ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਵਾਹਰ ਲਾਲ ਨਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ‘ਓਡੀਸ਼ਾ ਪਰਵ 2024’ (‘Odisha Parba 2024’) ਸਮਾਰੋਹ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਪਸਥਿਤ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਮਾਗਮ ਵਿੱਚ ਆਏ ਓਡੀਸ਼ਾ ਦੇ ਸਾਰੇ ਭਾਈਆਂ-ਭੈਣਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਸਵਭਾਵ ਕਵੀ ਗੰਗਾਧਰ ਮੇਹਰ (Swabhav Kavi Gangadhar Meher) ਦੀ ਪੁਣਯਤਿਥੀ (ਬਰਸੀ) ਦਾ ਸ਼ਤਾਬਦੀ ਵਰ੍ਹਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਅਰਪਿਤ ਕੀਤੀ। ਉਨ੍ਹਾਂ ਨੇ ਇਸ ਅਵਸਰ ‘ਤੇ ਭਗਤ ਦਾਸੀਆ ਭੌਰੀ, ਭਗਤ ਸਾਲਬੇਗਾ ਅਤੇ ਉੜੀਆ ਭਾਗਵਤ ਦੇ ਲੇਖਕ ਸ਼੍ਰੀ ਜਗਨਨਾਥ ਦਾਸ (Bhakta Dasia Bhauri, Bhakta Salabega and the writer of Oriya Bhagavatha, Shri Jagannath Das) ਨੂੰ ਭੀ ਸ਼ਰਧਾਂਜਲੀ ਅਰਪਿਤ ਕੀਤੀ।
ਸ਼੍ਰੀ ਮੋਦੀ ਨੇ ਕਿਹਾ, “ਓਡੀਸ਼ਾ ਹਮੇਸ਼ਾ ਤੋਂ ਸੰਤਾਂ ਅਤੇ ਵਿਦਵਾਨਾਂ ਦੀ ਭੂਮੀ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਸੰਤਾਂ ਅਤੇ ਵਿਦਵਾਨਾਂ ਨੇ ਸਰਲ ਮਹਾਭਾਰਤ (Saral Mahabharat), ਉੜੀਆ ਭਾਗਵਤ ਜਿਹੇ ਮਹਾਨ ਸਾਹਿਤ ਨੂੰ ਆਮ ਲੋਕਾਂ ਤੱਕ ਪਹੁੰਚਾ ਕੇ ਸੱਭਿਆਚਾਰਕ ਸਮ੍ਰਿੱਧ ਨੂੰ ਪੋਸ਼ਿਤ ਕਰਨ ਵਿੱਚ ਮਹਾਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਉੜੀਆ ਭਾਸ਼ਾ ਵਿੱਚ ਮਹਾਪ੍ਰਭੁ ਜਗਨਨਾਥ (Mahaprabhu Jagannath) ਨਾਲ ਸਬੰਧਿਤ ਵਿਆਪਕ ਸਾਹਿਤ ਮੌਜੂਦ ਹੈ। ਮਹਾਪ੍ਰਭੁ ਜਗਨਨਾਥ ਦੀ ਇੱਕ ਗਾਥਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਜਗਨਨਾਥ ਨੇ ਯੁੱਧ ਦੀ ਅਗਵਾਈ ਸਭ ਤੋਂ ਅੱਗੇ ਰਹਿ ਕੇ ਕੀਤੀ ਸੀ ਅਤੇ ਭਗਵਾਨ ਦੀ ਸਾਦਗੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਯੁੱਧ ਦੇ ਮੈਦਾਨ ਵਿੱਚ ਪ੍ਰਵੇਸ਼ ਕਰਦੇ ਸਮੇਂ ਮਣਿਕਾ ਗੌਦਿਨੀ (Manika Gaudini) ਨਾਮਕ ਇੱਕ ਭਗਤ ਦੇ ਹੱਥਾਂ ਤੋਂ ਦਹੀਂ ਖਾਧਾ ਸੀ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਗਾਥਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਅਗਰ ਅਸੀਂ ਚੰਗੇ ਇਰਾਦੇ ਨਾਲ ਕੰਮ ਕਰਦੇ ਹਾਂ, ਤਾਂ ਭਗਵਾਨ ਆਪ ਉਸ ਕੰਮ ਦੀ ਅਗਵਾਈ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਗਵਾਨ ਹਮੇਸ਼ਾ ਸਾਡੇ ਨਾਲ ਹਨ ਅਤੇ ਸਾਨੂੰ ਕਦੇ ਭੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਅਸੀਂ ਕਿਸੇ ਭੀ ਮੁਸ਼ਕਿਲ ਪਰਿਸਥਿਤੀ ਵਿੱਚ ਇਕੱਲੇ ਰਹਿ ਗਏ ਹਾਂ।
ਓਡੀਸ਼ਾ ਦੇ ਕਵੀ ਭੀਮ ਭੋਈ (Bhim Bhoi) ਦੀ ਇੱਕ ਪੰਕਤੀ ‘ਚਾਹੇ ਕਿਤਨਾ ਭੀ ਦਰਦ ਕਯੋਂ ਨ ਸਹਨਾ ਪੜੇ, ਦੁਨਿਯਾ ਕੋ ਅਵਸ਼ਯ ਬਚਾਯਾ ਜਾਨਾ ਚਾਹਿਏ’ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਓਡੀਸ਼ਾ ਦਾ ਸੱਭਿਆਚਾਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪੁਰੀ ਧਾਮ ਨੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ (‘Ek Bharat Shreshtha Bharat’) ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੇ ਵੀਰ ਸਪੂਤਾਂ ਨੇ ਭੀ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲੈ ਕੇ ਦੇਸ਼ ਨੂੰ ਦਿਸ਼ਾ ਦਿਖਾਈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਇਕਾ ਕ੍ਰਾਂਤੀ (Paika Kranti) ਦੇ ਸ਼ਹੀਦਾਂ ਦਾ ਕਰਜ਼ ਕਦੇ ਨਹੀਂ ਚੁਕਾ ਸਕਦੇ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਰਕਾਰ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਪਾਇਕਾ ਕ੍ਰਾਂਤੀ (Paika Kranti) ‘ਤੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਦਾ ਅਵਸਰ ਮਿਲਿਆ।
ਇਸ ਗੱਲ ਨੂੰ ਦਹਰਾਉਂਦੇ ਹੋਏ ਕਿ ਪੂਰਾ ਦੇਸ਼ ਇਸ ਸਮੇਂ ਉਤਕਲ ਕੇਸਰੀ ਹਰੇ ਕ੍ਰਿਸ਼ਣ ਮਹਿਤਾਬ ਜੀ (Utkal Kesari Hare Krishna Mehtab ji) ਦੇ ਯੋਗਦਾਨ ਨੂੰ ਯਾਦ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ 125ਵੀਂ ਜਯੰਤੀ ਬੜੇ ਪੈਮਾਨੇ ‘ਤੇ ਮਨਾ ਰਹੀ ਹੈ। ਪ੍ਰਧਾਨ ਮੰਤਰੀ ਨੇ ਅਤੀਤ ਤੋਂ ਲੈ ਕੇ ਹੁਣ ਤੱਕ ਓਡੀਸ਼ਾ ਦੁਆਰਾ ਦੇਸ਼ ਨੂੰ ਦਿੱਤੀ ਗਈ ਕੁਸ਼ਲ ਅਗਵਾਈ ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਸਮੁਦਾਇ ਤੋਂ ਆਉਣ ਵਾਲੇ ਦ੍ਰੌਪਦੀ ਮੁਰਮੂ ਜੀ ਭਾਰਤ ਦੇ ਰਾਸ਼ਟਰਪਤੀ ਹਨ ਅਤੇ ਇਹ ਸਾਡੇ ਸਾਰਿਆਂ ਦੇ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਨਾਲ ਹੀ ਅੱਜ ਭਾਰਤ ਵਿੱਚ ਕਬਾਇਲੀ ਕਲਿਆਣ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਯੋਜਨਾਵਾਂ ਦਾ ਲਾਭ ਨਾ ਕੇਵਲ ਓਡੀਸ਼ਾ, ਬਲਕਿ ਪੂਰੇ ਭਾਰਤ ਦੇ ਕਬਾਇਲੀ ਸਮਾਜ ਨੂੰ ਮਿਲ ਰਿਹਾ ਹੈ।
ਓਡੀਸ਼ਾ ਨੂੰ ਨਾਰੀ ਸ਼ਕਤੀ ਦੀ ਭੂਮੀ ਦੱਸਦੇ ਹੋਏ ਅਤੇ ਮਾਤਾ ਸੁਭਦਰਾ (Mata Subhadra) ਦੇ ਰੂਪ ਵਿੱਚ ਇਸ ਦੀ ਸ਼ਕਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਓਡੀਸ਼ਾ ਤਦ ਹੀ ਅੱਗੇ ਵਧੇਗਾ, ਜਦੋਂ ਓਡੀਸ਼ਾ ਦੀਆਂ ਮਹਿਲਾਵਾਂ ਅੱਗੇ ਵਧਣਗੀਆਂ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮੈਨੂੰ ਓਡੀਸ਼ਾ ਦੀਆਂ ਮੇਰੀਆਂ ਮਾਤਾਵਾਂ ਅਤੇ ਭੈਣਾਂ ਦੇ ਲਈ ਸੁਭਦਰਾ ਯੋਜਨਾ (Subhadra Yojana) ਸ਼ੁਰੂ ਕਰਨ ਦਾ ਸੁਭਾਗ ਮਿਲਿਆ, ਜਿਸ ਦਾ ਲਾਭ ਓਡੀਸ਼ਾ ਦੀਆਂ ਮਹਿਲਾਵਾਂ ਨੂੰ ਮਿਲੇਗਾ।
ਸ਼੍ਰੀ ਮੋਦੀ ਨੇ ਭਾਰਤ ਦੀ ਸਮੁੰਦਰੀ ਸ਼ਕਤੀ ਨੂੰ ਨਵਾਂ ਆਯਾਮ ਦੇਣ ਵਿੱਚ ਓਡੀਸ਼ਾ ਦੇ ਯੋਗਦਾਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਓਡੀਸ਼ਾ ਵਿੱਚ ਬਾਲੀ ਜਾਤਰਾ (Bali Jatra) ਦਾ ਸਮਾਪਨ ਹੋਇਆ, ਜਿਸ ਨੂੰ ਕਾਰਤਿਕ ਪੂਰਣਿਮਾ ਦੇ ਦਿਨ ਕਟਕ ਵਿੱਚ ਮਹਾਨਦੀ ਦੇ ਤਟ ‘ਤੇ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਸ਼੍ਰੀ ਮੋਦੀ ਨੇ ਕਿਹਾ ਕਿ ਬਾਲੀ ਜਾਤਰਾ (Bali Jatra) ਭਾਰਤ ਦੀ ਸਮੁੰਦਰੀ ਸ਼ਕਤੀ ਦਾ ਪ੍ਰਤੀਕ ਹੈ। ਅਤੀਤ ਦੇ ਮਲਾਹਾਂ ਦੇ ਸਾਹਸ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੱਜ ਦੀ ਆਧੁਨਿਕ ਤਕਨੀਕ ਦੇ ਅਭਾਵ ਦੇ ਬਾਵਜੂਦ, ਸਮੁੰਦਰ ਪਾਰ ਕਰਨ ਵਿੱਚ ਉਚਿਤ ਸਾਹਸ ਰੱਖਦੇ ਸਨ। ਉਨ੍ਹਾਂ ਨੇ ਕਿਹਾ ਕਿ ਵਪਾਰੀ ਇੰਡੋਨੇਸ਼ੀਆ ਵਿੱਚ ਬਾਲੀ, ਸੁਮਾਤਰਾ, ਜਾਵਾ (Bali, Sumatra, Java) ਜਿਹੇ ਸਥਾਨਾਂ ‘ਤੇ ਜਹਾਜ਼ਾਂ ਰਾਹੀਂ ਯਾਤਰਾ ਕਰਦੇ ਸਨ, ਜਿਸ ਨਾਲ ਵਪਾਰ ਨੂੰ ਹੁਲਾਰਾ ਦੇਣ ਅਤੇ ਵਿਭਿੰਨ ਸਥਾਨਾਂ ਤੱਕ ਸੱਭਿਆਚਾਰ ਦੀ ਪਹੁੰਚ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਓਡੀਸ਼ਾ ਦੀ ਸਮੁੰਦਰੀ ਤਾਕਤ ਦੀ ਮਹੱਤਵਪੂਰਨ ਭੂਮਿਕਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਓਡੀਸ਼ਾ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੇ ਲਈ 10 ਵਰ੍ਹਿਆਂ ਦੇ ਨਿਰੰਤਰ ਪ੍ਰਯਾਸਾਂ ਦੇ ਬਾਅਦ ਅੱਜ ਓਡੀਸ਼ਾ ਦੇ ਲਈ ਇੱਕ ਨਵੇਂ ਭਵਿੱਖ ਦੀ ਉਮੀਦ ਜਗੀ ਹੈ। ਓਡੀਸ਼ਾ ਦੇ ਲੋਕਾਂ ਦਾ ਉਨ੍ਹਾਂ ਦੇ ਅਭੂਤਪੂਰਵ ਅਸ਼ੀਰਵਾਦ ਦੇ ਲਈ ਧੰਨਵਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਇਸ ਉਮੀਦ ਨੂੰ ਨਵਾਂ ਸਾਹਸ ਮਿਲਿਆ ਹੈ। ਸਰਕਾਰ ਦੇ ਬੜੇ ਸੁਪਨੇ ਹਨ ਅਤੇ ਸਰਕਾਰ ਨੇ ਬੜੇ ਲਕਸ਼ ਨਿਰਧਾਰਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ 2036 ਵਿੱਚ ਰਾਜ ਦਾ ਸ਼ਤਾਬਦੀ ਵਰ੍ਹਾ ਮਨਾਵੇਗਾ, ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪ੍ਰਯਾਸ ਓਡੀਸ਼ਾ ਨੂੰ ਦੇਸ਼ ਦੇ ਮਜ਼ਬੂਤ, ਸਮ੍ਰਿੱਧ ਅਤੇ ਤੇਜ਼ੀ ਨਾਲ ਵਧਦੇ ਰਾਜਾਂ ਵਿੱਚੋਂ ਇੱਕ ਬਣਾਉਣਾ ਹੈ।
ਇਸ ਬਾਤ ਦਾ ਜ਼ਿਕਰ ਕਰਦੇ ਹੋਏ ਇੱਕ ਸਮਾਂ ਸੀ, ਜਦੋਂ ਓਡੀਸ਼ਾ ਜਿਹੇ ਰਾਜਾਂ ਸਹਿਤ ਭਾਰਤ ਦੇ ਪੂਰਬੀ ਹਿੱਸੇ ਨੂੰ ਪਿਛੜਿਆ ਮੰਨਿਆ ਜਾਂਦਾ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਦੇ ਪੂਰਬੀ ਹਿੱਸੇ ਨੂੰ ਦੇਸ਼ ਦੇ ਵਿਕਾਸ ਦਾ ਇੰਜਣ ਮੰਨਦੇ ਹਨ। ਇਸ ਲਈ, ਸਰਕਾਰ ਨੇ ਪੂਰਬੀ ਭਾਰਤ ਦੇ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਅੱਜ ਪੂਰੇ ਪੂਰਬੀ ਭਾਰਤ ਵਿੱਚ ਟ੍ਰਾਂਸਪੋਰਟ ਕਨੈਕਟਿਵਿਟੀ, ਸਿਹਤ, ਸਿੱਖਿਆ ਨਾਲ ਜੁੜੇ ਸਾਰੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅੱਜ ਓਡੀਸ਼ਾ ਨੂੰ ਕੇਂਦਰ ਸਰਕਾਰ ਦੁਆਰਾ 10 ਸਾਲ ਪਹਿਲਾਂ ਦਿੱਤੇ ਜਾਣ ਵਾਲੇ ਬਜਟ ਤੋਂ ਤਿੰਨ ਗੁਣਾ ਅਧਿਕ ਬਜਟ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਓਡੀਸ਼ਾ ਦੇ ਵਿਕਾਸ ਦੇ ਲਈ ਪਿਛਲੇ ਸਾਲ ਦੀ ਤੁਲਨਾ ਵਿੱਚ 30 ਪ੍ਰਤੀਸ਼ਤ ਅਧਿਕ ਬਜਟ ਦਿੱਤਾ ਗਿਆ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਓਡੀਸ਼ਾ ਦੇ ਸਮੁੱਚੇ ਵਿਕਾਸ ਦੇ ਲਈ ਹਰ ਖੇਤਰ ਵਿੱਚ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਓਡੀਸ਼ਾ ਵਿੱਚ ਬੰਦਰਗਾਹ ਅਧਾਰਿਤ ਉਦਯੋਗਿਕ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ।” ਇਸ ਲਈ, ਧਾਮਰਾ, ਗੋਪਾਲਪੁਰ, ਅਸਤਰੰਗਾ, ਪਲੁਰ ਅਤੇ ਸੁਵਰਣਰੇਖਾ (Dhamra, Gopalpur, Astaranga, Palur, and Subarnarekha) ਵਿੱਚ ਬੰਦਰਗਾਹਾਂ ਦਾ ਵਿਕਾਸ ਕਰਕੇ ਵਪਾਰ ਨੂੰ ਹੁਲਾਰਾ ਦਿੱਤਾ ਜਾਵੇਗਾ। ਓਡੀਸ਼ਾ ਨੂੰ ਭਾਰਤ ਦਾ ਖਣਨ ਅਤੇ ਧਾਤੂ ਦਾ ਕੇਂਦਰ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨੇ ਇਸਪਾਤ, ਐਲੂਮੀਨੀਅਮ ਅਤੇ ਊਰਜਾ ਖੇਤਰਾਂ ਵਿੱਚ ਓਡੀਸ਼ਾ ਦੀ ਸਥਿਤੀ ਮਜ਼ਬੂਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਓਡੀਸ਼ਾ ਵਿੱਚ ਸਮ੍ਰਿੱਧੀ ਦੇ ਨਵੇਂ ਦੁਆਰ ਖੋਲ੍ਹੇ ਜਾ ਸਕਦੇ ਹਨ।
ਓਡੀਸ਼ਾ ਵਿੱਚ ਕਾਜੂ, ਜੂਟ, ਕਪਾਹ, ਹਲਦੀ ਅਤੇ ਤੇਲ ਬੀਜਾਂ ਦੀ ਭਰਪੂਰ ਮਾਤਰਾ ਵਿੱਚ ਉਤਪਾਦਨ ਹੋਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਪ੍ਰਯਾਸ ਇਹ ਸੁਨਿਸ਼ਚਿਤ ਕਰਨਾ ਹੈ ਕਿ ਇਹ ਉਤਪਾਦ ਬੜੇ ਬਜ਼ਾਰਾਂ ਤੱਕ ਪਹੁੰਚਣ ਅਤੇ ਇਸ ਨਾਲ ਕਿਸਾਨਾਂ ਨੂੰ ਲਾਭ ਮਿਲੇ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੀ ਸਮੁੰਦਰੀ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਵਿੱਚ ਵਿਸਤਾਰ ਦੀਆਂ ਭੀ ਕਾਫੀ ਸੰਭਾਵਨਾਵਾਂ ਹਨ ਅਤੇ ਸਰਕਾਰ ਦਾ ਪ੍ਰਯਾਸ ਓਡੀਸ਼ਾ ਸਮੁੰਦਰੀ ਫੂਡ ਨੂੰ ਇੱਕ ਅਜਿਹਾ ਬ੍ਰਾਂਡ ਬਣਾਉਣਾ ਹੈ, ਜਿਸ ਦੀ ਗਲੋਬਲ ਮਾਰਕਿਟ ਵਿੱਚ ਉਚਿਤ ਮੰਗ ਹੋਵੇ।
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਦਾ ਪ੍ਰਯਾਸ ਓਡੀਸ਼ਾ ਨੂੰ ਨਿਵੇਸ਼ਕਾਂ ਦੇ ਲਈ ਇੱਕ ਪਸੰਦੀਦਾ ਮੰਜ਼ਿਲ ਬਣਾਉਣਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਓਡੀਸ਼ਾ ਵਿੱਚ ਵਪਾਰ ਕਰਨ ਵਿੱਚ ਅਸਾਨੀ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹੈ ਅਤੇ ਉਤਕਰਸ਼ ਉਤਕਲ (Utkarsh Utkal) ਦੇ ਜ਼ਰੀਏ ਨਿਵੇਸ਼ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਡੀਸ਼ਾ ਵਿੱਚ ਨਵੀਂ ਸਰਕਾਰ ਬਣਦੇ ਹੀ ਪਹਿਲੇ 100 ਦਿਨਾਂ ਦੇ ਅੰਦਰ 45 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਓਡੀਸ਼ਾ ਦੇ ਪਾਸ ਆਪਣਾ ਵਿਜ਼ਨ ਅਤੇ ਰੋਡਮੈਪ ਹੈ, ਜੋ ਨਿਵੇਸ਼ ਨੂੰ ਹੁਲਾਰਾ ਦੇਵੇਗਾ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰੇਗਾ। ਉਨ੍ਹਾਂ ਨੇ ਮੁੱਖ ਮੰਤਰੀ ਮੋਹਨ ਚਰਣ ਮਾਂਝੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਉਨ੍ਹਾਂ ਦੇ ਪ੍ਰਯਾਸਾਂ ਦੇ ਲਈ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਓਡੀਸ਼ਾ ਦੀ ਸਮਰੱਥਾ ਦਾ ਸਹੀ ਦਿਸ਼ਾ ਵਿੱਚ ਉਪਯੋਗ ਕਰਕੇ ਇਸ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲਿਜਾਇਆ ਜਾ ਸਕਦਾ ਹੈ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਓਡੀਸ਼ਾ ਆਪਣੀ ਰਣਨੀਤਕ ਸਥਿਤੀ ਤੋਂ ਲਾਭ ਉਠਾ ਸਕਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੋਂ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਣਾ ਅਸਾਨ ਹੈ। ਸ਼੍ਰੀ ਮੋਦੀ ਨੇ ਕਿਹਾ, “ਓਡੀਸ਼ਾ ਪੂਰਬ ਅਤੇ ਦੱਖਣ-ਪੂਰਬ ਏਸ਼ੀਆ ਦੇ ਲਈ ਵਪਾਰ ਦਾ ਇੱਕ ਮਹੱਤਵਪੂਰਨ ਕੇਂਦਰ ਸੀ” ਅਤੇ ਆਉਣ ਵਾਲੇ ਸਮੇਂ ਵਿੱਚ ਗਲੋਬਲ ਵੈਲਿਊ ਚੇਨ ਵਿੱਚ ਓਡੀਸ਼ਾ ਦਾ ਮਹੱਤਵ ਹੋਰ ਵਧੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਰਾਜ ਤੋਂ ਨਿਰਯਾਤ ਵਧਾਉਣ ਦੇ ਲਕਸ਼ ‘ਤੇ ਭੀ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਓਡੀਸ਼ਾ ਵਿੱਚ ਸ਼ਹਿਰੀਕਰਣ ਨੂੰ ਹੁਲਾਰਾ ਦੇਣ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਦਿਸ਼ਾ ਵਿੱਚ ਠੋਸ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬੜੀ ਸੰਖਿਆ ਵਿੱਚ ਗਤੀਸ਼ੀਲ ਅਤੇ ਚੰਗੀ ਤਰ੍ਹਾਂ ਨਾਲ ਆਪਸ ਵਿੱਚ ਜੁੜੇ ਸ਼ਹਿਰਾਂ ਦੇ ਨਿਰਮਾਣ ਦੇ ਲਈ ਪ੍ਰਤੀਬੱਧ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਓਡੀਸ਼ਾ ਦੇ ਦੂਸਰੇ ਪੱਧਰ ਦੇ ਸ਼ਹਿਰਾਂ ਲਈ ਭੀ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੀ ਹੈ, ਖਾਸ ਕਰਕੇ ਪੱਛਮ ਓਡੀਸ਼ਾ ਦੇ ਜ਼ਿਲ੍ਹਿਆਂ ਵਿੱਚ, ਜਿੱਥੇ ਨਵੇਂ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਨਵੇਂ ਅਵਸਰਾਂ ਦੀ ਸਿਰਜਣਾ ਹੋ ਸਕਦੀ ਹੈ।
ਉਚੇਰੀ ਸਿੱਖਿਆ ਖੇਤਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਓਡੀਸ਼ਾ ਦੇਸ਼ ਭਰ ਦੇ ਵਿਦਿਆਰਥੀਆਂ ਦੇ ਲਈ ਇੱਕ ਨਵੀਂ ਉਮੀਦ ਬਣ ਕੇ ਉੱਭਰਿਆ ਹੈ ਅਤੇ ਇੱਥੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਨ ਹਨ, ਜਿਨ੍ਹਾਂ ਨੇ ਰਾਜ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਨ ਦੇ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਾਸ ਰਾਜ ਵਿੱਚ ਸਟਾਰਟਅਪ ਈਕੋਸਿਸਟਮ ਨੂੰ ਹੁਲਾਰਾ ਦੇ ਰਹੇ ਹਨ।
ਓਡੀਸ਼ਾ ਹਮੇਸ਼ਾ ਤੋਂ ਆਪਣੀ ਸੱਭਿਆਚਾਰਕ ਸਮ੍ਰਿੱਧੀ ਦੇ ਕਾਰਨ ਵਿਸ਼ੇਸ਼ ਰਿਹਾ ਹੈ, ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਓਡੀਸ਼ਾ ਦੇ ਕਲਾ-ਰੂਪ, ਚਾਹੇ ਉਹ ਓਡੀਸ਼ੀ ਨ੍ਰਿਤ ਹੋਵੇ ਜਾਂ ਓਡੀਸ਼ਾ ਦੀ ਪੇਂਟਿੰਗ ਹੋਵੇ ਜਾਂ ਪੱਟਚਿੱਤਰਾਂ (Pattachitras) ਵਿੱਚ ਦਿਖਾਈ ਦੇਣ ਵਾਲੀ ਜੀਵੰਤਤਾ ਹੋਵੇ ਜਾਂ ਆਦਿਵਾਸੀ ਕਲਾ ਦਾ ਪ੍ਰਤੀਕ ਸੌਰਾ ਪੇਂਟਿੰਗ (Saura painting) ਹੋਵੇ, ਸਾਰਿਆਂ ਨੂੰ ਆਕਰਸ਼ਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਸੰਬਲਪੁਰੀ, ਬੋਮਕਾਈ ਅਤੇ ਕੋਟਪਾੜ ਬੁਣਕਰਾਂ (Sambalpuri, Bomkai and Kotpad weavers) ਦੀ ਸ਼ਿਲਪਕਲਾ ਦੇਖਣ ਨੂੰ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜਿਤਨਾ ਅਧਿਕ ਕਲਾ ਅਤੇ ਸ਼ਿਲਪਕਲਾ ਦਾ ਪ੍ਰਸਾਰ ਅਤੇ ਸੰਭਾਲ਼ ਕਰਾਂਗੇ, ਉਤਨਾ ਹੀ ਓਡੀਸ਼ਾ ਦੇ ਲੋਕਾਂ ਦੇ ਪ੍ਰਤੀ ਸਨਮਾਨ ਵਧੇਗਾ।
ਓਡੀਸ਼ਾ ਦੀ ਵਾਸਤੂਕਲਾ ਅਤੇ ਵਿਗਿਆਨ ਦੀ ਸਮ੍ਰਿੱਧ ਵਿਰਾਸਤ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਣਾਰਕ ਦੇ ਸੂਰਯ ਮੰਦਿਰ, ਲਿੰਗਰਾਜ ਅਤੇ ਮੁਕਤੇਸ਼ਵਰ (Sun Temple of Konark, the Lingaraj and Mukteshwar) ਜਿਹੇ ਪ੍ਰਾਚੀਨ ਮੰਦਿਰਾਂ ਦੇ ਵਿਗਿਆਨ, ਵਾਸਤੂਕਲਾ ਅਤੇ ਵਿਸ਼ਾਲਤਾ ਨੇ ਆਪਣੀ ਉਤਕ੍ਰਿਸ਼ਟਤਾ ਅਤੇ ਸ਼ਿਲਪ ਕੌਸ਼ਲ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਓਡੀਸ਼ਾ ਨੂੰ ਟੂਰਿਜ਼ਮ ਦੀ ਦ੍ਰਿਸ਼ਟੀ ਤੋਂ ਅਪਾਰ ਸੰਭਾਵਨਾਵਾਂ ਵਾਲਾ ਪ੍ਰਦੇਸ਼ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸੰਭਾਵਨਾਵਾਂ ਨੂੰ ਜ਼ਮੀਨ ‘ਤੇ ਉਤਾਰਣ ਦੇ ਲਈ ਕਈ ਆਯਾਮਾਂ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਓਡੀਸ਼ਾ ਦੇ ਨਾਲ-ਨਾਲ ਦੇਸ਼ ਵਿੱਚ ਭੀ ਇੱਕ ਅਜਿਹੀ ਸਰਕਾਰ ਹੈ, ਜੋ ਓਡੀਸ਼ਾ ਦੀ ਵਿਰਾਸਤ ਅਤੇ ਉਸ ਦੀ ਪਹਿਚਾਣ ਦਾ ਸਨਮਾਨ ਕਰਦੀ ਹੈ। ਪਿਛਲੇ ਸਾਲ ਜੀ20 ਦੇ ਇੱਕ ਸੰਮੇਲਨ ਦੇ ਓਡੀਸ਼ਾ ਵਿੱਚ ਆਯੋਜਿਤ ਹੋਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਕਈ ਰਾਸ਼ਟਰ ਮੁਖੀਆਂ ਅਤੇ ਡਿਪਲੋਮੈਟਸ ਦੇ ਸਾਹਮਣੇ ਸੂਰਯ ਮੰਦਿਰ ਦੀ ਸ਼ਾਨਦਾਰ ਝਾਂਕੀ ਪੇਸ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮਹਾਪ੍ਰਭੁ ਜਗਨਨਾਥ ਮੰਦਿਰ ਪਰਿਸਰ ਦੇ ਸਾਰੇ ਚਾਰ ਦੁਆਰ ਅਤੇ ਮੰਦਿਰ ਦਾ ਰਤਨ ਭੰਡਾਰ ਖੋਲ੍ਹ ਦਿੱਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਓਡੀਸ਼ਾ ਦੀ ਹਰ ਪਹਿਚਾਣ ਬਾਰੇ ਦੁਨੀਆ ਨੂੰ ਦੱਸਣ ਲਈ ਹੋਰ ਅਧਿਕ ਅਭਿਨਵ ਕਦਮ ਉਠਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਬਾਲੀ ਜਾਤਰਾ (Bali Jatra) ਨੂੰ ਹੋਰ ਅਧਿਕ ਮਕਬੂਲ ਬਣਾਉਣ ਅਤੇ ਅੰਤਰਰਾਸ਼ਟਰੀ ਮੰਚ ‘ਤੇ ਇਸ ਨੂੰ ਹੁਲਾਰਾ ਦੇਣ ਲਈ ਬਾਲੀ ਜਾਤਰਾ ਦਿਵਸ ਐਲਾਨਿਆ ਜਾ ਸਕਦਾ ਹੈ ਅਤੇ ਇਸ ਨੂੰ ਮਨਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਓਡਿਸ਼ੀ ਨ੍ਰਿਤ ਜਿਹੀਆਂ ਕਲਾਵਾਂ ਦੇ ਲਈ ਓਡਿਸ਼ੀ ਦਿਵਸ ਮਨਾਉਣ ਦੇ ਨਾਲ-ਨਾਲ ਵਿਭਿੰਨ ਆਦਿਵਾਸੀ ਵਿਰਾਸਤਾਂ ਦੇ ਉਤਸਵ ਦੇ ਲਈ ਦਿਵਸ ਮਨਾਉਣ ‘ਤੇ ਭੀ ਵਿਚਾਰ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ, ਜਿਸ ਨਾਲ ਲੋਕਾਂ ਵਿੱਚ ਟੂਰਿਜ਼ਮ ਅਤੇ ਲਘੂ ਉਦਯੋਗਾਂ ਨਾਲ ਜੁੜੇ ਅਵਸਰਾਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭੁਬਨੇਸ਼ਵਰ ਵਿੱਚ ਪ੍ਰਵਾਸੀ ਭਾਰਤੀ ਸਮਿਟ ਭੀ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਓਡੀਸ਼ਾ ਦੇ ਲਈ ਇੱਕ ਬੜਾ ਅਵਸਰ ਸਿੱਧ ਹੋਵੇਗਾ।
ਦੁਨੀਆ ਭਰ ਵਿੱਚ ਲੋਕਾਂ ਦੁਆਰਾ ਆਪਣੀ ਮਾਤ੍ਰਭਾਸ਼ਾ ਅਤੇ ਸੰਸਕ੍ਰਿਤੀ ਨੂੰ ਭੁੱਲਣ ਦੀ ਵਧਦੀ ਪ੍ਰਵਿਰਤੀ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਉੜੀਆ ਸਮੁਦਾਇ, ਚਾਹੇ ਉਹ ਕਿਤੇ ਭੀ ਰਹਿੰਦਾ ਹੋਣ, ਹਮੇਸ਼ਾ ਆਪਣੀ ਸੰਸਕ੍ਰਿਤੀ, ਆਪਣੀ ਭਾਸ਼ਾ ਅਤੇ ਆਪਣੇ ਤਿਉਹਾਰਾਂ ਦੇ ਪ੍ਰਤੀ ਬਹੁਤ ਉਤਸ਼ਾਹੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਆਨਾ ਦੀ ਉਨ੍ਹਾਂ ਦੀ ਹਾਲ ਦੀ ਯਾਤਰਾ ਨੇ ਇਸ ਬਾਤ ਦੀ ਪੁਸ਼ਟੀ ਕੀਤੀ ਹੈ ਕਿ ਮਾਤ੍ਰਭਾਸ਼ਾ ਅਤੇ ਸੰਸਕ੍ਰਿਤੀ ਦੀ ਸ਼ਕਤੀ ਕਿਵੇਂ ਲੋਕਾਂ ਨੂੰ ਉਨ੍ਹਾਂ ਦੀ ਮਾਤ੍ਰਭੂਮੀ ਨਾਲ ਜੋੜੇ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ ਦੋ ਸੌ ਸਾਲ ਪਹਿਲਾਂ, ਸੈਂਕੜੇ ਮਜ਼ਦੂਰ ਭਾਰਤ ਤੋਂ ਚਲੇ ਗਏ, ਲੇਕਿਨ ਉਹ ਆਪਣੇ ਨਾਲ ਰਾਮਚਰਿਤ ਮਾਨਸ (Ramcharit Manas) ਲੈ ਗਏ ਅਤੇ ਅੱਜ ਭੀ ਉਹ ਭਾਰਤ ਦੀ ਧਰਤੀ ਨਾਲ ਜੁੜੇ ਹੋਏ ਹਨ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਿਕਾਸ ਅਤੇ ਪਰਿਵਰਤਨ ਹੋਣ ‘ਤੇ ਭੀ, ਆਪਣੀ ਵਿਰਾਸਤ ਦੀ ਸੰਭਾਲ਼ ਦਾ ਲਾਭ ਸਭ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ, ਓਡੀਸ਼ਾ ਨੂੰ ਭੀ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦੇ ਆਧੁਨਿਕ ਯੁਗ ਵਿੱਚ, ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹੋਏ ਆਧੁਨਿਕ ਪਰਿਵਰਤਨਾਂ ਨੂੰ ਆਤਮਸਾਤ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਮਹੋਤਸਵ ਜਿਹੇ ਪ੍ਰੋਗਰਾਮ ਇਸ ਦੇ ਲਈ ਇੱਕ ਮਾਧਿਅਮ ਬਣ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਓਡੀਸ਼ਾ ਪਰਵ ਜਿਹੇ ਪ੍ਰੋਗਰਾਮਾਂ ਨੂੰ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਭੀ ਅਧਿਕ ਵਿਸਤਾਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਕੇਵਲ ਦਿੱਲੀ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਉਤਸਵ ਵਿੱਚ ਅਧਿਕ ਤੋਂ ਅਧਿਕ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਪ੍ਰਯਾਸ ਕੀਤੇ ਜਾਣੇ ਚਾਹੀਦਾ ਹੈ ਅਤੇ ਸਕੂਲਾਂ ਤੇ ਕਾਲਜਾਂ ਦੀ ਭਾਗੀਦਾਰੀ ਭੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦਿੱਲੀ ਵਿੱਚ ਅਨੇਕ ਰਾਜਾਂ ਦੇ ਲੋਕਾਂ ਨੂੰ ਇਸ ਵਿੱਚ ਹਿੱਸਾ ਲੈਣ ਅਤੇ ਓਡੀਸ਼ਾ ਨੂੰ ਹੋਰ ਕਰੀਬ ਤੋਂ ਜਾਣਨ ਦੀ ਤਾਕੀਦ ਕੀਤੀ।
ਆਪਣੇ ਸੰਬੋਧਨ ਦੇ ਸਮਾਪਨ ‘ਤੇ ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਉਤਸਵ ਦੇ ਰੰਗ, ਜਨਭਾਗੀਦਾਰੀ ਦਾ ਇੱਕ ਪ੍ਰਭਾਵੀ ਮੰਚ ਬਣ ਕੇ ਓਡੀਸ਼ਾ ਦੇ ਨਾਲ-ਨਾਲ ਭਾਰਤ ਦੇ ਕੋਣੇ-ਕੋਣੇ ਤੱਕ ਪਹੁੰਚਣਗੇ।
ਇਸ ਅਵਸਰ ‘ਤੇ ਕੇਂਦਰੀ ਰੇਲਵੇ, ਸੂਚਨਾ ਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਉੜੀਆ ਸਮਾਜ ਦੇ ਪ੍ਰਧਾਨ ਸ਼੍ਰੀ ਸਿਧਾਰਥ ਪ੍ਰਧਾਨ ਸਹਿਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਓਡੀਸ਼ਾ ਪਰਵ ਨਵੀਂ ਦਿੱਲੀ ਸਥਿਤ ਟਰੱਸਟ ਉੜੀਆ ਸਮਾਜ ਦੁਆਰਾ ਆਯੋਜਿਤ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਇਸ ਦੇ ਜ਼ਰੀਏ ਉਹ ਉੜੀਆ ਵਿਰਾਸਤ ਦੀ ਸੰਭਾਲ਼ ਅਤੇ ਪ੍ਰਚਾਰ ਦੀ ਦਿਸ਼ਾ ਵਿੱਚ ਬਹੁਮੁੱਲਾ ਸਹਿਯੋਗ ਪ੍ਰਦਾਨ ਕਰ ਰਹੇ ਹਨ। ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਓਡੀਸ਼ਾ ਪਰਵ 22 ਤੋਂ 24 ਨਵੰਬਰ ਤੱਕ ਆਯੋਜਿਤ ਕੀਤਾ ਗਿਆ। ਇਸ ਵਿੱਚ ਓਡੀਸ਼ਾ ਦੀ ਸਮ੍ਰਿੱਧ ਵਿਰਾਸਤ ਨੂੰ ਰੰਗ-ਬਿਰੰਗੇ ਸੱਭਿਆਚਾਰਕ ਰੂਪਾਂ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਅਤੇ ਰਾਜ ਦੇ ਜੀਵੰਤ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਲੋਕਾਚਾਰ ਨੂੰ ਪ੍ਰਦਰਸ਼ਿਤ ਕੀਤਾ ਗਿਆ। ਵਿਭਿੰਨ ਖੇਤਰਾਂ ਦੇ ਪ੍ਰਮੁੱਖ ਮਾਹਰਾਂ ਅਤੇ ਪ੍ਰਤਿਸ਼ਠਿਤ ਪੇਸ਼ੇਵਰਾਂ ਦੀ ਅਗਵਾਈ ਵਿੱਚ ਇੱਕ ਰਾਸ਼ਟਰੀ ਸੈਮੀਨਾਰ ਜਾਂ ਸੰਮੇਲਨ ਭੀ ਆਯੋਜਿਤ ਕੀਤਾ ਗਿਆ।
Delighted to take part in the Odisha Parba in Delhi. The state plays a pivotal role in India’s growth and is blessed with cultural heritage admired across the country and the world. https://t.co/B1cZAX2Gpe
— Narendra Modi (@narendramodi) November 24, 2024
भारत की सांस्कृतिक समृद्धि में उड़िया साहित्य के योगदान के अनेक उदाहरण हमें देखने को मिलते हैं… pic.twitter.com/SiABRezdHd
— Narendra Modi (@narendramodi) November 24, 2024
ओडिशा की संस्कृति ने ‘एक भारत श्रेष्ठ भारत’ की भावना को बहुत मजबूत किया है, जिसमें राज्य के बेटे-बेटियों का योगदान भी बहुत बड़ा है। pic.twitter.com/WJfqWUTFHj
— Narendra Modi (@narendramodi) November 24, 2024
ओडिशा की सांस्कृतिक समृद्धि, वास्तु और विज्ञान हमेशा विशेष रहे हैं। हमें यहां की हर पहचान को दुनियाभर में ले जाने के लिए निरंतर इनोवेटिव कदम उठाने हैं। pic.twitter.com/tEjjcWgeqn
— Narendra Modi (@narendramodi) November 24, 2024
नई दिल्ली में ओडिशा पर्व पर आज यहां की समृद्ध विरासत और अद्भुत संस्कृति का साक्षी बनने का सौभाग्य मिला। pic.twitter.com/dlKuVhblco
— Narendra Modi (@narendramodi) November 24, 2024
***
ਐੱਮਜੇਪੀਐੱਸ/ਐੱਸਆਰ