Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਵਿੱਚ ‘ਹਲਾ ਮੋਦੀ’ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਵਿੱਚ ‘ਹਲਾ ਮੋਦੀ’ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਸ਼ੇਖ ਸਾਦ ਅਲ-ਅਬਦੁੱਲ੍ਹਾ ਇਨਡੋਰ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ‘ਹਲਾ ਮੋਦੀ’ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਕੁਵੈਤ ਦੇ ਸਮੁਦਾਇ ਦੇ ਵਿਭਿੰਨ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਨਾਗਰਿਕ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਦਾ ਸਮੁਦਾਇ ਨੇ ਅਸਾਧਾਰਣ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਸੁਆਗਤ ਕੀਤਾ।  ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਮੁਦਾਇ ਨੇ ਭਾਰਤ-ਕੁਵੈਤ ਸਬੰਧਾਂ ਨੂੰ ਬਹੁਤ ਸਮ੍ਰਿੱਧ ਕੀਤਾ ਹੈ। ਭਾਰਤੀ ਸਮੁਦਾਇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।  ਉਨ੍ਹਾਂ ਨੇ ਕੁਵੈਤ  ਦੇ ਮਹਾਮਹਿਮ ਅਮੀਰ ਦਾ ਉਨ੍ਹਾਂ ਦੇ ਸਨਿਮਰ ਸੱਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ 43 ਵਰ੍ਹਿਆਂ ਦੇ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਸਦੀਆਂ-ਪੁਰਾਣੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੁਵੈਤ ਦੀ ਯਾਤਰਾ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕੁਵੈਤ ਦੇ ਵਿਕਾਸ ਵਿੱਚ ਸਮੁਦਾਇ ਦੀ ਸਖ਼ਤ ਮਿਹਨਤ, ਉਪਲਬਧੀ ਅਤੇ ਯੋਗਦਾਨ ਦੀ  ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਥਾਨਕ ਸਰਕਾਰ ਅਤੇ ਸਮਾਜ ਦੁਆਰਾ ਵਿਆਪਕ ਤੌਰ ‘ਤੇ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਭਾਰਤੀ ਸਮੁਦਾਇ ਦੇ ਕਲਿਆਣ ਲਈ ਕੁਵੈਤ ਦੇ ਲੀਡਰਸ਼ਿਪ ਨੂੰ ਧੰਨਵਾਦ ਕੀਤਾ। ਕੁਵੈਤ ਅਤੇ ਖਾੜੀ ਦੇ ਹੋਰ ਸਥਾਨਾਂ ਵਿੱਚ ਭਾਰਤੀ ਵਰਕਰਾਂ ਨੂੰ ਸਮਰਥਨ ਦੇਣ ਦੇ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਪ੍ਰਤੀਬਿੰਬਿਤ ਕਰਦੇ ਹੋਏ,  ਉਨ੍ਹਾਂ ਨੇ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਟੈਕਨੋਲੋਜੀ-ਅਧਾਰਿਤ ਪਹਿਲਾਂ, ਜਿਵੇਂ ਈ-ਮਾਇਗ੍ਰੇਟ ਪੋਰਟਲ (E-Migrate portal) ਬਾਰੇ ਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ  ਦੇ ਵਿਸ਼ਵਬੰਧੂ (“Vishwabandhu”,), ਯਾਨੀ ਦੁਨੀਆ ਦਾ ਮਿੱਤਰ (friend to the world), ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤ ਦੀ ਤੀਬਰ ਪ੍ਰਗਤੀ ਅਤੇ ਪਰਿਵਤਰਨ, ਵਿਸ਼ੇਸ਼ ਤੌਰ ‘ਤੇ ਟੈਕਨੋਲੋਜੀ,  ਇਨਫ੍ਰਾਸਟ੍ਰਕਚਰ ਅਤੇ ਟਿਕਾਊ ਵਿਕਾਸ, ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਹੋਣ ਦੇ ਇਲਾਵਾ, ਭਾਰਤ ਫਿਨਟੈੱਕ (fintech) ਵਿੱਚ ਆਲਮੀ ਮੋਹਰੀ ਦੇਸ਼ ਹੈ, ਸਟਾਰਟ-ਅਪ ਖੇਤਰ (start-up space) ਵਿੱਚ ਤੀਸਰੀ ਸਭ ਤੋਂ ਬੜੀ ਆਲਮੀ ਸ਼ਕਤੀ ਹੈ ਅਤੇ ਦੁਨੀਆ ਭਰ ਵਿੱਚ ਸਭ ਤੋਂ ਅਧਿਕ ਡਿਜੀਟਲੀ ਜੁੜੇ ਸਮਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਵਿੱਤੀ ਸਮਾਵੇਸ਼, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਜਿਹੀਆਂ ਉਪਲਬਧੀਆਂ ‘ਤੇ ਪ੍ਰਕਾਸ਼ ਪਾਇਆ। ਵਿਕਸਿਤ ਭਾਰਤ ਅਤੇ ਨਵੇਂ ਕੁਵੈਤ (Viksit Bharat and New Kuwait) ਦੀਆਂ ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਆਕਾਂਖਿਆਵਾਂ ਨੂੰ ਪ੍ਰਤੀਬਿੰਬਿਤ ਕਰਦੇ ਹੋਏ, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਕੁਵੈਤ ਦੇ ਲਈ ਇਕੱਠਿਆਂ ਕੰਮ ਕਰਨ ਦੇ ਬਹੁਤ ਸਾਰੇ ਅਵਸਰ ਹਨ। ਭਾਰਤ ਦੀ ਕੌਸ਼ਲ ਸਮਰੱਥਾ ਅਤੇ ਇਨੋਵੇਸ਼ਨ ਦੋਹਾਂ ਦੇਸ਼ਾਂ ਦੇ  ਦਰਮਿਆਨ ਨਵੀਆਂ ਸਾਂਝੇਦਾਰੀਆਂ ਨੂੰ ਹੁਲਾਰਾ  ਦੇ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਮੈਬਰਾਂ ਨੂੰ ਜਨਵਰੀ 2025 ਵਿੱਚ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਪ੍ਰਵਾਸੀ ਭਾਰਤੀਯ ਦਿਵਸ ਅਤੇ ਮਹਾ ਕੁੰਭ (Pravasi Bharatiya Divas and Maha Kumbh) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ।

 

 

************

ਐੱਮਜੇਪੀਐੱਸ/ਐੱਸਆਰ