Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ। ਇਸ ਤਿੰਨ ਦਿਨਾਂ ਸੰਮੇਲਨ ਦੇ ਦੌਰਾਨ ਭਾਰਤ ਦੀ 200 ਗੀਗਾਵਾਟ ਤੋਂ ਅਧਿਕ ਸਥਾਪਿਤ ਗੈਰ-ਜੀਵਾਸ਼ਮ ਈਂਧਣ ਸਮਰੱਥਾ ਦੀ ਜ਼ਿਕਰਯੋਗ ਉਪਲਬਧੀ ਵਿੱਚ ਮਹੱਤਵਪੂਰਨ ਤੌਰ ‘ਤੇ ਯੋਗਦਾਨ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਮੋਦੀ ਨੇ ਜਨਤਕ ਅਤੇ ਨਿਜੀ ਖੇਤਰ ਦੀ ਕੰਪਨੀਆਂ, ਸਟਾਰਟ-ਅਪਸ ਅਤੇ ਪ੍ਰਮੁੱਖ ਉੱਦਮੀਆਂ ਦੇ ਅਤਿਆਧੁਨਿਕ ਇਨੋਵੇਸ਼ਨਾਂ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ।

ਇਸ ਅਵਸਰ ‘ਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਚੌਥੇ ਈ-ਇਨਵੈਸਟ ਸੰਮੇਲਨ ਵਿੱਚ ਆਏ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਵਿਸ਼ਵਾਸ ਜਤਾਇਆ ਕਿ ਅਗਲੇ ਤਿੰਨ ਦਿਨਾਂ ਵਿੱਚ ਊਰਜਾ, ਟੈਕਨੋਲੋਜੀ ਅਤੇ ਨੀਤੀਆਂ ਦੇ ਭਵਿੱਖ ‘ਤੇ ਗੰਭੀਰ ਚਰਚਾ ਕੀਤੀ ਜਾਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਹੋਈਆਂ ਚਰਚਾਵਾਂ ਅਤੇ ਸਿੱਖਿਆਵਾਂ ਨਾਲ ਪੂਰੀ ਮਾਨਵਤਾ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਸਫਲ ਵਿਚਾਰ-ਵਟਾਂਦਰਿਆਂ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਲੋਕਾਂ ਦੁਆਰਾ ਸੱਠ ਵਰ੍ਹਿਆਂ ਦੇ ਬਾਅਦ ਤੀਸਰੀ ਵਾਰ ਇੱਕ ਹੀ ਸਰਕਾਰ ਨੂੰ ਚੁਣਨ ਦੇ ਜਨਾਦੇਸ਼ ਦਾ ਜ਼ਿਕਰ ਕਰਦੇ ਹੋਏ, ਕਿ ਭਾਰਤ ਦੀਆਂ ਆਕਾਂਖਿਆਵਾਂ ਹੀ ਤੀਸਰੀ ਵਾਰ ਸਰਕਾਰ ਦੇ ਫਿਰ ਤੋਂ ਚੁਣੇ ਜਾਣ ਦਾ ਕਾਰਨ ਹੈ। ਉਨ੍ਹਾਂ ਨੇ 140 ਕਰੋੜ ਨਾਗਰਿਕਾਂ, ਨੌਜਵਾਨਾਂ ਅਤੇ ਮਹਿਲਾਵਾਂ ਦੇ ਭਰੋਸੇ ਅਤੇ ਵਿਸ਼ਵਾਸ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਆਕਾਂਖਿਆਵਾਂ ਇਸ ਤੀਸਰੇ ਕਾਰਜਕਾਲ ਵਿੱਚ ਨਵੀਂ ਉਡਾਨ ਭਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬ, ਦਲਿਤ ਅਤੇ ਵੰਚਿਤਾਂ ਦਾ ਮੰਨਣਾ ਹੈ ਕਿ ਸਰਕਾਰ ਦਾ ਤੀਸਰਾ ਕਾਰਜਕਾਲ ਉਨ੍ਹਾਂ ਦੇ ਲਈ ਸਨਮਾਨਜਨਕ ਜੀਵਨ ਦੀ ਗਰੰਟੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 140 ਕਰੋੜ ਨਾਗਰਿਕ ਦੇਸ਼ ਨੂੰ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੇ ਸੰਕਲਪ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਦਿਸ਼ਾ ਵਿੱਚ ਇੱਕ ਮਾਤਰ ਪ੍ਰੋਗਰਾਮ ਨਹੀਂ ਹੈ, ਬਲਕਿ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਵੱਡੇ ਵਿਜ਼ਨ, ਮਿਸ਼ਨ ਅਤੇ ਕਾਰਜ ਯੋਜਨਾ ਦਾ ਇੱਕ ਅੰਗ ਹੈ। ਪ੍ਰਧਾਨ ਮੰਤਰੀ ਨੇ ਸਰਕਾਰ ਦੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ ਸਰਕਾਰ ਦੁਆਰਾ ਲਏ ਗਏ ਫੈਸਲਿਆਂ ਦੀ ਵੀ ਜਾਣਕਾਰੀ ਦਿੱਤੀ।

“ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲੇ 100 ਦਿਨਾਂ ਵਿੱਚ ਸਰਕਾਰ ਦੇ ਕੰਮ ਨੇ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਪਸ਼ਟ ਕਰਦੇ ਹੋਏ, ਇਸ ਦੀ ਗਤੀ ਅਤੇ ਪੈਮਾਨੇ ਨੂੰ ਪ੍ਰਤੀਬੰਬਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਤੇਜ਼ ਵਿਕਾਸ ਦੇ ਲਈ ਜ਼ਰੂਰੀ ਸਾਰੇ ਖੇਤਰਾਂ ‘ਤੇ ਬਲ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 100 ਦਿਨਾਂ ਵਿੱਚ ਰਾਸ਼ਟਰ ਦੇ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਦੇ ਲਈ ਕਈ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ 7 ਕਰੋੜ ਘਰਾਂ ਦੇ ਨਿਰਮਾਣ ਦੇ ਪਥ ‘ਤੇ ਅਗ੍ਰਸਰ ਹੈ, ਜੋ ਕਈ ਦੇਸ਼ਾਂ ਦੀ ਆਬਾਦੀ ਤੋਂ ਵੀ ਵੱਧ ਹੈ, ਜਦਕਿ ਪਿਛਲੇ ਦੋ ਕਾਰਜਕਾਲਾਂ ਵਿੱਚ ਲੋਕਾਂ ਨੂੰ 4 ਕਰੋੜ ਘਰ ਸੌਂਪੇ ਗਏ ਹਨ। ਉਨ੍ਹਾਂ ਨੇ ਕਿਹਾ ਕਿ 12 ਨਵੇਂ ਉਦਯੋਗਿਕ ਸ਼ਹਿਰ ਬਣਾਉਣ ਦਾ ਫੈਸਲਾ, 8 ਹਾਈ-ਸਪੀਡ ਰੋਡ ਕੌਰੀਡੋਰ ਪ੍ਰੋਜੈਕਟਾਂ ਨੂੰ ਮਨਜ਼ੂਰੀ, 15 ਤੋਂ ਵੱਧ ਸੈਮੀ-ਹਾਈ ਸਪੀਡ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ, ਰਿਸਰਚ ਨੂੰ ਹੁਲਾਰਾ ਦੇਣ ਦੇ ਲਈ ਇੱਕ ਟ੍ਰਿਲੀਅਨ ਰੁਪਏ ਦੇ ਰਿਸਰਚ ਫੰਡ ਦੀ ਸਥਾਪਨਾ, ਈ-ਮੋਬੀਲਿਟੀ ਨੂੰ ਹੁਲਾਰਾ ਦੇਣ ਦੇ ਲਈ ਵਿਭਿੰਨ ਪਹਿਲਾਂ ਦਾ ਐਲਾਨ, ਉੱਚ ਪ੍ਰਦਰਸ਼ਨ ਵਾਲੇ ਬਾਇਓ-ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣਾ ਅਤੇ ਇਸ ਦੇ ਨਾਲ ਹੀ ਬਾਇਓ ਈ3 ਨੀਤੀ ਨੂੰ ਮਨਜ਼ੂਰੀ ਦੇਣਾ ਸਰਕਾਰ ਦੀਆਂ ਉਪਲਬਧੀਆਂ ਵਿੱਚ ਸ਼ਾਮਲ ਹੈ। 

ਪਿਛਲੇ 100 ਦਿਨਾਂ ਵਿੱਚ ਹਰਿਤ ਊਰਜਾ ਖੇਤਰ ਵਿੱਚ ਹੋਏ ਵਿਕਾਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਔਫਸੋਰ ਵਿੰਡ ਐਨਰਜੀ ਪ੍ਰੋਜੈਕਟਾਂ ਦੇ ਲਈ 7000 ਕਰੋੜ ਰੁਪਏ ਤੋਂ ਅਧਿਕ ਦੀ ਵਿਵਹਾਰਤਾ ਅੰਤਰ ਵਿੱਤਪੋਸ਼ਣ ਯੋਜਨਾ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ 12,000 ਕਰੋੜ ਰੁਪਏ ਦੇ ਖਰਚ ਦੇ ਨਾਲ 31,000 ਮੈਗਾਵਾਟ ਹਾਈਡ੍ਰੋਪਾਵਰ ਉਤਪਾਦਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਵਿਧਤਾ, ਪੈਮਾਨੇ, ਸਮਰੱਥਾ, ਸੰਭਾਵਨਾ ਅਤੇ ਪ੍ਰਦਰਸ਼ਨ ਸਾਰੇ ਅਸਧਾਰਣ ਹਨ ਅਤੇ ਗਲੋਬਲ ਐਪਲੀਕੇਸ਼ਨਾਂ ਦੇ ਲਈ ਭਾਰਤੀ ਸਮਾਧਾਨਾਂ ਦਾ ਮਾਰਗ ਪੱਧਰਾ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਲ ਭਾਰਤ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦਾ ਇਹ ਮੰਨਣਾ ਹੈ ਕਿ ਭਾਰਤ 21ਵੀਂ ਸਦੀ ਦਾ ਸਭ ਤੋਂ ਬਿਹਤਰ ਦਾਵੇਦਾਰ ਹੈ। ਪਿਛਲੇ ਇੱਕ ਮਹੀਨੇ ਵਿੱਚ ਭਾਰਤ ਦੁਆਰਾ ਆਯੋਜਿਤ ਗਲੋਬਲ ਪ੍ਰੋਗਰਾਮਾਂ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗਲੋਬਲ ਫਿਨਟੈੱਕ ਫੇਸਟ ਦਾ ਆਯੋਜਨ ਕੀਤਾ ਗਿਆ, ਵਿਸ਼ਵ ਭਰ ਦੇ ਲੋਕਾਂ ਨੇ ਪਹਿਲੇ ਅੰਤਰਰਾਸ਼ਟਰੀ ਸੋਲਰ ਫੈਸਟੀਵਲ, ਗਲੋਬਲ ਸੈਮੀਕੰਡਕਟਰ ਸਮਿਟ ਸੰਮੇਲਨ ਵਿੱਚ ਹਿੱਸਾ ਲਿਆ, ਭਾਰਤ ਨੇ ਦੂਸਰੇ ਏਸ਼ੀਆ-ਪ੍ਰਸ਼ਾਂਤ ਸਿਵਿਲ ਐਵੀਏਸ਼ਨ ਮੰਤਰੀ ਪੱਧਰੀ ਸੰਮੇਲਨ ਦੀ ਵੀ ਮੇਜ਼ਬਾਨੀ ਕੀਤੀ ਅਤੇ ਅੱਜ ਭਾਰਤ ਹਰਿਤ ਊਰਜਾ ਦੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਸੁਖਦ ਸੰਯੋਗ ਹੈ ਕਿ ਗੁਜਰਾਤ ਜਿਸ ਸ਼ਵੇਤ ਕ੍ਰਾਂਤੀ, ਮਧੁਰ (ਸ਼ਹਿਦ) ਕ੍ਰਾਂਤੀ, ਸੌਰ ਕ੍ਰਾਂਤੀ ਦੀ ਸ਼ੁਰੂਆਤ ਦਾ ਸਾਖੀ ਰਿਹਾ ਹੈ, ਉਹ ਹੁਣ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ ਦਾ ਆਯੋਜਨ ਵਿੱਚ ਭਾਗੀਦਾਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਭਾਰਤ ਦਾ ਪਹਿਲਾ ਰਾਜ ਸੀ ਜਿਸ ਨੇ ਆਪਣੀ ਸੌਰ ਨੀਤੀ ਬਣਾਈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਸੌਰ ਊਰਜਾ ‘ਤੇ ਰਾਸ਼ਟਰੀ ਨੀਤੀਆਂ ਬਣਾਈਆਂ ਗਈਆਂ। ਸ਼੍ਰੀ ਮੋਦੀ ਨੇ ਕਿਹਾ ਕਿ ਜਲਵਾਯੂ ਮਾਮਲਿਆਂ ਨਾਲ ਸਬੰਧਿਤ ਮੰਤਰਾਲਾ ਸਥਾਪਿਤ ਕਰਨ ਵਿੱਚ ਗੁਜਰਾਤ ਵਿਸ਼ਵ ਭਰ ਵਿੱਚ ਅਗ੍ਰਣੀ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਦੱਸਿਆ ਕਿ ਗੁਜਰਾਤ ਨੇ ਤਦ ਤੋਂ ਸੌਰ ਊਰਜਾ ਪਲਾਂਟ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਦੁਨੀਆ ਨੇ ਇਸ ਬਾਰੇ ਸੋਚਿਆ ਵੀ ਨਹੀਂ ਸੀ।

ਆਯੋਜਨ ਸਥਲ ਦੇ ਨਾਮ ਮਹਾਤਮਾ ਮੰਦਿਰ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ ਜਲਵਾਯੂ ਚੁਣੌਤੀ ਦਾ ਵਿਸ਼ਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਦੁਨੀਆ ਦੀ ਸਚੇਤ ਕਰ ਦਿੱਤਾ ਸੀ। ਮਹਾਤਮਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਿਥਵੀ ਦੇ ਕੋਲ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ ਸੰਸਾਧਨ ਹਨ, ਲੇਕਿਨ ਸਾਡੀ ਲਾਲਸਾ ਨੂੰ ਪੂਰਾ ਕਰਨ ਦੇ ਲਈ ਨਹੀਂ।” ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਇਹ ਦ੍ਰਿਸ਼ਟੀਕੋਣ ਭਾਰਤ ਦੀ ਮਹਾਨ ਪਰੰਪਰਾ ਨਾਲ ਲੈਸ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਗ੍ਰੀਨ ਫਿਊਚਰ, ਨੈੱਟ ਜ਼ੀਰੋ ਜਿਹੇ ਸ਼ਬਦ ਦਿਖਾਵਟੀ ਸ਼ਬਦ ਨਹੀਂ ਹਨ, ਬਲਕਿ ਇਹ ਭਾਰਤ ਦੀ ਕੇਂਦਰ ਅਤੇ ਹਰ ਰਾਜ ਸਰਕਾਰ ਦੀਆਂ ਜ਼ਰੂਰਤਾਂ ਅਤੇ ਪ੍ਰਤੀਬੱਧਤਾਵਾਂ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਕਾਸਸ਼ੀਲ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦੇ ਕੋਲ ਇਨ੍ਹਾਂ ਪ੍ਰਤੀਬੱਧਤਾਵਾਂ ਤੋਂ ਬਾਹਰ ਦੂਰ ਰਹਿਣ ਦਾ ਇੱਕ ਵੈਧ ਬਹਾਨਾ ਸੀ, ਲੇਕਿਨ ਉਸ ਵਿੱਚ ਇਹ ਮਾਰਗ ਨਹੀਂ ਚੁਣਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਭਾਰਤ ਨਾ ਕੇਵਲ ਅੱਜ ਦੇ ਲਈ ਬਲਕਿ ਅਗਲੇ ਹਜ਼ਾਰ ਵਰ੍ਹਿਆਂ ਦੇ ਲਈ ਇੱਕ ਅਧਾਰ ਤਿਆਰ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਲਕਸ਼ ਕੇਵਲ ਟੌਪ ‘ਤੇ ਪਹੁੰਚਣਾ ਨਹੀਂ ਹੈ, ਬਲਕਿ ਟੌਪ ‘ਤੇ ਬਣੇ ਰਹਿਣ ਦੇ ਲਈ ਖੁਦ ਨੂੰ ਤਿਆਰ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 2047 ਤੱਕ ਖ਼ੁਦ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਆਪਣੀਆਂ ਊਰਜਾ ਜ਼ਰੂਰਤਾਂ ਨਾਲ ਚੰਗੀ ਤਰ੍ਹਾਂ ਜਾਣੂ ਹੈ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਭਾਰਤ ਨੇ ਤੇਲ-ਗੈਸ ਦੇ ਭੰਡਾਰ ਦੀ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੌਰ ਊਰਜਾ, ਪਵਨ ਊਰਜਾ, ਪਰਮਾਣੂ ਅਤੇ ਜਲ ਬਿਜਲੀ ਜਿਹੇ ਅਖੁੱਟ ਊਰਜਾ ਦੇ ਅਧਾਰ ‘ਤੇ ਆਪਣਾ ਭਵਿੱਖ ਬਣਾਉਣ ਦਾ ਫੈਸਲਾ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪੈਰਿਸ ਵਿੱਚ ਤੈਅ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਨਿਰਧਾਰਿਤ ਸਮੇਂ-ਸੀਮਾ ਤੋਂ 9 ਵਰ੍ਹੇ ਪਹਿਲਾਂ ਹਾਸਲ ਕਰਨ ਵਾਲਾ ਪਹਿਲਾ ਜੀ-20 ਦੇਸ਼ ਹੈ। ਸ਼੍ਰੀ ਮੋਦੀ ਨੇ 2030 ਤੱਕ 500 ਗੀਗਾਵਾਟ ਅਖੁੱਟ ਊਰਜਾ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਦੇਸ਼ ਦੇ ਲਕਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਹਰਿਤ ਬਦਲਾਅ ਨੂੰ ਜਨ ਅੰਦੋਲਨ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਰੂਫਟੌਪ ਸੋਲਰ ਦੇ ਲਈ ਭਾਰਤ ਦੀ ਅਨੂਠੀ ਯੋਜਨਾ- ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਦਾ ਅਧਿਐਨ ਕਰਨ ਦਾ ਸੁਝਾਅ ਦਿੱਤਾ, ਜਿਸ ਦੇ ਤਹਿਤ ਸਰਕਾਰ ਹਰ ਪਰਿਵਾਰ ਦੇ ਲਈ ਰੂਫਟੌਪ ਸੋਲਰ ਸੈਟਅਪ ਦੇ ਲਈ ਧਨ ਮੁਹੱਈਆ ਕਰਵਾਉਂਦੀ ਹੈ ਅਤੇ ਇਸ ਨੂੰ ਲਗਾਉਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਮਾਧਿਅਮ ਨਾਲ ਭਾਰਤ ਦਾ ਹਰ ਘਰ ਬਿਜਲੀ ਉਤਪਾਦਕ ਬਣ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ 1 ਕਰੋੜ 30 ਲੱਖ ਤੋਂ ਅਧਿਕ ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ ਹੁਣ ਤੱਕ 3.25 ਲੱਖ ਘਰਾਂ ਵਿੱਚ ਸਥਾਪਨਾ ਦਾ ਕੰਮ ਪੂਰਾ ਹੋ ਚੁੱਕਿਆ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਦੇ ਪਰਿਣਾਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਮਾਧਿਅਮ ਨਾਲ ਇੱਕ ਮਹੀਨੇ ਵਿੱਚ 250 ਯੂਨਿਟ ਬਿਜਲੀ ਦੀ ਖਪਤ ਕਰਨ ਵਾਲਾ ਇੱਕ ਛੋਟਾ ਪਰਿਵਾਰ, 100 ਯੂਨਿਟ ਤੱਕ ਬਿਜਲੀ ਨੂੰ ਵਾਪਸ ਗ੍ਰਿਡ ਨੂੰ ਵੇਚ ਕੇ ਸਾਲ ਭਰ ਵਿੱਚ ਕੁੱਲ ਮਿਲਾ ਕੇ ਲਗਭਗ 25 ਹਜ਼ਾਰ ਰੁਪਏ ਬਚਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਬਿਲ ਨਾਲ ਲਗਭਗ 25 ਹਜ਼ਾਰ ਰੁਪਏ ਦਾ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬਚਤ ਕੀਤੀ ਗਈ ਰਾਸ਼ੀ ਅਰਜਿਤ ਕੀਤੀ ਗਈ ਰਾਸ਼ੀ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਬਚਾਈ ਗਈ ਧਨ ਰਾਸ਼ੀ ਨੂੰ 20 ਵਰ੍ਹੇ ਦੇ ਲਈ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਨਿਵੇਸ਼ ਕੀਤਾ ਜਾਵੇ, ਤਾਂ ਪੂਰੀ ਧਨ ਰਾਸ਼ੀ 10 ਲੱਖ ਰੁਪਏ ਤੋਂ ਅਧਿਕ ਹੋਵੇਗੀ ਜਿਸ ਦਾ ਉਪਯੋਗ ਬੱਚਿਆਂ ਦੀ ਸਿੱਖਿਆ ਅਤੇ ਵਿਆਹ ਦੇ ਲਈ ਕੀਤਾ ਜਾ ਸਕਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਯ ਘਰ ਯੋਜਨਾ ਰੋਜ਼ਗਾਰ ਸਿਰਜਣ ਅਤੇ ਵਾਤਾਵਰਣ ਸੰਭਾਲ ਦਾ ਮਾਧਿਅਮ ਬਣ ਰਹੀ ਹੈ, ਜਿਸ ਨਾਲ ਕਰੀਬ 20 ਲੱਖ ਰੋਜ਼ਗਾਰਾਂ ਦਾ ਸਿਰਜਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਸਰਕਾਰ ਦਾ ਲਕਸ਼ ਇਸ ਯੋਜਨਾ ਦੇ ਤਹਿਤ 3 ਲੱਖ ਨੌਜਵਾਨਾਂ ਨੂੰ ਕੁਸ਼ਲ ਜਨਸ਼ਕਤੀ ਦੇ ਰੂਪ ਵਿੱਚ ਤਿਆਰ ਕਰਨਾ ਹੈ। ਇਨ੍ਹਾਂ ਵਿੱਚੋਂ ਇੱਕ ਲੱਖ ਯੁਵਾ ਸੋਲਰ ਪੀਵੀ ਟੈਕਨੀਸ਼ੀਅਨ ਹੋਣਗੇ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਵਿੱਚ ਹਰ ਪਰਿਵਾਰ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਹਰ 3 ਕਿਲੋਵਾਟ ਸੌਰ ਬਿਜਲੀ ਨਾਲ 50-60 ਟਨ ਕਾਰਬਨ ਡਾਇਔਕਸਾਈਡ ਦੇ ਉਤਸਿਰਜਣ ਨੂੰ ਰੋਕਿਆ ਜਾ ਸਕੇਗਾ।

 

“ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ 21ਵੀਂ ਸਦੀ ਦਾ ਇਤਿਹਾਸ ਲਿੱਖਿਆ ਜਾਵੇਗਾ, ਤਦ ਭਾਰਤ ਦੀ ਸੌਰ ਕ੍ਰਾਂਤੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਸ਼੍ਰੀ ਮੋਦੀ ਨੇ ਭਾਰਤ ਦੇ ਪਹਿਲੇ ਸੌਰ ਪਿੰਡ ਮੋਢੇਰਾ, ਜਿੱਥੇ ਸਦੀਆਂ ਪੁਰਾਣਾ ਸੂਰਯ ਮੰਦਿਰ ਵੀ ਹੈ, ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਿੰਡ ਦੀਆਂ ਸਾਰੀਆਂ ਜ਼ਰੂਰਤਾਂ ਸੌਰ ਊਰਜਾ ਨਾਲ ਪੂਰੀ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਅਜਿਹੇ ਕਈ ਪਿੰਡਾਂ ਨੂੰ ਸੌਰ ਪਿੰਡਾਂ ਵਿੱਚ ਬਦਲਣ ਦਾ ਅਭਿਯਾਨ ਚਲ ਰਿਹਾ ਹੈ।

ਸੂਰਯਵੰਸ਼ੀ ਭਗਵਾਨ ਰਾਮ ਦੀ ਜਨਮਸਥਲੀ ਅਯੋਧਿਆ ਸ਼ਹਿਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਨੂੰ ਪ੍ਰੇਰਣਾ ਮੰਨ ਕੇ ਸਰਕਾਰ ਅਯੋਧਿਆ ਨੂੰ ਇੱਕ ਆਦਰਸ਼ ਸੌਰ ਸ਼ਹਿਰ ਬਣਾਉਣ ਦਾ ਲਕਸ਼ ਲੈ ਕੇ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਯੋਧਿਆ ਦੇ ਹਰ ਘਰ, ਹਰ ਕਾਰਜਕਾਲ, ਹਰ ਸੇਵਾ ਨੂੰ ਸੌਰ ਊਰਜਾ ਨਾਲ ਊਰਜਾਵੰਦ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਅਯੋਧਿਆ ਦੀ ਕਈ ਸੁਵਿਧਾਵਾਂ ਅਤੇ ਘਰ ਸੌਰ ਊਰਜਾ ਨਾਲ ਊਰਜਾਵੰਦ ਹੋ ਰਹੇ ਹਨ, ਜਦਕਿ ਅਯੋਧਿਆ ਵਿੱਚ ਵੱਡੀ ਸੰਖਿਆ ਵਿੱਚ ਸੌਰ ਸਟ੍ਰੀਟ ਲਾਈਟ, ਸੌਰ ਚੌਰਾਹੇ, ਸੌਰ ਨਾਵਾਂ, ਸੌਰ ਜਲ ਏਟੀਐੱਮ ਅਤੇ ਸੌਰ ਭਵਨ ਵੀ ਦੇਖੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤ ਵਿੱਚ ਅਜਿਹੇ 17 ਸ਼ਹਿਰਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਨੂੰ ਇਸੇ ਤਰ੍ਹਾਂ ਸੌਰ ਸ਼ਹਿਰਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਖੇਤਰਾਂ ਨੂੰ ਸੌਰ ਊਰਜਾ ਉਤਪਾਦਨ ਦਾ ਮਾਧਿਅਮ ਬਣਾਉਣ ਦੀ ਯੋਜਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਸਿੰਚਾਈ ਦੇ ਲਈ ਸੋਲਰ ਪੰਪ ਅਤੇ ਛੋਟੇ ਸੋਲਰ ਪਲਾਂਟ ਲਗਾਉਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਖੁੱਟ ਊਰਜਾ ਨਾਲ ਜੁੜੇ ਹਰ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਅਤੇ ਵੱਡੇ ਪੈਮਾਨੇ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਨੇ ਪਹਿਲਾਂ ਦੀ ਤੁਲਨਾ ਵਿੱਚ ਪਰਮਾਣੂ ਊਰਜਾ ਨਾਲ 35 ਪ੍ਰਤੀਸ਼ਤ ਅਧਿਕ ਬਿਜਲੀ ਦਾ ਸਿਰਜਣ ਕੀਤਾ ਹੈ ਅਤੇ ਭਾਰਤ ਹਰਿਤ ਹਾਈਡ੍ਰੋਜਨ ਦੇ ਖੇਤਰ ਵਿੱਚ ਗਲੋਬਲ ਪ੍ਰਮੁੱਖ ਬਣਨ ਦਾ ਪ੍ਰਯਾਸ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਦਿਸ਼ਾ ਵਿੱਚ ਲਗਭਗ ਵੀਹ ਹਜ਼ਾਰ ਕਰੋੜ ਰੁਪਏ ਦੇ ਹਰਿਤ ਹਾਈਡ੍ਰੋਜਨ ਮਿਸ਼ਨ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਵੇਸਟ ਟੂ ਐਨਰਜੀ ਦਾ ਇੱਕ ਵੱਡਾ ਅਭਿਯਾਨ ਵੀ ਸੰਚਾਲਿਤ ਹੈ। ਮਹੱਤਵਪੂਰਨ ਖਣਿਜਾਂ ਨਾਲ ਜੁੜੀਆਂ ਚੁਣੌਤੀਆਂ ਦੇ ਸਮਾਧਾਨ ਦੇ ਲਈ ਉਠਾਏ ਗਏ ਕਦਮਾਂ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਮੁੜ-ਉਪਯੋਗ ਅਤੇ ਰੀਸਾਈਕਲਿੰਗ ਨਾਲ ਸਬੰਧਿਤ ਬਿਹਤਰ ਤਕਨੀਕ ਵਿਕਸਿਤ ਕਰਨ ਦੇ ਲਈ ਸਟਾਰਟ-ਅਪ ਨੂੰ ਸਮਰਥਨ ਦੇਣ ਦੇ ਨਾਲ-ਨਾਲ ਇੱਕ ਸਰਕੂਲਰ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਮਿਸ਼ਨ ਲਾਈਫ ਯਾਨੀ ਵਾਤਾਵਰਣ ਦੇ ਲਈ ਜੀਵਨਸ਼ੈਲੀ ਦੇ ਭਾਰਤ ਦੇ ਵਿਜ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਪ੍ਰੋ-ਪਲੈਨੇਟ ਲੋਕਾਂ ਦੇ ਸਿਧਾਂਤਾਂ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਭਾਰਤ ਦੀ ਅੰਤਰਰਾਸ਼ਟਰੀ ਸੌਰ ਗਠਬੰਧਨ ਪਹਿਲ, ਭਾਰਤ ਦੀ ਜੀ-20 ਪ੍ਰਧਾਨਗੀ ਦੇ ਦੌਰਾਨ ਹਰਿਤ ਪਰਿਵਰਤਨ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਜੀ-20 ਸਮਿਟ ਦੇ ਦੌਰਾਨ ਬਾਇਓ ਫਿਊਲ ਅਲਾਇੰਸ ਦੀ ਸ਼ੁਰੂਆਤ ਦੀ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਸ ਦਹਾਕੇ ਦੇ ਅੰਤ ਤੱਕ ਆਪਣੇ ਰੇਲਵੇ ਨੂੰ ਨੈੱਟ ਜ਼ੀਰੋ ਉਤਸਿਰਜਣ ਵਾਲਾ ਬਣਾਉਣ ਦਾ ਲਕਸ਼ ਰੱਖਿਆ ਹੈ, ਨਾਲ ਹੀ ਭਾਰਤ ਨੇ 2025 ਤੱਕ ਪੈਟ੍ਰੋਲ ਵਿੱਚ 20 ਪ੍ਰਤੀਸ਼ਤ ਇਥੇਨੌਲ ਮਿਸ਼੍ਰਣ ਦੇ ਲਕਸ਼ ਨੂੰ ਪ੍ਰਾਪਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਜਲ ਸੰਭਾਲ ਦੇ ਲਈ ਹਰੇਕ ਪਿੰਡ ਵਿੱਚ ਬਣਾਏ ਗਏ ਹਜ਼ਾਰਾਂ ਅੰਮ੍ਰਿਤ ਸਰੋਵਰ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ ਦਾ ਜ਼ਿਕਰ ਕਰਦੇ ਹੋਏ ਸਾਰਿਆਂ ਨੂੰ ਇਸ ਪਹਿਲ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ।

 

ਭਾਰਤ ਵਿੱਚ ਅਖੁੱਟ ਊਰਜਾ ਦੀ ਵਧਦੀ ਮੰਗ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਨਵੀਂ ਨੀਤੀਆਂ ਬਣਾ ਰਹੀ ਹੈ ਅਤੇ ਹਰ ਤਰ੍ਹਾਂ ਨਾਲ ਸਹਾਇਤਾ ਪ੍ਰਦਾਨ ਕਰ ਰਹੀ ਹੈ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਾ ਕੇਵਲ ਊਰਜਾ ਉਤਪਾਦਨ ਬਲਕਿ ਮੈਨੂਫੈਕਚਰਿੰਗ ਸੈਕਟਰ ਵਿੱਚ ਵੀ ਨਿਵੇਸ਼ਕਾਂ ਦੇ ਲਈ ਜ਼ਬਰਦਸਤ ਅਵਸਰਾਂ ਬਾਰੇ ਚਰਚਾ ਕੀਤੀ। ਸ਼੍ਰੀ ਮੋਦੀ ਨੇ ਭਾਰਤ ਦੇ ਹਰਿਤ ਪਰਿਵਰਤਨ ਵਿੱਚ ਨਿਵੇਸ਼ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਭਾਰਤ ਪੂਰਨ ਤੌਰ ‘ਤੇ ਮੇਡ ਇਨ ਇੰਡੀਆ ਸਮਾਧਾਨਾਂ ਦੇ ਲਈ ਪ੍ਰਯਾਸ ਕਰ ਰਿਹਾ ਹੈ ਅਤੇ ਅਨੇਕ ਸੰਭਾਵਨਾਵਾਂ ਦਾ ਸਿਰਜਣ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਸਹੀ ਮਾਇਨਿਆਂ ਵਿੱਚ ਵਿਸਤਾਰ ਅਤੇ ਬਿਹਤਰ ਰਿਟਰਨ ਦੀ ਗਰੰਟੀ ਹੈ।

ਇਸ ਅਵਸਰ ‘ਤੇ ਗੁਜਰਾਤ ਦੇ ਰਾਜਪਾਲ, ਆਚਾਰਿਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ, ਆਂਧਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਗੋਆ ਦੇ ਮੁੱਖ ਮੰਤਰੀ ਮੌਜੂਦ ਸਨ।

ਪਿਛੋਕੜ

ਚੌਥਾ ਗਲੋਬਲ ਅਖੁੱਟ ਊਰਜਾ ਨਿਵੇਸ਼ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਅਖੁੱਟ ਊਰਜਾ ਨਿਰਮਾਣ ਅਤੇ ਉਪਯੋਗ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਪ੍ਰਗਤੀ ਨੂੰ ਸਪਸ਼ਟ ਕਰਨ ਦੇ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਕਰੀਬ ਢਾਈ ਦਿਨ ਤੱਕ ਵਿਸ਼ਵ ਭਰ ਤੋਂ ਆਏ ਪ੍ਰਤੀਨਿਧੀ ਹਿੱਸਾ ਲੈਣਗੇ। ਮੌਜੂਦ ਮੁੱਖ ਮੰਤਰੀਆਂ ਦੀ ਪੂਰਨ ਬੈਠਕ, ਸੀਈਓ ਗੋਲਮੇਜ਼ ਸੰਮੇਲਨ ਅਤੇ ਅਭਿਨਵ ਵਿੱਤਪੋਸ਼ਣ, ਗ੍ਰੀਨ ਹਾਈਡ੍ਰੋਜਨ ਅਤੇ ਭਵਿੱਖ ਦੇ ਊਰਜਾ ਸਮਾਧਾਨਾਂ ‘ਤੇ ਵਿਸ਼ੇਸ਼ ਚਰਚਾਵਾਂ ਸਹਿਤ ਇਸ ਵਿਆਪਕ ਪ੍ਰੋਗਰਾਮ ਵਿੱਚ ਭਾਗੀਦਾਰੀ ਕਰਨਗੇ। ਜਰਮਨੀ, ਆਸਟ੍ਰੇਲੀਆ, ਡੈੱਨਮਾਰਕ ਅਤੇ ਨਾਰਵੇ ਭਾਗੀਦਾਰ ਦੇਸ਼ਾਂ ਦੇ ਰੂਪ ਵਿੱਚ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ। ਗੁਜਰਾਤ ਮੇਜ਼ਬਾਨ ਰਾਜ ਹੈ ਅਤੇ ਆਂਧਰ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਭਾਗੀਦਾਰ ਰਾਜਾਂ ਦੇ ਰੂਪ ਵਿੱਚ ਹਿੱਸਾ ਲੈ ਰਹੇ ਹਨ।

ਇਸ ਪ੍ਰਦਰਸ਼ਨੀ ਵਿੱਚ ਜਨਤਕ ਅਤੇ ਨਿਜੀ ਖੇਤਰ ਦੀਆਂ ਕੰਪਨੀਆਂ, ਸਟਾਰਟ-ਅਪਸ ਅਤੇ ਉਦਯੋਗ ਜਗਤ ਦੇ ਪ੍ਰਮੁੱਖਾਂ ਦੇ ਅਤਿਆਧੁਨਿਕ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਟਿਕਾਊ ਭਵਿੱਖ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰੇਗੀ।

***

ਐੱਮਜੇਪੀਐੱਸ/ਟੀਐੱਸ