ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ਤੀਸਰੇ ਵੀਰ ਬਾਲ ਦਿਵਸ ਦੇ ਅਵਸਰ ‘ਤੇ ਰਾਸ਼ਟਰੀਯ ਬਾਲ ਪੁਰਸਕਾਰ ਦੇ 17 ਜੇਤੂਆਂ (17 awardees of Rashtriya Bal Puraskar) ਨਾਲ ਗੱਲਬਾਤ ਕੀਤੀ। ਇਹ ਪੁਰਸਕਾਰ ਬਹਾਦਰੀ, ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ, ਸਪੋਰਟਸ ਅਤੇ ਕਲਾ ਦੇ ਖੇਤਰ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ।
ਸਰਲ ਗੱਲਬਾਤ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਬੱਚਿਆਂ ਦੀਆਂ ਜੀਵਨ ਗਾਥਾਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਹੋਰ ਅਧਿਕ ਮਿਹਨਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਕਿਤਾਬਾਂ ਲਿਖਣ ਵਾਲੀ ਇੱਕ ਬੱਚੀ ਨਾਲ ਗੱਲਬਾਤ ਅਤੇ ਕਿਤਾਬਾਂ ‘ਤੇ ਮਿਲੀ ਪ੍ਰਤੀਕਿਰਿਆ ‘ਤੇ ਚਰਚਾ ਦੇ ਦੌਰਾਨ, ਬੱਚੀ ਨੇ ਜਵਾਬ ਦਿੱਤਾ ਕਿ ਹੋਰ ਲੋਕਾਂ ਨੇ ਭੀ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਹੋਰ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਲਈ ਉਸ ਦੀ ਸ਼ਲਾਘਾ ਕੀਤੀ।
ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਹੋਰ ਪੁਰਸਕਾਰ ਵਿਜੇਤਾ ਨਾਲ ਗੱਲਬਾਤ ਕੀਤੀ, ਜੋ ਕਈ ਭਾਸ਼ਾਵਾਂ ਵਿੱਚ ਗਾਇਨ ਵਿੱਚ ਨਿਪੁੰਨ ਹੈ। ਸ਼੍ਰੀ ਮੋਦੀ ਦੁਆਰਾ ਟ੍ਰੇਨਿੰਗ ਬਾਰੇ ਪੁੱਛੇ ਜਾਣ ‘ਤੇ, ਲੜਕੇ ਨੇ ਉੱਤਰ ਦਿੱਤਾ ਕਿ ਉਸ ਨੇ ਕੋਈ ਰਸਮੀ ਟ੍ਰੇਨਿੰਗ ਨਹੀਂ ਲਈ ਹੈ ਅਤੇ ਉਹ ਚਾਰ ਭਾਸ਼ਾਵਾਂ- ਹਿੰਦੀ, ਅੰਗ੍ਰੇਜ਼ੀ, ਉਰਦੂ ਅਤੇ ਕਸ਼ਮੀਰੀ ਵਿੱਚ ਗਾ ਸਕਦਾ ਹੈ। ਲੜਕੇ ਨੇ ਅੱਗੇ ਦੱਸਿਆ ਕਿ ਉਸ ਦਾ ਆਪਣਾ ਯੂਟਿਊਬ ਚੈਨਲ ਹੈ ਅਤੇ ਉਹ ਸਮਾਗਮਾਂ ਵਿੱਚ ਪ੍ਰਸਤੁਤੀ ਭੀ ਦਿੰਦਾ ਹੈ। ਸ਼੍ਰੀ ਮੋਦੀ ਨੇ ਉਸ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ।
ਸ਼੍ਰੀ ਮੋਦੀ ਨੇ ਇੱਕ ਯੁਵਾ ਸ਼ਤਰੰਜ ਖਿਡਾਰੀ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਪੁੱਛਿਆ ਕਿ ਉਸ ਨੂੰ ਸ਼ਤਰੰਜ (Chess) ਖੇਡਣਾ ਕਿਸ ਨੇ ਸਿਖਾਇਆ। ਯੁਵਾ ਲੜਕੇ ਨੇ ਉੱਤਰ ਦਿੱਤਾ ਕਿ ਉਸ ਨੇ ਆਪਣੇ ਪਿਤਾ ਤੋਂ ਅਤੇ ਯੂਟਿਊਬ ਵੀਡੀਓਜ਼ ਦੇਖ ਕੇ ਖੇਡਣਾ ਸਿੱਖਿਆ ਹੈ।
ਪ੍ਰਧਾਨ ਮੰਤਰੀ ਨੇ ਇੱਕ ਹੋਰ ਬੱਚੇ ਦੀ ਉਪਲਬਧੀ ਸੁਣੀ, ਜਿਸ ਨੇ ਕਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ ਮਨਾਉਣ ਦੇ ਲਈ ਲੱਦਾਖ ਸਥਿਤ ਕਰਗਿਲ ਯੁੱਧ ਸਮਾਰਕ ਤੋਂ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਤੱਕ 13 ਦਿਨਾਂ ਵਿੱਚ 1251 ਕਿਲੋਮੀਟਰ ਦੀ ਦੂਰੀ ਸਾਇਕਲ ਨਾਲ ਤੈ ਕੀਤੀ ਸੀ। ਲੜਕੇ ਨੇ ਇਹ ਭੀ ਦੱਸਿਆ ਕਿ ਉਸ ਨੇ ਦੋ ਸਾਲ ਪਹਿਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (Azadi Ka Amrit Mahotsav) ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਦੇ ਲਈ ਮਣੀਪੁਰ ਦੇ ਮੋਇਰਾਂਗ ਸਥਿਤ ਆਈਐੱਨਏ ਸਮਾਰਕ (INA Memorial, Moirang, Manipur) ਤੋਂ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਤੱਕ 32 ਦਿਨਾਂ ਵਿੱਚ 2612 ਕਿਲੋਮੀਟਰ ਦੀ ਦੂਰੀ ਸਾਇਕਲ ‘ਤੇ ਤੈ ਕੀਤੀ ਸੀ। ਲੜਕੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਨੇ ਸਾਇਕਲ ‘ਤੇ ਇੱਕ ਦਿਨ ਵਿੱਚ ਅਧਿਕਤਮ 129.5 ਕਿਲੋਮੀਟਰ ਦੀ ਦੂਰੀ ਤੈ ਕੀਤੀ ਹੈ।
ਸ਼੍ਰੀ ਮੋਦੀ ਨੇ ਇੱਕ ਛੋਟੀ ਲੜਕੀ ਨਾਲ ਗੱਲਬਾਤ ਕੀਤੀ, ਜਿਸ ਨੇ ਦੱਸਿਆ ਕਿ ਉਸ ਦੇ ਨਾਮ ਦੋ ਅੰਤਰਰਾਸ਼ਟਰੀ ਰਿਕਾਰਡ ਹਨ, ਜਿਸ ਵਿੱਚ ਇੱਕ ਮਿੰਟ ਵਿੱਚ ਅਰਧ-ਸ਼ਾਸਤਰੀ ਨ੍ਰਿਤ (semi-classical dance) ਦੇ 80 ਚੱਕਰ (spins) ਪੂਰੇ ਕਰਨਾ ਅਤੇ ਇੱਕ ਮਿੰਟ ਵਿੱਚ 13 ਸੰਸਕ੍ਰਿਤ ਸਲੋਕ ਸੁਣਾਉਣਾ ਸ਼ਾਮਲ ਹੈ, ਦੋਨੋਂ ਹੀ ਉਸ ਨੇ ਯੂਟਿਊਬ ਵੀਡੀਓ ਦੇਖ ਕੇ ਸਿੱਖੇ ਹਨ।
ਜੂਡੋ ਵਿੱਚ ਰਾਸ਼ਟਰੀ ਪੱਧਰ ‘ਤੇ ਗੋਲਡ ਮੈਡਲ ਜਿੱਤਣ ਵਾਲੀ ਲੜਕੀ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹ ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤਣ ਦੀ ਇੱਛਾ ਰੱਖਦੀ ਹੈ।
ਸ਼੍ਰੀ ਮੋਦੀ ਨੇ ਇੱਕ ਲੜਕੀ ਨਾਲ ਗੱਲਬਾਤ ਕੀਤੀ, ਜਿਸ ਨੇ ਪਾਰਕਿਨਸਨ ਰੋਗ (Parkinson’s disease) ਦੇ ਰੋਗੀਆਂ ਦੇ ਲਈ ਇੱਕ ਸਵੈ-ਸਥਿਰ ਚਮਚ (self stabilizing spoon) ਬਣਾਇਆ ਹੈ ਅਤੇ ਮਸਤਕ ਦੀ ਉਮਰ ਦਾ ਪੂਰਵ-ਅਨੁਮਾਨ ਮਾਡਲ ਭੀ ਵਿਕਸਿਤ ਕੀਤਾ ਹੈ। ਲੜਕੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਨੇ ਦੋ ਸਾਲ ਤੱਕ ਇਸ ‘ਤੇ ਕੰਮ ਕੀਤਾ ਹੈ ਅਤੇ ਇਸ ਵਿਸ਼ੇ ‘ਤੇ ਅੱਗੇ ਹੋਰ ਰਿਸਰਚ ਕਰਨ ਦਾ ਇਰਾਦਾ ਰੱਖਦੀ ਹੈ।
ਕਰਨਾਟਕ ਸੰਗੀਤ ਅਤੇ ਸੰਸਕ੍ਰਿਤ ਸਲੋਕਾਂ ਦੇ ਮਿਸ਼ਰਣ ਦੇ ਨਾਲ ਹਰਿਕਥਾ ਪਾਠ (Harikatha recitation) ਦੀਆਂ ਲਗਭਗ 100 ਪ੍ਰਸਤੁਤੀਆਂ ਦੇਣ ਵਾਲੀ ਇੱਕ ਲੜਕੀ ਕਲਾਕਾਰ ਦੀਆਂ ਬਾਤਾਂ ਸੁਣ ਕੇ ਪ੍ਰਧਾਨ ਮੰਤਰੀ ਨੇ ਉਸ ਦੀ ਸ਼ਲਾਘਾ ਕੀਤੀ।
ਪਿਛਲੇ 2 ਵਰ੍ਹਿਆਂ ਵਿੱਚ 5 ਅਲੱਗ-ਅਲੱਗ ਦੇਸ਼ਾਂ ਵਿੱਚ 5 ਉੱਚੀਆਂ ਚੋਟੀਆਂ ‘ਤੇ ਚੜ੍ਹਨ ਵਾਲੀ ਇੱਕ ਯੁਵਾ ਪਰਬਤਾਰੋਹੀ ਨਾਲ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਨੂੰ ਪੁੱਛਿਆ ਕਿ ਇੱਕ ਭਾਰਤੀ ਦੇ ਰੂਪ ਵਿੱਚ ਜਦੋਂ ਉਹ ਦੂਸਰੇ ਦੇਸ਼ਾਂ ਵਿੱਚ ਗਈ ਤਾਂ ਉਸ ਨੂੰ ਕੈਸਾ ਅਨੁਭਵ ਹੋਇਆ। ਲੜਕੀ ਨੇ ਜਵਾਬ ਦਿੱਤਾ ਕਿ ਉਸ ਨੂੰ ਲੋਕਾਂ ਤੋਂ ਬਹੁਤ ਪਿਆਰ ਅਤੇ ਗਰਮਜੋਸ਼ੀ ਮਿਲੀ। ਉਸ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪਰਬਤਾਰੋਹ (mountaineering) ਦੇ ਪਿੱਛੇ ਉਸ ਦਾ ਉਦੇਸ਼ ਲੜਕੀਆਂ ਦੇ ਸਸ਼ਕਤੀਕਰਣ ਅਤੇ ਸਰੀਰਕ ਅਰੋਗਤਾ (physical fitness) ਨੂੰ ਹੁਲਾਰਾ ਦੇਣਾ ਹੈ।
ਸ਼੍ਰੀ ਮੋਦੀ ਨੇ ਇੱਕ ਕਲਾਤਮਕ ਰੋਲਰ ਸਕੇਟਿੰਗ ਲੜਕੀ ਦੀਆਂ ਉਪਲਬਧੀਆਂ ਬਾਰੇ ਸੁਣਿਆ, ਜਿਸ ਨੇ ਇਸ ਵਰ੍ਹੇ ਨਿਊਜ਼ੀਲੈਂਡ ਵਿੱਚ ਆਯੋਜਿਤ ਰੋਲਰ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਅੰਤਰਰਾਸ਼ਟਰੀ ਗੋਲਡ ਮੈਡਲ ਦੇ ਨਾਲ-ਨਾਲ 6 ਨੈਸ਼ਨਲ ਮੈਡਲ ਭੀ ਜਿੱਤੇ ਹਨ। ਉਨ੍ਹਾਂ ਨੇ ਇੱਕ ਪੈਰਾ-ਐਥਲੀਟ ਲੜਕੀ ਦੀ ਉਪਲਬਧੀ ਬਾਰੇ ਭੀ ਸੁਣਿਆ, ਜਿਸ ਨੇ ਇਸ ਮਹੀਨੇ ਥਾਈਲੈਂਡ ਵਿੱਚ ਇੱਕ ਪ੍ਰਤੀਯੋਗਿਤਾ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਨ੍ਹਾਂ ਨੇ ਇੱਕ ਹੋਰ ਲੜਕੀ ਐਥਲੀਟ ਦੇ ਅਨੁਭਵ ਬਾਰੇ ਭੀ ਸੁਣਿਆ, ਜਿਸ ਨੇ ਵਿਭਿੰਨ ਸ਼੍ਰੇਣੀਆਂ ਵਿੱਚ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਦੇ ਨਾਲ-ਨਾਲ ਵਿਸ਼ਵ ਰਿਕਾਰਡ ਭੀ ਬਣਾਇਆ ਸੀ।
ਪ੍ਰਧਾਨ ਮੰਤਰੀ ਨੇ ਇੱਕ ਹੋਰ ਪੁਰਸਕਾਰ ਜੇਤੂ ਦੀ ਸ਼ਲਾਘਾ ਕੀਤੀ, ਜਿਸ ਨੇ ਅੱਗ ਵਿੱਚ ਘਿਰੀ ਇੱਕ ਅਪਾਰਟਮੈਂਟ ਇਮਾਰਤ ਵਿੱਚ ਕਈ ਲੋਕਾਂ ਦੀ ਗਾਨ ਬਚਾਉਣ ਵਿੱਚ ਬਹਾਦਰੀ ਦਿਖਾਈ ਸੀ। ਉਨ੍ਹਾਂ ਨੇ ਇੱਕ ਯੁਵਾ ਲੜਕੇ ਦੀ ਭੀ ਸ਼ਲਾਘਾ ਕੀਤੀ, ਜਿਸ ਨੇ ਤੈਰਾਕੀ ਦੇ ਦੌਰਾਨ ਦੂਸਰਿਆਂ ਨੂੰ ਡੁੱਬਣ ਤੋਂ ਬਚਾਇਆ ਸੀ।
ਸ਼੍ਰੀ ਮੋਦੀ ਨੇ ਸਾਰੇ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
A very special interaction with those youngsters who have been conferred the Rashtriya Bal Puraskar Award. I congratulate all the youngsters awarded and also wish them the very best for their future endeavours. pic.twitter.com/QhuFOuBrto
— Narendra Modi (@narendramodi) December 26, 2024
***
ਐੱਮਜੇਪੀਐੱਸ/ਐੱਸਆਰ
A very special interaction with those youngsters who have been conferred the Rashtriya Bal Puraskar Award. I congratulate all the youngsters awarded and also wish them the very best for their future endeavours. pic.twitter.com/QhuFOuBrto
— Narendra Modi (@narendramodi) December 26, 2024