Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੇ ਜਾਰਜਟਾਊਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ ਇਸ ਅਵਸਰ ‘ਤੇ ਗੁਆਨਾ ਦੇ ਰਾਸ਼ਟਰਪਤੀ ਡਾ.  ਇਰਫਾਨ ਅਲੀਪ੍ਰਧਾਨ ਮੰਤਰੀ ਮਾਰਕ ਫਿਲਿਪਸਉਪ ਰਾਸ਼ਟਰਪਤੀ ਭਰਤ ਜਗਦੇਵਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ (The President of Guyana, Dr. Irfaan Ali, Prime Minister Mark Philips, Vice President Bharat Jagdeo, Former President Donald Ramotar) ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਆਪਣੇ ਆਗਮਨ ‘ਤੇ ਵਿਸ਼ੇਸ਼ ਉਤਸਾਹ ਦੇ ਨਾਲ ਕੀਤੇ ਗਏ ਉਨ੍ਹਾਂ  ਦੇ  ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਉਨ੍ਹਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਦਿਆਲਤਾ ਦੇ ਲਈ ਧੰਨਵਾਦ ਕੀਤਾ ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਾਹੁਣਚਾਰੀ ਦੀ ਭਾਵਨਾ  ਸਾਡੀ ਸੰਸਕ੍ਰਿਤੀ  ਦੇ ਮੂਲ ਵਿੱਚ ਹੈ  ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੀ ਏਕ ਪੇੜ ਮਾਂ ਕੇ ਨਾਮ ਪਹਿਲ (Ek Ped Maa ke Naam initiative)  ਦੇ ਤਹਿਤ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ ਇੱਕ ਪੇੜ ਲਗਾਇਆ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਆਨਾ ਦਾ ਸਰਬਉੱਚ ਰਾਸ਼ਟਰੀ ਪੁਰਸਕਾਰਆਰਡਰ ਆਵ੍ ਐਕਸੀਲੈਂਸ ਪ੍ਰਾਪਤ ਕਰਕੇ ਉਹ ਬੇਹੱਦ ਸਨਮਾਨਿਤ ਮਹਿਸੂਸ ਕਰ ਰਹੇ ਹਨ ਉਨ੍ਹਾਂ ਨੇ ਇਸ ਸਨਮਾਨ ਦੇ ਲਈ ਗੁਆਨਾ  ਦੇ ਲੋਕਾਂ ਦਾ ਆਭਾਰ ਵਿਅਕਤ ਕੀਤਾ ਸ਼੍ਰੀ ਮੋਦੀ ਨੇ ਇਸ ਪੁਰਸਕਾਰ ਨੂੰ 1.4 ਬਿਲੀਅਨ ਭਾਰਤੀਆਂ (1.4 billion Indians) ਅਤੇ 3 ਲੱਖ ਭਾਰਤੀਗੁਆਨਾ ਸਮੁਦਾਇ ਦੇ ਸਨਮਾਨ ਵਿੱਚ ਅਤੇ ਗੁਆਨਾ ਦੇ ਵਿਕਾਸ ਵਿੱਚ ਉਨ੍ਹਾਂ ਦੇ  ਯੋਗਦਾਨ ਨੂੰ ਸਮਰਪਿਤ ਕੀਤਾ

 

ਦੋ ਦਹਾਕੇ ਪਹਿਲੇ ਇੱਕ ਜਗਿਆਸੂ ਯਾਤਰੀ ਦੇ ਰੂਪ ਵਿੱਚ ਗੁਆਨਾ ਦੀ ਆਪਣੀ ਯਾਤਰਾ ਦੀਆਂ ਅਭੁੱਲ ਯਾਦਾਂ ਦਾ ਉਲੇਖ ਕਰਦੇ ਹੋਏਸ਼੍ਰੀ ਮੋਦੀ ਨੇ ਪ੍ਰਸੰਨ‍‍ਤਾ ਵਿਅਕ ਕੀਤੀ ਕਿ ਹੁਣ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਈ ਨਦੀਆਂ ਦੀ ਭੂਮੀ ‘ਤੇ ਦੁਬਾਰਾ ਆਏ ਹਨ  ਉਨ੍ਹਾਂ ਨੇ ਕਿਹਾ ਕਿ ਤਦ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਬਦਲਾਅ ਹੋਏ ਹਨ ਪਰ ਗੁਆਨਾ  ਦੇ ਲੋਕਾਂ ਦਾ ਪਿਆਰ ਅਤੇ ਸਨੇਹ ਵੈਸਾ ਹੀ ਬਣਿਆ ਹੋਇਆ ਹੈ  ਸ਼੍ਰੀ ਮੋਦੀ ਨੇ ਕਿਹਾ ਕਿ ਆਪ (ਤੁਸੀਂ) ਇੱਕ ਭਾਰਤੀ ਨੂੰ ਭਾਰਤ ਤੋਂ ਬਾਹਰ ਲੈ ਜਾ ਸਕਦੇ ਹੋਲੇਕਿਨ ਆਪ (ਤੁਸੀਂ) ਭਾਰਤ ਨੂੰ ਉਨ੍ਹਾਂ ਦੇ ਅੰਤਰਮਨ ਤੋਂ ਬਾਹਰ ਨਹੀਂ ਕੱਢ ਸਕਦੇ ਅਤੇ ਇਸ ਯਾਤਰਾ  ਦੇ ਉਨ੍ਹਾਂ ਦੇ ਅਨੁਭਵ ਨੇ ਇਸ ਦੀ ਪੁਸ਼ਟੀ ਕੀਤੀ ਹੈ

 

ਪ੍ਰਧਾਨ ਮੰਤਰੀ ਨੇ ਦਿਨ ਵਿੱਚ ਪਹਿਲੇ ਭਾਰਤੀ ਆਗਮਨ ਸਮਾਰਕ ਦੀ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ, ਕਿਹਾ ਕਿ ਇਸ ਨੇ ਲਗਭਗ ਦੋ ਸ਼ਤਾਬਦੀਆਂ ਪਹਿਲੇ ਭਾਰਤਗੁਆਨਾ  ਦੇ ਲੋਕਾਂ  ਦੇ ਪੂਰਵਜਾਂ  ਦੀ ਲੰਬੀ  ਅਤੇ ਕਠਿਨ ਯਾਤਰਾ ਨੂੰ ਜੀਵੰਤ ਕਰ ਦਿੱਤਾ ਭਾਰਤ  ਦੇ ਵਿਭਿੰਨ ਹਿੱਸਿਆਂ ਤੋਂ ਆਏ ਹੋਏ ਲੋਕਾਂ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਆਪਣੇ ਨਾਲ ਸੰਸਕ੍ਰਿਤੀਆਂਭਾਸ਼ਾਵਾਂ ਅਤੇ ਪਰੰਪਰਾਵਾਂ ਦੀ ਵਿਵਿਧਤਾ ਲੈ ਕੇ ਆਏ ਅਤੇ ਸਮੇਂ  ਦੇ ਨਾਲ ਗੁਆਨਾ ਨੂੰ ਆਪਣਾ ਘਰ ਬਣਾ ਲਿਆ ਉਨ੍ਹਾਂ ਨੇ ਕਿਹਾ ਕਿ ਇਹ ਭਾਸ਼ਾਵਾਂਕਹਾਣੀਆਂ ਅਤੇ ਪਰੰਪਰਾਵਾਂ ਅੱਜ ਗੁਆਨਾ ਦੀ ਸੰਸਕ੍ਰਿਤੀ  ਦਾ ਇੱਕ ਸਮ੍ਰਿੱਧ ਹਿੱਸਾ ਹਨ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਅਤੇ ਲੋਕਤੰਤਰ ਦੇ  ਲਈ ਉਨ੍ਹਾਂ ਦੇ ਸੰਘਰਸ਼ ਦੇ ਲਈ ਭਾਰਤਗੁਆਨਾ ਸਮੁਦਾਇ ਦੀ ਭਾਵਨਾ  ਦੀ ਸ਼ਲਾਘਾ  ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਗੁਆਨਾ ਨੂੰ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕੀਤਾ ਹੈ, ਜਿਸ ਨਾਲ ਉਹ ਇੱਕ ਸਾਧਾਰਣ  ਸ਼ੁਰੂਆਤ ਤੋਂ ਸਿਖਰ ‘ਤੇ ਪਹੁੰਚੇ ਹਨ। ਸ਼੍ਰੀ ਚੈੱਡੀ ਜਗਨ (Shri Cheddii Jagan) ਦੇ ਪ੍ਰਯਾਸਾਂ ਦੀ ਸ਼ਲਾਘਾ  ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਜਗਨ ਇੱਕ ਮਜ਼ਦੂਰ ਪਰਿਵਾਰ ਦੇ ਸਾਧਾਰਣ  ਪਿਛੋਕੜ ਤੋਂ ਸ਼ੁਰੂ ਹੋ ਕੇ ਆਲਮੀ ਪੱਧਰ  ਦੇ ਨੇਤਾ ਬਣੇ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਇਰਫਾਨ ਅਲੀਉਪ ਰਾਸ਼ਟਰਪਤੀ ਭਾਰਤ ਜਗਦੇਵਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ ਸਾਰੇ ਭਾਰਤਗੁਆਨਾ ਸਮੁਦਾਇ ਦੇ ਰਾਜਦੂਤ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਰੰਭਿਕ ਭਾਰਤੀਗੁਆਨਾ ਬੁੱਧੀਜੀਵੀਆਂ ਵਿੱਚੋਂ ਇੱਕ ਜੋਸੇਫ ਰੋਮਨਪ੍ਰਾਰੰਭਿਕ ਭਾਰਤੀਗੁਆਨਾ ਕਵੀਆਂ ਵਿੱਚੋਂ ਇੱਕ ਰਾਮ ਜਰੀਦਾਰ ਲੱਲਾਪ੍ਰਸਿੱਧ ਮਹਿਲਾ ਕਵਿਤਰੀ ਸ਼ਾਨਾ ਯਰਦਾਨ ਅਤੇ ਹੋਰ ਅਨੇਕ ਭਾਰਤੀ– ਗੁਆਨਾਵਾਸੀਆਂ ਦਾ ਕਲਾਸਿੱਖਿਆਸੰਗੀਤ ਅਤੇ ਚਿਕਿਤਸਾ  ਦੇ ਖੇਤਰ ਵਿੱਚ ਗਹਿਰਾ ਪ੍ਰਭਾਵ ਰਿਹਾ ਹੈ

 

ਸ਼੍ਰੀ ਮੋਦੀ ਨੇ ਕਿਹਾ ਕਿ ਸਾਡੀਆਂ ਸਮਾਨਤਾਵਾਂ ਨੇ ਭਾਰਤਗੁਆਨਾ ਦੋਸਤੀ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਸੰਸਕ੍ਰਿਤੀਭੋਜਨ ਅਤੇ ਕ੍ਰਿਕਟ ਵਿਸ਼ੇਸ਼ ਤੌਰ ‘ਤੇ ਤਿੰਨ ਮਹੱਤਵਪੂਰਨ ਚੀਜ਼ਾਂ ਹਨ ਜੋ ਭਾਰਤ ਨੂੰ ਗੁਆਨਾ ਨਾਲ ਜੋੜਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦੀ ਦੀਵਾਲੀ ਵਿਸ਼ੇਸ਼ ਸੀ ਕਿਉਂਕਿ ਸ਼੍ਰੀ ਰਾਮ ਲਲਾ 500 ਵਰ੍ਹਿਆਂ ਦੇ ਬਾਅਦ ਅਯੁੱਧਿਆ ਪਰਤੇ ਸਨ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਇਹ ਭੀ ਯਾਦ ਹੈ ਕਿ ਗੁਆਨਾ ਤੋਂ ਪਵਿੱਤਰ ਜਲ ਅਤੇ ਸ਼ਿਲਾਵਾਂ ਭੀ ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਦੇ ਲਈ ਭੇਜੀਆਂ ਗਈਆਂ ਸਨ ਉਨ੍ਹਾਂ ਨੇ ਪ੍ਰਸ਼ੰਸਾ ਕੀਤੀ ਕਿ ਮਹਾਸਾਗਰਾਂ ਦੀ ਦੂਰੀ ਦੇ ਬਾਵਜੂਦ ਭਾਰਤ ਮਾਤਾ ਦੇ ਨਾਲ ਉਨ੍ਹਾਂ ਦਾ ਸੱਬਿਆਚਾਰਕ ਸਬੰਧ ਮਜ਼ਬੂਤ ਹੈ ਅਤੇ ਇਸ ਦਾ ਅਹਿਸਾਸ ਉਨ੍ਹਾਂ ਨੂੰ ਦਿਨ ਵਿੱਚ ਆਰੀਆ ਸਮਾਜ ਸਮਾਰਕ ਅਤੇ ਸਰਸਵਤੀ ਵਿਦਯਾ ਨਿਕੇਤਨ ਸਕੂਲ(Arya Samaj Monument and Saraswati Vidya Niketan School) ਦੇ ਦੌਰੇ ਦੇ ਸਮੇਂ ਹੋਇਆ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਗੁਆਨਾ ਦੋਹਾਂ ਨੂੰ ਆਪਣੀ ਸਮ੍ਰਿੱਧ ਅਤੇ ਵਿਵਿਧ ਸੰਸਕ੍ਰਿਤੀ  ‘ਤੇ ਗਰਵ (ਮਾਣ) ਹੈ ਅਤੇ ਉਹ ਵਿਵਿਧਤਾ ਨੂੰ ਸਮਾਯੋਜਿਤ ਕਰਨ ਦੇ ਇਲਾਵਾ ਇਨ੍ਹਾਂ ਨੂੰ ਉਤਸਵ ਮਨਾਉਣ ਦੇ ਰੂਪ ਵਿੱਚ ਦੇਖਦੇ ਹਨ ਉਨ੍ਹਾਂ ਨੇ ਕਿਹਾ ਕਿ ਦੋਨੋਂ ਦੇਸ਼ ਦਿਖਾ ਰਹੇ ਹਨ ਕਿ ਸੱਭਿਆਚਾਰਕ ਵਿਵਿਧਤਾ ਉਨ੍ਹਾਂ ਦੀ ਸ਼ਕਤੀ ਹੈ

 

ਭੋਜਨ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀਗੁਆਨਾ ਸਮੁਦਾਇ ਦੀ ਭੋਜਨ ਸਬੰਧੀ ਇੱਕ ਅਨੂਠੀ ਪਰੰਪਰਾ ਹੈਜਿਸ ਵਿੱਚ ਭਾਰਤੀ ਅਤੇ ਗੁਆਨਾ ਦੋਹਾਂ ਦੀ ਮਿਲੀਜੁਲੀ ਪਰੰਪਰਾ ਹੈ

 

ਪ੍ਰਧਾਨ ਮੰਤਰੀ ਮੋਦੀ ਨੇ ਕ੍ਰਿਕਟ ਦੇ ਪ੍ਰਤੀ ਪ੍ਰੇਮ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਕ੍ਰਿਕਟ ਨੇ ਸਾਡੇ ਦੇਸ਼ਾਂ ਨੂੰ ਮਜ਼ਬੂਤੀ ਨਾਲ ਬੰਨ੍ਹਿਆ ਹੈ ਅਤੇ ਇਹ ਸਿਰਫ਼ ਇੱਕ ਖੇਡ ਨਹੀਂ ਹੈਬਲਕਿ ਇੱਕ ਜੀਵਨ ਸ਼ੈਲੀ ਹੈਜੋ ਸਾਡੀ ਰਾਸ਼ਟਰੀ ਪਹਿਚਾਣਨ ਵਿੱਚ ਗਹਿਰਾਈ ਨਾਲ ਸਮਾਹਿਤ ਹੈ ਉਨ੍ਹਾਂ ਨੇ ਕਿਹਾ ਕਿ ਗੁਆਨਾ ਵਿੱਚ ਪ੍ਰਾਵੀਡੈਂਸ ਨੈਸ਼ਨਲ ਕ੍ਰਿਕਟ ਸਟੇਡੀਅਮ ਸਾਡੀ ਮਿੱਤਰਤਾ ਦਾ ਪ੍ਰਤੀਕ ਹੈ ਕਨਹਾਈਕਾਲੀਚਰਨਚੰਦਰਪਾਲ (Kanhai, Kalicharan, Chanderpaul) ਸਾਰੇ ਭਾਰਤ ਵਿੱਚ ਮੰਨੇ-ਪ੍ਰਮੰਨੇ ਨਾਮ ਹਨ ਸ਼੍ਰੀ ਮੋਦੀ ਨੇ ਕਿਹਾ ਕਿ ਕਲਾਇਵ ਲੋਇਡ ਅਤੇ ਉਨ੍ਹਾਂ ਦੀ ਟੀਮ ਕਈ ਪੀੜ੍ਹੀਆਂ ਦੀ ਪਸੰਦੀਦਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਗੁਆਨਾ ਦੇ ਯੁਵਾ ਖਿਡਾਰੀਆਂ ਦਾ ਭੀ ਭਾਰਤ ਵਿੱਚ ਬਹੁਤ ਬੜਾ ਪ੍ਰਸ਼ੰਸਕ ਵਰਗ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਭਾਰਤੀਆਂ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਉੱਥੇ ਆਯੋਜਿਤ ਟੀ-20 ਵਿਸ਼ਵ ਕੱਪ ਦਾ ਆਨੰਦ ਲਿਆ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸੁਬ੍ਹਾ ਗੁਆਨਾ ਦੀ ਸੰਸਦ ਨੂੰ ਸੰਬੋਧਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਜਨਨੀ ਹੋਣ ਦੇ ਕਾਰਨ ਉਨ੍ਹਾਂ ਨੂੰ ਕੈਰੇਬਿਆਈ ਖੇਤਰ ਦੇ ਸਭ ਤੋਂ ਜੀਵੰਤ ਲੋਕਤੰਤਰਾਂ ਵਿੱਚੋਂ ਇੱਕ ਦੇ ਨਾਲ ਅਧਿਆਤਮਿਕ ਜੁੜਾਅ ਮਹਿਸੂਸ ਹੋਇਆ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਗੁਆਨਾ ਦਾ ਸਾਂਝਾ ਇਤਹਾਸ ਹੈ ਜਿਸ ਵਿੱਚ ਬਸਤੀਵਾਦੀ ਸ਼ਾਸਨ  ਦੇ ਖ਼ਿਲਾਫ਼ ਸਾਂਝਾ ਸੰਘਰਸ਼ਲੋਕੰਤਤਰੀ ਕਦਰਾਂ-ਕੀਮਤਾਂ ਦੇ ਪ੍ਰਤੀ ਪ੍ਰੇਮ ਅਤੇ ਵਿਵਿਧਤਾ ਦੇ ਪ੍ਰਤੀ ਸਨਮਾਨ ਸਾਨੂੰ ਇੱਕ ਸੂਤਰ ਵਿੱਚ ਪਿਰੋਂਦਾ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਸਾਂਝਾ ਭਵਿੱਖ ਹੈ ਜਿਸ ਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ ਉਨ੍ਹਾਂ ਨੇ ਵਿਕਾਸ ਅਤੇ ਪ੍ਰਗਤੀ ਦੀਆਂ ਆਕਾਂਖਿਆਵਾਂ,  ਅਰਥਵਿਵਸਥਾ ਅਤੇ ਈਕੋਲੋਜੀ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਨਿਆਂਪੂਰਨ ਅਤੇ ਸਮਾਵੇਸ਼ੀ ਵਿਸ਼ਵ ਵਿਵਸਥਾ ਵਿੱਚ ਵਿਸ਼ਵਾਸ ‘ਤੇ ਭੀ ਜ਼ੋਰ ਦਿੱਤਾ

 

 

ਗੁਆਨਾ ਦੇ ਲੋਕਾਂ ਨੂੰ ਭਾਰਤ ਦਾ ਸ਼ੁਭਚਿੰਤਕ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਯਾਤਰਾ ਵਿਆਪਕਗਤੀਸ਼ੀਲਤਾ ਅਤੇ ਸਥਿਰਤਾ ਦੀ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਕੇਵਲ 10 ਵਰ੍ਹਿਆਂ ਵਿੱਚਭਾਰਤ ਦਸਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ ਵਧਕੇ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ ਅਤੇ ਜਲਦੀ ਹੀ ਭਾਰਤ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵੇਗਾ ਨੌਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅਪ ਈਕੋਸਿਸਟਮ ਬਣਾ ਦਿੱਤਾ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਕਮਰਸਏਆਈਫਿਨਟੈੱਕਖੇਤੀਬਾੜੀਟੈਕਨੋਲੋਜੀ ਅਤੇ ਹੋਰਾਂ ਦੇ ਲਈ ਇੱਕ ਗਲੋਬਲ ਹੱਬ(a global hub for e-commerce, AI, fintech, agriculture, technology and more) ਸੀ  ਮੰਗਲ ਅਤੇ ਚੰਦਰਮਾ ਦੇ ਲਈ ਭਾਰਤ ਦੇ ਪੁਲਾੜ ਮਿਸ਼ਨਾਂ ‘ਤੇ ਜ਼ੋਰ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਮਾਰਗਾਂ ਤੋਂ ਲੈ ਕੇ ਆਈਵੇਵਾਯੂਮਾਰਗ ਤੋਂ ਰੇਲਵੇ ਤੱਕ (from highways to i-ways, airways to railways)ਅਸੀਂ ਅਤਿਆਧੁਨਿਕ ਬੁਨਿਆਦੀ ਢਾਂਚੇ (state of art infrastructure) ਦਾ ਨਿਰਮਾਣ ਕਰ ਰਹੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਵਾਧਾ ਨਾ ਕੇਵਲ ਪ੍ਰੇਰਣਾਦਾਇਕ ਹੈਬਲਕਿ ਸਮਾਵੇਸ਼ੀ ਭੀ ਹੈ  ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਗ਼ਰੀਬਾਂ ਨੂੰ ਸਸ਼ਕਤ ਬਣਾ ਰਿਹਾ ਹੈ ਅਤੇ ਸਰਕਾਰ ਨੇ ਲੋਕਾਂ ਦੇ ਲਈ 500 ਮਿਲੀਅਨ ਤੋਂ ਅਧਿਕ ਬੈਂਕ ਖਾਤੇ ਖੋਲ੍ਹੇ ਹਨ ਅਤੇ ਇਨ੍ਹਾਂ ਬੈਂਕ ਖਾਤਿਆਂ  ਨੂੰ ਡਿਜੀਟਲ ਪਹਿਚਾਣ ਅਤੇ ਮੋਬਾਈਲ ਨਾਲ ਜੋੜਿਆ ਹੈ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿੱਧੇ ਉਨ੍ਹਾਂ  ਦੇ  ਬੈਂਕ ਖਾਤਿਆਂ  ਵਿੱਚ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਬੜੀ ਮੁਫ਼ਤ ਸਿਹਤ ਬੀਮਾ ਯੋਜਨਾ ਹੈ,  ਜਿਸ ਦੇ ਨਾਲ 500 ਮਿਲੀਅਨ ਤੋਂ ਅਧਿਕ ਲੋਕਾਂ ਨੂੰ ਲਾਭ ਪਹੁੰਚੇ ਹਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੋੜਵੰਦ ਲੋਕਾਂ ਦੇ  ਲਈ 30 ਮਿਲੀਅਨ ਤੋਂ ਅਧਿਕ ਘਰ ਬਣਾਏ ਹਨ ਸ਼੍ਰੀ ਮੋਦੀ ਨੇ ਕਿਹਾ ਕਿ ਕੇਵਲ ਇੱਕ ਦਹਾਕੇ ਵਿੱਚਅਸੀਂ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਵਿੱਚ ਭੀ, ਇਨ੍ਹਾਂ ਪਹਿਲਾਂ ਨਾਲ ਮਹਿਲਾਵਾਂ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ ਅਤੇ ਲੱਖਾਂ ਮਹਿਲਾਵਾਂ ਜ਼ਮੀਨੀ ਪੱਧਰ ‘ਤੇ ਉੱਦਮੀ ਬਣ ਰਹੀਆਂ ਹਨਜੋ ਰੋਜ਼ਗਾਰ ਅਤੇ ਅਵਸਰਾਂ ਦੀ ਸਿਰਜਣਾ ਕਰ ਰਹੀਆਂ ਹਨ

 

ਵਿਆਪਕ ਪੈਮਾਨੇ ‘ਤੇ ਵਿਕਾਸ ਨਾਲ ਭਾਰਤ ਦੀ ਸਥਿਰਤਾ ‘ਤੇ ਬਾਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਿਰਫ਼ ਇੱਕ ਦਹਾਕੇ ਵਿੱਚਭਾਰਤ ਦੀ ਸੌਰ ਊਰਜਾ ਸਮਰੱਥਾ 30 ਗੁਣਾ ਵਧ ਗਈ ਅਤੇ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਦੇ ਨਾਲ ਗ੍ਰੀਨ ਮੋਬਿਲਿਟੀ ਵਿੱਚ ਵਾਧਾ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਭੀ  ਭਾਰਤ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਕਈ ਪਹਿਲਾਂ ਵਿੱਚ ਮੁੱ ਭੂਮਿਕਾ ਨਿਭਾਈ ਹੈ। ਜਿਵੇਂ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ, ਗਲੋਬਲ ਬਾਇਓਫਿਊਲਸ ਅਲਾਇੰਸਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (Coalition for Disaster Resilient Infrastructure) ਅਤੇ ਹੋਰ ਪਹਿਲਾਂ ਵਿੱਚ ਗਲੋਬਲ ਸਾਊਥ  ਨੂੰ ਸਸ਼ਕਤ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance ਦਾ ਭੀ ਸਮਰਥਨ ਕੀਤਾ ਹੈ ਅਤੇ ਗੁਆਨਾਆਪਣੇ ਰਾਜਸੀ ਜਗੁਆਰ (majestic Jaguars) ਦੇ ਨਾਲਇਸ ਤੋਂ ਲਾਭ ਉਠਾ ਰਿਹਾ ਹੈ

 

ਪਿਛਲੇ ਵਰ੍ਹੇ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਰਾਸ਼ਟਰਪਤੀ ਇਰਫਾਨ ਅਲੀ  ਦੀ ਭਾਰਤੀ ਮੇਜ਼ਬਾਨੀ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਅਤੇ ਉਪ ਰਾਸ਼ਟਰਪਤੀ ਭਰਤ ਜਗਦੇਵ (Prime Minister Mark Phillips and Vice President Bharrat Jagdeo) ਦਾ ਭੀ ਭਾਰਤ ਵਿੱਚ ਸੁਆਗਤ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਨਾਲ ਮਿਲ ਕੇ ਉਨ੍ਹਾਂ ਨੇ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੋਨੋਂ ਦੇਸ਼ ਊਰਜਾ ਨਾਲ ਉੱਦਮਆਯੁਰਵੇਦ ਤੋਂ ਖੇਤੀਬਾੜੀਇਨਫ੍ਰਾਸਟ੍ਰਕਚਰ ਤੋਂ ਇਨੋਵੇਸ਼ਨਸਿਹਤ ਸੇਵਾ ਤੋਂ ਮਾਨਵ ਸੰਸਾਧਨ ਅਤੇ ਡੇਟਾ ਤੋਂ ਵਿਕਾਸ ਤੱਕ ਸਾਡੇ ਸਹਿਯੋਗ  ਦੇ ਦਾਇਰੇ ਨੂੰ ਵਿਆਪਕ ਬਣਾਉਣ ‘ਤੇ ਸਹਿਮਤ ਹੋਏ ਹਨ ਅਤੇ ਇਹ ਸਾਂਝੇਦਾਰੀ ਵਿਆਪਕ ਖੇਤਰ ਦੇ ਲਈ ਭੀ ਮਹੱਤਵਪੂਰਨ ਹੈ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਆਯੋਜਿਤ ਦੂਸਰਾ ਭਾਰਤਕੈਰੀਕੌਮ ਸਮਿਟ (second India-CARICOM summit) ਇਸ ਦਾ ਪ੍ਰਮਾਣ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇ ਰੂਪ ਵਿੱਚ ਦੋਨੋਂ ਦੇਸ਼ ਸੁਧਾਰੇ ਗਏ ਬਹੁਪੱਖਵਾਦ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਰੂਪ ਵਿੱਚ ਉਹ ਗਲੋਬਲ ਸਾਊਥ (Global South) ਦੀ ਸ਼ਕਤੀ ਨੂੰ ਸਮਝਦੇ ਹਨ ਉਨ੍ਹਾਂ ਨੇ ਕਿਹਾ ਕਿ ਉਹ ਸਮਾਵੇਸ਼ੀ ਵਿਕਾਸ ਦੇ ਲਈ ਰਣਨੀਤਕ ਖ਼ੁਦਮੁਖਤਿਆਰੀ ਅਤੇ ਸਮਰਥਨ ਚਾਹੁੰਦੇ ਹਨ ਸ਼੍ਰੀ ਮੋਦੀ ਨੇ ਕਿਹਾ ਕਿ ਦੋਨੋਂ ਦੇਸ਼ ਟਿਕਾਊ ਵਿਕਾਸ ਅਤੇ ਜਲਵਾਯੂ ਨਿਆਂ ਨੂੰ ਪ੍ਰਾਥਮਿਕਤਾ ਦਿੰਦੇ ਹਨ ਅਤੇ ਆਲਮੀ ਸੰਕਟਾਂ ਨੂੰ ਦੂਰ ਕਰਨ ਦੇ ਲਈ ਸੰਵਾਦ ਅਤੇ ਕੂਟਨੀਤੀ ਦਾ ਸੱਦਾ ਦਿੰਦੇ ਰਹਿੰਦੇ ਹਨ

 

ਪ੍ਰਵਾਸੀ ਭਾਰਤੀਆਂ (ਡਾਇਸਪੋਰਾ-diaspora)  ਨੂੰ ਰਾਸ਼ਟਰਦੂਤ (Rashtradoots) ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤੀ ਸੰਸਕ੍ਰਿਤੀ  ਅਤੇ ਕਦਰਾਂ-ਕੀਮਤਾਂ ਦੇ ਰਾਜਦੂਤ (Ambassadors) ਹਨ ਉਨ੍ਹਾਂ ਨੇ ਕਿਹਾ ਕਿ ਭਾਰਤਗੁਆਨਾ ਸਮੁਦਾਇ ਨੂੰ ਦੂਹਰਾ ਸੁਭਾਗ ਪ੍ਰਾਪਤ ਹੈ ਕਿਉਂਕਿ ਗੁਆਨਾ ਉਨ੍ਹਾਂ ਦੀ ਮਾਤਭੂਮੀ ਹੈ ਅਤੇ ਭਾਰਤ ਮਾਤਾ (Bharat Mata) ਉਨ੍ਹਾਂ ਦੀ ਪੈਤ੍ਰਿਕ ਭੂਮੀ (ancestral land) ਹੈ  ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਅਵਸਰਾਂ ਦੀ ਭੂਮੀ (land of opportunities) ਹੈਤਾਂ ਉਨ੍ਹਾਂ ਵਿੱਚੋਂ ਹਰੇਕ ਸਾਡੇ ਦੋਹਾਂ ਦੇਸ਼ਾਂ ਨੂੰ ਜੋੜਨ ਵਿੱਚ ਬੜੀ ਭੂਮਿਕਾ ਨਿਭਾ ਸਕਦਾ ਹੈ

 

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ(ਡਾਇਸਪੋਰਾ-diaspora) ਨੂੰ ਭਾਰਤ ਕੋ ਜਾਨਿਯੇ ਕੁਇਜ਼ (Bharat Ko Janiye Quiz) ਵਿੱਚ ਹਿੱਸਾ ਲੈਣ ਦਾ ਆਗਰਹਿ ਕਰਦੇ ਹੋਏ ਕਿਹਾ ਕਿ ਇਹ ਕੁਇਜ਼ ਭਾਰਤਇਸ ਦੀਆਂ ਕਦਰਾਂ-ਕੀਮਤਾਂਸੰਸਕ੍ਰਿਤੀ  ਅਤੇ ਵਿਵਿਧਤਾ ਨੂੰ ਸਮਝਣ ਦਾ ਇੱਕ ਅੱਛਾ ਅਵਸਰ  ਹੈ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੋਸਤਾਂ ਨੂੰ ਭੀ ਇਸ ਵਿੱਚ ਹਿੱਸਾ ਲੈਣ ਦੇ  ਲਈ ਸੱਦਾ ਦੇਣ ਦਾ ਆਗਰਹਿ ਕੀਤਾ।

 

ਸ਼੍ਰੀ ਮੋਦੀ ਨੇ ਪ੍ਰਵਾਸੀ ਭਾਰਤੀਆਂ(ਡਾਇਸਪੋਰਾ-diaspora) ਨੂੰ ਅਗਲੇ ਵਰ੍ਹੇ 13 ਜਨਵਰੀ ਤੋਂ 26 ਫਰਵਰੀ ਤੱਕ ਪ੍ਰਯਾਗਰਾਜ ਵਿੱਚ ਆਯੋਜਿਤ ਹੋਣ ਵਾਲੇ ਮਹਾ ਕੁੰਭ(Maha Kumbh) ਵਿੱਚ ਆਪਣੇ ਪਰਿਵਾਰ ਅਤੇ ਮਿੱਤਰਾਂ ਦੇ ਨਾਲ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ  ਉਨ੍ਹਾਂ ਨੇ ਕਿਹਾ ਕਿ ਉਹ ਅਯੁੱਧਿਆ ਵਿੱਚ ਰਾਮ ਮੰਦਿਰ (Ram Temple at Ayodhya)  ਦੇ ਭੀ ਦਰਸ਼ਨ ਦੇ ਲਈ ਜਾ ਸਕਦੇ ਹਨ

 

ਆਪਣੇ ਸੰਬੋਧਨ ਦੇ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਜਨਵਰੀ ਵਿੱਚ ਭੁਬਨੇਸ਼ਵਰ ਵਿੱਚ ਆਯੋਜਿਤ ਹੋਣ ਵਾਲੇ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਵਿੱਚ ਹਿੱਸਾ ਲੈਣ ਅਤੇ ਪੁਰੀ ਵਿੱਚ ਮਹਾਪ੍ਰਭੁ ਜਗਨਨਾਥ (Mahaprabhu Jagannath in Puri) ਦਾ ਅਸ਼ੀਰਵਾਦ  ਪ੍ਰਾਪਤ ਕਰਨ ਲਈ ਭੀ ਸੱਦਾ ਦਿੱਤਾ

 

 https://x.com/narendramodi/status/1859717471110037587

https://x.com/PMOIndia/status/1859718763224105266

https://x.com/PMOIndia/status/1859719765952167991

https://x.com/PMOIndia/status/1859721531049509266

https://x.com/PMOIndia/status/1859722017836240961

https://x.com/PMOIndia/status/1859723564943093978

https://x.com/narendramodi/status/1859731965550920175

https://x.com/narendramodi/status/1859732196002759133

https://x.com/narendramodi/status/1859732426043572232

https://x.com/narendramodi/status/1859731706170966515

https://youtu.be/69WojZN6pKY

 

 

***

ਐੱਮਜੇਪੀਐੱਸ/ਐੱਸਆਰ