ਮਹਾਨ ਰਾਜ ਕਪੂਰ ਦੀ 100ਵੀਂ ਜਯੰਤੀ ਦੇ ਅਵਸਰ ’ਤੇ ਕਪੂਰ ਪਰਿਵਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਇੱਕ ਭਾਵੁਕ ਗੱਲਬਾਤ ਕੀਤੀ। ਇਸ ਵਿਸ਼ੇਸ਼ ਮੁਲਾਕਾਤ ਵਿੱਚ ਭਾਰਤੀ ਸਿਨੇਮਾ ਵਿੱਚ ਰਾਜ ਕਪੂਰ ਦੇ ਵਿਲੱਖਣ ਯੋਗਦਾਨ ਅਤੇ ਉਨ੍ਹਾਂ ਦੀ ਸਦੀਵੀ ਵਿਰਾਸਤ ਨੂੰ ਸਨਮਾਨਿਤ ਕੀਤਾ ਗਿਆ। ਇਸ ਅਵਸਰ ’ਤੇ, ਪ੍ਰਧਾਨ ਮੰਤਰੀ ਨੇ ਕਪੂਰ ਪਰਿਵਾਰ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।
ਸ਼੍ਰੀ ਰਾਜ ਕਪੂਰ ਦੀ ਪੁੱਤਰੀ ਸ਼੍ਰੀਮਤੀ ਰੀਮਾ ਕਪੂਰ ਨੇ ਰਾਜ ਕਪੂਰ ਦੇ ਆਗਾਮੀ ਸ਼ਤਾਬਦੀ ਸਮਾਰੋਹ ਦੇ ਅਵਸਰ ’ਤੇ ਕਪੂਰ ਪਰਿਵਾਰ ਨੂੰ ਮਿਲਣ ਦੇ ਲਈ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਸ਼੍ਰੀਮਤੀ ਕਪੂਰ ਨੇ ਰਾਜ ਕਪੂਰ ਦੀ ਫਿਲਮ ਦੇ ਇੱਕ ਗੀਤ ਦੀਆਂ ਕੁਝ ਲਾਈਨਾਂ ਸੁਣਾਈਆਂ ਅਤੇ ਕਿਹਾ ਕਿ ਪੂਰਾ ਭਾਰਤ ਸ਼੍ਰੀ ਮੋਦੀ ਦੁਆਰਾ ਕਪੂਰ ਪਰਿਵਾਰ ਨੂੰ ਦਿੱਤੇ ਗਏ ਪਿਆਰ, ਨਿੱਘ ਅਤੇ ਸਨਮਾਨ ਦਾ ਗਵਾਹ ਬਣੇਗਾ। ਸ਼੍ਰੀ ਰਾਜ ਕਪੂਰ ਦੇ ਮਹਾਨ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਪੂਰ ਪਰਿਵਾਰ ਦਾ ਸਵਾਗਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਰਾਜ ਕਪੂਰ ਦੀ 100ਵੀਂ ਜਯੰਤੀ ਦਾ ਉਤਸਵ ਭਾਰਤੀ ਫਿਲਮ ਉਦਯੋਗ ਦੀ ਸੁਨਹਿਰੀ ਯਾਤਰਾ ਦੀ ਗਾਥਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਫਿਲਮ ‘ਨੀਲ ਕਮਲ’ 1947 ਵਿੱਚ ਬਣੀ ਸੀ ਅਤੇ ਹੁਣ ਅਸੀਂ 2047 ਵੱਲ ਵਧ ਰਹੇ ਹਾਂ ਅਤੇ ਇਨ੍ਹਾਂ 100 ਸਾਲਾਂ ਦੌਰਾਨ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਕੂਟਨੀਤੀ ਦੇ ਸੰਦਰਭ ਵਿੱਚ ਵਰਤੇ ਜਾਣ ਵਾਲੇ ‘ਸੌਫਟ ਪਾਵਰ’ ਸ਼ਬਦ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਰਾਜ ਕਪੂਰ ਨੇ ਉਸ ਸਮੇਂ ਭਾਰਤ ਦੀ ਸੌਫਟ ਪਾਵਰ ਦੀ ਸਥਾਪਨਾ ਕੀਤੀ ਸੀ ਜਦੋਂ ਇਹ ਸ਼ਬਦ ਘੜਿਆ ਵੀ ਨਹੀਂ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੇਵਾ ਵਿੱਚ ਇਹ ਰਾਜ ਕਪੂਰ ਦਾ ਬਹੁਤ ਵੱਡਾ ਯੋਗਦਾਨ ਸੀ।
ਪ੍ਰਧਾਨ ਮੰਤਰੀ ਨੇ ਕਪੂਰ ਪਰਿਵਾਰ ਨੂੰ ਰਾਜ ਕਪੂਰ ਦੇ ਬਾਰੇ ਵਿਸ਼ੇਸ਼ ਤੌਰ ’ਤੇ ਮੱਧ ਏਸ਼ੀਆ ’ਤੇ ਕੇਂਦ੍ਰਿਤ ਇੱਕ ਫਿਲਮ ਬਣਾਉਣ ਦੀ ਬੇਨਤੀ ਕੀਤੀ, ਜੋ ਇੰਨੇ ਸਾਲਾਂ ਬਾਅਦ ਵੀ ਉੱਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਕਪੂਰ ਦਾ ਉਨ੍ਹਾਂ ਦੀਆਂ ਜ਼ਿੰਦਗੀਆਂ ’ਤੇ ਪ੍ਰਭਾਵ ਸੀ। ਸ੍ਰੀ ਮੋਦੀ ਨੇ ਪਰਿਵਾਰ ਨੂੰ ਦੱਸਿਆ ਕਿ ਮੱਧ ਏਸ਼ੀਆ ਵਿੱਚ ਭਾਰਤੀ ਸਿਨੇਮਾ ਦੇ ਲਈ ਬਹੁਤ ਸੰਭਾਵਨਾਵਾਂ ਹਨ ਅਤੇ ਇਸ ਨੂੰ ਖੋਜਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮੱਧ ਏਸ਼ੀਆ ਵਿੱਚ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਇੱਕ ਅਜਿਹੀ ਫ਼ਿਲਮ ਬਣਾਉਣ ਦੀ ਅਪੀਲ ਕੀਤੀ ਜੋ ਇੱਕ ਲਿੰਕ ਦੇ ਰੂਪ ਵਿੱਚ ਕੰਮ ਕਰੇ।
ਦੁਨੀਆ ਭਰ ਤੋਂ ਮਿਲੇ ਪਿਆਰ ਅਤੇ ਪ੍ਰਸਿੱਧੀ ਨੂੰ ਸਵੀਕਾਰ ਕਰਦੇ ਹੋਏ ਸ਼੍ਰੀਮਤੀ ਰੀਮਾ ਕਪੂਰ ਨੇ ਕਿਹਾ ਕਿ ਸ਼੍ਰੀ ਰਾਜ ਕਪੂਰ ਨੂੰ ‘ਸੱਭਿਆਚਾਰਕ ਰਾਜਦੂਤ’ ਕਿਹਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਭਾਰਤ ਦੇ ‘ਗਲੋਬਲ ਰਾਜਦੂਤ’ ਹੋਣ ਦੇ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਮੁੱਚੇ ਕਪੂਰ ਪਰਿਵਾਰ ਨੂੰ ਪ੍ਰਧਾਨ ਮੰਤਰੀ ’ਤੇ ਮਾਣ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦੇਸ਼ ਦਾ ਮਾਣ ਬਹੁਤ ਵਧ ਗਿਆ ਹੈ ਅਤੇ ਉਨ੍ਹਾਂ ਨੇ ਯੋਗਾ ਨੂੰ ਇੱਕ ਉਦਾਹਰਣ ਦੇ ਰੂਪ ਵਿੱਚ ਪੇਸ਼ ਕੀਤਾ ਜਿਸਦੀ ਚਰਚਾ ਦੁਨੀਆ ਭਰ ਵਿੱਚ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਹੋਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਯੋਗਾ ਅਤੇ ਇਸਦੇ ਮਹੱਤਵ ’ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੋਜ ਇੱਕ ਦਿਲਚਸਪ ਗਤੀਵਿਧੀ ਹੈ, ਜਿਸ ਨੂੰ ਸਿੱਖਣ ਦੇ ਮਾਧਿਅਮ ਨਾਲ਼ ਇਸ ਨਾਲ਼ ਜੁੜੀ ਪ੍ਰਕਿਰਿਆ ਦਾ ਆਨੰਦ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਸ਼੍ਰੀ ਰਾਜ ਕਪੂਰ ਦੇ ਪੋਤਰੇ ਸ਼੍ਰੀ ਅਰਮਾਨ ਜੈਨ ਨੂੰ ਰਾਜ ਕਪੂਰ ਨੂੰ ਖੋਜ ਤੋਂ ਬਾਅਦ ਇੱਕ ਫ਼ਿਲਮ ਬਣਾਉਣ ਦੇ ਲਈ ਵਧਾਈ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਦਾਦਾ ਜੀ ਦੀ ਜੀਵਨ ਯਾਤਰਾ ਨੂੰ ਜਿਉਣ ਦਾ ਅਵਸਰ ਮਿਲਿਆ।
ਸਿਨੇਮਾ ਦੀ ਤਾਕਤ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਜਦੋਂ ਉਸ ਸਮੇਂ ਦੀ ਜਨ ਸੰਘ ਪਾਰਟੀ ਦਿੱਲੀ ਵਿੱਚ ਚੋਣਾਂ ਹਾਰ ਗਈ ਸੀ। ਫਿਰ ਨੇਤਾਵਾਂ ਨੇ ਰਾਜ ਕਪੂਰ ਦੀ ਫਿਲਮ ‘ਫਿਰ ਸੁਬਹ ਹੋਗੀ’ ਦੇਖਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਹੁਣ ਮੁੜ ਸਵੇਰਾ ਦੇਖਿਆ ਹੈ। ਸ਼੍ਰੀ ਮੋਦੀ ਨੇ ਇੱਕ ਘਟਨਾ ਨੂੰ ਵੀ ਯਾਦ ਕੀਤਾ ਜਦੋਂ ਉਨ੍ਹਾਂ ਨੇ ਚੀਨ ਵਿੱਚ ਚੱਲ ਰਹੇ ਇੱਕ ਗੀਤ ਦੀ ਰਿਕਾਰਡਿੰਗ ਸ਼੍ਰੀ ਰਿਸ਼ੀ ਕਪੂਰ ਨੂੰ ਭੇਜੀ ਸੀ, ਜਿਸ ਤੋਂ ਉਹ ਬਹੁਤ ਖੁਸ਼ ਹੋਏ ਸੀ।
ਸ਼੍ਰੀ ਰਣਬੀਰ ਕਪੂਰ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਪੂਰ ਪਰਿਵਾਰ 13, 14 ਅਤੇ 15 ਦਸੰਬਰ 2024 ਨੂੰ ਰਾਜ ਕਪੂਰ ’ਤੇ ਇੱਕ ਰੈਟ੍ਰੋਸਪੈਕਟਿਵ ਸ਼ੋਅ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ, ਐੱਨਐੱਫ਼ਡੀਸੀ ਅਤੇ ਐੱਨਐੱਫ਼ਏਆਈ ਨੂੰ ਉਨ੍ਹਾਂ ਦੀ ਮਦਦ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਦੀਆਂ 10 ਫਿਲਮਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਆਡੀਓ ਅਤੇ ਵਿਜ਼ੂਅਲ ਨੂੰ ਪੁਨਰਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੂਰੇ ਭਾਰਤ ਵਿੱਚ ਲਗਭਗ 40 ਸ਼ਹਿਰਾਂ ਦੇ 160 ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਸ਼੍ਰੀ ਕਪੂਰ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪ੍ਰੀਮੀਅਰ ਸ਼ੋਅ 13 ਦਸੰਬਰ ਨੂੰ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਦੇ ਲਈ, ਉਨ੍ਹਾਂ ਨੇ ਪੂਰੇ ਫਿਲਮ ਉਦਯੋਗ ਨੂੰ ਸੱਦਾ ਦਿੱਤਾ ਹੈ।
********
ਐੱਮਜੇਪੀਐੱਸ/ ਐੱਸਆਰ
This year we mark Shri Raj Kapoor Ji’s birth centenary. He is admired not only in India but all across the world for his contribution to cinema. I had the opportunity to meet his family members at 7, LKM. Here are the highlights… pic.twitter.com/uCdifC2S3C
— Narendra Modi (@narendramodi) December 11, 2024