Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਆਗਾਮੀ ਨਾਇਜ਼ੀਰੀਆ ਦੌਰੇ ਨੂੰ ਲੈ ਕੇ ਹਿੰਦੀ ਪ੍ਰੇਮੀਆ ਦੁਆਰਾ ਦਿਖਾਏ ਗਏ ਉਤਸ਼ਾਹ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਆਗਾਮੀ ਦੌਰੇ ਤੋਂ ਪਹਿਲਾਂ ਨਾਇਜ਼ੀਰੀਆ  ਵਿੱਚ ਹਿੰਦੀ ਭਾਸ਼ਾ ਪ੍ਰੇਮੀਆ ਦੁਆਰਾ ਦਿਖਾਏ ਗਏ ਉਤਸ਼ਾਹ ਦੀ ਸ਼ਲਾਘਾ ਕੀਤੀ ਹੈ। ਐਕਸ ‘ਤੇ ਇੱਕ ਤਾਜਾ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:

 

 “ਨਾਇਜ਼ੀਰੀਆ ਦੇ ਹਿੰਦੀ ਪ੍ਰੇਮੀਆਂ ਨੇ ਜਿਸ ਪ੍ਰਕਾਰ ਉੱਥੇ ਦੇ ਮੇਰੇ ਦੌਰੇ ਨੂੰ ਲੈ ਕੇ ਉਤਸ਼ਾਹ ਦਿਖਾਇਆ ਹੈ, ਉਹ ਦਿਲ ਨੂੰ ਛੂਹ ਲੈਣ ਵਾਲਾ ਹੈ! ਆਪਣੇ ਇਸ ਦੌਰੇ ਨੂੰ ਲੈ ਕੇ ਬਹੁਤ ਉਤਸੁਕ ਹਾਂ।”

 

ਉਨ੍ਹਾਂ ਨੇ ਆਪਣਾ ਸੰਦੇਸ਼ ਨਾਇਜ਼ੀਰੀਆ ਵਿੱਚ ਹਾਈ ਕਮਿਸ਼ਨ ਆਫ਼ ਇੰਡੀਆ ਦੇ ਸਰਕਾਰੀ ਅਕਾਉਂਟ @india_nigeria ਦੀ ਇੱਕ ਪੋਸਟ ਦੇ ਜਵਾਬ ਵਿੱਚ ਕੀਤਾ ਹੈ। ਇਸ ਪੋਸਟ ਵਿੱਚ ਨਾਇਜ਼ੀਰੀਆ ਦੇ ਲੋਕਾਂ ਨੂੰ ਹਿੰਦੀ ਭਾਸ਼ਾ ਵਿੱਚ ਪ੍ਰਧਾਨ ਮੰਤਰੀ ਦਾ ਸੁਆਗਤ ਕਰਦੇ ਹੋਏ ਦਿਖਾਇਆ ਗਿਆ ਹੈ। ਪ੍ਰਧਾਨ ਮੰਤਰੀ 16-17 ਨਵੰਬਰ, 2024 ਨੂੰ ਨਾਇਜ਼ੀਰੀਆ ਦੇ ਸਰਕਾਰੀ ਦੌਰੇ ’ਤੇ ਹਨ।

 

************

ਐੱਮਜੇਪੀਐੱਸ/ਐੱਸਐੱਸ