਖਿਆ ਜਾਂਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਰਤਮਾਨ ਵਿੱਚ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਅਤੇ ਤੀਸਰੀ ਸਭ ਤੋਂ ਬੜੀ ਯਾਤਰੀ ਵਾਹਨ ਮਾਰਕਿਟ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਆਲਮੀ ਪੱਧਰ ‘ਤੇ ਟੌਪ ਤਿੰਨ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਦੀ ਤਰਫ਼ ਅੱਗੇ ਹੋਵੇਗਾ, ਦੇਸ਼ ਦੇ ਆਟੋ ਬਜ਼ਾਰ ਵਿੱਚ ਅਭੂਤਪੂਰਵ ਪਰਿਵਰਤਨ ਅਤੇ ਵਿਸਤਾਰ ਦੇਖਣ ਨੂੰ ਮਿਲੇਗਾ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਵਿੱਚ ਮੋਬਿਲਿਟੀ ਦੇ ਭਵਿੱਖ ਨੂੰ ਕਈ ਕਾਰਕ ਸੰਚਾਲਿਤ ਕਰਦੇ ਹਨ ਜਿਨ੍ਹਾਂ ਵਿੱਚ ਦੇਸ਼ ਦੀ ਬੜੀ ਯੁਵਾ ਆਬਾਦੀ, ਵਧਦਾ ਮੱਧ ਵਰਗ, ਤੇਜ਼ੀ ਨਾਲ ਸ਼ਹਿਰੀਕਰਣ, ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਮੇਕ ਇਨ ਇੰਡੀਆ ਪਹਿਲ ਦੇ ਮਾਧਿਅਮ ਨਾਲ ਕਿਫਾਇਤੀ ਵਾਹਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਾਰਕ ਸਮੂਹਿਕ ਤੌਰ ‘ਤੇ ਭਾਰਤ ਵਿੱਚ ਆਟੋ ਖੇਤਰ ਦੇ ਵਿਕਾਸ ਨੂੰ ਹੁਲਾਰਾ ਦਿੰਦੇ ਹਨ।
ਆਟੋ ਉਦਯੋਗ ਦੇ ਵਿਕਾਸ ਦੇ ਲਈ ਜ਼ਰੂਰਤ ਦੇ ਨਾਲ-ਨਾਲ ਆਕਾਂਖਿਆਵਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇਹ ਦੋਨੋਂ ਹੀ ਮੌਜੂਦ ਹਨ ਅਤੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਕਈ ਦਹਾਕਿਆਂ ਤੱਕ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਬਣਿਆ ਰਹੇਗਾ ਜਿੱਥੇ ਯੁਵਾ ਸਭ ਤੋਂ ਬੜਾ ਗ੍ਰਾਹਕ ਅਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਨੌਜਵਾਨ ਜਨਸੰਖਿਆ (this large youth demographic), ਜ਼ਿਕਰਯੋਗ ਮੰਗ ਪੈਦਾ ਕਰੇਗੀ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਇੱਕ ਹੋਰ ਪ੍ਰਮੁੱਖ ਗ੍ਰਾਹਕ ਅਧਾਰ ਭਾਰਤ ਦਾ ਮੱਧ ਵਰਗ ਹੈ ਅਤੇ ਪਿਛਲੇ ਇੱਕ ਦਹਾਕੇ ਵਿੱਚ 25 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ ਜਿਸ ਨਾਲ ਇੱਕ ਨਵ-ਮੱਧ ਵਰਗ ਦਾ ਨਿਰਮਾਣ ਹੋਇਆ ਹੈ ਜੋ ਆਪਣਾ ਪਹਿਲਾ ਵਾਹਨ ਖਰੀਦ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਪ੍ਰਗਤੀ ਜਾਰੀ ਰਹੇਗੀ, ਇਹ ਸਮੂਹ ਨਵੇਂ ਵਾਹਨ ਖਰੀਦੇਗਾ ਜਿਸ ਨਾਲ ਆਟੋ ਸੈਕਟਰ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਛੀਆਂ ਅਤੇ ਚੌੜੀਆਂ ਸੜਕਾਂ ਦੀ ਕਮੀ, ਕਦੇ ਭਾਰਤ ਵਿੱਚ ਕਾਰ ਨਾ ਖਰੀਦਣ ਦਾ ਇੱਕ ਕਾਰਨ ਹੋਇਆ ਕਰਦੀ ਸੀ ਲੇਕਿਨ ਹੁਣ ਸਥਿਤੀ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰਾ-ਸੁਗਮਤਾ(Ease of travel) ਹੁਣ ਭਾਰਤ ਦੇ ਲਈ ਇੱਕ ਬੜੀ ਪ੍ਰਾਥਮਿਕਤਾ (major priority) ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ 11 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਐਲੋਕੇਟ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਪੂਰੇ ਭਾਰਤ ਵਿੱਚ ਮਲਟੀ-ਲੇਨ ਹਾਈਵੇਜ਼ ਅਤੇ ਐਕਸਪ੍ਰੈੱਸਵੇਜ਼ (multi-lane highways and expressways) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (PM GatiShakti National Master Plan) ਨੇ ਮਲਟੀਮੋਡਲ ਕਨੈਕਟਿਵਿਟੀ (multimodal connectivity) ਨੂੰ ਗਤੀ ਦਿੱਤੀ ਹੈ ਅਤੇ ਲੌਜਿਸਟਿਕਸ ਲਾਗਤ (logistics costs) ਨੂੰ ਘੱਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਰਾਸ਼ਟਰੀ ਲੌਜਿਸਟਿਕਸ ਨੀਤੀ (National Logistics Policy) ਭਾਰਤ ਨੂੰ ਆਲਮੀ ਪੱਧਰ ‘ਤੇ ਸਭ ਤੋਂ ਅਧਿਕ ਕੰਪੀਟੀਟਿਵ ਲੌਜਿਸਟਿਕਸ ਲਾਗਤ ਵਾਲਾ ਦੇਸ਼ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਾਸ ਆਟੋ ਉਦਯੋਗ ਦੇ ਲਈ ਕਈ ਨਵੇਂ ਅਵਸਰ ਖੋਲ੍ਹ ਰਹੇ ਹਨ ਅਤੇ ਦੇਸ਼ ਵਿੱਚ ਵਾਹਨਾਂ ਦੀ ਵਧਦੀ ਮੰਗ ਦਾ ਇੱਕ ਮਹੱਤਵਪੂਰਨ ਕਾਰਨ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਛੇ ਬੁਨਿਆਦੀ ਢਾਂਚੇ ਦੇ ਨਾਲ-ਨਾਲ, ਨਵੀਂ ਟੈਕਨੋਲੋਜੀ ਨੂੰ ਭੀ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫਾਸਟੈਗ (FASTag) ਨੇ ਭਾਰਤ ਵਿੱਚ ਡ੍ਰਾਇਵਿੰਗ ਦੇ ਅਨੁਭਵ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (National Common Mobility Card) ਭਾਰਤ ਵਿੱਚ ਨਿਰਵਿਘਨ ਯਾਤਰਾ ਦੇ ਪ੍ਰਯਾਸਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਕਨੈਕਟਿਡ ਵਾਹਨਾਂ (connected vehicles) ਅਤੇ ਸਵੈਚਾਲਿਤ ਡ੍ਰਾਇਵਿੰਗ (autonomous driving) ਵਿੱਚ ਤੇਜ਼ੀ ਨਾਲ ਪ੍ਰਗਤੀ ਦੇ ਨਾਲ ਸਮਾਰਟ ਮੋਬਿਲਿਟੀ ਦੀ ਤਰਫ਼ ਵਧ ਰਿਹਾ ਹੈ।
ਭਾਰਤ ਦੇ ਆਟੋ ਉਦਯੋਗ ਦੀ ਵਿਕਾਸ ਸਮਰੱਥਾ ਵਿੱਚ ਮੇਕ ਇਨ ਇੰਡੀਆ ਪਹਿਲ (Make in India initiative) ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਲਆਈ ਯੋਜਨਾਵਾਂ (PLI schemes) ਨੇ ਮੇਕ ਇਨ ਇੰਡੀਆ ਮੁਹਿੰਮ (Make in India campaign) ਨੂੰ ਨਵੀਂ ਗਤੀ ਦਿੱਤੀ ਹੈ ਜਿਸ ਨਾਲ 2.25 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਵਿਕਰੀ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੇ ਇਸ ਖੇਤਰ ਵਿੱਚ 1.5 ਲੱਖ ਤੋਂ ਅਧਿਕ ਪ੍ਰਤੱਖ ਰੋਜ਼ਗਾਰ ਸਿਰਜੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਟੋ ਖੇਤਰ ਵਿੱਚ ਰੋਜ਼ਗਾਰ ਸਿਰਜਣਾ ਦਾ ਹੋਰ ਖੇਤਰਾਂ ‘ਤੇ ਭੀ ਕਈ ਗੁਣਾ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਐੱਮਐੱਸਐੱਮਈ ਸੈਕਟਰ (MSME sector) ਦੁਆਰਾ ਬੜੀ ਸੰਖਿਆ ਵਿੱਚ ਆਟੋ ਪਾਰਟਸ ਦਾ ਨਿਰਮਾਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਆਟੋ ਖੇਤਰ ਦਾ ਵਿਸਤਾਰ ਹੁੰਦਾ ਹੈ, ਐੱਮਐੱਸਐੱਮਈਜ਼(MSMEs), ਲੌਜਿਸਟਿਕਸ, ਟੂਰਿਜ਼ਮ ਅਤੇ ਟ੍ਰਾਂਸਪੋਰਟ ਸੈਕਟਰਾਂ ਵਿੱਚ ਭੀ ਨਵੇਂ ਰੋਜ਼ਗਾਰ ਸਿਰਜ ਹੁੰਦੇ ਹਨ।
ਸ਼੍ਰੀ ਮੋਦੀ ਨੇ ਹਰ ਪੱਧਰ ‘ਤੇ ਆਟੋ ਸੈਕਟਰ ਨੂੰ ਸਰਕਾਰ ਦੁਆਰਾ ਦਿੱਤੀ ਗਈ ਵਿਆਪਕ ਸਹਾਇਤਾ ਦਾ ਉਲੇਖ ਕਰਦੇ ਹੋਏ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਇਸ ਉਦਯੋਗ ਵਿੱਚ ਐੱਫਡੀਆਈ, ਟੈਕਨੋਲੋਜੀ ਟ੍ਰਾਂਸਫਰ ਅਤੇ ਆਲਮੀ ਭਾਗੀਦਾਰੀਆਂ (FDI, technology transfer, and global partnerships) ਦੇ ਨਵੇਂ ਰਸਤੇ ਸਥਾਪਿਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਵਰ੍ਹਿਆਂ ਵਿੱਚ ਹੀ ਇਸ ਖੇਤਰ ਨੇ 36 ਬਿਲੀਅਨ ਡਾਲਰ ਤੋਂ ਅਧਿਕ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (Foreign Direct Investment) ਆਕਰਸ਼ਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਅੰਕੜਾ ਕਈ ਗੁਣਾ ਵਧਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਆਟੋ ਮੈਨੂਫੈਕਚਰਿੰਗ ਦੇ ਲਈ ਇੱਕ ਕੰਪਲੀਟ ਈਕੋਸਿਸਟਮ ਵਿਕਸਿਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।
“ਮੋਬਿਲਿਟੀ ਸੌਲਿਊਸ਼ਨਸ ਦੇ ਲਈ ਸੱਤ ਸੀ (Seven Cs)” ਯਾਨੀ ਕੌਮਨ, ਕਨੈਕਟਿਡ, ਕਨਵੀਨਿਐਂਟ, ਕੰਜੈਸ਼ਨ-ਫ੍ਰੀ, ਚਾਰਜਡ, ਕਲੀਨ ਅਤੇ ਕਟਿੰਗ-ਐੱਜ (Common, Connected, Convenient, Congestion-free, Charged, Clean, and Cutting-edge) ਦੇ ਆਪਣੇ ਵਿਜ਼ਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸੇ ਦ੍ਰਿਸ਼ਟੀਕੋਣ ਦੇ ਤਹਿਤ ਗ੍ਰੀਨ ਮੋਬਿਲਿਟੀ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਅਜਿਹੀ ਮੋਬਿਲਿਟੀ ਪ੍ਰਣਾਲੀ ਦਾ ਨਿਰਮਾਣ ਕਰ ਰਿਹਾ ਹੈ ਜੋ ਇਕੌਨਮੀ ਅਤੇ ਇਕੌਲੋਜੀ- ਦੋਨਾਂ ਦਾ ਸਮਰਥਨ ਕਰਦੀ ਹੈ ਜਿਸ ਨਾਲ ਜੀਵਾਸ਼ਮ ਈਂਧਣ ਦੇ ਆਯਾਤ ਦੀ ਲਾਗਤ ਵਿੱਚ ਕਮੀ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰੀਨ ਟੈਕਨੋਲੋਜੀ, ਇਲੈਕਟ੍ਰਿਕ ਵਾਹਨਾਂ, ਹਾਈਡ੍ਰੋਜਨ ਈਂਧਣ ਅਤੇ ਜੈਵ ਈਂਧਣ ਦੇ ਵਿਕਾਸ (development of green technology, EVs, hydrogen fuel, and biofuels) ‘ਤੇ ਮਹੱਤਵਪੂਰਨ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ (National Electric Mobility Mission) ਅਤੇ ਗ੍ਰੀਨ ਹਾਈਡ੍ਰੋਜਨ ਮਿਸ਼ਨ (Green Hydrogen Mission) ਜਿਹੀਆਂ ਪਹਿਲਾਂ ਇਸ ਵਿਜ਼ਨ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀਆਂ ਗਈਆਂ ਹਨ।
ਭਾਰਤ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਇਲੈਕਟ੍ਰਿਕ ਮੋਬਿਲਿਟੀ (electric mobility) ਦੇ ਤੇਜ਼ੀ ਨਾਲ ਹੋਏ ਵਿਕਾਸ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ 640 ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦਸ ਸਾਲ ਪਹਿਲਾਂ ਜਿੱਥੇ ਸਲਾਨਾ ਕੇਵਲ 2,600 ਇਲੈਕਟ੍ਰਿਕ ਵਾਹਨ (electric vehicles) ਹੀ ਵੇਚੇ ਜਾਂਦੇ ਸਨ, ਉੱਥੇ ਹੀ 2024 ਵਿੱਚ 16.80 ਲੱਖ ਤੋਂ ਅਧਿਕ ਇਲੈਕਟ੍ਰਿਕ ਵਾਹਨ ਵੇਚੇ ਗਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਅੱਜ ਇੱਕ ਦਿਨ ਵਿੱਚ ਵਿਕਣ ਵਾਲੇ ਇਲੈਕਟ੍ਰਿਕ ਵਾਹਨਾਂ ਦੀ ਸੰਖਿਆ ਇੱਕ ਦਹਾਕੇ ਪਹਿਲਾਂ ਪੂਰੇ ਸਾਲ ਵਿੱਚ ਵਿਕਣ ਵਾਲੇ ਵਾਹਨਾਂ ਦੀ ਸੰਖਿਆ ਤੋਂ ਦੁੱਗਣੀ ਹੈ। ਪ੍ਰਧਾਨ ਮੰਤਰੀ ਨੇ ਅਨੁਮਾਨ ਵਿਅਕਤ ਕੀਤਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਸੰਖਿਆ ਅੱਠ ਗੁਣਾ ਵਧ ਸਕਦੀ ਹੈ, ਜੋ ਇਸ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਇਲੈਕਟ੍ਰਿਕ ਮੋਬਿਲਿਟੀ (electric mobility) ਦੇ ਵਿਸਤਾਰ ਦੇ ਲਈ ਸਰਕਾਰ ਦੁਆਰਾ ਨਿਰੰਤਰ ਤੌਰ ‘ਤੇ ਲਏ ਗਏ ਨੀਤੀਗਤ ਨਿਰਣਿਆਂ ਅਤੇ ਦਿੱਤੀ ਗਈ ਸਹਾਇਤਾ ‘ਤੇ ਬਲ ਦਿੰਦੇ ਹੋਏ ਕਿਹਾ ਕਿ ਪੰਜ ਸਾਲ ਪਹਿਲੇ ਸ਼ੁਰੂ ਕੀਤੀ ਗਈ ਫੇਮ-2 ਯੋਜਨਾ (FAME-2 scheme) ਦੇ ਤਹਿਤ 8,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਤਸਾਹਨ ਪ੍ਰਦਾਨ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਰਾਸ਼ੀ ਦਾ ਉਪਯੋਗ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਦੇ ਲਈ ਸਬਸਿਡੀ ਦੇਣ ਅਤੇ ਚਾਰਜਿੰਗ ਇਨਫ੍ਰਾਸਟ੍ਰਕਚਰ ਬਣਾਉਣ ਦੇ ਲਈ ਕੀਤਾ ਗਿਆ ਸੀ। ਇਸ ਦੇ ਤਹਿਤ 5,000 ਤੋਂ ਅਧਿਕ ਇਲੈਕਟ੍ਰਿਕ ਬੱਸਾਂ (electric buses) ਸਹਿਤ 16 ਲੱਖ ਤੋਂ ਅਧਿਕ ਈਵੀ(EVs) ਦੀ ਖਰੀਦ ਦੇ ਲਈ ਸਹਾਇਤਾ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ 1,200 ਤੋਂ ਅਧਿਕ ਇਲੈਕਟ੍ਰਿਕ ਬੱਸਾਂ ਦਿੱਲੀ ਵਿੱਚ ਚਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਤੀਸਰੇ ਕਾਰਜਕਾਲ ਵਿੱਚ ਪੀਐੱਮ ਈ-ਡ੍ਰਾਇਵ ਯੋਜਨਾ (PM E-Drive scheme) ਦੀ ਸ਼ੁਰੂਆਤ ‘ਤੇ ਪ੍ਰਕਾਸ਼ ਪਾਇਆ ਜਿਸ ਦੇ ਤਹਿਤ ਦੁਪਹੀਆ, ਤਿੰਨ ਪਹੀਆ, ਈ-ਐਂਬੂਲੈਂਸਾਂ ਅਤੇ ਈ-ਟਰੱਕਾਂ (two-wheelers, three-wheelers, e-ambulances, and e-trucks) ਸਹਿਤ ਲਗਭਗ 28 ਲੱਖ ਈਵੀ (EVs) ਦੀ ਖਰੀਦ ਵਿੱਚ ਸਹਾਇਤਾ ਦੇਵੇਗੀ। ਉਨ੍ਹਾਂ ਨੇ ਇਹ ਭੀ ਕਿਹਾ ਕਿ ਲਗਭਗ 14,000 ਇਲੈਕਟ੍ਰਿਕ ਬੱਸਾਂ (electric buses) ਭੀ ਖਰੀਦੀਆਂ ਜਾਣਗੀਆਂ ਅਤੇ ਵਿਭਿੰਨ ਵਾਹਨਾਂ ਦੇ ਲਈ ਦੇਸ਼ ਭਰ ਵਿੱਚ 70,000 ਤੋਂ ਅਧਿਕ ਫਾਸਟ ਚਾਰਜਰ ਲਗਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਦੇ ਛੋਟੇ ਸ਼ਹਿਰਾਂ ਵਿੱਚ ਲਗਭਗ 38,000 ਈ-ਬੱਸਾਂ (e-buses) ਦੇ ਸੰਚਾਲਨ ਦੇ ਲਈ ਤੀਸਰੇ ਕਾਰਜਕਾਲ ਵਿੱਚ ਪੀਐੱਮ ਈ-ਬੱਸ ਸੇਵਾ (PM E-Bus service) ਸ਼ੁਰੂ ਕੀਤੀ ਗਈ ਹੈ। ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ (EV manufacturing) ਦੇ ਲਈ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਨਿਰੰਤਰ ਸਹਾਇਤਾ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਮੈਨੂਫੈਕਚਰਿੰਗ (EV car manufacturing) ਵਿੱਚ ਰੁਚੀ ਰੱਖਣ ਵਾਲੇ ਗਲੋਬਲ ਇਨਵੈਸਟਰਾਂ ਦੇ ਲਈ ਦੁਆਰ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਪਾਅ ਗੁਣਵੱਤਾਪੂਰਨ ਇਲੈਕਟ੍ਰਿਕ ਵਾਹਨਾਂ ਦੇ ਮੈਨੂਫੈਕਚਰਿੰਗ ਈਕੋਸਿਸਟਮ (quality EV manufacturing ecosystem) ਦਾ ਵਿਸਤਾਰ ਕਰਨ ਅਤੇ ਭਾਰਤ ਵਿੱਚ ਵੈਲਿਊ ਚੇਨ ਬਣਾਉਣ ਵਿੱਚ ਮਦਦ ਕਰਨਗੇ।
ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਸੌਰ ਊਰਜਾ ਅਤੇ ਵਿਕਲਪਿਕ ਈਂਧਣ ਨੂੰ ਲਗਾਤਾਰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ (India’s G-20 presidency) ਦੇ ਦੌਰਾਨ, ਹਰਿਤ ਭਵਿੱਖ (green future) ‘ਤੇ ਬਹੁਤ ਜ਼ੋਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਈਵੀ ਅਤੇ ਸੌਰ ਊਰਜਾ, ਦੋਨੋਂ ਖੇਤਰਾਂ ਵਿੱਚ ਮਹੱਤਵਪੂਰਨ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੀਐੱਮ ਸੂਰਯਘਰ-ਮੁਫ਼ਤ ਬਿਜਲੀ ਯੋਜਨਾ (PM Suryagarh – Free Electricity Scheme), ਛੱਤਾਂ ‘ਤੇ ਸੋਲਰ ਪੈਨਲ ਲਗਾਏ ਜਾਣ ਦੇ ਲਈ ਇੱਕ ਪ੍ਰਮੁੱਖ ਮਿਸ਼ਨ ਹੈ। ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਬੈਟਰੀ ਅਤੇ ਭੰਡਾਰਣ ਪ੍ਰਣਾਲੀਆਂ ਦੀ ਵਧਦੀ ਮੰਗ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਡਵਾਂਸਡ ਰਸਾਇਣ ਸੈੱਲ ਬੈਟਰੀ ਭੰਡਾਰਣ (advanced chemistry cell battery storage) ਨੂੰ ਹੁਲਾਰਾ ਦੇਣ ਦੇ ਲਈ 18,000 ਕਰੋੜ ਰੁਪਏ ਦੀ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ (PLI scheme) ਸ਼ੁਰੂ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਦੇ ਲਈ ਇਹ ਸਹੀ ਸਮਾਂ ਹੈ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਊਰਜਾ ਭੰਡਾਰਣ ਖੇਤਰ ਵਿੱਚ ਸਟਾਰਟਅੱਪ ਸ਼ੁਰੂ ਕਰਨ ਦਾ ਆਗਰਹਿ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਇਨੋਵੇਸ਼ਨਾਂ ‘ਤੇ ਕੰਮ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਜੋ ਭਾਰਤ ਵਿੱਚ ਉਪਲਬਧ ਸਮੱਗਰੀਆਂ ਦਾ ਉਪਯੋਗ ਕਰਕੇ ਬੈਟਰੀ ਅਤੇ ਭੰਡਾਰਣ ਪ੍ਰਣਾਲੀ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਪਹਿਲੇ ਤੋਂ ਹੀ ਕਾਫੀ ਕੰਮ ਕੀਤਾ ਜਾ ਰਿਹਾ ਹੈ ਲੇਕਿਨ ਇਸ ਨੂੰ ਮਿਸ਼ਨ ਮੋਡ (mission mode) ਵਿੱਚ ਅੱਗੇ ਵਧਾਉਣਾ ਜ਼ਰੂਰੀ ਹੈ।
ਇਸ ਸਬੰਧ ਵਿੱਚ ਕੇਂਦਰ ਸਰਕਾਰ ਦੀ ਸਪਸ਼ਟ ਮਨਸ਼ਾ ਅਤੇ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਚਾਹੇ ਨਵੀਆਂ ਨੀਤੀਆਂ ਬਣਾਉਣੀਆਂ ਹੋਣ ਜਾ ਸੁਧਾਰਾਂ ਨੂੰ ਲਾਗੂ ਕਰਨਾ ਹੋਵੇ, ਸਰਕਾਰ ਦੇ ਪ੍ਰਯਾਸ ਜਾਰੀ ਹਨ। ਵਾਹਨ ਨਿਰਮਾਤਾਵਾਂ ਨੂੰ ਵਾਹਨ ਸਕ੍ਰੈਪਿੰਗ ਨੀਤੀ ਦਾ ਲਾਭ ਉਠਾਉਣ ਦਾ ਆਗਰਹਿ ਕਰਦੇ ਹੋਏ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕੰਪਨੀਆਂ ਅਧਿਕ ਤੋਂ ਅਧਿਕ ਲੋਕਾਂ ਨੂੰ ਆਪਣੇ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਦੇ ਲਈ ਖ਼ੁਦ ਦੀਆਂ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕਰ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੇਰਣਾ ਮਹੱਤਵਪੂਰਨ ਹੈ ਅਤੇ ਇਹ ਦੇਸ਼ ਦੇ ਵਾਤਾਵਰਣ ਦੇ ਲਈ ਇੱਕ ਮਹੱਤਵਪੂਰਨ ਸੇਵਾ ਹੋਵੇਗੀ।
ਪ੍ਰਧਾਨ ਮੰਤਰੀ ਨੇ ਇਸ ਬਾਤ ਦਾ ਵਿਸ਼ੇਸ਼ ਤੌਰ ‘ਤੇ ਉਲੇਖ ਕੀਤਾ ਕਿ ਆਟੋਮੋਟਿਵ ਉਦਯੋਗ, ਇਨੋਵੇਸ਼ਨ ਅਤੇ ਟੈਕਨੋਲੋਜੀ ਦੁਆਰਾ ਸੰਚਾਲਿਤ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਪੂਰਬੀ ਦੇਸ਼ਾਂ, ਏਸ਼ੀਆ ਅਤੇ ਭਾਰਤ ਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਰ ਉਸ ਨਿਵੇਸ਼ਕ ਦੇ ਲਈ ਇੱਕ ਬਿਹਤਰੀਨ ਮੰਜ਼ਿਲ ਹੈ ਜੋ ਮੋਬਿਲਿਟੀ ਦੇ ਖੇਤਰ ਵਿੱਚ ਆਪਣਾ ਭਵਿੱਖ ਦੇਖਣਾ ਚਾਹੁੰਦਾ ਹੈ। ਆਪਣਾ ਸੰਬੋਧਨ ਸਮਾਪਤ ਕਰਦੇ ਹੋਏ, ਸ਼੍ਰੀ ਮੋਦੀ ਨੇ ਸਭ ਨੂੰ ਆਸਵੰਦ ਕੀਤਾ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਉਨ੍ਹਾਂ ਨੇ ਸਭ ਨੂੰ “ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ” ਦੇ ਮੰਤਰ (mantra of “Make in India, Make for the World” ) ਦੇ ਨਾਲ ਅੱਗੇ ਵਧਣ ਦੇ ਲਈ ਪ੍ਰੋਤਸਾਹਿਤ ਕੀਤਾ।
ਇਸ ਸਮਾਗਮ ਵਿੱਚ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਮਨੋਹਰ ਲਾਲ, ਕੇਂਦਰੀ ਭਾਰੀ ਉਦਯੋਗ ਅਤੇ ਇਸਪਾਤ ਮੰਤਰੀ ਸ਼੍ਰੀ ਐੱਚ ਡੀ ਕੁਮਾਰਸਵਾਮੀ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਕੇਂਦਰੀ ਪੋਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਸਹਿਤ ਹੋਰ ਪਤਵੰਤੇ ਉਪਸਥਿਤ ਸਨ।
ਪਿਛੋਕੜ
ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਆਯੋਜਨ 17-22 ਜਨਵਰੀ, 2025 ਤੱਕ ਤਿੰਨ ਅਲੱਗ-ਅਲੱਗ ਸਥਾਨਾਂ- ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਅਤੇ ਯਸ਼ੋਭੂਮੀ (Bharat Mandapam & Yashobhoomi) ਅਤੇ ਗ੍ਰੇਟਰ ਨੌਇਡਾ ਵਿੱਚ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ (India Expo Center & Mart) ‘ਤੇ ਕੀਤਾ ਜਾ ਰਿਹਾ ਹੈ। ਇਸ ਵਿੱਚ 9 ਤੋਂ ਅਧਿਕ ਸ਼ੋਅ, 20 ਤੋਂ ਅਧਿਕ ਕਾਨਫਰੰਸਾਂ ਅਤੇ ਪਵੇਲੀਅਨਸ ਆਯੋਜਿਤ ਕੀਤੇ ਜਾਣਗੇ। ਇਸ ਦੇ ਇਲਾਵਾ, ਐਕਸਪੋ ਵਿੱਚ ਮੋਬਿਲਿਟੀ ਸੈਕਟਰ ਵਿੱਚ ਨੀਤੀਆਂ ਅਤੇ ਪਹਿਲਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸਟੇਟਸ ਸੈਸ਼ਨਸ ਭੀ ਆਯੋਜਿਤ ਕੀਤੇ ਜਾਣਗੇ ਤਾਕਿ ਉਦਯੋਗ ਅਤੇ ਖੇਤਰੀ ਪੱਧਰਾਂ ਦੇ ਦਰਮਿਆਨ ਸਹਿਯੋਗ ਨੂੰ ਸਮਰੱਥ (ਸੰਭਵ) ਬਣਾਇਆ ਜਾ ਸਕੇ।
ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦੇਸ਼ ਸੰਪੂਰਨ ਮੋਬਿਲਿਟੀ ਵੈਲਿਊ ਚੇਨ ਨੂੰ ਇੱਕ ਛਤਰੀ ਦੇ ਹੇਠ ਜੋੜਨਾ ਹੈ। ਇਸ ਵਰ੍ਹੇ ਦੀ ਐਕਸਪੋ ਵਿੱਚ ਆਲਮੀ ਮਹੱਤਵ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਜਿਸ ਵਿੱਚ ਦੁਨੀਆ ਭਰ ਤੋਂ ਪ੍ਰਦਰਸ਼ਕ ਅਤੇ ਸੈਲਾਨੀ ਹਿੱਸਾ ਲੈ ਰਹੇ ਹਨ। ਇਹ ਇੱਕ ਉਦਯੋਗ-ਅਗਵਾਈ ਵਾਲੀ ਅਤੇ ਸਰਕਾਰ ਦੁਆਰਾ ਸਮਰਥਿਤ ਪਹਿਲ ਹੈ ਇਸ ਦਾ ਤਾਲਮੇਲ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਵ੍ ਇੰਡੀਆ (Engineering Export Promotion Council of India) ਦੁਆਰਾ ਵਿਭਿੰਨ ਉਦਯੋਗ ਸੰਸਥਾਵਾਂ ਅਤੇ ਸਾਂਝੇਦਾਰ ਸੰਗਠਨਾਂ ਦੇ ਸੰਯੁਕਤ ਸਮਰਥਨ ਨਾਲ ਕੀਤਾ ਜਾ ਰਿਹਾ ਹੈ।
Speaking at the Bharat Mobility Global Expo 2025. Driven by the aspirations of the people, India’s automobile sector is witnessing an unprecedented transformation. @bharat_mobility
https://t.co/w6LYEJy2gX— Narendra Modi (@narendramodi) January 17, 2025
The journey of Viksit Bharat is set to be one of unprecedented transformation and exponential growth in the mobility sector. pic.twitter.com/Z1T5KR5nUJ
— PMO India (@PMOIndia) January 17, 2025
Ease of travel is a top priority for India today. pic.twitter.com/0jHBkIdNjA
— PMO India (@PMOIndia) January 17, 2025
The strength of the Make in India initiative fuels the growth prospects of the country’s auto industry. pic.twitter.com/T1aVhDO1nM
— PMO India (@PMOIndia) January 17, 2025
Seven Cs of India’s mobility solution. pic.twitter.com/QYtxCEKR4v
— PMO India (@PMOIndia) January 17, 2025
Today, India is focusing on the development of Green Technology, EVs, Hydrogen Fuel and Biofuels. pic.twitter.com/yWmey6vjlk
— PMO India (@PMOIndia) January 17, 2025
India stands as an outstanding destination for every investor looking to shape their future in the mobility sector. pic.twitter.com/V57UcW0Oem
— PMO India (@PMOIndia) January 17, 2025
***
ਐੱਮਜੇਪੀਐੱਸ/ਐੱਸਆਰ
Speaking at the Bharat Mobility Global Expo 2025. Driven by the aspirations of the people, India's automobile sector is witnessing an unprecedented transformation. @bharat_mobility
— Narendra Modi (@narendramodi) January 17, 2025
https://t.co/w6LYEJy2gX
The journey of Viksit Bharat is set to be one of unprecedented transformation and exponential growth in the mobility sector. pic.twitter.com/Z1T5KR5nUJ
— PMO India (@PMOIndia) January 17, 2025
Ease of travel is a top priority for India today. pic.twitter.com/0jHBkIdNjA
— PMO India (@PMOIndia) January 17, 2025
The strength of the Make in India initiative fuels the growth prospects of the country's auto industry. pic.twitter.com/T1aVhDO1nM
— PMO India (@PMOIndia) January 17, 2025
Seven Cs of India's mobility solution. pic.twitter.com/QYtxCEKR4v
— PMO India (@PMOIndia) January 17, 2025
Today, India is focusing on the development of Green Technology, EVs, Hydrogen Fuel and Biofuels. pic.twitter.com/yWmey6vjlk
— PMO India (@PMOIndia) January 17, 2025
India stands as an outstanding destination for every investor looking to shape their future in the mobility sector. pic.twitter.com/V57UcW0Oem
— PMO India (@PMOIndia) January 17, 2025
Inaugurated the Bharat Mobility Global Expo 2025 earlier today. Was particularly glad to witness the cutting-edge innovations and advancements in the mobility sector. pic.twitter.com/IVZsUXifNT
— Narendra Modi (@narendramodi) January 17, 2025
India's automobile industry is thriving, reflecting the rising aspirations of people. pic.twitter.com/IxEFaeck8D
— Narendra Modi (@narendramodi) January 17, 2025
Our focus is on creating seamless travel experiences and unlocking new opportunities for the auto industry. pic.twitter.com/XctAhjHZR1
— Narendra Modi (@narendramodi) January 17, 2025
The @makeinindia initiative, supported by PLI schemes, is driving growth in the automotive industry. pic.twitter.com/3MbYHmpECV
— Narendra Modi (@narendramodi) January 17, 2025