Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਵਤਸਰੀ ਦੇ ਪਾਵਨ ਅਵਸਰ ‘ਤੇ ਸਾਡੇ ਜੀਵਨ ਵਿੱਚ ਸਦਭਾਵ ਅਤੇ ਖਿਮਾ ਦੇ ਮਹੱਤਵ ‘ਤੇ ਜ਼ੋਰ ਦਿੱਤਾ


ਸੰਵਤਸਰੀ ਦੇ ਪਾਵਨ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਇੱਕ ਭਾਵਪੂਰਨ ਸੰਦੇਸ਼ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਾਡੇ ਜੀਵਨ ਵਿੱਚ ਸਦਭਾਵ ਅਤੇ ਖਿਮਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਸਮਾਨ-ਅਨੁਭੂਤੀ ਅਤੇ ਇਕਜੁੱਟਤਾ ਨੂੰ ਅਪਣਾਉਣ ਅਤੇ ਦਇਆ ਅਤੇ ਏਕਤਾ ਦੀ ਭਾਵਨਾ ਨੂੰ ਹੁਲਾਰਾ ਦੇਣ ਦਾ ਆਗਰਹਿ ਕੀਤਾ (ਤਾਕੀਦ ਕੀਤੀ), ਜੋ ਸਾਡੀ ਸਮੂਹਿਕ ਯਾਤਰਾ ਦਾ ਮਾਰਗਦਰਸ਼ਨ ਕਰ ਸਕਦੀ ਹੈ।

 ਆਪਣੇ ਟਵੀਟ ਵਿੱਚ ਉਨ੍ਹਾਂ ਨੇ ਕਿਹਾ, “ਸੰਵਤਸਰੀ ਸਦਭਾਵ ਦੀ ਤਾਕਤ ਅਤੇ ਦੂਸਰਿਆਂ ਨੂੰ ਖਿਮਾ ਕਰਨ ਨੂੰ ਉਜਾਗਰ ਕਰਦੀ ਹੈ। । ਇਹ ਸਾਡੀ ਪ੍ਰੇਰਣਾ ਦੇ ਸਰੋਤ ਦੇ ਰੂਪ ਵਿੱਚ ਸਮਾਨ-ਅਨੁਭੂਤੀ ਅਤੇ ਇਕਜੁੱਟਤਾ ਨੂੰ ਅਪਣਾਉਣ ਦਾ ਸੱਦਾ ਦਿੰਦੀ ਹੈ। ਇਸ ਭਾਵਨਾ ਦੇ ਨਾਲ, ਆਓ ਅਸੀਂ ਇਕਜੁੱਟਤਾ ਦੇ ਬੰਧਨ ਨੂੰ ਨਵਿਆਈਏ ਅਤੇ ਗਹਿਰਾ ਕਰੀਏ। ਕਾਮਨਾ ਹੈ ਕਿ ਦਇਆ ਅਤੇ ਏਕਤਾ ਸਾਡੀ ਅੱਗੇ ਦੀ ਯਾਤਰਾ ਨੂੰ ਸਰੂਪ ਪ੍ਰਦਾਨ ਕਰਨ। ਮਿੱਛਾਮੀ ਦੁੱਕੜਮ (Michhami Dukkadam)।

 

***

ਐੱਮਜੇਪੀਐੱਸ/ਐੱਸਆਰ