Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀਮਤੀ ਆਬੇ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼ਿੰਜ਼ੋ ਆਬੇ ਦੀ ਪਤਨੀ ਸ਼੍ਰੀਮਤੀ ਆਬੇ ਨਾਲ ਮੁਲਾਕਾਤ ਕੀਤੀ। ਮੀਟਿੰਗ ਦੇ ਦੌਰਾਨ, ਸ਼੍ਰੀ ਮੋਦੀ ਨੇ ਮਰਹੂਮ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਨਾਲ ਆਪਣੀ ਗਹਿਰੀ  ਵਿਅਕਤੀਗਤ ਮਿੱਤਰਤਾ ਨੂੰ ਯਾਦ ਕੀਤਾ ਅਤੇ ਭਾਰਤ-ਜਪਾਨ ਸਬੰਧਾਂ ਦੀ ਸਮਰੱਥਾ ਵਿੱਚ ਆਬੇ ਸਨ ਦੇ ਦ੍ਰਿੜ੍ਹ ਵਿਸ਼ਵਾਸ (Abe San’s strong belief) ਨੂੰ ਉਜਾਗਰ ਕੀਤਾ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਨਾਲ ਸ਼੍ਰੀਮਤੀ ਆਬੇ ਦੇ ਨਿਰੰਤਰ ਸਹਿਯੋਗ ਦੀ ਭੀ ਗਹਿਰੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X )‘ਤੇ ਪੋਸਟ ਕੀਤਾ;

 “ਅੱਜ ਦੁਪਹਿਰ ਬਾਅਦ ਸ਼੍ਰੀਮਤੀ ਆਬੇ ਨਾਲ ਮਿਲ ਕੇ ਪ੍ਰਸੰਨਤਾ ਹੋਈ। ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਨਾਲ ਆਪਣੀ ਨਜ਼ਦੀਕੀ ਵਿਅਕਤੀਗਤ ਮਿੱਤਰਤਾ ਨੂੰ ਯਾਦ ਕੀਤਾ। ਭਾਰਤ-ਜਪਾਨ ਸਬੰਧਾਂ ਦੀ ਸਮਰੱਥਾ ਵਿੱਚ ਆਬੇ ਸਨ ਦਾ ਵਿਸ਼ਵਾਸ (Abe San’s belief) ਸਾਡੇ ਲਈ ਸਥਾਈ ਸ਼ਕਤੀ ਦਾ ਸਰੋਤ ਬਣਿਆ ਰਹੇਗਾ। ਭਾਰਤ ਦੇ ਨਾਲ ਸ਼੍ਰੀਮਤੀ ਆਬੇ ਦੇ ਨਿਰੰਤਰ ਸਹਿਯੋਗ ਦੀ ਗਹਿਰਾਈ ਤੋਂ (ਤਹਿ ਦਿਲੋਂ) ਸ਼ਲਾਘਾ ਕਰਦਾ ਹਾਂ।

***

ਐੱਮਜੇਪੀਐੱਸ/ਐੱਸਟੀ