Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਈਜ਼ਿੰਗ  ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੈਪੁਰ, ਰਾਜਸਥਾਨ ਵਿੱਚ ਰਾਈਜ਼ਿੰਗ  ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਅਤੇ ਰਾਜਸਥਾਨ ਗਲੋਬਲ ਬਿਜ਼ਨਿਸ ਐਕਸਪੋ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜੈਪੁਰ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਜੇਈਸੀਸੀ) ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜਸਥਾਨ ਦੀ ਸਫ਼ਲਤਾ ਦੀ ਦਿਸ਼ਾ ਵਿੱਚ ਅੱਜ ਇੱਕ ਹੋਰ ਵਿਸ਼ੇਸ ਦਿਨ ਹੈ। ਗੁਲਾਬੀ ਨਗਰ ਜੈਪੁਰ ਵਿੱਚ ਰਾਈਜ਼ਿੰਗ  ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਲਈ ਉਨ੍ਹਾਂ ਨੇ ਉਦਯੋਗ ਅਤੇ ਵਪਾਰ ਜਗਤ ਦੇ ਦਿੱਗਜਾਂ, ਨਿਵੇਸ਼ਕਾਂ ਅਤੇ ਵਫਦਾਂ ਨੂੰ ਵਧਾਈ ਦਿੱਤੀ। ਇਸ ਸ਼ਾਨਦਾਰ ਆਯੋਜਨ ਦੇ ਲਈ ਉਨ੍ਹਾਂ ਨੇ ਰਾਜਸਥਾਨ ਸਰਕਾਰ ਨੂੰ ਵੀ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਕਾਰੋਬਾਰੀ ਮਾਹੌਲ ਰਾਹੀਂ ਬਿਜ਼ਨਿਸ ਮਾਹਰ ਅਤੇ ਨਿਵੇਸ਼ਕ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਕਿ ਪਰਫੌਰਮ, ਟ੍ਰਾਂਸਫੌਰਮ ਅਤੇ ਰਿਫੌਰਮ ਦੇ ਮੰਤਰ ਨਾਲ ਭਾਰਤ ਵਿੱਚ ਜੋ ਪ੍ਰਗਤੀ ਹੋਈ ਹੈ, ਉਹ ਹਰ ਖੇਤਰ ਵਿੱਚ ਦਿਖ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਭਾਰਤ ਦੁਨੀਆ ਦੀ ਗਿਆਰ੍ਹਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਿੱਚ ਸਮਰੱਥ ਸੀ ਲੇਕਿਨ ਪਿਛਲੇ ਇੱਕ ਦਹਾਕੇ ਵਿੱਚ ਹੀ ਉਹ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦੀ ਅਰਥਵਿਵਸਥਾ ਅਤੇ ਨਿਰਯਾਤ ਲਗਭਗ ਦੁਗੱਣਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਦਹਾਕਿਆਂ ਦੀ ਤੁਲਨਾ ਵਿੱਚ ਪਿਛਲੇ ਦਹਾਕੇ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ ਵੀ ਦੁੱਗਣੇ ਤੋਂ ਵੱਧ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਬੁਨਿਆਦੀ ਸੰਰਚਨਾ ਖਰਚ ਲਗਭਗ 2 ਟ੍ਰਿਲੀਅਨ ਰੁਪਏ ਤੋਂ ਵਧ ਕੇ 11 ਟ੍ਰਿਲੀਅਨ ਪਹੁੰਚ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸਫ਼ਲਤਾ ਲੋਕਤੰਤਰ, ਜਨਸੰਖਿਆ, ਡਿਜੀਟਲ ਡੇਟਾ ਅਤੇ ਵੰਡ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਵਿਭਿੰਨਤਾਪੂਰਨ ਦੇਸ਼ ਵਿੱਚ ਲੋਕਤੰਤਰ ਦੀ ਸਫ਼ਲਤਾ ਅਤੇ ਸਸ਼ਕਤੀਕਰਣ ਖੁਦ ਇੱਕ ਵੱਡੀ ਉਪਲਬਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਲੋਕਤੰਤਰਿਕ ਦੇਸ਼ ਹੋਣ ਦੇ ਨਾਤੇ ਭਾਰਤ ਦਰਸ਼ਨ ਦਾ ਮੂਲ ਮਨੁੱਥੀ ਭਲਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਮੂਲ ਚਰਿੱਤਰ ਹੀ ਇਹੀ ਹੈ। ਉਨ੍ਹਾਂ ਨੇ  ਦੇਸ਼ਵਾਸੀਆਂ ਦੁਆਰਾ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਨਾਲ ਭਾਰਤ ਵਿੱਚ ਇੱਕ ਸਥਿਰ ਸਰਕਾਰ ਸੁਨਿਸ਼ਚਿਤ ਕਰਨ ਦੀ ਸਰਾਹਨਾ ਕੀਤੀ। ਸ਼੍ਰੀ ਮੋਦੀ ਨੇ ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੀ ਯੁਵਾ ਸ਼ਕਤੀ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੋਵੇਗਾ, ਨਾਲ ਹੀ ਨੌਜਾਵਨਾਂ ਦੀ ਜ਼ਿਆਦਾ ਸੰਖਿਆ ਹੋਣ ਦੇ ਨਾਲ ਹੀ ਭਾਰਤ ਵਿੱਚ ਸਭ ਤੋਂ ਵਿਸ਼ਾਲ ਕੌਸ਼ਲਯੁਕਤ ਯੁਵਾ ਯਮੂਹ ਵੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਕਈ ਸਕਾਰਾਤਮਕ ਕਦਮ ਚੁੱਕ ਰਹੀ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀ ਯੁਵਾ ਸ਼ਕਤੀ ਨੇ ਸਾਡੀ ਤਾਕਤ ਵਿੱਚ ਇੱਕ ਹੋਰ ਆਯਾਮ ਜੋੜ ਦਿੱਤਾ ਹੈ। ਇਹ ਨਵਾਂ ਆਯਾਮ ਭਾਰਤੀ ਦੀ ਟੈਕਨੋਲੋਜੀ ਅਤੇ ਡੇਟਾ ਸ਼ਕਤੀ ਹੈ। ਅੱਜ ਦੁਨੀਆ ਦੇ ਹਰ ਖੇਤਰ ਵਿੱਚ ਟੈਕਨੋਲੋਜੀ ਅਤੇ ਡੇਟਾ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇੱਹ ਸਦੀ ਟੈਕਨੋਲੋਜੀ ਅਤੇ ਡੇਟਾ ਸੰਚਾਲਿਤ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਦੀ ਸੰਖਿਆ ਵਿੱਚ ਲਗਭਗ ਚਾਰ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਵਿੱਚ ਵੀ ਨਵੇਂ ਰਿਕਾਰਡ ਕਾਇਮ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੁਨੀਆ ਨੂੰ ਜਨਸੰਖਿਆ, ਡਿਜੀਟਲ ਡੇਟਾ ਅਤੇ ਲੋਕਤੰਤਰ ਦੀ ਆਪਣੀ ਸ਼ਕਤੀ ਦਿਖਾ ਰਿਹਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਦਿਖਾ ਦਿੱਤਾ ਹੈ ਕਿ ਡਿਜੀਟਲ ਟੈਕਨੋਲੋਜੀ ਦੇ ਲੋਕਤੰਤਰੀਕਰਣ ਨਾਲ ਹਰ ਖੇਤਰ ਅਤੇ ਭਾਈਚਾਰੇ ਨੂੰ ਕਿਵੇਂ ਲਾਭ ਮਿਲ ਰਿਹਾ ਹੈ। ਯੂਪੀਆਈ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਿਸਟਮ, ਗਵਰਨਮੈਂਟ ਈ-ਮਾਰਕੀਟਪਲੇਸ (ਜੀਈਐੱਮ), ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐੱਨਡੀਵੀਸੀ) ਜਿਹੀ ਭਾਰਤ ਦੀ ਵਿਭਿੰਨ ਡਿਜੀਟਲ ਪਹਿਲ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਕਈ ਪਲੈਟਫਾਰਮ ਹਨ ਜੋ ਡਿਜੀਟਲ ਈਕੋਸਿਸਟਮ ਦੀ ਸ਼ਕਤੀ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਦਾ ਵਿਆਪਕ ਪ੍ਰਭਾਵ ਰਾਜਸਥਾਨ ਵਿੱਚ ਵੀ ਸਾਫ ਤੌਰ ‘ਤੇ ਦਿਖ ਰਿਹਾ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਜ ਦੇ ਵਿਕਾਸ ਰਾਹੀਂ ਹੀ ਦੇਸ਼ ਦਾ ਵਿਕਾਸ ਹੁੰਦਾ ਹੈ ਅਤੇ ਜਦੋਂ ਰਾਜਸਥਾਨ ਵਿਕਾਸ ਦੀਆਂ ਨਵੀਆਂ ਉਚਾਈਆਂ ਛੁਹੇਗਾ ਤਾਂ ਦੇਸ਼ ਵੀ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚ ਜਾਵੇਗਾ।

ਰਾਜਸਥਾਨ ਨੂੰ ਖੇਤਰ ਦੀ ਦ੍ਰਿਸ਼ਟੀ ਰਾਹੀਂ ਭਾਰਤ ਦਾ ਸਭ ਤੋਂ ਵੱਡਾ ਰਾਜ ਬਣਾਉਂਦੇ ਹੋਏ ਸ਼੍ਰੀ ਮੋਦੀ ਨੇ ਰਾਜਸਥਾਨ ਦੇ ਲੋਕਾਂ ਦੀ ਉਦਾਰਤਾ, ਸਖਤ ਮਿਹਨਤ, ਈਮਾਨਦਾਰੀ, ਕਠਿਨ ਲਕਸ਼ ਪ੍ਰਾਪਤ ਕਰਨ ਦੀ ਇੱਛਾਸ਼ਕਤੀ, ਰਾਸ਼ਟਰ ਪ੍ਰਥਮ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਤੇ ਦੇਸ਼ ਦੇ ਲਈ ਕੁਝ ਕਰ ਗੁਜਰਨ ਦੀ ਪ੍ਰੇਰਣਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੁਤੰਤਰਤਾ ਦੇ ਬਾਅਦ ਦੀਆਂ ਸਰਕਾਰਾਂ ਦੀ ਪ੍ਰਾਥਮਿਕਤਾ ਨਾ ਤਾਂ ਦੇਸ਼ ਦਾ ਵਿਕਾਸ ਸੀ ਅਤੇ ਨਾ ਹੀ ਦੇਸ਼ ਦੀ ਵਿਰਾਸਤ ਨੂੰ ਸੰਭਾਲਣਾ ਅਤੇ ਇਸੇ ਦਾ ਖਾਮਿਆਜਾ ਰਾਜਸਥਾਨ ਨੂੰ ਭੁਗਤਨਾ ਪਿਆ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਵਿਕਾਸ ਦੇ ਨਾਲ ਹੀ ਵਿਰਾਸਤ ਸੰਭਾਲ਼ਣ ਦੇ ਮੰਤਰ ‘ਤੇ ਕੰਮ ਕਰ ਰਹੀ ਹੈ ਜਿਸ ਨਾਲ ਰਾਜਸਥਾਨ ਨੂੰ ਬਹੁਤ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਸਥਾਨ ਉਭਰਦਾ ਹੋਇਆ ਰਾਜ ਹੋਣ ਦੇ ਨਾਲ ਹੀ ਵਿਸ਼ਵਾਸਯੋਗ ਵੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਗ੍ਰਹਿਣਸ਼ੀਲ ਹੈ ਅਤੇ ਜਾਣਦਾ ਹੈ ਕਿ ਸਮੇਂ ਦੇ ਨਾਲ ਖੁਦ ਨੂੰ ਕਿਵੇਂ ਬਿਹਤਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਨਵੇਂ ਅਵਸਰਾਂ ਦੀ ਸਿਰਜਣਾਕਰਨ ਦਾ ਦੂਸਰਾ ਨਾਮ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਦੇ ਲੋਕਾਂ ਦੁਆਰਾਂ ਚੁਣੇ ਹੋਏ ਉਤਰਦਾਈ ਅਤੇ ਸੁਧਾਰਵਾਦੀ ਸਰਕਾਰ ਰਾਜਸਥਾਨ ਦੇ ਆਰ-ਫੈਕਟਰ ਵਿੱਚ ਨਵਾਂ ਪਹਿਲੂ ਹੈ। ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਘੱਟ ਸਮੇਂ ਵਿੱਚ ਹੀ ਬਿਹਤਰ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਲਿਆਣਕਾਰੀ ਉਪਾਵਾਂ ਵਿੱਚ ਲਗੀ ਰਾਜ ਸਰਕਾਰ ਕੁਝ ਹੀ ਦਿਨਾਂ ਵਿੱਚ ਆਪਣਾ ਪਹਿਲਾ ਵਰ੍ਹਾ ਪੂਰਾ ਕਰਨ ਜਾ ਰਹੀ ਹੈ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਕਲਿਆਣਕਾਰੀ ਉਪਾਵਾਂ ਅਤੇ ਰਾਜਸਥਾਨ ਦੇ ਤੀਬਰ ਵਿਕਾਸ ਦੇ ਲਈ ਮੁੱਖ ਮੰਤਰੀ ਦੀ ਕੁਸ਼ਲਤਾ ਅਤੇ ਪ੍ਰਤੀਬੱਧਤਾ ਦੀ ਸਰਾਹਨਾ ਕੀਤੀ, ਜਿਨ੍ਹਾਂ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦੀ ਭਲਾਈ, ਨੌਜਵਾਨਾਂ ਦੇ ਲਈ ਨਵੇਂ ਅਵਸਰ ਸਿਰਜਣਾ ਅਤੇ ਸੜਕ, ਬਿਜਲੀ, ਪਾਣੀ ਦੀ ਬਿਹਤਰ ਉਪਲਬਧਤਾ ਜਿਹੇ ਵਿਕਾਸ ਕਾਰਜ ਸ਼ਾਮਲ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅਪਰਾਧ ਅਤੇ ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰਨ ਵਿੱਚ ਸਰਕਾਰ ਦੀ ਤੱਤਪਰਤਾ ਨਾਲ ਲੋਕਾਂ ਅਤੇ ਨਿਵੇਸ਼ਕਾਂ ਵਿੱਚ ਨਵਾਂ ਉਤਸ਼ਾਹ ਉਤਪੰਨ ਹੋਇਆ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜਸਥਾਨ ਦੀ ਅਸਲੀ ਸਮਰੱਥਾ ਦਾ ਪੂਰਨ ਉਪਯੋਗ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਕੁਦਰਤੀ ਸੰਸਾਧਨਾਂ ਦਾ ਭੰਡਾਰ ਹੈ। ਸਮ੍ਰਿੱਧ ਵਿਰਾਸਤ ਦੇ ਨਾਲ-ਨਾਲ ਉੱਥੇ ਆਧੁਨਿਕ ਸੜਕੀ ਸੰਪਰਕ ਦਾ ਜਾਲ, ਵੱਡਾ ਭੂ-ਭਾਗ ਅਤੇ ਅਤਿਅਧਿਕ ਕਾਰਜਕੁਸ਼ਲ ਯੁਵਾ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਸੜਕਾਂ ਤੋਂ ਲੈ ਕੇ ਰੇਲਵੇ ਤੱਕ, ਹੌਸਪਿਟੈਲਿਟੀ ਤੋਂ ਲੈ ਕੇ ਹੈਂਡੀਕ੍ਰਾਫਟ ਤੱਕ, ਖੇਤਾਂ ਤੋਂ ਲੈ ਕੇ ਕਿਲਿਆਂ ਤੱਕ ਬਹੁਤ ਕੁਝ ਮੌਜੂਦ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਦੀ ਇਹ ਸਮਰੱਥਾ ਰਾਜ ਨੂੰ ਨਿਵੇਸ਼ ਦਾ ਬੇਹੱਦ ਆਕਰਸ਼ਕ ਡੈਸਟੀਨੇਸ਼ਨ ਬਣਾਉਂਦੀ ਹੈ।  ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਸਿੱਖਣ ਦੀ ਲਾਲਸਾ ਅਤੇ ਸਮਰੱਥਾ ਵਧਾਉਣ ਦਾ ਗੁਣ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਹੁਣ ਇੱਥੇ ਰੇਤੀਲੇ ਟਿੱਲਿਆਂ ਵਿੱਚ ਵੀ ਫਲਾਂ ਨਾਲ ਭਰੇ ਪੇੜ ਹਨ ਅਤੇ ਜੈਤੂਨ ਅਤੇ ਜਟ੍ਰੋਫਾ ਦੀ ਖੇਤੀ ਦਾ ਚਲਨ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜੈਪੁਰ ਦੀ ਮਿੱਟੀ ਦੇ ਨੀਲੇ ਬਰਤਨ ਅਤੇ ਵਸਤਾਂ, ਪ੍ਰਤਾਪਗੜ੍ਹ ਦੀ ਥੇਵਾ ਜਵੈਲਰੀ ਅਤੇ ਭੀਲਵਾੜ੍ਹਾ ਦਾ ਟੈਕਸਟਾਈਲ ਉਦਯੋਗ ਦੀ ਵੱਖਰੀ ਸ਼ਾਨ ਹੈ, ਜਦਕਿ ਮਕਰਾਨਾ ਸੰਗਮਰਮਰ ਪੱਥਰ ਅਤੇ ਕੋਟਾ ਡੋਰੀਆ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ। ਉਨ੍ਹਾਂ ਨੇ ਕਿਹਾ ਕਿ ਨਾਗੌਰ ਦੀ ਪਾਨ ਮੇਥੀ ਦੀ ਖੂਸ਼ਬੂ ਦੀ ਅਨੋਖੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਰ ਜ਼ਿਲ੍ਹੇ ਦੀ ਉਤਪਾਦਨ ਅਤੇ ਨਿਰਮਾਣ ਸਮਰੱਥਾ ਦੀ ਪਹਿਚਾਣ ਦਾ ਕੰਮ ਕਰ ਰਹੀ ਹੈ। 

 

ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਦੇਸ਼ ਦੇ ਖਣਿਜ ਭੰਡਾਰਾਂ ਜਿਵੇਂ ਜਸਤਾ, ਸੀਸਾ, ਤਾਂਬਾ, ਸੰਗਮਰਮਰ, ਚੂਨਾ ਪੱਥਰ, ਗ੍ਰੇਨਾਈਟ, ਪੋਟਾਸ਼ ਦਾ ਵੱਡਾ ਹਿੱਸਾ ਮੌਜੂਦ ਹੈ। ਇਹ ਸਾਰੇ ਖਣਿਜ ਭੰਡਾਰ ਆਤਮਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਹਨ। ਰਾਜਸਥਾਨ ਭਾਰਤ ਦੀ ਊਰਜਾ ਸੁਰੱਖਿਆ ਵਿੱਚ ਵੀ ਵੱਡਾ ਯੋਗਦਾਨ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਸ ਦਹਾਕੇ ਦੇ ਅੰਤ ਤੱਕ 500 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਪ੍ਰਾਪਤ ਕਰਨ ਦਾ ਲਕਸ਼ ਰੱਖਿਆ ਹੈ ਜਿਸ ਵਿੱਚ ਰਾਜਸਥਾਨ ਵੱਡੀ ਭੂਮਿਕਾ ਨਿਭਾ ਰਿਹਾ ਹੈ। ਭਾਰਤ ਦੇ ਕਈ ਸਭ ਤੋਂ ਵੱਡੇ ਸੌਰ ਪਾਰਕ ਇੱਥੇ ਹੀ ਬਣਾਏ ਜਾ ਰਹੇ ਹਨ। 

 

ਰਾਜਸਥਾਨ ਨੂੰ ਅਰਥਵਿਵਸਥਾ ਦੇ ਦੋ ਵੱਡੇ ਕੇਂਦਰਾਂ ਦਿੱਲੀ ਅਤੇ ਮੁੰਬਈ ਨਾਲ ਵੀ ਜੋੜਿਆ ਗਿਆ ਹੈ। ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਬੰਦਰਗਾਹਾਂ ਨੂੰ ਉੱਤਰੀ ਭਾਰਤ ਨਾਲ ਜੋੜੇ ਜਾਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਦਿੱਲੀ-ਮੁੰਬਈ ਉਦਯੋਗਿਕ ਕੋਰੀਡੌਰ ਦਾ 250 ਕਿਲੋਮੀਟਰ ਹਿੱਸਾ ਰਾਜਸਥਾਨ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੇ ਅਲਵਰ, ਭਰਤਪੁਰ, ਦੌਸਾ, ਸਵਾਈ ਮਾਧੋਪੁਰ, ਟੋਂਕ, ਬੂੰਦੀ ਅਤੇ ਕੋਟਾ ਜ਼ਿਲ੍ਹਿਆਂ ਨੂੰ ਇਸ ਤੋਂ ਬਹੁਤ ਲਾਭ ਹੋਵੇਗਾ। ਸਮਰਪਿਤ ਮਾਲ ਕੌਰੀਡੋਰ ਜਿਹੇ ਆਧੁਨਿਕ ਰੇਲ ਨੈੱਟਵਰਕ ਦੇ 300 ਕਿਲੋਮੀਟਰ ਦਾ ਹਿੱਸਾ ਰਾਜਸਥਾਨ ਵਿੱਚ ਹੋਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੌਰੀਡੋਰ ਜੈਪੁਰ, ਅਜਮੇਰ, ਸੀਕਰ, ਨਾਗੌਰ ਅਤੇ ਅਲਵਰ ਜ਼ਿਲ੍ਹਿਆਂ ਤੋਂ ਹੋ ਕੇ ਗੁਜਰਦਾ ਹੈ। ਇਸ ਤਰ੍ਹਾਂ ਦੇ ਵੱਡੇ ਸੜਕ ਸੰਪਰਕ ਪ੍ਰੋਜੈਕਟਾਂ ਦੇ ਕੇਂਦਰ ਵਿੱਚ ਰਾਜਸਥਾਨ ਦੇ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ ਰੂਪ ਨਾਲ ਖੁਸ਼ਕ ਬੰਦਰਗਾਹਾਂ ਅਤੇ ਪ੍ਰਚਾਲਨ ਤੰਤਰ ਖੇਤਰ ਵਿੱਚ ਵਿਪੁਲ ਸੰਭਾਵਨਾਵਾਂ ਦੇ ਨਾਲ ਨਿਵੇਸ਼ ਦਾ ਉਤਕ੍ਰਿਸ਼ਟ ਡੈਸਟੀਨੇਸ਼ਨ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਥੇ ਮਲਟੀ-ਮਾਡਲ ਲੌਜਿਸਟਿਕਸ ਪਾਰਕ, ਲਗਭਗ ਦੋ ਦਰਜਨ ਖੇਤਰ-ਵਿਸ਼ੇਸ ਉਦਯੋਗਿਕ ਪਾਰਕ ਵਿਕਸਿਤ ਕਰ ਰਹੀ ਹੈ ਅਤੇ ਨਾਲ ਹੀ ਇੱਥੇ ਦੋ ਏਅਰ ਕਾਰਗੋ ਕੰਪਲੈਕਸ ਬਣਾਏ ਜਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਰਾਜਸਥਾਨ ਵਿੱਚ ਉਦਯੋਗ ਸਥਾਪਿਤ ਕਰਨਾ ਅਸਾਨ ਹੋ ਜਾਵੇਗਾ ਅਤੇ ਉਦਯੋਗਿਕ ਸੰਪਰਕ ਵਿੱਚ ਹੋਰ ਅਧਿਕ ਸੁਧਾਰ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਭਾਰਤ ਦੇ ਸਮ੍ਰਿੱਧ ਭਵਿੱਖ ਵਿੱਚ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕੁਦਰਤੀ, ਸੱਭਿਆਚਾਰ, ਰੋਮਾਂਚ, ਸੰਮੇਲਨ, ਡੈਸਟੀਨੇਸ਼ਨ ਵਿਆਹ ਅਤੇ ਵਿਰਾਸਤ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਭਾਰਤ ਦੇ ਟੂਰਿਜ਼ਮ ਮੈਪ ‘ਤੇ ਇੱਕ ਪ੍ਰਮੁੱਖ ਕੇਂਦਰ ਹੈ ਅਤੇ ਜਿੱਥੇ ਇਤਿਹਾਸ, ਵਿਰਾਸਤ, ਵਿਸ਼ਾਲ ਰੇਗਿਸਤਾਨ ਅਤੇ ਵਿਭਿੰਨ ਸੰਗੀਤ ਅਤੇ ਵਿਅੰਜਨਾਂ ਦੇ ਨਾਲ ਸੁੰਦਰ ਛੀਲਾਂ ਸਥਿਤ ਹਨ ਜੋ ਟੂਰਿਜ਼ਮ ਅਤੇ ਹੌਸਪੀਟੈਲਿਟੀ ਦੀਆਂ ਜ਼ਰੂਰਤਾਂ ਪੂਰਾ ਕਰਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜਸਥਾਨ ਦੁਨੀਆ ਦੇ ਉਨ੍ਹਾਂ ਵਿਸ਼ੇਸ਼ ਸਥਾਨਾਂ ਵਿੱਚ ਸ਼ਾਮਲ ਹੈ ਜਿੱਥੇ ਲੋਕ ਵਿਆਹ ਅਤੇ ਜੀਵਨ ਦੇ ਅਨਮੋਲ ਪਲਾਂ ਨੂੰ ਯਾਦਗਾਰ ਬਣਾਉਣ ਲਈ ਆਉਣਾ ਚਾਹੁੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਵਿੱਚ ਵਣਜੀਵ ਟੂਰਿਜ਼ਮ ਦੀਆਂ ਵੀ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਨੇ ਰਣਥੰਭੌਰ, ਸਰਿਸਕਾ, ਮੁਕੁੰਦਰਾ ਹਿਲਸ, ਕੇਵਲਾਦੇਵ ਅਤੇ ਅਜਿਹੇ ਕਈ ਸਥਾਨਾਂ ਦਾ ਜ਼ਿਕਰ ਕੀਤਾ ਜੋ ਵਣੀਜੀਵ ਪ੍ਰੇਮੀਆਂ ਲਈ ਉਪਹਾਰ ਹਨ। ਪ੍ਰਧਾਨ ਮੰਤਰੀ ਨੇ ਪ੍ਰੰਸਨਤਾ ਵਿਅਕਤ ਕੀਤੀ ਕਿ ਰਾਜਸਥਾਨ ਸਰਕਾਰ ਆਪਣੇ ਟੂਰਿਜ਼ਮ ਸਥਾਨਾਂ ਅਤੇ ਵਿਰਾਸਤ ਕੇਂਦਰਾਂ ਨੂੰ ਬਿਹਤਰ ਮਾਰਗ ਸੰਪਰਕ ਨਾਲ ਜੋੜ ਰਹੀ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਲੱਗ-ਅਲੱਗ ਥੀਮ ਸਰਕਿਟ ਨਾਲ ਜੁੜੀਆਂ ਕਈ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2004 ਤੋਂ 2014 ਦੇ ਦਰਮਿਆਨ ਕਰੀਬ 5 ਕਰੋੜ ਵਿਦੇਸ਼ੀ ਟੂਰਿਸਟ ਭਾਰਤ ਆਏ ਸਨ ਜਦਕਿ 2014 ਤੋਂ 2024 ਦਰਮਿਆਨ ਤਿੰਨ-ਚਾਰ ਸਾਲ ਕੋਵਿਡ ਪ੍ਰਭਾਵਿਤ ਰਹਿਣ ਦੇ ਬਾਵਜੂਦ 7 ਕਰੋੜ ਤੋਂ ਅਧਿਕ ਵਿਦੇਸ਼ੀ ਸੈਲਾਨੀ ਭਾਰਤ ਆਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਟੂਰਿਜ਼ਮ ਠਪ ਰਹਿਣ ਦੇ ਬਾਅਦ ਵੀ ਭਾਰਤ ਆਉਣ ਵਾਲੇ ਟੂਰਸਿਟਾਂ ਦੀ ਸੰਖਿਆ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ਾਂ ਦੇ ਵਿਜ਼ੀਟਰਾਂ ਨੂੰ ਭਾਰਤ ਵਿੱਚ ਈ-ਵੀਜ਼ਾ ਸੁਵਿਧਾ ਦਿੱਤੇ ਜਾਣ ਨਾਲ ਵਿਦੇਸ਼ੀ ਮਹਿਮਾਨਾਂ ਨੂੰ ਕਾਫੀ ਅਸਾਨੀ ਹੋਈ ਹੈ। ਭਾਰਤ ਵਿੱਚ ਘਰੇਲੂ ਟੂਰਿਜ਼ਮ ਦੇ ਵੀ ਨਵੇਂ ਮੀਲ ਪੱਥਰ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਡਾਣ ਯੋਜਨਾ, ਵੰਦੇ ਭਾਰਤ ਟ੍ਰੇਨ, ਪ੍ਰਸਾਦ ਯੋਜਨਾ ਜਿਹੀਆਂ ਯੋਜਨਾਵਾਂ ਤੋਂ ਰਾਜਸਥਾਨ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਵਾਈਬ੍ਰੈਂਟ ਵਿਲੇਜ਼ ਜਿਹੀਆਂ ਯੋਜਨਾਵਾਂ ਨਾਲ ਵੀ ਰਾਜਸਥਾਨ ਨੂੰ ਫਾਇਦਾ ਹੋਇਆ ਹੈ। ਸ਼੍ਰੀ ਮੋਦੀ ਨੇ ਲੋਕਾਂ ਨੂੰ ਭਾਰਤ ਵਿੱਚ ਸ਼ਾਦੀ ਕਰਨ ਦੀ ਤਾਕੀਦ ਕੀਤੀ ਜਿਸ ਨਾਲ ਰਾਜਸਥਾਨ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਹੈਰੀਟੇਜ ਟੂਰਿਜ਼ਮ, ਫਿਲਮ ਟੂਰਿਜ਼ਮ, ਈਕੋ-ਟੂਰਿਜ਼ਮ, ਗ੍ਰਾਮੀਣ ਟੂਰਿਜ਼ਮ, ਬਾਰਡਰ ਏਰੀਆ ਟੂਰਿਜ਼ਮ ਦੇ ਵਿਸਤਾਰ ਦੀਆਂ ਕਾਫੀ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਖੇਤਰਾਂ ਵਿੱਚ ਉਨ੍ਹਾਂ ਦੇ ਨਿਵੇਸ਼ ਰਾਹੀਂ ਰਾਜਸਥਾਨ ਦੇ ਟੂਰਿਜ਼ਮ ਸੈਕਟਰ ਨੂੰ ਬਲ ਮਿਲੇਗਾ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਵਿੱਚ ਵੀ ਮਦਦ ਮਿਲੇਗੀ।

ਗਲੋਬਲ ਸਪਲਾਈ ਚੇਨ ਦੀਆਂ ਵਰਤਮਾਨ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਨੂੰ ਇੱਕ ਅਜਿਹੀ ਵਿਵਸਥਾ ਦੀ ਜ਼ਰੂਰਤ ਹੈ ਜੋ ਮਹਾਸੰਕਟ ਦੇ ਦੌਰਾਨ ਵੀ ਨਿਰਵਿਘਨ ਅਤੇ ਕੁਸ਼ਲਤਾ ਨਾਲ ਕੰਮ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਭਾਰਤ ਵਿੱਚ ਇੱਕ ਵੱਡਾ ਮੈਨੂਫੈਕਚਰਿੰਗ ਅਧਾਰ ਹੋਣਾ ਜ਼ਰੂਰੀ ਹੈ ਜੋ ਕੇਵਲ ਭਾਰਤ ਹੀ ਨਹੀਂ ਆਲਮੀ ਅਰਥਵਿਵਸਥਾ ਦੇ ਲਈ ਵੀ ਜ਼ਰੂਰੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਇਸ ਜ਼ਿੰਮੇਦਾਰੀ ਨੂੰ ਸਮਝਦੇ ਹੋਏ ਮੈਨੂਫੈਕਚਰਿੰਗ ਵਿੱਚ ਆਤਮਨਿਰਭਰਤਾ ਹਾਸਲ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ ਮੇਕ ਇਨ ਇੰਡੀਆ ਪ੍ਰੋਗਰਾਮ ਵਿੱਚ ਘੱਟ ਲਾਗਤ ਵਾਲੇ ਮੈਨੂਫੈਕਚਰਿੰਗ ‘ਤੇ ਜ਼ੋਰ ਦੇ ਰਿਹਾ ਹੈ। ਭਾਰਤ ਦੇ ਪੈਟਰੋਲੀਅਮ ਉਤਪਾਦ, ਔਸ਼ਧੀ ਅਤੇ ਟੀਕੇ, ਇਲੈਕਟ੍ਰੋਨਿਕਸ ਵਸਤਾਂ ਅਤੇ ਹੋਰ ਵਸਤਾਂ ਦੇ ਰਿਕਾਰਡ ਮੈਨੂਫੈਕਚਰਿੰਗ ਰਾਹੀਂ ਆਲਮੀ ਪੱਧਰ ‘ਤੇ ਲੋਕਾਂ ਨੂੰ ਅਤਿਅੰਤ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਵਰ੍ਹੇ ਰਾਜਸਥਾਨ ਤੋਂ ਲਗਭਗ ਚੌਰਾਸੀ ਹਜ਼ਾਰ ਕਰੋੜ ਰੁਪਏ ਦਾ ਨਿਰਯਾਤ ਹੋਇਆ ਹੈ ਜਿਨ੍ਹਾਂ ਵਿੱਚ ਇੰਜੀਨਿਅਰਿੰਗ ਸਾਜੋ-ਸਮਾਨ, ਰਤਨ-ਗਹਿਣੇ, ਟੈਕਸਟਾਈਲ, ਹੈਂਡੀਕ੍ਰਾਫਟ ਅਤੇ ਐਗਰੋ ਫੂਡ ਪ੍ਰੋਡਕਟਸ ਸ਼ਾਮਲ ਹਨ।

 

ਭਾਰਤ ਵਿੱਚ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਵਿੱਚ  ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈ) ਦੀ ਨਿਰੰਤਰ ਵਧਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਅੱਜ ਇਲੈਕਟ੍ਰੋਨਿਕਸ, ਸਪੈਸ਼ਲਿਟੀ ਸਟੀਲ, ਵਾਹਨ ਅਤੇ ਇਸ ਦੇ ਕਲਪੁਰਜ਼ਿਆਂ, ਸੌਰ ਊਰਜਾ-ਫੋਟੋਵਾਲਟਿਕ (ਪੀਵੀ) ਟੈਕਨੋਲੋਜੀ, ਔਸ਼ਧੀ ਨਿਰਮਾਣ ਦੇ ਖੇਤਰਾਂ ਵਿੱਚ ਉਤਸ਼ਾਹਪੂਰਨ ਮਾਹੌਲ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਲਆਈ ਸਕੀਮ ਰਾਹੀਂ ਲਗਭਗ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਅਤੇ ਲਗਭਗ 11 ਲੱਖ ਕਰੋੜ ਰੁਪਏ ਦੇ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਇਸ ਨਾਲ ਨਿਰਯਾਤ ਵਿੱਚ 4 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਜਸਥਾਨ ਨੇ ਆਟੋਮੋਟਿਵ ਅਤੇ ਆਟੋ ਕੰਪੋਨੈਂਟ ਉਦਯੋਗ ਲਈ ਵੀ ਇੱਕ ਚੰਗਾ ਅਧਾਰ ਤਿਆਰ ਕਰ ਲਿਆ ਹੈ ਜਿਸ ਵਿੱਚ ਇਲੈਕਟ੍ਰਿਕ ਵਾਹਨ ਮੈਨੂਫੈਕਚਰਿੰਗ ਦੀਆਂ ਕਾਫੀ ਸੰਭਾਵਨਾਵਾਂ ਬਣ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਇਲੈਕਟ੍ਰੋਨਿਕ ਵਸਤਾਂ ਦੀ ਮੈਨੂਫੈਕਚਰਿੰਗ ਲਈ ਜ਼ਰੂਰੀ ਬੁਨਿਆਦੀ ਢਾਂਚਾ ਵੀ ਮੌਜੂਦ ਹੈ। ਸ਼੍ਰੀ ਮੋਦੀ ਨੇ ਨਿਵੇਸ਼ਕਾਂ ਨੂੰ ਰਾਜਸਥਾਨ ਦੀਆਂ ਮੈਨੂਫੈਕਚਰਿੰਗ ਸੰਭਾਵਨਾਵਾਂ ਦਾ ਨਿਸ਼ਚਿਤ ਤੌਰ ‘ਤੇ ਪਤਾ ਲਗਾਉਣ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਰਾਈਜ਼ਿੰਗ ਰਾਜਸਥਾਨ ਨੂੰ ਇੱਕ ਵੱਡੀ ਤਾਕਤ ਦੱਸਦੇ ਹੋਏ ਕਿਹਾ ਕਿ ਸੂਖਮ, ਲਘੂ ਅਤੇ ਮੱਧ ਉੱਦਮਾਂ MSMEs ਦੇ ਮਾਮਲੇ ਵਿੱਚ ਰਾਜਸਥਾਨ ਭਾਰਤ ਦੇ ਚੋਟੀ ਦੇ 5 ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਅੱਗੇ ਕਿਹਾ ਕਿ ਚੱਲ ਰਹੇ ਸਮਿਟ ਵਿੱਚ ਐੱਮਐੱਸਐੱਮਈਜ਼ ‘ਤੇ ਇੱਕ ਵੱਖਰਾ ਸੰਮੇਲਨ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਰਾਜਸਥਾਨ ਵਿੱਚ 27 ਲੱਖ ਤੋਂ ਵੱਧ ਛੋਟੇ ਅਤੇ ਸੂਖਮ ਉਦਯੋਗ ਹਨ ਅਤੇ 50 ਲੱਖ ਤੋਂ ਵੱਧ ਲੋਕ ਛੋਟੇ ਉਦਯੋਗਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜਸਥਾਨ ਦੀ ਤਕਦੀਰ ਬਦਲਣ ਦੀ ਸਮਰੱਥਾ ਹੈ। ਸ਼੍ਰੀ ਮੋਦੀ ਖੁਸ਼ ਹੋਏ ਕਿ ਥੋੜ੍ਹੇ ਸਮੇਂ ਵਿੱਚ ਹੀ ਸਰਕਾਰ ਦੁਆਰਾ ਇੱਕ ਨਵੀਂ ਐੱਮਐੱਸਐੱਮਈ ਨੀਤੀ ਪੇਸ਼ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਵੀ ਆਪਣੀਆਂ ਨੀਤੀਆਂ ਅਤੇ ਫੈਸਲਿਆਂ ਰਾਹੀਂ ਐੱਮਐੱਸਐੱਮਈਜ਼ ਨੂੰ ਲਗਾਤਾਰ ਮਜ਼ਬੂਤ ​​ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਐੱਮਐੱਸਐੱਮਈ ਨਾ ਸਿਰਫ਼ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ​​ਕਰ ਰਹੇ ਹਨ, ਸਗੋਂ ਗਲੋਬਲ ਵੈਲਿਊ ਚੇਨਸ ਨੂੰ ਵੀ ਸਸ਼ਕਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।” ਕੋਵਿਡ ਮਹਾਮਾਰੀ ਦੌਰਾਨ ਫਾਰਮਾ-ਸਬੰਧਿਤ ਸਪਲਾਈ ਚੇਨ ਸੰਕਟ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੇ ਫਾਰਮਾ ਸੈਕਟਰ ਨੇ ਆਪਣੇ ਮਜ਼ਬੂਤ ਅਧਾਰ ਕਾਰਨ ਦੁਨੀਆ ਦੀ ਮਦਦ ਕੀਤੀ ਹੈ। ਇਸੇ ਤਰ੍ਹਾਂ, ਉਨ੍ਹਾਂ ਨੇ ਭਾਰਤ ਨੂੰ ਹੋਰ ਉਤਪਾਦਾਂ ਦੇ ਨਿਰਮਾਣ ਲਈ ਇੱਕ ਮਜ਼ਬੂਤ ​​ਅਧਾਰ ਬਣਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਡੇ ਐੱਮਐੱਸਐੱਮਈ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ।

ਐੱਮਐੱਸਐੱਮਈਜ਼ ਦੀ ਪਰਿਭਾਸ਼ਾ ਨੂੰ ਬਦਲਣ ਲਈ ਸਰਕਾਰ ਦੇ ਯਤਨਾਂ ਨੂੰ ਦਰਸਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲਗਭਗ 5 ਕਰੋੜ ਐੱਮਐੱਸਐੱਮਈਜ਼ ਨੂੰ ਰਸਮੀ ਅਰਥਵਿਵਸਥਾ ਨਾਲ ਜੋੜਿਆ ਹੈ, ਜਿਸ ਨਾਲ ਉਨ੍ਹਾਂ ਦੀ ਕਰਜ਼ੇ ਤੱਕ ਪਹੁੰਚ ਆਸਾਨ ਹੋ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕ੍ਰੈਡਿਟ ਲਿੰਕਡ ਗਾਰੰਟੀ ਸਕੀਮ ਵੀ ਸ਼ੁਰੂ ਕੀਤੀ ਹੈ, ਇਸ ਸਕੀਮ ਦੇ ਤਹਿਤ ਛੋਟੇ ਉਦਯੋਗਾਂ ਨੂੰ ਲਗਭਗ 7 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਪਿਛਲੇ ਦਹਾਕੇ ਵਿੱਚ, ਐੱਮਐੱਸਐੱਮਈਜ਼  ਲਈ ਕ੍ਰੈਡਿਟ ਪ੍ਰਵਾਹ ਦੁੱਗਣੇ ਤੋਂ ਵਧ ਹੋ ਗਿਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ 2014 ਵਿੱਚ ਇਹ ਲਗਭਗ 10 ਲੱਖ ਕਰੋੜ ਰੁਪਏ ਸੀ, ਅੱਜ ਇਹ 22 ਲੱਖ ਕਰੋੜ ਰੁਪਏ ਤੋਂ ਵਧ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜਸਥਾਨ ਵੀ ਇਸ ਦਾ ਵੱਡਾ ਲਾਭਪਾਤਰੀ ਰਿਹਾ ਹੈ ਅਤੇ ਐੱਮਐੱਸਐੱਮਈਜ਼ ਦੀ ਇਹ ਵਧਦੀ ਤਾਕਤ ਰਾਜਸਥਾਨ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਸਵੈ-ਨਿਰਭਰ ਭਾਰਤ ਦੀ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਤਮਨਿਰਭਰ ਭਾਰਤ ਅਭਿਆਨ ਦਾ ਦ੍ਰਿਸ਼ਟੀਕੋਣ ਵਿਸ਼ਵਵਿਆਪੀ ਹੈ ਅਤੇ ਇਸ ਦਾ ਪ੍ਰਭਾਵ ਵੀ ਵਿਸ਼ਵਵਿਆਪੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਰਕਾਰੀ ਪੱਧਰ ‘ਤੇ ਸਮੁੱਚੇ ਸਰਕਾਰੀ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਦਯੋਗਿਕ ਅਤੇ ਨਿਰਮਾਣ ਵਿਕਾਸ ਲਈ ਹਰ ਖੇਤਰ ਅਤੇ ਹਰ ਕਾਰਕ ਨੂੰ ਉਤਸ਼ਾਹਿਤ ਕਰ ਰਹੀ ਹੈ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਸਬਕਾ ਪ੍ਰਯਾਸ ਦੀ ਇਹ ਭਾਵਨਾ ਇੱਕ ਵਿਕਸਿਤ ਰਾਜਸਥਾਨ ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰੇਗੀ।

ਆਪਣੇ ਸੰਬੋਧਨ ਦੀ ਸਮਾਪਤੀ, ਵਿੱਚ ਸ਼੍ਰੀ ਮੋਦੀ ਨੇ ਸਾਰੇ ਨਿਵੇਸ਼ਕਾਂ ਨੂੰ ਰਾਈਜ਼ਿੰਗ ਰਾਜਸਥਾਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੁਨੀਆ ਭਰ ਤੋਂ ਆਏ ਵਫਦਾਂ ਨੂੰ ਰਾਜਸਥਾਨ ਅਤੇ ਭਾਰਤ ਵਿੱਚ ਸੰਭਾਵਨਾਵਾਂ ਦੀ ਭਾਲ ਕਰਨ ਦੀ ਤਾਕੀਦ ਕੀਤੀ ਜੋ ਉਨ੍ਹਾਂ ਲਈ ਅਭੁੱਲਣਯੋਗ ਤਜ਼ਰਬਾ ਰਹੇਗਾ।

ਈਵੈਂਟ ਵਿੱਚ ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰਿਭਾਊ ਕਿਸਨਰਾਓ ਬਾਗੜੇ, ਰਾਜਸਥਾਨ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ, ਮੰਤਰੀਗਣ, ਸਾਂਸਦ, ਵਿਧਾਇਕ, ਉਦਯੋਗ ਜਗਤ ਦੇ ਮੋਹਰੀ ਦਿੱਗਜ਼ ਅਤੇ ਹੋਰਨਾਂ ਪਤਵੰਤੇ ਮੌਜੂਦ ਸਨ।

ਪਿਛੋਕੜ

ਇਸ ਸਾਲ 9 ਤੋਂ 11 ਦਸੰਬਰ ਤੱਕ ਹੋਣ ਵਾਲੇ ਇਨਵੈਸਟਮੈਂਟ ਸਮਿਟ ਦਾ ਥੀਮ ‘ਭਰਪੂਰ, ਜ਼ਿੰਮੇਵਾਰ, ਤਿਆਰ’ ਹੈ। ਇਹ ਸਮਿਟ ਜਲ ਸੁਰੱਖਿਆ, ਸਸਟੇਨੇਬਲ ਮਾਈਨਿੰਗ, ਸਸਟੇਨੇਬਲ ਫਾਈਨਾਂਸ, ਸਮਾਵੇਸ਼ੀ ਟੂਰਿਜ਼ਮ, ਖੇਤੀ-ਕਾਰੋਬਾਰੀ ਇਨੋਵੇਸ਼ਨਜ਼ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪ ਦੇ ਵਿਸ਼ਿਆਂ ‘ਤੇ 12 ਸੈਕਟਰਲ ਥੀਮੈਟਿਕ ਸੈਸ਼ਨਾਂ ਦੀ ਮੇਜ਼ਬਾਨੀ ਕਰੇਗਾ। ਇਸ ਸਮਿਟ ਦੌਰਾਨ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਨਾਲ ‘ਰਹਿਣਯੋਗ ਸ਼ਹਿਰਾਂ ਲਈ ਜਲ ਪ੍ਰਬੰਧਨ’, ‘ਉਦਯੋਗਾਂ ਦੀ ਬਹੁਪੱਖੀ ਸਮਰੱਥਾ- ਨਿਰਮਾਣ ਅਤੇ ਇਸ ਤੋਂ ਅੱਗੇ’ ਅਤੇ ਟ੍ਰੇਡ ਅਤੇ ਟੂਰਿਜ਼ਮ ਵਰਗੇ ਵਿਸ਼ਿਆਂ ‘ਤੇ ਅੱਠ ਦੇਸ਼ਾਂ ਦੇ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ।

ਪ੍ਰਵਾਸੀ ਰਾਜਸਥਾਨੀ ਕਨਕਲੇਵ ਅਤੇ ਐੱਮਐੱਸਐੱਮਈ ਕਨਕਲੇਵ ਵੀ ਤਿੰਨ ਦਿਨਾਂ ਦੇ ਸੰਮੇਲਨ ਵਿੱਚ ਆਯੋਜਿਤ ਕੀਤੇ ਜਾਣਗੇ। ਰਾਜਸਥਾਨ ਗਲੋਬਲ ਬਿਜ਼ਨਸ ਐਕਸਪੋ ਵਿੱਚ ਥੀਮੈਟਿਕ ਪਵੇਲੀਅਨ ਜਿਵੇਂ ਕਿ ਰਾਜਸਥਾਨ ਪਵੇਲੀਅਨ, ਕੰਟਰੀ ਪਵੇਲੀਅਨ, ਸਟਾਰਟਅੱਪ ਪਵੇਲੀਅਨ ਆਦਿ ਸ਼ਾਮਲ ਹੋਣਗੇ। ਇਸ ਸਮਿਟ ਵਿੱਚ 16 ਭਾਗੀਦਾਰ ਦੇਸ਼ਾਂ ਅਤੇ 20 ਅੰਤਰਰਾਸ਼ਟਰੀ ਸੰਸਥਾਵਾਂ ਸਮੇਤ 32 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ।

 

 https://twitter.com/narendramodi/status/1866004408464728512 

https://twitter.com/PMOIndia/status/1866004993544986724 

https://twitter.com/PMOIndia/status/1866005488443306136 

https://twitter.com/PMOIndia/status/1866005962382798860 

https://twitter.com/PMOIndia/status/1866006330084864135 

https://twitter.com/PMOIndia/status/1866006926305149022 

https://twitter.com/PMOIndia/status/1866009861735043297 

https://twitter.com/PMOIndia/status/1866011485660459049 

https://www.youtube.com/watch?v=CIcZlsb9JGc

 

************

ਐੱਮਜੇਪੀਐੱ/ਸਆਰ