Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡੇਰ ਲੇਯਨ (Ursula Von der Leyen) ਨਾਲ ਗਲਬਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡੇਰ ਲੇਯਨ (Ursula Von der Leyen) ਨਾਲ ਗਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਰਾਇਸੀਨਾ ਡਾਇਲੌਗ ਵਿੱਚ ਉਦਘਾਟਨੀ ਭਾਸ਼ਣ ਦੇਣ ਲਈ ਸਹਿਮਤੀ ਦੇਣ ਲਈ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਦਾ ਧੰਨਵਾਦ ਕੀਤਾਅਤੇ ਕਿਹਾ ਕਿ ਉਹ ਦਿਨ ਵਿੱਚ ਬਾਅਦ ਵਿੱਚ ਹੋਣ ਵਾਲੇ ਉਨ੍ਹਾਂ ਦੇ ਭਾਸ਼ਣ ਨੂੰ ਸੁਣਨ ਲਈ ਉਤਸੁਕ ਹਨ।

ਲੀਡਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਵਿਸ਼ਾਲ ਅਤੇ ਜੀਵੰਤ ਲੋਕਤੰਤਰੀ ਸਮਾਜਾਂ ਦੇ ਰੂਪ ਵਿੱਚਭਾਰਤ ਅਤੇ ਯੂਰਪ ਬਹੁਤ ਸਾਰੇ ਆਲਮੀ ਮੁੱਦਿਆਂ ਤੇ ਇੱਕੋ ਜਿਹੀਆਂ ਕਦਰਾਂ-ਕੀਮਤਾਂ ਅਤੇ ਦ੍ਰਿਸ਼ਟੀਕੋਣ ਦੀ ਸਮਾਨਤਾ ਨੂੰ ਸਾਂਝਾ ਕਰਦੇ ਹਨ।

ਉਨ੍ਹਾਂ ਨੇ ਭਾਰਤ-ਯੂਰਪੀ ਸੰਘ ਰਣਨੀਤਕ ਭਾਈਵਾਲੀ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀਜਿਸ ਵਿੱਚ ਇੱਕ ਮੁਕਤ ਵਪਾਰ ਸਮਝੌਤੇ ਅਤੇ ਨਿਵੇਸ਼ ਸਮਝੌਤੇ ਤੇ ਗੱਲਬਾਤ ਦੀ ਅਗਾਮੀ ਦੁਬਾਰਾ ਸ਼ੁਰੂਆਤ ਸ਼ਾਮਲ ਹੈ। ਭਾਰਤ-ਈਯੂ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਿਆਸੀ-ਪੱਧਰ ਦੀ ਨਿਗਰਾਨੀ ਪ੍ਰਦਾਨ ਕਰਨ ਅਤੇ ਸਹਿਯੋਗ ਦੇ ਵਿਭਿੰਨ ਖੇਤਰਾਂ ਦਰਮਿਆਨ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਇੱਕ ਉੱਚ-ਪੱਧਰੀ ਵਪਾਰ ਅਤੇ ਟੈਕਨੋਲੋਜੀ ਕਮਿਸ਼ਨ ਦੀ ਸਥਾਪਨਾ ਕਰਨ ਲਈ ਸਹਿਮਤੀ ਦਿੱਤੀ ਗਈ।

ਲੀਡਰਾਂ ਨੇ ਗ੍ਰੀਨ ਹਾਈਡ੍ਰੋਜਨ ਜਿਹੇ ਖੇਤਰਾਂ ਵਿੱਚ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਸਮੇਤ ਜਲਵਾਯੂ ਨਾਲ ਸੰਬੰਧਿਤ ਮੁੱਦਿਆਂ ਤੇ ਵਿਆਪਕ ਚਰਚਾ ਕੀਤੀ। 

ਉਨ੍ਹਾਂ ਕੋਵਿਡ-19 ਦੀਆਂ ਨਿਰੰਤਰ ਜਾਰੀ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਅਤੇ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਵੈਕਸੀਨ ਅਤੇ ਇਲਾਜ ਲਈ ਬਰਾਬਰ ਪਹੁੰਚ ਯਕੀਨੀ ਬਣਾਉਣ ਲਈ ਪ੍ਰਯਤਨਾਂ ਤੇ ਜ਼ੋਰ ਦਿੱਤਾ।

ਇਸ ਤੋਂ ਇਲਾਵਾਬੈਠਕ ਦੌਰਾਨ ਯੂਕ੍ਰੇਨ ਦੀ ਸਥਿਤੀ ਅਤੇ ਇੰਡੋ-ਪੈਸੀਫਿਕ ਖੇਤਰ ਦੀਆਂ ਘਟਨਾਵਾਂ ਸਮੇਤ ਸਮਕਾਲੀ ਮਹੱਤਵ ਦੇ ਕਈ ਭੂ-ਰਾਜਨੀਤਿਕ ਮੁੱਦਿਆਂ ਤੇ ਚਰਚਾ ਕੀਤੀ ਗਈ।

 ************

ਡੀਐੱਸ/ਐੱਸਟੀ