Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ 3 ਵਰ੍ਹੇ ਪੂਰੇ ਹੋਣ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਲ ਪਲਾਨ ਦੇ 3 ਵਰ੍ਹੇ ਪੂਰੇ ਹੋਣ ਦੀ ਸਰਾਹਨਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਇੱਕ ਪੋਸਟ ਅਤੇ MyGov ਦੀ ਇੱਕ ਥ੍ਰੈੱਡ ਪੋਸਟ ਨੂੰ ਐਕਸ (X) ‘ਤੇ ਸਾਂਝਾ ਕਰਦੇ ਹੋਏ ਲਿਖਿਆ:

“ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਪਰਿਵਰਤਨਕਾਰੀ ਪਹਿਲ ਦੇ ਰੂਪ ਵਿੱਚ ਉੱਭਰਿਆ ਹੈ। ਇਸ ਨੇ ਮਲਟੀਮਾਡਲ ਕਨੈਕਟੀਵਿਟੀ ਨੂੰ ਮਹੱਤਵਪੂਰਨ ਤੌਰ ‘ਤੇ ਵਧਾਇਆ ਹੈ, ਜਿਸ ਨਾਲ ਵਿਭਿੰਨ ਖੇਤਰਾਂ ਵਿੱਚ ਤੇਜ਼ ਅਤੇ ਅਧਿਕ ਪ੍ਰਭਾਵੀ ਵਿਕਾਸ ਹੋਇਆ ਹੈ।”

ਵਿਭਿੰਨ ਹਿਤਧਾਰਕਾਂ ਦੇ ਨਿਰਵਿਘਨ ਏਕੀਕਰਣ ਨਾਲ ਲੌਜਿਸਟਿਕਸ ਨੂੰ ਹੁਲਾਰਾ ਮਿਲਿਆ ਹੈ, ਵਿਲੰਬ ਘੱਟ ਹੋਇਆ ਹੈ ਅਤੇ ਕਈ ਲੋਕਾਂ ਦੇ ਲਈ ਨਵੇਂ ਅਵਸਰ ਉਤਪੰਨ ਹੋਏ ਹਨ।”

“ਗਤੀਸ਼ਕਤੀ ਦੇ ਕਾਰਨ ਭਾਰਤ ਵਿਕਸਿਤ ਭਾਰਤ ਦੇ ਸਾਡੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਇਹ ਪ੍ਰਗਤੀ, ਉੱਦਮਸ਼ੀਲਤਾ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰੇਗਾ।”

 

*********

ਐੱਮਜੇਪੀਐੱਸ/ਟੀਐੱਸ