ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਸਰਕਾਰ ਦੇ ਇੱਕ ਵਰ੍ਹਾ ਪੂਰਾ ਹੋਣ ‘ਤੇ ਆਯੋਜਿਤ ਪ੍ਰੋਗਰਾਮ ‘ਏਕ ਵਰਸ਼-ਪਰਿਣਾਮ ਉਤਕਰਸ਼’(‘Ek Varsh-Parinaam Utkarsh’: Completion of one year of State Government of Rajasthan’ programme) ਵਿੱਚ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਰਾਜਸਥਾਨ ਸਰਕਾਰ ਅਤੇ ਰਾਜ ਦੀ ਜਨਤਾ ਨੂੰ ਪ੍ਰਦੇਸ਼ ਸਰਕਾਰ ਦੇ ਇੱਕ ਵਰ੍ਹੇ ਦਾ ਕਾਰਜਕਾਲ ਸਫ਼ਲਤਾਪੂਰਵਕ ਪੂਰਾ ਹੋਣ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਵਿੱਚ ਆਏ ਲੱਖਾਂ ਲੋਕਾਂ ਦਾ ਅਸ਼ੀਰਵਾਦ ਪਾਉਣ ਦੇ ਲਈ ਭਾਗਸ਼ਾਲੀ ਹਨ। ਸ਼੍ਰੀ ਮੋਦੀ ਨੇ ਰਾਜਸਥਾਨ ਦੇ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਦੇਣ ਦੇ ਲਈ ਕੀਤੇ ਗਏ ਪ੍ਰਯਾਸਾਂ ਦੇ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਗਾਮੀ ਕਈ ਵਰ੍ਹਿਆਂ ਦੇ ਵਿਕਾਸ ਦੇ ਲਈ ਪਹਿਲਾ ਵਰ੍ਹਾ ਇੱਕ ਮਜ਼ਬੂਤ ਨੀਂਹ ਦੇ ਰੂਪ ਵਿੱਚ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਨਾ ਕੇਵਲ ਸਰਕਾਰ ਦੇ ਇੱਕ ਵਰ੍ਹਾ ਪੂਰੇ ਹੋਣ ਦਾ ਪ੍ਰਤੀਕ ਹੈ, ਬਲਕਿ ਇਹ ਰਾਜਸਥਾਨ ਦੀ ਚਮਕ ਅਤੇ ਰਾਜਸਥਾਨ ਦੇ ਵਿਕਾਸ ਦੇ ਉਤਸਵ ਦਾ ਭੀ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਰਾਇਜ਼ਿੰਗ ਰਾਜਸਥਾਨ ਸਮਿਟ 2024 (Rising Rajasthan Summit 2024) ਵਿੱਚ ਆਪਣੀ ਹਾਲ ਦੀ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਵਿੱਚ ਦੁਨੀਆ ਭਰ ਦੇ ਕਈ ਨਿਵੇਸ਼ਕ ਮੌਜੂਦ ਸਨ ਅਤੇ ਅੱਜ 45,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਰਾਜਸਥਾਨ ਵਿੱਚ ਪਾਣੀ ਦੇ ਖੇਤਰ ਵਿੱਚ ਆ ਰਹੀਆਂ ਰੁਕਾਵਟਾਂ ਦਾ ਉਚਿਤ ਸਮਾਧਾਨ ਪ੍ਰਦਾਨ ਕਰਨਗੇ ਅਤੇ ਰਾਜਸਥਾਨ ਨੂੰ ਭਾਰਤ ਦੇ ਸਭ ਤੋਂ ਬਿਹਤਰ ਸੰਪਰਕ ਵਾਲੇ ਰਾਜਾਂ (most well-connected states) ਵਿੱਚੋਂ ਇੱਕ ਬਣਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਹੋਣ ਵਾਲੇ ਇਨ੍ਹਾਂ ਵਿਕਾਸ ਕਾਰਜਾਂ ਨਾਲ ਅਧਿਕ ਨਿਵੇਸ਼ਕ ਆਕਰਸ਼ਿਤ ਹੋਣਗੇ, ਰੋਜ਼ਗਾਰ ਦੇ ਅਸੀਮਿਤ ਅਵਸਰ ਪੈਦਾ ਹੋਣਗੇ, ਟੂਰਿਜ਼ਮ ਸੈਕਟਰ ਮਜ਼ਬੂਤ ਹੋਵੇਗਾ ਅਤੇ ਰਾਜਸਥਾਨ ਦੇ ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਲਾਭ ਹੋਵੇਗਾ।
ਸ਼੍ਰੀ ਮੋਦੀ ਨੇ ਕਿਹਾ, “ਅੱਜ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਸੁਸ਼ਾਸਨ ਦਾ ਪ੍ਰਤੀਕ (symbol of Good Governance) ਬਣ ਰਹੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਰਕਾਰਾਂ ਉਨ੍ਹਾਂ ਦੁਆਰਾ ਕੀਤੇ ਗਏ ਸੰਕਲਪਾਂ ਦੀ ਪੂਰਤੀ ਸੁਨਿਸ਼ਚਿਤ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਲੋਕਾਂ ਦੀ ਰਾਇ ਹੈ ਕਿ ਉਨ੍ਹਾਂ ਦੀ ਪਾਰਟੀ ਸੁਸ਼ਾਸਨ ਦੀ ਗਰੰਟੀ ਦਾ ਪ੍ਰਤੀਕ ਹੈ ਅਤੇ ਇਹੀ ਕਾਰਨ ਹੈ ਕਿ ਇਤਨੇ ਰਾਜਾਂ ਵਿੱਚ ਜਨਤਾ ਦਾ ਸਮਰਥਨ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦਾ ਅਵਸਰ ਦੇਣ ਦੇ ਲਈ ਦੇਸ਼ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ 60 ਵਰ੍ਹਿਆਂ ਵਿੱਚ ਲਗਾਤਾਰ ਤਿੰਨ ਵਾਰ ਇੱਕ ਹੀ ਪਾਰਟੀ ਦੁਆਰਾ ਕੇਂਦਰ ਸਰਕਾਰ ਬਣਾਉਣ ਦੀ ਐਸੀ ਕੋਈ ਉਦਾਹਰਣ ਨਹੀਂ ਹੈ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਲਗਾਤਾਰ ਦੋ ਵਾਰ ਰਾਜ ਸਰਕਾਰ ਨੂੰ ਚੁਣਨ ਅਤੇ ਸਮਰਥਨ ਦੇਣ ਦੇ ਲਈ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਦਾ ਉਨ੍ਹਾਂ ‘ਤੇ ਭਰੋਸਾ ਦਿਖਾਉਂਦਾ ਹੈ।
ਸ਼੍ਰੀ ਮੋਦੀ ਨੇ ਵਿਕਾਸ ਦੀ ਮਜ਼ਬੂਤ ਨੀਂਹ ਰੱਖਣ ਦੇ ਲਈ ਸ਼੍ਰੀ ਭੈਰੋਂ ਸਿੰਘ ਸ਼ੇਖਾਵਤ ਦੀ ਅਗਵਾਈ ਵਾਲੀ ਰਾਜਸਥਾਨ ਦੀਆਂ ਪਿਛਲੀਆਂ ਸਰਕਾਰਾਂ ਅਤੇ ਸੁਸ਼ਾਸਨ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਲਈ ਸ਼੍ਰੀਮਤੀ ਵਸੁੰਧਰਾ ਰਾਜੇ ਸਿੰਧੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਭਜਨਲਾਲ ਸ਼ਰਮਾ ਦੀ ਵਰਤਮਾਨ ਸਰਕਾਰ ਸੁਸ਼ਾਸਨ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਰਗਰਮ ਤੌਰ ‘ਤੇ ਪ੍ਰਯਾਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਕੀਤੇ ਗਏ ਕਾਰਜਾਂ ਤੋਂ ਇਸ ਦੀ ਝਲਕ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਕੀਤੇ ਗਏ ਕਾਰਜਾਂ ਅਤੇ ਪ੍ਰੋਜੈਕਟਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਗ਼ਰੀਬ ਪਰਿਵਾਰਾਂ, ਮਹਿਲਾਵਾਂ, ਮਜ਼ਦੂਰਾਂ, ਵਿਸ਼ਵਕਰਮਾ (Vishwakarmas) ਅਤੇ ਘੁਮੰਤੂ ਜਨਜਾਤੀਆਂ ਦੇ ਵਿਕਾਸ ਦੇ ਲਈ ਕਈ ਫ਼ੈਸਲੇ ਲਏ ਗਏ। ਪਿਛਲੀ ਸਰਕਾਰ ਦੀ ਪਹਿਚਾਣ ਦੇ ਰੂਪ ਵਿੱਚ ਪੇਪਰ ਲੀਕ, ਰੋਜ਼ਗਾਰ ਘੁਟਾਲੇ ਜਿਹੀਆਂ ਬੁਰਾਈਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸਭ ਨਾਲ ਨੌਜਵਾਨਾਂ ਨੂੰ ਨੁਕਸਾਨ ਹੋਇਆ ਹੈ ਅਤੇ ਹੁਣ ਮੌਜੂਦਾ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੀ ਮੌਜੂਦਾ ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਭੀ ਪੈਦਾ ਕੀਤੇ ਹਨ ਅਤੇ ਨੌਕਰੀਆਂ ਦੇ ਲਈ ਪਰੀਖਿਆਵਾਂ ਪੂਰੀ ਪਾਰਦਰਸ਼ਤਾ ਦੇ ਨਾਲ ਆਯੋਜਿਤ ਕਰਕੇ ਨਿਯੁਕਤੀਆਂ ਭੀ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿੱਚ ਰਾਜਸਥਾਨ ਦੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਲਈ ਹੋਰ ਰਾਜਾਂ ਦੀ ਤੁਲਨਾ ਵਿੱਚ ਅਧਿਕ ਭੁਗਤਾਨ ਕਰਨਾ ਪੈਂਦਾ ਸੀ ਲੇਕਿਨ ਹੁਣ ਮੌਜੂਦਾ ਸਰਕਾਰ ਦੇ ਤਹਿਤ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਾਹਤ ਮਿਲੀ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਦੇ ਜ਼ਰੀਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸਾ ਜਮ੍ਹਾ ਕਰਦੀ ਹੈ ਅਤੇ ਰਾਜਸਥਾਨ ਸਰਕਾਰ ਕਿਸਾਨਾਂ ਦੀ ਸਹਾਇਤਾ ਦੇ ਲਈ ਅਤਿਰਿਕਤ ਧਨਰਾਸ਼ੀ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਵਾਅਦਿਆਂ ਨੂੰ ਤੇਜ਼ੀ ਨਾਲ ਪੂਰਾ ਕਰਦੇ ਹੋਏ, ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ ਅਤੇ ਅੱਜ ਦਾ ਪ੍ਰੋਗਰਾਮ ਇਸ ਪ੍ਰਤੀਬੱਧਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਦੀ ਜਨਤਾ ਦੇ ਅਸ਼ੀਰਵਾਦ ਨਾਲ ਉਨ੍ਹਾਂ ਦੀ ਸਰਕਾਰ ਪਿਛਲੇ 10 ਵਰ੍ਹਿਆਂ ਤੋਂ ਕੇਂਦਰ ਵਿੱਚ ਹੈ ਅਤੇ ਇਨ੍ਹਾਂ 10 ਵਰ੍ਹਿਆਂ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਕਠਿਨਾਈਆਂ ਨੂੰ ਘੱਟ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਪਿਛਲੀਆਂ ਸਰਕਾਰਾਂ ਨੇ 5-6 ਦਹਾਕਿਆਂ ਵਿੱਚ ਜੋ ਕੀਤਾ, ਉਸ ਤੋਂ ਕਿਤੇ ਅਧਿਕ ਕਾਰਜ ਉਨ੍ਹਾਂ ਨੇ 10 ਵਰ੍ਹਿਆਂ ਵਿੱਚ ਕੀਤਾ ਹੈ। ਰਾਜਸਥਾਨ ਵਿੱਚ ਪਾਣੀ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਜਿੱਥੇ ਕਈ ਖੇਤਰਾਂ ਵਿੱਚ ਭਿਅੰਕਰ ਸੋਕਾ ਪੈਂਦਾ ਹੈ ਅਤੇ ਹੋਰ ਖੇਤਰਾਂ ਵਿੱਚ ਨਦੀਆਂ ਦਾ ਪਾਣੀ ਬਿਨਾ ਉਪਯੋਗ ਦੇ ਸਮੁੰਦਰ ਵਿੱਚ ਵਹਿ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਇਸ ਸਮੱਸਿਆ ਦੇ ਸਮਾਧਾਨ ਦੇ ਲਈ ਨਦੀਆਂ ਨੂੰ ਜੋੜਨ ਦੀ ਕਲਪਨਾ ਕੀਤੀ ਸੀ ਅਤੇ ਇਸ ਦੇ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਲਕਸ਼ ਨਦੀਆਂ ਤੋਂ ਅਤਿਰਿਕਤ ਪਾਣੀ ਨੂੰ ਸੋਕਾ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਵਾਹਿਤ ਕਰਨਾ ਸੀ ਜਿਸ ਨਾਲ ਹੜ੍ਹ ਅਤੇ ਸੋਕੇ ਦੋਹਾਂ ਸਮੱਸਿਆਵਾਂ ਦਾ ਸਮਾਧਾਨ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਭੀ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ, ਲੇਕਿਨ ਪਿਛਲੀਆਂ ਸਰਕਾਰਾਂ ਨੇ ਕਦੇ ਭੀ ਪਾਣੀ ਦੀਆਂ ਦਿੱਕਤਾਂ ਨੂੰ ਘੱਟ ਕਰਨ ਦਾ ਲਕਸ਼ ਨਹੀਂ ਰੱਖਿਆ ਅਤੇ ਇਸ ਦੀ ਬਜਾਏ ਰਾਜਾਂ ਦੇ ਦਰਮਿਆਨ ਜਲ ਵਿਵਾਦਾਂ ਨੂੰ ਹੁਲਾਰਾ ਦਿੱਤਾ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਨੀਤੀ ਦੇ ਕਾਰਨ ਰਾਜਸਥਾਨ ਨੂੰ ਬਹੁਤ ਨੁਕਸਾਨ ਹੋਇਆ, ਜਿਸ ਦਾ ਅਸਰ ਮਹਿਲਾਵਾਂ ਅਤੇ ਕਿਸਾਨਾਂ ‘ਤੇ ਪਿਆ। ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਗੁਜਰਾਤ ਅਤੇ ਰਾਜਸਥਾਨ ਦੇ ਵਿਭਿੰਨ ਹਿੱਸਿਆਂ ਵਿੱਚ ਨਰਮਦਾ ਦਾ ਪਾਣੀ ਲਿਆਉਣ ਦੇ ਆਪਣੇ ਪ੍ਰਯਾਸਾਂ ਨੂੰ ਯਾਦ ਕੀਤਾ, ਜਦਕਿ ਤਤਕਾਲੀਨ ਸਰਕਾਰ ਨੇ ਇਸ ਵਿੱਚ ਰੁਕਾਵਟ ਪਾਉਣ ਦਾ ਪ੍ਰਯਾਸ ਕੀਤਾ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਦੇ ਨਿਰੰਤਰ ਪ੍ਰਯਾਸਾਂ ਨਾਲ ਰਾਜਸਥਾਨ ਨੂੰ ਲਾਭ ਹੋਇਆ ਅਤੇ ਸ਼੍ਰੀ ਭੈਰੋਂ ਸਿੰਘ ਸ਼ੇਖਾਵਤ ਅਤੇ ਸ਼੍ਰੀ ਜਸਵੰਤ ਸਿੰਘ ਜਿਹੇ ਸੀਨੀਅਰ ਨੇਤਾਵਾਂ ਨੇ ਇਨ੍ਹਾਂ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਜਾਲੌਰ, ਬਾੜਮੇਰ, ਚੁਰੂ, ਝੁੰਝੁਨੂ, ਜੋਧਪੁਰ, ਨਾਗੌਰ ਅਤੇ ਹਨੂਮਾਨਗੜ੍ਹ ਜਿਹੇ ਜ਼ਿਲ੍ਹਿਆਂ ਨੂੰ ਹੁਣ ਨਰਮਦਾ ਦਾ ਪਾਣੀ ਮਿਲ ਰਿਹਾ ਹੈ।
ਪੂਰਬੀ ਰਾਜਸਥਾਨ ਨਹਿਰ ਪ੍ਰੋਜੈਕਟ (ਈਆਰਸੀਪੀ-ERCP) ਵਿੱਚ ਦੇਰੀ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰੋਧ ਅਤੇ ਰੁਕਾਵਟਾਂ ਦੀ ਬਜਾਏ ਸਹਿਯੋਗ ਅਤੇ ਸਮਾਧਾਨ ਵਿੱਚ ਵਿਸ਼ਵਾਸ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੂਰਬੀ ਰਾਜਸਥਾਨ ਨਹਿਰ ਪ੍ਰੋਜੈਕਟ (ਈਆਰਸੀਪੀ-ERCP) ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਦਾ ਵਿਸਤਾਰ ਕੀਤਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਬਣਦੇ ਹੀ, ਪਾਰਵਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ ‘ਤੇ ਇੱਕ ਸਮਝੌਤਾ ਹੋਇਆ, ਜੋ ਚੰਬਲ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ, ਜਿਸ ਵਿੱਚ ਪਾਰਵਤੀ, ਕਾਲੀਸਿੰਧ, ਕੁਨੋ, ਬਨਾਸ, ਬਨਾਸ, ਰੂਪਾਰੇਲ, ਗੰਭੀਰੀ ਅਤੇ ਮੇਜ (Parbati, Kalisindh, Kuno, Banas, Banas, Ruparel, Gambhiri, and Mej) ਨਦੀਆਂ ਸ਼ਾਮਲ ਹਨ, ਨੂੰ ਆਪਸ ਵਿੱਚ ਜੋੜੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇੱਕ ਐਸੇ ਦਿਨ ਦੀ ਕਲਪਨਾ ਕਰਦੇ ਹਨ ਜਦੋਂ ਰਾਜਸਥਾਨ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਵਿਕਾਸ ਦੇ ਕਾਫ਼ੀ ਪਾਣੀ ਹੋਵੇਗਾ। ਪਾਰਵਤੀ- ਕਾਲੀਸਿੰਧ-ਚੰਬਲ ਪ੍ਰੋਜੈਕਟ ਦੇ ਲਾਭਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਰਾਜਸਥਾਨ ਦੇ 21 ਜ਼ਿਲ੍ਹਿਆਂ ਨੂੰ ਸਿੰਚਾਈ ਅਤੇ ਪੀਣ ਦਾ ਪਾਣੀ ਉਪਲਬਧ ਕਰਵਾਏਗਾ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੋਹਾਂ ਦੇ ਵਿਕਾਸ ਨੂੰ ਗਤੀ ਦੇਵੇਗਾ ।
ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅੱਜ ਇਸਰਦਾ ਲਿੰਕ ਪ੍ਰੋਜੈਕਟ (Isarda Link Project) ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਤਾਜੇਵਾਲਾ ਤੋਂ ਸ਼ੇਖਾਵਾਟੀ ਤੱਕ (from Tajewala to Shekhawati) ਪਾਣੀ ਲਿਆਉਣ ਦੇ ਲਈ ਭੀ ਸਮਝੌਤਾ ਹੋਇਆ, ਜਿਸ ਦੇ ਨਾਲ ਹਰਿਆਣਾ ਅਤੇ ਰਾਜਸਥਾਨ ਦੋਹਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਛੇਤੀ ਹੀ ਰਾਜਸਥਾਨ ਦੇ ਸ਼ਤ-ਪ੍ਰਤੀਸ਼ਤ ਘਰਾਂ ਵਿੱਚ ਨਲ ਦਾ ਪਾਣੀ ਉਪਲਬਧ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ, “21ਵੀਂ ਸਦੀ ਦੇ ਭਾਰਤ ਦੇ ਲਈ ਮਹਿਲਾਵਾਂ ਦਾ ਸਸ਼ਕਤੀਕਰਣ ਮਹੱਤਵਪੂਰਨ ਹੈ। ” ਮਹਿਲਾਵਾਂ ਦੀ ਤਾਕਤ ਸਵੈ ਸਹਾਇਤਾ ਸਮੂਹ ਅੰਦੋਲਨ ਵਿੱਚ ਸਪਸ਼ਟ ਹੈ, ਪਿਛਲੇ ਇੱਕ ਦਹਾਕੇ ਵਿੱਚ ਰਾਜਸਥਾਨ ਦੀਆਂ ਲੱਖਾਂ ਮਹਿਲਾਵਾਂ ਸਹਿਤ ਦੇਸ਼ ਭਰ ਵਿੱਚ 10 ਕਰੋੜ ਮਹਿਲਾਵਾਂ ਇਨ੍ਹਾਂ ਸਮੂਹਾਂ ਨਾਲ ਜੁੜੀਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਸਮੂਹਾਂ ਨੂੰ ਬੈਕਾਂ ਨਾਲ ਜੋੜਕੇ, ਵਿੱਤੀ ਸਹਾਇਤਾ ਨੂੰ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਕੇ ਅਤੇ ਲਗਭਗ 8 ਲੱਖ ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰਕੇ ਇਨ੍ਹਾਂ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਅਣਥੱਕ ਪ੍ਰਯਾਸ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਹਿਲਾ ਸਵੈ ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਉਤਪਾਦਾਂ ਦੇ ਲਈ ਟ੍ਰੇਨਿੰਗ ਅਤੇ ਨਵੇਂ ਬਜ਼ਾਰਾਂ ਦੀ ਭੀ ਵਿਵਸਥਾ ਕੀਤੀ ਹੈ, ਜਿਸ ਨਾਲ ਉਹ ਗ੍ਰਾਮੀਣ ਅਰਥਵਿਵਸਥਾ ਵਿੱਚ ਇੱਕ ਮਹੱਤਵਪੂਰਨ ਸ਼ਕਤੀ ਬਣ ਗਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਹੁਣ ਸਵੈ ਸਹਾਇਤਾ ਸਮੂਹਾਂ ਦੀਆਂ ਤਿੰਨ ਕਰੋੜ ਮਹਿਲਾਵਾਂ ਨੂੰ “ਲੱਖਪਤੀ ਦੀਦੀ” (“Lakhpati Didis “) ਬਣਾਉਣ ਦੇ ਲਈ ਕੰਮ ਕਰ ਰਹੀ ਹੈ, ਜਿਨ੍ਹਾਂ ਵਿੱਚੋਂ 1.25 ਕਰੋੜ ਤੋਂ ਅਧਿਕ ਮਹਿਲਾਵਾਂ ਪਹਿਲੇ ਹੀ ਇਹ ਦਰਜਾ ਹਾਸਲ ਕਰ ਚੁੱਕੀਆਂ ਹਨ ਅਤੇ ਵਾਰਸ਼ਿਕ ਇੱਕ ਲੱਖ ਰੁਪਏ ਤੋਂ ਅਧਿਕ ਕਮਾ ਰਹੀਆਂ ਹਨ।
ਸ਼੍ਰੀ ਮੋਦੀ ਨੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਲਈ ਕਈ ਨਵੀਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ “ਨਮੋ ਡ੍ਰੋਨ ਦੀਦੀ” ਯੋਜਨਾ (“Namo Drone Didi” scheme) ‘ਤੇ ਪ੍ਰਕਾਸ਼ ਪਾਇਆ, ਜਿਸ ਦੇ ਤਹਿਤ ਹਜ਼ਾਰਾਂ ਮਹਿਲਾਵਾਂ ਨੂੰ ਡ੍ਰੋਨ ਪਾਇਲਟ ਦੇ ਰੂਪ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਸਮੂਹਾਂ ਨੂੰ ਪਹਿਲੇ ਹੀ ਡ੍ਰੋਨ ਮਿਲ ਚੁੱਕੇ ਹਨ ਅਤੇ ਮਹਿਲਾਵਾਂ ਇਨ੍ਹਾਂ ਦਾ ਇਸਤੇਮਾਲ ਖੇਤੀ ਅਤੇ ਆਮਦਨ ਕਮਾਉਣ ਦੇ ਲਈ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਜਸਥਾਨ ਸਰਕਾਰ ਭੀ ਇਸ ਯੋਜਨਾ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਪ੍ਰਯਾਸ ਕਰ ਰਹੀ ਹੈ।
ਸ਼੍ਰੀ ਮੋਦੀ ਨੇ ਮਹਿਲਾਵਾਂ ਦੇ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਇੱਕ ਹੋਰ ਮਹੱਤਵਪੂਰਨ ਯੋਜਨਾ-ਬੀਮਾ ਸਖੀ ਯੋਜਨਾ (Bima Sakhi Scheme) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਮਹਿਲਾਵਾਂ ਅਤੇ ਬੇਟੀਆਂ ਬੀਮਾ ਕਾਰਜ ਵਿੱਚ ਸ਼ਾਮਲ ਹੋਣਗੀਆਂ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾ ਨੇ ਕਿਹਾ ਕਿ ਇਹ ਯੋਜਨਾ ਉਨ੍ਹਾਂ ਨੂੰ ਆਮਦਨ ਦੇ ਨਾਲ-ਨਾਲ ਰਾਸ਼ਟਰ ਦੀ ਸੇਵਾ ਕਰਨ ਦਾ ਇੱਕ ਹੋਰ ਅਵਸਰ ਪ੍ਰਦਾਨ ਕਰੇਗੀ। ਦੇਸ਼ ਦੇ ਕੋਣੇ-ਕੋਣੇ ਵਿੱਚ ਬੈਂਕਿੰਗ ਸੇਵਾਵਾਂ ਦਾ ਵਿਸਤਾਰ ਕਰਨ, ਖਾਤੇ ਖੋਲ੍ਹਣ ਅਤੇ ਲੋਕਾਂ ਨੂੰ ਰਿਣ ਸੁਵਿਧਾਵਾਂ ਨਾਲ ਜੋੜਨ ਵਾਲੀਆਂ ਬੈਂਕ ਸਖੀਆਂ (Bank Sakhis) ਦੀਆਂ ਜ਼ਿਕਰਯੋਗ ਉਪਲਬਧੀਆਂ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਮਾ ਸਖੀਆਂ (Bima Sakhis) ਹੁਣ ਭਾਰਤ ਦੇ ਹਰ ਪਰਿਵਾਰ ਨੂੰ ਬੀਮਾ ਸੇਵਾਵਾਂ ਨਾਲ ਜੋੜਨ ਵਿੱਚ ਮਦਦ ਕਰਨਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਪਿੰਡਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਪ੍ਰਯਾਸ ਕਰ ਰਹੀ ਹੈ, ਜੋ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜ਼ਰੂਰੀ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਹ ਪਿੰਡਾਂ ਵਿੱਚ ਆਮਦਨ ਅਤੇ ਰੋਜ਼ਗਾਰ ਦੇ ਹਰ ਸਾਧਨ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਰਾਜਸਥਾਨ ਵਿੱਚ ਉਨ੍ਹਾਂ ਦੀ ਸਰਕਾਰ ਨੇ ਬਿਜਲੀ ਖੇਤਰ ਵਿੱਚ ਕਈ ਸਮਝੌਤੇ ਕੀਤੇ ਹਨ, ਜਿਸ ਨਾਲ ਕਿਸਾਨਾਂ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਜਸਥਾਨ ਸਰਕਾਰ ਦੀ ਕਿਸਾਨਾਂ ਨੂੰ ਦਿਨ ਵਿੱਚ ਬਿਜਲੀ ਉਪਲਬਧ ਕਰਵਾਉਣ ਦੀ ਯੋਜਨਾ ਉਨ੍ਹਾਂ ਨੂੰ ਰਾਤ ਭਰ ਸਿੰਚਾਈ ਕਰਨ ਦੀ ਮਜਬੂਰੀ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਸ਼੍ਰੀ ਮੋਦੀ ਨੇ ਕਿਹਾ, “ਰਾਜਸਥਾਨ ਵਿੱਚ ਸੌਰ ਊਰਜਾ (solar energy) ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਇਹ ਇਸ ਖੇਤਰ ਵਿੱਚ ਮੋਹਰੀ ਰਾਜ ਬਣ ਸਕਦਾ ਹੈ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੌਰ ਊਰਜਾ ਨੂੰ ਬਿਜਲੀ ਬਿਲਾਂ ਨੂੰ ਜ਼ੀਰੋ ਕਰਨ ਦਾ ਸਾਧਨ ਬਣਾਇਆ ਹੈ। ਕੇਂਦਰ ਸਰਕਾਰ ਦੁਆਰਾ ਸੰਚਾਲਿਤ- ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Suryagarh Free Electricity Scheme), ਜੋ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਦੇ ਲਈ 78,000 ਰੁਪਏ ਪ੍ਰਦਾਨ ਕਰਦੀ ਹੈ, ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਤਪਾਦਿਤ ਬਿਜਲੀ ਦਾ ਉਪਯੋਗ ਘਰ ਦੁਆਰਾ ਕੀਤਾ ਜਾ ਸਕਦਾ ਹੈ। ਅਤੇ ਕੋਈ ਭੀ ਅਤਿਰਿਕਤ ਬਿਜਲੀ ਸਰਕਾਰ ਦੁਆਰਾ ਖਰੀਦੀ ਜਾਵੇਗੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਸੰਨਤਾ ਜ਼ਾਹਰ ਕੀਤੀ ਕਿ ਇਸ ਯੋਜਨਾ ਦੇ ਲਈ 1.4 ਕਰੋੜ ਤੋਂ ਅਧਿਕ ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਲਗਭਗ 7 ਲੱਖ ਘਰਾਂ ਵਿੱਚ ਪਹਿਲੇ ਹੀ ਸੋਲਰ ਪੈਨਲ ਸਿਸਟਮ ਸਥਾਪਿਤ ਹੋ ਚੁੱਕਿਆ ਹੈ। ਉਨ੍ਹਾਂ ਨੇ ਉਲੇਖ ਕਰਦੇ ਹੋਏ ਕਿਹਾ ਕਿ ਰਾਜਸਥਾਨ ਵਿੱਚ 20,000 ਤੋਂ ਅਧਿਕ ਘਰ ਇਸ ਪਹਿਲ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ਘਰਾਂ ਨੇ ਸੌਰ ਊਰਜਾ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਬਿਜਲੀ ਬਿਲਾਂ ਵਿੱਚ ਬੱਚਤ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਨਾ ਕੇਵਲ ਛੱਤਾਂ ‘ਤੇ ਬਲਕਿ ਖੇਤਾਂ ਵਿੱਚ ਭੀ ਸੋਲਰ ਐਨਰਜੀ ਪਲਾਂਟ ਲਗਾਉਣ ਦੇ ਲਈ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਕੁਸੁਮ ਯੋਜਨਾ (PM KUSUM scheme) ਦੇ ਤਹਿਤ, ਰਾਜਸਥਾਨ ਸਰਕਾਰ ਆਉਣ ਵਾਲੇ ਸਮੇਂ ਵਿੱਚ ਸੈਂਕੜੇ ਨਵੇਂ ਸੋਲਰ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਦੋਂ ਹਰ ਪਰਿਵਾਰ ਅਤੇ ਕਿਸਾਨ ਊਰਜਾ ਉਤਪਾਦਕ ਬਣ ਜਾਵੇਗਾ, ਤਾਂ ਇਸ ਨਾਲ ਬਿਜਲੀ ਤੋਂ ਆਮਦਨ ਪੈਦਾ ਹੋਵੇਗੀ ਅਤੇ ਹਰ ਘਰ ਦੀ ਆਮਦਨ ਵਧੇਗੀ।
ਸ਼੍ਰੀ ਮੋਦੀ ਨੇ ਕਿਹਾ, “ਅਸੀਂ ਰਾਜਸਥਾਨ ਨੂੰ ਸੜਕ, ਰੇਲ ਅਤੇ ਹਵਾਈ ਯਾਤਰਾ ਦੇ ਮਾਮਲੇ ਵਿੱਚ ਸਭ ਤੋਂ ਅਧਿਕ ਸੰਪਰਕ ਯੁਕਤ (ਕਨੈਕਟਿਡ) ਰਾਜ ਬਣਾਉਣ ਦੇ ਲਈ ਪ੍ਰਤੀਬੱਧ ਹਾਂ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਦਿੱਲੀ, ਵਡੋਦਰਾ ਅਤੇ ਮੁੰਬਈ ਜਿਹੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਦੇ ਦਰਮਿਆਨ ਸਥਿਤ ਰਾਜਸਥਾਨ ਆਪਣੇ ਲੋਕਾਂ ਅਤੇ ਨੌਜਵਾਨਾਂ ਦੇ ਲਈ ਇੱਕ ਮਹੱਤਵਪੂਰਨ ਅਵਸਰ ਪ੍ਰਸਤੁਤ ਕਰਦਾ ਹੈ ਅਤੇ ਇਨ੍ਹਾਂ ਤਿੰਨਾਂ ਸ਼ਹਿਰਾਂ ਨੂੰ ਰਾਜਸਥਾਨ ਨਾਲ ਜੋੜਨ ਵਾਲਾ ਨਵਾਂ ਐਕਸਪ੍ਰੈੱਸਵੇ ਦੇਸ਼ ਵਿੱਚ ਸਭ ਤੋਂ ਬਿਹਤਰੀਨ ਐਕਸਪ੍ਰੈੱਸਵੇਜ਼ ਵਿੱਚੋਂ ਇੱਕ ਹੋਵੇਗਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਜ ਨਦੀ ‘ਤੇ ਇੱਕ ਪ੍ਰਮੁੱਖ ਪੁਲ਼ ਦੇ ਨਿਰਮਾਣ ਨਾਲ ਸਵਾਈ ਮਾਧੋਪੁਰ, ਬੂੰਦੀ, ਟੌਂਕ ਅਤੇ ਕੋਟਾ ਜ਼ਿਲ੍ਹਿਆਂ (districts of Sawai Madhopur, Bundi, Tonk, and Kota) ਨੂੰ ਲਾਭ ਹੋਵੇਗਾ, ਜਿਸ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਲਈ ਦਿੱਲੀ, ਮੁੰਬਈ ਅਤੇ ਵਡੋਦਰਾ ਦੇ ਪ੍ਰਮੁੱਖ ਬਜ਼ਾਰਾਂ ਤੱਕ ਪਹੁੰਚ ਅਸਾਨ ਹੋ ਜਾਵੇਗੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਨਾਲ ਜੈਪੁਰ ਅਤੇ ਰਣਥੰਭੌਰ ਟਾਇਗਰ ਰਿਜ਼ਰਵ ਤੱਕ ਸੈਲਾਨੀਆਂ (ਟੂਰਿਸਟਾਂ) ਦੀ ਪਹੁੰਚ ਭੀ ਅਸਾਨ ਹੋ ਜਾਵੇਗੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਪ੍ਰਾਥਮਿਕ ਲਕਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਲੋਕਾਂ ਦਾ ਸਮਾਂ ਬਚੇ ਅਤੇ ਉਨ੍ਹਾਂ ਦੀ ਸੁਵਿਧਾ ਵਧੇ।
ਸ਼੍ਰੀ ਮੋਦੀ ਨੇ ਕਿਹਾ ਕਿ ਜਾਮਨਗਰ-ਅੰਮ੍ਰਿਤਸਰ ਆਰਥਿਕ ਕੌਰੀਡੋਰ (Jamnagar-Amritsar Economic Corridor), ਜਦੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇ (Delhi-Amritsar-Katra Expressway) ਨਾਲ ਜੁੜ ਜਾਵੇਗਾ, ਤਾਂ ਰਾਜਸਥਾਨ ਵੈਸ਼ਣੋ ਦੇਵੀ ਮੰਦਿਰ (Vaishno Devi shrine) ਨਾਲ ਜੁੜ ਜਾਵੇਗਾ। ਇਸ ਨਾਲ ਉੱਤਰ ਭਾਰਤ ਦੇ ਉਦਯੋਗਾਂ ਨੂੰ ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ (Kandla and Mundra ports) ਤੱਕ ਸਿੱਧੀ ਪਹੁੰਚ ਮਿਲੇਗੀ, ਜਿਸ ਨਾਲ ਰਾਜਸਥਾਨ ਵਿੱਚ ਟ੍ਰਾਂਸਪੋਰਟ ਸੈਕਟਰ ਨੂੰ ਬੜੇ ਗੁਦਾਮਾਂ (ਵੇਅਰਹਾਊਸਾਂ) ਦੀ ਸਥਾਪਨਾ ਨਾਲ ਲਾਭ ਹੋਵੇਗਾ, ਜਿਸ ਨਾਲ ਨੌਜਵਾਨਾਂ ਦੇ ਲਈ ਅਧਿਕ ਰੋਜ਼ਗਾਰ ਸਿਰਜ ਹੋਣਗੇ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਜੋਧਪੁਰ ਰਿੰਗ ਰੋਡ ਜੈਪੁਰ, ਪਾਲੀ,ਬਾੜਮੇਰ, ਜੈਸਲਮੇਰ, ਨਾਗੌਰ (Jaipur, Pali, Barmer, Jaisalmer, Nagaur) ਅਤੇ ਅੰਤਰਰਾਸ਼ਟਰੀ ਸੀਮਾ ਨਾਲ ਕਨੈਕਟਿਵਿਟੀ ਵਿੱਚ ਸੁਧਾਰ ਕਰੇਗਾ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਇਸ ਨਾਲ ਸ਼ਹਿਰ ਵਿੱਚ ਗ਼ੈਰਜ਼ਰੂਰੀ ਟ੍ਰੈਫਿਕ ਘੱਟ ਹੋਵੇਗੀ, ਜਿਸ ਨਾਲ ਜੋਧਪੁਰ ਆਉਣ ਵਾਲੇ ਸੈਲਾਨੀਆਂ(ਟੂਰਿਸਟਾਂ), ਵਪਾਰੀਆਂ ਅਤੇ ਕਾਰੋਬਾਰੀਆਂ ਦੇ ਲਈ ਇਹ ਅਸਾਨ ਹੋ ਜਾਵੇਗਾ।
ਪ੍ਰਧਾਨ ਮੰਤਰੀ ਨੇ ਜਲ ਸੰਭਾਲ਼ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਣੀ ਦੀ ਹਰ ਬੂੰਦ ਨੂੰ ਪ੍ਰਭਾਵੀ ਢੰਗ ਨਾਲ ਉਪਯੋਗ ਕਰਨਾ ਸਰਕਾਰ ਅਤੇ ਸਮਾਜ ਦੋਹਾਂ ਦੀ ਜ਼ਿੰਮੇਦਾਰੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੂਖਮ ਸਿੰਚਾਈ, ਡ੍ਰਿੱਪ ਸਿੰਚਾਈ (micro-irrigation, drip irrigation) ਅਤੇ ਅੰਮ੍ਰਿਤ ਸਰੋਵਰਾਂ (Amrit Sarovars) ਦੇ ਰੱਖ-ਰਖਾਅ ਵਿੱਚ ਸ਼ਾਮਲ ਹੋਣ ਅਤੇ ਜਲ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਤਾਕੀਦ ਕਰਦੇ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਲਈ ਭੀ ਪ੍ਰੋਤਸਾਹਿਤ ਕੀਤਾ। ਸ਼੍ਰੀ ਮੋਦੀ ਨੇ ਪੇੜ ਲਗਾਉਣ ਦੇ ਮਹਤੱਵ ‘ਤੇ ਪ੍ਰਕਾਸ਼ ਪਾਇਆ ਅਤੇ ਮਾਤਾਵਾਂ ਅਤੇ ਧਰਤੀ ਮਾਤਾ ਦੋਹਾਂ ਨੂੰ ਸਨਮਾਨ ਦੇਣ ਦੇ ਲਈ “ਏਕ ਪੇੜ ਮਾਂ ਕੇ ਨਾਮ” ਅਭਿਯਾਨ (“Ek Ped Maa ke Naam” campaign) ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਸੌਰ ਊਰਜਾ ਦੇ ਉਪਯੋਗ ਅਤੇ ਪੀਐੱਮ ਸੂਰਯਘਰ ਅਭਿਯਾਨ (PM Suryagarh campaign) ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਭੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਲੋਕ ਕਿਸੇ ਅਭਿਯਾਨ ਦੇ ਸਹੀ ਇਰਾਦੇ ਅਤੇ ਨੀਤੀ ਨੂੰ ਦੇਖਦੇ ਹਨ, ਤਦੇ ਉਹ ਉਸ ਨਾਲ ਜੁੜਦੇ ਹਨ ਅਤੇ ਉਸ ਨੂੰ ਅੱਗੇ ਵਧਾਉਂਦੇ ਹਨ, ਜਿਵੇਂ ਕਿ ਸਵੱਛ ਭਾਰਤ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਯਾਨਾਂ (Swachh Bharat and Beti Bachao, Beti Padhao campaign) ਵਿੱਚ ਦੇਖਿਆ ਗਿਆ ਹੈ। ਉਨ੍ਹਾਂ ਵਿਸ਼ਵਾਸ ਵਿਅਕਤ ਕੀਤਾ ਕਿ ਵਾਤਾਵਰਣ ਦੀ ਸੰਭਾਲ਼ ਵਿੱਚ ਭੀ ਇਸੇ ਤਰ੍ਹਾਂ ਸਫ਼ਲਤਾ ਹਾਸਲ ਹੋਵੇਗੀ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਜਸਥਾਨ ਵਿੱਚ ਆਧੁਨਿਕ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨਾਲ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਯਾਸ ਇੱਕ ਵਿਕਸਿਤ ਰਾਜਸਥਾਨ ਦੇ ਨਿਰਮਾਣ ਵਿੱਚ ਯੋਗਦਾਨ ਦੇਣਗੇ, ਜਿਸ ਨਾਲ ਭਾਰਤ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਸ਼੍ਰੀ ਮੋਦੀ ਨੇ ਆਪਣੇ ਭਾਸ਼ਣ ਦਾ ਸਮਾਪਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਹੋਰ ਅਧਿਕ ਗਤੀ ਨਾਲ ਕੰਮ ਕਰਨਗੀਆਂ। ਉਨ੍ਹਾਂ ਇਹ ਭਰੋਸਾ ਭੀ ਦਿੱਤਾ ਕਿ ਕੇਂਦਰ ਸਰਕਾਰ ਰਾਜਸਥਾਨ ਦੇ ਵਿਕਾਸ ਵਿੱਚ ਸਹਿਯੋਗ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸ ਸਮਾਗਮ ਵਿੱਚ ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰਿਭਾਊ ਕਿਸਨਰਾਓ ਬਾਗੜੇ, ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ ਆਰ ਪਾਟਿਲ, ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਭਜਨਲਾਲ ਸ਼ਰਮਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 11,000 ਕਰੋੜ ਰੁਪਏ ਤੋਂ ਅਧਿਕ ਦੇ 9 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਵਿੱਚ 7 ਕੇਂਦਰ ਸਰਕਾਰ ਦੇ ਪ੍ਰੋਜੈਕਟ ਅਤੇ 2 ਰਾਜ ਸਰਕਾਰ ਦੇ ਪ੍ਰੋਜੈਕਟ ਸ਼ਾਮਲ ਹਨ। ਉਨ੍ਹਾਂ ਨੇ 35,300 ਕਰੋੜ ਰੁਪਏ ਤੋਂ ਅਧਿਕ ਦੇ 15 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ 9 ਕੇਂਦਰ ਸਰਕਾਰ ਦੇ ਪ੍ਰੋਜੈਕਟ ਅਤੇ 6 ਰਾਜ ਸਰਕਾਰ ਦੇ ਪ੍ਰੋਜੈਕਟ ਸ਼ਾਮਲ ਹਨ।
ਇਸ ਸਮਾਗਮ ਦੇ ਦੌਰਾਨ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਨਵਨੇਰਾ ਬੈਰਾਜ, ਸਮਾਰਟ ਇਲੈਕਟ੍ਰਿਸਿਟੀ ਟ੍ਰਾਂਸਮਿਸ਼ਨ ਨੈੱਟਵਰਕ ਅਤੇ ਅਸੈੱਟ ਮੈਨੇਜਮੈਂਟ ਸਿਸਟਮ ਪ੍ਰੋਜੈਕਟਸ, ਭੀਲੜੀ-ਸਮਦਰੀ-ਲੂਨੀ-ਜੋਧਪੁਰ-ਮੇੜਤਾ ਰੋੜ-ਡੇਗਾਨਾ-ਰਤਨਗੜ੍ਹ ਸੈਕਸ਼ਨ ਦਾ ਰੇਲਵੇ ਇਲੈਕਟ੍ਰਿਫਿਕੇਸ਼ਨ (Navnera Barrage, Smart Electricity Transmission Network and Asset Management System projects, Railway electrification of Bhildi- Samdari-Luni- Jodhpur-Merta Road-Degana – Ratangarh section) ਅਤੇ ਦਿੱਲੀ-ਵਡੋਦਰਾ ਗ੍ਰੀਨ ਫੀਲਡ ਅਲਾਇਨਮੈਂਟ (ਐੱਨਐੱਚ-148ਐੱਨ) (ਐੱਸਐੱਚ-37ਏ ਦੇ ਜੰਕਸ਼ਨ ਤੱਕ ਮੇਜ ਨਦੀ (Mej River) ‘ਤੇ ਪ੍ਰਮੁੱਖ ਪੁਲ਼ ) ਪ੍ਰੋਜੈਕਟ ਦੇ ਪੈਕੇਜ 12 (Package 12 of Delhi-Vadodara Green Field Alignment (NH-148N) (Major bridge over Mej River upto junction with SH-37A) project) ਸਹਿਤ ਹੋਰ ਪ੍ਰੋਜੈਕਟਸ ਸ਼ਾਮਲ ਹਨ। ਇਹ ਪ੍ਰੋਜੈਕਟ ਲੋਕਾਂ ਨੂੰ ਅਸਾਨ ਆਵਾਗਮਨ ਪ੍ਰਦਾਨ ਕਰਨ ਅਤੇ ਪ੍ਰਧਾਨ ਮੰਤਰੀ ਦੇ ਹਰਿਤ ਊਰਜਾ ਦੇ ਦ੍ਰਿਸ਼ਟੀਕੋਣ (PM’s vision of green energy) ਦੇ ਅਨੁਰੂਪ ਰਾਜ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਨੇ 9,400 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਰਾਮਗੜ੍ਹ ਬੈਰਾਜ ਅਤੇ ਮਹਲਪੁਰ ਬੈਰਾਜ ਦੇ ਨਿਰਮਾਣ ਕਾਰਜ ਅਤੇ ਨਵਨੇਰਾ ਬੈਰਾਜ ਤੋਂ ਚੰਬਲ ਨਦੀ ‘ਤੇ ਅਕਵਾਡਕਟ (aqueduct) ਦੇ ਜ਼ਰੀਏ ਬੀਸਲਪੁਰ ਡੈਮ ਅਤੇ ਈਸਰਦਾ ਡੈਮ ਤੱਕ ਵਾਟਰ ਟ੍ਰਾਂਸਫਰ ਕਰਨ ਦੇ ਸਿਸਟਮ ਦਾ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੇ ਸਰਕਾਰੀ ਦਫ਼ਤਰਾਂ ਦੀਆਂ ਛੱਤਾਂ ‘ਤੇ ਸੌਰ ਊਰਜਾ ਪਲਾਂਟ ਲਗਾਉਣ , ਪੂਗਲ (ਬੀਕਾਨੇਰ) ਵਿੱਚ 2000 ਮੈਗਾਵਾਟ ਦੇ ਇੱਕ ਸੋਲਰ ਪਾਰਕ ਅਤੇ 1000 ਮੈਗਾਵਾਟ ਦੇ ਦੋ ਪੜਾਵਾਂ ਦੇ ਸੋਲਰ ਪਾਰਕਾਂ ਦੇ ਵਿਕਾਸ, ਅਤੇ ਸੈਪਊ (ਧੌਲਪੁਰ) ਤੋਂ ਭਰਤਪੁਰ-ਡੀਗ-ਕੁਮਹੇਰ-ਨਗਰ-ਕਾਮਾਣ ਅਤੇ ਪਹਾੜੀ ਅਤੇ ਚੰਬਲ-ਧੌਲਪੁਰ-ਭਰਤਪੁਰ ਤੱਕ ਪੀਣ ਵਾਲੇ ਪਾਣੀ ਦੀ ਟ੍ਰਾਂਸਮਿਸ਼ਨ ਲਾਇਨ ਦੀ ਮੁਰੰਮਤ ਅਤੇ ਸੁਧਾਰ (ਰੈਟਰੋਫਿੱਟਿੰਗ) ਕਾਰਜ ਦਾ ਭੀ ਨੀਂਹ ਪੱਥਰ ਰੱਖਿਆ ਗਿਆ। ਲੂਨੀ-ਸਮਦੜੀ-ਭੀਲੜੀ ਡਬਲ ਲਾਇਨ, ਅਜਮੇਰ-ਚੰਦੇਰੀਯਾ ਡਬਲ ਲਾਇਨ ਅਤੇ ਜੈਪੁਰ-ਸਵਾਈ ਮਾਧੋਪੁਰ ਡਬਲ ਲਾਇਨ ਰੇਲਵੇ ਪ੍ਰੋਜੈਕਟ ਦੇ ਨਾਲ-ਨਾਲ ਹੋਰ ਊਰਜਾ ਟ੍ਰਾਂਸਮਿਸ਼ਨ ਨਾਲ ਸਬੰਧਿਤ ਪ੍ਰੋਜੈਕਟਾਂ ਦਾ ਭੀ ਨੀਂਹ ਪੱਥਰ ਰੱਖਿਆ ਜਾਵੇਗਾ।
राजस्थान के सर्वांगीण विकास के लिए डबल इंजन सरकार दिन-रात मेहनत कर रही है। जयपुर में राज्य सरकार के ‘एक वर्ष-परिणाम उत्कर्ष’ और विकास कार्यों के लोकार्पण-शिलान्यास कार्यक्रम का हिस्सा बनकर हर्षित हूं।https://t.co/g8rzY9Vk3n
— Narendra Modi (@narendramodi) December 17, 2024
************
ਐੱਮਜੇਪੀਐੱਸ/ ਐੱਸਆਰ
राजस्थान के सर्वांगीण विकास के लिए डबल इंजन सरकार दिन-रात मेहनत कर रही है। जयपुर में राज्य सरकार के ‘एक वर्ष-परिणाम उत्कर्ष’ और विकास कार्यों के लोकार्पण-शिलान्यास कार्यक्रम का हिस्सा बनकर हर्षित हूं।https://t.co/g8rzY9Vk3n
— Narendra Modi (@narendramodi) December 17, 2024
राजस्थान सहित देशभर में भाजपा की डबल इंजन सरकारें सुशासन का प्रतीक बन रही हैं। pic.twitter.com/euXVwAeMn1
— Narendra Modi (@narendramodi) December 17, 2024
कई तरह के विरोध और आलोचनाओं के बाद भी मैं हर घर और हर खेत तक पानी पहुंचाने के अपने प्रयासों में जुटा हूं, क्योंकि पानी मेरे लिए पारस है। pic.twitter.com/ExyhNEtYN1
— Narendra Modi (@narendramodi) December 17, 2024
सेल्फ हेल्प ग्रुप से जुड़ी हमारी माताएं-बहनें आज ग्रामीण अर्थव्यवस्था की बहुत बड़ी ताकत बन रही हैं। इसलिए उन्हें और सशक्त बनाने के लिए हम कोई कोर-कसर नहीं छोड़ रहे हैं। pic.twitter.com/4SJsCjD4Xd
— Narendra Modi (@narendramodi) December 17, 2024
राजस्थान में आने वाले समय में सैकड़ों नए सोलर प्लांट्स लगने जा रहे हैं। हमारी इस योजना से हर परिवार और हर किसान ऊर्जादाता बन सकेगा। pic.twitter.com/8CBbdikGiF
— Narendra Modi (@narendramodi) December 17, 2024
जल की हर बूंद के सार्थक इस्तेमाल को लेकर राजस्थान सहित देशभर के लोगों से मेरा यह विशेष आग्रह… pic.twitter.com/ZvEJl1wwgW
— Narendra Modi (@narendramodi) December 17, 2024