Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਦੇ ਪ੍ਰੋਜੈਕਟਾਂ ਵਿੱਚ ਡਾ. ਬਾਬਾਸਾਹੇਬ ਅੰਬੇਡਕਰ ਅੰਤਰਰਾਸ਼ਟਰੀ ਹਵਾਈ ਅੱਡੇ, ਨਾਗਪੁਰ ਦੇ ਅੱਪਗ੍ਰੇਡੇਸ਼ਨ ਅਤੇ ਸ਼ਿਰਡੀ ਹਵਾਈ ਅੱਡੇ ‘ਤੇ ਇੱਕ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਵਿੱਚ 10 ਸਰਕਾਰੀ ਮੈਡੀਕਲ ਕਾਲਜਾਂ ਦੇ ਸੰਚਾਲਨ ਦੀ ਸ਼ੁਰੂਆਤ ਕੀਤੀ ਅਤੇ ਭਾਰਤੀ ਕੌਸ਼ਲ ਸੰਸਥਾਨ (ਆਈਆਈਐੱਸ), ਮੁੰਬਈ ਅਤੇ ਮਹਾਰਾਸ਼ਟਰ ਦੇ ਵਿਦਿਆ ਸਮੀਕਸ਼ਾ ਕੇਂਦਰ (ਵੀਐੱਸਕੇ) ਦਾ ਵੀ ਉਦਘਾਟਨ ਕੀਤਾ।

 

ਪ੍ਰਧਾਨ ਮੰਤਰੀ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਨੂੰ 10 ਨਵੇਂ ਮੈਡੀਕਲ ਕਾਲਜਾਂ ਅਤੇ ਨਾਗਪੁਰ ਹਵਾਈ ਅੱਡੇ ਦੇ ਆਧੁਨਿਕੀਕਰਣ ਅਤੇ ਵਿਸਤਾਰ ਅਤੇ ਸ਼ਿਰਡੀ ਹਵਾਈ ਅੱਡੇ ਦੇ ਲਈ ਇੱਕ ਨਵੇਂ ਟਰਮੀਨਲ ਭਵਨ ਦੇ ਨਿਰਮਾਣ ਸਹਿਤ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੱਤੀ।

 

30,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ ਮੁੰਬਈ ਅਤੇ ਠਾਣੇ ਦੇ ਆਪਣੇ ਦੌਰੇ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਮੈਟ੍ਰੋ ਨੈਟਵਰਕ ਦੀ ਵਿਸਤਾਰ, ਹਵਾਈ ਅੱਡਿਆਂ ਦਾ ਅੱਪਗ੍ਰੇਡੇਸ਼ਨ, ਰਾਜਮਾਰਗ ਪ੍ਰੋਜੈਕਟਾਂ, ਇਨਫ੍ਰਾਸਟ੍ਰਕਚਰ, ਸੋਲਰ ਊਰਜਾ ਅਤੇ ਟੈਕਸਟਾਈਲ ਪਾਰਕ ਜਿਹੀਆਂ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਪਹਿਲਾਂ ਹੀ ਵਿਭਿੰਨ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਕਿਸਾਨਾਂ, ਮਛੇਰਿਆਂ ਅਤੇ ਪਸ਼ੂਪਾਲਕਾਂ ਦੇ ਲਈ ਨਵੀਂ ਪਹਿਲ ਕੀਤੀ ਗਈ ਹੈ, ਜਦਕਿ ਮਹਾਰਾਸ਼ਟਰ ਵਿੱਚ ਦੇਸ਼ ਦੇ ਸਭ ਤੋਂ ਵੱਡੇ ਕੰਟੇਨਰ ਬੰਦਰਗਾਹ- ਵਧਾਵਨ ਬੰਦਰਗਾਹ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਾਸ਼ਟਰ ਦੇ ਇਤਿਹਾਸ ਵਿੱਚ ਕਿਤੇ ਵੀ ਵਿਭਿੰਨ ਖੇਤਰਾਂ ਵਿੱਚ ਇੰਨੀ ਤੇਜ਼ ਗਤੀ ਨਾਲ, ਅਤੇ ਇੰਨੇ ਵੱਡੇ ਪੈਮਾਨੇ ‘ਤੇ ਵਿਕਾਸ ਨਹੀਂ ਹੋਇਆ ਹੈ।”

 

ਹਾਲ ਹੀ ਵਿੱਚ ਮਰਾਠੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਿਸੇ ਭਾਸ਼ਾ ਨੂੰ ਉਸ ਦਾ ਉਚਿਤ ਸਨਮਾਨ ਮਿਲਦਾ ਹੈ, ਤਾਂ ਕੇਵਲ ਸ਼ਬਦਾਂ ਨੂੰ ਹੀ ਨਹੀਂ, ਬਲਕਿ ਪੂਰੀ ਪੀੜ੍ਹੀ ਨੂੰ ਆਵਾਜ਼ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਰੋੜਾਂ ਮਰਾਠੀ ਭਾਈਆਂ ਦਾ ਸੁਪਨਾ ਪੂਰਾ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਮਰਾਠੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਮਿਲਣ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਮਹਾਰਾਸ਼ਟਰ ਦੇ ਪਿੰਡਾਂ ਨਾਲ ਲੋਕਾਂ ਦੇ ਖੁਸ਼ੀ ਅਤੇ ਆਭਾਰ ਦੇ ਸੰਦੇਸ਼ ਮਿਲ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਮਰਾਠੀ ਨੂੰ ਸ਼ਾਸਤ੍ਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਮਿਲਣਾ, ਉਨ੍ਹਾਂ ਦਾ ਕੰਮ ਨਹੀਂ, ਬਲਕਿ ਮਹਾਰਾਸ਼ਟਰ ਦੇ ਲੋਕਾਂ ਦੇ ਅਸ਼ੀਰਵਾਦ ਦਾ ਪਰਿਣਾਮ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ, ਬਾਬਾਸਾਹੇਬ ਅੰਬੇਡਕਰ, ਜਯੋਤਿਬਾ ਫੁਲੇ ਅਤੇ ਸਾਵਿਤ੍ਰੀਬਾਈ ਫੁਲੇ ਜਿਹੀਆਂ ਵਿਭੂਤੀਆਂ ਦੇ ਅਸ਼ੀਰਵਾਦ ਵਿੱਚ ਪ੍ਰਗਤੀ ਦੇ ਕਾਰਜ ਚਲ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਕੱਲ੍ਹ ਆਏ ਨਤੀਜਿਆਂ ਅਤੇ ਹਰਿਆਣਾ ਦੇ ਮਤਦਾਤਾਵਾਂ ਨੇ ਦੇਸ਼ ਦੀ ਜਨਤਾ ਦਾ ਮੂਡ ਸਾਫ ਤੌਰ ‘ਤੇ ਦੱਸ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਕਾਰਜਕਾਲ ਸਫਲਤਾਪੂਰਵਕ ਪੂਰਾ ਕਰਨ ਦੇ ਬਾਅਦ, ਲਗਾਤਾਰ ਤੀਸਰੀ ਵਾਰ ਹਰਿਆਣਾ ਵਿੱਚ ਜਿੱਤ ਇਤਿਹਾਸਿਕ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੇ ਖਿਲਾਫ ਚੇਤਾਵਨੀ ਦਿੱਤੀ, ਜੋ ਵਿਭਾਜਨਕਾਰੀ ਰਾਜਨੀਤੀ ਕਰਦੇ ਹਨ ਅਤੇ ਨਿਜੀ ਲਾਭ ਦੇ ਲਈ ਮਤਦਾਤਾਵਾਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਨੇ ਭਾਰਤ ਵਿੱਚ ਮੁਸਲਮਾਨਾਂ ਦੇ ਅੰਦਰ ਡਰ ਪੈਦਾ ਕਰਨ ਅਤੇ ਉਨ੍ਹਾਂ ਨੂੰ ਵੋਟ ਬੈਂਕ ਵਿੱਚ ਤਬਦੀਲ ਕਰਨ ਦੇ ਯਤਨਾਂ ਦੇ ਵੱਲ ਵੀ ਇਸ਼ਾਰਾ ਕੀਤਾ ਅਤੇ ਆਪਣੇ ਲਾਭ ਦੇ ਲਈ ਹਿੰਦੂ ਧਰਮ ਵਿੱਚ ਜਾਤੀਵਾਦ ਵਿੱਚ ਲਿਪਤ ਲੋਗਾਂ ਦੇ ਪ੍ਰਤੀ ਤਿਰਸਕਾਰ ਵੀ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਰਾਜਨੀਤਕ ਲਾਭ ਦੇ ਲਈ ਭਾਰਤ ਵਿੱਚ ਹਿੰਦੂ ਸਮਾਜ ਨੂੰ ਤੋੜਣ ਦੇ ਯਤਨ ਕਰਨ ਵਾਲਿਆਂ ਦੇ ਖਿਲਾਫ ਚੇਤਾਵਨੀ ਦਿੱਤੀ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਮਹਾਰਾਸ਼ਟਰ ਦੇ ਲੋਕ ਸਮਾਜ ਨੂੰ ਤੋੜਣ ਦੇ ਯਤਨਾਂ ਨੂੰ ਖਾਰਿਜ ਕਰ ਦੇਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਸਰਕਾਰ ਨੇ ਰਾਸ਼ਟਰ ਦੇ ਵਿਕਾਸ ਦੇ ਲਈ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦਾ ਮਹਾਯੱਗ ਸ਼ੁਰੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਅਸੀਂ ਕੇਵਲ ਇਮਾਰਤਾਂ ਨਹੀਂ ਬਣਾ ਰਹੇ ਹਾਂ, ਬਲਕਿ ਇੱਕ ਸਿਹਤਮੰਦ ਅਤੇ ਸਮ੍ਰਿੱਧ ਮਹਾਰਾਸ਼ਟਰ ਦੀ ਨੀਂਹ ਰੱਖ ਰਹੇ ਹਾਂ।” ਉਨ੍ਹਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਰਾਜ ਵਿੱਚ 10 ਨਵੇਂ ਮੈਡੀਕਲ ਕਾਲਜਾਂ ਦੇ ਉਦਘਾਟਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਠਾਣੇ, ਅੰਬਰਨਾਤ ਮੁੰਬਈ, ਨਾਸਿਕ, ਜਾਲਨਾ, ਬੁਲਢਾਣਾ, ਹਿੰਗੋਲੀ, ਵਾਸ਼ਿਮ, ਅਮਰਾਵਤੀ, ਭੰਕਦਰਾ ਅਤੇ ਗੜ੍ਹਚਿਰੌਲੀ ਜ਼ਿਲ੍ਹੇ ਲੱਖਾਂ ਲੋਕਾਂ ਦੀ ਸੇਵਾ ਦੇ ਕੇਂਦਰ ਬਣਨਗੇ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ 10 ਨਵੇਂ ਮੈਡੀਕਲ ਕਾਲਜ ਮਹਾਰਾਸ਼ਟਰ ਵਿੱਚ 900 ਮੈਡੀਕਲ ਸੀਟਾਂ ਹੋਰ ਜੋੜਣਗੇ, ਜਿਸ ਨਾਲ ਰਾਜ ਵਿੱਚ ਕੁੱਲ ਮੈਡੀਕਲ ਸੀਟਾਂ ਦੀ ਸੰਖਿਆ ਵਧ ਕੇ ਲਗਭਗ 6000 ਹੋ ਜਾਵੇਗੀ। ਲਾਲ ਕਿਲੇ ਤੋਂ 75,000 ਨਵੀਆਂ ਮੈਡੀਕਲ ਸੀਟਾਂ ਜੋੜਣ ਦੇ ਆਪਣੇ ਸੰਕਲਪ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਮੈਡੀਕਲ ਸਿੱਖਿਆ ਨੂੰ ਅਸਾਨ ਬਣਾਇਆ ਹੈ ਅਤੇ ਮਹਾਰਾਸ਼ਟਰ ਦੇ ਨੌਜਵਾਨਾਂ ਦੇ ਲਈ ਨਵੇਂ ਰਸਤੇ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਡਾਕਟਰ ਬਣਨ ਅਤੇ ਉਹ ਸੁਪਨੇ ਪੂਰੇ ਕਰਨ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਸਮੇਂ ਵਿੱਚ ਅਜਿਹੀ ਵਿਸ਼ੇਸ਼ ਪੜ੍ਹੀ ਦੇ ਲਈ ਮਾਤ੍ਰਭਾਸ਼ਾ ਵਿੱਚ ਕਿਤਾਬਾਂ ਉਪਲਬਧ ਨਾ ਹੋਣਾ ਇੱਕ ਵੱਡੀ ਚੁਣੌਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਭੇਦਭਾਵ ਨੂੰ ਖਤਮ ਕੀਤਾ ਅਤੇ ਮਹਾਰਾਸ਼ਟਰ ਦੇ ਯੁਵਾ ਮਰਾਠੀ ਭਾਸ਼ਾ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਯੁਵਾ ਆਪਣੀ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਕਰਕੇ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਨੂੰ ਆਰਾਮਦਾਇਕ ਬਣਾਉਣ ਦਾ ਸਰਕਾਰ ਦਾ ਯਤਨ ਗ਼ਰੀਬੀ ਨਾਲ ਲੜਣ ਦਾ ਇੱਕ ਵੱਡਾ ਮਾਧਿਅਮ ਹੈ। ਗ਼ਰੀਬੀ ਨੂੰ ਆਪਣੀ ਰਾਜਨੀਤੀ ਦਾ ਈਂਧਣ ਬਣਾਉਣ ਦੇ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਦਹਾਕੇ ਦੇ ਅੰਦਰ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਦੇਸ਼ ਵਿੱਚ ਸਿਹਤ ਸੇਵਾਵਾਂ ਵਿੱਚ ਆਏ ਬਦਲਾਅ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਵਰਤਮਾਨ ਸਮੇਂ ਵਿੱਚ ਹਰ ਗ਼ਰੀਬ ਦੇ ਕੋਲ ਮੁਫ਼ਤ ਇਲਾਜ ਦੇ ਲਈ ਆਯੁਸ਼ਮਾਨ ਕਾਰਡ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ 70 ਵਰ੍ਹੇ ਤੋਂ ਅਧਿਕ ਉਮਰ ਦੇ ਬਜ਼ੁਰਗਾਂ ਨੂੰ ਵੀ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ‘ਤੇ ਜ਼ਰੂਰੀ ਦਵਾਈਆਂ ਬਹੁਤ ਘੱਟ ਕੀਮਤ ‘ਤੇ ਉਪਲਬਧ ਹਨ ਅਤੇ ਦਿਲ ਦੇ ਰੋਗੀਆਂ ਦੇ ਲਈ ਸਟੇਂਟ 80-85 ਪ੍ਰਤੀਸ਼ਤ ਸਸਤੇ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕੈਂਸਰ ਬਿਮਾਰੀ ਦੇ ਇਲਾਜ ਦੇ ਲਈ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵੀ ਘੱਟ ਕਰ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰੀ ਮੈਡਕੀਲ ਕਾਲਜਾਂ ਅਤੇ ਹਸਪਤਾਲਾਂ ਦੀ ਸੰਖਿਆ ਵਿੱਚ ਵਾਧੇ ਦੇ ਕਾਰਨ ਮੈਡੀਕਲ ਇਲਾਜ ਸਸਤਾ ਹੋ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਮੋਦੀ ਸਰਕਾਰ ਨੇ ਗ਼ਰੀਬਾਂ ਵਿੱਚ ਵੀ ਸਭ ਤੋਂ ਗ਼ਰੀਬ ਵਿਅਕਤੀ ਨੂੰ ਸਮਾਜਿਕ ਸੁਰੱਖਿਆ ਦਾ ਇੱਕ ਮਜ਼ਬੂਤ ਕਵਚ ਦਿੱਤਾ ਹੈ।”

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜੋਰ ਦਿੱਤਾ ਕਿ ਦੁਨੀਆ ਕਿਸੇ ਦੇਸ਼ ‘ਤੇ ਤਦ ਹੀ ਭਰੋਸਾ ਕਰਦੀ ਹੈ, ਜਦ ਉਸ ਦੇ ਯੁਵਾ ਆਤਮ-ਵਿਸ਼ਵਾਸ ਨਾਲ ਭਰੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਯੁਵਾ ਭਾਰਤ ਦਾ ਆਤਮਵਿਸ਼ਵਾਸ ਦੇਸ਼ ਦੇ ਲਈ ਇੱਕ ਨਵੇਂ ਭਵਿੱਖ ਦੀ ਕਹਾਣੀ ਲਿਖ ਰਿਹਾ ਹੈ। ਅਤੇ ਇਸ ਬਾਤ ‘ਤੇ ਰੌਸ਼ਨੀ ਪਾਈ ਕਿ ਵਿਸ਼ਵ ਸਮੁਦਾਏ ਭਾਰਤ ਨੂੰ ਮਾਨਵ ਸੰਸਾਧਨ ਦੇ ਲਈ ਇੱਕ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਦੇਖਦਾ ਹੈ, ਜਿੱਥੇ ਸਿੱਖਿਆ, ਸਿਹਤ ਸੇਵਾ ਅਤੇ ਸਾਫਟਵੇਅਰ ਵਿਕਾਸ ਦੇ ਵਿਸ਼ਾਲ ਅਵਸਰ ਹਨ। ਇਨ੍ਹਾਂ ਅਵਸਰਾਂ ਦੇ ਲਈ ਭਾਰਤ ਦੇ ਨੌਜਵਾਨਾਂ ਨੂੰ ਤਿਆਰ ਕਰਨ ਦੇ ਲਈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੇ ਕੌਸ਼ਲ ਨੂੰ ਆਲਮੀ ਮਾਪਦੰਡਾਂ ਦੇ ਅਨੁਰੂਪ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਜਿਕਰ ਕੀਤਾ, ਜਿਸ ਵਿੱਚ ਅਕਾਦਮਿਕ ਢਾਂਚੇ ਨੂੰ ਅੱਗੇ ਵਧਾਉਂਣ ਦੇ ਉਦੇਸ਼ ਨਾਲ ਵਿਦਿਆ ਸਮੀਕਸ਼ਾ ਕੇਂਦਰ ਅਤੇ ਮੁੰਬਈ ਵਿੱਚ ਭਾਰਤੀ ਕੌਸ਼ਲ ਸੰਸਥਾਨ ਦਾ ਉਦਘਾਟਨ ਸ਼ਾਮਲ ਹੈ, ਜਿੱਥੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਬਜਾਰ ਦੀਆਂ ਮੰਗਾਂ ਦੇ ਨਾਲ ਜੋੜਨ ਦੇ ਲਈ ਭਵਿੱਖਮੁਖੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਇਲਾਵਾ, ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਪੇਡ ਇੰਟਰਨਸ਼ਿਪ ਦੇਣ ਦੀ ਸਰਕਾਰ ਦੀ ਪਹਿਲ ‘ਤੇ ਰੌਸ਼ਨੀ ਪਾਈ, ਜੋ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ, ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇੰਟਰਨਸ਼ਿਪ ਦੇ ਦੌਰਾਨ 5000 ਰੁਪਏ ਦਾ ਵਜੀਫਾ ਮਿਲੇਗਾ। ਉਨ੍ਹਾਂ ਨੇ ਪ੍ਰਸੰਨਤਾ ਜਤਾਈ ਕਿ ਹਜਾਰਾਂ ਕੰਪਨੀਆਂ ਇਸ ਪਹਿਲ ਦਾ ਹਿੱਸਾ ਬਣਨ ਦੇ ਲਈ ਰਜਿਸਟ੍ਰੇਸ਼ਨ ਕਰ ਰਹੀਆਂ ਹਨ, ਜਿਸ ਨਾਲ ਨੌਜਵਾਨਾਂ ਨੂੰ ਵਡਮੁੱਲੇ ਅਨੁਭਵ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਲਈ ਨਵੇਂ ਅਵਸਰ ਖੁੱਲਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਲਈ ਭਾਰਤ ਦੇ ਪ੍ਰਯਾਸਾਂ ਦੇ ਸਾਰਥਕ ਪਰਿਣਾਮ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਅਕਾਦਮਿਕ ਸੰਸਥਾਨ ਆਲਮੀ ਪੱਧਰ ‘ਤੇ ਸ਼ਿਖਰ ਸੰਸਥਾਨਾਂ ਦੇ ਬਰਾਬਰ ਖੜ੍ਹੇ ਹਨ। ਅਤੇ ਕੱਲ੍ਹ ਹੀ ਵਰਲਡ ਯੂਨੀਵਰਸਿਟੀ ਰੈਂਕਿੰਗ ਦੁਆਰਾ ਜਾਰੀ ਭਾਰਤ ਵਿੱਚ ਉੱਚ ਸਿੱਖਿਆ ਅਤੇ ਖੋਜ ਦੀ ਵਧਦੀ ਗੁਣਵੱਤਾ ‘ਤੇ ਪ੍ਰਕਾਸ਼ ਪਾਇਆ ਗਿਆ।

ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੀਆਂ ਨਿਗਾਹਾਂ ਹੁਣ ਭਾਰਤ ‘ਤੇ ਹਨ ਕਿਉਂਕਿ ਦੇਸ਼ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਆਲਮੀ ਅਰਥਵਿਵਸਥਾ ਦਾ ਭਵਿੱਖ ਭਾਰਤ ਵਿੱਚ ਹੈ”। ਉਨ੍ਹਾਂ ਨੇ ਆਰਥਿਕ ਪ੍ਰਗਤੀ ਤੋਂ ਆਏ ਨਵੇਂ ਅਵਸਰਾਂ ਦਾ ਜਿਕਰ ਕੀਤਾ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿਨ੍ਹਾਂ ਨੂੰ ਦਹਾਕਿਆਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਟੂਰਿਜ਼ਮ ਦਾ ਉਦਾਹਰਣ ਦਿੱਤਾ ਅਤੇ ਮਹਾਰਾਸ਼ਟਰ ਦੀ ਅਮੁੱਲ ਵਿਰਾਸਤ, ਸੁੰਦਰ ਪ੍ਰਕਿਰਤਿਕ ਸਥਲਾਂ ਅਤੇ ਅਧਿਆਤਮਿਕ ਕੇਂਦਰਾ ਦਾ ਪੂਰਾ ਉਪਯੋਗ ਕਰਕੇ ਰਾਜ ਨੂੰ ਅਰਬਾਂ ਡਾਲਰ ਦੀ ਅਰਥਵਿਵਸਥਾ ਵਿੱਚ ਵਿਕਸਿਤ ਕਰਨ ਦੇ ਲਈ ਅਤੀਤ ਵਿੱਚ ਖੋਏ ਅਵਸਰਾਂ ਦੀ ਤਰਫ ਇਸ਼ਾਰਾ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਵਰਤਮਾਨ ਸਰਕਾਰ ਵਿੱਚ ਵਿਕਾਸ ਅਤੇ ਵਿਰਾਸਤ ਦੋਵੇਂ ਸ਼ਾਮਲ ਹਨ। ਭਾਰਤ ਦੇ ਸਮ੍ਰਿੱਧ ਅਤੀਤ ਤੋਂ ਪ੍ਰੇਰਿਤ ਹੋ ਕੇ ਉੱਜਵਲ ਭਵਿੱਖ ਦੇ ਨਿਰਮਾਣ ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ਿਰਡੀ ਹਵਾਈ ਅੱਡੇ ‘ਤੇ ਨਵੇਂ ਟਰਮੀਨਲ, ਨਾਗਪੁਰ ਹਵਾਈ ਅੱਡੇ ਦੇ ਆਧੁਨਿਕੀਕਰਣ ਅਤੇ ਮਹਾਰਾਸ਼ਟਰ ਵਿੱਚ ਚੱਲ ਰਹੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਜਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਿਰਡੀ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਨਾਲ ਸਾਈਂ ਬਾਬਾ ਦੇ ਭਗਤਾਂ ਨੂੰ ਬਹੁਤ ਫਾਇਦਾ ਹੋਵੇਗਾ, ਜਿਸ ਨਾਲ ਦੇਸ਼-ਵਿਦੇਸ਼ ਤੋਂ ਜਿਆਦਾ ਤੋਂ ਜਿਆਦਾ ਟੂਰਿਸਟ ਇੱਥੇ ਆ ਸਕਣਗੇ। ਉਨ੍ਹਾਂ ਨੇ ਉੱਨਤ ਸੋਲਾਪੁਰ ਹਵਾਈ ਅੱਡੇ ਦੇ ਉਦਘਾਟਨ ਦੇ ਬਾਰੇ ਵਿੱਚ ਵੀ ਗੱਲ ਕੀਤੀ, ਜਿਸ ਨਾਲ ਹੁਣ ਭਗਤ ਸ਼ਨੀ ਸ਼ਿੰਗਣਾਪੁਰ, ਤੁਲਜਾ ਭਵਾਨੀ ਅਤੇ ਕੈਲਾਸ਼ ਮੰਦਿਰ ਜੈਸੇ ਆਸ-ਪਾਸ ਦੇ ਅਧਿਆਤਮਿਕ ਸਥਲਾਂ ਦੀ ਯਾਤਰਾ ਸਕਣਗੇ, ਜਿਸ ਨਾਲ ਮਹਾਰਾਸ਼ਟਰ ਦੀ ਟੂਰਿਜ਼ਮ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਰੋਜ਼ਗਾਰ ਦੇ ਅਵਸਰ ਸਿਰਜਿਤ ਹੋਣਗੇ।

ਸ਼੍ਰੀ ਮੋਦੀ ਨੇ ਕਿਹਾ “ਸਾਡੀ ਸਰਕਾਰ ਦਾ ਹਰ ਨਿਰਣਾ ਅਤੇ ਹਰ ਨੀਤੀ ਸਿਰਫ ਇੱਕ ਲਕਸ਼ ਦੇ ਲਈ ਸਮਰਪਿਤ ਹੈ ਅਤੇ ਉਹ ਲਕਸ਼ ਹੈ, ਵਿਕਸਿਤ ਭਾਰਤ” ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦਾ ਲਕਸ਼ ਗ਼ਰੀਬਾਂ , ਕਿਸਾਨਾਂ, ਨੌਜਵਾਨਾਂ ਤੇ ਮਹਿਲਾਵਾਂ ਦਾ ਕਲਿਆਣ ਕਰਨਾ ਹੈ। ਇਸ ਲਈ, ਉਨ੍ਹਾਂ ਨੇ ਕਿਹਾ ਕਿ ਹਰ ਵਿਕਾਸ ਪ੍ਰੋਜੈਕਟ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਮਰਪਿਤ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸ਼ਿਰਡੀ ਹਵਾਈ ਅੱਡੇ ‘ਤੇ ਬਣਾਏ ਜਾ ਰਹੇ ਅਲੱਗ ਕਾਰਗੋ ਕੰਪਲੈਕਸ ਨਾਲ ਕਿਸਾਨਾਂ ਨੰ ਬਹੁਤ ਸਹਾਇਤਾ ਮਿਲੇਗੀ, ਕਿਉਂਕਿ ਇਸ ਦੇ ਬਣਾ ਜਾਣ ਨਾਲ ਵਿਭਿੰਨ ਪ੍ਰਕਾਰ ਨਾਲ ਕ੍ਰਿਸ਼ੀ ਉਤਪਾਦਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਨਿਰਯਾਤ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਸ਼ਿਰਡੀ, ਲਾਸਲਗਾਂਵ, ਅਹਿਲਯਾਨਗਰ, ਅਤੇ ਨਾਸਿਕ ਦੇ ਕਿਸਾਨਾਂ ਨੂੰ ਕਾਰਗੋ ਕੰਪਲੈਕਸ ਤੋਂ ਲਾਭ ਹੋਵੇਗਾ, ਕਿਉਂਕਿ ਉਹ ਪਿਆਜ, ਅੰਗੂਰ, ਅਮਰੂਦ ਅਤੇ ਅਨਾਰ ਜੈਸੇ ਉਤਪਾਦਾਂ ਨੂੰ ਵੱਡੇ ਬਜਾਰ ਵਿੱਚ ਅਸਾਨੀ ਨਾਲ ਲੈ ਜਾ ਸਕਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿਤ ਵਿੱਚ ਲਗਾਤਾਰ ਜ਼ਰੂਰੀ ਕਦਮ ਉਠਾ ਰਹੀ ਹੈ, ਜਿਵੇਂ ਬਾਸਮਤੀ ਚੌਲ ‘ਤੇ ਨਿਊਨਤਮ ਨਿਰਯਾਤ ਮੁੱਲ ਨੂੰ ਸਮਾਪਤ ਕਰਨਾ, ਗੈਰ ਬਾਸਮਤੀ ਚੌਲ ਦੇ ਨਿਰਯਾਤ ‘ਤੇ ਪ੍ਰਤੀਬੰਧ ਹਟਾਉਣਾ, ਉੱਬਲੇ ਚੌਲ ‘ਤੇ ਨਿਰਯਾਤ ਟੈਕਸ ਨੂੰ ਅੱਧਾ ਕਰਨਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਪਿਆਜ ‘ਤੇ ਨਿਰਯਾਤ ਟੈਕਸ ਨੂੰ ਵੀ ਅੱਧਾ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਖੁਰਾਕ ਤੇਲਾਂ ਦੇ ਆਯਾਤ ‘ਤੇ 20 ਪ੍ਰਤੀਸ਼ਤ ਟੈਕਸ ਲਗਾਉਣ ਅਤੇ ਰਿਫਾਇੰਡ ਸੋਇਆਬੀਨ, ਸੂਰਜਮੁਖੀ ਅਤੇ ਪਾਮ ਔਇਲ ‘ਤੇ ਕਸਟਮਜ਼ ਡਿਊਟੀ ਵਿੱਚ ਜਿਕਰਯੋਗ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਤਾਕਿ ਭਾਰਤ ਦੇ ਕਿਸਾਨਾਂ ਨੂੰ ਸਰ੍ਹੋਂ, ਸੋਇਆਬੀਨ ਅਤੇ ਸੂਰਜਮੁਖੀ ਜਿਹੀਆਂ ਫਸਲਾਂ ਦੇ ਲਈ ਉੱਚ ਕੀਮਤਾਂ ਦਾ ਫਾਇਦਾ ਮਿਲ ਸਕੇ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਨਾਲ ਸਰਕਾਰ ਕੱਪੜਾ ਉਦਯੋਗ ਦਾ ਸਮਰਥਨ ਕਰ ਰਹੀ ਹੈ, ਉਸ ਨਾਲ ਮਹਾਰਾਸ਼ਟਰ ਦੇ ਕਪਾਹ ਦੇ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਰਕਾਰ ਦਾ ਸੰਕਲਪ ਮਹਾਰਾਸ਼ਟਰ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਨੇ ਰਾਜ ਦੀ ਪ੍ਰਗਤੀ ਦੀ ਰਫ਼ਤਾਰ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਅੱਜ ਦੇ ਸਾਰੇ ਵਿਕਾਸ ਪ੍ਰੋਜੈਕਟਾਂ ਦੇ ਲਈ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੱਤੀ।

ਇਸ ਮੌਕੇ ‘ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀ.ਪੀ.ਰਾਧਾਕ੍ਰਿਸ਼ਣਨ ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰੀ ਸ਼੍ਰੀ ਨਿਤਿਨ ਗਡਕਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ ਵਰਚੁਅਲ ਮਾਧਿਅਮ ਨਾਲ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਬਾਬਾ ਸਾਹੇਬ ਅੰਬੇਡਕਰ ਅੰਤਰਰਾਸ਼ਟਰੀ ਹਵਾਈ ਅੱਡੇ, ਨਾਗਪੁਰ ਦੇ ਅੱਪਗ੍ਰੇਡੇਸ਼ਨ ਦੀ ਨੀਂਹ ਰੱਖੀ, ਜਿਸ ਦੀ ਕੁੱਲ ਅਨੁਮਾਨਿਤ ਪ੍ਰੋਜੈਕਟ ਲਾਗਤ ਲਗਭਗ 7000 ਕਰੋੜ ਰੁਪਏ ਹੈ। ਇਹ ਮੈਨੂਫੈਕਚਰਿੰਗ, ਐਵੀਏਸ਼ਨ, ਟੂਰਿਜ਼ਮ, ਲੌਜਿਸਟਿਕ ਅਤੇ ਸਿਹਤ ਸੇਵਾ ਸਿਹਤ ਕਈ ਖੇਤਰਾਂ ਵਿੱਚ ਵਿਕਾਸ ਦੇ ਲਈ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਇਸ ਨਾਲ ਨਾਗਪੁਰ ਸ਼ਹਿਰ ਅਤੇ ਵਿਆਪਕ ਵਿਦਰਭ ਖੇਤਰ  ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਸ਼ਿਰਡੀ ਹਵਾਈ ਅੱਡੇ ‘ਤੇ 645 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਿਆ। ਇਹ ਸ਼ਿਰਡੀ ਆਉਣ ਵਾਲੇ ਧਾਰਮਿਕ ਟੂਰਿਸਟਾਂ ਦੇ ਲਈ ਵਿਸ਼ਵ ਪੱਧਰੀ ਸਹੂਲਤਾਂ ਅਤੇ ਸੁਖ ਸੁਵਿਧਾਵਾਂ ਉਪਲਬਧ ਕਰਵਾਏਗਾ। ਪ੍ਰਸਤਾਵਿਤ ਟਰਮੀਨਲ ਦੀ ਕੰਸਟ੍ਰਕਸ਼ਨ ਥੀਮ ਸਾਈਂ ਬਾਬਾ ਦੇ ਅਧਿਆਤਮਕ ਨਿੰਮ ਦੇ ਰੁੱਖ ‘ਤੇ ਅਧਾਰਿਤ ਹੈ।

 

ਸਾਰਿਆਂ ਲਈ ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਮੁੰਬਈ, ਨਾਸਿਕ, ਜਾਲਨਾ, ਅਮਰਾਵਤੀ, ਗੜ੍ਹਚਿਰੌਲੀ, ਬੁਲਢਾਣਾ, ਵਾਸ਼ਿਮ, ਭੰਡਾਰਾ, ਹਿੰਗੋਲੀ ਅਤੇ ਅੰਬਰਨਾਥ (ਠਾਣੇ) ਵਿਖੇ ਸਥਿਤ ਮਹਾਰਾਸ਼ਟਰ ਵਿੱਚ 10 ਸਰਕਾਰੀ ਮੈਡੀਕਲ ਕਾਲਜਾਂ ਦੇ ਸੰਚਾਲਨ ਦੀ ਸ਼ੁਰੂਆਤ ਕੀਤੀ।  ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਨੂੰ ਵਧਾਉਂਦੇ ਹੋਏ, ਕਾਲਜ ਲੋਕਾਂ ਨੂੰ ਵਿਸ਼ੇਸ਼ ਤੀਸਰੀ ਸਿਹਤ ਸੰਭਾਲ ਦੀ ਪੇਸ਼ਕਸ਼ ਵੀ ਕਰਨਗੇ।

 

ਭਾਰਤ ਨੂੰ ‘ਵਿਸ਼ਵ ਦੀ ਕੌਸ਼ਲ ਰਾਜਧਾਨੀ’ ਵਜੋਂ ਸਥਾਪਿਤ ਕਰਨ ਦੇ ਆਪਣੇ ਵਿਜ਼ਨ ਦੇ ਅਨੁਰੂਪ, ਪ੍ਰਧਾਨ ਮੰਤਰੀ ਕੌਸ਼ਲ ਸੰਸਥਾਨ (ਆਈਆਈਐੱਸ)  ਮੁੰਬਈ ਦਾ ਵੀ ਉਦਘਾਟਨ ਕੀਤਾ, ਜਿਸ ਦਾ ਉਦੇਸ਼ ਅਤਿਆਧੁਨਿਕ ਤਕਨੀਕ ਅਤੇ ਵਿਵਹਾਰਕਤਾ ਟ੍ਰੇਨਿੰਗ ਦੇ ਨਾਲ ਇੱਕ ਉਦਯੋਗ ਸਬੰਧੀ ਤਿਆਰ ਕਾਰਜਬਲ ਤਿਆਰ ਕਰਨਾ ਹੈ। ਜਨਤਕ-ਨਿਜੀ ਭਾਗੀਦਾਰੀ ਮਾਡਲ ਦੇ ਤਹਿਤ ਸਥਾਪਿਤ ਇਹ ਟਾਟਾ ਸਿੱਖਿਆ ਅਤੇ ਵਿਕਾਸ ਟ੍ਰਸਟ ਅਤੇ ਭਾਰਤ ਸਰਕਾਰ ਦੇ ਦਰਮਿਆਨ ਇੱਕ ਸਹਿਯੋਗ ਦਾ ਨਤੀਜਾ ਹੈ। ਇਹ ਸੰਸਥਾਨ ਮੈਕਟ੍ਰੋਨਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ, ਐਨਾਲਿਟਿਕਸ, ਉਦਯੋਗਿਕ ਸਵੈਚਾਲਨ ਅਤੇ ਰੋਬੋਟਿਕਸ ਜਿਹੇ ਅਤਿਅਧਿਕ ਵਿਸ਼ਿਸ਼ਟ ਖੇਤਰਾਂ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਵਿਦਿਆ ਸਮੀਕਸ਼ਾ ਕੇਂਦਰ (ਵੀਐੱਸਕੇ) ਦਾ ਉਦਘਾਟਨ ਕੀਤਾ। ਇਹ ਕੇਂਦਰ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਕਾਂ ਨੂੰ ਸਮਾਰਟ ਉਪਸਥਿਤੀ, ਸਵਾਧਯਾਏ ਜਿਹੇ ਲਾਈਵ ਚੈਟਬੌਟ ਦੇ ਮਾਧਿਅਮ ਨਾਲ ਮੱਹਤਵਪੂਰਨ ਅਕਾਦਮਿਕਾਂ ਅਤੇ ਪ੍ਰਸ਼ਾਸਨਿਕ ਡੇਟਾ ਤੱਕ ਪਹੁੰਚ ਪ੍ਰਦਾਨ ਕਰੇਗਾ। ਇਹ ਯੂਨੀਵਰਸਿਟੀਆਂ ਨੂੰ ਸੰਸਾਧਨਾਂ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਕਰਨ, ਮਾਪਿਆਂ ਅਤੇ ਰਾਜ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉੱਤਰਦਾਈ ਸਹਾਇਤਾ ਪ੍ਰਦਾਨ ਕਰਨ ਲਈ ਉੱਚ ਗੁਣਵੱਤਾ ਵਾਲੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਸਿੱਖਿਆ ਸਬੰਧੀ ਪ੍ਰਥਾਵਾਂ ਅਤੇ ਵਿਦਿਆਰਥੀਆਂ ਦੇ ਲਈ  ਸਿੱਖਣ ਨੂੰ ਪ੍ਰੋਤਸਾਹਨ ਦੇਣ ਲਈ ਕਿਊਰੇਟੇਡ ਨਿਰਦੇਸ਼ਾਤਮਕ ਸੰਸਾਧਨ ਵੀ ਪ੍ਰਦਾਨ ਕਰੇਗਾ।

 

*****

ਐੱਮਜੇਪੀਐੱਸ/ਐੱਸਆਰ/ਟੀਐੱਸ