Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸਾ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸਾ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ। ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਆਏ ਸਾਰੇ ਪ੍ਰਤੀਨਿਧੀਆਂ ਅਤੇ ਪ੍ਰਵਾਸੀਆਂ ਦਾ ਸੁਆਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਵਿੱਖ ਵਿੱਚ ਦੁਨੀਆ ਭਰ ਵਿੱਚ ਵਿਭਿੰਨ ਭਾਰਤੀ ਪ੍ਰਵਾਸੀ ਪ੍ਰੋਗਰਾਮਾਂ ਵਿੱਚ ਇਹ ਉਦਘਾਟਨ ਗੀਤ ਬਜਾਵੇਗਾ। ਪ੍ਰਧਾਨ ਮੰਤਰੀ ਨੇ ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ ਰਿੱਕੀ ਕੇਜ ਅਤੇ ਉਨ੍ਹਾਂ ਦੀ ਟੀਮ ਦੀ ਸ਼ਾਨਦਾਰ ਪੇਸ਼ਕਾਰੀ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਇਸ ਗੀਤ ਵਿੱਚ ਭਾਰਤੀ ਪ੍ਰਵਾਸੀਆਂ ਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਨੂੰ ਦਰਸਾਇਆ ਗਿਆ ਹੈ।

 

ਇੱਕ ਵੀਡੀਓ ਸੰਦੇਸ਼ ਵਿੱਚ ਉਤਸ਼ਾਹਪੂਰਣ ਅਤੇ ਸਨੇਹ ਨਾਲ ਭਰੇ ਸ਼ਬਦਾਂ ਦੇ ਲਈ ਮੁੱਖ ਮਹਿਮਾਨ, ਤ੍ਰਿਨਿਦਾਦ ਅਤੇ ਟੋਬੈਗੋ ਦੇ ਰਾਸ਼ਟਰਪਤੀ, ਮਹਾਮਹਿਮ ਕ੍ਰਿਸਟਿਨ ਕਾਰਲਾ ਕੰਗਾਲੂ (H.E. Christine Carla Kangaloo, President of the Republic of Trinidad & Tobago) ਦਾ ਧੰਨਵਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੀ ਤਰੱਕੀ ਬਾਰੇ ਵੀ ਚਰਚਾ ਕਰ ਰਹੇ ਸਨ ਅਤੇ ਉਨ੍ਹਾਂ ਦੇ ਸ਼ਬਦਾਂ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਲੋਕਾਂ ‘ਤੇ ਪ੍ਰਭਾਵ ਪਾਇਆ। ਵਰਤਮਾਨ ਵਿੱਚ ਭਾਰਤ ਵਿੱਚ ਜੀਵੰਤ ਤਿਉਹਾਰਾਂ ਅਤੇ ਸਮਾਰੋਹਾਂ ਨੂੰ ਦੇਖਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਪ੍ਰਯਾਗਰਾਜ ਵਿੱਚ ਮਹਾ ਕੁੰਭ ਸ਼ੁਰੂ ਹੋ ਜਾਵੇਗਾ ਅਤੇ ਮਕਰ ਸਕ੍ਰਾਂਤੀ, ਲੋਹੜੀ, ਪੋਂਗਲ ਅਤੇ ਮਾਘ ਬਿਹੁ ਦੇ ਤਿਉਹਾਰ ਵੀ ਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਜਗ੍ਹਾ ਪ੍ਰਸੰਨਤਾ ਦਾ ਵਾਤਾਵਰਣ ਹੈ।

 

ਸਾਲ 1915 ਵਿੱਚ ਇਸੇ ਦਿਨ ਮਹਾਤਮਾ ਗਾਂਧੀ ਜੀ ਲੰਬੇ ਸਮੇਂ ਤੱਕ ਵਿਦੇਸ਼ ਵਿੱਚ ਪ੍ਰਵਾਸ ਦੇ ਬਾਅਦ ਭਾਰਤ ਪਰਤੇ ਸਨ। ਇਸ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਅਦਭੁਤ ਸਮੇਂ ਵਿੱਚ ਭਾਰਤ ਵਿੱਚ ਪ੍ਰਵਾਸੀ ਭਾਰਤੀਆਂ ਦੀ ਮੌਜੂਦਗੀ ਨੇ ਉਤਸਵ ਦੀ ਭਾਵਨਾ ਨੂੰ ਹੋਰ ਵਧਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਦਾ ਇਹ ਸੰਸਕਰਣ ਇੱਕ ਹੋਰ ਕਾਰਨ ਨਾਲ ਵਿਸ਼ੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਜਨਮ ਸ਼ਤਾਬਦੀ ਦੇ ਕੁਝ ਦਿਨਾਂ ਬਾਅਦ ਆਯੋਜਿਤ ਕੀਤਾ ਗਿਆ, ਜਿਨ੍ਹਾਂ ਦੀ ਦੂਰਦਰਸ਼ਿਤਾ ਪ੍ਰਵਾਸੀ ਭਾਰਤੀਯ ਦਿਵਸ ਦੇ ਲਈ ਮਹੱਤਵਪੂਰਨ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਭਾਰਤੀਯ ਦਿਵਸ, ਭਾਰਤ ਅਤੇ ਉਸ ਦੇ ਪ੍ਰਵਾਸੀਆਂ ਦਰਮਿਆਨ ਸਬੰਧਾਂ ਨੂੰ ਗੂੜ੍ਹਾ ਕਰਨ ਵਾਲੀ ਇੱਕ ਸੰਸਥਾ ਬਣ ਚੁੱਕਿਆ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਅਸੀਂ ਸਾਰੇ ਮਿਲ ਕੇ ਭਾਰਤ, ਭਾਰਤੀਅਤਾ, ਆਪਣੇ ਸੱਭਿਆਚਾਰ ਅਤੇ ਤਰੱਕੀ ਦਾ ਉਤਸਵ ਮਨਾਉਂਦੇ ਹਾਂ ਅਤੇ ਨਾਲ ਹੀ ਆਪਣੀਆਂ ਜੜਾਂ ਨਾਲ ਜੁੜਦੇ ਹਾਂ।

 

ਸ਼੍ਰੀ ਮੋਦੀ ਨੇ ਕਿਹਾ ਕਿ ਓਡੀਸ਼ਾ ਦੀ ਮਹਾਨ ਭੂਮੀ, ਜਿੱਥੇ ਅਸੀਂ ਇਕੱਠੇ ਹੋਏ ਹਾਂ, ਭਾਰਤ ਦੀ ਸਮ੍ਰਿੱਧ ਵਿਰਾਸਤ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਹਰ ਕਦਮ ‘ਤੇ ਅਸੀਂ ਆਪਣੀ ਵਿਰਾਸਤ ਦੇਖ ਸਕਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦੈਗਿਰੀ ਅਤੇ ਖੰਡਗਿਰੀ ਦੀਆਂ ਇਤਿਹਾਸਿਕ ਗੁਫਾਵਾਂ ਜਾਂ ਕੋਣਾਰਕ ਦੇ ਸ਼ਾਨਦਾਰ ਸੂਰਯ ਮੰਦਿਰ ਜਾਂ ਤਾਮਨਲਿਪਤੀ, ਮਣਿਕਪਟਨਾ ਅਤੇ ਪਲੁਰ ਦੀਆਂ ਪ੍ਰਾਚੀਨ ਬੰਦਰਗਾਹਾਂ ਨੂੰ ਦੇਖਣ ‘ਤੇ ਹਰ ਕੋਈ ਮਾਣ ਮਹਿਸੂਸ ਕਰੇਗਾ। ਇਹ ਦੇਖਦੇ ਹੋਏ ਕਿ ਸੈਂਕੜੇ ਵਰ੍ਹੇ ਪਹਿਲਾਂ, ਓਡੀਸ਼ਾ ਦੇ ਵਪਾਰੀਆਂ ਅਤੇ ਸੌਦਾਗਰਾਂ ਨੇ ਬਾਲੀ, ਸੁਮਾਤ੍ਰਾ ਅਤੇ ਜਾਵਾ ਜਿਹੀਆਂ ਥਾਵਾਂ ‘ਤੇ ਲੰਬੀਆਂ ਸਮੁੰਦਰੀ ਯਾਤਰਾਵਾਂ ਕੀਤੀਆਂ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਓਡੀਸ਼ਾ ਵਿੱਚ ਬਾਲੀ ਯਾਤਰਾ ਉਸ ਦੀ ਯਾਦ ਵਿੱਚ ਮਨਾਈ ਜਾਂਦੀ ਹੈ।

 

ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦਾ ਇੱਕ ਮਹੱਤਵਪੂਰਨ ਇਤਿਹਾਸਿਕ ਸਥਲ ਧੌਲੀ ਸ਼ਾਂਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਸਮਰਾਟ ਅਸ਼ੋਕ ਨੇ ਇੱਥੇ ਸ਼ਾਂਤੀ ਦਾ ਮਾਰਗ ਚੁਣਿਆ ਸੀ, ਜਦਕਿ ਦੁਨੀਆ ਤਲਵਾਰ ਦੀ ਤਾਕਤ ਨਾਲ ਸਾਮਰਾਜਾਂ ਦਾ ਵਿਸਤਾਰ ਕਰ ਰਹੀ ਸੀ। ਸ਼੍ਰੀ ਮੋਦੀ ਨੇ ਤਾਕੀਦ ਕੀਤੀ ਕਿ ਇਹ ਵਿਰਾਸਤ ਭਾਰਤ ਨੂੰ ਦੁਨੀਆ ਨੂੰ ਇਹ ਦੱਸਣ ਦੇ ਲਈ ਪ੍ਰੇਰਿਤ ਕਰਦੀ ਹੈ ਕਿ ਭਵਿੱਖ ਬੁੱਧ ਵਿੱਚ ਹੈ, ਯੁੱਧ ਵਿੱਚ ਨਹੀਂ। ਇਸ ਲਈ, ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੀ ਧਰਤੀ ‘ਤੇ ਸਾਰਿਆਂ ਦਾ ਸੁਆਗਤ ਕਰਨਾ ਉਨ੍ਹਾਂ ਦੇ ਲਈ ਬਹੁਤ ਅਹਿਮ ਹੈ।

 

ਪ੍ਰਧਾਨ ਮੰਤਰੀ ਨੇ ਹਮੇਸ਼ਾ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦਾ ਰਾਜਦੂਤ ਮੰਨਿਆ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਵਿੱਚ ਰਹਿਣ ਵਾਲੇ ਭਾਰਤੀਆਂ ਨਾਲ ਮਿਲ ਕੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਮਿਲਣ ਵਾਲਾ ਪਿਆਰ ਅਤੇ ਅਸ਼ੀਰਵਾਦ ਨਾ ਭੁੱਲਣ ਯੋਗ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਰਹੇਗਾ।

 

ਭਾਰਤੀ ਪ੍ਰਵਾਸੀਆਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕਰਦੇ ਹੋਏ ਆਲਮੀ ਮੰਚ ‘ਤੇ ਉਨ੍ਹਾਂ ਨੂੰ ਮਾਣ ਨਾਲ ਸਿਰ ਉੱਚਾ ਕਰਨ ਦਾ ਅਵਸਰ ਪ੍ਰਦਾਨ ਕਰਨ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਉਨ੍ਹਾਂ ਨੇ ਅਨੇਕ ਵਰਲਡ ਲੀਡਰਸ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚੋਂ ਸਾਰਿਆਂ ਨੇ ਭਾਰਤੀ ਪ੍ਰਵਾਸੀਆਂ ਦੀ ਉਨ੍ਹਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ ਅਤੇ ਆਪਣੇ-ਆਪਣੇ ਸਮਾਜਾਂ ਵਿੱਚ ਯੋਗਦਾਨ ਦੇ ਲਈ ਪ੍ਰਸ਼ੰਸਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾ ਕੇਵਲ ਲੋਕਤੰਤਰ ਦੀ ਜਨਨੀ ਹੈ, ਬਲਕਿ ਲੋਕਤੰਤਰ ਭਾਰਤੀ ਜੀਵਨ ਦਾ ਅਭਿੰਨ ਅੰਗ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੁਭਾਵਿਕ ਤੌਰ ‘ਤੇ ਵਿਭਿੰਨਤਾ ਨੂੰ ਅਪਣਾਉਂਦੇ ਹਨ ਅਤੇ ਸਥਾਨਕ ਨਿਯਮਾਂ ਅਤੇ ਪਰੰਪਰਾਵਾਂ ਦਾ ਸਨਮਾਨ ਕਰਦੇ ਹੋਏ ਜਿਸ ਸਮਾਜ ਵਿੱਚ ਸ਼ਾਮਲ ਹੁੰਦੇ ਹਨ, ਉਸ ਵਿੱਚ ਸਹਿਜ ਤੌਰ ‘ਤੇ ਇਕੱਠੇ ਹੁੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਆਪਣੇ ਮੇਜ਼ਬਾਨ ਦੇਸ਼ਾਂ ਦੀ ਇਮਾਨਦਾਰੀ ਨਾਲ ਸੇਵਾ ਕਰਦੇ ਹਨ, ਉਨ੍ਹਾਂ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦਿੰਦੇ ਹਨ, ਜਦਕਿ ਉਹ ਹਮੇਸ਼ਾ ਭਾਰਤ ਨੂੰ ਆਪਣੇ ਦਿਲ ਦੇ ਕਰੀਬ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੀ ਹਰ ਪ੍ਰਸੰਨਤਾ ਅਤੇ ਉਪਲਬਧੀ ਦਾ ਮਹੋਤਸਵ ਬੇਹੱਦ ਉਤਸ਼ਾਹ ਦੇ ਨਾਲ ਮਨਾਉਂਦੇ ਹਨ। 

 

21ਵੀਂ ਸਦੀ ਦੇ ਭਾਰਤ ਵਿੱਚ ਵਿਕਾਸ ਦੀ ਅਸਧਾਰਣ ਗਤੀ ਅਤੇ ਵਿਆਪਕਤਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ 10 ਵਰ੍ਹਿਆਂ ਵਿੱਚ ਭਾਰਤ ਨੇ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਦੁਨੀਆ ਦੀ 10ਵੀਂ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਜਲਦੀ ਹੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

 

ਚੰਦ੍ਰਯਾਨ ਮਿਸ਼ਨ ਦਾ ਸ਼ਿਵ-ਸ਼ਕਤੀ ਬਿੰਦੂ ਤੱਕ ਪਹੁੰਚਣਾ ਅਤੇ ਡਿਜੀਟਲ ਇੰਡੀਆ ਦੀ ਤਾਕਤ ਦੀ ਗਲੋਬਲ ਮਾਨਤਾ ਜਿਹੀਆਂ ਭਾਰਤ ਦੀਆਂ ਉਪਲਬਧੀਆਂ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਹਰ ਖੇਤਰ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ, ਨਵਿਆਉਣਯੋਗ ਊਰਜਾ, ਐਵੀਏਸ਼ਨ, ਇਲੈਕਟ੍ਰਿਕ ਮੋਬੀਲਿਟੀ, ਮੈਟਰੋ ਨੈੱਟਵਰਕ ਅਤੇ ਬੁਲੇਟ ਟ੍ਰੇਨ ਪ੍ਰੋਜੈਕਟਾਂ ਵਿੱਚ ਰਿਕਾਰਡ ਤੋੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ “ਮੇਡ ਇਨ ਇੰਡੀਆ” ਫਾਈਟਰ ਜੈੱਟ ਅਤੇ ਟ੍ਰਾਂਸਪੋਰਟ ਏਅਰਕ੍ਰਾਫਟ ਬਣਾ ਰਿਹਾ ਹੈ। ਉਨ੍ਹਾਂ ਨੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ, ਜਿੱਥੇ ਲੋਕ “ਮੇਡ ਇਨ ਇੰਡੀਆ” ਪਲੇਨਜ਼ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਦੇ ਲਈ ਭਾਰਤ ਦੀ ਯਾਤਰਾ ਕਰਨਗੇ।

 

ਆਪਣੀਆਂ ਉਪਲਬਧੀਆਂ ਅਤੇ ਸੰਭਾਵਨਾਵਾਂ ਦੇ ਕਾਰਨ ਭਾਰਤ ਦੀ ਵਧਦੀ ਆਲਮੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਨਾ ਕੇਵਲ ਆਪਣੀ ਗੱਲ ਨੂੰ ਮਜ਼ਬੂਤੀ ਨਾਲ ਰੱਖਦਾ ਹੈ, ਸਗੋਂ ਗਲੋਬਲ ਸਾਊਥ ਦੀ ਆਵਾਜ਼ ਨੂੰ ਵੀ ਮਜ਼ਬੂਤੀ ਨਾਲ ਉਠਾਉਂਦਾ ਹੈ। ਉਨ੍ਹਾਂ ਨੇ ਅਫਰੀਕੀ ਸੰਘ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦੇ ਭਾਰਤ ਦੇ ਪ੍ਰਸਤਾਵ ਦੇ ਲਈ ਸਰਵਸੰਮਤੀ ਨਾਲ ਮਿਲੇ ਸਮਰਥਨ ਦਾ ਵੀ ਜ਼ਿਕਰ ਕੀਤਾ ਅਤੇ “ਮਨੁੱਖਤਾ ਸਰਵਪ੍ਰਥਮ” ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ।

 

ਸ਼੍ਰੀ ਮੋਦੀ ਨੇ ਭਾਰਤੀ ਪ੍ਰਤਿਭਾ ਦੀ ਆਲਮੀ ਮਾਣਤਾ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਪ੍ਰਮੁੱਖ ਕੰਪਨੀਆਂ ਦੇ ਮਾਧਿਅਮ ਨਾਲ ਆਲਮੀ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਪੇਸ਼ੇਵਰ ਸ਼ਾਮਲ ਹਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਪ੍ਰਵਾਸੀ ਭਾਰਤੀਯ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਦਹਾਕਿਆਂ ਤੱਕ ਦੁਨੀਆ ਦੀ ਸਭ ਤੋਂ ਯੁਵਾ ਅਤੇ ਸਭ ਤੋਂ ਕੁਸ਼ਲ ਆਬਾਦੀ ਬਣਿਆ ਰਹੇਗਾ, ਜੋ ਗਲੋਬਲ ਸਕਿੱਲ ਮੰਗਾਂ ਨੂੰ ਪੂਰਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ ਹੁਣ ਕੁਸ਼ਲ ਭਾਰਤੀ ਨੌਜਵਾਨਾਂ ਦਾ ਸੁਆਗਤ ਕਰਦੇ ਹਨ ਅਤੇ ਭਾਰਤ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ ਕਿ ਵਿਦੇਸ਼ ਜਾਣ ਵਾਲੇ ਭਾਰਤੀ ਲਗਾਤਾਰ ਸਕਿੱਲਿੰਗ, ਰੀ-ਸਕਿਲਿੰਗ ਅਤੇ ਅੱਪ-ਸਕਿੱਲਿੰਗ ਨੂੰ ਵਧਾਉਣ ਦੇ ਯਤਨਾਂ ਦੇ ਮਾਧਿਅਮ ਨਾਲ ਅਤਿਅਧਿਕ ਕੁਸ਼ਲ ਹੋਣ।

 

ਭਾਰਤੀ ਪ੍ਰਵਾਸੀਆਂ ਦੇ ਲਈ ਸੁਖ-ਸੁਵਿਧਾਵਾਂ ਦੇ ਮਹੱਤਵ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਰਵਉੱਚ ਪ੍ਰਾਥਮਿਕਤਾ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਟ ਦੀਆਂ ਸਥਿਤੀਆਂ ਦੌਰਾਨ ਪ੍ਰਵਾਸੀਆਂ ਦੀ ਸਹਾਇਤਾ ਕਰਨਾ ਭਾਰਤ ਦੀ ਜ਼ਿੰਮੇਦਾਰੀ ਹੈ, ਜੋ ਭਾਰਤ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਸਿਧਾਂਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ, ਦੁਨੀਆ ਭਰ ਵਿੱਚ ਭਾਰਤੀ ਦੂਤਾਵਾਸ ਅਤੇ ਦਫ਼ਤਰ ਸੰਵੇਦਨਸ਼ੀਲ ਹਨ ਅਤੇ ਸਰਗਰਮ ਤੌਰ ‘ਤੇ ਕੰਮ ਕਰ ਰਹੇ ਹਨ।

 

ਕਾਂਉਂਸਲਰ ਸੁਵਿਧਾਵਾਂ ਤੱਕ ਪਹੁੰਚਣ ਦੇ ਲਈ ਲੰਬੀ ਦੂਰੀ ਤੈਅ ਕਰਨ ਅਤੇ ਕਈ ਦਿਨਾਂ ਤੱਕ ਇੰਤਜ਼ਾਰ ਕਰਨ ਦੇ ਲੋਕਾਂ ਦੇ ਪਿਛਲੇ ਅਨੁਭਵਾਂ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਦਾ ਹੁਣ ਸਮਾਧਾਨ ਕੀਤਾ ਜਾ ਰਿਹਾ ਹੈ, ਪਿਛਲੇ ਦੋ ਵਰ੍ਹਿਆਂ ਵਿੱਚ ਚੌਦ੍ਹਾਂ (14) ਨਵੇਂ ਦੂਤਾਵਾਸ ਅਤੇ ਵਣਜ ਦੂਤਾਵਾਸ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਾਰੀਸ਼ਸ ਤੋਂ 7ਵੀਂ ਪੀੜ੍ਹੀ ਦੇ ਪਰਸਨਸ ਆਫ ਇੰਡੀਅਨ ਔਰੀਜ਼ਨ (ਪੀਆਈਓ) ਅਤੇ ਸੂਰੀਨਾਮ, ਮਾਰਟਿਨਿਕ ਅਤੇ ਗਵਾਡੇਲੋਪ ਨਾਲ 6ਵੀਂ ਪੀੜ੍ਹੀ ਦੇ ਲੋਕਾਂ ਨੂੰ ਸ਼ਾਮਲ ਕਰਨ ਦੇ ਲਈ ਓਸੀਆਈ ਕਾਰਡ ਦਾ ਦਾਇਰਾ ਵਧਾਇਆ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਦੁਨੀਆ ਭਰ ਵਿੱਚ ਭਾਰਤੀ ਪ੍ਰਵਾਸੀਆਂ ਦੇ ਮਹੱਤਵਪੂਰਣ ਇਤਹਾਸ ਦੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਭਾਰਤ ਦੀ ਵਿਰਾਸਤ ਦਾ ਇੱਕ ਮਹੱਤਵਪੂਰਣ ਹਿੱਸਾ ਦੱਸਿਆ। ਉਨ੍ਹਾਂ ਨੇ ਬੇਨਤੀ ਕੀਤੀ ਕਿ ਇਨ੍ਹਾਂ ਦਿਲਚਸਪ ਅਤੇ ਪ੍ਰੇਰਕ ਕਹਾਣੀਆਂ ਨੂੰ ਸਾਡੀ ਸਾਂਝੀ ਵਿਰਾਸਤ ਅਤੇ ਵਿਰਾਸਤ ਦੇ ਹਿੱਸੇ ਵਜੋਂ ਸਾਂਝਾ, ਪ੍ਰਦਰਸ਼ਿਤ ਅਤੇ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।  “ਮਨ ਕੀ ਬਾਤ” ਵਿੱਚ ਚਰਚਾ ਕੀਤੇ ਗਏ ਹਾਲ  ਦੀ ਇੱਕ ਕੋਸ਼ਿਸ਼ ਦਾ ਜ਼ਿਕਰ ਕਰਦੇ ਹੋਏ, ਜਿੱਥੇ ਗੁਜਰਾਤ ਦੇ ਕਈ ਪਰਿਵਾਰ ਸਦੀਆਂ ਪਹਿਲਾਂ ਓਮਾਨ ਵਿੱਚ ਬਸ ਗਏ ਸਨ, ਸ਼੍ਰੀ ਮੋਦੀ ਨੇ ਉਨ੍ਹਾਂ ਦੀ 250 ਸਾਲ ਦੀ ਯਾਤਰਾ ਨੂੰ ਪ੍ਰੇਰਣਾਦਾਇਕ ਦੱਸਦੇ ਹੋਏ ਕਿਹਾ ਕਿ ਇਸ ਸਮੁਦਾਇ ਨਾਲ ਸਬੰਧਿਤ ਹਜ਼ਾਰਾਂ ਦਸਤਾਵੇਜਾਂ ਨੂੰ ਡਿਜੀਟਲ ਬਣਾਉਣ ਲਈ ਇੱਕ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇੱਕ “ਮੌਖਿਕ ਇਤਿਹਾਸ ਪ੍ਰੋਜੈਕਟ” ਆਯੋਜਿਤ ਕੀਤਾ ਗਿਆ ਜਿੱਥੇ ਸਮੁਦਾਇ ਦੇ ਸੀਨੀਅਰ ਮੈਬਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ।  ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਨ੍ਹਾਂ ਵਿਚੋਂ ਕਈ ਪਰਿਵਾਰ ਅੱਜ ਪ੍ਰੋਗਰਾਮ ਵਿੱਚ ਮੌਜੂਦ ਰਹੇ।

ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸੀ ਸਮੁਦਾਇ ਨਾਲ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ “ਗਿਰਮਿਟਿਆ” ਭਾਈਆਂ ਅਤੇ ਭੈਣਾਂ ਦੀ ਉਦਾਹਰਣ ਦਿੱਤੀ।  ਉਨ੍ਹਾਂ ਨੇ ਭਾਰਤ ਵਿੱਚ ਉਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਦੀ ਪਹਿਚਾਣ ਕਰਨ ਲਈ ਇੱਕ ਡੇਟਾਬੇਸ ਬਣਾਉਣ ਦੀ ਬੇਨਤੀ ਕੀਤੀ ਜਿੱਥੋਂ ਉਹ ਆਏ ਸਨ ਅਤੇ ਜਿੱਥੇ ਉਹ ਬਸੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀਆਂ ਦੇ ਜੀਵਨ ਦਾ ਡਾਕਿਊਮੈਂਟਰੀਜ਼, ਉਨ੍ਹਾਂ ਨੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਕਿਵੇਂ ਬਦਲਿਆ,  ਇਸ ਨੂੰ ਫਿਲਮਾਂ ਅਤੇ ਡਾਕਿਊਮੈਂਟਰੀਜ਼ ਦੇ ਮਾਧਿਅਮ ਨਾਲ ਦਿਖਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਗਿਰਮਿਟਿਆ ਵਿਰਾਸਤ ਦਾ ਅਧਿਐਨ ਅਤੇ ਜਾਂਚ ਕਰਨ ਦੇ ਮਹੱਤਵ ਦਾ ਜ਼ਿਕਰ ਕੀਤਾ ਅਤੇ ਇਸ ਉਦੇਸ਼ ਲਈ ਇੱਕ ਯੂਨੀਵਰਸਿਟੀ ਪੀਠ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ। ਪ੍ਰਧਾਨ ਮੰਤਰੀ ਨੇ ਨਿਯਮਿਤ ਤੌਰ ‘ਤੇ ਸੰਸਾਰ ਗਿਰਮਿਟਿਆ ਸੰਮੇਲਨ ਆਯੋਜਿਤ ਕਰਨ ਦੀ ਵੀ ਬੇਨਤੀ ਕੀਤੀ ਅਤੇ ਆਪਣੀ ਟੀਮ ਨੂੰ ਇਨ੍ਹਾਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਇਨ੍ਹਾਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕਾਰਜ ਕਰਨ ਦੇ ਨਿਰਦੇਸ਼ ਦਿੱਤੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਭਾਰਤ ਵਿਕਾਸ ਅਤੇ ਵਿਰਾਸਤ ਦੇ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੀ-20 ਬੈਠਕਾਂ ਦੇ ਦੌਰਾਨ,  ਦੁਨੀਆ ਨੂੰ ਭਾਰਤ ਦੀ ਵਿਭਿੰਨਤਾ ਦਾ ਪ੍ਰਤੱਖ ਅਨੁਭਵ ਪ੍ਰਦਾਨ ਕਰਨ ਲਈ ਦੇਸ਼ ਭਰ ਵਿੱਚ ਸੈਸ਼ਨ ਆਯੋਜਿਤ ਕੀਤੇ ਗਏ।  ਉਨ੍ਹਾਂ ਨੇ ਕਾਸ਼ੀ-ਤਮਿਲ ਸੰਗਮਮ, ਕਾਸ਼ੀ ਤੇਲੁਗੂ ਸੰਗਮਮ ਅਤੇ ਸੌਰਾਸ਼ਟਰ- ਤਮਿਲ ਸੰਗਮਮ ਜਿਹੇ ਆਯੋਜਨਾਂ ਦਾ ਮਾਣ ਨਾਲ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਆਗਾਮੀ ਸੰਤ ਤਿਰੂਵੱਲੁਵਰ ਦਿਵਸ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਸਿੱਖਿਆ ਦਾ ਪ੍ਰਸਾਰ ਕਰਨ ਲਈ ਤਿਰੂਵੱਲੁਵਰ ਸੰਸਕ੍ਰਿਤੀ ਕੇਂਦਰਾਂ ਦੀ ਸਥਾਪਨਾ ਦਾ ਐਲਾਨ ਕੀਤਾ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਪਹਿਲਾ ਕੇਂਦਰ ਸਿੰਗਾਪੁਰ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ ਵਿੱਚ ਤਿਰੂਵੱਲੁਵਰ ਚੇਅਰ ਦੀ ਸਥਾਪਨਾ ਕੀਤੀ ਜਾ ਰਹੀ ਹੈ।  ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦਾ ਉਦੇਸ਼ ਤਮਿਲ ਭਾਸ਼ਾ ਅਤੇ ਵਿਰਾਸਤ ਅਤੇ ਭਾਰਤ ਦੀ ਵਿਰਾਸਤ ਨੂੰ ਦੁਨੀਆ  ਦੇ ਹਰ ਕੋਨੇ ਵਿੱਚ ਲੈ ਜਾਣਾ ਹੈ।

 

ਭਾਰਤ ਵਿੱਚ ਵਿਰਾਸਤ ਸਥਾਨਾਂ ਨੂੰ ਜੋੜਨ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਾਇਣ ਐਕਸਪ੍ਰੈੱਸ ਵਰਗੀ ਵਿਸ਼ੇਸ਼ ਰੇਲ, ਭਗਵਾਨ ਰਾਮ ਅਤੇ ਸੀਤਾ ਮਾਤਾ ਨਾਲ ਜੁੜੇ ਸਥਾਨਾਂ ਤੱਕ ਪਹੁੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਗੌਰਵ ਟ੍ਰੇਨਾਂ ਦੇਸ਼ ਭਰ ਵਿੱਚ ਮਹੱਤਵਪੂਰਣ ਵਿਰਾਸਤ ਸਥਾਨਾਂ ਨੂੰ ਵੀ ਜੋੜਦੀਆਂ ਹਨ  ਜਦਕਿ ਸੈਮੀ-ਹਾਈ- ਸਪੀਡ ਵੰਦੇ ਭਾਰਤ ਟ੍ਰੇਨ ਭਾਰਤ ਵਿੱਚ ਪ੍ਰਮੁੱਖ ਵਿਰਾਸਤੀ ਕੇਂਦਰਾਂ ਨੂੰ ਜੋੜਦੀਆਂ ਹਨ।  ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਪ੍ਰਵਾਸੀ ਭਾਰਤੀ ਐਕਸਪ੍ਰੈੱਸ ਟ੍ਰੇਨ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ।   ਇਸ ਰੇਲ ਦੇ ਮਾਧਿਆਮ ਨਾਲ ਲਗਭਗ 150 ਲੋਕਾਂ ਨੂੰ ਟੂਰਿਜ਼ਮ ਅਤੇ ਆਸਥਾ ਨਾਲ ਜੁੜੇ ਸੈਸ਼ਨ ਸਥਾਨਾਂ ਦਾ ਦੌਰਾ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸਾਰੀਆਂ ਨੂੰ ਓਡੀਸ਼ਾ ਦੇ ਕਈ ਮਹੱਤਵਪੂਰਣ ਸਥਾਨਾਂ ਦੀ ਯਾਤਰਾ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਪ੍ਰਯਾਗਰਾਜ ਵਿੱਚ ਆਗਾਮੀ ਮਹਾ ਕੁੰਭ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਇਸ ਦਰੁਲੱਭ ਅਵਸਰ ਦਾ ਲਾਭ ਲੈਣ ਦੀ ਵੀ ਬੇਨਤੀ ਕੀਤੀ।

ਪ੍ਰਧਾਨ ਮੰਤਰੀ ਨੇ 1947 ਵਿੱਚ ਭਾਰਤ ਦੀ ਸੁਤੰਤਰਤਾ ਵਿੱਚ ਪ੍ਰਵਾਸੀ ਭਾਰਤੀਆਂ ਦੀ ਮਹੱਤਵਪੂਰਣ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣਾ ਜਾਰੀ ਹੈ।ਜਿਸ ਦੇ ਨਾਲ ਭਾਰਤ ਦੁਨੀਆ ਵਿੱਚ ਰਿਸੀਪਟਸ ਆਫ ਰੈਮਿਟੈਂਸ ਵਿੱਚ ਸ਼ਿਖਰ ਪ੍ਰਾਪਤ ਕਰਤਾ ਬਣ ਗਿਆ ਹੈ। ਉਨ੍ਹਾਂ ਨੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਪ੍ਰਵਾਸੀ ਭਾਰਤੀਆਂ ਦੀਆਂ ਵਿੱਤੀ ਸੇਵਾਵਾਂ ਅਤੇ ਨਿਵੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਗਿਫਟ ਸਿਟੀ ਈਕੋ-ਸਿਸ‍ਟਮ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੂੰ ਵਿਕਾਸ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਮਜ਼ਬੂਤ ਬਣਾਉਣ ਲਈ ਅਤੇ ਇਨ੍ਹਾਂ ਦੇ ਲਾਭ ਲੈਣ ਲਈ ਪ੍ਰੋਤਸਾਹਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਹਰ ਕੋਸ਼ਿਸ਼ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਦਿੱਤਾ ਹੈ। ਵਿਰਾਸਤ ਟੂਰਿਜ਼ਮ ਦੀ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਪ੍ਰਮੁੱਖ ਮੈਟਰੋ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਸ ਵਿੱਚ ਟੀਅਰ-2 ਅਤੇ ਟੀਅਰ-3 ਸ਼ਹਿਰ ਅਤੇ ਪਿੰਡ ਵੀ ਸ਼ਾਮਲ ਹਨ ਜੋ ਭਾਰਤ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹਨ, ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਛੋਟੇ ਸ਼ਹਿਰਾਂ ਅਤੇ ਪਿੰਡਾਂ ਦਾ ਦੌਰਾ ਕਰਕੇ ਅਤੇ ਆਪਣੇ ਅਨੁਭਵ ਸਾਂਝਾ ਕਰਕੇ ਦੁਨੀਆ ਨੂੰ ਇਸ ਵਿਰਾਸਤ ਨਾਲ ਜੋੜਨ ਦੀ ਬੇਨਤੀ ਕੀਤੀ।  ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਅਗਲੇ ਭਾਰਤ ਦੌਰੇ ‘ਤੇ ਗੈਰ-ਭਾਰਤੀ ਮੂਲ ਦੇ ਘੱਟ ਤੋਂ ਘੱਟ ਪੰਜ ਦੋਸਤਾਂ ਨੂੰ ਨਾਲ ਲਿਆਉਣ ਲਈ ਪ੍ਰੋਤਸਾਹਿਤ ਕੀਤਾ ਜਿਸ ਦੇ ਨਾਲ ਉਨ੍ਹਾਂ ਨੂੰ ਦੇਸ਼ ਨੂੰ ਜਾਣਨ ਅਤੇ ਉਸ ਦੀ ਸਰਾਹਨਾ ਕਰਨ ਲਈ ਪ੍ਰੇਰਣਾ ਮਿਲੇ।

ਸ਼੍ਰੀ ਮੋਦੀ ਨੇ ਪ੍ਰਵਾਸੀ ਸਮੁਦਾਇ ਦੇ ਯੁਵਾ ਮੈਬਰਾਂ ਨਾਲ ਭਾਰਤ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਲਈ “ਭਾਰਤ ਕੋ ਜਾਣੋ” ਕੁਇਜ਼ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ “ਭਾਰਤ ਵਿੱਚ ਅਧਿਐਨ” ਪ੍ਰੋਗਰਾਮ ਅਤੇ ਆਈਸੀਸੀਆਰ ਸਕੌਲਰਸ਼ਿਪ  ਯੋਜਨਾ ਦਾ ਲਾਭ ਚੁੱਕਣ ਲਈ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਦੇਸ਼ ਵਿੱਚ ਭਾਰਤ ਸੱਚੇ ਇਤਿਹਾਸ ਨੂੰ ਫੈਲਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੀ ਵਰਤਮਾਨ ਪੀੜ੍ਹੀ ਭਾਰਤ ਦੀ ਸਮ੍ਰਿੱਧੀ, ਲੰਬੇ ਸਮੇਂ ਤੱਕ ਗੁਲਾਮੀ ਅਤੇ ਸੰਘਰਸ਼ਾਂ ਤੋਂ ਜਾਣੂ ਨਹੀਂ ਹੈ। ਉਨ੍ਹਾਂ ਨੇ ਪ੍ਰਵਾਸੀ ਸਮੁਦਾਇ ਤੋਂ ਭਾਰਤ ਦੇ ਸੱਚੇ ਇਤਿਹਾਸ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਦੀ ਬੇਨਤੀ ਕੀਤੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਸੰਸਾਰ ਬੰਧੂ ਦੇ ਰੂਪ ਵਿੱਚ ਪਹਿਚਾਣਿਆ ਜਾਂਦਾ ਹੈ ਅਤੇ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਕੋਸ਼ਿਸ਼ਾਂ ਨੂੰ ਵਧਾ ਕੇ ਇਸ ਸੰਸਾਰਕ ਸਬੰਧਾਂ ਨੂੰ ਹੋਰ ਜਿਆਦਾ ਤੇਜ਼ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਵਿਸ਼ੇਸ਼ ਰੂਪ ਤੋਂ ਸਥਾਨਕ ਨਿਵਾਸੀਆਂ ਲਈ ਪੁਰਸਕਾਰ ਸਮਾਰੋਹ ਆਯੋਜਿਤ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਸਾਹਿਤ,  ਕਲਾ ਅਤੇ ਸ਼ਿਲਪ,  ਫਿਲਮ ਅਤੇ ਰੰਗ ਮੰਚ ਜਿਵੇਂ ਵੱਖ-ਵੱਖ ਖੇਤਰਾਂ ਵਿੱਚ ਪ੍ਰਮੁੱਖ ਵਿਅਕਤੀਆਂ ਨੂੰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਭਾਰਤੀ ਦੂਤਾਵਾਸਾਂ ਅਤੇ ਵਣਜ ਦੂਤਾਵਾਸਾਂ ਦੇ ਸਹਿਯੋਗ ਨਾਲ ਉਪਲਬਧੀ ਹਾਸਲ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਨਾਲ ਨਿਜੀ ਸਬੰਧ ਅਤੇ ਭਾਵਨਾਤਮਕ ਜੁੜਾਅ ਵਧੇਗਾ।

 

ਸਥਾਨਕ ਭਾਰਤੀ ਉਤਪਾਦਾਂ ਨੂੰ ਗਲੋਬਲ ਬਣਾਉਣ ਵਿੱਚ ਪ੍ਰਵਾਸੀ ਸਮੁਦਾਇ ਦੀ ਮਹੱਤਵਪੂਰਣ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਸਥਾਨਕ ਜਾਂ ਔਨਲਾਇਨ “ਮੇਡ ਇਨ ਇੰਡੀਆ ਫੂਡ ਪੈਕੇਟ, ਕੱਪੜੇ ਅਤੇ ਹੋਰ ਸਮਾਨ ਖਰੀਦਣ ਦੀ ਤਾਕੀਦ ਕੀਤੀ ਅਤੇ ਇਨ੍ਹਾਂ ਉਤਪਾਦਾਂ ਨੂੰ ਆਪਣੇ ਰਸੋਈ ਘਰਾਂ, ਡ੍ਰਾਇੰਗ ਰੂਮਸ ਅਤੇ ਉਪਹਾਰਾਂ ਵਿੱਚ ਸ਼ਾਮਲ ਕਰਨ ਦੀ ਬੇਤਨੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਹੋਵੇਗਾ।

ਮਾਂ ਅਤੇ ਧਰਤੀ ਮਾਂ ਨਾਲ ਜੁੜੀ ਇੱਕ ਹੋਰ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗੁਆਨਾ ਦੀ ਆਪਣੀ ਹਾਲੀਆ ਯਾਤਰਾ ਦਾ ਜ਼ਿਕਰ ਕਰਦੇ ਹੋਏ ਇਹ ਦੱਸਿਆ ਕਿ ਉਨ੍ਹਾਂ ਨੇ ਗੁਆਨਾ ਦੇ ਰਾਸ਼ਟਰਪਤੀ  ਨਾਲ “ਏਕ ਪੇੜ ਮਾਂ  ਦੇ ਨਾਮ” ਪਹਿਲ ਵਿੱਚ ਹਿੱਸਾ ਲਿਆ ਸੀ।  ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਲੱਖਾਂ ਲੋਕ ਪਹਿਲਾਂ ਤੋਂ ਹੀ ਅਜਿਹਾ ਕਰ ਰਹੇ ਹਨ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਜਿੱਥੇ ਵੀ ਹੋਣ ਆਪਣੀ ਮਾਂ  ਦੇ ਨਾਮ ‘ਤੇ ਇੱਕ ਰੁੱਖ ਲਗਾਉਣ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਜਦੋਂ ਉਹ ਭਾਰਤ ਤੋਂ ਜਾਣਗੇ ਤਾਂ ਆਪਣੇ ਨਾਲ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਜਾਣਗੇ। ਆਪਣੇ ਸੰਬੋਧਨ ਦੀ ਸਮਾਪਤੀ ‘ਤੇ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਚੰਗੇ ਸਿਹਤ ਅਤੇ ਸਮ੍ਰਿੱਧੀ ਦੇ ਨਾਲ ਸਮ੍ਰਿੱਧ 2025 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਭਾਰਤ ਵਿੱਚ ਸੁਆਗਤ ਕੀਤਾ।

ਇਸ ਮੌਕੇ ‘ਤੇ ਓਡੀਸ਼ਾ  ਦੇ ਰਾਜਪਾਲ,  ਡਾ. ਹਰਿ ਬਾਬੂ ਕੰਭਮਪਤੀ,  ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਂਝੀ,  ਕੇਂਦਰੀ ਮੰਤਰੀ ਸ਼੍ਰੀ ਐੱਸ. ਜੈਸ਼ੰਕਰ,  ਸ਼੍ਰੀ ਅਸ਼ਵਿਨੀ ਵੈਸ਼ਣਵ,   ਸ਼੍ਰੀ ਧਰਮੇਂਦਰ ਪ੍ਰਧਾਨ,  ਕੇਂਦਰੀ ਰਾਜ ਮੰਤਰੀ ਸ਼੍ਰੀ ਜੁਏਲ ਓਰਾਮ ਅਤੇ ਪ੍ਰੋਗਰਾਮ ਵਿੱਚ ਹੋਰ ਪਤਵੰਤਿਆਂ ਵਿੱਚ ਸੁਸ਼੍ਰੀ ਸ਼ੋਭਾ ਕਰੰਦਲਾਜੇ, ਸ਼੍ਰੀ ਕੀਰਤੀ ਵਰਧਨ ਸਿੰਘ ਅਤੇ ਸ਼੍ਰੀ ਪਬਿਤਰਾ ਮਾਰਗੇਰਿਟਾ ਮੌਜੂਦ ਸਨ।

ਪਿਛੋਕੜ

ਪ੍ਰਵਾਸੀ ਭਾਰਤੀ ਦਿਵਸ(ਪੀਬੀਡੀ) ਸੰਮੇਲਨ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ ਜੋ ਪ੍ਰਵਾਸੀ ਭਾਰਤੀਆਂ ਨਾਲ ਜੁੜਣ ਅਤੇ ਉਨ੍ਹਾਂ ਨੂੰ ਇੱਕ-ਦੂਜੇ ਦੇ ਨਾਲ ਵਾਰਤਾਲਾਪ ਕਰਨ ਵਿੱਚ ਸਮਰੱਥ ਬਣਾਉਣ ਲਈ ਇੱਕ ਮਹੱਤਵਪੂਰਣ ਮੰਚ ਪ੍ਰਦਾਨ ਕਰਦਾ ਹੈ। 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਆਯੋਜਨ ਓਡੀਸ਼ਾ ਰਾਜ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ 8 ਤੋਂ 10 ਜਨਵਰੀ 2025 ਤੱਕ ਭੁਵਨੇਸ਼ਵਰ ਵਿੱਚ ਕੀਤਾ ਜਾ ਰਿਹਾ ਹੈ। ਇਸ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਵਿਸ਼ਾ ਵਿਕਸਿਤ ਭਾਰਤ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ ਹੈ। 50 ਤੋਂ ਜਿਆਦਾ ਵੱਖ-ਵੱਖ ਦੇਸ਼ਾਂ ਤੋਂ ਵੱਡੀ ਸੰਖਿਆ ਵਿੱਚ ਪ੍ਰਵਾਸੀ ਭਾਰਤੀਆਂ ਨੇ ਪੀਬੀਡੀ ਸੰਮੇਲਨ ਵਿੱਚ ਭਾਗ ਲੈਣ ਲਈ ਰਜਿਸਟਰਡ ਕਰਵਾਇਆ ਹੈ।

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਯ ਐਕਸਪ੍ਰੈੱਸ ਦੀ ਪਹਿਲੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਭਾਰਤੀ ਪ੍ਰਵਾਸੀਆਂ ਲਈ ਇੱਕ ਵਿਸ਼ੇਸ਼ ਟੂਰਿਸਟ ਟ੍ਰੇਨ ਹੈ ਜੋ ਦਿੱਲੀ ਦੇ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਤਿੰਨ ਹਫ਼ਤਿਆਂ ਦੀ ਮਿਆਦ ਲਈ ਭਾਰਤ ਵਿੱਚ ਟੂਰਿਜ਼ਮ ਅਤੇ ਧਾਰਮਿਕ ਮਹੱਤਵ ਦੇ ਕਈ ਸਥਾਨਾਂ ਦੀ ਯਾਤਰਾ ਕਰਾਏਗੀ। ਪ੍ਰਵਾਸੀ ਭਾਰਤੀ ਐਕਸਪ੍ਰੈੱਸ ਦਾ ਸੰਚਾਲਨ ਪ੍ਰਵਾਸੀ ਤੀਰਥ ਦਰਸ਼ਨ ਯੋਜਨਾ ਦੇ ਅਨੁਸਾਰ ਕੀਤਾ ਜਾਵੇਗਾ।

https://x.com/narendramodi/status/1877222224253563182

https://x.com/PMOIndia/status/1877223765236441595

https://x.com/PMOIndia/status/1877224260231393772

https://x.com/PMOIndia/status/1877225355259326511

https://x.com/PMOIndia/status/1877225759397310727

https://x.com/PMOIndia/status/1877226961472254023

https://x.com/PMOIndia/status/1877227582090854581

https://x.com/PMOIndia/status/1877227955434238284

https://x.com/PMOIndia/status/1877231010145780216

https://youtu.be/daNT-T3JgOI

 

************

ਐੱਮਜੇਪੀਐੱਸ/ਐੱਸਆਰ