ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਲਗਭਗ 5500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਪਸਥਿਤ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੰਗਮ ਦੀ ਪਾਵਨ ਭੂਮੀ ਪ੍ਰਯਾਗਰਾਜ ਨੂੰ ਨਮਨ ਕੀਤਾ ਅਤੇ ਮਹਾਕੁੰਭ ਵਿੱਚ ਹਿੱਸਾ ਲੈਣ ਵਾਲੇ ਸੰਤਾਂ ਅਤੇ ਸਾਧਵੀਆਂ ਦੇ ਪ੍ਰਤੀ ਸਨਮਾਨ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਕਰਮਚਾਰੀਆਂ, ਸ਼੍ਰਮਿਕਾਂ ਅਤੇ ਸਫਾਈ ਕਰਮਚਾਰੀਆਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਮਹਾਕੁੰਭ ਨੂੰ ਸਫ਼ਲ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਜਿੱਥੇ 45 ਦਿਨਾਂ ਤੱਕ ਚੱਲਣ ਵਾਲੇ ਮਹਾਯੱਗ ਦੇ ਲਈ ਪ੍ਰਤੀਦਿਨ ਲੱਖਾਂ ਸ਼ਰਧਾਲੂਆਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਇਸ ਅਵਸਰ ਦੇ ਲਈ ਇੱਕ ਨਵਾਂ ਸ਼ਹਿਰ ਵਸਾਇਆ ਜਾਂਦਾ ਹੈ। ਪ੍ਰਧਾਨ ਮਤੰਰੀ ਨੇ ਕਿਹਾ ਕਿ ਪ੍ਰਯਾਗਰਾਜ ਦੀ ਧਰਤੀ ‘ਤੇ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ ਵਰ੍ਹੇ ਹੋਣ ਵਾਲੇ ਮਹਾਕੁੰਭ, ਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰ ਪਹਿਚਾਣ ਨੂੰ ਨਵੇਂ ਸ਼ਿਖਰ ‘ਤੇ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਏਕਤਾ ਦੇ ਅਜਿਹੇ ਮਹਾਯੱਗ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਵੇਗੀ। ਉਨ੍ਹਾਂ ਨੇ ਮਹਾਕੁੰਭ ਦੇ ਸਫ਼ਲ ਆਯੋਜਨ ਦੇ ਲਈ ਲੋਕਾਂ ਨੂੰ ਸ਼ੁਭਾਕਮਾਨਾਵਾਂ ਦਿੱਤੀਆਂ।
ਭਾਰਤ ਨੂੰ ਪਵਿੱਤਰ ਸਥਾਨਾਂ ਅਤੇ ਤੀਰਥਾਂ ਦੀ ਭੂਮੀ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਗੰਗਾ, ਯਮੁਨਾ, ਸਰਸਵਤੀ, ਕਾਵੇਰੀ, ਨਰਮਦਾ ਅਤੇ ਕਈ ਹੋਰ ਅਣਗਿਣਤ ਨਦੀਆਂ ਦੀ ਭੂਮੀ ਹੈ। ਪ੍ਰਯਾਗ ਨੂੰ ਇਨ੍ਹਾਂ ਨਦੀਆਂ ਦੇ ਸੰਗਮ, ਸੰਗ੍ਰਿਹ, ਸਮਾਗਮ, ਸੰਯੋਜਨ, ਪ੍ਰਭਾਵ ਅਤੇ ਸ਼ਕਤੀ ਦੇ ਰੂਪ ਵਿੱਚ ਵਰਣਿਤ ਕਰਦੇ ਹੋਏ, ਕਈ ਤੀਰਥ ਸਥਾਨਾਂ ਦੇ ਮਹੱਤਵ ਅਤੇ ਉਨ੍ਹਾਂ ਦੀ ਮਹਾਨਤਾ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਯਾਗ ਸਿਰਫ ਤਿੰਨ ਨਦੀਆਂ ਦਾ ਸੰਗਮ ਨਹੀਂ ਹੈ, ਬਲਿਕ ਉਸ ਤੋਂ ਵੀ ਕਿਤੇ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਯਾਗ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਪਵਿੱਤਰ ਸਮਾਂ ਹੁੰਦਾ ਹੈ ਜਦੋਂ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਤਦ ਸਾਰੀਆਂ ਸ਼ਾਦਨਦਾਰ ਸ਼ਕਤੀਆਂ, ਅੰਮ੍ਰਿਤ, ਖੇਤੀ ਅਤੇ ਸੰਤ ਪ੍ਰਯਾਗ ਵਿੱਚ ਉਤਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਯਾਗ ਇੱਕ ਅਜਿਹਾ ਸਥਾਨ ਹੈ ਕਿ ਜਿਸ ਦੇ ਬਿਨਾ ਪੁਰਾਣ ਅਧੂਰੇ ਰਹਿ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਯਾਗ ਇੱਕ ਅਜਿਹਾ ਸਥਾਨ ਹੈ ਜਿਸ ਦੀ ਸਤੁਤੀ ਵੈਦਾਂ ਦੀਆਂ ਤੁਕਾਂ ਵਿੱਚ ਕੀਤੀ ਗਈ ਹੈ
ਸ੍ਰੀ ਮੋਦੀ ਨੇ ਕਿਹਾ ਕਿ ਪ੍ਰਯਾਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਹਰ ਕਦਮ ‘ਤੇ ਪਵਿੱਤਰ ਸਥਾਨ ਅਤੇ ਪੁੰਨ ਖੇਤਰ ਹਨ। ਪ੍ਰਯਾਗਰਾਜ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਸੱਭਿਆਚਾਰ ਸ਼ਲੋਕ ਪੜ੍ਹਿਆ ਅਤੇ ਇਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਤ੍ਰਿਵੇਣੀ ਦਾ ਪ੍ਰਭਾਵ, ਵੇਣੀਮਾਧਵ ਦੀ ਮਹਿਮਾ, ਸੋਮੇਸ਼ਵਰ ਦਾ ਅਸ਼ੀਰਵਾਦ, ਰਿਸ਼ੀ ਭਾਰਦਰਾਜ ਦੀ ਤਪਸਥਲੀ, ਭਗਵਾਨ ਨਾਗਰਾਜ ਵਸੁ ਜੀ ਦੀ ਵਿਸ਼ੇਸ਼ ਭੂਮੀ, ਅਕਸ਼ਯਵਟ ਦੀ ਅਮਰਤਾ ਅਤੇ ਈਸ਼ਵਰ ਦੀ ਕ੍ਰਿਪਾ ਇਹੀ ਸਾਡੇ ਤੀਰਥਰਾਜ ਪ੍ਰਯਾਗ ਨੂੰ ਬਣਾਉਂਦੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪ੍ਰਯਾਗਰਾਜ ਇੱਕ ਅਜਿਹੀ ਜਗ੍ਹਾ ਹੈ ਜਿੱਥੇ ‘ਧਰਮ’, ‘ਅਰਥ’, ‘ਕਾਮ’ ਅਤੇ ‘ਮੋਕਸ਼’ ਚਾਰ ਤੱਤ ਉਪਲਬਧ ਹਨ। ਪ੍ਰਯਾਗਰਾਜ ਆਉਣ ਦੇ ਲਈ ਨਾਗਰਿਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਯਾਗਰਾਜ ਸਿਰਫ਼ ਇੱਕ ਭੂਮੀ ਦਾ ਟੁਕੜਾ ਨਹੀਂ ਹੈ, ਇਹ ਅਧਿਆਤਮਿਕਤਾ ਦਾ ਅਨੁਭਵ ਕਰਨ ਦੀ ਜਗ੍ਹਾ ਹੈ। ਉਨ੍ਹਾਂ ਨੇ ਪਿਛਲੇ ਕੁੰਭ ਦੇ ਦੌਰਾਨ ਸੰਗਮ ਵਿੱਚ ਪਵਿੱਤਰ ਡੁੱਬਕੀ ਲਗਾਏ ਜਾਣ ਨੂੰ ਯਾਦ ਕੀਤਾ ਅਤੇ ਅੱਜ ਇਹ ਮੌਕਾ ਮਿਲਣ ਦਾ ਵੀ ਉਲੇਖ ਕੀਤਾ। ਅੱਜ ਹਨੂੰਮਾਨ ਮੰਦਿਰ ਅਤੇ ਅਕਸ਼ਯਵਟ ਵਿੱਚ ਦਰਸ਼ਨ ਅਤੇ ਪੂਜਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਦੀ ਅਸਾਨ ਪਹੁੰਚ ਦੇ ਲਈ ਹਨੂੰਮਾਨ ਕੌਰੀਡੋਰ ਅਤੇ ਅਕਸ਼ਯਵਟ ਕੌਰੀਡੋਰ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਅਤੇ ਸਰਸਵਤੀ ਕੂਪ ਦੇ ਪੁਨਰਵਿਕਾਸ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਲਈ। ਸ਼੍ਰੀ ਮੋਦੀ ਨੇ ਅੱਜ ਦੇ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਵੀ ਨਾਗਰਿਕਾਂ ਨੂੰ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਮਹਾਕੁੰਭ ਸਾਡੀ ਆਸਥਾ, ਅਧਿਆਤਮਿਕਤਾ ਅਤੇ ਸੱਭਿਆਚਾਰ ਦੇ ਸ਼ਾਨਦਾਰ ਪਰਵ ਦੀ ਵਿਰਾਸਤ ਦੀ ਜੀਵੰਤ ਪਹਿਚਾਣ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਾਰ ਮਹਾਂਕੁੰਭ ਧਰਮ, ਗਿਆਨ, ਭਗਤੀ ਅਤੇ ਕਲਾ ਦੇ ਸ਼ਾਨਦਾਰ ਸਮਾਗਮ ਦਾ ਪ੍ਰਤੀਕ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸ਼ਲੋਕ ਦਾ ਪਾਠ ਕਰਦੇ ਹੋਏ ਕਿਹਾ ਕਿ ਸੰਗਮ ਵਿੱਚ ਡੁੱਬਕੀ ਲਗਾਉਣਾ ਕਰੋੜਾਂ ਤੀਰਥ ਸਥਾਨਾਂ ਦੀ ਯਾਤਰਾ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਪਵਿੱਤਰ ਡੁੱਬਕੀ ਲਗਾਉਣ ਵਾਲਾ ਵਿਅਕਤੀ ਆਪਣੇ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਥਾ ਦਾ ਇਹ ਸਦੀਵੀ ਪ੍ਰਵਾਹ ਵਿਭਿੰਨ ਸਮਰਾਟਾਂ ਅਤੇ ਰਾਜਾਂ ਦੇ ਸ਼ਾਸਨਕਾਰ, ਇੱਥੋਂ ਤੱਕ ਕਿ ਅੰਗਰੇਜ਼ਾਂ ਦੇ ਨਿਰੰਕੁਸ਼ ਸ਼ਾਸਨ ਦੇ ਦੌਰਾਨ ਵੀ ਕਦੇ ਨਹੀਂ ਰੁਕਿਆ ਅਤੇ ਇਸ ਦੇ ਪਿੱਛੇ ਪ੍ਰਮੁੱਖ ਕਾਰਨ ਇਹ ਹੈ ਕਿ ਕੁੰਭ ਕਿਸੇ ਬਾਹਰੀ ਤਾਕਤਾਂ ਦੁਆਰਾ ਸੰਚਾਲਿਤ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁੰਭ ਮਨੁੱਖ ਦੀ ਅੰਤਰ ਆਤਮਾ ਦੀ ਚੇਤਨਾ ਦਾ ਪ੍ਰਤੀਨਿਧੀਤਵ ਕਰਦਾ ਹੈ, ਉਹ ਚੇਤਨਾ ਜੋ ਅੰਦਰੋਂ ਆਉਂਦੀ ਹੈ ਅਤੇ ਭਾਰਤ ਦੇ ਹਰ ਕੋਨੇ ਤੋਂ ਲੋਕਾਂ ਨੂੰ ਸੰਗਮ ਦੇ ਤੱਟ ‘ਤੇ ਖਿੱਚਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੋਂ ਲੋਕ ਪ੍ਰਯਾਗਰਾਜ ਵੱਲ ਨਿਕਲਦੇ ਹਨ ਅਤੇ ਸਮੂਹਿਕਤਾ ਅਤੇ ਜਨਸਮੂਹ ਦੀ ਅਜਿਹੀ ਸ਼ਕਤੀ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਵਾਰ ਮਹਾਕੁੰਭ ਵਿੱਚ ਆਉਣ ਤੋਂ ਬਾਅਦ ਹਰ ਕੋਈ ਇੱਕ ਹੋ ਜਾਂਦਾ ਹੈ, ਚਾਹੇ ਉਹ ਸੰਤ ਹੋਵੇ, ਮੁੰਨੀ ਹੋਵੇ, ਗਿਆਨੀ ਹੋਵੇ ਜਾਂ ਆਮ ਆਦਮੀ ਹੋਵੇ ਅਤੇ ਜਾਤੀ ਪੰਥ ਦਾ ਭੇਦ ਵੀ ਖਤਮ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਲੋਕ ਇਕ ਲਕਸ਼ ਅਤੇ ਇਕ ਵਿਚਾਰ ਨਾਲ ਜੁੜਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਮਹਾਕੁੰਭ ਦੇ ਦੌਰਾਨ ਵਿਭਿੰਨ ਰਾਜਾਂ ਤੋਂ ਵੱਖ-ਵੱਖ ਭਾਸ਼ਾਵਾਂ, ਜਾਤੀ ਅਤੇ ਵਿਸ਼ਵਾਸਾਂ ਵਾਲੇ ਕਰੋੜਾਂ ਲੋਕ ਸੰਗਮ ‘ਤੇ ਇਕੱਠੇ ਹੋ ਕੇ ਇੱਕਜੁਟਤਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹੀ ਉਨ੍ਹਾਂ ਦੀ ਮਾਨਤਾ ਹੈ ਕਿ ਮਹਾਂਕੁੰਭ ਏਕਤਾ ਦਾ ਮਹਾਨ ਯੱਗ ਹੈ, ਜਿੱਥੇ ਹਰ ਤਰ੍ਹਾਂ ਦੇ ਭੇਦਭਾਵ ਨੂੰ ਤਿਆਗ ਕੀਤਾ ਜਾਂਦਾ ਹੈ ਅਤੇ ਇੱਥੇ ਸੰਗਮ ਵਿੱਚ ਡੁੱਬਕੀ ਲਗਾਉਣ ਵਾਲੇ ਹਰ ਭਾਰਤੀ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਸੁੰਦਰ ਤਸਵੀਰ ਪੇਸ਼ ਕਰਦਾ ਹੈ।
ਸ਼੍ਰੀ ਮੋਦੀ ਨੇ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਪਰੰਪਰਾ ਵਿੱਚ ਕੁੰਭ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਇਹ ਹਮੇਸ਼ਾ ਤੋਂ ਸੰਤਾਂ ਦੇ ਦਰਮਿਆਨ ਮਹੱਤਵਪੂਰਨ ਰਾਸ਼ਟਰੀ ਮੁੱਦਿਆਂ ਅਤੇ ਚੁਣੌਤੀਆਂ ‘ਤੇ ਗਹਿਰਾ ਵਿਚਾਰ-ਵਟਾਂਦਰੇ ਦਾ ਮੰਚ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਤੀਤ ਵਿੱਚ ਆਧੁਨਿਕ ਸੰਚਾਰ ਦੇ ਮਾਧਿਅਮ ਰਾਹੀ ਮੌਜੂਦ ਨਹੀਂ ਸੀ, ਤਦ ਕੁੰਭ ਮਹੱਤਵਪੂਰਨ ਸਮਾਜਿਕ ਪਰਿਵਰਤਨਾਂ ਦਾ ਅਧਾਰ ਬਣ ਗਿਆ, ਜਿੱਥੇ ਸੰਤ ਅਤੇ ਵਿਦਵਾਨ ਰਾਸ਼ਟਰ ਦੀ ਭਲਾਈ ‘ਤੇ ਚਰਚਾ ਕਰਨ ਦੇ ਲਈ ਇਕੱਠੇ ਹੋਏ ਅਤੇ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਨਾਲ ਦੇਸ਼ ਦੀ ਵਿਚਾਰ ਪ੍ਰਕਿਰਿਆ ਨੂੰ ਨਵੀਂ ਦਿਸ਼ਾ ਅਤੇ ਊਰਜਾ ਮਿਲੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਕੁੰਭ ਇੱਕ ਅਜਿਹੇ ਮੰਚ ਦੇ ਤੌਰ ‘ਤੇ ਆਪਣਾ ਮਹੱਤਤ ਬਣਾਈ ਰੱਖਿਆ ਹੈ, ਜਿੱਥੇ ਇਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ, ਜੋ ਪੂਰੇ ਦੇਸ਼ ਵਿੱਚ ਸਕਾਰਾਤਮਕ ਸੰਦੇਸ਼ ਭੇਜਦੀਆਂ ਹਨ ਅਤੇ ਰਾਸ਼ਟਰੀ ਭਲਾਈ ‘ਤੇ ਸਮੂਹਿਕ ਵਿਚਾਰਾਂ ਨੂੰ ਪ੍ਰੇਰਿਤ ਕਰਦਾ ਹੈ। ਭਲੇ ਹੀ ਅਜਿਹੇ ਸਮਾਰੋਹਾਂ ਦੇ ਨਾਮ, ਉਪਲਬਧੀ ਅਤੇ ਮਾਰਗ ਅਲੱਗ-ਅਲੱਗ ਹੋਣ, ਪਰ ਉਦੇਸ਼ ਅਤੇ ਯਾਤਰਾ ਇੱਕ ਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁੰਭ ਰਾਸ਼ਟਰੀ ਵਿਚਾਰ-ਵਟਾਂਦਰੇ ਦਾ ਪ੍ਰਤੀਕ ਅਤੇ ਭਵਿੱਖ ਦੀ ਪ੍ਰਗਤੀ ਦਾ ਇੱਕ ਪ੍ਰਕਾਸ਼ ਸਤੰਭ ਬਣਿਆ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੁਆਰਾ ਕੁੰਭ ਅਤੇ ਧਾਰਮਿਕ ਤੀਰਥ ਯਾਤਰੀਆਂ ਦੀ ਅਣਦੇਖੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਆਯੋਜਨਾਂ ਦੇ ਮਹੱਤਵ ਦੇ ਬਾਵਜੂਦ ਸ਼ਰਧਾਲੂਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਇਸ ਦੇ ਲਈ ਭਾਰਤ ਦੇ ਸੱਭਿਆਚਾਰ ਅਤੇ ਆਸਥਾ ਨਾਲ ਜੁੜਾਅ ਦੀ ਕਮੀ ਨੂੰ ਜ਼ਿੰਮੇਦਾਰ ਠਹਿਰਾਇਆ ਅਤੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਅਤੇ ਰਾਜ ਦੋਵਾਂ ਪੱਧਰਾਂ ‘ਤੇ ਮੌਜੂਦਾ ਸਰਕਾਰ ਦੇ ਤਹਿਤ ਭਾਰਤ ਦੀਆਂ ਪਰੰਪਰਾਵਾਂ ਅਤੇ ਆਸਥਾ ਦੇ ਪ੍ਰਤੀ ਗਹਿਰਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੋਨਾਂ ਦੀਆਂ ਸਰਕਾਰਾਂ ਕੁੰਭ ਵਿੱਚ ਆਉਣ ਵਾਲੇ ਤੀਰਥ ਯਾਤਰੀਆਂ ਦੇ ਲਈ ਸੁਵਿਧਾ ਪ੍ਰਦਾਨ ਕਰਨਾ ਆਪਣੀ ਜ਼ਿੰਮੇਵਾਰੀ ਮੰਨਦੀਆਂ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਪ੍ਰੋਜੈਕਟਾਂ ਲਈ ਹਜ਼ਾਰਾਂ ਕਰੋੜ ਰੁਪਏ ਦਿੱਤੇ ਗਏ ਹਨ, ਕੇਂਦਰ ਅਤੇ ਰਾਜ ਦੋਨੋਂ ਸਰਕਾਰਾਂ ਸੁਚਾਰੂ ਤਿਆਰੀ ਸੁਨਿਸ਼ਚਿਤ ਕਰਨ ਦੇ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਅਯੁੱਧਿਆ, ਵਾਰਾਣਸੀ, ਰਾਏਬਰੇਲੀ ਅਤੇ ਲਖਨਊ ਜਿਹੇ ਸ਼ਹਿਰਾਂ ਵਿੱਚ ਪ੍ਰਯਾਗਰਾਜ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰਨ ‘ਤੇ ਵਿਸ਼ੇਸ਼ ਬਲ ਦਿੱਤਾ ਤਾਕਿ ਤੀਰਥ ਯਾਤਰੀਆਂ ਦੇ ਲਈ ਯਾਤਰਾ ਅਸਾਨ ਹੋ ਸਕੇ।। ਪ੍ਰਧਾਨ ਮੰਤਰੀ ਨੇ ਸ਼ਾਨਦਾਰ ਆਯੋਜਨ ਦੀ ਤਿਆਰੀ ਵਿੱਚ ਕਈ ਸਰਕਾਰੀ ਵਿਭਾਗਾਂ ਦੇ ਸਮੂਹਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਜੋ ‘ਸਰਕਾਰ ਦੇ ਸਮੁੱਚੇ’ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਉਦੇਸ਼ ਵਿਕਾਸ ਦੇ ਨਾਲ-ਨਾਲ ਭਾਰਤ ਦੀ ਵਿਰਾਸਤ ਨੂੰ ਵੀ ਸਮ੍ਰਿੱਧ ਬਣਾਉਣਾ ਵੀ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਵਿਕਸਿਤ ਕੀਤੇ ਜਾ ਰਹੇ ਵੱਖ-ਵੱਖ ਟੂਰਿਜ਼ਮ ਸਰਕਿਟਾਂ ਦਾ ਉਲੇਖ ਕੀਤਾ ਅਤੇ ਰਾਮਾਇਣ ਸਰਕਿਟ, ਕ੍ਰਿਸ਼ਣ ਸਰਕਿਟ, ਬੁੱਧ ਸਰਕਿਟ ਅਤੇ ਤੀਰਥੰਕਰ ਸਰਕਿਟ ਦੀ ਉਦਾਹਰਣ ਦਿੱਤੀ। ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਜਿਹੀਆਂ ਯੋਜਨਾਵਾਂ ਦਾ ਉਲੇਖ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਤੀਰਥ ਸਥਾਨਾਂ ‘ਤੇ ਸਹੂਲਤਾਂ ਦਾ ਵਿਸਤਾਰ ਕਰ ਰਹੀ ਹੈ। ਉਨ੍ਹਾਂ ਨੇ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਨਾਲ ਅਯੁੱਧਿਆ ਦੇ ਪਰਿਵਰਤਨ ‘ਤੇ ਪ੍ਰਕਾਸ਼ ਪਾਇਆ ਜਿਸ ਨੇ ਪੂਰੇ ਸ਼ਹਿਰ ਨੂੰ ਉਤਥਾਨ ਕੀਤਾ ਹੈ। ਉਨ੍ਹਾਂ ਨੇ ਵਿਸ਼ਵਨਾਥ ਧਾਮ ਅਤੇ ਮਹਾਕਾਲ ਮਹਾਲੋਕ ਜਿਹੇ ਪ੍ਰੋਜੈਕਟਾਂ ਦਾ ਵੀ ਉਲੇਖ ਕੀਤਾ ਜਿਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਸ਼ਯਵਟ ਕੌਰੀਡੋਰ, ਹਨੂੰਮਾਨ ਮੰਦਿਰ ਕੌਰੀਡੋਰ ਅਤੇ ਭਾਰਦਵਾਜ ਰਿਸ਼ੀ ਆਸ਼ਰਮ ਕੌਰੀਡੋਰ ਇਸ ਦ੍ਰਿਸ਼ਟੀ ਨੂੰ ਦਰਸਾਉਂਦੇ ਹਨ ਜਦੋਂ ਕਿ ਸਰਸਵਤੀ ਕੂਪ, ਪਾਤਾਲਪੁਰੀ, ਨਾਗਵਾਸੁਕੀ ਅਤੇ ਦਵਾਦਸ਼ ਮਾਧਵ ਮੰਦਿਰ ਜਿਹੇ ਸਥਾਨਾਂ ਨੂੰ ਵੀ ਤੀਰਥ ਯਾਤਰੀਆਂ ਦੇ ਲਈ ਪੁਨਰਜੀਵਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਨਿਸ਼ਾਦਰਾਜ ਦੀ ਭੂਮੀ ਪ੍ਰਯਾਗਰਾਜ ਨੇ ਭਗਵਾਨ ਰਾਮ ਮਰਿਯਾਦਾ ਪੁਰਸ਼ੋਤਮ ਬਣਾਉਣ ਦੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਰਾਮ ਅਤੇ ਕੇਵਟ ਦਾ ਪ੍ਰਸੰਗ ਸਾਨੂੰ ਪ੍ਰੇਰਨਾ ਦਿੰਦਾ ਹੈ। ਕੇਵਟ ਨੇ ਭਗਵਾਨ ਰਾਮ ਦੇ ਪੈਰ ਧੋਏ ਅਤੇ ਉਨ੍ਹਾਂ ਨੂੰ ਆਪਣੀ ਕਿਸ਼ਤੀ ਰਾਹੀਂ ਨਦੀ ਪਾਰ ਕਰਨ ਵਿੱਚ ਮਦਦ ਕੀਤੀ ਜੋ ਕਿ ਭਗਤੀ ਅਤੇ ਮਿੱਤਰਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰਸੰਗ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਪ੍ਰਮਾਤਮਾ ਵੀ ਆਪਣੇ ਭਗਤ ਤੋਂ ਮਦਦ ਮੰਗ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰਿੰਗਵਰਪੁਰ ਧਾਮ ਦਾ ਵਿਕਾਸ ਇਸ ਮਿੱਤਰਤਾ ਦਾ ਪ੍ਰਮਾਣ ਹੈ ਅਤੇ ਭਗਵਾਨ ਰਾਮ ਅਤੇ ਨਿਸ਼ਾਦਰਾਜ ਦੀਆਂ ਮੂਰਤੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਭਾਵ ਦਾ ਸੰਦੇਸ਼ ਦਿੰਦੀਆਂ ਰਹਿਣਗੀਆਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਾਨਦਾਰ ਕੁੰਭ ਨੂੰ ਸਫ਼ਲ ਬਣਾਉਣ ਵਿੱਚ ਸਵੱਛਤਾ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਯਾਗਰਾਜ ਵਿੱਚ ਉਚਿਤ ਸਵੱਛਤਾ ਅਤੇ ਕੂੜਾ ਪ੍ਰਬੰਧਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਨਮਾਮਿ ਗੰਗੇ ਪ੍ਰੋਗਰਾਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਜਾਗਰੂਕਤਾ ਵਧਾਉਣ ਲਈ ਗੰਗਾ ਦੂਤ, ਗੰਗਾ ਪ੍ਰਹਾਰੀ ਅਤੇ ਗੰਗਾ ਮਿੱਤਰ ਨਿਯੁਕਤ ਕਰਨ ਜਿਹੀਆਂ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਕੁੰਭ ਦੀ ਸਫਾਈ ਨੂੰ ਸੁਨਿਸ਼ਚਿਤ ਕਰਨ ਦੇ ਲਈ 15,000 ਤੋਂ ਵੱਧ ਸਫਾਈ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਨੇ ਇਨ੍ਹਾਂ ਕਰਮਚਾਰੀਆਂ ਦੇ ਪ੍ਰਤੀ ਪਹਿਲਾਂ ਹੀ ਆਭਾਰ ਵਿਅਕਤ ਕੀਤਾ ਅਤੇ ਕਰੋੜਾਂ ਸ਼ਰਧਾਲੂਆਂ ਨੂੰ ਅਧਿਆਤਮਿਕ ਅਤੇ ਸਵੱਛ ਵਾਤਾਵਰਣ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਭਗਵਾਨ ਕ੍ਰਿਸ਼ਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਜੂਠੀ ਦਾ ਪੱਤਲ ਚੁੱਕ ਕੇ ਸੰਦੇਸ਼ ਦਿੱਤਾ ਕਿ ਹਰ ਕੰਮ ਮਹੱਤਵਪੂਰਨ ਹੈ ਅਤੇ ਕਿਹਾ ਕਿ ਸਫਾਈ ਕਰਮਚਾਰੀ ਆਪਣੇ ਕੰਮਾਂ ਨਾਲ ਇਸ ਆਯੋਜਨ ਦੀ ਮਹਾਨਤਾ ਨੂੰ ਵਧਾਉਣਗੇ। ਉਨ੍ਹਾਂ ਨੇ 2019 ਦੇ ਕੁੰਭ ਦੌਰਾਨ ਸਵੱਛਤਾ ਦੇ ਲਈ ਮਿਲੀ ਸਰਾਹਨਾ ਨੂੰ ਯਾਦ ਕੀਤਾ ਅਤੇ ਦੱਸਿਆ ਕਿਵੇਂ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਦੇ ਪੈਰ ਧੋ ਕੇ ਆਪਣਾ ਆਭਾਰ ਵਿਅਕਤ ਕੀਤਾ, ਜੋ ਉਨ੍ਹਾਂ ਦੇ ਲਈ ਇੱਕ ਯਾਦਗਾਰ ਅਨੁਭਵ ਸੀ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੁੰਭ ਮੇਲਾ ਤੋਂ ਆਰਥਿਕ ਗਤੀਵਿਧੀਆਂ ਵਿੱਚ ਵਰਨਣਯੋਗ ਵਾਧਾ ਹੁੰਦਾ ਹੈ ਜਿਸ ‘ਤੇ ਅਕਸਰ ਧਿਆਨ ਨਹੀਂ ਜਾਂਦਾ। ਉਨ੍ਹਾਂ ਨੇ ਕਿਹਾ ਕਿ ਕੁੰਭ ਤੋਂ ਪਹਿਲਾਂ ਵੀ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਤੇਜ਼ੀ ਨਾਲ ਵਧ ਰਹੀਆਂ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਮ ਦੇ ਤਟ ‘ਤੇ ਕਰੀਬ ਡੇਢ ਮਹੀਨੇ ਦੇ ਲਈ ਇੱਕ ਸਥਾਈ ਸ਼ਹਿਰ ਵਸਾਇਆ ਜਾਵੇਗਾ ਜਿਸ ਵਿੱਚ ਰੋਜ਼ਾਨਾ ਲੱਖਾਂ ਲੋਕ ਆਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਪ੍ਰਯਾਗਰਾਜ ਵਿੱਚ ਵਿਵਸਥਾ ਬਣਾਏ ਰੱਖਣ ਦੇ ਲਈ ਵੱਡੀ ਸੰਖਿਆ ਵਿੱਚ ਲੋਕਾਂ ਦੀ ਜ਼ਰੂਰਤ ਹੋਵੇਗੀ।
ਸ਼੍ਰੀ ਮੋਦੀ ਨੇ ਕਿਹਾ ਕਿ 6000 ਤੋਂ ਅਧਿਕ ਮਲਾਹ, ਹਜ਼ਾਰਾਂ ਦੁਕਾਨਦਾਰ ਅਤੇ ਧਾਰਮਿਕ ਰਸਮਾਂ ਅਤੇ ਪਵਿੱਤਰ ਇਸ਼ਨਾਨ ਵਿੱਚ ਸਹਾਇਤਾ ਕਰਨ ਵਾਲਿਆਂ ਦੇ ਕੰਮ ਵਿੱਚ ਵਾਧਾ ਹੋਵੇਗਾ, ਜਿਸ ਨਾਲ ਰੋਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਪਲਾਈ ਚੇਨ ਬਣਾਈ ਰੱਖਣ ਲਈ ਵਪਾਰੀਆਂ ਨੂੰ ਦੂਜੇ ਸ਼ਹਿਰਾਂ ਤੋਂ ਮਾਲ ਲਿਆਉਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੁੰਭ ਦਾ ਅਸਰ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਤੀਰਥਯਾਤਰੀ ਟ੍ਰੇਨ ਜਾਂ ਹਵਾਈ ਸੇਵਾਵਾਂ ਦਾ ਉਪਯੋਗ ਕਰਨਗੇ ਜਿਸ ਨਾਲ ਆਰਥਿਕਤਾ ਨੂੰ ਹੋਰ ਹੁਲਾਰਾ ਮਿਲੇਗਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੁੰਭ ਨਾ ਕੇਵਲ ਸਮਾਜ ਨੂੰ ਮਜ਼ਬੂਤ ਕਰੇਗਾ ਬਲਿਕ ਲੋਕਾਂ ਦੇ ਆਰਥਿਕ ਸਸ਼ਕਤੀਕਰਣ ਵਿੱਚ ਵੀ ਯੋਗਦਾਨ ਪਾਵੇਗਾ।
ਸ਼੍ਰੀ ਮੋਦੀ ਨੇ ਟੈਕਨੋਲੋਜੀ ਵਿੱਚ ਮਹੱਤਵਪੂਨ ਪ੍ਰਗਤੀ ਦਾ ਉਲੇਖ ਕੀਤਾ ਜੋ ਆਉਣ ਵਾਲੇ ਮਹਾਕੁੰਭ 2025 ਨੂੰ ਆਕਾਰ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਵਰ੍ਹਿਆਂ ਦੀ ਤੁਲਨਾ ਵਿੱਚ, ਸਮਾਰਟਫੋਨ ਉਪਯੋਗਕਰਤਾਵਾਂ ਵਿੱਚ ਵਾਧਾ ਹੋਇਆ ਹੈ ਅਤੇ 2013 ਦੀ ਤੁਲਨਾ ਵਿੱਚ ਡੇਟਾ ਬਹੁਤ ਸਸਤਾ ਹੈ। ਉਨ੍ਹਾਂ ਨੇ ਕਿਹਾ ਕਿ ਉਪਯੋਗਕਰਤਾਵਾਂ ਦੇ ਅਨੁਕੂਲ ਐਪ ਉਪਲਬਧ ਹੋਣ ਦਾ ਕਾਰਨ, ਸੀਮਿਤ ਤਕਨੀਕੀ ਗਿਆਨ ਵਾਲੇ ਲੋਕ ਵੀ ਉਨ੍ਹਾਂ ਦਾ ਅਸਾਨੀ ਨਾਲ ਉਪਯੋਗ ਕਰ ਸਕਦੇ ਹਨ। ਉਨ੍ਹਾਂ ਨੇ ਕੁੰਭ ਦੇ ਲਈ ਪਹਿਲੀ ਵਾਰ ਏਆਈ ਅਤੇ ਚੈਟਬਾਟ ਟੈਕਨੋਲੋਜੀ ਦੇ ਉਪਯੋਗ ਨੂੰ ਚੁਣਦੇ ਹੋਏ ‘ਕੁੰਭ ਸਹਾਇਕ’ ਚੈਟਬਾਟ ਦੇ ਲਾਂਚ ਦਾ ਉਲੇਖ ਕੀਤਾ, ਜੋ ਗਿਆਰ੍ਹਾਂ ਭਾਰਤੀ ਭਾਸ਼ਾਵਾਂ ਵਿੱਚ ਸੰਵਾਦ ਕਰਨ ਦੇ ਸਮਰੱਥ ਹੈ।
ਉਨ੍ਹਾਂ ਨੇ ਅਧਿਕ ਤੋਂ ਅਧਿਕ ਲੋਕਾਂ ਨੂੰ ਜੋੜਨ ਦੇ ਲਈ ਡੇਟਾ ਅਤੇ ਟੈਕਨੋਲੋਜੀ ਦਾ ਲਾਭ ਉਠਾਉਣ ਅਤੇ ਏਕਤਾ ਦੇ ਪ੍ਰਤੀਕ ਦੇ ਰੂਪ ਵਿੱਚ ਕੁੰਭ ਦੇ ਸਾਰ ਨੂੰ ਦਰਸੁਣ ਵਾਲੀ ਫੋਟੋਗ੍ਰਾਫੀ ਪ੍ਰਤੀਯੋਗਿਤਾਵਾਂ ਆਯੋਜਿਤ ਕਰਨ ਦਾ ਸੁਝਾਅ ਦਿੱਤਾ। ਸੋਸ਼ਲ ਮੀਡੀਆ ‘ਤੇ ਵਿਆਪਕ ਰੂਪ ਨਾਲ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਤਸਵੀਰਾਂ, ਅਣਗਿਣਤ ਭਾਵਨਾਵਾਂ ਅਤੇ ਰੰਗਾਂ ਨੂੰ ਮਿਲਾ ਕੇ ਇੱਕ ਵਿਸ਼ਾਲ ਕੈਨਵਾਸ ਤਿਆਰ ਕਰੇਗੀ। ਇਸ ਦੇ ਇਲਾਵਾ, ਉਨ੍ਹਾਂ ਨੇ ਅਧਿਆਤਮਿਕਤਾ ਅਤੇ ਪ੍ਰਕਿਰਤੀ ‘ਤੇ ਕੇਂਦ੍ਰਿਤ ਪ੍ਰਤਿਯੋਗਤਾਵਾਂ ਦੇ ਆਯੋਜਨਾ ਦਾ ਪ੍ਰਸਤਾਵ ਰੱਖਿਆ, ਜੋ ਨੌਜਵਾਨਾਂ ਦੇ ਦਰਮਿਆਨ ਕੁੰਭ ਦੇ ਆਕਰਸ਼ਣ ਨੂੰ ਹੋਰ ਵਧਾਏਗੀ।
ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮਹਾਕੁੰਭ ਤੋਂ ਨਿਕਲਣ ਵਾਲੀ ਸਮੂਹਿਕ ਅਤੇ ਅਧਿਆਤਮਿਕ ਊਰਜਾ ਵਿਕਸਿਤ ਭਾਰਤ ਦੇ ਪ੍ਰਤੀ ਰਾਸ਼ਟਰ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਕੁੰਭ ਇਸ਼ਨਾਨ ਨੂੰ ਇਤਿਹਾਸਿਕ ਅਤੇ ਅਭੁੱਲਯੋਗ ਬਣਾਉਣ ਦੀ ਕਾਮਨਾ ਕੀਤੀ ਅਤੇ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦੇ ਪਵਿੱਤਰ ਸੰਗਮ ਦੇ ਮਾਧਿਆਮ ਰਾਹੀਂ ਮਾਨਵਤਾ ਦੀ ਭਲਾਈ ਦੀ ਪ੍ਰਾਰਥਨਾ ਕੀਤੀ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਸਾਰੇ ਤੀਰਥਯਾਤਰੀਆਂ ਦਾ ਪ੍ਰਯਾਗਰਾਜ ਦੀ ਪਵਿੱਤਰ ਨਗਰੀ ਵਿੱਚ ਸੁਆਗਤ ਕੀਤਾ।
ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ, ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੋਰੀਆ ਅਤੇ ਸ਼੍ਰੀ ਬ੍ਰਜੇਸ਼ ਪਾਠਕ ਸਮੇਤ ਹੋਰ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਯਾਗਰਾਜ ਦੀ ਯਾਤਰਾ ਕੀਤੀ ਅਤੇ ਸੰਗਮ ਨੋਜ ਅਤੇ ਅਕਸ਼ਯਵਟ ਵ੍ਰਿਕਸ਼ ‘ਤੇ ਪੂਜਾ ਅਰਚਨਾ ਕੀਤੀ। ਉਸ ਦੇ ਬਾਅਦ ਹਨੂੰਮਾਨ ਮੰਦਿਰ ਅਤੇ ਸਰਸਵਤੀ ਕੂਪ ਵਿੱਚ ਦਰਸ਼ਨ-ਪੂਜਨ ਕੀਤਾ। ਪ੍ਰਧਾ ਮੰਤਰੀ ਨੇ ਮਹਾਕੁੰਭ ਪ੍ਰਦਰਸ਼ਨੀ ਸਥਾਨ ਦਾ ਵੀ ਦੌਰਾ ਕੀਤਾ।
ਪ੍ਰਧਾਨ ਮੰਤਰੀ ਨੇ ਮਹਾਕੁੰਭ 2025 ਦੇ ਲਈ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਪ੍ਰਯਾਗਰਾਜ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਅਤੇ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ 10 ਨਵੇਂ ਰੋਡ ਓਵਰ ਬ੍ਰਿਜ (ਆਰਓਬੀ) ਜਾਂ ਫਲਾਈਓਵਰ, ਸਥਾਈ ਘਾਟ ਅਤੇ ਰਿਵਰਫ੍ਰੰਟ ਸੜਕਾਂ ਵਰਗੇ ਵਿਭਿੰਨ ਰੇਲ ਅਤੇ ਸੜਕ ਪ੍ਰੋਜੈਕਟ ਸ਼ਾਮਲ ਹਨ।
ਸਵੱਛ ਅਤੇ ਨਿਰਮਲ ਗੰਗਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ ਪ੍ਰਧਾਨ ਮੰਤਰੀ ਨੇ ਗੰਗਾ ਨਦੀ ਵੱਲ ਜਾਣ ਵਾਲੇ ਛੋਟੇ ਨਾਲਿਆਂ ਨੂੰ ਰੋਕਣ, ਮੋੜਨ ਅਤੇ ਉਨ੍ਹਾਂ ਦੀ ਸਫਾਈ ਕਰਨ ਦੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਨੇ ਪੀਣ ਵਾਲੇ ਪਾਣੀ ਅਤੇ ਬਿਜਲੀ ਨਾਲ ਸਬੰਧਿਤ ਵਿਭਿੰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਪ੍ਰਮੁੱਖ ਮੰਦਿਰ ਕੌਰੀਡੋਰਾਂ ਦਾ ਉਦਘਾਟਨ ਕੀਤਾ ਜਿਸ ਵਿੱਚ ਭਾਰਦਰਾਜ ਆਸ਼ਰਮ ਕੌਰੀਡੋਰ, ਸ਼੍ਰਿੰਗਵਰਪੁਰ ਧਾਮ ਕੌਰੀਡੋਰ, ਅਕਸ਼ੈਵਟ ਕੌਰੀਡੋਰ, ਹਨੂੰਮਾਨ ਮੰਦਿਰ ਕੌਰੀਡੋਰ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟ ਨਾਲ ਮੰਦਿਰਾਂ ਤੱਕ ਸ਼ਰਧਾਲੂਆਂ ਦੀ ਪਹੁੰਚ ਨੂੰ ਅਸਾਨ ਹੋਵੇਗੀ ਅਤੇ ਅਧਿਆਤਮਿਕ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਕੁੰਭ ਸਹਾਇਕ ਚੈਟਬਾਟ ਲਾਂਚ ਕੀਤਾ ਜੋ ਮਹਾਂਕੁੰਭ ਮੇਲਾ 2025 ਵਿੱਚ ਸ਼ਰਧਾਲੂਆਂ ਨੂੰ ਪ੍ਰੋਗਰਾਮਾਂ ਬਾਰੇ ਮਾਰਗਦਰਸ਼ਨ ਅਤੇ ਅਪਡੇਟ ਪ੍ਰਦਾਨ ਕਰੇਗਾ।
https://x.com/narendramodi/status/1867494658563354997
https://x.com/PMOIndia/status/1867499868572594505
https://x.com/PMOIndia/status/1867499981269348685
https://x.com/PMOIndia/status/1867500062630347222
https://youtu.be/9uIKq-Ir7HI
********
ਐੱਮਜੇਪੀਐੱਸ/ਐੱਸਆਰ/ਟੀਐੱਸ
महाकुंभ हमारी आस्था, अध्यात्म और संस्कृति का दिव्य महोत्सव है। इसकी तैयारियों का जायजा और विभिन्न विकास कार्यों के लोकार्पण के लिए प्रयागराज की पवित्र भूमि पर आकर सौभाग्यशाली महसूस कर रहा हूं। https://t.co/pxQSGIUOKK
— Narendra Modi (@narendramodi) December 13, 2024
प्रयाग वो है, जहां पग-पग पर पवित्र स्थान हैं, जहां पग-पग पर पुण्य क्षेत्र हैं: PM @narendramodi pic.twitter.com/a73JLRvvrH
— PMO India (@PMOIndia) December 13, 2024
किसी बाहरी व्यवस्था के बजाय कुंभ, मनुष्य के अंतर्मन की चेतना का नाम है: PM @narendramodi pic.twitter.com/k6WOTpDnDf
— PMO India (@PMOIndia) December 13, 2024
महाकुंभ, एकता का महायज्ञ है: PM @narendramodi pic.twitter.com/EjO0Fn54pG
— PMO India (@PMOIndia) December 13, 2024