Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ 12,200 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ 12,200 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਖੇਤਰੀ ਸੰਪਰਕ ਨੂੰ ਵਧਾਉਣਾ ਅਤੇ ਯਾਤਰਾ ਨੂੰ ਅਸਾਨ ਬਣਾਉਣਾ ਸੁਨਿਸ਼ਚਿਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਸਾਹਿਬਾਬਾਦ ਆਰਆਰਟੀਐੱਸ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਆਰਆਰਟੀਐੱਸ ਸਟੇਸ਼ਨ ਤੱਕ ਨਮੋ ਭਾਰਤ ਟ੍ਰੇਨ ਵਿੱਚ ਯਾਤਰਾ ਵੀ ਕੀਤੀ।

ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਿੱਲੀ-ਐੱਨਸੀਆਰ ਨੂੰ ਕੇਂਦਰ ਸਰਕਾਰ ਦੇ ਵੱਲੋਂ ਇੱਕ ਮਹੱਤਵਪੂਰਨ ਉਪਹਾਰ ਮਿਲਿਆ ਹੈ ਅਤੇ ਅੱਗੇ ਕਿਹਾ ਕਿ ਭਾਰਤ ਦੀ ਸ਼ਹਿਰੀ ਗਤੀਸ਼ੀਲਤਾ ਦਾ ਹੋਰ ਵਿਸਤਾਰ ਹੋਇਆ ਹੈ। ਸ਼੍ਰੀ ਮੋਦੀ ਨੇ ਨਮੋ ਭਾਰਤ ਟ੍ਰੇਨ ਵਿੱਚ ਸਾਹਿਬਾਬਾਦ ਤੋਂ ਨਿਊ ਅਸ਼ੋਕ ਨਗਰ ਤੱਕ ਦੀ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਟ੍ਰੇਨ ਵਿਕਸਿਤ ਭਾਰਤ ਸ਼ਹਿਰਾਂ ਵਿੱਚ ਪਬਲਿਕ ਟ੍ਰਾਂਸਪੋਰਟ ਦੇ ਭਵਿੱਖ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਨੌਜਵਾਨਾਂ ਨਾਲ ਗੱਲਬਾਤ ਕੀਤੀ, ਜੋ ਖੁਸ਼ੀ ਅਤੇ ਉਮੀਦ ਤੋਂ ਭਰੇ ਹੋਏ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਮੋ ਭਾਰਤ ਪ੍ਰੋਜੈਕਟ ਪੂਰੇ ਹੋ ਜਾਣ ਦੇ ਬਾਅਦ ਦਿੱਲੀ-ਮੇਰਠ ਮਾਰਗ ‘ਤੇ ਆਵਾਜਾਈ ਵਿੱਚ ਮਹੱਤਵਪੂਰਨ ਬਦਲਾਅ ਆਵੇਗਾ। ਉਨ੍ਹਾਂ ਨੇ ਦਿੱਲੀ-ਐੱਨਸੀਆਰ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ, “ਅੱਜ ਦਾ ਦਿਨ ਭਾਰਤ ਦੇ ਆਧੁਨਿਕ ਇਨਫ੍ਰਾਸਟ੍ਰਕਚਰ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਦਾ ਦਿਨ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਰਤ ਦਾ ਮੈਟਰੋ ਨੈੱਟਵਰਕ ਹੁਣ 1,000 ਕਿਲੋਮੀਟਰ ਤੱਕ ਪਹੁੰਚ ਗਿਆ ਹੈ ਅਤੇ ਇਸ ਨੂੰ ਇੱਕ ਜ਼ਿਕਰਯੋਗ ਉਪਲਬਧੀ ਦੱਸਿਆ। ਉਨ੍ਹਾਂ ਨੇ ਕਿਹਾ ਕਿ 2014 ਵਿੱਚ, ਜਦੋਂ ਦੇਸ਼ ਨੇ ਉਨ੍ਹਾਂ ਨੂੰ ਅਵਸਰ ਦਿੱਤਾ, ਤਦ ਭਾਰਤ ਮੈਟਰੋ ਕਨੈਕਟੀਵਿਟੀ ਦੇ ਮਾਮਲੇ ਵਿੱਚ ਦੁਨੀਆ ਦੇ ਟੌਪ ਦਸ ਦੇਸ਼ਾਂ ਵਿੱਚ ਵੀ ਨਹੀਂ ਸੀ ਅਤੇ ਹਾਲਾਕਿ, ਪਿਛਲੇ ਦਸ ਵਰ੍ਹਿਆਂ ਵਿੱਚ, ਭਾਰਤ ਮੈਟਰੋ ਨੈੱਟਵਰਕ ਦੇ ਮਾਮਲੇ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ, ਭਾਰਤ ਦੇ ਕੋਲ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਦਾ ਮੈਟਰੋ ਨੈੱਟਵਰਕ ਕੇਵਲ 248 ਕਿਲੋਮੀਟਰ ਸੀ ਅਤੇ ਸਿਰਫ ਪੰਜ ਸ਼ਹਿਰਾਂ ਤੱਕ ਸੀਮਿਤ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਭਾਰਤ ਵਿੱਚ 752 ਕਿਲੋਮੀਟਰ ਤੋਂ ਜ਼ਿਆਦਾ ਨਵੀਆਂ ਮੈਟਰੋ ਲਾਈਨਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇਸ਼ ਭਰ ਦੇ 21 ਸ਼ਹਿਰਾਂ ਵਿੱਚ ਮੈਟਰੋ ਸੇਵਾਵਾਂ ਚਾਲੂ ਹਨ, ਅਤੇ 1,000 ਕਿਲੋਮੀਟਰ ਤੋਂ ਜ਼ਿਆਦਾ ਮੈਟਰੋ ਰੂਟ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

ਦਿੱਲੀ ਮੈਟਰੋ ਦੇ ਵਿਸਤਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋ ਨਵੇਂ ਮਾਰਗਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਦੇ ਨਾਲ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁੜਗਾਂਓ ਦੇ ਬਾਅਦ, ਹਰਿਆਣਾ ਦਾ ਇੱਕ ਹੋਰ ਹਿੱਸਾ ਹੁਣ ਮੈਟਰੋ ਨੈੱਟਵਰਕ ਨਾਲ ਜੁੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਿਠਾਲਾ-ਨਰੇਲਾ-ਕੁੰਡਲੀ ਕੌਰੀਡੋਰ ਦਿੱਲੀ ਮੈਟਰੋ ਨੈੱਟਵਰਕ ਦੇ ਸਭ ਤੋਂ ਵੱਡੇ ਸੈਕਸ਼ਨਾਂ ਵਿੱਚੋਂ ਇੱਕ ਹੋਵੇਗਾ, ਜੋ ਦਿੱਲੀ ਅਤੇ ਹਰਿਆਣਾ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰੇਗਾ ਅਤੇ ਲੋਕਾਂ ਦੇ ਲਈ ਆਵਾਗਮਨ ਨੂੰ ਅਸਾਨ ਬਣਾਵੇਗਾ। ਪ੍ਰਧਾਨ ਮੰਤਰੀ ਇਸ ਗੱਲ ਤੋਂ ਪ੍ਰਸੰਨ ਸੀ ਕਿ ਕੇਂਦਰ ਸਰਕਾਰ ਦੇ ਨਿਰੰਤਰ ਯਤਨਾਂ ਦੇ ਕਾਰਨ, ਦਿੱਲੀ ਵਿੱਚ ਮੈਟਰੋ ਮਾਰਗਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕਿਹਾ ਕਿ 2014 ਵਿੱਚ ਦਿੱਲੀ-ਐੱਨਸੀਆਰ ਵਿੱਚ ਕੁੱਲ ਮੈਟਰੋ ਨੈੱਟਵਰਕ 200 ਕਿਲੋਮੀਟਰ ਤੋਂ ਘੱਟ ਸੀ ਅਤੇ ਅੱਜ ਇਹ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ।

ਸ਼੍ਰੀ ਮੋਦੀ ਨੇ ਕਿਹਾ, “ਪਿਛਲੇ ਇੱਕ ਦਹਾਕੇ ਵਿੱਚ ਸਰਕਾਰ ਦਾ ਮੁੱਖ ਧਿਆਨ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਦਸ ਸਾਲ ਪਹਿਲਾਂ ਬੁਨਿਆਦੀ ਢਾਂਚੇ ਦੇ ਲਈ ਬਜਟ ਕਰੀਬ 2 ਲੱਖ ਕਰੋੜ ਰੁਪਏ ਸੀ, ਜੋ ਹੁਣ ਵਧ ਕੇ 11 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਕਨੈਕਟੀਵਿਟੀ ‘ਤੇ ਜ਼ੋਰ ਦਿੱਤਾ ਗਿਆ ਹੈ, ਖਾਸ ਤੌਰ ‘ਤੇ ਸ਼ਹਿਰਾਂ ਦੇ ਅੰਦਰ ਅਤੇ ਇੱਕ ਸ਼ਹਿਰ ਨੂੰ ਦੂਸਰੇ ਸ਼ਹਿਰ ਨਾਲ ਜੋੜਨ ‘ਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦਿੱਲੀ ਤੋਂ ਕਈ ਸ਼ਹਿਰਾਂ ਤੱਕ ਐਕਸਪ੍ਰੈੱਸਵੇਅ ਬਣ ਰਹੇ ਹਨ ਅਤੇ ਦਿੱਲੀ ਨੂੰ ਉਦਯੋਗਿਕ ਗਲਿਆਰਿਆਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨਸੀਆਰ ਵਿੱਚ ਇੱਕ ਵੱਡਾ ਮਲਟੀ-ਮੋਡਲ ਲੌਜਿਸਟਿਕਸ ਹਬ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਦਿੱਲੀ-ਐੱਨਸੀਆਰ ਵਿੱਚ ਦੋ ਫ੍ਰੇਟ ਕੌਰੀਡੋਰ ਮਿਲ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਪ੍ਰੋਜੈਕਟ ਦੇਸ਼ ਦੇ ਆਰਥਿਕ ਵਾਧੇ ਵਿੱਚ ਯੋਗਦਾਨ ਦੇ ਰਹੇ ਹਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਆਧੁਨਿਕ ਬੁਨਿਆਦੀ ਢਾਂਚਾ ਗਰੀਬਾਂ ਅਤੇ ਮੱਧ ਵਰਗ ਸਹਿਤ ਸਾਰਿਆਂ ਦੇ ਲਈ ਸਨਮਾਨਜਨਕ ਅਤੇ ਗੁਣਵੱਤਾਪੂਰਨ ਜੀਵਨ ਸੁਨਿਸ਼ਚਿਤ ਕਰਨ ਵਿੱਚ ਮਦਦ ਕਰ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਸਿਹਤ ਸੇਵਾ ਨੂੰ ਗਰੀਬ ਆਦਮੀ ਤੋਂ ਲੈ ਕੇ ਸਭ ਤੋਂ ਗਰੀਬ ਆਦਮੀ ਤੱਕ ਪਹੁੰਚਾਉਣ ‘ਤੇ ਸਰਕਾਰ ਦੇ ਫੋਕਸ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਆਯੁਸ਼ ਅਤੇ ਆਯੁਰਵੇਦ ਜਿਹੀਆਂ ਪਰੰਪਰਾਗਤ ਭਾਰਤੀ ਚਿਕਿਤਸਾ ਪ੍ਰਣਾਲੀਆਂ ਨੂੰ ਵੀ ਹੁਲਾਰਾ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਆਯੁਸ਼ ਪ੍ਰਣਾਲੀ ਦਾ ਵਿਸਤਾਰ 100 ਤੋਂ ਵੱਧ ਦੇਸਾਂ ਵਿੱਚ ਹੋ ਚੁੱਕਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਰੰਪਰਾਗਤ ਚਿਕਿਤਸਾ ਨਾਲ ਸਬੰਧਿਤ ਪਹਿਲਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਸੰਸਥਾਨ ਭਾਰਤ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਹਫਤੇ ਪਹਿਲਾਂ ਉਨ੍ਹਾਂ ਨੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ ਦੇ ਦੂਸਰੇ ਫੇਜ਼ ਦਾ ਉਦਘਾਟਨ ਕੀਤਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਕੇਂਦਰੀ ਆਯੁਰਵੇਦ ਰਿਸਰਚ ਇੰਸਟੀਟਿਊਟ ਦੀ ਨੀਂਹ ਰੱਖੀ ਗਈ ਹੈ ਅਤੇ ਉਨ੍ਹਾਂ ਨੇ ਇਸ ਉਪਲਬਧੀ ਦੇ ਲਈ ਦਿੱਲੀ ਦੇ ਲੋਕਾਂ ਨੂੰ ਵਿਸ਼ੇਸ਼ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਵਿੱਚ ਦੁਨੀਆ ਦੀ ਸਿਹਤ ਅਤੇ ਤੰਦਰੁਸਤੀ ਦੀ ਰਾਜਧਾਨੀ ਬਣਨ ਦੀਆਂ ਅਪਾਰ ਸੰਭਾਵਨਾਵਾਂ ਹਨ।” ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਹੈ, ਜਦੋਂ ਦੁਨੀਆ “ਮੇਕ ਇਨ ਇੰਡੀਆ” ਦੇ ਨਾਲ-ਨਾਲ “ਹੀਲ ਇਨ ਇੰਡੀਆ” ਨੂੰ ਵੀ ਇੱਕ ਮੰਤਰ ਦੇ ਰੂਪ ਵਿੱਚ ਅਪਣਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਵਿੱਚ ਆਯੁਸ਼ ਉਪਚਾਰ ਦਾ ਲਾਭ ਉਠਾਉਣ ਵਿੱਚ ਸਹੂਲੀਅਤ ਪ੍ਰਦਾਨ ਕਰਨ ਦੇ ਲਈ ਇੱਕ ਵਿਸ਼ੇਸ਼ ਆਯੁਸ਼ ਵੀਜ਼ਾ ਸੁਵਿਧਾ ਸ਼ੁਰੂ ਕੀਤੀ ਗਈ ਹੈ ਅਤੇ ਥੋੜੇ ਸਮੇਂ ਵਿੱਚ ਹੀ ਸੈਂਕੜੋਂ ਵਿਦੇਸ਼ੀ ਨਾਗਰਿਕਾਂ ਨੇ ਇਸ ਸੁਵਿਧਾ ਦਾ ਲਾਭ ਉਠਾਇਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦਾ ਸਮਾਪਨ ਇਹ ਵਿਸ਼ਵਾਸ ਵਿਅਕਤ ਕਰਦੇ ਹੋਏ ਕੀਤਾ ਕਿ ਕੇਂਦਰ ਸਰਕਾਰ ਦੇ ਇਹ ਯਤਨ ਦਿੱਲੀ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਣਗੇ।

ਇਸ ਪ੍ਰੋਗਰਾਮ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ, ਦਿੱਲੀ ਦੇ ਉਪਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੇਨਾ, ਦਿੱਲੀ ਦੀ ਮੁੱਖ ਮੰਤਰੀ ਸੁਸ਼੍ਰੀ ਆਤਿਸ਼ੀ ਸਹਿਤ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਦਰਮਿਆਨ ਦਿੱਲੀ-ਗਾਜ਼ੀਆਬਾਦ–ਮੇਰਠ ਨਮੋ ਭਾਰਤ ਕੌਰੀਡੋਰ ਦੇ 13 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਕਰਨਗੇ, ਜਿਸ ਦੀ ਲਾਗਤ ਕਰੀਬ 4,600 ਕਰੋੜ ਰੁਪਏ ਹੈ। ਇਹ ਖੇਤਰੀ ਸੰਪਰਕ ਵਧਾਉਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਨੂੰ ਚਿਨ੍ਹਿਤ ਕਰੇਗਾ। ਇਸ ਉਦਘਾਟਨ ਦੇ ਨਾਲ ਹੀ ਦਿੱਲੀ ਨੂੰ ਆਪਣੀ ਪ੍ਰਥਮ ਨਮੋ ਭਾਰਤ ਕਨੈਕਟੀਵਿਟੀ ਮਿਲ ਜਾਵੇਗੀ। ਇਸ ਨਾਲ ਦਿੱਲੀ ਅਤੇ ਮੇਰਠ ਦਰਮਿਆਨ ਯਾਤਰਾ ਵਿੱਚ ਬਹੁਤ ਅਸਾਨੀ ਦੇ ਨਾਲ-ਨਾਲ ਲੱਖਾਂ ਯਾਤਰੀਆਂ ਨੂੰ ਤੇਜ਼ ਗਤੀ ਅਤੇ ਆਰਾਮਦਾਇਕ ਯਾਤਰਾ ਦੇ ਨਾਲ ਜ਼ਬਰਦਸਤ ਸੁਰੱਖਿਆ ਅਤੇ ਭਰੋਸੇਯੋਗਤਾ ਦਾ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਫੇਜ਼-IV ਦੇ ਤਹਿਤ ਜਨਕਪੁਰੀ ਅਤੇ ਕ੍ਰਿਸ਼ਣਾ ਪਾਰਕ ਦਰਮਿਆਨ ਕਰੀਬ 1,200 ਕਰੋੜ ਰੁਪਏ ਦੀ ਲਾਗਤ ਵਾਲੇ 2.8 ਕਿਲੋਮੀਟਰ ਲੰਬੇ ਹਿੱਸੇ ਦਾ ਵੀ ਉਦਘਾਟਨ ਕੀਤਾ। ਇਹ ਦਿੱਲੀ ਮੈਟਰੋ ਫੇਜ਼-IV ਦਾ ਪਹਿਲਾ ਸੈਕਸ਼ਨ ਹੋਵੇਗਾ ਜਿਸ ਦਾ ਉਦਘਾਟਨ ਕੀਤਾ ਜਾਵੇਗਾ। ਇਸ ਨਾਲ ਪੱਛਮੀ ਦਿੱਲੀ ਦੇ ਕ੍ਰਿਸ਼ਣਾ ਪਾਰਕ, ਵਿਕਾਸਪੁਰੀ, ਜਨਕਪੁਰੀ ਦੇ ਕੁਝ ਖੇਤਰਾਂ ਅਤੇ ਇਨ੍ਹਾਂ ਨਾਲ ਜੁੜੇ ਹੋਰ ਇਲਾਕਿਆਂ ਨੂੰ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਦਿੱਲੀ ਮੈਟਰੋ ਫੇਜ਼-IV ਦੇ 26.5 ਕਿਲੋਮੀਟਰ ਲੰਬੇ ਰਿਠਾਲਾ-ਕੁੰਡਲੀ ਸੈਕਸ਼ਨ ਦਾ ਵੀ ਨੀਂਹ ਰੱਖਿਆ, ਜਿਸ ਦੀ ਲਾਗਤ ਕਰੀਬ 6,230 ਕਰੋੜ ਰੁਪਏ ਹੈ। ਇਹ ਕੌਰੀਡੋਰ ਦਿੱਲੀ ਦੇ ਰਿਠਾਲਾ ਨੂੰ ਹਰਿਆਣਾ ਦੇ ਨਾਥੂਪੁਰ (ਕੁੰਡਲੀ) ਨਾਲ ਜੋੜੇਗਾ, ਜਿਸ ਨਾਲ ਦਿੱਲੀ ਅਤੇ ਹਰਿਆਣਾ ਦੇ ਉੱਤਰ-ਪੱਛਮੀ ਇਲਾਕਿਆਂ ਵਿੱਚ ਕਨੈਕਟੀਵਿਟੀ ਬਿਹਤਰ ਹੋਵੇਗੀ। ਇਸ ਨਾਲ ਰੋਹਿਣੀ, ਬਵਾਨਾ, ਨਰੇਲਾ ਅਤੇ ਕੁੰਡਲੀ ਜਿਹੇ ਪ੍ਰਮੁੱਖ ਖੇਤਰਾਂ ਨੂੰ ਲਾਭ ਮਿਲੇਗਾ, ਜਿਸ ਨਾਲ ਆਵਾਸੀ, ਵਣਜਕ ਅਤੇ ਉਦਯੋਗਿਕ ਖੇਤਰਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ। ਇੱਕ ਵਾਰ ਸ਼ੁਰੂ ਹੋਣ ਦੇ ਬਾਅਦ, ਇਸ ਵਿਸਤਾਰਿਤ ਰੈੱਡ ਲਾਈਨ ਦੇ ਮਾਧਿਅਮ ਨਾਲ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਯਾਤਰਾ ਨੂੰ ਸੁਗਮ ਬਣਾਵੇਗਾ।

ਪ੍ਰਧਾਨ ਮੰਤਰੀ ਨਵੀਂ ਦਿੱਲੀ ਦੇ ਰੋਹਿਣੀ ਵਿੱਚ ਕੇਂਦਰੀ ਆਯੁਰਵੇਦ ਖੋਜ ਸੰਸਥਾਨ (ਸੀਏਆਰਆਈ) ਦੇ ਲਈ ਨਵੇਂ ਅਤਿਆਧੁਨਿਕ ਭਵਨ ਦੀ ਨੀਂਹ ਵੀ ਰੱਖਿਆ, ਜਿਸ ਦਾ ਨਿਰਮਾਣ ਲਗਭਗ 185 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਹ ਕੈਂਪਸ ਅਤਿਆਧੁਨਿਕ ਸਿਹਤ ਸੇਵਾ ਅਤੇ ਮੈਡੀਸਿਨ ਇਨਫ੍ਰਾਸਟ੍ਰਕਚਰ ਪ੍ਰਦਾਨ ਕਰੇਗਾ। ਨਵੇਂ ਭਵਨ ਵਿੱਚ ਪ੍ਰਸ਼ਾਸਨਿਕ ਬਲੌਕ, ਓਪੀਡੀ ਬਲੌਕ, ਆਈਪੀਡੀ ਬਲੌਕ ਅਤੇ ਇੱਕ ਸਮਰਪਿਤ ਟ੍ਰੀਟਮੈਂਟ ਬਲੌਕ ਹੋਵੇਗਾ, ਇਸ ਨਾਲ ਰੋਗੀਆਂ ਅਤੇ ਰਿਸਰਚਰਾਂ ਦੋਨਾਂ ਦੇ ਲਈ ਇੱਕ ਏਕੀਕ੍ਰਿਤ ਅਤੇ ਨਿਰਵਿਘਨ ਸਿਹਤ ਸੇਵਾ ਅਨੁਭਵ ਨੂੰ ਸੁਨਿਸ਼ਚਿਤ ਕਰੇਗਾ।

************

 ਐੱਮਜੇਪੀਐੱਸ/ਐੱਸਆਰ