ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਾਬਾਸਾਹੇਬ ਡਾ ਬੀ.ਆਰ.ਅੰਬੇਡਕਰ ਦਾ ਮਹਾਪਰਿਨਿਰਵਾਣ ਦਿਵਸ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾਸਾਹੇਬ ਅੰਬੇਡਕਰ ਦੁਆਰਾ ਤਿਆਰ ਕੀਤਾ ਗਿਆ ਸੰਵਿਧਾਨ, ਜਿਸ ਦੇ 75 ਸਾਲ ਪੂਰੇ ਹੋ ਗਏ ਹਨ, ਸਾਰੇ ਨਾਗਰਿਕਾਂ ਲਈ ਇੱਕ ਮਹਾਨ ਪ੍ਰੇਰਨਾ ਸਰੋਤ ਹੈ। ਸ਼੍ਰੀ ਮੋਦੀ ਨੇ ਭਾਰਤ ਦੇ ਸਾਰੇ ਨਾਗਰਿਕਾਂ ਵੱਲੋਂ ਬਾਬਾਸਾਹੇਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ।
ਇਹ ਨੋਟ ਕਰਦੇ ਹੋਏ, ਕਿ ਭਾਰਤ ਮੰਡਪਮ ਜੀ-20 ਮੀਟਿੰਗ ਦੇ ਸਫਲ ਸੰਗਠਨ ਸਮੇਤ ਪਿਛਲੇ 2 ਸਾਲਾਂ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਾਗਮਾਂ ਦਾ ਗਵਾਹ ਰਿਹਾ ਹੈ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੱਜ ਦਾ ਸਮਾਗਮ ਹੋਰ ਵੀ ਖਾਸ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਗਮ ਨੇ ਪੂਰੀ ਦਿੱਲੀ ਨੂੰ ਉੱਤਰ-ਪੂਰਬੀ ਭਾਰਤ ਦੇ ਵਿਭਿੰਨ ਰੰਗਾਂ ਨਾਲ ਇੰਦਰਧਨੁਸ਼ੀ ਰੰਗਿਆ ਗਿਆ ਹੈ। ਇਹ ਜੋੜਦੇ ਹੋਏ ਕਿ ਅਗਲੇ 3 ਦਿਨਾਂ ਤੱਕ ਪਹਿਲਾ ਅਸ਼ਟਲਕਸ਼ਮੀ ਮਹੋਤਸਵ ਮਨਾਇਆ ਜਾਵੇਗਾ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਾਗਮ ਪੂਰੇ ਉੱਤਰ-ਪੂਰਬੀ ਭਾਰਤ ਦੀ ਸਮਰੱਥਾ ਨੂੰ ਦੇਸ਼ ਅਤੇ ਦੁਨੀਆ ਸਾਹਮਣੇ ਪ੍ਰਦਰਸ਼ਿਤ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਮਾਗਮ ਬਹੁਤ ਸਾਰੇ ਵਪਾਰਕ ਸਮਝੌਤਿਆਂ ਦਾ ਗਵਾਹ ਹੋਵੇਗਾ ਅਤੇ ਸੱਭਿਆਚਾਰ, ਪਕਵਾਨ ਅਤੇ ਹੋਰ ਆਕਰਸ਼ਣਾਂ ਦੇ ਨਾਲ-ਨਾਲ ਉੱਤਰ-ਪੂਰਬ ਖੇਤਰ ਦੇ ਵੱਖ-ਵੱਖ ਉਤਪਾਦਾਂ ਨੂੰ ਵੀ ਪ੍ਰਦਰਸ਼ਿਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਗਮ ਲੋਕਾਂ ਨੂੰ ਪਦਮ ਪੁਰਸਕਾਰ ਜੇਤੂਆਂ ਸਮੇਤ ਵੱਖ-ਵੱਖ ਉਪਲਬਧੀਆਂ ਦੀਆਂ ਪ੍ਰਾਪਤੀਆਂ ਤੋਂ ਵੀ ਪ੍ਰੇਰਿਤ ਕਰੇਗਾ। ਇਸ ਸਮਾਗਮ ਨੂੰ ਵਿਲੱਖਣ ਅਤੇ ਆਪਣੀ ਕਿਸਮ ਦਾ ਪਹਿਲਾ ਆਯੋਜਨ ਕਰਾਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਾਗਮ ਉੱਤਰ-ਪੂਰਬੀ ਭਾਰਤ ਵਿੱਚ ਨਿਵੇਸ਼ ਦੇ ਵੱਡੇ ਮੌਕਿਆਂ ਲਈ ਦਰਵਾਜ਼ੇ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਭਰ ਦੇ ਨਿਵੇਸ਼ਕਾਂ ਦੇ ਨਾਲ-ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਕਾਰੀਗਰਾਂ ਲਈ ਇੱਕ ਵਧੀਆ ਮੌਕਾ ਹੈ। ਇਹ ਟਿੱਪਣੀ ਕਰਦੇ ਹੋਏ ਕਿ ਸਮਾਗਮ ਵਿੱਚ ਪ੍ਰਦਰਸ਼ਨੀਆਂ ਉੱਤਰ-ਪੂਰਬੀ ਭਾਰਤ ਦੀ ਵਿਭਿੰਨਤਾ ਅਤੇ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ, ਸ਼੍ਰੀ ਮੋਦੀ ਨੇ ਅਸ਼ਟਲਕਸ਼ਮੀ ਮਹੋਤਸਵ ਦੇ ਆਯੋਜਕਾਂ, ਉੱਤਰ-ਪੂਰਬੀ ਭਾਰਤ ਦੇ ਲੋਕਾਂ ਅਤੇ ਨਿਵੇਸ਼ਕਾਂ ਨੂੰ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 100 ਤੋਂ 200 ਸਾਲਾਂ ਵਿੱਚ, ਹਰ ਕਿਸੇ ਨੇ ਪੱਛਮੀ ਦੁਨੀਆ ਦੇ ਉਭਾਰ ਨੂੰ ਦੇਖਿਆ ਹੈ ਅਤੇ ਪੱਛਮੀ ਖੇਤਰ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਹਰ ਪੱਧਰ ‘ਤੇ ਦੁਨੀਆ ‘ਤੇ ਪ੍ਰਭਾਵ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਵੀ ਇਤਫਾਕ ਨਾਲ ਆਪਣੀ ਵਿਕਾਸ ਦੀ ਕਹਾਣੀ ਵਿੱਚ ਪੱਛਮੀ ਖੇਤਰ ਦੇ ਪ੍ਰਭਾਵ ਅਤੇ ਇਸ ਦੀ ਭੂਮਿਕਾ ਦੇਖੀ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਪੱਛਮ ਕੇਂਦ੍ਰਿਤ ਕਾਲਖੰਡ ਤੋਂ ਬਾਅਦ 21ਵੀਂ ਸਦੀ ਪੂਰਬ ਯਾਨੀ ਏਸ਼ੀਆ ਅਤੇ ਭਾਰਤ ਦੀ ਹੈ। ਸ਼੍ਰੀ ਮੋਦੀ ਨੇ ਆਪਣਾ ਦ੍ਰਿੜ੍ਹ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ, ਭਾਰਤ ਦੇ ਵਿਕਾਸ ਦੀ ਕਹਾਣੀ ਵੀ ਪੂਰਬੀ ਭਾਰਤ ਅਤੇ ਖਾਸ ਤੌਰ ‘ਤੇ ਉੱਤਰ-ਪੂਰਬ ਨਾਲ ਸਬੰਧਿਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਹਾਕਿਆਂ ਵਿੱਚ, ਭਾਰਤ ਨੇ ਮੁੰਬਈ, ਅਹਿਮਦਾਬਾਦ, ਦਿੱਲੀ, ਚੇਨਈ, ਬੈਂਗਲੁਰੂ, ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਦੇ ਉਭਾਰ ਨੂੰ ਦੇਖਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿੱਚ, ਭਾਰਤ ਗੁਹਾਟੀ, ਅਗਰਤਲਾ, ਇੰਫਾਲ, ਇਟਾਨਗਰ, ਗੰਗਟੋਕ, ਕੋਹਿਮਾ, ਸ਼ਿਲੌਂਗ ਅਤੇ ਆਈਜ਼ੌਲ ਵਰਗੇ ਸ਼ਹਿਰਾਂ ਦੀ ਨਵੀਂ ਸਮਰੱਥਾ ਦੇਖੇਗਾ ਅਤੇ ਅਸ਼ਟਲਕਸ਼ਮੀ ਵਰਗੇ ਸਮਾਗਮ ਇਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਗੇ।
ਭਾਰਤੀ ਪਰੰਪਰਾ ਨੂੰ ਛੋਹਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਵੀ ਲਕਸ਼ਮੀ ਨੂੰ ਸੁੱਖ, ਸਿਹਤ ਅਤੇ ਖੁਸ਼ਹਾਲੀ ਦੀ ਦੇਵੀ ਕਿਹਾ ਜਾਂਦਾ ਹੈ। ਦੇਵੀ ਲਕਸ਼ਮੀ ਦੇ ਅੱਠ ਰੂਪਾਂ ਦੀ ਸੂਚੀ ਗਿਣਵਾਉਂਦੇ ਹੋਏ, ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਸਾਰੇ ਅੱਠ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸ਼੍ਰੀ ਮੋਦੀ ਨੇ ਕਿਹਾ ਕਿ ਅੱਠ ਰਾਜਾਂ ਦੀ ਅਸ਼ਟਲਕਸ਼ਮੀ ਭਾਰਤ ਦੇ ਉੱਤਰ-ਪੂਰਬ ਵਿੱਚ ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਮ ਵਿੱਚ ਮੌਜੂਦ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸ਼ਟਲਕਸ਼ਮੀ ਦੇ ਅੱਠ ਰੂਪ ਉੱਤਰ ਪੂਰਬ ਦੇ ਇਹਨਾਂ ਅੱਠ ਰਾਜਾਂ ਵਿੱਚ ਦਰਸਾਏ ਗਏ ਹਨ।
ਇਹ ਟਿੱਪਣੀ ਕਰਦੇ ਹੋਏ ਕਿ ਪਹਿਲਾ ਰੂਪ ਆਦਿ ਲਕਸ਼ਮੀ ਸਨ, ਸ਼੍ਰੀ ਮੋਦੀ ਨੇ ਕਿਹਾ ਕਿ ਆਦਿ ਸੰਸਕ੍ਰਿਤੀ ਸਾਡੇ ਉੱਤਰ ਪੂਰਬ ਦੇ ਹਰ ਰਾਜ ਵਿੱਚ ਮਜ਼ਬੂਤੀ ਨਾਲ ਫੈਲੀ ਹੋਈ ਹੈ। ਉੱਤਰ ਪੂਰਬੀ ਭਾਰਤ ਦੇ ਹਰੇਕ ਰਾਜ ਨੇ ਆਪਣੀ ਪਰੰਪਰਾ ਅਤੇ ਸੱਭਿਆਚਾਰ ਨੂੰ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਚੈਰੀ ਬਲੌਸਮ ਫੈਸਟੀਵਲ, ਨਾਗਾਲੈਂਡ ਦੇ ਹੌਰਨਬਿਲ ਫੈਸਟੀਵਲ, ਅਰੁਣਾਚਲ ਦੇ ਔਰੇਂਜ ਫੈਸਟੀਵਲ, ਮਿਜ਼ੋਰਮ ਦੇ ਚਾਪਚਰ ਕੁਟ ਫੈਸਟੀਵਲ, ਅਸਾਮ ਦੇ ਬੀਹੂ, ਮਨੀਪੁਰੀ ਡਾਂਸ ਨੂੰ ਸੂਚੀਬੱਧ ਕੀਤਾ ਅਤੇ ਸ਼ਾਮਲ ਕੀਤਾ ਅਤੇ ਕਿਹਾ ਕਿ ਉੱਤਰ ਪੂਰਬੀ ਭਾਰਤ ਵਿੱਚ ਇੰਨੀ ਵੱਡੀ ਵਿਭਿੰਨਤਾ ਸੀ।
ਦੇਵੀ ਲਕਸ਼ਮੀ ਦੇ ਦੂਜੇ ਰੂਪ – ਧਨ ਲਕਸ਼ਮੀ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਨੂੰ ਖਣਿਜਾਂ, ਤੇਲ, ਚਾਹ ਦੇ ਬਾਗਾਂ ਅਤੇ ਜੈਵ-ਵਿਭਿੰਨਤਾ ਦੇ ਮਹਾਨ ਸੰਗਮ ਦੇ ਨਾਲ ਭਰਪੂਰ ਕੁਦਰਤੀ ਸਰੋਤਾਂ ਦੀ ਬਖਸ਼ਿਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਉੱਥੇ ਨਵਿਆਉਣਯੋਗ ਊਰਜਾ ਦੀ ਬਹੁਤ ਵੱਡੀ ਸੰਭਾਵਨਾ ਹੈ ਅਤੇ “ਧਨ ਲਕਸ਼ਮੀ” ਦਾ ਇਹ ਆਸ਼ੀਰਵਾਦ ਪੂਰੇ ਉੱਤਰ ਪੂਰਬ ਲਈ ਵਰਦਾਨ ਹੈ।
ਇਸ ਨੂੰ ਉਜਾਗਰ ਕਰਦੇ ਹੋਏ, ਕਿ ਦੇਵੀ ਲਕਸ਼ਮੀ ਦਾ ਤੀਜਾ ਰੂਪ – ਧਨਯਾ ਲਕਸ਼ਮੀ ਉੱਤਰ ਪੂਰਬ ਲਈ ਬਹੁਤ ਦਿਆਲੂ ਸਨ, ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ ਪੂਰਬ ਕੁਦਰਤੀ ਖੇਤੀ, ਜੈਵਿਕ ਖੇਤੀ ਅਤੇ ਬਾਜਰੇ6 ਲਈ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਸਿੱਕਮ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਜੈਵਿਕ ਰਾਜ ਹੋਣ ‘ਤੇ ਭਾਰਤ ਨੂੰ ਮਾਣ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਉੱਤਰ ਪੂਰਬ ਵਿੱਚ ਉੱਗਦੇ ਚਾਵਲ, ਬਾਂਸ, ਮਸਾਲੇ ਅਤੇ ਮੈਡੀਕਲ ਪਲਾਂਟ ਉੱਥੋਂ ਦੀ ਖੇਤੀਬਾੜੀ ਦੀ ਸ਼ਕਤੀ ਦੇ ਗਵਾਹ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉੱਤਰ ਪੂਰਬ ਦੀ ਉਹਨਾਂ ਸਮਾਧਾਨਾਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਸੀ ਜੋ ਅੱਜ ਦਾ ਭਾਰਤ ਸਿਹਤਮੰਦ ਜੀਵਨ ਸ਼ੈਲੀ ਅਤੇ ਪੋਸ਼ਣ ਨਾਲ ਸਬੰਧਤ ਵਿਸ਼ਵ ਨੂੰ ਦੇਣਾ ਚਾਹੁੰਦਾ ਹੈ।
ਅਸ਼ਟਲਕਸ਼ਮੀ ਦੇ ਚੌਥੇ ਰੂਪ – ਗਜ ਲਕਸ਼ਮੀ ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਦੇਵੀ ਗਜ ਲਕਸ਼ਮੀ ਆਪਣੇ ਆਲੇ- ਦੁਆਲੇ ਹਾਥੀਆਂ ਦੇ ਨਾਲ ਕਮਲ ‘ਤੇ ਬਿਰਾਜਮਾਨ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਉੱਤਰ ਪੂਰਬ ਵਿੱਚ ਵਿਸ਼ਾਲ ਜੰਗਲ, ਰਾਸ਼ਟਰੀ ਪਾਰਕ ਜਿਵੇਂ ਕਾਜ਼ੀਰੰਗਾ, ਮਾਨਸ-ਮਿਹਾਓ ਅਤੇ ਹੋਰ ਜੰਗਲੀ ਜੀਵ ਅਸਥਾਨ ਹਨ। ਉਨ੍ਹਾਂ ਅੱਗੇ ਕਿਹਾ ਕਿ ਇੱਥੇ ਸ਼ਾਨਦਾਰ ਗੁਫਾਵਾਂ ਅਤੇ ਆਕਰਸ਼ਕ ਝੀਲਾਂ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਗਜਲਕਸ਼ਮੀ ਦੇ ਆਸ਼ੀਰਵਾਦ ਵਿੱਚ ਉੱਤਰ ਪੂਰਬ ਨੂੰ ਦੁਨੀਆ ਦਾ ਸਭ ਤੋਂ ਸ਼ਾਨਦਾਰ ਸੈਰ-ਸਪਾਟਾ ਸਥਾਨ ਬਣਾਉਣ ਦੀ ਸਮਰੱਥਾ ਹੈ।
ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਉੱਤਰ ਪੂਰਬ ਸਿਰਜਣਾਤਮਕਤਾ ਅਤੇ ਕੌਸ਼ਲ ਲਈ ਜਾਣਿਆ ਜਾਂਦਾ ਹੈ ਜਿਸ ਨੂੰ ਅਸ਼ਟਲਕਸ਼ਮੀ ਦੇ ਪੰਜਵੇਂ ਰੂਪ -ਸੰਤਾਨ ਲਕਸ਼ਮੀ ਵਜੋਂ ਦਰਸਾਇਆ ਗਿਆ ਹੈ, ਜਿਸ ਦਾ ਅਰਥ ਉਤਪਾਦਕਤਾ ਅਤੇ ਰਚਨਾਤਮਕਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸਾਮ ਦੀ ਮੁਗਾ ਸਿਲਕ, ਮਨੀਪੁਰ ਦੀ ਮੋਇਰਾਂਗ ਫੀ, ਵਾਂਖੇਈ ਫੀ, ਨਾਗਾਲੈਂਡ ਦੀ ਚਖੇਸ਼ਾਂਗ ਸ਼ਾਲ ਵਰਗੇ ਹੈਂਡਲੂਮ ਅਤੇ ਹੈਂਡਕ੍ਰਾਫਟ ਦਾ ਕੌਸ਼ਲ਼ ਹਰ ਕਿਸੇ ਦਾ ਦਿਲ ਜਿੱਤ ਲਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਥੇ ਦਰਜਨਾਂ ਅਜਿਹੇ ਭੂਗੋਲਿਕ ਸੰਕੇਤ (ਜੀਆਈ) ਟੈਗ ਵਾਲੇ ਉਤਪਾਦ ਹਨ ਜੋ ਉੱਤਰ ਪੂਰਬ ਦੀ ਸ਼ਿਲਪਕਾਰੀ ਅਤੇ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਦੇ ਹਨ।
ਅਸ਼ਟਲਕਸ਼ਮੀ ਦੀ ਛੇਵੀਂ ਲਕਸ਼ਮੀ -ਵੀਰ ਲਕਸ਼ਮੀ ਜੋ ਸਾਹਸ ਅਤੇ ਸ਼ਕਤੀ ਦੇ ਸੰਗਮ ਦੀ ਪ੍ਰਤੀਕ ਹੈ, ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਉੱਤਰ ਪੂਰਬ ਮਹਿਲਾਵਾਂ ਦੀ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਮਨੀਪੁਰ ਦੇ ਨੂਪੀ ਲਾਨ ਅੰਦੋਲਨ ਦੀ ਉਦਾਹਰਣ ਦਿੱਤੀ ਜਿਸ ਨੇ ਮਹਿਲਾ ਸ਼ਕਤੀ ਨੂੰ ਦਰਸਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਉੱਤਰ ਪੂਰਬ ਦੀਆਂ ਮਹਿਲਾਵਾਂ ਨੇ ਗੁਲਾਮੀ ਵਿਰੁੱਧ ਆਵਾਜ਼ ਉਠਾਈ ਹੈ, ਉਹ ਭਾਰਤ ਦੇ ਇਤਿਹਾਸ ਵਿੱਚ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਦਰਜ ਰਹੇਗੀ। ਉਨ੍ਹਾਂ ਕਿਹਾ ਕਿ ਲੋਕ ਕਥਾਵਾਂ ਤੋਂ ਲੈ ਕੇ ਸਾਡੇ ਸੁਤੰਤਰਤਾ ਸੰਗਰਾਮ ਤੱਕ ਰਾਨੀ ਗਾਦਿਨਲਿਯੂ, ਕਨਕਲਤਾ ਬਰੂਆ, ਰਾਣੀ ਇੰਦਰਾ ਦੇਵੀ, ਲਾਲਨੁ ਰੋਪਿਲਿਆਨੀ ਵਰਗੀਆਂ ਬਹਾਦਰ ਮਹਿਲਾਵਾਂ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਵੀ ਉੱਤਰ ਪੂਰਬ ਦੀਆਂ ਧੀਆਂ ਇਸ ਪਰੰਪਰਾ ਨੂੰ ਹੋਰ ਵਧਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉੱਤਰ ਪੂਰਬ ਦੀਆਂ ਮਹਿਲਾਵਾਂ ਦੀ ਉੱਦਮਤਾ ਨੇ ਪੂਰੇ ਉੱਤਰ ਪੂਰਬ ਨੂੰ ਇੱਕ ਅਜਿਹੀ ਮਜ਼ਬੂਤੀ ਦਿੱਤੀ ਹੀ, ਜਿਸ ਦਾ ਕੋਈ ਮੁਕਾਬਲਾ ਨਹੀਂ ਹੈ।
ਇਹ ਟਿੱਪਣੀ ਕਰਦੇ ਹੋਏ ਕਿ ਅਸ਼ਟਲਕਸ਼ਮੀ ਦੀ ਸੱਤਵੀਂ ਲਕਸ਼ਮੀ – ਜੈ ਲਕਸ਼ਮੀ ਪ੍ਰਸਿੱਧੀ ਅਤੇ ਵਡਿਆਈ ਪ੍ਰਦਾਨ ਕਰਨ ਵਾਲੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉੱਤਰ ਪੂਰਬ ਦੀ ਭਾਰਤ ਪ੍ਰਤੀ ਪੂਰੀ ਦੁਨੀਆ ਦੀਆਂ ਉਮੀਦਾਂ ਵਿੱਚ ਇੱਕ ਵੱਡੀ ਹਿੱਸੇਦਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਭਾਰਤ ਆਪਣੀ ਸੰਸਕ੍ਰਿਤੀ ਅਤੇ ਵਪਾਰ ਦੀ ਗਲੋਬਲ ਕਨੈਕਟੀਵਿਟੀ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਉੱਥੇ ਹੀ ਉੱਤਰ ਪੂਰਬ ਖੇਤਰ ਭਾਰਤ ਨੂੰ ਦੱਖਣੀ ਏਸ਼ੀਆ ਅਤੇ ਪੂਰਬੀ ਏਸ਼ੀਆ ਦੇ ਅਨੰਤ ਅਵਸਰਾਂ ਨਾਲ ਜੋੜਦਾ ਹੈ।
ਅਸ਼ਟਲਕਸ਼ਮੀ ਦੀ ਅੱਠਵੀਂ ਲਕਸ਼ਮੀ – ਵਿੱਦਿਆ ਲਕਸ਼ਮੀ, ਗਿਆਨ ਅਤੇ ਸਿੱਖਿਆ ਦਾ ਪ੍ਰਤੀਕ ਹਨ, ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਆਧੁਨਿਕ ਭਾਰਤ ਦੀ ਸਿਰਜਣਾ ਵਿੱਚ ਸਿੱਖਿਆ ਦੇ ਬਹੁਤ ਸਾਰੇ ਪ੍ਰਮੁੱਖ ਕੇਂਦਰ ਉੱਤਰ ਪੂਰਬ ਵਿੱਚ ਸਨ ਜਿਵੇਂ ਕਿ ਆਈਆਈਟੀ ਗੁਹਾਟੀ, ਐੱਨਆਈਟੀ ਸਿਲਚਰ, ਐਨਆਈਟੀ ਮੇਘਾਲਿਆ, ਐਨਆਈਟੀ ਅਗਰਤਲਾ, ਅਤੇ ਆਈਆਈਐਮ ਸ਼ਿਲੌਂਗ। ਉਨ੍ਹਾਂ ਅੱਗੇ ਕਿਹਾ ਕਿ ਉੱਤਰ ਪੂਰਬ ਨੂੰ ਪਹਿਲਾਂ ਹੀ ਆਪਣਾ ਪਹਿਲਾ ਏਮਸ ਮਿਲ ਚੁੱਕਾ ਹੈ ਜਦਕਿ ਦੇਸ਼ ਦੀ ਪਹਿਲੀ ਰਾਸ਼ਟਰੀ ਖੇਡ ਯੂਨੀਵਰਸਿਟੀ ਮਣੀਪੁਰ ਵਿੱਚ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਉੱਤਰ ਪੂਰਬ ਨੇ ਦੇਸ਼ ਨੂੰ ਮੈਰੀਕੌਮ, ਬਾਈਚੁੰਗ ਭੂਟੀਆ, ਮੀਰਾਬਾਈ ਚਾਨੂ, ਲਵਲੀਨਾ, ਸਰਿਤਾ ਦੇਵੀ ਵਰਗੇ ਕਈ ਮਹਾਨ ਖਿਡਾਰੀ ਦਿੱਤੇ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੱਜ ਉੱਤਰ ਪੂਰਬ ਨੇ ਟੈਕਨੋਲੋਜੀ ਨਾਲ ਸਬੰਧਿਤ ਸਟਾਰਟ-ਅੱਪ, ਸੇਵਾ ਕੇਂਦਰਾਂ ਅਤੇ ਸੈਮੀਕੰਡਕਟਰਾਂ ਵਰਗੇ ਉਦਯੋਗਾਂ ਵਿੱਚ ਵੀ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਹਜ਼ਾਰਾਂ ਨੌਜਵਾਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖੇਤਰ ਨੌਜਵਾਨਾਂ ਲਈ ਸਿੱਖਿਆ ਅਤੇ ਕੌਸ਼ਲ ਦਾ ਵੱਡਾ ਕੇਂਦਰ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਅਸ਼ਟਲਕਸ਼ਮੀ ਮਹੋਤਸਵ ਉੱਤਰ ਪੂਰਬ ਦੇ ਬਿਹਤਰ ਭਵਿੱਖ ਦਾ ਜਸ਼ਨ ਹੈ”। ਉਨ੍ਹਾਂ ਨੇ ਕਿਹਾ ਕਿ ਇਹ ਵਿਕਾਸ ਦੀ ਨਵੀਂ ਸਵੇਰ ਦਾ ਜਸ਼ਨ ਹੈ, ਜੋ ਕਿ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਪ੍ਰੋਤਸਾਹਨ ਦੇਵੇਗਾ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੱਜ ਉੱਤਰ ਪੂਰਬ ਵਿੱਚ ਨਿਵੇਸ਼ ਲਈ ਬਹੁਤ ਉਤਸ਼ਾਹ ਹੈ ਅਤੇ ਪਿਛਲੇ ਦਹਾਕੇ ਵਿੱਚ, ਸਾਰਿਆਂ ਨੇ ਉੱਤਰ ਪੂਰਬ ਖੇਤਰ ਦੇ ਵਿਕਾਸ ਦੀ ਇੱਕ ਸ਼ਾਨਦਾਰ ਯਾਤਰਾ ਦੇਖੀ ਹੈ। ਇਸ ਯਾਤਰਾ ਨੂੰ ਆਸਾਨ ਨਹੀਂ ਦੱਸਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਉੱਤਰ ਪੂਰਬ ਦੇ ਰਾਜਾਂ ਨੂੰ ਭਾਰਤ ਦੀ ਵਿਕਾਸ ਕਹਾਣੀ ਨਾਲ ਜੋੜਨ ਲਈ ਹਰ ਸੰਭਵ ਕਦਮ ਚੁੱਕੇ ਹਨ। ਉੱਤਰ ਪੂਰਬ ਵਿੱਚ ਪਿਛਲੀਆਂ ਸਰਕਾਰਾਂ ਦੁਆਰਾ ਘੱਟ ਸੀਟਾਂ ਅਤੇ ਵੋਟਾਂ ਦੇ ਕਾਰਨ ਵਿਕਾਸ ’ਤੇ ਧਿਆਨ ਨਾ ਦਿੱਤੇ ਜਾਣ ਦੀ ਗੱਲ ਨੂੰ ਜੋੜਦੇ ਹੋਏ, ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਇਹ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਹੀ ਸੀ ਜਿਸ ਨੇ ਪਹਿਲੀ ਵਾਰ ਉੱਤਰ ਪੂਰਬ ਦੇ ਵਿਕਾਸ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਸੀ। .
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਪਿਛਲੇ ਦਹਾਕੇ ਵਿੱਚ ਸਰਕਾਰ ਨੇ ਦਿੱਲੀ ਅਤੇ ਉੱਤਰ ਪੂਰਬ ਦੇ ਲੋਕਾਂ ਵਿਚਕਾਰ ਦੂਰੀ ਨੂੰ ਘਟਾਉਣ ਲਈ ਅਣਥੱਕ ਮਿਹਨਤ ਕੀਤੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਨੇ ਉੱਤਰ ਪੂਰਬੀ ਰਾਜਾਂ ਦਾ 700 ਤੋਂ ਵੱਧ ਵਾਰ ਦੌਰਾ ਕੀਤਾ ਹੈ ਅਤੇ ਲੋਕਾਂ ਨਾਲ ਲੰਮਾ ਸਮਾਂ ਬਿਤਾਇਆ ਹੈ। ਉੱਥੇ, ਜਿਸ ਨੇ ਸਰਕਾਰ ਅਤੇ ਉੱਤਰ ਪੂਰਬ ਤੇ ਇਸ ਦੇ ਵਿਕਾਸ ਵਿਚਕਾਰ ਇੱਕ ਭਾਵਨਾਤਮਕ ਸੰਪਰਕ ਪੈਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਉੱਥੋਂ ਦੇ ਵਿਕਾਸ ਨੂੰ ਸ਼ਾਨਦਾਰ ਰਫ਼ਤਾਰ ਮਿਲੀ ਹੈ। ਉੱਤਰ ਪੂਰਬ ਦੇ ਵਿਕਾਸ ਨੂੰ ਗਤੀ ਦੇਣ ਲਈ 1990 ਦੇ ਦਹਾਕੇ ਵਿੱਚ ਬਣਾਈ ਗਈ ਇੱਕ ਨੀਤੀ ਦਾ ਹਵਾਲਾ ਦਿੰਦੇ ਹੋਏ, ਜਿਸ ਦੇ ਤਹਿਤ ਕੇਂਦਰ ਸਰਕਾਰ ਦੇ 50 ਤੋਂ ਵੱਧ ਮੰਤਰਾਲਿਆਂ ਨੂੰ ਆਪਣੇ ਬਜਟ ਦਾ 10 ਫੀਸਦੀ ਉੱਤਰ ਪੂਰਬ ਵਿੱਚ ਨਿਵੇਸ਼ ਕਰਨਾ ਪਿਆ ਸੀ, ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ 1990 ਦੇ ਦਹਾਕੇ ਦੇ ਮੁਕਾਬਲੇ ਪਿਛਲੇ 10 ਸਾਲਾਂ ਵਿੱਚ ਬਹੁਤ ਗ੍ਰਾਂਟਾਂ ਦਿੱਤੀਆਂ ਹਨ। । ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਹੀ ਉਪਰੋਕਤ ਸਕੀਮ ਤਹਿਤ ਉੱਤਰ ਪੂਰਬ ਵਿੱਚ 5 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ, ਜੋ ਮੌਜੂਦਾ ਸਰਕਾਰ ਦੀ ਉੱਤਰ ਪੂਰਬ ਵੱਲ ਤਰਜੀਹ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਰਕਾਰ ਨੇ ਉੱਤਰ ਪੂਰਬ ਲਈ ਬਹੁਤ ਸਾਰੀਆਂ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜਿਵੇਂ ਪੀਐੱਮ-ਡਿਵਾਈਨ, ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਯੋਜਨਾ ਅਤੇ ਉੱਤਰ ਪੂਰਬ ਵੈਂਚਰ ਫੰਡ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਨੇ ਰੋਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਕੀਤੇ ਹਨ। ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਸਰਕਾਰ ਨੇ ਉੱਤਰ ਪੂਰਬ ਦੀਆਂ ਉਦਯੋਗਿਕ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਉੱਨਤੀ ਯੋਜਨਾ ਵੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨਵੇਂ ਉਦਯੋਗਾਂ ਲਈ ਵਧੀਆ ਮਾਹੌਲ ਸਿਰਜਿਆ ਜਾਵੇਗਾ ਤਾਂ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਸੈਮੀਕੰਡਕਟਰ ਸੈਕਟਰ ਨੂੰ ਭਾਰਤ ਲਈ ਨਵਾਂ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਇਸ ਨਵੇਂ ਸੈਕਟਰ ਨੂੰ ਉਤਸ਼ਾਹ ਦੇਣ ਲਈ ਅਸਾਮ ਨੂੰ ਚੁਣਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਜਿਹੇ ਨਵੇਂ ਉਦਯੋਗ ਉੱਤਰ ਪੂਰਬ ਵਿੱਚ ਸਥਾਪਿਤ ਕੀਤੇ ਜਾਣਗੇ, ਤਾਂ ਦੇਸ਼ ਅਤੇ ਦੁਨੀਆ ਦੇ ਨਿਵੇਸ਼ਕ ਉੱਥੇ ਨਵੀਆਂ ਸੰਭਾਵਨਾਵਾਂ ਦੀ ਖੋਜ ਕਰਨਗੇ।
ਸ਼੍ਰੀ ਮੋਦੀ ਨੇ ਕਿਹਾ, “ਅਸੀਂ ਉੱਤਰ-ਪੂਰਬ ਨੂੰ ਭਾਵਨਾ, ਇਕੋਨਮੀ ਅਤੇ ਈਕੋਲੌਜੀ ਦੀ ਟ੍ਰੀਨਿਟੀ ਨਾਲ ਜੋੜ ਰਹੇ ਹਾਂ”। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨਾ ਸਿਰਫ ਉੱਤਰ ਪੂਰਬ ਵਿੱਚ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ, ਸਗੋਂ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਵੀ ਰੱਖ ਰਹੀ ਹੈ। ਇਹ ਟਿੱਪਣੀ ਕਰਦੇ ਹੋਏ ਕਿ ਉੱਤਰ ਪੂਰਬ ਵਿੱਚ ਸਭ ਤੋਂ ਵੱਡੀ ਚੁਣੌਤੀ ਪਿਛਲੇ ਦਹਾਕਿਆਂ ਵਿੱਚ ਕਈ ਰਾਜਾਂ ਨਾਲ ਰੇਲ ਸੁਵਿਧਾਵਾਂ ਦੀ ਘਾਟ ਦੇ ਨਾਲ ਸੰਪਰਕ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2014 ਤੋਂ ਬਾਅਦ ਭੌਤਿਕ ਬੁਨਿਆਦੀ ਢਾਂਚੇ ਅਤੇ ਸਮਾਜਿਕ ਬੁਨਿਆਦੀ ਢਾਂਚੇ ‘ਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਨਾਲ ਉੱਤਰ ਪੂਰਬ ਵਿੱਚ ਬੁਨਿਆਦੀ ਢਾਂਚੇ ਦੀ ਗੁਣਵੱਤਾ ਅਤੇ ਉੱਤਰ ਪੂਰਬ ਦੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਦੋਵਾਂ ਵਿੱਚ ਸੁਧਾਰ ਆਇਆ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਕਈ ਸਾਲਾਂ ਤੋਂ ਲਟਕ ਰਹੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਵੀ ਤੇਜ਼ੀ ਲਿਆਂਦੀ ਹੈ। ਬੋਗੀ-ਬੀਲ ਪੁਲ ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੇ ਬੋਗੀ-ਬੀਲ ਪੁਲ ਦੇ ਪੂਰਾ ਹੋਣ ਤੋਂ ਪਹਿਲਾਂ ਪੂਰੇ ਦਿਨ ਦੇ ਸਫ਼ਰ ਦੇ ਮੁਕਾਬਲੇ ਹੁਣ ਧੇਮਾਜੀ ਅਤੇ ਡਿਬਰੂਗੜ੍ਹ ਵਿਚਕਾਰ ਯਾਤਰਾ ਸਿਰਫ਼ ਇੱਕ ਜਾਂ ਦੋ ਘੰਟਿਆਂ ਵਿੱਚ ਕੀਤਾ ਜਾ ਸਕਦੀ ਹੈ।
ਸ਼੍ਰੀ ਮੋਦੀ ਨੇ ਕਿਹਾ, “ਪਿਛਲੇ ਦਹਾਕੇ ਵਿੱਚ ਲਗਭਗ ਪੰਜ ਹਜ਼ਾਰ ਕਿਲੋਮੀਟਰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਪੂਰੇ ਕੀਤੇ ਗਏ ਹਨ।” ਉਨ੍ਹਾਂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਸੈਲਾ ਟਨਲ, ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ (ਟ੍ਰਾਈਲੇਟਰਲ) ਰਾਜਮਾਰਗ, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ ਵਿੱਚ ਸਰਹੱਦੀ ਸੜਕਾਂ ਵਰਗੇ ਪ੍ਰੋਜੈਕਟਾਂ ਨੇ ਸਸ਼ਕਤ ਸੜਕ ਸੰਪਰਕ ਦਾ ਵਿਸਤਾਰ ਕੀਤਾ ਹੈ। ਇਸ ਤੱਥ ਨੂੰ ਯਾਦ ਕਰਦੇ ਹੋਏ ਕਿ ਭਾਰਤ ਨੇ ਪਿਛਲੇ ਸਾਲ ਜੀ-20 ਦੇ ਦੌਰਾਨ ਦੁਨੀਆ ਦੇ ਸਾਹਮਣੇ ਭਾਰਤ-ਮੱਧ ਪੂਰਬ-ਯੂਰੋਪ ਕੌਰੀਡੋਰ (ਆਈ-ਮੈਕ) ਦਾ ਨਜ਼ਰੀਆ ਪੇਸ਼ ਕੀਤਾ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਆਈ-ਮੈਕ ਭਾਰਤ ਦੇ ਉੱਤਰ-ਪੂਰਬੀ ਖੇਤਰ ਨੂੰ ਦੁਨੀਆ ਨਾਲ਼ ਜੋੜੇਗਾ।
ਉੱਤਰ-ਪੂਰਬੀ ਖੇਤਰ ਵਿੱਚ ਕਈ ਗੁਣਾ ਵਧੀ ਰੇਲ ਕਨੈਕਟੀਵਿਟੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਨੂੰ ਰੇਲ ਰਾਹੀਂ ਜੋੜਨ ਦਾ ਕੰਮ ਪੂਰਾ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵੰਦੇ ਭਾਰਤ ਟ੍ਰੇਨ ਦਾ ਸੰਚਾਲਨ ਵੀ ਉੱਤਰ-ਪੂਰਬੀ ਖੇਤਰ ਵਿੱਚ ਸ਼ੁਰੂ ਹੋ ਗਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਪਿਛਲੇ ਦਸ ਸਾਲਾਂ ਵਿੱਚ, ਉੱਤਰ-ਪੂਰਬੀ ਖੇਤਰ ਵਿੱਚ ਹਵਾਈ ਅੱਡਿਆਂ ਅਤੇ ਉਡਾਣਾਂ ਦੀ ਸੰਖਿਆ ਲਗਭਗ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ’ਤੇ ਜਲਮਾਰਗ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਦਕਿ ਸਬਰੂਮ ਲੈਂਡਪੋਰਟ ਨਾਲ ਵੀ ਜਲ ਕਨੈਕਟੀਵਿਟੀ ਬਿਹਤਰ ਹੋ ਰਹੀ ਹੈ।
ਇਹ ਦੱਸਦੇ ਹੋਏ ਕਿ ਮੋਬਾਈਲ ਅਤੇ ਗੈਸ ਪਾਈਪਲਾਈਨ ਕਨੈਕਟੀਵਿਟੀ ’ਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਦੇ ਹਰ ਰਾਜ ਨੂੰ ਨੌਰਥ ਈਸਟ ਗੈਸ ਗਰਿੱਡ ਨਾਲ ਜੋੜਿਆ ਜਾ ਰਿਹਾ ਹੈ ਅਤੇ 1600 ਕਿਲੋਮੀਟਰ ਤੋਂ ਵੱਧ ਲੰਬੀ ਗੈਸ ਪਾਈਪਲਾਈਨ ਵਿਛਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੰਟਰਨੈੱਟ ਕਨੈਕਟੀਵਿਟੀ ’ਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਉੱਤਰ-ਪੂਰਬੀ ਖੇਤਰ ਦੇ ਰਾਜਾਂ ਵਿੱਚ 2600 ਤੋਂ ਵੱਧ ਮੋਬਾਈਲ ਟਾਵਰ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿੱਚ 13 ਹਜ਼ਾਰ ਕਿਲੋਮੀਟਰ ਤੋਂ ਵੱਧ ਓਪਟੀਕਲ ਫਾਈਬਰ ਵਿਛਾਇਆ ਗਿਆ ਹੈ। ਸ਼੍ਰੀ ਮੋਦੀ ਇਸ ਗੱਲ ਤੋਂ ਖੁਸ਼ ਸਨ ਕਿ 5ਜੀ ਕਨੈਕਟੀਵਿਟੀ ਉੱਤਰ-ਪੂਰਬੀ ਖੇਤਰ ਦੇ ਸਾਰੇ ਰਾਜਾਂ ਤੱਕ ਪਹੁੰਚ ਗਈ ਹੈ।
ਉੱਤਰ-ਪੂਰਬੀ ਖੇਤਰ ਵਿੱਚ ਸਮਾਜਿਕ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਬੇਮਿਸਾਲ ਕੰਮਾਂ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਆਧੁਨਿਕ ਸਹੂਲਤਾਂ ਦੇ ਨਿਰਮਾਣ ਦੇ ਨਾਲ-ਨਾਲ ਮੈਡੀਕਲ ਕਾਲਜਾਂ ਦਾ ਵਿਸਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਉੱਤਰ-ਪੂਰਬੀ ਖੇਤਰ ਦੇ ਲੱਖਾਂ ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਆਯੁਸ਼ਮਾਨ ਵਯਾ ਵੰਦਨਾ ਕਾਰਡ ਲਾਗੂ ਕੀਤਾ ਹੈ, ਜੋ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਮੁਫ਼ਤ ਇਲਾਜ ਸੁਨਿਸ਼ਚਿਤ ਕਰੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਉੱਤਰ-ਪੂਰਬੀ ਖੇਤਰ ਦੀ ਕਨੈਕਟੀਵਿਟੀ ਤੋਂ ਇਲਾਵਾ ਉੱਥੇ ਦੀ ਪਰੰਪਰਾ, ਪਹਿਰਾਵਾ ਅਤੇ ਸੈਰ-ਸਪਾਟੇ ’ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਫਾਇਦਾ ਇਹ ਹੋਇਆ ਹੈ ਕਿ ਲੋਕ ਹੁਣ ਵੱਡੀ ਗਿਣਤੀ ਵਿੱਚ ਉੱਤਰ-ਪੂਰਬੀ ਖੇਤਰ ਨੂੰ ਐਕਸਪਲੋਰ ਕਰਨ ਦੇ ਲਈ ਅੱਗੇ ਆ ਰਹੇ ਹਨ। ਇਹ ਕਹਿੰਦੇ ਹੋਏ ਕਿ ਪਿਛਲੇ ਦਹਾਕੇ ਵਿੱਚ ਉੱਤਰ-ਪੂਰਬੀ ਖੇਤਰ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ ਵੀ ਲਗਭਗ ਦੁੱਗਣੀ ਹੋ ਗਈ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਨਿਵੇਸ਼ ਅਤੇ ਸੈਰ-ਸਪਾਟੇ ਵਿੱਚ ਵਾਧੇ ਨੇ ਕਾਰਨ ਨਵੇਂ ਕਾਰੋਬਾਰ ਅਤੇ ਰੋਜ਼ਗਾਰ ਦੇ ਅਵਸਰ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਤੋਂ ਏਕੀਕਰਣ ਤੱਕ, ਕਨੈਕਟੀਵਿਟੀ ਤੋਂ ਨੇੜਤਾ ਤੱਕ, ਆਰਥਿਕ ਤੋਂ ਭਾਵਨਾਤਮਕ ਤੱਕ, ਇਸ ਪੂਰੀ ਯਾਤਰਾ ਨੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਦੀ ਇੱਕ ਵੱਡੀ ਤਰਜੀਹ ਅਸ਼ਟਲਕਸ਼ਮੀ ਰਾਜਾਂ ਦੇ ਨੌਜਵਾਨ ਹਨ ਅਤੇ ਉਹ ਹਮੇਸ਼ਾ ਵਿਕਾਸ ਚਾਹੁੰਦੇ ਹਨ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਪਿਛਲੇ ਦਹਾਕੇ ਵਿੱਚ ਉੱਤਰ-ਪੂਰਬੀ ਖੇਤਰ ਦੇ ਹਰ ਰਾਜ ਵਿਚ ਸਥਾਈ ਸ਼ਾਂਤੀ ਲਈ ਬੇਮਿਸਾਲ ਜਨ ਸਮਰਥਨ ਦੇਖਿਆ ਗਿਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਕਾਰਨ ਹਜ਼ਾਰਾਂ ਨੌਜਵਾਨਾਂ ਨੇ ਹਿੰਸਾ ਦਾ ਰਾਹ ਛੱਡ ਦਿੱਤਾ ਅਤੇ ਵਿਕਾਸ ਦਾ ਨਵਾਂ ਰਾਹ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ, ਉੱਤਰ-ਪੂਰਬੀ ਖੇਤਰ ਵਿੱਚ ਕਈ ਇਤਿਹਾਸਿਕ ਸ਼ਾਂਤੀ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ ਅਤੇ ਵਿਭਿੰਨ ਰਾਜਾਂ ਦੇ ਦਰਮਿਆਨ ਸਰਹੱਦੀ ਵਿਵਾਦਾਂ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਵੀ ਬੇਹੱਦ ਸੁਹਿਰਦਪੂਰਨ ਤਰੀਕੇ ਨਾਲ਼ ਅੱਗੇ ਵਧੇ ਹਨ। ਉਨ੍ਹਾਂ ਨੇ ਕਿਹਾ, ਇਸ ਨਾਲ ਉੱਤਰ-ਪੂਰਬੀ ਖੇਤਰ ਵਿੱਚ ਹਿੰਸਾ ਦੇ ਮਾਮਲਿਆਂ ਵਿੱਚ ਕਾਫੀ ਹੱਦ ਤੱਕ ਕਮੀ ਆਈ ਹੈ। ਇਹ ਦੱਸਦੇ ਹੋਏ ਕਿ ਕਈ ਜ਼ਿਲ੍ਹਿਆਂ ਤੋਂ ਏਐੱਫ਼ਐੱਸਪੀਏ ਨੂੰ ਹਟਾ ਦਿੱਤਾ ਗਿਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਮਿਲ ਕੇ ਅਸ਼ਟਲਕਸ਼ਮੀ ਦਾ ਨਵਾਂ ਭਵਿੱਖ ਲਿਖਣਾ ਹੈ ਅਤੇ ਇਸ ਦੇ ਲਈ ਸਰਕਾਰ ਹਰ ਕਦਮ ਚੁੱਕ ਰਹੀ ਹੈ।
ਪ੍ਰਧਾਨ ਮੰਤਰੀ ਨੇ ਇੱਛਾ ਜ਼ਾਹਰ ਕੀਤੀ ਕਿ ਉੱਤਰ-ਪੂਰਬੀ ਖੇਤਰ ਦੇ ਉਤਪਾਦ ਦੁਨੀਆ ਦੇ ਹਰ ਬਜ਼ਾਰ ਤੱਕ ਪਹੁੰਚਣ ਅਤੇ ਇਸੇ ਦਿਸ਼ਾ ਵਿੱਚ ਇੱਕ ਜ਼ਿਲ੍ਹਾ ਇੱਕ ਉਤਪਾਦ ਅਭਿਆਨ ਦੇ ਤਹਿਤ ਹਰ ਜ਼ਿਲ੍ਹੇ ਦੇ ਉਤਪਾਦਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸ਼ਟਲਕਸ਼ਮੀ ਮਹੋਤਸਵ ਵਿੱਚ ਲੱਗੀਆਂ ਗ੍ਰਾਮੀਣ ਹਾਟ ਬਜ਼ਾਰ ਦੀਆਂ ਪ੍ਰਦਰਸ਼ਨੀਆਂ ਵਿੱਚ ਉੱਤਰ-ਪੂਰਬੀ ਖੇਤਰ ਦੇ ਕਈ ਉਤਪਾਦ ਦੇਖੇ ਜਾ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਮੈਂ ਉੱਤਰ-ਪੂਰਬੀ ਖੇਤਰ ਦੇ ਉਤਪਾਦਾਂ ਦੇ ਲਈ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਹੁਲਾਰਾ ਦਿੰਦਾ ਹਾਂ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਉੱਤਰ-ਪੂਰਬੀ ਖੇਤਰ ਦੇ ਉਤਪਾਦਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਨਾਲ ਉੱਤਰ-ਪੂਰਬੀ ਖੇਤਰ ਦੀ ਅਦਭੁੱਤ ਕਲਾ ਅਤੇ ਸ਼ਿਲਪ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਮਿਲੇਗੀ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਉੱਤਰ-ਪੂਰਬੀ ਖੇਤਰ ਦੇ ਉਤਪਾਦਾਂ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਸ਼੍ਰੀ ਮੋਦੀ ਨੇ ਲੋਕਾਂ ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਆਯੋਜਿਤ ਹੋਣ ਵਾਲੇ ਮਾਧਵਪੁਰ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਾਧਵਪੁਰ ਮੇਲਾ ਭਗਵਾਨ ਕ੍ਰਿਸ਼ਨ ਅਤੇ ਉੱਤਰ-ਪੂਰਬੀ ਖੇਤਰ ਦੀ ਧੀ ਦੇਵੀ ਰੁਕਮਣੀ ਦੇ ਵਿਆਹ ਦੇ ਉਤਸਵ ਦਾ ਪ੍ਰਤੀਕ ਹੈ। ਉਨ੍ਹਾਂ ਨੇ ਉੱਤਰ-ਪੂਰਬੀ ਖੇਤਰ ਦੇ ਸਾਰੇ ਲੋਕਾਂ ਨੂੰ 2025 ਵਿੱਚ ਇਸ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਭਗਵਾਨ ਕ੍ਰਿਸ਼ਨ ਅਤੇ ਅਸ਼ਟਲਕਸ਼ਮੀ ਦੇ ਆਸ਼ੀਰਵਾਦ ਨਾਲ, ਭਾਰਤ ਨਿਸ਼ਚਿਤ ਤੌਰ ’ਤੇ 21ਵੀਂ ਸਦੀ ਵਿੱਚ ਉੱਤਰ-ਪੂਰਬੀ ਖੇਤਰ ਨੂੰ ਵਿਕਾਸ ਦੇ ਨਵੇਂ ਪ੍ਰਤੀਮਾਨ ਸਥਾਪਿਤ ਕਰਦੇ ਹੋਏ ਦੇਖੇਗਾ।
ਕੇਂਦਰੀ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੋਤਿਰਾਦਿੱਤਿਆ ਐੱਮ. ਸਿੰਧੀਆ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਤ੍ਰਿਪੁਰਾ ਦੇ ਮੁੱਖ ਮੰਤਰੀ, ਡਾ. ਮਾਣਿਕ ਸਾਹਾ, ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੋਨਰਾਡ ਸੰਗਮਾ, ਸਿੱਕਮ ਦੇ ਮੁੱਖ ਮੰਤਰੀ ਸ਼੍ਰੀ. ਪ੍ਰੇਮ ਸਿੰਘ ਤਮਾਂਗ ਅਤੇ ਕੇਂਦਰੀ ਉੱਤਰ-ਪੂਰਬੀ ਖੇਤਰ ਵਿਕਾਸ ਰਾਜ ਮੰਤਰੀ ਡਾ. ਸੁਕਾਂਤ ਮਜੂਮਦਾਰ ਇਸ ਪ੍ਰੋਗਰਾਮ ਵਿੱਚ ਹੋਰ ਪਤਵੰਤੇ ਸੱਜਣਾਂ ਦੇ ਨਾਲ ਮੌਜੂਦ ਸਨ।
ਪਿਛੋਕੜ
ਅਸ਼ਟਲਕਸ਼ਮੀ ਮਹੋਤਸਵ ਇੱਕ ਤਿੰਨ ਦਿਨਾਂ ਦਾ ਸੱਭਿਆਚਾਰਕ ਉਤਸਵ ਹੈ, ਜੋ ਪਹਿਲੀ ਵਾਰ 6 ਤੋਂ 8 ਦਸੰਬਰ ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਮਨਾਇਆ ਜਾ ਰਿਹਾ ਹੈ। ਇਹ ਉੱਤਰ-ਪੂਰਬੀ ਭਾਰਤ ਦੇ ਉਸ ਵਿਸ਼ਾਲ ਸੱਭਿਆਚਾਰਕ ਭੰਡਾਰ ’ਤੇ ਚਾਨਣਾ ਪਾਉਂਦਾ ਹੈ, ਜੋ ਰਵਾਇਤੀ ਕਲਾ, ਸ਼ਿਲਪ ਅਤੇ ਸੱਭਿਆਚਾਰਕ ਪ੍ਰਥਾਵਾਂ ਦੀ ਇੱਕ ਲੜੀ ਨੂੰ ਪਿਰੋਂਦਾ ਹੈ।
ਟ੍ਰੈਡੀਸ਼ਨਲ ਹੈਂਡੀਕ੍ਰਾਫਟਸ, ਹੈਂਡਲੂਮ, ਖੇਤੀ ਉਤਪਾਦ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਆਰਥਿਕ ਅਵਸਰਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਸ ਮਹੋਤਸਵ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਮਹੋਤਸਵ ਵਿੱਚ ਕਾਰੀਗਰ ਪ੍ਰਦਰਸ਼ਨੀਆਂ, ਗ੍ਰਾਮੀਣ ਹਾਟ, ਰਾਜ ਵਿਸ਼ੇਸ਼ ਮੰਡਪ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਨਾਲ ਸਬੰਧਿਤ ਮਹੱਤਵਪੂਰਨ ਪ੍ਰਮੁੱਖ ਖੇਤਰਾਂ ’ਤੇ ਤਕਨੀਕੀ ਸੈਸ਼ਨ ਵੀ ਹੋਣਗੇ। ਪ੍ਰਮੁੱਖ ਆਯੋਜਨਾਂ ਵਿੱਚ ਨਿਵੇਸ਼ਕ ਗੋਲਮੇਜ਼ ਸੰਮੇਲਨ ਅਤੇ ਖਰੀਦਦਾਰ-ਵਿਕ੍ਰੇਤਾ ਬੈਠਕਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਨੈੱਟਵਰਕ, ਭਾਈਵਾਲੀ ਅਤੇ ਸੰਯੁਕਤ ਪਹਿਲ ਨੂੰ ਬਣਾਉਣ ਅਤੇ ਉਸ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਵਿਲੱਖਣ ਅਵਸਰ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ।
ਇਸ ਮਹੋਤਸਵ ਵਿੱਚ ਡਿਜ਼ਾਈਨ ਕਨਕਲੇਵ ਅਤੇ ਫੈਸ਼ਨ ਸ਼ੋਅ ਵੀ ਹੋਣਗੇ, ਜੋ ਰਾਸ਼ਟਰੀ ਮੰਚ ’ਤੇ ਉੱਤਰ-ਪੂਰਬੀ ਭਾਰਤ ਦੀਆਂ ਖੁਸ਼ਹਾਲ ਹੈਂਡਲੂਮ ਅਤੇ ਹੈਂਡੀਕ੍ਰਾਫਟ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨਗੇ। ਇਸ ਖੇਤਰ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹੋਏ, ਇਹ ਮਹੋਤਸਵ ਉੱਤਰ-ਪੂਰਬੀ ਭਾਰਤ ਦੇ ਸੰਗੀਤ ਦੇ ਜੀਵੰਤ ਪ੍ਰੋਗਰਾਮਾਂ ਅਤੇ ਸਥਾਨਕ ਪਕਵਾਨਾਂ ਨੂੰ ਵੀ ਪ੍ਰਦਰਸ਼ਿਤ ਕਰੇਗਾ।
https://x.com/i/broadcasts/1OyKAZpVnwwGb
https://x.com/PMOIndia/status/1864995975095554531
https://x.com/PMOIndia/status/1864998820041625888
https://x.com/PMOIndia/status/1864999255603319179
*****
ਐੱਮਜੇਪੀਐੱਸ/ ਐੱਸਆਰ
With its vibrant culture and dynamic people, the Northeast holds immense potential to propel India's growth. Addressing the Ashtalakshmi Mahotsav in Delhi. https://t.co/aLBQSzWuas
— Narendra Modi (@narendramodi) December 6, 2024
Northeast is the 'Ashtalakshmi' of India. pic.twitter.com/E87MdyUQ6S
— PMO India (@PMOIndia) December 6, 2024
Ashtalakshmi Mahotsav is a celebration of the brighter future of the Northeast. It is a festival of a new dawn of development, propelling the mission of a Viksit Bharat forward. pic.twitter.com/e7mkH5a9EL
— PMO India (@PMOIndia) December 6, 2024
We are connecting the Northeast with the trinity of Emotion, Economy and Ecology. pic.twitter.com/A4goLocWkL
— PMO India (@PMOIndia) December 6, 2024
नॉर्थ ईस्ट के आठों राज्यों में ऐसे मिलता है देवी मां लक्ष्मी के आठों स्वरूप यानि अष्टलक्ष्मी के दिव्य दर्शन का सौभाग्य… pic.twitter.com/AlPk8IqFGr
— Narendra Modi (@narendramodi) December 6, 2024
अष्टलक्ष्मी महोत्सव नॉर्थ ईस्ट के बेहतर भविष्य का उत्सव है, जिससे विकसित भारत के संकल्प को एक नई ऊर्जा मिलेगी। pic.twitter.com/Q3Ryira5vG
— Narendra Modi (@narendramodi) December 6, 2024
नॉर्थ ईस्ट को हम इस तरह से Emotion, Economy और Ecology की त्रिवेणी से जोड़ रहे हैं… pic.twitter.com/torewKrYcL
— Narendra Modi (@narendramodi) December 6, 2024
बीते 10 वर्षों में नॉर्थ ईस्ट के युवाओं ने स्थायी शांति के हमारे प्रयासों में जिस प्रकार बढ़-चढ़कर भागीदारी की है, उससे इस क्षेत्र के विकास को नई गति मिली है। pic.twitter.com/kyth9KuboQ
— Narendra Modi (@narendramodi) December 6, 2024
नॉर्थ ईस्ट की अद्भुत कला और क्राफ्ट की पहचान को और अधिक मजबूती देने के लिए दिल्लीवासियों के साथ ही देशवासियों से मेरा यह आग्रह… pic.twitter.com/hTWFNje7r7
— Narendra Modi (@narendramodi) December 6, 2024